ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਰਾਸ਼ਟਰੀ ਜਨਜਾਤੀਯ ਮਹੋਤਸਵ ‘ਆਦਿ ਮਹੋਤਸਵ’ ਦਾ ਉਦਘਾਟਨ ਕੀਤਾ
Posted On:
16 FEB 2025 6:21PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (16 ਫਰਵਰੀ, 2025) ਨਵੀਂ ਦਿੱਲੀ ਵਿੱਚ ਰਾਸ਼ਟਰੀ ਜਨਜਾਤੀਯ ਮਹੋਤਸਵ ‘ਆਦਿ ਮਹੋਤਸਵ’ ਦਾ ਉਦਘਾਟਨ ਕੀਤਾ।
ਇਸ ਅਵਸਰ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਆਦਿ ਮਹੋਤਸਵ ਜਨਜਾਤੀਯ ਵਿਰਾਸਤ ਨੂੰ ਉਜਾਗਰ ਕਰਨ ਅਤੇ ਉਸ ਨੂੰ ਹੁਲਾਰਾ ਦੇਣ ਦਾ ਇੱਕ ਮਹੱਤਵਪੂਰਨ ਆਯੋਜਨ ਹੈ। ਅਜਿਹੇ ਉਸਤਵ ਜਨਜਾਤੀਯ ਸਮਾਜ ਦੇ ਉੱਦਮੀਆਂ, ਕਾਰੀਗਰਾਂ ਅਤੇ ਕਲਾਕਾਰਾਂ ਨੂੰ ਬਜ਼ਾਰ ਨਾਲ ਜੁੜਨ ਦਾ ਇੱਕ ਬਿਹਤਰੀਨ ਅਵਸਰ ਪ੍ਰਦਾਨ ਕਰਦੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਆਦਿਵਾਸੀ ਸਮਾਜ ਦੇ ਸ਼ਿਲਪ, ਖਾਨ-ਪਾਨ, ਪਹਿਰਾਵਾ ਅਤੇ ਜਵੈਲਰੀ, ਮੈਡੀਕਲ ਪ੍ਰੈਕਟਿਸਿਜ਼, ਘਰੇਲੂ ਉਪਕਰਣ ਅਤੇ ਖੇਡ ਸਾਡੇ ਦੇਸ਼ ਦੀ ਅਨਮੋਲ ਵਿਰਾਸਤ ਹਨ। ਨਾਲ ਹੀ, ਉਹ ਆਧੁਨਿਕ ਅਤੇ ਵਿਗਿਆਨਕ ਵੀ ਹਨ ਕਿਉਂਕਿ ਉਹ ਕੁਦਰਤ ਦੇ ਨਾਲ ਸਹਿਜ ਸਦਭਾਵਨਾ ਅਤੇ ਇੱਕ ਸਥਾਈ ਜੀਵਨ ਸ਼ੈਲੀ ਦੇ ਆਦਰਸ਼ਾਂ ਨੂੰ ਦਰਸ਼ਾਉਂਦੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਪਿਛਲੇ 10 ਸਾਲਾਂ ਦੇ ਦੌਰਾਨ ਆਦਿਵਾਸੀ ਸਮਾਜ ਦੇ ਸਰਵਪੱਖੀ ਵਿਕਾਸ ਦੇ ਲਈ ਅਨੇਕ ਪ੍ਰਭਾਵੀ ਕਦਮ ਚੁੱਕੇ ਗਏ ਹਨ। ਆਦਿਵਾਸੀ ਵਿਕਾਸ ਬਜਟ ਪੰਜ ਗੁਣਾ ਵਧ ਕੇ ਲਗਭਗ ਇੱਕ ਲੱਖ ਪੱਚੀ ਹਜ਼ਾਰ ਕਰੋੜ ਰੁਪਏ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ, ਆਦਿਵਾਸੀ ਭਲਾਈ ਬਜਟ ਐਲੋਕੇਸ਼ਨ ਤਿੰਨ ਗੁਣਾ ਵਧ ਕੇ ਲਗਭਗ 15 ਹਜ਼ਾਰ ਕਰੋੜ ਰੁਪਏ ਹੋ ਗਈ ਹੈ। ਆਦਿਵਾਸੀ ਸਮਾਜ ਦੇ ਵਿਕਾਸ ‘ਤੇ ਵਿਸ਼ੇਸ਼ ਧਿਆਨ ਦੇਣ ਦੇ ਪਿੱਛੇ ਦੀ ਸੋਚ ਇਹ ਹੈ ਕਿ ਜਦ ਆਦਿਵਾਸੀ ਸਮਾਜ ਅੱਗੇ ਵਧੇਗਾ, ਤਾਂ ਹੀ ਸਾਡਾ ਦੇਸ਼ ਵੀ ਸਹੀ ਮਾਇਨੇ ਵਿੱਚ ਅੱਗੇ ਵਧੇਗਾ। ਇਸ ਲਈ ਆਦਿਵਾਸੀ ਗੌਰਵ ਦੇ ਪ੍ਰਤੀ ਮਾਣ ਦੀ ਭਾਵਨਾ ਵਧਾਉਣ ਦੇ ਨਾਲ-ਨਾਲ ਆਦਿਵਾਸੀ ਸਮਾਜ ਦੇ ਵਿਕਾਸ ਦੇ ਲਈ ਬਹੁਆਯਾਮੀ ਪ੍ਰਯਾਸ ਤੇਜ ਗਤੀ ਨਾਲ ਕੀਤੇ ਜਾ ਰਹੇ ਹਨ।
ਰਾਸ਼ਟਰਪਤੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਆਦਿਵਾਸੀ ਸਮਾਜ ਦੇ ਆਰਥਿਕ ਸਸ਼ਕਤੀਕਰਣ ਅਤੇ ਰੋਜ਼ਗਾਰ ਦੀ ਦਿਸ਼ਾ ਵਿੱਚ ਕਾਫੀ ਪ੍ਰਗਤੀ ਹੋ ਰਹੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਰੌਸ਼ਨੀ ਪਾਈ ਕਿ ਸਿੱਖਿਆ ਕਿਸੇ ਵੀ ਸਮਾਜ ਦੇ ਵਿਕਾਸ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਸੰਨਤਾ ਦੀ ਗੱਲ ਹੈ ਕਿ ਦੇਸ਼ ਵਿੱਚ ਲਗਭਗ 1.25 ਲੱਖ ਆਦਿਵਾਸੀ ਬੱਚੇ 470 ਤੋਂ ਵੱਧ ਏਕਲਵਯ ਮਾਡਲ ਰਿਹਾਇਸ਼ੀ ਸਕੂਲਾਂ ਵਿੱਚ ਸਕੂਲੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਪਿਛਲੇ 10 ਵਰ੍ਹਿਆਂ ਵਿੱਚ ਆਦਿਵਾਸੀ ਬਹੁਲ ਖੇਤਰਾਂ ਵਿੱਚ 30 ਨਵੇਂ ਮੈਡੀਕਲ ਕਾਲਜ ਸ਼ੁਰੂ ਕੀਤੇ ਗਏ ਹਨ। ਆਦਿਵਾਸੀ ਸਮਾਜ ਦੀ ਸਿਹਤ ਨਾਲ ਜੁੜੀ ਇੱਕ ਵਿਸ਼ੇਸ਼ ਸਮੱਸਿਆ ਦੇ ਲਈ ਇੱਕ ਰਾਸ਼ਟਰੀ ਮਿਸ਼ਨ ਸ਼ੁਰੂ ਕੀਤਾ ਗਿਆ ਹੈ। ਇਸ ਮਿਸ਼ਨ ਦੇ ਤਹਿਤ ਸਾਲ 2047 ਤੱਕ ਸਿੱਕਲ ਸੈੱਲ ਅਨੀਮੀਆ (sickle cell anemia ) ਨੂੰ ਖਤਮ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਆਦਿ ਮਹੋਤਸਵ ਦਾ ਆਯੋਜਨ ਜਨਜਾਤੀਯ ਮਾਮਲੇ ਮੰਤਰਾਲੇ ਦੁਆਰਾ 16 ਤੋਂ 24 ਫਰਵਰੀ, 2025 ਤੱਕ ਮੇਜਰ ਧਿਆਨ ਚੰਦ ਰਾਸ਼ਟਰੀ ਸਟੇਡੀਅਮ, ਨਵੀਂ ਦਿੱਲੀ ਵਿੱਚ ਕੀਤਾ ਜਾ ਰਿਹਾ ਹੈ। ਇਸ ਮਹੋਤਸਵ ਦਾ ਉਦੇਸ਼ ਸਾਡੇ ਦੇਸ਼ ਦੇ ਆਦਿਵਾਸੀ ਭਾਈਚਾਰਿਆਂ ਦੇ ਸਮ੍ਰਿੱਧ ਅਤੇ ਵਿਭਿੰਨ ਪਰੰਪਰਾਗਤ ਸੱਭਿਆਚਾਰ ਦੀ ਝਲਕ ਪ੍ਰਦਾਨ ਕਰਨਾ ਹੈ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਇੱਥੇ ਕਲਿੱਕ ਕਰੋ।
************
ਐੱਮਜੇਪੀਐੱਸ/ਐੱਸਆਰ/ਐੱਸਕੇਐੱਸ
(Release ID: 2104269)
Visitor Counter : 12