ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਉੱਤਰਾਖੰਡ ਦੇ ਹਲਦਵਾਨੀ ਵਿੱਚ ਆਯੋਜਿਤ 38ਵੇਂ ‘ਰਾਸ਼ਟਰੀ ਖੇਡਾਂ’ ਦੇ ਸਮਾਪਤੀ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ
ਮੋਦੀ ਜੀ ਦਾ ਖੇਡਾਂ ਪ੍ਰਤੀ ਸਮਰਪਣ ਅਜਿਹਾ ਹੈ ਕਿ ਖਿਡਾਰੀ ਉਨ੍ਹਾਂ ਨੂੰ 'ਖੇਲ ਮਿੱਤਰ' ਕਹਿੰਦੇ ਹਨ
ਭਾਰਤ 2036 ਵਿੱਚ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦੇ ਲਈ ਤਿਆਰ ਹੈ
ਉੱਤਰਾਖੰਡ ਦੇ ਹਰ ਜ਼ਿਲ੍ਹੇ ਵਿੱਚ ਖੇਡ ਬੁਨਿਆਦੀ ਢਾਂਚਾ ਮੁਹੱਈਆ ਕਰਵਾ ਕੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਜੀ ਨੇ ਦੇਵਭੂਮੀ ਨੂੰ ਖੇਡ ਭੂਮੀ ਵੀ ਬਣਾਇਆ
ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਭਰ ਵਿੱਚ ਖੇਡ ਬੁਨਿਆਦੀ ਢਾਂਚੇ, ਕੋਚਿੰਗ ਪ੍ਰਣਾਲੀ ਅਤੇ ਪਾਰਦਰਸ਼ੀ ਚੋਣ ਨੂੰ ਉਤਸ਼ਾਹਿਤ ਕੀਤਾ, ਜਿਸ ਕਾਰਨ ਅੱਜ ਵਿਸ਼ਵ ਪੱਧਰ 'ਤੇ ਭਾਰਤ ਦੀ ਖੇਡ ਸਾਖ ਵਧੀ ਹੈ
ਮੋਦੀ ਜੀ ਨੇ 'ਫਿਟ ਇੰਡੀਆ' ਅਤੇ 'ਖੇਲੋ ਇੰਡੀਆ' ਵਰਗੀਆਂ ਪਹਿਲਕਦਮੀਆਂ ਰਾਹੀਂ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕੀਤਾ
ਜਿੱਤਣ ਦੀ ਇੱਛਾ ਸ਼ਕਤੀ ਰੱਖਣਾ, ਹਾਰ ਤੋਂ ਨਿਰਾਸ਼ ਨਾ ਹੋਣਾ ਅਤੇ ਹਾਰਨ ਤੋਂ ਬਾਅਦ ਵੀ ਅਗਲੇ ਹੀ ਪਲ ਜਿੱਤਣ ਦੀ ਪ੍ਰੇਰਨਾ ਹੀ 'ਖੇਡਾਂ' ਦਾ ਸਾਰ ਹੈ।
ਉੱਤਰਾਖੰਡ ਅਤੇ ਮੇਘਾਲਿਆ ਵਰਗੇ ਛੋਟੇ ਰਾਜਾਂ ਵਿੱਚ ਖੇਡ ਮੁਕਾਬਲਿਆਂ ਦਾ ਆਯੋਜਨ ਰਾਜਾਂ ਦੇ ਖੇਡਾਂ ਪ੍ਰਤੀ ਸਮਰਪਣ ਨੂੰ ਦਰਸਾਉਂਦਾ ਹੈ।
Posted On:
14 FEB 2025 7:58PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਉੱਤਰਾਖੰਡ ਦੇ ਹਲਦਵਾਨੀ ਵਿੱਚ ਆਯੋਜਿਤ 38ਵੇਂ ਰਾਸ਼ਟਰੀ ਖੇਡਾਂ ਦੇ ਸਮਾਪਤੀ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ। ਇਸ ਮੌਕੇ 'ਤੇ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਮਨਸੁਖ ਮਾਂਡਵੀਆ, ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਪੁਸ਼ਕਰ ਸਿੰਘ ਧਾਮੀ, ਮੇਘਾਲਿਆ ਦੇ ਮੁੱਖ ਮੰਤਰੀ ਸ਼੍ਰੀ ਕੋਨਰਾਡ ਸੰਗਮਾ ਅਤੇ ਕੇਂਦਰੀ ਰਾਜ ਮੰਤਰੀ ਸ਼੍ਰੀ ਅਜੈ ਟਮਟਾ ਸਮੇਤ ਕਈ ਪਤਵੰਤੇ ਮੌਜੂਦ ਸਨ।
ਆਪਣੇ ਸੰਬੋਧਨ ਵਿੱਚ, ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਉੱਤਰਾਖੰਡ ਦੇ ਹਰ ਜ਼ਿਲ੍ਹੇ ਵਿੱਚ ਖੇਡ ਬੁਨਿਆਦੀ ਢਾਂਚਾ ਪ੍ਰਦਾਨ ਕਰਕੇ ਅਤੇ 38ਵੇਂ ਰਾਸ਼ਟਰੀ ਖੇਡਾਂ ਦਾ ਸਫਲਤਾਪੂਰਵਕ ਆਯੋਜਨ ਕਰਕੇ, ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਜੀ ਨੇ ਦੇਵਭੂਮੀ ਨੂੰ ਖੇਡ ਭੂਮੀ ਵੀ ਬਣਾਇਆ। ਉਨ੍ਹਾਂ ਨੇ ਕਿਹਾ ਕਿ ਧਾਮੀ ਜੀ ਦੇ ਯਤਨਾਂ ਸਦਕਾ ਦੇਵਭੂਮੀ ਦੇਸ਼ ਦੇ ਖੇਡ ਨਕਸ਼ੇ 'ਤੇ 21ਵੇਂ ਸਥਾਨ ਤੋਂ 7ਵੇਂ ਸਥਾਨ 'ਤੇ ਪਹੁੰਚ ਗਈ ਹੈ। ਸ਼੍ਰੀ ਸ਼ਾਹ ਨੇ ਰਾਸ਼ਟਰੀ ਖੇਡਾਂ ਵਿੱਚ ਵੱਡੀ ਗਿਣਤੀ ਵਿੱਚ ਮੈਡਲ ਜਿੱਤਣ ਵਾਲੇ ਉੱਤਰਾਖੰਡ ਦੇ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹੀ ਉਹ ਖਿਡਾਰੀ ਹਨ ਜਿਨ੍ਹਾਂ ਨੇ ਦੇਵਭੂਮੀ ਨੂੰ ਇੱਕ ਖੇਡ ਭੂਮੀ ਬਣਾਇਆ ਹੈ।
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਨੇ 38ਵੀਆਂ ਰਾਸ਼ਟਰੀ ਖੇਡਾਂ ਅਤੇ ਖੇਡ ਫੈੱਡਰੇਸ਼ਨਾਂ ਦੀ ਪ੍ਰਬੰਧਕੀ ਕਮੇਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਯਤਨਾਂ ਸਦਕਾ ਹੀ ਸੰਭਵ ਹੋਇਆ ਹੈ ਕਿ ਉੱਤਰਾਖੰਡ ਵਰਗੇ ਛੋਟੇ ਸੂਬੇ ਨੇ ਇਨ੍ਹਾਂ ਖੇਡਾਂ ਨੂੰ ਅਜਿਹੇ ਉੱਚੇ ਪੱਧਰ 'ਤੇ ਸਫ਼ਲਤਾਪੂਰਵਕ ਆਯੋਜਿਤ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਰਾਸ਼ਟਰੀ ਖੇਡਾਂ ਵਿੱਚ ਲਗਭਗ 435 ਮੁਕਾਬਲਿਆਂ ਵਿੱਚ 16,000 ਖਿਡਾਰੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਕੁਝ ਜਿੱਤੇ ਅਤੇ ਕੁਝ ਹਾਰ ਗਏ। ਸ਼੍ਰੀ ਸ਼ਾਹ ਨੇ ਕਿਹਾ ਕਿ ਜਿੱਤ ਦਾ ਜਜ਼ਬਾ ਅਤੇ ਹਾਰ ਤੋਂ ਨਿਰਾਸ਼ ਨਾ ਹੋਣਾ ਹੀ ਖੇਡਾਂ ਦਾ ਸੱਚਾ ਸੰਦੇਸ਼ ਹੈ। ਉਨ੍ਹਾਂ ਨੇ ਕਿਹਾ ਕਿ ਅਗਲੀਆਂ ਰਾਸ਼ਟਰੀ ਖੇਡਾਂ ਮੇਘਾਲਿਆ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ, ਜਿੱਥੇ ਇਨ੍ਹਾਂ ਖਿਡਾਰੀਆਂ ਨੂੰ ਮੈਡਲ ਜਿੱਤਣ ਦਾ ਇੱਕ ਹੋਰ ਮੌਕਾ ਮਿਲੇਗਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 38ਵੇਂ ਰਾਸ਼ਟਰੀ ਖੇਡਾਂ ਵਿੱਚ ਵਾਤਾਵਰਣ ਅਨੁਕੂਲ ਅਭਿਆਸਾਂ ਤੋਂ ਲੈ ਕੇ ਵਾਤਾਵਰਣ ਅਨੁਕੂਲ ਖੇਡ ਤੱਕ ਸਭ ਕੁਝ ਲਾਗੂ ਕੀਤਾ ਗਿਆ ਸੀ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਵੇਟਲਿਫਟਿੰਗ, ਨਿਸ਼ਾਨੇਬਾਜ਼ੀ ਅਤੇ ਐਥਲੈਟਿਕਸ ਸਮੇਤ ਕਈ ਖੇਡਾਂ ਵਿੱਚ ਰਾਸ਼ਟਰੀ ਰਿਕਾਰਡ ਬਣਾਏ ਗਏ, ਜਿਸ ਨਾਲ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਮੈਡਲ ਜਿੱਤਣ ਦੀ ਉਮੀਦ ਜਗੀ ਹੈ। ਉਨ੍ਹਾਂ ਨੇ ਕਿਹਾ ਕਿ ਮੇਘਾਲਿਆ ਵਿੱਚ ਹੋਣ ਵਾਲੀਆਂ ਅਗਲੀਆਂ ਰਾਸ਼ਟਰੀ ਖੇਡਾਂ ਦੌਰਾਨ ਕੁਝ ਖੇਡਾਂ ਦਾ ਆਯੋਜਨ ਉੱਤਰ-ਪੂਰਬ ਦੇ ਹੋਰ ਰਾਜਾਂ ਵਿੱਚ ਵੀ ਹੋਵੇਗਾ, ਤਾਂ ਜੋ ਸਮੁੱਚਾ ਉੱਤਰ-ਪੂਰਬ ਰਾਸ਼ਟਰੀ ਖੇਡਾਂ ਨਾਲ ਗੂੰਜ ਸਕੇ। ਉਨ੍ਹਾਂ ਕਿਹਾ ਕਿ ਉੱਤਰਾਖੰਡ ਅਤੇ ਮੇਘਾਲਿਆ ਜਿਹੇ ਛੋਟੇ ਰਾਜਾਂ ਵਿੱਚ ਖੇਡ ਮੁਕਾਬਲੇ ਕਰਵਾਉਣਾ ਇਨ੍ਹਾਂ ਰਾਜਾਂ ਦੇ ਖੇਡਾਂ ਪ੍ਰਤੀ ਸਮਰਪਣ ਨੂੰ ਦਰਸਾਉਂਦਾ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀਆਂ ਪਹਿਲਕਦਮੀਆਂ ਕਾਰਨ ਦੇਸ਼ ਵਿੱਚ ਖੇਡ ਦੇ ਵਾਤਾਵਰਣ ਵਿੱਚ ਬਹੁਤ ਬਦਲਾਅ ਆਇਆ ਹੈ। ਮੋਦੀ ਜੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਰਾਜ ਵਿੱਚ 'ਖੇਲੋ ਗੁਜਰਾਤ' ਮੁਕਾਬਲੇ ਦੀ ਸ਼ੁਰੂਆਤ ਕੀਤੀ ਸੀ ਅਤੇ ਉਦੋਂ ਤੋਂ ਖੇਡ ਖੇਤਰ ਵਿੱਚ ਬਹੁਤ ਵਿਕਾਸ ਹੋਇਆ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਖੇਡ ਬੁਨਿਆਦੀ ਢਾਂਚਾ ਵਿਕਸਿਤ ਹੋਇਆ ਹੈ, ਖਿਡਾਰੀਆਂ ਅਤੇ ਕੋਚਾਂ ਨੂੰ ਉਤਸ਼ਾਹਿਤ ਕੀਤਾ ਗਿਆ ਹੈ ਅਤੇ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਿਤਾ ਆਈ ਹੈ, ਜਿਸ ਨਾਲ ਵਿਸ਼ਵ ਵਿੱਚ ਭਾਰਤੀ ਖੇਡਾਂ ਦੀ ਸਾਖ ਵਧੀ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਵਿੱਚ ਖੇਡਾਂ ਦਾ ਭਵਿੱਖ ਉੱਜਵਲ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਨੇ 'ਫਿਟ ਇੰਡੀਆ' ਅਤੇ 'ਖੇਲੋ ਇੰਡੀਆ' ਵਰਗੀਆਂ ਪਹਿਲਕਦਮੀਆਂ ਰਾਹੀਂ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਜਿੱਤਣ ਦੀ ਇੱਛਾ ਸ਼ਕਤੀ, ਹਾਰ ਤੋਂ ਨਿਰਾਸ਼ ਨਾ ਹੋਣਾ ਅਤੇ ਹਾਰਨ ਤੋਂ ਬਾਅਦ ਵੀ ਅਗਲੇ ਹੀ ਪਲ ਜਿੱਤਣ ਦੀ ਪ੍ਰੇਰਨਾ ਹੀ 'ਖੇਡਾਂ' ਦਾ ਸਾਰ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਦੇ ਨੌਜਵਾਨਾਂ ਵਿੱਚ ਖੇਡ ਭਾਵਨਾ, ਖੇਡਾਂ ਪ੍ਰਤੀ ਪਿਆਰ ਅਤੇ ਖੇਡਣ ਪ੍ਰਤੀ ਉਤਸ਼ਾਹ ਨੂੰ ਮਜ਼ਬੂਤ ਕਰਨ ਲਈ ਬਹੁਤ ਸਾਰੇ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੋਦੀ ਜੀ ਦਾ ਖੇਡਾਂ ਪ੍ਰਤੀ ਸਮਰਪਣ ਅਜਿਹਾ ਹੈ ਕਿ ਖਿਡਾਰੀ ਉਨ੍ਹਾਂ ਨੂੰ 'ਖੇਲ ਮਿੱਤਰ' ਕਹਿੰਦੇ ਹਨ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਮੋਦੀ ਜੀ ਨੇ 2014 ਵਿੱਚ ਦੇਸ਼ ਦੀ ਕਮਾਨ ਸੰਭਾਲੀ ਸੀ, ਤਾਂ ਦੇਸ਼ ਦਾ ਖੇਡ ਬਜਟ 800 ਕਰੋੜ ਰੁਪਏ ਸੀ, 2025-26 ਵਿੱਚ ਖੇਡ ਬਜਟ ਵਧ ਕੇ 3,800 ਕਰੋੜ ਰੁਪਏ ਦਾ ਹੋ ਗਿਆ ਹੈ। 2014 ਵਿੱਚ, ਕੌਮਨਵੈਲਥ ਗੇਮਸ ਵਿੱਚ 15 ਮੈਡਲ ਮਿਲੇ ਸਨ, ਹੁਣ ਉਨ੍ਹਾਂ ਦੀ ਗਿਣਤੀ ਵਧ ਕੇ 26 ਹੋ ਗਈ ਹੈ। ਇਸੇ ਤਰ੍ਹਾਂ 2014 ਵਿੱਚ ਹੋਈਆਂ ਏਸ਼ੀਅਨ ਗੇਮਸ ਵਿੱਚ 57 ਮੈਡਲ ਜਿੱਤੇ ਸਨ, ਜੋ ਹੁਣ ਵਧ ਕੇ 107 ਹੋ ਗਏ ਹਨ। ਪਹਿਲਾਂ ਪੈਰਾ ਏਸ਼ੀਅਨ ਗੇਮਸ ਵਿੱਚ 33 ਮੈਡਲ ਮਿਲੇ ਸਨ, ਜੋ ਹੁਣ ਵਧ ਕੇ 111 ਹੋ ਗਏ ਹਨ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਦੇਸ਼ ਦੇ ਐਥਲੀਟਾਂ ਨੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਵੀ ਦੇਸ਼ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਓਲੰਪਿਕ ਅਤੇ ਪੈਰਾਲੰਪਿਕ ਵਿੱਚ ਵੀ ਸਾਡੇ ਖਿਡਾਰੀਆਂ ਨੇ ਕਈ ਗੁਣਾ ਜ਼ਿਆਦਾ ਮੈਡਲ ਜਿੱਤੇ ਹਨ, ਜੋ ਦਰਸਾਉਂਦਾ ਹੈ ਕਿ ਦੇਸ਼ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ, ਖੇਡਾਂ ਦੇ ਮਾਹੌਲ ਅਤੇ ਜਿੱਤਣ ਦੀ ਭੁੱਖ ਤਿਨ੍ਹਾਂ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਉੱਤਰਾਖੰਡ ਵਰਗੇ ਪਹਾੜੀ ਰਾਜ ਨੇ ਇੰਨਾ ਵੱਡਾ ਪ੍ਰੋਗਰਾਮ ਸਫਲਤਾਪੂਰਵਕ ਆਯੋਜਿਤ ਕੀਤਾ ਹੈ, ਜੋ ਇਹ ਦਰਸਾਉਂਦਾ ਹੈ ਕਿ ਭਾਰਤ ਦਾ ਹਰ ਰਾਜ ਨਾ ਸਿਰਫ਼ ਖੇਡਣ ਲਈ ਤਿਆਰ ਹੈ, ਸਗੋਂ ਆਪਣੇ ਖੇਡ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੀ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਟੌਪਸ (ਟਾਰਗੈੱਟ ਓਲੰਪਿਕ ਪੋਡੀਅਮ ਸਕੀਮ) ਦੀ ਵਰਤੋਂ ਕਰਕੇ ਸਾਡੇ ਬਹੁਤ ਸਾਰੇ ਖਿਡਾਰੀ ਓਲੰਪਿਕ, ਏਸ਼ੀਅਨ ਗੇਮਸ ਅਤੇ ਕੌਮਨਵੈਲਥ ਗੇਮਸ ਵਿੱਚ ਵੱਡੀ ਸਫਲਤਾ ਲਈ ਤਿਆਰੀ ਕਰ ਰਹੇ ਹਨ। ਸ੍ਰੀ ਸ਼ਾਹ ਨੇ ਕਿਹਾ ਕਿ ਭਾਰਤ 2036 ਵਿੱਚ ਓਲੰਪਿਕ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਅਸੀਂ ਓਲੰਪਿਕ ਦੀ ਮੇਜ਼ਬਾਨੀ ਲਈ ਆਪਣਾ ਦਾਅਵਾ ਪੇਸ਼ ਕੀਤਾ ਹੈ ਅਤੇ ਸਾਨੂੰ ਵਿਸ਼ਵਾਸ ਹੈ ਕਿ ਜਦੋਂ 2036 ਵਿੱਚ ਭਾਰਤ ਵਿੱਚ ਓਲੰਪਿਕ ਆਯੋਜਿਤ ਕੀਤੇ ਜਾਣਗੇ, ਤਾਂ ਉੱਤਰਾਖੰਡ ਵਿੱਚ ਇਸ ਖੇਡ ਮੈਗਾ ਈਵੈਂਟ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਮੈਡਲ ਜਿੱਤਣਗੇ ਅਤੇ ਤਿਰੰਗੇ ਅਤੇ ਰਾਸ਼ਟਰੀ ਗੀਤ ਦੀ ਸ਼ਾਨ ਵਧਾਉਣਗੇ।
ਕੇਂਦਰੀ ਗ੍ਰਹਿ ਮੰਤਰੀ ਨੇ ਵਰ੍ਹੇ 2019 ਵਿੱਚ ਅੱਜ ਦੇ ਹੀ ਦਿਨ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ 40 ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਇਨ੍ਹਾਂ ਜਵਾਨਾਂ ਦੀ ਸ਼ਹਾਦਤ ਨੇ ਨਾ ਸਿਰਫ਼ ਦੇਸ਼ ਨੂੰ ਸੁਰੱਖਿਅਤ ਕੀਤਾ ਬਲਕਿ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ, ਮੋਦੀ ਜੀ ਨੇ ਸਰਹੱਦ ਪਾਰ ਹਵਾਈ ਹਮਲੇ ਕਰਕੇ ਅੱਤਵਾਦੀਆਂ ਨੂੰ ਕਰਾਰਾ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਕਾਰਨ ਦੁਨੀਆ ਦਾ ਭਾਰਤ ਪ੍ਰਤੀ ਨਜ਼ਰੀਆ ਬਦਲ ਗਿਆ ਹੈ ਅਤੇ ਦੁਨੀਆ ਦੇ ਅੱਤਵਾਦੀਆਂ ਨੂੰ ਇੱਕ ਸੰਦੇਸ਼ ਗਿਆ ਹੈ ਕਿ ਕੋਈ ਵੀ ਭਾਰਤ ਦੀਆਂ ਸਰਹੱਦਾਂ ਅਤੇ ਫੌਜ ਨਾਲ ਛੇੜਛਾੜ ਨਹੀਂ ਕਰ ਸਕਦਾ।
***************
ਆਰਕੇ/ਵੀਵੀ/ਪੀਆਰ/ਪੀਐੱਸ
(Release ID: 2103656)
Visitor Counter : 20