ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ ‘ਸਾਈਬਰ ਸੁਰੱਖਿਆ ਅਤੇ ਸਾਈਬਰ ਅਪਰਾਧ’ ਵਿਸ਼ੇ ‘ਤੇ ਗ੍ਰਹਿ ਮੰਤਰਾਲੇ ਦੀ ਸੰਸਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ


ਮੋਦੀ ਜੀ ਦੀ ਅਗਵਾਈ ਵਿੱਚ ਦੇਸ਼ ‘ਡਿਜੀਟਲ ਕ੍ਰਾਂਤੀ’ ਦਾ ਗਵਾਹ ਬਣ ਰਿਹਾ ਹੈ, ਇਸ ਦੇ ਸਾਈਜ਼ ਅਤੇ ਸਕੇਲ ਨੂੰ ਸਮਝ ਕੇ ਹੀ ਸਾਈਬਰ ਖੇਤਰ ਦੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਸਕਦਾ ਹੈ

AI ਦੀ ਵਰਤੋਂ ਕਰਕੇ ‘ਮਿਊਲ ਅਕਾਉਂਟਸ’ ਦੀ ਪਹਿਚਾਣ ਕਰਨ ਅਤੇ ਓਪਰੇਟ ਹੋਣ ਤੋਂ ਪਹਿਲਾਂ ਹੀ ਇਨ੍ਹਾਂ ਨੂੰ ਬੰਦ ਕਰਨ ਦੀ ਦਿਸ਼ਾ ਵਿੱਚ ਕੰਮ ਕੀਤਾ ਜਾਵੇਗਾ

ਗ੍ਰਹਿ ਮੰਤਰੀ ਨੇ ਸਾਈਬਰ ਅਪਰਾਧ ਰੋਕਣ ਦੇ ਲਈ ਮੋਦੀ ਜੀ ਦੇ ‘ਰੁਕੋ, ਸੋਚੋ ਅਤੇ ਫਿਰ ਕਾਰਵਾਈ ਕਰੋ’ ਦੇ ਮੰਤਰ ਦੇ ਪ੍ਰਤੀ ਜਾਗਰੂਕਤਾ ਵਧਾਉਣ ‘ਤੇ ਜ਼ੋਰ ਦਿੱਤਾ

ਮੋਦੀ ਸਰਕਾਰ ਸਾਈਬਰ ਅਪਰਾਧਾਂ ਨਾਲ ਨਜਿੱਠਣ ਦੇ ਲਈ ਚਾਰ ਤਰ੍ਹਾਂ ਦੀਆਂ ਰਣਨੀਤੀਆਂ- Convergence, Coordination, Communication ਅਤੇ Capacity ‘ਤੇ ਅੱਗੇ ਵੱਧ ਰਹੀ ਹੈ।

ਗ੍ਰਹਿ ਮੰਤਰੀ ਨੇ ਕਿਹਾ ਕਿ ਸਾਈਬਰ ਅਪਰਾਧ ਰੋਕਣ ਦੇ ਲਈ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਅਤੇ ਸਾਈਬਰ ਹੈਲਪਲਾਈਨ ‘1930’ ਦੇ ਪ੍ਰਚਾਰ ‘ਤੇ ਜ਼ਿਆਦਾ ਧਿਆਨ ਹੋਵੇ

ਸਾਈਬਰ ਸਪੇਸ ਵਿੱਚ ਸੌਫਟਵੇਅਰ, ਸਰਵਿਸਿਜ਼ ਅਤੇ ਯੂਜ਼ਰਸ, ਇਨ੍ਹਾਂ ਤਿੰਨਾਂ ਦੇ ਯਤਨਾਂ ਨਾਲ ਹੀ ਸਾਈਬਰ ਧੋਖਾਧੜੀ ਨਾਲ ਨਜਿੱਠਣ ਵਿੱਚ ਪੂਰੀ ਤਰ੍ਹਾਂ ਸਫਲਤਾ ਮਿਲੇਗੀ

ਮੈਂਬਰਾਂ ਨੇ ‘ਸਾਈਬਰ ਸੁਰੱਖਿਆ ਅਤੇ ਸਾਈਬਰ ਅਪਰਾਧ’ ਸਬੰਧੀ ਮੁੱਦਿਆਂ ‘ਤੇ ਆਪਣੇ ਸੁਝਾਅ ਦਿੱਤੇ ਅਤੇ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ

Posted On: 11 FEB 2025 11:41AM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ ‘ਸਾਈਬਰ ਸੁਰੱਖਿਆ ਅਤੇ ਸਾਈਬਰ ਅਪਰਾਧ’ ਵਿਸ਼ੇ ‘ਤੇ ਗ੍ਰਹਿ ਮੰਤਰਾਲੇ ਦੀ ਸੰਸਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਿਯਾਨੰਦ ਰਾਏ ਅਤੇ ਸ਼੍ਰੀ ਬੰਡੀ ਸੰਜੈ ਕੁਮਾਰ, ਕਮੇਟੀ ਦੇ ਮੈਂਬਰਾਂ, ਕੇਂਦਰੀ ਗ੍ਰਹਿ ਸਕੱਤਰ ਅਤੇ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਕਮੇਟੀ ਨੇ ਮੀਟਿੰਗ ਵਿੱਚ ‘ਸਾਈਬਰ ਸੁਰੱਖਿਆ ਅਤੇ ਸਾਈਬਰ ਅਪਰਾਧ’ ਨਾਲ ਸਬੰਧਿਤ ਵੱਖ –ਵੱਖ ਮੁੱਦਿਆਂ ‘ਤੇ ਚਰਚਾ ਕੀਤੀ। 

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ ਵਿੱਚ ਡਿਜੀਟਲ ਇਨਫ੍ਰਾਸਟ੍ਰਕਚਰ ਦਾ ਵਿਸਥਾਰ ਹੋਇਆ ਹੈ, ਜਿਸ ਦੇ ਕਾਰਨ ਸੁਭਾਵਿਕ ਤੌਰ ‘ਤੇ ਸਾਈਬਰ ਹਮਲਿਆਂ ਦੀ ਗਿਣਤੀ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਈਬਰ ਸਪੇਸ ਨੂੰ ਵੱਖਰੀ ਦ੍ਰਿਸ਼ਟੀ ਨਾਲ ਦੇਖੀਏ ਤਾਂ ‘ਸੌਫਟਵੇਅਰ’ ‘ਸਰਵਿਸਿਜ਼’ ਅਤੇ ’ਯੂਜ਼ਰਸ’ ਦੇ ਰਾਹੀਂ ਤਿੰਨਾਂ ਦਾ ਇੱਕ ਗੁੰਝਲਦਾਰ ਨੈੱਟਵਰਕ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਸੌਫਟਵੇਅਰ’ ‘ਸਰਵਿਸਿਜ਼’ ਅਤੇ ’ਯੂਜ਼ਰਸ’ ਦੇ ਰਾਹੀਂ ਸਾਈਬਰ ਧੋਖਾਧੜੀ 'ਤੇ ਕਾਬੂ ਨਹੀਂ ਪਾਇਆ ਜਾਵੇਗਾ, ਤਦ ਤੱਕ ਸਾਈਬਰ ਸਪੇਸ ਦੀਆਂ ਸਮੱਸਿਆਵਾਂ ਦਾ ਸਮਾਧਾਨ ਅਸੰਭਵ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਗ੍ਰਹਿ ਮੰਤਰਾਲੇ ਨੇ ਸਾਈਬਰ ਸੁਰੱਖਿਅਤ ਭਾਰਤ ਬਣਾਉਣ ਦੀ ਦਿਸ਼ਾ ਵਿੱਚ ਕਈ ਮਹੱਤਵਪੂਰਣ ਕਦਮ ਚੁੱਕੇ ਹਨ। 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਈਬਰ ਅਪਰਾਧ ਨੇ ਸਾਰਿਆਂ ਭੂਗੋਲਿਕ ਸੀਮਾਵਾਂ ਨੂੰ ਖਤਮ ਕਰ ਦਿੱਤਾ ਹੈ। ਇਹ ‘ਬਾਰਡਰਲੈਸ’ ਅਤੇ ‘ਫਾਰਮਲੈਸ‘ ਕ੍ਰਾਈਮ ਹੈ, ਕਿਉਂਕਿ ਇਸ ਦੀ ਕੋਈ ਸਰਹੱਦ ਜਾਂ ਸਥਿਰ ਰੂਪ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਪਿਛਲੇ ਇੱਕ ਦਹਾਕੇ ਵਿੱਚ ‘ਡਿਜੀਟਲ ਕ੍ਰਾਂਤੀ’ ਦਾ ਗਵਾਹ ਬਣਿਆ ਹੈ। ‘ਡਿਜੀਟਲ ਕ੍ਰਾਂਤੀ’ ਦੇ ਸਾਈਜ਼ ਅਤੇ ਸਕੇਲ ਨੂੰ ਸਮਝੇ ਬਿਨਾ ਅਸੀਂ ਸਾਈਬਰ ਖੇਤਰ ਦੀਆਂ ਚੁਣੌਤੀਆਂ ਦਾ ਸਾਹਮਣਾ ਨਹੀਂ ਕਰ ਸਕਦੇ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਅੱਜ 95 ਪ੍ਰਤੀਸ਼ਤ ਪਿੰਡ ਡਿਜੀਟਲੀ ਕਨੈਕਟ ਹੋ ਚੁੱਕੇ ਹਨ ਅਤੇ ਇੱਕ ਲੱਖ ਗ੍ਰਾਮ ਪੰਚਾਇਤਾ ਵਾਈ-ਫਾਈ ਹੌਟਸਪੌਟ ਨਾਲ ਲੈਸ ਹਨ। ਪਿਛਲੇ ਦਸ ਵਰ੍ਹਿਆਂ ਵਿੱਚ ਇੰਟਰਨੈੱਟ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਸਾਢੇ ਚਾਰ ਗੁਣਾ ਵਧੀ ਹੈ। ਉਨ੍ਹਾਂ ਨੇ ਕਿਹਾ ਕਿ ਵਰ੍ਹੇ 2024 ਵਿੱਚ UPI  ਦੁਆਰਾ ਕੁੱਲ 17, 221 ਲੱਖ ਕਰੋੜ ਰੁਪਏ ਮੁੱਲ ਦੇ 246 ਲੱਖ ਕਰੋੜ ਲੈਣ-ਦੇਣ ਹੋਏ ਹਨ। ਉਨ੍ਹਾਂ ਨੇ ਕਿਹਾ ਕਿ 2024 ਵਿੱਚ ਪੂਰੀ ਦੁਨੀਆ ਵਿੱਚ ਹੋਏ ਡਿਜੀਟਲ ਲੈਣ-ਦੇਣ ਵਿੱਚ 48 ਪ੍ਰਤੀਸ਼ਤ ਲੈਣ-ਦੇਣ ਭਾਰਤ ਵਿੱਚ ਹੋਇਆ। ਸ਼੍ਰੀ ਸ਼ਾਹ ਨੇ ਕਿਹਾ ਕਿ ਸਟਾਰਟ-ਅੱਪ ਈਕੋਸਿਸਟਮ ਦੇ ਮਾਮਲਿਆਂ ਵਿੱਚ ਵੀ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਦੇਸ਼ ਬਣਿਆ। ਵਰ੍ਹੇ 2023 ਵਿੱਚ ਕੁੱਲ ਘਰੇਲੂ ਉਤਪਾਦ (GDP) ਵਿੱਚ ਡਿਜੀਟਲ ਅਰਥਵਿਵਸਥਾ ਦਾ ਯੋਗਦਾਨ ਲਗਭਗ 32 ਲੱਖ ਕਰੋੜ ਰੁਪਏ ਯਾਨੀ 12 ਪ੍ਰਤੀਸ਼ਤ ਰਿਹਾ ਅਤੇ ਲਗਭਗ 15 ਮਿਲੀਅਨ ਰੋਜ਼ਗਾਰ ਪੈਦਾ ਹੋਏ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਭਾਰਤ ਦੁਨੀਆ ਵਿੱਚ ਡਿਜੀਟਲ ਲੈਡਸਕੇਪ ਵਿੱਚ ਤੀਸਰੇ ਨੰਬਰ ਦਾ ਦੇਸ਼ ਬਣ ਚੁੱਕਿਆ ਹੈ। ਭਾਰਤ ਦੀ ਅਰਥਵਿਵਸਥਾ ਦਾ ਕੁੱਲ 20 ਪ੍ਰਤੀਸ਼ਤ ਹਿੱਸਾ ਡਿਜੀਟਲ ਅਰਥਵਿਵਸਥਾ ਵਿੱਚ ਯੋਗਦਾਨ ਪਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਦਾ ਟੀਚਾ ਹੈ ਕਿ ਸਾਈਬਰ ਅਪਰਾਧ ਦੇ ਮਾਮਲਿਆਂ ਵਿੱਚ ਇੱਕ ਵੀ ਐੱਫਆਈਆਰ ਦਰਜ ਹੋਣ ਦੀ ਨੌਬਤ ਨਾ ਪਵੇ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਾਈਬਰ ਅਪਰਾਧ ਨਾਲ ਨਜਿੱਠਣ ਦੇ ਲਈ ਅਸੀਂ ਚਾਰ ਤਰ੍ਹਾਂ ਦੀਆਂ ਰਣਨੀਤੀਆਂ ਅਪਣਾਇਆ ਹਨ ਜਿਸ ਵਿੱਚ Convergence, Coordination, Communication ਅਤੇ Capacity ਸ਼ਾਮਲ ਹਨ। ਇਨ੍ਹਾਂ ਚਾਰਾਂ ਵਿੱਚ ਨਿਸ਼ਚਿਤ ਟੀਚੇ ਅਤੇ ਵਯੂਹ ਰਚਨਾ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੰਤਰ-ਮੰਤਰਾਲਾ (inter-ministerial) ਅਤੇ ਗ੍ਰਹਿ ਮੰਤਰਾਲੇ ਵਿੱਚ ਅੰਤਰ-ਵਿਭਾਗੀ ਤਾਲਮੇਲ ਨੂੰ ਉਤਸ਼ਾਹਿਤ ਕੀਤਾ ਗਿਆ ਹੈ, ਜਿਸ ਨਾਲ ਨਿਰਵਿਘਨ ਸੰਚਾਰ ਅਤੇ ਸੂਚਨਾ ਦੀ ਧਾਰਾ ਪ੍ਰਵਾਹ ਪ੍ਰਾਪਤੀ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਗ੍ਰਹਿ ਮੰਤਰਾਲੇ, ਇਲੈਕਟ੍ਰੌਨਿਕਸ ਅਤੇ ਆਈਟੀ ਮੰਤਰਾਲਾ, CERT-IN, I4C, ਟੈਲੀਕੌਮ ਅਤੇ ਬੈਂਕਿੰਗ ਵਰਗੇ ਵਿਭਾਗਾਂ ਦਰਮਿਆਨ ਟੈਕਨੋਲੌਜੀ ਅਤੇ ਮੀਟਿੰਗਾਂ ਰਾਹੀਂ ਸੰਵਾਦ ਦੀਆਂ ਸਿਹਤਮੰਦ ਪਰੰਪਰਾਵਾਂ ਸ਼ੁਰੂ ਕੀਤੀਆਂ ਗਈਆਂ ਹਨ। 

ਕੇਂਦਰੀ ਗ੍ਰਹਿ ਮੰਤਰੀ ਨੇ ਸਾਈਬਰ ਅਪਰਾਧ ਰੋਕਣ ਦੇ ਲਈ ਲੋਕਾਂ ਵਿੱਚ ਜਾਗਰੂਕਤਾ ਵਧਾਉਣ ‘ਤੇ ਜ਼ੋਰ ਦਿੰਦੇ ਹੋਏ ਕਮੇਟੀ ਦੇ ਸਾਰੇ ਮੈਂਬਰਾਂ ਵਿੱਚ I-4C ਦੀ ਹੈਲਪਲਾਈਨ 1930 ਦਾ ਪ੍ਰਚਾਰ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਈਬਰ ਵਿੱਤੀ ਧੋਖਾਧੜੀਆਂ ਨੂੰ ਦੇਖਦੇ ਹੋਏ, ‘1930’ ਹੈਲਪਲਾਈਨ ਨੰਬਰ ਕਾਰਡ ਬਲਾਕਿੰਗ ਕਰਨ ਵਰਗੀਆਂ ਕਈ ਸੁਵਿਧਾਵਾਂ ਦਾ ਵਨ ਪੋਆਇੰਟ ਸੋਲਿਊਸ਼ਨ ਪ੍ਰਦਾਨ ਕਰਦਾ ਹੈ। 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਅਤੇ ਰਿਜ਼ਰਵ ਬੈਂਕ ਅਤੇ ਹੋਰ ਸਾਰੇ ਬੈਂਕਾਂ ਦੇ ਨਾਲ ਤਾਲਮੇਲ ਨਾਲ ਮਿਊਲ ਅਕਾਉਂਟਸ (mule accounts) ਦੀ ਪਹਿਚਾਣ ਦੀ ਵਿਵਸਥਾ ਬਣਾਉਣ ਦੇ ਲਈ ਯਤਨ ਜਾਰੀ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਿਊਲ ਅਕਾਊਂਟ ਨੂੰ ਓਪਰੇਟ ਹੋਣ ਤੋਂ ਪਹਿਲਾਂ ਹੀ ਬੰਦ ਕਰਨ ਦੀ ਵਿਵਸਥਾ ਵੀ ਕੀਤੀ ਜਾਵੇਗੀ। ਗ੍ਰਹਿ ਮੰਤਰੀ ਨੇ ਕਿਹਾ ਕਿ ਅਸੀਂ ਇਹ ਵੀ ਯਕੀਨੀ ਬਣਾਇਆ ਹੈ ਕਿ ਲੋਕਾਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ‘ਰੁਕੋ, ਸੋਚੋ ਅਤੇ ਫਿਰ ਕਾਰਵਾਈ ਕਰੋ’ (STOP-THINK-TAKE ACTION) ਦੇ ਮੰਤਰ ਦੇ ਬਾਰੇ ਜਾਣਕਾਰੀ ਦੇਕੇ ਉਨ੍ਹਾਂ ਨੂੰ ਸਾਈਬਰ ਅਪਰਾਧਾਂ ਦੇ ਪ੍ਰਤੀ ਸੁਚੇਤ ਕੀਤਾ ਜਾ ਸਕੇ। 

ਗ੍ਰਹਿ ਮੰਤਰੀ ਨੇ ਕਿਹਾ ਕਿ 14C ਪੋਰਟਲ ‘ਤੇ 1 ਲੱਖ 43 ਹਜ਼ਾਰ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ 19 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਇਸ ਪੋਰਟਲ ਦੀ ਵਰਤੋਂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਕਾਰਨਾਂ ਨਾਲ 805 ‘ਐਪਸ’ ਅਤੇ 3266 ਵੇਬਸਾਈਟ- ਲਿੰਕ ਨੂੰ 14C ਦੀ ਸਿਫ਼ਾਰਿਸ਼ ‘ਤੇ ਬਲਾਕ ਕੀਤਾ ਗਿਆ ਹੈ। 399 ਬੈਂਕਾਂ ਅਤੇ ਵਿੱਤੀ ਵਿਚੋਲਗੀਆਂ ਔਨਬੋਰਡ ਹੋ ਚੁੱਕਿਆਂ ਹਨ। ਨਾਲ ਹੀ 6 ਲੱਖ ਤੋਂ ਜ਼ਿਆਦਾ ਸ਼ੱਕੀ ਡਾਟਾ ਸਾਂਝਾ ਕੀਤਾ ਗਿਆ, 19 ਲੱਖ ਤੋਂ ਜ਼ਿਆਦਾ ਮਿਊਲ ਖਾਤੇ ਫੜ੍ਹੇ ਗਏ ਅਤੇ 2038 ਕਰੋੜ ਰੁਪਏ ਦੇ ਸ਼ੱਕੀ ਲੈਣ-ਦੇਣ ਰੋਕੇ ਗਏ। 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 33 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਾਈਬਰ ਕ੍ਰਾਈਮ ਫੋਰੈਂਸਿਕ ਟ੍ਰੇਨਿੰਗ ਲੈਬ ਦੀ ਸਥਾਪਨਾ ਕੀਤੀ ਗਈ ਹੈ। ‘CyTrain’ ਨਾਮਕ “ਮੈਸਿਵ ਓਪਨ ਔਨਲਾਈਨ ਕੋਰਸ(MOOC)” ਪਲੈਟਫਾਰਮ ‘ਤੇ 101561 ਪੁਲਿਸ ਅਧਿਕਾਰੀਆਂ ਦਾ ਰਜਿਸਟ੍ਰੇਸ਼ਨ ਹੋਇਆ ਹੈ ਅਤੇ 78 ਹਜ਼ਾਰ ਤੋਂ ਜ਼ਿਆਦਾ ਪ੍ਰਮਾਣ- ਪੱਤਰ ਜਾਰੀ ਕੀਤੇ ਗਏ ਹਨ। 

ਕਮੇਟੀ ਦੇ ਮੈਂਬਰਾਂ ਨੇ ‘ਸਾਈਬਰ ਸੁਰੱਖਿਆ ਅਤੇ ਸਾਈਬਰ ਅਪਰਾਧ’ ਸਬੰਧੀ ਮੁੱਦਿਆਂ ‘ਤੇ ਆਪਣੇ ਸੁਝਾਅ ਦਿੱਤੇ ਅਤੇ ਸਰਕਾਰ ਦੁਆਰਾ ਸਾਈਬਰ ਸੁਰੱਖਿਆ ਦੇ ਲਈ ਚੁੱਕੇ ਗਏ ਮਹੱਤਵਪੂਰਨ ਕਦਮਾਂ ਦੀ ਸ਼ਲਾਘਾ ਕੀਤੀ। 

************

ਆਰਕੇ/ਵੀਵੀ/ਏਐੱਸਐੱਚ/ਪੀਆਰ/ਪੀਐੱਸ


(Release ID: 2101939) Visitor Counter : 7