ਰਾਸ਼ਟਰਪਤੀ ਸਕੱਤਰੇਤ
ਭਾਰਤੀ ਸਟੈਟਿਸਟਿਕਲ ਸੇਵਾ ਦੇ ਪ੍ਰੋਬੇਸ਼ਨਰਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
Posted On:
14 JAN 2025 12:59PM by PIB Chandigarh
ਭਾਰਤੀ ਸਟੈਟਿਸਟਿਕਲ ਸੇਵਾ (ਆਈਐੱਸਐੱਸ) ਦੇ ਪ੍ਰੋਬੇਸ਼ਨਰਾਂ (2024 ਬੈਚ) ਦੇ ਇੱਕ ਸਮੂਹ ਨੇ ਅੱਜ (14 ਜਨਵਰੀ, 2025) ਰਾਸ਼ਟਰਪਤੀ ਭਵਨ ਵਿੱਚ ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

ਰਾਸ਼ਟਰਪਤੀ ਨੇ ਪ੍ਰੋਬੇਸ਼ਨਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਟੈਟਿਸਟਿਕਲ ਉਪਕਰਣ ਅਤੇ ਮਾਤ੍ਰਾਤਮਕ ਤਕਨੀਕ ਨੀਤੀਗਤ ਫੈਸਲਿਆਂ ਦੇ ਲਈ ਅਨੁਭਵੀ ਅਧਾਰ ਪ੍ਰਦਾਨ ਕਰਕੇ ਪ੍ਰਭਾਵੀ ਪ੍ਰਸ਼ਾਸਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸਰਕਾਰਾਂ ਸਿਹਤ, ਸਿੱਖਿਆ, ਜਨਸੰਖਿਆ ਆਕਾਰ ਅਤੇ ਰੋਜ਼ਗਾਰ ਆਦਿ ਖੇਤਰ ਦੇ ਅੰਕੜੇ ਇਕੱਠੇ ਕਰਨ ਦੇ ਲਈ ਨੈਸ਼ਨਲ ਸਟੈਟਿਸਟਿਕਲ ਸਿਸਟਮਸ ‘ਤੇ ਨਿਰਭਰ ਹਨ। ਇਹ ਅੰਕੜੇ ਨੀਤੀ-ਨਿਰਮਾਣ ਦਾ ਅਧਾਰ ਹੁੰਦੇ ਹਨ। ਸਟੈਟਿਸਟਿਕਲ ਵਿਸ਼ਲੇਸ਼ਣ ਪ੍ਰਸ਼ਾਸਨ ਵਿੱਚ ਪਾਰਦਰਸ਼ਿਤਾ ਅਤੇ ਜਵਾਬਦੇਹੀ ਲਿਆਉਣ ਦਾ ਇੱਕ ਉਪਕਰਣ ਹੈ। ਸਟੈਟਿਸਟਿਕਸ ਨਾ ਕੇਵਲ ਕੁਸ਼ਲ ਪ੍ਰਸ਼ਾਸਨ ਦੇ ਲਈ ਮਹੱਤਵਪੂਰਨ ਹੈ, ਬਲਕਿ ਸਮਾਜਿਕ-ਆਰਥਿਕ ਵਿਕਾਸ ਦਾ ਉਪਕਰਣ ਵੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਨੂੰ ਨੀਤੀਆਂ ਬਣਾਉਣ, ਉਨ੍ਹਾਂ ਨੂੰ ਲਾਗੂ ਕਰਨ ਅਤੇ ਨਿਗਰਾਨੀ ਕਰਨ ਦੇ ਨਾਲ-ਨਾਲ ਨੀਤੀ ਸਮੀਖਿਆ ਅਤੇ ਪ੍ਰਭਾਵ ਦਾ ਆਕਲਨ ਕਰਨ ਦੇ ਲਈ ਅੰਕੜਿਆਂ ਦੀ ਜ਼ਰੂਰਤ ਹੁੰਦੀ ਹੈ। ਨਾਗਰਿਕਾਂ ਨੂੰ ਸਰਕਾਰੀ ਯੋਜਨਾਵਾਂ ਅਤੇ ਪ੍ਰੋਗਰਾਮਾਂ ਦੇ ਆਕਲਨ ਅਤੇ ਉਨ੍ਹਾਂ ਬਾਰੇ ਨਿਰਪੱਖ ਸਮਝ ਬਣਾਉਣ ਦੇ ਲਈ ਡੇਟਾ ਦੀ ਜ਼ਰੂਰਤ ਹੁੰਦੀ ਹੈ। ਡੇਟਾ ਅਤੇ ਸੂਚਨਾ ਦੇ ਅਧਾਰ ‘ਤੇ ਦੇਸ਼ ਦੀਆਂ ਜ਼ਰੂਰਤਾਂ ਦੇ ਸਮਾਧਾਨ ਦੇ ਲਈ ਆਈਐੱਸਐੱਸ ਅਧਿਕਾਰੀਆਂ ਨੂੰ ਸਟੈਟਿਸਟਿਕਲ ਪਧਤੀਆਂ ਵਿੱਚ ਉੱਚ ਕੁਸ਼ਲਤਾ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਨੇ ਆਈਐੱਸਐੱਸ ਅਧਿਕਾਰੀਆਂ ਤੋਂ ਡੇਟਾ ਇਕੱਠਾ ਕਰਦੇ ਸਮੇਂ ਆਪ ਲੋਕਾਂ ਖਾਸ ਤੌਰ ‘ਤੇ ਗਰੀਬਾਂ ਅਤੇ ਵੰਚਿਤਾਂ ਦੀਆਂ ਜ਼ਰੂਰਤਾਂ ਦੇ ਪ੍ਰਤੀ ਸੰਵੇਦਨਸ਼ੀਲ ਰਹਿਣ ਦੀ ਤਾਕੀਦ ਕੀਤੀ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੇ ਦੁਆਰਾ ਇਕੱਠਾ ਕੀਤੇ ਗਏ ਸਾਰੇ ਅੰਕੜਿਆਂ ਨੂੰ ਸੰਸਾਧਿਤ ਅਤੇ ਵਿਸ਼ਲੇਸ਼ਿਤ ਕੀਤਾ ਜਾਵੇਗਾ ਅਤੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਦੇ ਲਈ ਉਪਯੋਗ ਕੀਤਾ ਜਾਵੇਗਾ।

ਰਾਸ਼ਟਰਪਤੀ ਨੇ ਕਿਹਾ ਕਿ ਜਿਵੇਂ-ਜਿਵੇਂ ਭਾਰਤ ਸਮਾਵੇਸ਼ੀ ਅਤੇ ਟਿਕਾਊ ਵਿਕਾਸ ਦੇ ਵੱਲ ਵਧ ਰਿਹਾ ਹੈ, ਵਾਤਾਵਰਣੀ ਪ੍ਰਭਾਵਾਂ ਅਤੇ ਜਲਵਾਯੂ ਪਰਿਵਰਤਨ ਦੀ ਨਿਗਰਾਨੀ ਵਿੱਚ ਸਟੈਟਿਸਟਿਕਲ ਰਿਸਰਚ ਇੱਕ ਵੱਡੀ ਭੂਮਿਕਾ ਨਿਭਾਵੇਗਾ। ਊਰਜਾ ਖਪਤ ਅਤੇ ਕਾਰਬਨ ਨਿਕਾਸੀ ਨਾਲ ਸਬੰਧਿਤ ਸੰਕੇਤਕਾਂ ‘ਤੇ ਨਜ਼ਰ ਰੱਖਣ ਦੇ ਲਈ ਆਈਐੱਸਐੱਸ ਅਧਿਕਾਰੀਆਂ ਦੁਆਰਾ ਕੀਤੀ ਗਈ ਖੋਜ ਨਾਲ ਭਾਰਤ ਟਿਕਾਊ ਵਿਕਾਸ ਅਤੇ ਵਾਤਾਵਰਣ ਸੰਭਾਲ ਦੇ ਲਈ ਡੇਟਾ-ਸੰਚਾਲਿਤ ਰਣਨੀਤੀ ਬਣਾਉਣ ਵਿੱਚ ਸਮਰੱਥ ਬਣ ਸਕਦਾ ਹੈ। ਇਹ ਰਣਨੀਤੀਆਂ ਭਾਰਤ ਨੂੰ ਸੰਯੁਕਤ ਰਾਸ਼ਟਰ ਟਿਕਾਊ ਵਿਕਾਸ ਲਕਸ਼ਾਂ (ਐੱਸਡੀਜੀ) ਨੂੰ ਪੂਰਾ ਕਰਨ ਵਿੱਚ ਹੋਰ ਮਦਦ ਕਰਨਗੀਆਂ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-
*********
ਐੱਮਜੇਪੀਐੱਸ/ਐੱਸਆਰ
(Release ID: 2101790)
Visitor Counter : 23