ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਬਜਟ-2025 ਨੂੰ ਵਿਕਸਿਤ ਅਤੇ ਹਰ ਖੇਤਰ ਵਿੱਚ ਸ਼੍ਰੇਸ਼ਠ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿੱਚ ਮੋਦੀ ਸਰਕਾਰ ਦੀ ਦੂਰਦ੍ਰਿਸ਼ਟੀ ਦਾ ਬਲੂਪ੍ਰਿੰਟ ਦੱਸਿਆ
ਦੇਸ਼ ਦਾ ਮੱਧ ਵਰਗ ਹਮੇਸ਼ਾ ਪ੍ਰਧਾਨ ਮੰਤਰੀ ਮੋਦੀ ਦੇ ਦਿਲ ਵਿੱਚ ਹੈ
ਹੁਣ 12 ਲੱਖ ਰੁਪਏ ਤੱਕ ਦੀ ਆਮਦਨ ‘ਤੇ ਕੋਈ ਟੈਕਸ ਨਹੀਂ ਦੇਣਾ ਹੋਵੇਗਾ
ਕਿਸਾਨ, ਗ਼ਰੀਬ, ਮੱਧ ਵਰਗ, ਮਹਿਲਾ ਅਤੇ ਬੱਚਿਆਂ ਦੀ ਸਿੱਖਿਆ, ਪੋਸ਼ਣ ਅਤੇ ਸਿਹਤ ਨੂੰ ਲੈ ਕੇ Start Up, Innovation ਅਤੇ Investment ਤੱਕ, ਹਰ ਖੇਤਰ ਨੂੰ ਸ਼ਾਮਲ ਕਰਦਾ ਇਹ ਬਜਟ ਮੋਦੀ ਜੀ ਦੇ ਆਤਮਨਿਰਭਰ ਭਾਰਤ ਦਾ ਰੋਡਮੈਪ ਹੈ
ਇਹ ਬਜਟ ਕਿਸਾਨ ਭਲਾਈ ਦੀ ਦਿਸ਼ਾ ਵਿੱਚ ਮੋਦੀ ਸਰਕਾਰ ਦੇ ਸੰਕਲਪ ਦਾ ਪ੍ਰਤੀਬਿੰਬ
ਬਜਟ-2025 ਨੇ ਨੌਜਵਾਨਾਂ ਦੇ ਸੁਪਨਿਆਂ ਅਤੇ ਆਕਾਂਖਿਆਵਾਂ ਨੂੰ ਨਵੀਂ ਉਡਾਣ ਦੇਣ ਦਾ ਕੰਮ ਕੀਤਾ
1 ਲੱਖ ਕਰੋੜ ਰੁਪਏ ਦੇ Urban Challenge Fund ਰਾਹੀਂ ਬਜਟ-2025, ਸ਼ਹਿਰਾਂ ਦੇ ਜੀਵਨ ਅਤੇ ਵਿਕਾਸ ਵਿੱਚ ਨਵੀਂ ਜਾਨ ਪਾਵੇਗਾ
ਬਜਟ-2025, ਗਿਗ ਵਰਕਰਾਂ ਦੀ ਸਮ੍ਰਿੱਧੀ ਦਾ ਨਵਾਂ ਅਵਸਰ ਅਤੇ ਨਵਾਂ ਮਾਧਿਅਮ ਹੈ, ਹੁਣ ਗਿਗ ਵਰਕਰ ਈ-ਸ਼੍ਰਮ ਪੋਰਟਲ ‘ਤੇ ਰਜਿਸਟਰ ਹੋ ਕੇ ਨਾ ਕੇਵਲ ਪਹਿਚਾਣ ਪੱਤਰ ਪਾਉਣਗੇ, ਸਗੋਂ ਸਿਹਤ ਸੁਵਿਧਾਵਾਂ ਤੋਂ ਵੀ ਲਾਭਵੰਦ ਹੋਣਗੇ
ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਸਰਵ ਸਮਾਵੇਸ਼ੀ ਅਤੇ ਦੂਰਦਰਸ਼ੀ ਬਜਟ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਅਤੇ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਜੀ ਨੂੰ ਵਧਾਈ ਦਿੱਤੀ
Posted On:
01 FEB 2025 7:20PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਬਜਟ-2025 ਨੂੰ ਵਿਕਸਿਤ ਅਤੇ ਹਰ ਖੇਤਰ ਵਿੱਚ ਸ਼੍ਰੇਸ਼ਠ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿੱਚ ਮੋਦੀ ਸਰਕਾਰ ਦੀ ਦੂਰਦ੍ਰਿਸ਼ਟੀ ਦਾ ਬਲੂਪ੍ਰਿੰਟ ਦੱਸਿਆ। ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਰਵ ਸਮਾਵੇਸ਼ੀ ਅਤੇ ਦੂਰਦਰਸ਼ੀ ਬਜਟ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਅਤੇ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੂੰ ਵਧਾਈ ਦਿੱਤੀ।
ਐਕਸ (X )ਪਲੈਟਫਾਰਮ ‘ਤੇ ਪੋਸਟਾਂ ਦੀ ਇੱਕ ਲੜੀ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਬਜਟ-2025 ਵਿਕਸਿਤ ਅਤੇ ਹਰ ਖੇਤਰ ਵਿੱਚ ਸ਼੍ਰੇਸ਼ਠ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿੱਚ ਮੋਦੀ ਸਰਕਾਰ ਦੀ ਦੂਰਦ੍ਰਿਸ਼ਟੀ ਦਾ ਬਲੂਪਿੰਟ ਹੈ। ਕਿਸਾਨ, ਗ਼ਰੀਬ, ਮੱਧ ਵਰਗ, ਮਹਿਲਾ ਅਤੇ ਬੱਚਿਆਂ ਦੀ ਸਿੱਖਿਆ, ਪੋਸ਼ਣ ਅਤੇ ਸਿਹਤ ਤੋਂ ਲੈ ਕੇ Start Up, Innovation ਅਤੇ Investment ਤੱਕ, ਹਰ ਖੇਤਰ ਨੂੰ ਸ਼ਾਮਲ ਕਰਦਾ ਇਹ ਬਜਟ ਮੋਦੀ ਜੀ ਦੇ ਆਤਮਨਿਰਭਰ ਭਾਰਤ ਦਾ ਰੋਡਮੈਪ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਦੇਸ਼ ਦਾ ਮੱਧ ਵਰਗ ਹਮੇਸ਼ਾ ਪ੍ਰਧਾਨ ਮੰਤਰੀ ਮੋਦੀ ਜੀ ਦੇ ਦਿਲ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ 12 ਲੱਖ ਰੁਪਏ ਤੱਕ ਦੀ ਆਮਦਨ ‘ਤੇ ਜ਼ੀਰੋ ਇਨਕਸ ਟੈਕਸ ਦੀ ਪ੍ਰਸਤਾਵਿਤ ਛੁੱਟ ਮੱਧ ਵਰਗ ਦੀ ਵਿੱਤੀ ਭਲਾਈ ਦੀ ਦਿਸ਼ਾ ਵਿੱਚ ਬੇਹਦ ਮਦਦਗਾਰ ਸਾਬਤ ਹੋਵੇਗੀ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਬਜਟ-2025 ਕਿਸਾਨ ਭਲਾਈ ਦੀ ਦਿਸ਼ਾ ਵਿੱਚ ਮੋਦੀ ਸਰਕਾਰ ਦੇ ਸੰਕਲਪ ਦਾ ਪ੍ਰਤੀਬਿੰਬ ਹੈ। ਬਜਟ ਵਿੱਚ 100 ਸਭ ਤੋਂ ਘੱਟ ਫਸਲ ਉਤਪਾਦਕਤਾ ਵਾਲੇ ਜ਼ਿਲ੍ਹਿਆਂ ਵਿੱਚ ਉਤਪਾਦਨ ਸਮਰੱਥਾ ਵਧਾਉਣ ਲਈ ‘ਪ੍ਰਧਾਨ ਮੰਤਰੀ ਧਨ-ਧਾਨਿਆ-ਕ੍ਰਿਸ਼ੀ ਯੋਜਨਾ’ ਦੇ ਐਲਾਨ ਨਾਲ ਲਗਭਗ 1.7 ਕਰੋੜ ਕਿਸਾਨਾਂ ਨੂੰ ਲਾਭ ਹੋਇਆ। ਨਾਲ ਹੀ, ‘ਦਾਲਾਂ ਆਤਮਨਿਰਭਰਤਾ ਮਿਸ਼ਨ’ ਅਤੇ ‘ਕਪਾਹ ਉਤਪਾਦਕਤਾ ਮਿਸ਼ਨ’ ਨਾਲ ਕਿਸਾਨਾਂ ਦੀ ਸਮ੍ਰਿੱਧੀ ਅਤੇ ਪੋਸ਼ਣ ਸੁਰੱਖਿਆ ਨੂੰ ਹੁਲਾਰਾ ਮਿਲੇਗਾ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਬਜਟ ਤੋਂ ਲੈ ਕੇ ਕੈਬਿਨਟ ਤੱਕ, ਮੋਦੀ ਸਰਕਾਰ ਦੀਆਂ ਯੋਜਨਾਵਾਂ ਅਤੇ ਨੀਤੀਆਂ ਦੇ ਕੇਂਦਰ ਵਿੱਚ ਕਿਸਾਨ ਹੁੰਦੇ ਹਨ। ਯੂਰੀਆ ਉਤਪਾਦਨ ਵਿੱਚ ਆਤਮਨਿਰਭਰਤਾ ਦੇ ਲਈ ਬਜਟ-2025 ਵਿੱਚ ਸਰਕਾਰ ਨੇ ਅਸਾਮ ਵਿੱਚ 12.7 ਲੱਖ ਮੀਟ੍ਰਿਕ ਟਨ ਦੀ ਸਮਰੱਥਾ ਦਾ ਯੂਰੀਆ ਪਲਾਂਟ ਖੋਲ੍ਹਣ ਦਾ ਫੈਸਲਾ ਲਿਆ ਹੈ। ਨਾਲ ਹੀ, ਕਿਸਾਨ ਕ੍ਰੈਡਿਟ ਕਾਰਡ (KCC) ਦੇ ਤਹਿਤ ਲੋਨ ਦੀ ਰਕਮ 3 ਲੱਖ ਤੋਂ ਵਧਾ ਕੇ 5 ਲੱਖ ਕਰਨ ਦੇ ਫੈਸਲੇ ਨਾਲ ਕਿਸਾਨਾਂ ਨੂੰ ਬਹੁਤ ਰਾਹਤ ਮਿਲੇਗੀ।
ਬਜਟ-2025 ਵਿੱਚ ਦੇਸ਼ ਦੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ((MSME) ਦੇ ਲਈ ਕ੍ਰੈਡਿਟ ਗਾਰੰਟੀ ਕਵਰ ਨੂੰ ਦੁੱਗਣਾ ਕਰਕੇ, ਵਾਧੂ 1.5 ਲੱਖ ਕਰੋੜ ਰੁਪਏ ਜੋੜੇ ਜਾਣ ‘ਤੇ ਕੇਂਦਰੀ ਗ੍ਰਹਿ ਮੰਤਰੀ ਨੇ MSME ਸੈਕਟਰ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਟਾਰਟਅੱਪਸ ਵਧਣਗੇ ਅਤੇ ਮੈਨੂਫੈਕਚਰਿੰਗ ਹੱਬਸ ਵਧਣ-ਫੁੱਲਣਗੇ। ਪ੍ਰਧਾਨ ਮੰਤਰੀ ਮੋਦੀ ਜੀ ਦੇ ਵਿਕਸਿਤ ਭਾਰਤ ਦੇ ਵਿਜ਼ਨ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਇਸ ਬਜਟ ਵਿੱਚ ਫੁੱਟਵੀਅਰ, ਚਮੜੇ ਅਤੇ ਖਿਡੌਣੇ ਬਣਾਉਣ ਵਾਲੇ ਉਦਯੋਗਾਂ ‘ਤੇ ਫੋਕਸ ਰੱਖਿਆ ਗਿਆ ਹੈ ਜਿਸ ਨਾਲ ਜ਼ਮੀਨੀ ਪੱਧਰ ‘ਤੇ ਨੌਕਰੀਆਂ ਦਾ ਸਿਰਜਣ ਹੋਵੇਗਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਉਡਾਣ ਯੋਜਨਾ ਨਵੇਂ ਸ਼ਹਿਰਾਂ ਨੂੰ ਏਅਰ ਕਨੈਕਟੀਵਿਟੀ ਪ੍ਰਦਾਨ ਕਰਕੇ ਕਿਫਾਇਤੀ ਟ੍ਰਾਂਸਪੋਟੇਸ਼ਨ ਦੀ ਦਿਸ਼ਾ ਵਿੱਚ ਉਪਯੋਗੀ ਸਾਬਤ ਹੋ ਰਹੀ ਹੈ। ਬਜਟ-2025 ਵਿੱਚ ਉਡਾਣ ਯੋਜਨਾ ਦਾ ਵਿਸਤਾਰ ਕਰਦੇ ਹੋਏ ਇਸ ਦੇ ਤਹਿਤ ਦੇਸ਼ ਭਰ ਵਿੱਚ 120 ਨਵੇਂ ਹਵਾਈ ਅੱਡੇ ਵਿਕਸਿਤ ਕੀਤੇ ਜਾਣਗੇ। ਇਸ ਨਾਲ 4 ਕਰੋੜ ਵਾਧੂ ਹਵਾਈ ਯਾਤਰੀਆਂ ਦੀ ਸਮਰੱਥਾ ਵਿਕਸਿਤ ਹੋਵੇਗੀ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਟ੍ਰਾਂਸਪੋਟੇਸ਼ਨ ਨੂੰ ਹੋਰ ਵੀ ਉਤਸ਼ਾਹਿਤ ਕੀਤਾ ਜਾਵੇਗਾ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਬਜਟ-2025 ਵਿੱਚ ਦੇਸ਼ ਦੇ ਨੌਜਵਾਨਾਂ ਦੇ ਸੁਪਨਿਆਂ ਅਤੇ ਆਕਾਂਖਿਆਵਾਂ ਨੂੰ ਨਵੀਂ ਉਡਾਣ ਦੇਣ ਦਾ ਕੰਮ ਕੀਤਾ ਹੈ। 5 ਸਾਲਾਂ ਵਿੱਚ 75,000 ਮੈਡੀਕਲ ਸੀਟਾਂ ਜੋੜਨ, 5 IITs ਵਿੱਚ 6,500 ਵਾਧੂ ਵਿਦਿਆਰਥੀਆਂ ਦੀ ਵਿਵਸਥਾ ਅਤੇ IITs ਅਤੇ IISc ਰਾਹੀਂ 10 ਹਜ਼ਾਰ ਰਿਸਰਚ ਫੈਲੋਸ਼ਿਪਸ ਦੇਣ ਨਾਲ ਸਾਡੇ ਨੌਜਵਾਨਾਂ ਦੇ ਤਕਨੀਕੀ ਗਿਆਨ ਦੀ ਸ਼ਕਤੀ ਨਾਲ ਦੇਸ਼ ਦੇ ਗ੍ਰੋਥ ਇੰਜਣ ਨੂੰ ਨਵੀਂ ਤਾਕਤ ਮਿਲੇਗੀ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਵਿੱਚ ਵਿਗਿਆਨਿਕ ਦ੍ਰਿਸ਼ਟੀਕੋਣ ਅਤੇ ਖੋਜ ਦੇ ਪ੍ਰਤੀ ਅਭਿਲਾਸ਼ਾ ਨੂੰ ਹੋਰ ਵਧੇਰੇ ਸਮ੍ਰਿੱਧ ਬਣਾਉਣ ਲਈ ਬਜਟ-2025 ਅਤਿਅੰਤ ਮਹੱਤਵਪੂਰਨ ਹੈ। ਸਰਕਾਰੀ ਸਕੂਲਾਂ ਵਿੱਚ ਅਗਲੇ 5 ਵਰ੍ਹਿਆਂ ਵਿੱਚ 50 ਹਜ਼ਾਰ ਅਟਲ ਟਿੰਕਰਿੰਗ ਲੈਬਸ ਦੀ ਸਥਾਪਨਾ ਦੇ ਫੈਸਲੇ ਨਾਲ ਨਵੀਂ ਪੀੜ੍ਹੀ ਵਿੱਚ ਇਨੋਵੇਸ਼ਨ ਨੂੰ ਹੁਲਾਰਾ ਮਿਲੇਗਾ। ਨਾਲ ਹੀ, ਨੌਜਵਾਨਾਂ ਦੇ ਕੌਸ਼ਲ ਅੱਪਗ੍ਰੇਡ ਲਈ 5 National Centres of Excellence ਦੀ ਸਥਾਪਨਾ ਦਾ ਐਲਾਨ ਸ਼ਲਾਘਾਯੋਗ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਬਜਟ-2025 ਵਿੱਚ ਮੋਦੀ ਸਰਕਾਰ ਨੇ ਬਿਹਾਰ ਵਾਸੀਆਂ ਨੂੰ ਮਹੱਤਵਪੂਰਨ ਤੋਹਫ਼ੇ ਦਿੱਤੇ ਹਨ। ਬਿਹਾਰ ਵਿੱਚ ਮਖਾਨਾ ਬੋਰਡ ਦੀ ਸਥਾਪਨਾ, ਮਿਥਿਲਾਂਚਲ ਵਿੱਚ ਵੈਸਟਰਨ ਕੋਸ਼ੀ ਨਹਿਰ ਪ੍ਰੋਜੈਕਟ, IIT ਪਟਨਾ ਦਾ ਵਿਸਤਾਰ, National Institute of Food Technology, Entrepreneurship and Management ਅਤੇ ਗ੍ਰੀਨਫੀਲਡ ਏਅਰਪੋਰਟ ਸਬੰਧੀ ਫੈਸਲਿਆਂ ਨਾਲ ਆਉਣ ਵਾਲੇ ਸਮੇਂ ਵਿੱਚ ਬਿਹਾਰ ਸਿੱਖਿਆ, ਵਪਾਰ, ਕਨੈਕਟੀਵਿਟੀ, ਕਿਸਾਨ ਭਲਾਈ ਅਤੇ ਰੋਜ਼ਗਾਰ ਦਾ ਕੇਂਦਰ ਬਣਨ ਵਾਲਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਬਜਟ-2025 ਵਿੱਚ ‘ ਭਾਰਤੀਯ ਭਾਸ਼ਾ ਪੁਸਤਕ ਯੋਜਨਾ’ ਦੇ ਮਾਧਿਅਮ ਨਾਲ ਡਿਜੀਟਲ ਤੌਰ ‘ਤੇ ਭਾਰਤੀ ਭਾਸ਼ਾਵਾਂ ਵਿੱਚ ਪੁਸਤਕਾ ਉਪਲਬਧ ਕਰਵਾਉਣ ਦੇ ਐਲਾਨ ਨਾਲ ਭਾਰਤੀ ਭਾਸ਼ਾਵਾਂ ਨੂੰ ਨਵਾਂ ਜੀਵਨ ਮਿਲਣ ਵਾਲਾ ਹੈ। ਇਹ ਫੈਸਲਾ ਭਾਰਤੀ ਭਾਸ਼ਾਵਾਂ ਨੂੰ ਨਵੀਂ ਪੀੜ੍ਹੀ ਨਾਲ ਜੋੜਨ ਅਤੇ ਸਿੱਖਿਆ ਨੂੰ ਵਧੇਰੇ ਸਮਾਵੇਸ਼ੀ ਬਣਾਉਣ ਦੀ ਦਿਸ਼ਾ ਵਿੱਚ ਅਹਿਮ ਸਾਬਤ ਹੋਵੇਗਾ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ 1 ਲੱਖ ਕਰੋੜ ਰੁਪਏ ਦੇ Urban Challenge Fund ਰਾਹੀਂ ਬਜਟ-2025, ਸ਼ਹਿਰਾਂ ਦੇ ਜੀਵਨ ਅਤੇ ਵਿਕਾਸ ਵਿੱਚ ਨਵੀਂ ਜਾਨ ਫੂੰਕੇਗਾ। ਇਹ ਫੰਡ ਜਿੱਥੇ ਸਾਡੇ ਸ਼ਹਿਰਾਂ ਨੂੰ ਵਿਕਾਸ ਅਤੇ ਗੁਣਵੱਤਾਪੂਰਨ ਜੀਵਨ ਦੇ ਕੇਂਦਰ ਦੇ ਰੂਪ ਵਿੱਚ ਮੁੜ ਸੁਰਜੀਤ ਕਰੇਗਾ, ਉੱਥੇ ਹੀ ਰਾਜਾਂ ਨੂੰ 1.5 ਲੱਖ ਕਰੋੜ ਰੁਪਏ ਦੇ 50 ਸਾਲਾਂ ਵਿਆਜ-ਮੁਕਤ ਕਰਜ਼ਿਆਂ ਅਤੇ 10 ਲੱਖ ਕਰੋੜ ਰੁਪਏ ਦੀ ਪੂੰਜੀ ਵਾਪਸੀ ਦਾ ਐਲਾਨ ਇਸ ਉਦੇਸ਼ ਨੂੰ ਹੋਰ ਮਜ਼ਬੂਤ ਕਰੇਗਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਬਜਟ-2025 ਵਿੱਚ 20,000 ਕਰੋੜ ਰੁਪਏ ਦੇ ਵਿਸ਼ਾਲ ਪਰਮਾਣੂ-ਊਰਜਾ ਮਿਸ਼ਨ ਦਾ ਐਲਾਨ ਕਰਕੇ ਬਿਜਲੀ ਖੇਤਰ ਵਿੱਚ ਭਾਰਤ ਦੀ ਅਸੀਮ ਤਾਕਤ ਨੂੰ ਉਜਾਗਰ ਕੀਤਾ ਗਿਆ ਹੈ। ਇਹ ਮਿਸ਼ਨ ਭਾਰਤ ਨੂੰ 2047 ਤੱਕ 100 ਗੀਗਾਵਾਟ ਪਰਮਾਣੂ ਊਰਜਾ ਦਾ ਉਤਪਾਦਨ ਕਰਨ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ 5 ਸਵਦੇਸ਼ੀ ਛੋਟੇ ਮੌਡਿਊਲਰ ਰਿਐਕਟਰ ਵੀ ਵਿਕਸਿਤ ਕਰੇਗਾ। ਇਸ ਦੇ ਨਾਲ ਹੀ, Atomic Energy Act and the Civil Liability for Nuclear Damage Act ਵਿੱਚ ਸੰਸ਼ੋਧਨ, ਨਿਜੀ ਖੇਤਰ ਦੇ ਨਿਵੇਸ਼ ਦੇ ਨਾਲ ਉਦਯੋਗ ਨੂੰ ਮੁੜ ਸੁਰਜੀਤ ਕਰੇਗਾ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਬਜਟ-2025, ਸਾਡੇ ਸਮੁੰਦਰੀ ਅਤੇ ਸ਼ਿਪਿੰਗ ਇੰਡਸਟ੍ਰੀਸ ਨੂੰ ਸਭ ਤੋਂ ਅੱਗੇ ਵਧਾਉਣ ਦੀ ਤਾਕਤ ਪ੍ਰਦਾਨ ਕਰਦਾ ਹੈ। 25,000 ਕਰੋੜ ਰੁਪਏ ਦੇ ਸਮੁੰਦਰੀ ਵਿਕਾਸ ਫੰਡ ਅਤੇ ਸ਼ਿਪਸ ਦੀ ਮੈਨੂਫੈਕਚਰਿੰਗ ਲਈ ਕੱਚੇ ਮਾਲ, ਕੰਪੋਨੈਂਟਸ, ਉਪਭੋਗੀ ਚੀਜ਼ਾਂ ਜਾਂ ਹਿੱਸਿਆ ‘ਤੇ ਬੇਸਿਕ ਕਸਟਮ ਡਿਊਟੀ (BCD) ਦੀ ਛੂਟ ਨੂੰ ਅਗਲੇ ਦੱਸ ਵਰ੍ਹਿਆਂ ਲਈ ਵਧਾਏ ਜਾਣ ਦੇ ਨਾਲ, ਭਾਰਤ ਦਾ ਇਹ ਖੇਤਰ ਆਲਮੀ ਬਜ਼ਾਰਾਂ ਵਿੱਚ ਪ੍ਰਤੀਯੋਗੀ ਅਗਵਾਈ ਕਰਨ ਲਈ ਤਿਆਰ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਬਜਟ- 2025 ਵਿੱਚ 36 ਜੀਵਨ ਰੱਖਿਅਕ ਦਵਾਈਆਂ ਨੂੰ ਬੇਸਿਕ ਕਸਟਮ ਡਿਊਟੀ ਤੋਂ ਪੂਰੀ ਤਰ੍ਹਾਂ ਤੋਂ ਛੂਟ ਪ੍ਰਦਾਨ ਕਰ ਬਿਮਾਰ ਲੋਕਾਂ ਦੇ ਜੀਵਨ ਵਿੱਚ ਰਾਹਤ ਪਹੁੰਚਾਈ ਗਈ ਹੈ। ਇਸ ਦੇ ਨਾਲ ਹੀ ਅਗਲੇ ਤਿੰਨ ਵਰ੍ਹਿਆਂ ਵਿੱਚ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਡੇ-ਕੇਅਰ ਕੈਂਸਰ ਕੇਂਦਰਾਂ ਦੀ ਸਥਾਪਨਾ ਦਾ ਪ੍ਰਸਤਾਵ ਰੱਖਿਆ ਗਿਆ ਹੈ, ਜਿੰਨਾਂ ਵਿੱਚ ਵਰ੍ਹੇ 2025-26 ਵਿੱਚ ਹੀ 200 ਕੇਂਦਰ ਖੋਲ੍ਹੇ ਜਾਣਗੇ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਬਜਟ-2025, ਗਿਗ ਵਰਕਰਾਂ ਦੀ ਸਮ੍ਰਿੱਧੀ ਦਾ ਨਵਾਂ ਮੌਕਾ ਅਤੇ ਨਵਾਂ ਮਾਧਿਅਮ ਵੀ ਹੈ। ਹੁਣ ਗਿਗ ਵਰਕਰ ਈ-ਸ਼ਰਮ ਪੋਰਟਲ (e-Shram portal) ‘ਤੇ ਰਜਿਸਟਰ ਕਰਨ ਨਾਲ ਨਾ ਸਿਰਫ ਪਹਿਚਾਣ ਪੱਤਰ ਮਿਲੇਗਾ, ਸਗੋਂ ਸਿਹਤ ਸੁਵਿਧਾਵਾਂ ਦਾ ਵੀ ਲਾਭ ਹਾਸਿਲ ਹੋਵੇਗਾ। ਨਾਲ ਹੀ, ਪੀਐੱਮ ਸਵਨਿਧੀ ਸਕੀਮ (PM Svanidhi Yojana) ਦੇ ਵਿਸਤਾਰ ਨਾਲ ਸਟ੍ਰੀਟ-ਵੈਂਡਰ ਵਾਲੇ UPI ਨਾਲ ਜੁੜ ਕੇ 30,000 ਤੱਕ ਦੇ ਕ੍ਰੇਡਿਟ ਕਾਰਡਸ ਅਤੇ ਬੈਂਕ ਤੋਂ ਵੱਧ ਕਰਜ਼ ਹਾਸਿਲ ਕਰ ਸੱਕਣਗੇ।
****
ਰਾਜ ਕੁਮਾਰ/ਵਿਵੇਕ/ਆਸ਼ੂਤੋਸ਼/ਪ੍ਰਿਆਭਾਂਸ਼ੂ/ਪੰਕਜ
(Release ID: 2099558)
Visitor Counter : 11