ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਟ੍ਰੇਲਰ ਮੇਕਿੰਗ ਕੰਪੀਟੀਸ਼ਨ ਰਾਹੀਂ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨਾ, ਰਚਨਾਕਾਰਾਂ (ਸਿਰਜਣਹਾਰਾਂ) ਨੂੰ ਨੈੱਟਫਲਿਕਸ ਦੀ ਵਿਸਤ੍ਰਿਤ ਸਮੱਗਰੀ ਲਾਇਬ੍ਰੇਰੀ ਤੋਂ ਆਕਰਸ਼ਕ ਟ੍ਰੇਲਰ ਵਿਕਸਿਤ ਕਰਨ ਦਾ ਮੌਕਾ ਮਿਲੇਗਾ
ਹੁਣ ਤੱਕ 3200 ਤੋਂ ਵੱਧ ਰਜਿਸਟ੍ਰੇਸ਼ਨਸ ਦੇ ਨਾਲ ਪ੍ਰਤੀਭਾਗੀਆਂ ਦਾ ਉਤਸ਼ਾਹ ਸਿਖਰ 'ਤੇ ਹੈ, ਜੋ ਮਹੱਤਵਅਕਾਂਖੀ ਰਚਨਾਕਾਰਾਂ ਅਤੇ ਪੇਸ਼ੇਵਰਾਂ ਲਈ 31 ਮਾਰਚ ਦੀ ਸਮੇਂ-ਸੀਮਾ ਤੋਂ ਪਹਿਲਾਂ ਇਸ ਦਾ ਫਾਇਦਾ ਉਠਾਉਣ ਦਾ ਮੌਕਾ ਹੈ।
ਟ੍ਰੇਲਰ ਮੇਕਿੰਗ ਕੰਪੀਟੀਸ਼ਨ ਦੇ ਦਿੱਲੀ ਰੋਡ ਸ਼ੋਅ ਨੇ ਜੀਟੀਬੀ4ਸੀਈਸੀ ਵਿੱਚ ਰਚਨਾਤਮਕਤਾ ਨੂੰ ਹੁਲਾਰਾ ਦਿੱਤਾ, ਉਭਰਦੇ ਫਿਲਮ ਨਿਰਮਾਤਾਵਾਂ ਨੂੰ ਪ੍ਰੋਤਸਾਹਿਤ ਕੀਤਾ
Posted On:
03 FEB 2025 5:46PM by PIB Chandigarh
ਟ੍ਰੇਲਰ ਮੇਕਿੰਗ ਕੰਪੀਟੀਸ਼ਨ ਦਿੱਲੀ ਰੋਡ ਸ਼ੋਅ ਪਿਛਲੇ ਹਫ਼ਤੇ ਗੁਰੂ ਤੇਗ ਬਹਾਦਰ 4th ਸੇਨਚਰੀ ਇੰਜੀਨੀਅਰਿੰਗ ਕਾਲਜ (ਜੀਟੀਬੀ4ਸੀਈਸੀ) ਵਿੱਚ ਆਯੋਜਿਤ ਕੀਤਾ ਗਿਆ। ਇਹ ਰਾਸ਼ਟਰਵਿਆਪੀ ਟ੍ਰੇਲਰ ਮੇਕਿੰਗ ਕੰਪੀਟੀਸ਼ਨ ਦੇ ਗ੍ਰੈਂਡ ਫਿਨਾਲੇ ਤੱਕ ਚਲਣ ਵਾਲੇ ਰੋਡ ਸ਼ੋਅ ਦੀ ਸੀਰੀਜ਼ ਵਿੱਚ ਇੱਕ ਮਹੱਤਵਪੂਰਨ ਪੜਾਅ ਸੀ।
ਫੈਡਰੇਸ਼ਨ ਆਫ਼ ਇੰਡੀਅਨ ਚੈਂਬਰਸ ਆਫ਼ ਕਾਮਰਸ ਐਂਡ ਇੰਡਸਟ੍ਰੀ ਅਤੇ ਰਿਸਕਿੱਲ ਦੁਆਰਾ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਹਿਯੋਗ ਨਾਲ ਆਯੋਜਿਤ ਇਸ ਪ੍ਰੋਗਰਾਮ ਵਿੱਚ ਰਚਨਾਤਮਕ ਭਾਗੀਦਾਰ ਦੇ ਰੂਪ ਵਿੱਚ ਨੈੱਟਫਲਿਕਸ ਅਤੇ ਆਕਦਮਿਕ ਭਾਗੀਦਾਰ ਦੇ ਰੂਪ ਵਿੱਚ ਜੀਟੀਬੀ4 ਸੀਈਸੀ ਨੂੰ ਸ਼ਾਮਲ ਕੀਤਾ ਗਿਆ। ਇਸ ਪਹਿਲ ਨੇ ਪ੍ਰਤੀਭਾਗੀਆਂ ਨੂੰ ਕਹਾਣੀ ਕਹਿਣ ਅਤੇ ਵੀਡੀਓ ਸੰਪਾਦਨ ਦੀ ਕਲਾ ਸਿੱਖਣ ਦੇ ਲਈ ਇੱਕ ਵਿਲੱਖਣ ਪਲੈਟਫਾਰਮ ਪ੍ਰਦਾਨ ਕੀਤਾ।
ਰਚਨਾਤਮਕਤਾ ਅਤੇ ਇਨੋਵੇਸ਼ਨ ਲਈ ਇੱਕ ਪਲੈਟਫਾਰਮ
ਰਚਨਾਤਮਕਤਾ ਨੂੰ ਉਜਾਗਰ ਕਰਨਾ: ਟ੍ਰੇਲਰ ਮੇਕਿੰਗ ਕੰਪੀਟੀਸ਼ਨ, ਵਿਸ਼ਵ ਆਡੀਓ ਵਿਜ਼ੂਅਲ ਅਤੇ ਮਨੋਰੰਜਨ ਸਮਿਟ (ਵੇਵਸ) 2025 ਦੇ ਹਿੱਸੇ ਵਜੋਂ ਰਚਨਾਤਮਕ ਭਾਗੀਦਾਰੀ ਲਈ ਨੈੱਟਫਲਿਕਸ ਫੰਡ ਦੁਆਰਾ ਸੰਚਾਲਿਤ, ਮਹੱਤਵਅਕਾਂਖੀ ਫਿਲਮ ਨਿਰਮਾਤਾਵਾਂ ਨੂੰ ਪ੍ਰੇਰਿਤ ਕਰਨ ਅਤੇ ਉਨ੍ਹਾਂ ਨੂੰ ਲੈਸ ਕਰਨ ਲਈ ਡਿਜ਼ਾਈਨ ਕੀਤਾ ਗਿਆ ਇੱਕ ਕੰਪੀਟੀਸ਼ਨ ਹੈ। ਇਹ ਵਿਲੱਖਣ ਪਹਿਲ ਵਿਦਿਆਰਥੀਆਂ ਨੂੰ ਨੈੱਟਫਲਿਕਸ ਦੀ ਵਿਸਤ੍ਰਿਤ ਸਮੱਗਰੀ ਲਾਇਬ੍ਰੇਰੀ ਤੋਂ ਆਕਰਸ਼ਕ ਟ੍ਰੇਲਰ ਬਣਾਉਣ ਦਾ ਮੌਕਾ ਦਿੰਦੀ ਹੈ। ਇਸ ਵਿੱਚ ਵੀਡੀਓ ਸੰਪਾਦਨ, ਕਹਾਣੀ ਕਹਿਣ ਅਤੇ ਟ੍ਰੇਲਰ ਮੇਕਿੰਗ ਵਿੱਚ ਗਹਿਣ ਕੌਸ਼ਲ ਨਾਲ ਪ੍ਰਤੀਭਾਗੀਆਂ ਨੂੰ ਕੁਸ਼ਲ ਬਣਾਉਣ ਲਈ 3 ਮਹੀਨੇ ਦੀਆਂ ਤੀਬਰ ਸਮੂਹ ਗਤੀਵਿਧੀਆਂ ਸ਼ਾਮਲ ਸਨ।

ਟ੍ਰੇਲਰ ਮੇਕਿੰਗ ਕੰਪੀਟੀਸ਼ਨ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਭਾਗੀਆਂ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਦੇ ਅਧਾਰ ‘ਤੇ ਵਿਭਿੰਨ ਸਨਮਾਨ ਅਤੇ ਪੁਰਸਕਾਰ ਦਿੱਤੇ ਜਾਣਗੇ। ਪ੍ਰਮਾਣਿਕ ਟ੍ਰੇਲਰ ਪੇਸ਼ ਕਰਨ ਵਾਲੇ ਹਰੇਕ ਪ੍ਰਤੀਭਾਗੀ ਨੂੰ ਭਾਗੀਦਾਰੀ ਦਾ ਸਰਟੀਫਿਕੇਟ ਦਿੱਤਾ ਜਾਵੇਗਾ। ਟੌਪ 50 ਪ੍ਰਤੀਭਾਗੀਆਂ ਨੂੰ ਫੈਡਰੇਸ਼ਨ ਆਫ਼ ਇੰਡੀਅਨ ਚੈਂਬਰਸ ਆਫ਼ ਕਾਮਰਸ ਐਂਡ ਇੰਡਸਟ੍ਰੀ (FICCI) ਅਤੇ ਨੈੱਟਫਲਿਕਸ ਤੋਂ ਵਿਸ਼ੇਸ਼ ਮਾਨਤਾ ਦੇ ਨਾਲ-ਨਾਲ ਉਤਕ੍ਰਿਸ਼ਟਤਾ ਦਾ ਸਰਟੀਫਿਕੇਟ ਵੀ ਮਿਲੇਗਾ।
ਇਸ ਦੇ ਇਲਾਵਾ, ਟੌਪ 20 ਪ੍ਰਤੀਯੋਗੀਆਂ (ਦਾਅਵੇਦਾਰਾਂ) ਨੂੰ ਇੱਕ ਟ੍ਰਾਫੀ, ਵਿਸ਼ੇਸ਼ ਸਮੱਗਰੀ ਅਤੇ ਵੇਵਸ ਵਿੱਚ ਹਿੱਸਾ ਲੈਣ, ਆਪਣੀਆਂ ਉਪਲਬਧੀਆਂ ਦਾ ਪ੍ਰਦਰਸ਼ਨ ਕਰਨ ਅਤੇ ਉਦਯੋਗ ਦਿੱਗਜਾਂ ਦੇ ਨਾਲ ਜੁੜਨ ਦਾ ਵਿਲੱਖਣ ਮੌਕਾ ਮਿਲੇਗਾ।
ਇਸ ਦੇ ਲਈ ਰਜਿਸਟ੍ਰੇਸ਼ਨ ਜਾਰੀ ਹੈ ਅਤੇ ਅੰਤਿਮ ਮਿਤੀ 31 ਮਾਰਚ 2025 ਹੈ। ਹੁਣ ਤੱਕ, ਦੁਨੀਆ ਭਰ ਤੋਂ ਲਗਭਗ 3200 ਪ੍ਰਤੀਭਾਗੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ। ਪ੍ਰਤੀਭਾਗੀਆਂ ਵਿੱਚ ਕਾਲਜ ਦੇ ਵਿਦਿਆਰਥੀ ਯਾਨੀ ਮਹੱਤਵਅਕਾਂਖੀ ਕੰਟੈਂਟ ਕ੍ਰਿਏਟਰ ਅਤੇ ਵੀਡੀਓ ਐਡੀਟਰ ਤੋਂ ਲੈ ਕੇ ਕੰਮਕਾਜੀ ਪੇਸ਼ੇਵਰ ਹਨ ਜੋ ਆਪਣੇ ਸ਼ੌਕ ਨੂੰ ਅੱਗੇ ਵਧਾ ਰਹੇ ਹਨ ਜਾਂ ਸੰਪਾਦਕ ਅਤੇ ਕ੍ਰਿਏਟਰ ਦੇ ਰੂਪ ਵਿੱਚ ਆਪਣੇ ਜਾਰੀ ਉੱਦਮ ਦਾ ਉਪਯੋਗ ਕਰ ਕੇ ਅਪਲਾਈ ਕਰ ਰਹੇ ਹਨ।
ਰਜਿਸਟ੍ਰੇਸ਼ਨ ਲਿੰਕ: https://reskilll.com/hack/wavesficci/signup
ਜੀਟੀਬੀ4ਸੀਈਸੀ ‘ਤੇ ਦਿੱਲੀ ਰੋਡ ਸ਼ੋਅ
ਰਚਨਾਤਮਕ ਪ੍ਰਤਿਭਾ ਨੂੰ ਪ੍ਰੇਰਿਤ ਕਰਨ ਅਤੇ ਉਸ ਦਾ ਪੋਸ਼ਣ ਕਰਨ ਵਿੱਚ ਜੀਟੀਬੀ4ਸੀਈਸੀ ਵਿੱਚ ਦਿੱਲੀ ਰੋਡ ਸ਼ੋਅ ਸਮੇਤ ਦੇਸ਼ ਭਰ ਵਿੱਚ ਆਯੋਜਿਤ ਰੋਡ ਸ਼ੋਅ ਮਹੱਤਵਪੂਰਨ ਰਹੇ ਹਨ।

ਦਿੱਲੀ ਰੋਡ ਸ਼ੋਅ ਦੀਆਂ ਮੁੱਖ ਗੱਲਾਂ ਇਸ ਪ੍ਰਕਾਰ ਹਨ:
ਪ੍ਰਤੀਭਾਗੀਆਂ ਨੂੰ ਗ੍ਰੀਨ ਸਕ੍ਰੀਨ ਸੰਪਾਦਨ, ਰੰਗ ਸੁਧਾਰ ਅਤੇ ਉੱਨਤ ਵੀਡੀਓ ਸੰਪਾਦਨ ਤਕਨੀਕਾਂ ਵਿੱਚ ਵਿਵਹਾਰਿਕ ਟ੍ਰੇਨਿੰਗ ਦਿੱਤੀ ਗਈ।
ਪ੍ਰਤੀਭਾਗੀਆਂ ਨੇ ਦਿੱਤੇ ਗਏ ਵਿਸ਼ਿਆਂ ‘ਤੇ ਅਧਾਰਿਤ ਆਕਰਸ਼ਕ ਟ੍ਰੇਲਰ ਤਿਆਰ ਕੀਤੇ ਅਤੇ ਆਪਣੀ ਕਹਾਣੀ ਕਹਿਣ ਅਤੇ ਤਕਨੀਕੀ ਸਮਰੱਥਾਵਾਂ ਦਾ ਪ੍ਰਦਰਸ਼ਨ ਕੀਤਾ।
- ਉਦਯੋਗ ਅੰਤਰਦ੍ਰਿਸ਼ਟੀ (ਸੂਝ) :
ਮਾਹਿਰਾਂ ਦੇ ਇੱਕ ਪੈਨਲ ਨੇ ਇਨ੍ਹਾਂ ਟ੍ਰੇਲਰਾਂ ਦਾ ਮੁਲਾਂਕਣ ਕੀਤਾ ਅਤੇ ਪ੍ਰਤੀਭਾਗੀਆਂ ਨੂੰ ਆਪਣੇ ਹੁਨਰ ਨੂੰ ਨਿਖਾਰਣ ਵਿੱਚ ਮਦਦ ਕਰਨ ਲਈ ਕੀਮਤੀ ਫੀਡਬੈਕ ਸਾਂਝਾ ਕੀਤਾ।
ਇਸ ਰੋਡ ਸ਼ੋਅ ਵਿੱਚ ਉਭਰਦੇ ਫਿਲਮ ਨਿਰਮਤਾਵਾਂ ਅਤੇ ਸੰਪਾਦਕਾਂ ਦੀ ਰਚਨਾਤਮਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਹੋਇਆ ਅਤੇ ਗ੍ਰੈਂਡ ਫਿਨਾਲੇ ਦੀ ਤਿਆਰੀ ਦੇ ਲਈ ਗਤੀ ਪ੍ਰਦਾਨ ਕੀਤੀ ਗਈ।
ਇਸ ਪ੍ਰੋਗਰਾਮ ਵਿੱਚ ਮੁੱਖ ਬੁਲਾਰੇ ਦੇ ਰੂਪ ਵਿੱਚ ਰਿਸਕਿਲ ਦੇ ਸੀਨੀਅਰ ਵੀਡੀਓ ਸੰਪਾਦਕ ਧਰੁਵ ਮਾਥੁਰ ਸ਼ਾਮਲ ਹੋਏ, ਜਿਨ੍ਹਾਂ ਨੇ ਵੀਡੀਓ ਸੰਪਾਦਨ ਵਿੱਚ ਆਪਣੀ ਮੁਹਾਰਤ ਸਾਂਝੀ ਕੀਤੀ ਅਤੇ ਪ੍ਰਤੀਭਾਗੀਆਂ ਨੂੰ ਕਹਾਣੀ ਕਹਿਣ ਦੀ ਤਕਨੀਕ ਵਿੱਚ ਮੁਹਾਰਤ ਹਾਸਲ ਕਰਨ ਲਈ ਮਾਰਗਦਰਸ਼ਨ ਪ੍ਰਦਾਨ ਕੀਤਾ।

ਅੱਗੇ ਦਾ ਰਸਤਾ
ਟ੍ਰੇਲਰ ਮੇਕਿੰਗ ਕੰਪੀਟੀਸ਼ਨ ਅਤੇ ਇਸ ਦੇ ਰੋਡ ਸ਼ੋਅ ਦਾ ਉਦੇਸ਼ ਅਗਲੀ ਪੀੜ੍ਹੀ ਦੇ ਫਿਲਮ ਨਿਰਮਾਤਾਵਾਂ ਅਤੇ ਕਹਾਣੀਕਾਰਾਂ ਦੀ ਪਹਿਚਾਣ ਕਰਨਾ ਅਤੇ ਉਨ੍ਹਾਂ ਨੂੰ ਹੁਲਾਰਾ ਦੇਣਾ ਹੈ। ਇਸ ਦੇ ਪੂਰਾ ਹੋਣ ਦੇ ਨਾਲ, ਪ੍ਰਤੀਭਾਗੀ ਹੁਣ ਵੇਵਸ ਸਮਿਟ ਦੌਰਾਨ ਗ੍ਰੈਂਡ ਫਿਨਾਲੇ ਵਿੱਚ ਪ੍ਰਤਿਸ਼ਠਿਤ ਪੁਰਸਕਾਰਾਂ ਅਤੇ ਸਨਮਾਨ ਲਈ ਮੁਕਾਬਲਾ ਕਰਨ ਲਈ ਤਿਆਰ ਹਨ।
ਦਿੱਲੀ ਰੋਡ ਸ਼ੋਅ ਕਹਾਣੀ ਕਹਿਣ ਅਤੇ ਵੀਡੀਓ ਸੰਪਾਦਨ ਦੀ ਪਰਿਵਰਤਨਸ਼ੀਲ ਸ਼ਕਤੀ ਦਾ ਪ੍ਰਮਾਣ ਸੀ, ਜਿਸ ਨੇ ਇਸ ਰਾਸ਼ਟਰ ਵਿਆਪੀ ਪ੍ਰਤੀਯੋਗਿਤਾ ਦੀ ਰੋਮਾਂਚਕ ਸਮਾਪਤੀ ਲਈ ਇੱਕ ਪਲੈਟਫਾਰਮ ਤਿਆਰ ਕੀਤਾ।
*****
ਧਰਮੇਂਦਰ ਤਿਵਾਰੀ/ ਸ਼ਿਤਿਜ਼ ਸਿੰਘਾ
(Release ID: 2099525)
Visitor Counter : 31
Read this release in:
Odia
,
Telugu
,
Telugu
,
Khasi
,
English
,
Urdu
,
Marathi
,
Hindi
,
Assamese
,
Tamil
,
Kannada
,
Malayalam