ਵਿੱਤ ਮੰਤਰਾਲਾ
ਆਰਥਿਕ ਏਕੀਕਰਣ ਦੇ ਪੱਛੜ ਜਾਣ ਕਾਰਨ ਭੂ-ਆਰਥਿਕ ਵਿਖੰਡਨ ਦੁਨੀਆ ਭਰ ਵਿੱਚ ਵੈਸ਼ਵੀਕਰਣ ਦੀ ਥਾਂ ਲੈ ਰਿਹਾ ਹੈ: ਆਰਥਿਕ ਸਮੀਖਿਆ 2024-25
Posted On:
31 JAN 2025 2:14PM by PIB Chandigarh
169 ਨਵੇਂ ਵਪਾਰ-ਪ੍ਰਤੀਬੰਧਿਤ ਉਪਾਵਾਂ ਦੁਆਰਾ ਦਰਸਾਏ ਵਪਾਰ ਦਾ ਮੁੱਲ ਅਕਤੂਬਰ, 2024 ਵਿੱਚ 887.7 ਬਿਲੀਅਨ ਡਾਲਰ ਰਿਹਾ, ਜੋ ਅਕਤੂਬਰ,2023 ਦੇ ਵਪਾਰਕ ਮੁੱਲ 337 ਬਿਲੀਅਨ ਡਾਲਰ ਤੋਂ ਵੱਧ ਹੈ

ਸਾਲ 2020 ਅਤੇ ਸਾਲ 2024 ਦਰਮਿਆਨ ਵਿਸ਼ਵ ਪੱਧਰ ‘ਤੇ ਵਪਾਰ ਅਤੇ ਨਿਵੇਸ਼ ‘ਤੇ 24,000 ਤੋਂ ਵੱਧ ਨਵੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ
ਨਵੀਆਂ ਅਤੇ ਉੱਭਰਦੀਆਂ ਆਲਮੀ ਹਕੀਕਤਾਂ ਦੇ ਵਿਚਕਾਰ ਭਾਰਤ ਨੂੰ ਅੰਦਰੂਨੀ ਸਾਧਨਾਂ ਅਤੇ ਵਿਕਾਸ ਦੇ ਘਰੇਲੂ ਪ੍ਰੋਤਸਾਹਕਾਂ ‘ਤੇ ਨਵੇਂ ਸਿਰੇ ਤੋਂ ਜ਼ੋਰ ਦੇਣ ਦੀ ਲੋੜ ਹੈ: ਆਰਥਿਕ ਸਮੀਖਿਆ
‘ਦੁਨੀਆ ਭਰ ਵਿੱਚ ਅਸੀਂ ਆਰਥਿਕ ਏਕੀਕਰਣ ਨੂੰ ਪੱਛੜਦੇ ਹੋਏ ਦੇਖ ਰਹੇ ਹਾਂ, ਜਿਥੇ ਭੂ-ਆਰਥਿਕ ਵਿਖੰਡਨ (ਜੀਈਐੱਫ) ਵੈਸ਼ਵੀਕਰਣ ਦੀ ਥਾਂ ਲੈ ਰਿਹਾ ਹੈ। ਆਰਥਿਕ ਪੁਨਰ ਸਰਵੇਖਣ ਅਤੇ ਦੁਬਾਰਾ ਸਮਾਯੋਜਨ ਜ਼ਰੂਰੀ ਹੈ’ਇਹ ਗੱਲ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਆਰਥਿਕ ਸਮੀਖਿਆ 2024-25 ਪੇਸ਼ ਕਰਦੇ ਹੋਏ ਕਹੀ। ਸਮੀਖਿਆ ਵਿੱਚ ‘’ਭੂ-ਆਰਥਿਕ ਵਿਖੰਡਨ’’ ਨੂੰ ਆਲਮੀ ਆਰਥਿਕ ਏਕੀਕਰਣ ਲਈ ਨੀਤੀ-ਸੰਚਾਲਿਤ ਤਬਦੀਲੀਆਂ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ, ਜੋ ਅਕਸਰ ਰਣਨੀਤਕ ਵਿਚਾਰਾਂ ਦੁਆਰਾ ਨਿਰਦੇਸ਼ਿਤ ਹੁੰਦਾ ਹੈ। ਇਸ ਪ੍ਰਕਿਰਿਆ ਵਿੱਚ ਵਪਾਰ, ਪੂੰਜੀ ਅਤੇ ਪ੍ਰਵਾਸ ਪ੍ਰਵਾਹਾਂ ਸਮੇਤ ਵੱਖ-ਵੱਖ ਚੈਨਲ ਸ਼ਾਮਲ ਹੁੰਦੇ ਹਨ।
ਸ਼ੀਤ ਯੁੱਧ ਦੇ ਦੌਰ ਦੀ ਪੁਨਰਵਿਰਤੀ ਕਾਰਨ, ਦੇਸ਼ ਇੱਕ ਵਾਰ ਫਿਰ ਤੋਂ ਦੋ ਗੁਟਾਂ ਵਿੱਚ ਵੰਡਣੇ ਸ਼ੁਰੂ ਹੋ ਗਏ ਹਨ ਅਤੇ ‘ਫ੍ਰੈਂਡ-ਸ਼ੌਰਿੰਗ’ ਵਰਗੇ ਵਾਕਾਂਸ਼ ਆਲਮੀ ਨੀਤੀ ਨਿਰਮਾਣ ਵਿੱਚ ਕੇਂਦਰੀ ਭੂਮਿਕਾ ਨਿਭਾਉਣ ਵਿੱਚ ਆ ਗਏ ਹਨ। ਵਪਾਰ, ਟੈਕਨੋਲੋਜੀ ਦੇ ਮਿਆਰਾਂ ਅਤੇ ਸੁਰੱਖਿਆ ਨਾਲ ਸਬੰਧਿਤ ਤਣਾਅ ਪਿਛਲੇ ਸਾਲਾਂ ਤੋਂ ਵਧ ਰਹੇ ਹਨ, ਜਿਸ ਨਾਲ ਮੌਜੂਦਾ ਵਿਸ਼ਵ-ਆਰਥਿਕ ਪ੍ਰਣਾਲੀ ਵਿੱਚ ਵਿਕਾਸ ਅਤੇ ਵਿਸ਼ਵਾਸ ਘੱਟ ਹੋ ਰਿਹਾ ਹੈ। ਇਸ ਲਈ, ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਪੱਧਰਾਂ ‘ਤੇ ਵਿਖੰਡਨ ਪੱਛਮੀ ਦੇਸ਼ਾਂ ਦੁਆਰਾ ਨਿਰਧਾਰਿਤ ‘ਵਨ-ਸਾਇਜ਼-ਫਿਟਸ ਆਲ’ ਨਿਕਾਸੀ ਅਤੇ ਸਮਾਜਿਕ ਅਤੇ ਕਿਰਤ ਸਬੰਧੀ ਮਾਪਦੰਡਾਂ ਨੂੰ ਲਾਗੂ ਕਰਨ ਦਾ ਸਿੱਧਾ ਨਤੀਜਾ ਹੈ। ਇਨ੍ਹਾਂ ਘਟਨਾਵਾਂ ਦਾ ਵਿਕਾਸ ‘ਤੇ ਅਸਰ ਪੈਂਦਾ ਹੈ।
ਵਿਸ਼ਵ ਵਪਾਰ ਸੰਗਠਨ (ਡਬਲਿਊਟੀ ਓ) ਦੁਆਰਾ ਡਬਲਿਊਟੀਓ ਦੇ ਡਾਇਰੈਕਟਰ ਜਨਰਲ ਦੇ ਆਲਮੀ ਵਪਾਰ ਵਿਕਾਸ ਦੇ ਸਲਾਨਾ ਮੁਲਾਂਕਣ ਦੇ ਤਹਿਤ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਨਵੰਬਰ, 2023 ਵਿੱਚ ਆਖਰੀ ਨਿਗਰਾਨੀ ਰਿਪੋਰਟ ਦੀ ਤੁਲਨਾ ਵਿੱਚ ਅਕਤੂਬਰ, 2023 ਦੇ ਮੱਧ ਅਤੇ ਅਕਤੂਬਰ, 2024 ਦੇ ਮੱਧ ਦੇ ਦਰਮਿਆਨ ਡਬਲਿਊਟੀਓ ਮੈਂਬਰਾਂ ਦੁਆਰਾ ਵਪਾਰ-ਪ੍ਰਤੀਬੰਧਿਤ ਉਪਾਵਾਂ ਦੀ ਕਵਰੇਜ ਤੇਜ਼ੀ ਨਾਲ ਵਧੀ ਹੈ। ਅਨੁਮਾਨ ਦੇ ਅਨੁਸਾਰ ਅਕਤੂਬਰ, 2023 ਅਤੇ ਅਕਤੂਬਰ, 2024 ਦੇ ਦਰਮਿਆਨ ਸ਼ੁਰੂ ਕੀਤੇ ਗਏ 169 ਨਵੇਂ ਵਿਕਾਸ ਪ੍ਰਤੀਬੰਧਿਤ ਉਪਾਵਾਂ ਵਿਚ ਕਵਰ ਕੀਤੇ ਗਏ ਵਪਾਰ ਦਾ ਮੁੱਲ 887.7 ਬਿਲੀਅਨ ਡਾਲਰ ਹੈ, ਜੋ ਪਿਛਲੇ ਸਾਲ ਪੇਸ਼ ਕੀਤੀਆਂ ਗਈਆਂ ਪਾਬੰਦੀਆਂ ਦੇ ਤਹਿਤ ਕਵਰ ਕੀਤੇ ਗਏ ਵਪਾਰ ਦੇ ਮੁੱਲ 337.1 ਬਿਲੀਅਨ ਡਾਲਰ ਤੋਂ ਅੱਧਾ ਟ੍ਰਿਲੀਅਨ ਡਾਲਰ ਵੱਧ ਹੈ।

ਵਪਾਰ ਅਤੇ ਨਿਵੇਸ਼ ਪਾਬੰਦੀਆਂ ਵਧਣ ਨਾਲ ਆਲਮੀ ਆਰਥਿਕ ਭਾਗੀਦਾਰੀ ਵਿੱਚ ਬੁਨਿਆਦੀ ਤਬਦੀਲੀਆਂ ਹੋ ਰਹੀਆਂ ਹਨ। ਸਾਲ 2020 ਤੋਂ ਸਾਲ 2024 ਦੇ ਦਰਮਿਆ ਆਲਮੀ ਪੱਧਰ ਉਤੇ ਵਪਾਰ ਅਤੇ ਨਿਵੇਸ਼ ਨਾਲ ਸਬੰਧਿਤ 24,000 ਤੋਂ ਵੱਧ ਨਵੀਆਂ ਪਾਬੰਦੀਆਂ ਲਾਗੂ ਹੋਈਆਂ ਹਨ। ਆਲਮੀ ਢਾਂਚਾਗਤ ਸ਼ਕਤੀਆਂ ਵਿੱਚ ਹੋਈ ਇਸ ਤਬਦੀਲੀ ਦਾ ਪ੍ਰਭਾਵ ਆਲਮੀ ਵਪਾਰ ਵਿਕਾਸ ਵਿੱਚ ਦਿਖਾਈ ਦਿੰਦਾ ਹੈ, ਜਿਸ ਵਿੱਚ ਬਹੁਤ ਕਮੀ ਆਈ ਹੈ ਅਤੇ ਆਲਮੀ ਆਰਥਿਕਤਾ ‘ਚ ਲੰਬੇ ਸਮੇਂ ਦੀ ਸਥਿਰਤਾ ਦੇ ਸੰਕੇਤ ਦਿਖਾਈ ਦੇਣ ਲਗੇ ਹਨ।

ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐੱਮਐੱਫ) ਨੇ ਪਾਇਆ ਕਿ ਸ਼ੀਤ ਯੁੱਧ ਦੇ ਸ਼ੁਰੂ ਵਿਚ ਵਸਤੂ ਵਪਾਰ ਜੀਡੀਪੀ ਦਾ 16 ਪ੍ਰਤੀਸ਼ਤ ਸੀ, ਜਦਕਿ ਇਸ ਵਾਰ ਵਪਾਰ ਵਿਖੰਡਨ ਬਹੁਤ ਜ਼ਿਆਦਾ ਮਹਿੰਗਾ ਹੈ ਅਤੇ ਇਸ ਦਾ ਅਨੁਪਾਤ ਹੁਣ 45 ਪ੍ਰਤੀਸ਼ਤ ਹੈ। ਘੱਟ ਵਪਾਰ ਦਾ ਅਰਥ, ਗਿਆਨ ਦਾ ਘੱਟ ਪ੍ਰਸਾਰ ਹੈ, ਜਿਸ ਨੂੰ ਸਰਹੱਦ ਪਾਰ ਦੇ ਪ੍ਰਤੱਖ ਨਿਵੇਸ਼ ਦੇ ਵਿਖੰਡਨ ਤੋਂ ਵੀ ਘੱਟ ਕੀਤਾ ਜਾ ਸਕਦਾ ਹੈ।
ਜੀਈਐੱਫ ਦਾ ਪ੍ਰਭਾਵ ਆਲਮੀ ਐੱਫਡੀਆਈ ਪ੍ਰਵਾਹ ਵਿੱਚ ਦੇਖਿਆ ਜਾ ਰਿਹਾ ਹੈ, ਜੋ ਕਿ ਭੂ-ਰਾਜਨੀਤਿਕ ਤੌਰ ‘ਤੇ ਜੁੜੇ ਦੇਸ਼ਾਂ, ਵਿੱਚ ਕੇਂਦ੍ਰਿਤ ਹੋ ਰਹੇ ਹਨ, ਖਾਸ ਕਰਕੇ ਕਾਰਜਨੀਤਕ ਖੇਤਰਾਂ ਵਿੱਚ। ਐੱਫ ਡੀ ਆਈ ਦਾ ਇਹ ਤਬਾਦਲਾ ਕਈ ਉੱਭਰ ਰਹੇ ਬਜ਼ਾਰਾਂ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ਦੀ ਸੰਵੇਦਨਸ਼ੀਲਤਾ ਨੂੰ ਵਧਾਉਂਦਾ ਹੈ। ‘ਫ੍ਰੈਂਡ ਸ਼ੌਰਿੰਗ’ ਅਤੇ ‘ਰੀ-ਸ਼ੋਰਿੰਗ’ ਤੋਂ ਪੈਦਾ ਹੋਣ ਵਾਲੇ ਇਸ ਐੱਫਡੀਆਈ ਤਬਾਦਲੇ ਦੇ ਨਤੀਜੇ ਵਜੋਂ ਨੁਕਸਾਨ ਉੱਭਰ ਰਹੇ ਬਜ਼ਾਰਾਂ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ਲਈ ਖਾਸ ਤੌਰ ‘ਤੇ ਗੰਭੀਰ ਹਨ। ਉਨ੍ਹਾਂ ਨੂੰ ਉੱਨਤ ਅਰਥਵਿਵਸਥਾਵਾਂ ਦੁਆਰਾ ਲਗਾਈਆਂ ਗਈਆਂ ਸਖ਼ਤ ਪਾਬੰਦੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਕਿ ਉਨ੍ਹਾਂ ਦੇ ਐੱਫਡੀਆਈ ਦੇ ਮੁੱਖ ਸਰੋਤ ਹਨ।
ਇੱਕ ਹੋਰ ਕਾਰਕ ਆਲਮੀ ਨਿਰਮਾਣ ਅਤੇ ਊਰਜਾ ਸੰਚਾਰ ਪ੍ਬੰਧ ਵਿੱਚ ਇੱਕ ਪ੍ਰਮੁੱਖ ਸ਼ਕਤੀ ਵਜੋਂ ਚੀਨ ਦੀ ਭੂਮਿਕਾ ਹੈ। ਉਸ ਨੇ ਆਲਮੀ ਪੂਰਤੀ ਲੜੀਆਂ ਦੇ ਲਈ ਮਹੱਤਵਪੂਰਨ ਸਮਝੇ ਜਾਣ ਵਾਲੇ ਪ੍ਰਮੁੱਖ ਸਰੋਤਾਂ ਤੱਕ ਪਹੁੰਚ ਸਥਾਪਿਤ ਕਰਨ ਅਤੇ ਉਨ੍ਹਾਂ ਤੇ ਨਿਯੰਤਰਣ ਪ੍ਰਾਪਤ ਕਰਨ ਲਈ ਆਪਣੀ ਪ੍ਰਤੀਯੋਗਿਤਾ ਅਤੇ ਆਰਥਿਕ ਨੀਤੀ ਦਾ ਲਾਭ ਉਠਾ ਕੇ ਮਹੱਤਵਪੂਰਨ ਫਾਇਦੇ ਪ੍ਰਾਪਤ ਕੀਤੇ ਹਨ। ਸਾਲ 2000 ਵਿੱਚ, ਸੰਯੁਕਤ ਰਾਜ ਅਮਰੀਕਾ ਅਤੇ ਇਸ ਦੇ ਸਹਿਯੋਗੀਆਂ ਨੇ ਏਸ਼ੀਆ, ਯੂਰਪ ਅਤੇ ਲਾਤੀਨੀ ਅਮਰੀਕਾ ਵਿੱਚ ਆਲਮੀ ਉਦਯੋਗਿਕ ਉਤਪਾਦਨ ਦਾ ਵੱਡਾ ਹਿੱਸਾ ਪ੍ਰਾਪਤ ਕੀਤਾ, ਜਦੋਂ ਕਿ ਦੋ ਦਹਾਕਿਆਂ ਦੇ ਤੇਜ਼ ਵਿਕਾਸ ਦੇ ਬਾਵਜੂਦ ਚੀਨ ਦਾ ਹਿੱਸਾ ਸਿਰਫ 6 ਪ੍ਰਤੀਸ਼ਤ ਰਿਹਾ। ਯੂ ਐੱਨ ਆਈ ਡੀ ਓ ਦਾ ਅੰਦਾਜ਼ਾ ਹੈ ਕਿ ਚੀਨ ਇਕੱਲਿਆ ਹੀ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨਾਲ ਬਰਾਬਰੀ ਕਰਦੇ ਹੋਏ ਜਾਂ ਉਹਨਾਂ ਤੋਂ ਅੱਗੇ ਨਿਕਲ ਕੇ ਸਿਰਫ 30 ਸਾਲ ਬਾਅਦ ਆਲਮੀ ਨਿਰਮਾਣ ਵਿੱਚ 45 ਪ੍ਰਤੀਸ਼ਤ ਹਿੱਸੇਦਾਰੀ ਪ੍ਰਾਪਤ ਕਰ ਲਵੇਗਾ। ਸੌਰ- ਪੈਨਲਾਂ (ਪੌਲੀਸਿਲਿਕਨ, ਇਨਗੋਟਸ, ਵੇਫਰਸ, ਸੈੱਲ ਅਤੇ ਮੋਡਿਊਲਜ਼) ਵਿੱਚ ਨਿਰਮਾਣ ਦੇ ਸਾਰੇ ਪੜਾਵਾਂ ਵਿੱਚ ਚੀਨ ਦੀ ਹਿੱਸੇਦਾਰੀ 80 ਫ਼ੀਸਦ ਤੋਂ ਜ਼ਿਆਦਾ ਹੈ । ਵਿਸ਼ਵ ਦੀ ਬੈਟਰੀ ਨਿਰਮਾਣ ਸਮਰੱਥਾ ਵਿੱਚ ਵੀ ਚੀਨ ਹਿੱਸੇਦਾਰੀ 80 ਪ੍ਰਤੀਸ਼ਤ ਹੈ ਜੋ ਉਰਜਾ ਸੰਚਾਰ ਲਈ ਮਹੱਤਵਪੂਰਨ ਹੈ। ਦੁਨੀਆ ਦੀ ਸਥਾਪਿਤ ਪੌਣ ਊਰਜਾ ਸਮਰੱਥਾ ਦਾ ਲਗਭਗ 60% ਚੀਨ ਤੋਂ ਪ੍ਰਾਪਤ ਹੁੰਦਾ ਹੈ।
ਆਲਮੀ ਅਰਥਚਾਰਾ ਹੁਣ ਇੱਕ ਅਜਿਹੇ ਮਹੱਤਵਪੂਰਨ ਮੁਕਾਮ ਉੱਤੇ ਹੈ ਜਿੱਥੇ ਲੰਬੇ ਸਮੇਂ ਤੋਂ ਚਲੇ ਆ ਰਹੇ ਸਿਧਾਂਤਾਂ ਅਤੇ ਪ੍ਰਣਾਲੀਆਂ ਦਾ ਪੁਨਰ ਮੁਲਾਂਕਣ ਕੀਤਾ ਜਾ ਰਿਹਾ ਹੈ ਅਤੇ ਕੁਝ ਮਾਮਲਿਆਂ ‘ਚ ਤਾਂ ਉਹ ਆਪਣੀ ਪ੍ਰਸੰਗਿਕਤਾ ਵੀ ਗੁਆ ਰਹੇ ਹਨ। ਰਵਾਇਤੀ ਨਿਯਮਾਂ ਉੱਤੇ ਮੁੜ ਤੋਂ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੇ ਕਾਰਨ ਉੱਭਰੀ ਅਨਿਸ਼ਚਿਤਤਾ ਦੇ ਨਤੀਜੇ ਵਜੋਂ ਕਈ ਦੇਸ਼ ਹੁਣ ਅਜਿਹੇ ਮਾਹੌਲ ‘ਚ ਕੰਮ ਕਰ ਰਹੇ ਹਨ ਜਿਸ ਦੇ ਉਹ ਆਦੀ ਨਹੀਂ ਹਨ। ਇਸ ਨਵੀਂ ਅਤੇ ਉੱਭਰਦੀ ਆਲਮੀ ਹਕੀਕਤ ਵਿਚਕਾਰ ਭਾਰਤ ਨੂੰ ਅੰਦਰੂਨੀ ਸਾਧਨਾ ਅਤੇ ਵਿਕਾਸ ਦੇ ਘਰੇਲੂ ਪ੍ਰੋਤਸਾਹਕਾਂ ਉੱਤੇ ਨਵੇਂ ਸਿਰੇ ਤੋਂ ਜ਼ੋਰ ਦਿੱਤੇ ਜਾਣ ਅਤੇ ਕੇਂਦਰੀ ਕਾਰਕ-ਪ੍ਰਣਾਲੀਬੱਧ ਨਿਯੰਤਰਣ ਮੁਕਤ ਨੀਤੀਆਂ ਰਾਹੀਂ ਵਿਧਾਨਕ- ਆਰਥਿਕ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਦੀ ਵਿਅਕਤੀਆਂ ਅਤੇ ਸੰਗਠਨਾਂ ਦੀ ਆਰਥਿਕ ਆਜ਼ਾਦੀ ਉੱਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਹੈ ।
ਇਸ ਨਵੀਂ ਅਤੇ ਉੱਭਰਦੀ ਆਲਮੀ ਹਕੀਕਤ ਦੇ ਦਰਮਿਆਨ ਭਾਰਤ ਨੂੰ ਅੰਦਰੂਨੀ ਸਾਧਨਾ ਅਤੇ ਵਿਕਾਸ ਦੇ ਘਰੇਲੂ ਪ੍ਰੋਤਸਾਹਕਾਂ ਉੱਤੇ ਨਵੇਂ ਸਿਰੇ ਤੋਂ ਜ਼ੋਰ ਦਿੱਤੇ ਜਾਣ ਅਤੇ ਕੇਂਦਰੀ ਕਾਰਕ-ਪ੍ਰਣਾਲੀਬੱਧ ਨਿਯੰਤਰਣ ਮੁਕਤ ਨੀਤੀਆਂ ਰਾਹੀਂ ਵਿਧਾਨਕ- ਆਰਥਿਕ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਦੀ ਵਿਅਕਤੀਆਂ ਅਤੇ ਸੰਗਠਨਾਂ ਦੀ ਆਰਥਿਕ ਆਜ਼ਾਦੀ ਉੱਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਹੈ ।
*****
ਐੱਨਬੀ/ਐੱਸਕੇ/ਏਐੱਨ
(Release ID: 2099045)
Visitor Counter : 27