ਵਿੱਤ ਮੰਤਰਾਲਾ
azadi ka amrit mahotsav

ਕੇਂਦਰੀ ਬਜਟ 2025-26 ਵਿੱਚ ਟੂਰਿਜ਼ਮ ਨੂੰ ਰੋਜ਼ਗਾਰ-ਅਧਾਰਿਤ ਵਾਲੇ ਵਿਕਾਸ ਦੇ ਖੇਤਰ ਵਜੋਂ ਸਥਾਪਿਤ ਕੀਤੇ ਰਾਜਾਂ ਦੀ ਭਾਈਵਾਲੀ ਨਾਲ ਚੋਟੀ ਦੇ 50 ਟੂਰਿਸਟ ਡੈਸਟੀਨੇਸ਼ਨਸ ਨੂੰ ਵਿਕਸਿਤ ਕੀਤਾ ਜਾਵੇਗਾ


ਮੈਡੀਕਲ ਟੂਰਿਜ਼ਮ ਅਤੇ ਹੀਲ ਇਨ ਇੰਡੀਆ ਨੂੰ ਨਿਜੀ ਖੇਤਰ ਨਾਲ ਭਾਈਵਾਲੀ ਵਿੱਚ ਉਤਸ਼ਾਹਿਤ ਕੀਤਾ ਜਾਵੇਗਾ 1 ਕਰੋੜ ਤੋਂ ਵੱਧ ਹੱਥ-ਲਿਖਤਾਂ ਨੂੰ ਕਵਰ ਕਰਨ ਲਈ ਹਥਲਿਖਤ ਵਿਰਾਸਤ ਦਾ ਕਾਰਜ ਕੀਤਾ ਜਵੇਗਾ

Posted On: 01 FEB 2025 1:02PM by PIB Chandigarh

ਕੇਂਦਰੀ ਬਜਟ 2025-26 ਨੇ ਟੂਰਿਜ਼ਮ ਨੂੰ ਰੋਜ਼ਗਾਰ-ਅਧਾਰਿਤ ਵਾਲੇ ਵਿਕਾਸ ਲਈ ਇੱਕ ਖੇਤਰ ਵਜੋਂ ਪਛਾਣਿਆ ਹੈ। ਅੱਜ ਸੰਸਦ ਵਿੱਚ ਬਜਟ ਪੇਸ਼ ਕਰਦੇ ਹੋਏ, ਵਿੱਤ ਮੰਤਰੀ ਸ਼੍ਰੀਮਤੀ, ਨਿਰਮਲਾ ਸੀਤਾਰਮਣ ਨੇ ਕਿਹਾ ਕਿ ਰੋਜ਼ਗਾਰ-ਅਧਾਰਿਤ ਵਿਕਾਸ ਨੂੰ ਸੁਚਾਰੂ ਬਣਾਉਣ ਵਿੱਚ ਨੌਜਵਾਨਾਂ ਲਈ ਗਹਿਰੇ ਕੌਸ਼ਲ-ਵਿਕਾਸ ਪ੍ਰੋਗਰਾਮਾਂ ਦਾ ਆਯੋਜਨ ਕਰਨਾ ਸ਼ਾਮਲ ਹੈ ਜਿਸ ਵਿੱਚ ਹੌਸਪੀਟੈਲਿਟੀ ਮੈਨੇਜਮੈਂਟ, ਹੋਮਸਟੇਅ ਲਈ ਮੁਦਰਾ ਲੋਨ, ਈਜ਼ ਆਫ ਟ੍ਰੈਵਲ ਅਤੇ ਟੂਰਿਸਟ ਡੈਸਟੀਨੇਸ਼ਨਸ ਨਾਲ ਸੰਪਰਕ ਵਿੱਚ ਸੁਧਾਰ, ਸੁਚਾਰੂ ਈ-ਵੀਜ਼ਾ ਸਹੂਲਤਾਂ ਦੀ ਸ਼ੁਰੂਆਤ ਅਤੇ ਰਾਜਾਂ ਨੂੰ ਪ੍ਰਦਰਸ਼ਨ-ਸਬੰਧਿਤ ਪ੍ਰੋਤਸਾਹਨ ਪ੍ਰਦਾਨ ਕਰਨਾ ਸ਼ਾਮਲ ਹੈ। 

ਉਨ੍ਹਾਂ ਕਿਹਾ ਕਿ ਦੇਸ਼ ਦੇ ਚੋਟੀ ਦੇ 50 ਟੂਰਿਸਟ ਡੈਸਟੀਨੇਸ਼ਨਸ ਨੂੰ ਇੱਕ ਚੈਲੇਂਜ ਮੋਡ ਰਾਹੀਂ ਰਾਜਾਂ ਨਾਲ ਸਾਂਝੇਦਾਰੀ ਵਿੱਚ ਵਿਕਸਿਤ ਕੀਤਾ ਜਾਵੇਗਾ। ਬਜਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹੋਟਲਾਂ ਸਮੇਤ ਮੁੱਖ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਜ਼ਮੀਨ ਰਾਜਾਂ ਦੁਆਰਾ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਸਥਾਨਾਂ ਵਿੱਚ ਹੋਟਲਾਂ ਨੂੰ ਬੁਨਿਆਦੀ ਢਾਂਚੇ ਵਿੱਚ ਸ਼ਾਮਲ ਕੀਤਾ ਜਾਵੇਗਾ। ਮੰਤਰੀ ਨੇ ਕਿਹਾ ਕਿ ਅਧਿਆਤਮਿਕ ਅਤੇ ਧਾਰਮਿਕ ਮਹੱਤਵ ਵਾਲੇ ਸਥਾਨਾਂ 'ਤੇ ਜ਼ੋਰ ਦਿੱਤਾ ਜਾਵੇਗਾ ਅਤੇ ਭਗਵਾਨ ਬੁੱਧ ਦੇ ਜੀਵਨ ਅਤੇ ਸਮੇਂ ਨਾਲ ਸਬੰਧਿਤ ਸਥਾਨਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਆਪਣੇ ਭਾਸ਼ਣ ਵਿੱਚ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਮੈਡੀਕਲ ਟੂਰਿਜ਼ਮ ਅਤੇ ਹੀਲ ਇਨ ਇੰਡੀਆ ਨੂੰ ਨਿਜੀ ਖੇਤਰ ਦੇ ਨਾਲ ਸਾਂਝੇਦਾਰੀ ਵਿੱਚ ਸਮਰੱਥਾ ਨਿਰਮਾਣ ਅਤੇ ਆਸਾਨ ਵੀਜ਼ਾ ਨਿਯਮਾਂ ਦੇ ਨਾਲ ਉਤਸ਼ਾਹਿਤ ਕੀਤਾ ਜਾਵੇਗਾ।  

 ਗਿਆਨ ਭਾਰਤਮ ਮਿਸ਼ਨ

ਵਿੱਤ ਮੰਤਰੀ ਨੇ ਕਿਹਾ ਕਿ 1 ਕਰੋੜ ਤੋਂ ਵੱਧ ਹੱਥ-ਲਿਖਤਾਂ ਨੂੰ ਕਵਰ ਕਰਨ ਲਈ ਅਕਾਦਮਿਕ ਸੰਸਥਾਵਾਂ, ਅਜਾਇਬ ਘਰ, ਲਾਇਬ੍ਰੇਰੀਆਂ ਅਤੇ ਨਿੱਜੀ ਸੰਗ੍ਰਹਿਕਾਰਾਂ ਨਾਲ ਸਾਡੀ ਹੱਥ-ਲਿਖਤ ਵਿਰਾਸਤ ਦਾ ਦਸਤਾਵੇਜ਼ੀਕਰਣ ਅਤੇ ਸੰਭਾਲ ਕੀਤੀ ਜਾਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਗਿਆਨ ਸਾਂਝਾ ਕਰਨ ਲਈ ਭਾਰਤੀ ਗਿਆਨ ਪ੍ਰਣਾਲੀਆਂ ਦਾ ਇੱਕ ਰਾਸ਼ਟਰੀ ਡਿਜੀਟਲ ਭੰਡਾਰ ਸਥਾਪਤ ਕਰੇਗੀ। .

 

ਰੁਜ਼ਗਾਰ ਸਕੀਮਾਂ ਬਾਰੇ ਸਬੰਧਤ ਜਾਣਕਾਰੀ ਲਈ, ਇੱਥੇ ਕਲਿੱਕ ਕਰੋ- https://pib.gov.in/PressReleasePage.aspx?PRID=2098444

*****

ਐੱਨਬੀ/ਕੇਐੱਸ/ਪੀਆਰ


(Release ID: 2098777) Visitor Counter : 12