ਰੇਲ ਮੰਤਰਾਲਾ
azadi ka amrit mahotsav

ਭਾਰਤੀ ਰੇਲਵੇ ਮੌਨੀ ਅਮਾਵਸਿਆ ਦੀ ਮੰਗ ਨੂੰ ਪੂਰਾ ਕਰਨ ਲਈ ਪ੍ਰਯਾਗਰਾਜ ਸਟੇਸ਼ਨ ਤੋਂ 190 ਵਿਸ਼ੇਸ਼ ਟ੍ਰੇਨਾਂ, 110 ਨਿਯਮਿਤ ਟ੍ਰੇਨਾਂ ਅਤੇ 50-60 ਮੈਮੂ ਟ੍ਰੇਨਾਂ (MEMU trains) ਸਹਿਤ ਹੁਣ ਤੱਕ ਦੀ ਸਭ ਤੋਂ ਜ਼ਿਆਦਾ 360 ਟ੍ਰੇਨਾਂ ਦਾ ਸੰਚਾਲਨ ਕਰ ਰਿਹਾ ਹੈ: ਸ਼੍ਰੀ ਸਤੀਸ਼ ਕੁਮਾਰ


ਭਾਰਤੀ ਰੇਲਵੇ ਮਹਾਕੁੰਭ 2025 ਦੇ ਦੌਰਾਨ ਬਜ਼ੁਰਗਾਂ ਦੀ ਦੇਖਭਾਲ, ਭੀੜ ਪ੍ਰਬੰਧਨ ਅਤੇ ਤੀਰਥ ਯਾਤਰੀਆਂ ਦੇ ਲਈ ਆਰਾਮਦਾਇਕ ਹੋਲਡਿੰਗ ਖੇਤਰ ਦੀ ਵਿਵਸਥਾ ਕਰ ਰਿਹਾ ਹੈ

Posted On: 28 JAN 2025 6:27PM by PIB Chandigarh

ਭਾਰਤੀ ਰੇਲਵੇ ਨੇ ਪ੍ਰਯਾਗਰਾਜ ਵਿੱਚ ਮਹਾਕੁੰਭ ਮੇਲੇ ਵਿੱਚ ਹਿੱਸਾ ਲੈਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਸੁਗਮ ਅਤੇ ਸੁਵਿਧਾਜਨਕ ਯਾਤਰਾ ਸੁਨਿਸ਼ਚਿਤ ਕਰਨ ਲਈ ਵੱਡੇ ਪੈਮਾਨੇ ‘ਤੇ ਪ੍ਰਯਾਸ ਕੀਤੇ ਹਨ। ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਸ਼੍ਰੀ ਸਤੀਸ਼ ਕੁਮਾਰ ਨੇ ਮੀਡੀਆ ਨੂੰ ਕਿਹਾ ਕਿ ਭਾਰਤੀ ਰੇਲਵੇ ਨੇ ਤੀਰਥ ਯਾਤਰੀਆਂ ਦੀ ਬੇਮਿਸਾਲ ਆਮਦ ਨੂੰ ਸੁਚਾਰੂ ਕਰਨ ਲਈ ਵਿਆਪਕ ਉਪਾਅ ਕੀਤੇ ਹਨ। ਇਨ੍ਹਾਂ ਪ੍ਰਯਾਸਾਂ ਦੇ ਹਿੱਸੇ  ਦੇ ਰੂਪ ਵਿੱਚ,  ਭਾਰਤੀ ਰੇਲਵੇ ਨੇ 14 ਜਨਵਰੀ ਨੂੰ 132 ਤੋਂ 135 ਵਿਸ਼ੇਸ਼ ਟ੍ਰੇਨਾਂ ਦਾ ਸੰਚਾਲਨ ਕੀਤਾ ਅਤੇ ਮਹਾਕੁੰਭ 2025  ਦੇ ਸਭ ਤੋਂ ਸ਼ੁਭ ਦਿਨਅਗਲੀ ਮੌਨੀ ਅਮਾਵਸਿਆ ਲਈ ਟ੍ਰੇਨ ਸੇਵਾਵਾਂ ਵਿੱਚ ਜ਼ਿਕਰਯੋਗ ਵਾਧਾ ਕਰਨ ਦਾ ਫ਼ੈਸਲਾ ਲਿਆ ਹੈ। ਸ਼੍ਰੀ ਸਤੀਸ਼ ਕੁਮਾਰ ਨੇ ਕਿਹਾ ਕਿ ਭਾਰਤੀ ਰੇਲਵੇ ਇਸ ਮੌਕੇ ‘ਤੇ 360 ਰੇਲਗੱਡੀਆਂ ਦਾ ਮਿਸਾਲੀ ਅਭਿਯਾਨ ਚਲਾ ਰਿਹਾ ਹੈ ਜਿਨ੍ਹਾਂ ਵਿੱਚ 190 ਵਿਸ਼ੇਸ਼ ਟ੍ਰੇਨਾਂ ਸ਼ਾਮਲ ਹਨ,  ਭਗਤਾਂ ਦੀ ਭਾਰੀ ਆਮਦ ਨੂੰ ਪ੍ਰਬੰਧਿਤ ਕਰਨ ਲਈ ਤਿੰਨ ਜ਼ੌਨ ਐੱਨਆਰ,  ਐੱਨਈਆਰ ਅਤੇ ਐੱਨਸੀਆਰ ਤੋਂ ਵਿਸ਼ੇਸ਼ ਟ੍ਰੇਨ ਚਲਾਈਆਂ ਜਾ ਰਹੀਆਂ ਹਨ।  ਇਹ ਇਤਿਹਾਸਿਕ ਕਦਮ  ਹਰ ਚਾਰ ਮਿੰਟ ਵਿੱਚ ਇੱਕ ਟ੍ਰੇਨ ਚਲਾਉਣਾ  ਸੁਨਿਸ਼ਚਿਤ ਕਰੇਗਾ,  ਲੱਖਾਂ ਤੀਰਥ ਯਾਤਰੀਆਂ ਲਈ ਨਿਰਵਿਘਨ ਕਨੈਕਟੀਵਿਟੀ ਅਤੇ ਨਿਰਵਿਘਨ ਯਾਤਰਾ ਪ੍ਰਦਾਨ ਕਰੇਗਾ।

 

ਉਨ੍ਹਾਂ ਨੇ ਕਿਹਾ ਕਿ ਭਾਰਤੀ ਰੇਲਵੇ ਨੇ ਮਹਾਕੁੰਭ ਮੇਲੇ ਦਾ ਸਮਰਥਨ ਕਰਨ ਲਈ ਪ੍ਰਯਾਗਰਾਜ ਅਤੇ ਉਸ ਦੇ ਆਸਪਾਸ 5,000 ਕਰੋੜ ਦਾ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਹੈ  ਜਿਸ ਦੇ ਨਾਲ ਸਮੇਂ ‘ਤੇ ਅੱਪਗ੍ਰੇਡ ਅਤੇ ਵਧੀ ਹੋਈ ਸਮਰੱਥਾ ਸੁਨਿਸ਼ਚਿਤ ਕੀਤੀ ਜਾ ਸਕੇ। ਨਵੇਂ ਰੋਡ ਅੰਡਰ ਬ੍ਰਿਜ (ਆਰਯੂਬੀ) ਅਤੇ ਰੋਡ ਓਵਰ ਬ੍ਰਿਜ (ਆਰਓਬੀ),  ਟ੍ਰੈਕ ਦੋਹਰੀਕਰਣ ਅਤੇ ਸਟੇਸ਼ਨ ਅੱਪਗ੍ਰੇਡ ਜਿਵੇਂ ਪ੍ਰਮੁੱਖ ਬੁਨਿਆਦੀ ਢਾਂਚੇ  ਦੇ ਵਿਕਾਸ ਨੇ ਰੇਲਵੇ ਲਾਈਨਾਂ ‘ਤੇ ਭੀੜ ਘੱਟ ਕਰਕੇ ਇਸ ਰਿਕਾਰਡ - ਬ੍ਰੇਕਿੰਗ ਟ੍ਰੇਨ ਸੇਵਾ ਨੂੰ ਸੰਭਵ ਬਣਾਇਆ ਹੈ। ਉਨ੍ਹਾਂ ਨੇ ਇਹ ਵੀ ਕਿਹਾ,  “ਭਾਰਤੀ ਰੇਲਵੇ ਨੇ ਸ਼ਰਧਾਲੂਆਂ ਲਈ ਨਿਰਵਿਘਨ ਯਾਤਰਾ ਸੁਨਿਸ਼ਚਿਤ ਕਰਨ ਲਈ ਯਾਤਰੀ ਸੁਵਿਧਾਵਾਂ ਵਿੱਚ ਜ਼ਿਕਰਯੋਗ ਸੁਧਾਰ ਕੀਤਾ ਹੈ।  ਪ੍ਰਯਾਗਰਾਜ  ਦੇ ਹਰੇਕ ਸਟੇਸ਼ਨ ਵਿੱਚ ਸਮਰੱਥ ਪੇਅਜਲ ਅਤੇ ਫੂਡ ਕੋਰਟ ਦੇ ਨਾਲ-ਨਾਲ ਨਵੇਂ ਬਣੇ ਸ਼ੌਚਾਲਯ ਹਨ। ਐਮਰਜੈਂਸੀ ਸਥਿਤੀ ਦੇ ਮਾਮਲੇ ਵਿੱਚ ਫਸਟ ਏਡ ਬੂਥ ਅਤੇ ਮੈਡੀਕਲ ਔਬਜ਼ਰਵੇਸ਼ਨ ਰੂਮਸ ਜ਼ਰੂਰੀ ਸਹਾਇਤਾ ਪ੍ਰਦਾਨ ਕਰਨਗੇ।  ਪ੍ਰਯਾਗਰਾਜ ਜੰਕਸ਼ਨ ਅਤੇ ਪ੍ਰਯਾਗਰਾਜ ਛਿਓਕੀ (chheoki) ਵਿੱਚ ਯਾਤਰੀ ਸੁਵਿਧਾ ਕੇਂਦਰ ਭਗਤਾਂ ਨੂੰ ਵ੍ਹੀਲਚੇਅਰ,  ਸਾਮਾਨ ਟ੍ਰੌਲੀ,  ਹੋਟਲ ਅਤੇ ਟੈਕਸੀ ਬੁਕਿੰਗ ਦਵਾਈਆਂ,  ਬੱਚਿਆਂ ਦੇ ਦੁੱਧ ਅਤੇ ਹੋਰ ਜ਼ਰੂਰੀ ਵਸਤੂਆਂ ਵਿੱਚ ਸਹਾਇਤਾ ਕਰੇਗਾ।

 

ਬਿਹਤਰ ਭੀੜ ਪ੍ਰਬੰਧਨ  ਦੇ ਲਈ,  ਨਿਰਵਿਘਨ ਤੌਰ ‘ਤੇ ਚੜ੍ਹਨਾ ਅਤੇ ਉਤਰਨਾ ਸੁਨਿਸ਼ਚਿਤ ਕਰਨ ਲਈ ਰੇਲਵੇ ਸਟੇਸ਼ਨਾਂ ‘ਤੇ ਆਰਪੀਐੱਫ ਕਰਮਚਾਰੀਆਂ ਨੂੰ ਤੈਨਾਤ ਕੀਤਾ ਹੈ।  ਮਹਾਕੁੰਭ ਦੇ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਵਿਸ਼ੇਸ਼ ਆਰਪੀਐੱਫ ਟੀਮ ਨੂੰ ਨਿਯੁਕਤ ਕੀਤਾ ਗਿਆ ਹੈ।  ਸੁਚਾਰੂ ਆਵਾਜਾਈ ਦੀ ਸੁਵਿਧਾ ਦੇ ਲਈ ,  ਕਲਰ- ਕੋਡਿਡ ਟਿਕਟਾਂ ਅਤੇ ਨਾਮਿਤ ਆਸ਼ਰਯ ਸਥਲ (Ashriya Asthals) ਪੇਸ਼ ਕੀਤੇ ਗਏ ਹਨ। ਆਰਪੀਐੱਫ ਕਰਮਚਾਰੀ ਸ਼ਰਧਾਲੂਆਂ ਨੂੰ ਆਸ਼ਰਯ ਸਥਲਾਂ ਤੋਂ ਲੈ ਜਾਂਦੇ ਹਨ ਅਤੇ ਟ੍ਰੇਨਾਂ ਤੱਕ ਪੁੱਜਣ  ਵਿੱਚ ਉਨ੍ਹਾਂ ਦੀ ਸਹਾਇਤਾ ਕਰਦੇ ਹਨ।  ਪ੍ਰਯਾਗਰਾਜ ਸਟੇਸ਼ਨ ਅਤੇ ਸਟੇਸ਼ਨ  ਦੇ ਬਾਹਰ ਦੋਨਾਂ ਥਾਵਾਂ ‘ਤੇ ਹੋਰਡਿੰਗ ਏਰੀਆ ਬਣਾਏ ਗਏ ਹਨ ਜਿੱਥੇ ਇੱਕ ਲੱਖ ਤੱਕ ਲੋਕਾਂ ਲਈ ਭੋਜਨ,  ਪਾਣੀ ਅਤੇ ਹੋਰ ਜ਼ਰੂਰੀ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।  ਮੈਡੀਕਲ ਟੀਮਾਂ ਵੀ ਸਥਾਨਾਂ ‘ਤੇ ਤੈਨਾਤ ਹਨ  ਜੋ ਕਿਸੇ ਵੀ ਅਜਿਹੇ ਸ਼ਰਧਾਲੂ ਦੀ ਦੇਖਭਾਲ ਲਈ ਤਿਆਰ ਹਨ ਜਿਨ੍ਹਾਂ ਨੂੰ ਤੁਰੰਤ ਦੇਖਭਾਲ ਦੀ ਜ਼ਰੂਰਤ ਹੈ।

 

 

ਸ਼੍ਰੀ ਕੁਮਾਰ ਨੇ ਕਿਹਾ ਕਿ ਮਹਾਕੁੰਭ ਲਈ ਸ਼ਰਧਾਲੂ ਚੌਵੀ ਘੰਟੇ ਟ੍ਰੇਨ ਰਾਹੀਂ ਆ ਰਹੇ ਹਨ ਅਤੇ ਵੱਡੀ ਭੀੜ ਨੂੰ ਕੰਟਰੋਲ ਕਰਨ ਦੇ ਲਈ,  ਤੀਰਥ ਯਾਤਰੀਆਂ ‘ਤੇ ਨਜ਼ਰ ਰੱਖਣ ਅਤੇ ਉਨ੍ਹਾਂ ਨੂੰ ਘੱਟ ਭੀੜ-ਭੜੱਕੇ ਵਾਲੇ ਇਲਾਕਿਆਂ ਵੱਲ ਮੋੜਣ ਲਈ ਕਈ ਸੀਸੀਟੀਵੀ ਕੈਮਰੇ ਲਗਾਏ ਗਏ ਹਨ।  ਉਨ੍ਹਾਂ ਨੇ ਸ਼ਰਧਾਲੂਆਂ ਦੀ ਸੁਵਿਧਾ ਲਈ ਰਾਜ ਸਰਕਾਰ ਦੀ ਅਸਾਧਾਰਣ ਵਿਵਸਥਾ ਦੀ ਵੀ ਸ਼ਲਾਘਾ ਕੀਤੀ  ਜਿਸ ਵਿੱਚ ਘਰ ਅਤੇ ਭੋਜਨ ਦੋਵਾਂ ਦੇ ਪ੍ਰਾਵਧਾਨ ਸ਼ਾਮਲ ਹਨ। ਉੱਤਰ ਪ੍ਰਦੇਸ਼ ਸਰਕਾਰ ਦੇ ਨਾਲ ਲੜੀਬੱਧ ਕੋਸ਼ਿਸ਼ ਵਿੱਚ,  ਭਾਰਤੀ ਰੇਲਵੇ ਨੇ ਕਈ ਹੋਰਡਿੰਗ ਖੇਤਰ ਸਥਾਪਿਤ ਕੀਤੇ ਹਨ ਜਿੱਥੇ ਯਾਤਰੀ ਟੈਂਟ ਵਿੱਚ ਆਰਾਮ ਨਾਲ ਇੰਤਜ਼ਾਰ ਕਰ ਸਕਦੇ ਹਨ।  ਇਹ ਖੇਤਰ ਭੋਜਨ ਵਿਵਸਥਾ ਨਾਲ ਲੈਸ ਹਨ ਅਤੇ ਕਈ ਭਾਸ਼ਾਵਾਂ ਵਿੱਚ ਜਾਣਕਾਰੀ ਪ੍ਰਦਰਸ਼ਿਤ ਕਰਦੇ ਹਨ।  ਅਜਿਹੇ ਸਭ ਤੋਂ ਵੱਡੇ ਖੇਤਰਾਂ ਵਿੱਚੋਂ ਇੱਕ ਖੁਸਰੋ ਬਾਗ ਹੈ ਜੋ ਪ੍ਰਯਾਗਰਾਜ ਸਟੇਸ਼ਨ  ਦੇ ਠੀਕ ਬਾਹਰ ਸਥਿਤ ਹੈ ,  ਜਿਸ ਵਿੱਚ ਇੱਕ ਸਮੇਂ ਵਿੱਚ ਇੱਕ ਲੱਖ ਯਾਤਰੀ ਰਹਿ ਸਕਦੇ ਹਨ।

****

ਧਰਮੇਂਦਰ ਤਿਵਾਰੀ/ਸ਼ਤਰੂੰਜੇ ਕੁਮਾਰ


(Release ID: 2097847) Visitor Counter : 23