ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਆਗਾਮੀ ਵਿਸ਼ਵ ਆਡੀਓ- ਵਿਜ਼ੂਅਲ ਮਨੋਰੰਜਨ ਸਮਿਟ ਵੇਵਸ ਭਾਰਤ ਦੀ ਰਚਨਾਤਮਕ ਸ਼ਕਤੀ ਨੂੰ ਪ੍ਰਦਰਸ਼ਿਤ ਕਰਨ ਅਤੇ ਦੁਨੀਆ ਦੇ ਸਾਹਮਣੇ ਸਾਨੂੰ ਨਵੀਂ ਪਹਿਚਾਣ ਦਿਵਾਉਣ ਦਾ ਇੱਕ ਸ਼ਾਨਦਾਰ ਅਵਸਰ ਹੋਵੇਗਾ


ਉਤਕਰਸ਼ ਓਡੀਸ਼ਾ - ਮੇਕ ਇਨ ਓਡੀਸ਼ਾ ਕਨਕਲੇਵ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਵੇਵਸ (WAVES) ਜਿਹੇ ਆਯੋਜਨ ਨਾ ਸਿਰਫ਼ ਮਾਲੀਆ ਪੈਦਾ ਕਰਨ ਅਤੇ ਧਾਰਨਾ ਨੂੰ ਵਿਕਸਿਤ ਕਰਨ ਵਿੱਚ ਮਦਦ ਕਰਦੇ ਹਨ ਬਲਕਿ ਰਚਨਾਤਮਕ ਟੈਲੰਟ ਪੂਲ ਦੀ ਪਹਿਚਾਣ ਕਰਕੇ ਆਲਮੀ ਪੱਧਰ ‘ਤੇ ਰਾਜਾਂ ਨੂੰ ਹੁਲਾਰਾ ਦਿੰਦੇ ਹਨ

ਸ਼ੌਕੀਆ ਸੰਗੀਤ ਕ੍ਰਿਏਟਰਾਂ, ਫੈਸ਼ਨ ਪ੍ਰੇਮੀਆਂ, ਰਚਨਾਤਮਕ ਫ੍ਰੀਲਾਂਸਰਾਂ, ਵਿਗਿਆਪਨ ਪੇਸ਼ੇਵਰਾਂ ਅਤੇ ਡਿਜ਼ਾਈਨਰਾਂ ਦੇ ਲਈ ਵੇਵਸ (WAVES) ਵਿੱਚ ਹਿੱਸਾ ਲੈਣ ਅਤੇ ਆਪਣੀ ਕਲਾ ਦੇ ਇੱਕ ਸੈਲਿਬ੍ਰਿਟੀ ਉਸਤਾਦ ਬਣਨ ਦਾ ਸੁਨਹਿਰੀ ਅਵਸਰ

ਦੂਰਦਰਸ਼ਨ ਅਤੇ ਦਿੱਲੀ ਦਰਬਾਰ (Doordarshan and Dilli Darbar) ਦੇ ਸੰਯੁਕਤ ਉੱਦਮ ਦੇ ਤਹਿਤ ਜਲਦੀ ਅਪਲਾਈ ਕਰੋ - 18 ਵਰ੍ਹੇ ਅਤੇ ਉਸ ਤੋਂ ਅਧਿਕ ਉਮਰ ਦੇ ਕਲਾਸੀਕਲ, ਅਰਧ ਕਲਾਸੀਕਲ ਅਤੇ ਸੂਫੀ ਕਲਾਕਾਰਾਂ ਦੇ ਲਈ ਵਾਹ ਉਸਤਾਦ (Wah Ustad) ਸੰਗੀਤ ਪ੍ਰਤਿਭਾ ਖੋਜ ਰਿਐਲਿਟੀ ਸ਼ੋਅ

ਸ਼ਾਨਦਾਰ ਈਡੀਐੱਮ ਚੈਲੰਜ (EDM Challenge) ਦੇ ਨਾਲ ਧੜਕਣ: ਵੇਵਸ ਡਿਜੀਟਲ ਸੰਗੀਤ ਨਿਰਮਾਤਾਵਾਂ ਨੂੰ ਈਡੀਐੱਮ (EDM) ਵਿੱਚ ਆਪਣੀ ਪ੍ਰਤਿਭਾ ਦਿਖਾਉਣ ਦਾ ਪਹਿਲਾ ਅਵਸਰ ਪ੍ਰਦਾਨ ਕਰਦੀ ਹੈ

“ਦੁਨੀਆ ਨੂੰ ਖਾਦੀ ਪਹਿਨਾਓ” ਚੁਣੌਤੀ ਵਿਗਿਆਪਨ ਨਿਰਮਾਤਾਵਾਂ ਅਤੇ ਸ਼ੌਕੀਆ ਪ੍ਰਤਿਭਾਵਾਂ ਤੋਂ ਆਲਮੀ ਭਾਗੀਦਾਰੀ ਦੀ ਮੰਗ ਕਰਦੀ ਹੈ ਤਾਕਿ ਉਹ ਨਵੇਂ ਅਭਿਯਾਨ ਤਿਆਰ ਕਰ ਸਕਣ ਜਿਸ ਨਾਲ ਭਾਰਤ ਨੂੰ ਖਾਦੀ ਦੇ ਗਲੋਬਲ ਬ੍ਰਾਂਡ ਦੇ ਰੂਪ ਵਿੱਚ ਸਥਾ

Posted On: 28 JAN 2025 5:35PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਆਗਾਮੀ ਵਿਸ਼ਵ ਆਡੀਓ-ਵਿਜ਼ੂਅਲ ਅਤੇ ਮਨੋਰੰਜਨ ਸਮਿਟ  (ਵੇਵਸ- WAVES) ਭਾਰਤ ਦੀ ਰਚਨਾਤਮਕ ਸਮਰੱਥਾ ਨੂੰ ਇੱਕ ਨਵੀਂ ਗਲੋਬਲ ਪਹਿਚਾਣ ਪ੍ਰਦਾਨ ਕਰੇਗਾਉਨ੍ਹਾਂ ਨੇ ਭੁਬਨੇਸ਼ਵਰ ਵਿੱਚ ਉਤਕਰਸ਼ ਓਡੀਸ਼ਾ - ਮੇਕ ਇਨ ਓਡੀਸ਼ਾ ਕਨਕਲੇਵ ਵਿੱਚ ਦਰਸ਼ਕਾਂ ਨੂੰ ਸੰਬੋਧਨ ਕਰਦੇ ਹੋਏ ਇਸ ਗੱਲ ‘ਤੇ ਪ੍ਰਕਾਸ਼ ਪਾਇਆ ਕਿ ਕਿਵੇਂ ਵੇਵਸ (WAVES) ਜਿਹੇ ਪ੍ਰਮੁੱਖ ਆਯੋਜਨ ਨਾ ਸਿਰਫ਼ ਰੈਵੇਨਿਊ ਉਤਪੰਨ ਕਰਦੇ ਹਨ ਬਲਕਿ ਧਾਰਨਾਵਾਂ ਵੀ ਬਣਾਉਂਦੇ ਹਨ ਅਤੇ ਅਰਥਵਿਵਸਥਾ ਨੂੰ ਅੱਗੇ ਵਧਾਉਂਦੇ ਹਨ। ਉਨ੍ਹਾਂ ਨੇ ਭਾਰਤ ਦੀ ਵਿਸ਼ਾਲ ਰਚਨਾਤਮਕ ਟੈਲੰਟ ਸਮਰੱਥਾ ਦੇ ਇਸਤੇਮਾਲ ਅਤੇ ਦੇਸ਼ ਨੂੰ ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਗਲੋਬਲ ਲੀਡਰ ਦੇ ਰੂਪ ਵਿੱਚ ਸਥਾਪਿਤ ਕਰਨ ਲਈ ਇਸ ਤਰ੍ਹਾਂ ਦੀ ਪਹਿਲਾਂ ਦੀਆਂ ਅਪਾਰ ਸੰਭਾਵਨਾਵਾਂ ਨੂੰ ਰੇਖਾਂਕਿਤ ਕੀਤਾ।

 

ਵੇਵਸ (WAVES) 2025: ਭਾਰਤ ਦੀਆਂ ਸਦੀਵੀ ਪਰੰਪਰਾਵਾਂ ਨੂੰ ਸਮਕਾਲੀ ਰਚਨਾਤਮਕਤਾ ਨਾਲ ਜੋੜਨਾ

 

ਵੇਵਸ (WAVES) 2025 ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਅਤੇ ਆਧੁਨਿਕ ਰਚਨਾਤਮਕਤਾ ਦਾ ਇੱਕ ਵਿਲੱਖਣ ਸੰਗਮ ਪੇਸ਼ ਕਰਦਾ ਹੈ, ਜੋ ਸ਼ਾਸਤਰੀ ਅਤੇ ਅਰਧ-ਸ਼ਾਸਤਰੀ ਸੰਗੀਤ ਦੇ ਕ੍ਰਿਏਟਰਸ ਤੋਂ ਲੈ ਕੇ ਇਲੈਕਟ੍ਰੌਨਿਕਸ ਡਾਂਸ ਮਿਊਜ਼ਿਕ (ਈਡੀਐੱਮ) ਦੇ ਆਧੁਨਿਕ ਸੰਗੀਤ ਦੇ ਕ੍ਰਿਏਟਰਸ ਅਤੇ ਖਾਦੀ ਦੇ ਲਈ ਇਨੋਵੇਟਿਵ ਵਿਗਿਆਪਨ ਪੇਸ਼ੇਵਰਾਂ, ਡਿਜ਼ਾਈਨਰਾਂ ਅਤੇ ਕ੍ਰਿਏਟਰਸ ਤੱਕ ਸਾਰਿਆਂ ਦੇ ਲਈ ਮੰਚ ਪ੍ਰਦਾਨ ਕਰਦਾ ਹੈ।

ਅਤੀਤ ਅਤੇ ਵਰਤਮਾਨ ਦੇ ਇਸ ਗਤੀਸ਼ੀਲ ਮਿਸ਼ਰਣ ਨੂੰ "ਵਾਹ ਉਸਤਾਦ" ਜਿਹੀਆਂ ਚੁਣੌਤੀਆਂ  ਵਿੱਚ ਪ੍ਰਤੀਬਿੰਬਤ ਕੀਤਾ ਗਿਆ ਹੈ, ਜੋ ਭਾਰਤ ਦੀ ਪਰੰਪਰਾਗਤ ਸੰਗੀਤਕ ਵਿਰਾਸਤ ਦਾ ਉਤਸਵ ਮਨਾਉਂਦੀ ਹੈ, ਰੈਜ਼ੋਨੇਟ: ਈਡੀਐੱਮ ਚੈਲੰਜ, ਆਧੁਨਿਕ ਆਲਮੀ ਸੰਗੀਤ ਰੁਝਾਨਾਂ ਨੂੰ ਅਪਣਾਉਂਦਾ ਹੈ, ਅਤੇ ਮੇਕ ਦ ਵਰਲਡ ਵੇਅਰ ਖਾਦੀ, ਭਾਰਤ ਦੇ ਪ੍ਰਤਿਸ਼ਠਿਤ ਕੱਪੜੇ ਨੂੰ ਟਿਕਾਊ ਫੈਸ਼ਨ ਦੇ ਗਲੋਬਲ ਪ੍ਰਤੀਕ ਦੇ ਰੂਪ ਵਿੱਚ ਫਿਰ ਤੋਂ ਸਥਾਪਿਤ ਕਰਨ ਦਾ ਪ੍ਰਯਾਸ ਕਰਦੀ ਹੈ। ਇਨ੍ਹਾਂ ਤਿੰਨ ਚੁਣੌਤੀਆਂ ਨੂੰ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ 27 ਜਨਵਰੀ, 2025 ਨੂੰ ਵੇਵਸ  ਬਜ਼ਾਰ ਅਤੇ ਵੇਵਸ ਅਵਾਰਡਸ ਦੇ ਨਾਲ ਪੇਸ਼ ਕੀਤਾ, ਜਿੱਥੇ ਉਨ੍ਹਾਂ ਨੇ ਕ੍ਰਿਏਟਰਸ ਨੂੰ ਭਾਰਤ ਨੂੰ ਕੰਟੈਂਟ ਕ੍ਰਿਏਸ਼ਨ ਦੀ ਆਲਮੀ ਰਾਜਧਾਨੀ ਬਣਾਉਣ ਵਿੱਚ ਮਦਦ ਕਰਨ ਦੀ ਤਾਕੀਦ ਕੀਤੀ।

 

ਸ਼੍ਰੀ ਅਸ਼ਵਿਨੀ ਵੈਸ਼ਣਵ 27 ਜਨਵਰੀ,2025 ਨੂੰ 'ਵਾਹ ਉਸਤਾਦ' ਅਤੇ ਵੇਵਸ ਅਵਾਰਡਸ ਸਹਿਤ ਵੇਵਸ  ਬਜ਼ਾਰ-ਗਲੋਬਲ-ਈ-ਮਾਰਕਿਟਪਲੇਸ ਵੇਵਸ ਸੀਆਈਸੀ ਚੈਲੰਜ ਦੀ ਸ਼ੁਰੂਆਤ ਸਮੇਂ ਦਰਸ਼ਕਾਂ ਨੂੰ ਸੰਬੋਧਨ ਕਰਦੇ ਹੋਏ

 

ਇਹ ਪਹਿਲਾਂ ਇਕੱਠਿਆਂ ਮਿਲ ਕੇ ਕੰਟੈਂਟ ਕ੍ਰਿਏਟਰਸ ਨੂੰ ਆਪਣੀ ਪ੍ਰਤਿਭਾ ਦਿਖਾਉਣ, ਪਰੰਪਰਾ ਅਤੇ ਇਨੋਵੇਸ਼ਨ ਨੂੰ ਜੋੜਨ ਅਤੇ ਭਾਰਤ ਦੇ ਸੱਭਿਆਚਾਰਕ ਅਤੇ ਰਚਨਾਤਮਕ ਪੁਨਰਜਾਗਰਣ ਵਿੱਚ ਯੋਗਦਾਨ ਕਰਦੇ ਹੋਏ ਪਹਿਚਾਣ ਹਾਸਲ ਕਰਨ ਦੇ ਲਈ ਵਿਲੱਖਣ ਅਵਸਰ ਪ੍ਰਦਾਨ ਕਰਦੀਆਂ ਹਨ। ਇਹ ਚੁਣੌਤੀਆਂ ਕੁੱਲ 31 ਕ੍ਰਿਏਟ ਇਨ ਇੰਡੀਆ ਚੁਣੌਤੀਆਂ  ਦੀ ਵਿਵਿਧਤਾਪੂਰਨ ਲੜੀ ਵਿੱਚ ਸ਼ਾਮਲ ਹੋ ਗਈਆਂ ਹਨ, ਜੋ ਵਿਭਿੰਨ ਸ਼ੈਲੀਆਂ ਦੇ ਕੰਟੈਂਟ ਕ੍ਰਿਏਟਰਸ ਨੂੰ ਆਪਣੀ ਪ੍ਰਤਿਭਾ ਦਿਖਾਉਣ ਦੇ ਲਈ ਇੱਕ ਮੰਚ ਪ੍ਰਦਾਨ ਕਰਦੀਆਂ ਹਨ।

ਨਵੀਆਂ ਚੁਣੌਤੀਆਂ ਬਾਰੇ

ਵਾਹ ਉਸਤਾਦ: ਭਾਰਤ ਦੀ ਛੁਪੀ ਹੋਈ ਸੰਗੀਤ ਪ੍ਰਤਿਭਾ  ਨੂੰ ਖੋਜਣ ਲਈ ਇੱਕ ਰਿਐਲਿਟੀ ਸ਼ੋਅ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸੱਭਿਆਚਾਰਕ ਮੰਤਰਾਲੇ ਅਤੇ ਦੂਰਦਰਸ਼ਨ ਦੇ ਸਹਿਯੋਗ ਨਾਲ, ਵੇਵਸ 2025 ਦੀ ਇੱਕ ਪ੍ਰਮੁੱਖ ਪਹਿਲ, ਕ੍ਰਿਏਟ ਇਨ ਇੰਡੀਆ ਚੈਲੰਜਿਜ਼ ਦੇ ਤਹਿਤ, ਇੱਕ ਅਸਾਧਾਰਣਨ ਸ਼ਾਸਤਰੀ ਅਤੇ ਅਰਧ-ਸ਼ਾਸਤਰੀ ਸੰਗੀਤ ਪ੍ਰਤਿਭਾ ਖੋਜ, ਵਾਹ ਉਸਤਾਦ ਦੀ ਸ਼ੁਰੂਆਤ ਕੀਤੀ ਹੈ। ਇਸ ਦਾ ਉਦੇਸ਼ ਭਾਰਤ ਦੀ ਸਮ੍ਰਿੱਧ ਸੰਗੀਤਕ ਵਿਰਾਸਤ ਨੂੰ ਸੰਭਾਲ਼ਦੇ ਅਤੇ ਹੁਲਾਰਾ ਦਿੰਦੇ ਹੋਏ ਹਿੰਦੁਸਤਾਨੀ, ਕਰਨਾਟਕ ਅਤੇ ਭਾਵਪੂਰਨ ਸੂਫੀ ਸੰਗੀਤ ਵਿੱਚ ਅਸਾਧਾਰਣ ਪ੍ਰਤਿਭਾ ਨੂੰ ਪੋਸ਼ਿਤ ਕਰਨਾ ਹੈ।

 

ਪ੍ਰਤਿਸ਼ਠਿਤ "ਦਿੱਲੀ ਘਰਾਣੇ" ਦੀ ਮੁਹਾਰਤ ਨਾਲ ਪਰਿਕਲਪਿਤ, ਵਾਹ ਉਸਤਾਦ 18 ਵਰ੍ਹੇ ਅਤੇ ਉਸ ਤੋਂ ਵੱਧ ਉਮਰ ਦੇ ਯੁਵਾ, ਕਲਾਸੀਕਲ ਤੌਰ 'ਤੇ ਟ੍ਰੇਨਿੰਗ ਪ੍ਰਾਪਤ ਗਾਇਕਾਂ ਦੇ ਲਈ ਇੱਕ ਮੰਚ ਦੇ ਰੂਪ ਵਿੱਚ ਕੰਮ ਕਰੇਗਾ। ਗਲੋਬਲ ਭਾਗੀਦਾਰੀ ਦੇ ਲਈ ਖੁੱਲ੍ਹਾ, ਇਹ ਪ੍ਰੋਗਰਾਮ ਹਿੰਦੁਸਤਾਨੀ ਜਾਂ ਕਰਨਾਟਕ ਸੰਗੀਤ, ਸੂਫੀ ਗਾਇਕੀ ਅਤੇ ਅਰਧ-ਸ਼ਾਸਤਰੀ ਸ਼ੈਲੀਆਂ ਦੇ ਪ੍ਰਤੀ ਜਨੂਨ ਰੱਖਣ ਵਾਲੇ ਪ੍ਰਤਿਭਾਸ਼ਾਲੀ ਵਿਅਕਤੀਆਂ ਤੋਂ ਐਂਟਰੀਆਂ ਨੂੰ ਸੱਦਾ ਦਿੰਦਾ ਹੈ।

ਪ੍ਰਤੀਭਾਗੀਆਂ ਦੇ ਲਈ ਇਹ ਯਾਤਰਾ ਦਿੱਲੀ ਦਰਬਾਰ ਪੋਰਟਲ ਦੇ ਜ਼ਰੀਏ ਔਨਲਾਇਨ ਰਜਿਸਟ੍ਰੇਸ਼ਨ ਨਾਲ ਸ਼ੁਰੂ ਹੋ ਚੁੱਕੀ ਹੈ। ਇਹ ਖੇਤਰੀ ਆਡੀਸ਼ਨਾਂ, ਥੀਮੈਟਿਕ ਐਪੀਸੋਡਾਂ ਅਤੇ ਅੰਤ ਵਿੱਚ ਮੁੰਬਈ ਵਿੱਚ ਵੇਵਸ 2025 ਵਿੱਚ ਇੱਕ ਗ੍ਰੈਂਡ ਫਿਨਾਲੇ ਵਿੱਚ ਸਮਾਪਤ ਹੋਵੇਗਾ। ਟੌਪ ਦੇ ਪੰਜ ਫਾਇਨਲਿਸਟ ਇਸ ਪ੍ਰਤਿਸ਼ਠਿਤ ਖਿਤਾਬ ਦੇ ਲਈ ਮੁਕਾਬਲਾ ਕਰਨਗੇ, ਜਿਸ ਵਿੱਚ ਜੇਤੂ ਨੂੰ ਨਕਦ ਪੁਰਸਕਾਰ, ਮੈਂਟਰਸ਼ਿਪ ਦੇ ਅਵਸਰ, ਰਿਕਾਰਡਿੰਗ ਕੰਟ੍ਰੈਕਟਸ ਅਤੇ ਰਾਸ਼ਟਰਵਿਆਪੀ ਮਾਨਤਾ ਮਿਲੇਗੀ।

ਦੂਰਦਰਸ਼ਨ 'ਤੇ ਪ੍ਰਸਾਰਿਤ ਹੋਣ ਵਾਲੇ 26 ਐਪੀਸੋਡਾਂ ਦੇ ਨਾਲ, ਵਾਹ ਉਸਤਾਦ ਭਾਰਤ ਦੀ ਸੱਭਿਆਚਾਰਕ ਵਿਰਾਸਤ ਦਾ ਉਤਸਵ ਮਨਾਏਗਾ ਅਤੇ ਨਾਲ ਹੀ ਸੰਗੀਤਕਾਰਾਂ ਦੀ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰੇਗਾ। ਪਰੰਪਰਾਗਤ ਮੁਹਾਰਤ ਨੂੰ ਆਧੁਨਿਕ ਤਕਨੀਕ ਦੇ ਨਾਲ ਮਿਲਾ ਕੇ, ਇਹ ਪ੍ਰੋਗਰਾਮ ਸ਼ਾਸਤਰੀ ਸੰਗੀਤ ਦੇ ਭਾਵਪੂਰਨ ਆਕਰਸ਼ਣ ਅਤੇ ਅੱਜ ਦੀ ਦੁਨੀਆ ਵਿੱਚ ਇਸ ਦੀ ਪ੍ਰਾਸੰਗਿਕਤਾ ਨੂੰ ਉਜਾਗਰ ਕਰਨ ਦਾ ਵਾਅਦਾ ਕਰਦਾ ਹੈ।

ਰੈਜ਼ੋਨੇਟ: ਈਡੀਐੱਮ ਚੈਲੰਜ

ਇਲੈਕਟ੍ਰੌਨਿਕ ਸੰਗੀਤ ਦੇ ਆਪਣੇ ਤਰ੍ਹਾਂ ਦੇ ਪਹਿਲੇ ਆਲਮੀ ਉਤਸਵ ਵਿੱਚ, ਰੈਜ਼ੋਨੇਟ: ਦ ਈਡੀਐੱਮ ਚੈਲੰਜ ਵਰਲਡ ਆਡੀਓ ਵਿਜ਼ੂਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਦੇ ਉਦਘਾਟਨੀ ਸੈਸ਼ਨ ਵਿੱਚ ਮੁੱਖ ਮੰਚ ‘ਤੇ ਹੋਵੇਗਾ। ਭਾਰਤੀ ਸੰਗੀਤ ਉਦਯੋਗ (ਆਈਐੱਮਆਈ) ਦੁਆਰਾ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਹਿਯੋਗ ਨਾਲ ਆਯੋਜਿਤ ਇਸ ਚੈਲੰਜ ਦਾ ਉਦੇਸ਼ ਸੰਗੀਤ ਫਿਊਜ਼ਨ, ਇਲੈਕਟ੍ਰੌਨਿਕ ਸੰਗੀਤ ਅਤੇ ਡੀਜੇਇੰਗ (DJing) ਦੀ ਜੀਵੰਤ ਕਲਾ ਦੇ ਲਈ ਆਲਮੀ ਕੇਂਦਰ ਦੇ ਰੂਪ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ​​ਕਰਨਾ ਹੈ।

ਅਗਰ ਤੁਸੀਂ ਡਿਜੀਟਲ ਜਾਂ ਇਲੈਕਟ੍ਰੌਨਿਕ ਸੰਗੀਤ ਬਣਾਉਣ ਵਿੱਚ ਮਾਹਿਰ ਹੋ ਅਤੇ ਡੀਜੇਇੰਗ (DJing) ਵਿੱਚ ਵੀ ਤੁਹਾਡੀ ਰੁਚੀ ਹੈ, ਤਾਂ ਵੇਵਸ 2025 ਵਿੱਚ ਰੈਜ਼ੋਨੇਟ: ਈਡੀਐੱਮ ਚੈਲੰਜ ਤੁਹਾਡੇ ਲਈ ਚਮਕਣ ਦਾ ਸਭ ਤੋਂ ਵਧੀਆ ਮੰਚ ਹੈ। ਇਹ ਅਨੂਠੀ ਪ੍ਰਤੀਯੋਗਿਤਾ ਦੁਨੀਆ ਭਰ ਦੇ ਪ੍ਰਤਿਭਾਸ਼ਾਲੀ ਵਿਅਕਤੀਆਂ ਨੂੰ ਸੰਗੀਤ ਨਿਰਮਾਣ ਅਤੇ ਲਾਇਵ ਪ੍ਰਦਰਸ਼ਨ ਵਿੱਚ ਆਪਣੇ ਕੌਸ਼ਲ ਦਾ ਪ੍ਰਦਰਸ਼ਨ ਕਰਨ ਦੇ ਲਈ ਸੱਦਾ ਦਿੰਦੀ ਹੈ, ਜੋ ਡੀਜੇ ਮਾਸਟਰ ਬਣਨ ਦਾ ਇੱਕ ਅਨੂਠਾ ਅਵਸਰ ਪ੍ਰਦਾਨ ਕਰਦੀ ਹੈ। ਰੋਮਾਂਚਕ ਪੁਰਸਕਾਰਾਂ ਅਤੇ ਇੰਡਸਟ੍ਰੀ ਮਾਹਰਾਂ ਅਤੇ ਆਲਮੀ ਦਰਸ਼ਕਾਂ ਦੇ ਸਾਹਮਣੇ ਪ੍ਰਦਰਸ਼ਨ ਕਰਨ ਦੇ ਲਈ ਇੱਕ ਮੰਚ ਦੇ ਨਾਲ, ਇਹ ਚੈਲੰਜ ਇਲੈਕਟ੍ਰੌਨਿਕ ਸੰਗੀਤ ਦੇ ਪ੍ਰਤੀ ਤੁਹਾਡੇ ਜਨੂਨ ਨੂੰ ਅੰਤਰਰਾਸ਼ਟਰੀ ਪਹਿਚਾਣ ਵਿੱਚ ਬਦਲਣ ਦਾ ਤੁਹਾਡਾ ਮੌਕਾ ਹੈ।

ਵਿਅਕਤੀਗਤ ਕਲਾਕਾਰਾਂ ਅਤੇ ਰਚਨਾਤਮਕ ਟੀਮਾਂ ਦੇ ਲਈ ਖੁੱਲ੍ਹਾ, ਰੈਜ਼ੋਨੇਟ ਉੱਭਰਦੇ ਅਤੇ ਅਨੁਭਵੀ ਸੰਗੀਤਕਾਰਾਂ ਦੋਵਾਂ ਨੂੰ ਦੋ ਰੋਮਾਂਚਕ ਪੜਾਵਾਂ ਵਿੱਚ ਮੁਕਾਬਲਾ ਕਰਨ ਦੇ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ:

• ਸ਼ੁਰੂਆਤੀ ਦੌਰ: ਪ੍ਰਤੀਭਾਗੀ ਆਪਣੇ ਮੂਲ ਈਡੀਐੱਮ ਟ੍ਰੈਕ ਔਨਲਾਇਨ ਜਮ੍ਹਾਂ ਕਰਾਉਣਗੇ, ਜਿਨ੍ਹਾਂ ਦਾ ਮੁੱਲਾਂਕਣ ਇੰਡਸਟ੍ਰੀ ਮਾਹਰਾਂ ਦੇ ਇੱਕ ਪੈਨਲ ਦੁਆਰਾ ਕੀਤਾ ਜਾਵੇਗਾ ਅਤੇ ਟੌਪ ਦੀਆਂ 10 ਐਂਟਰੀਆਂ ਨੂੰ ਚੁਣਿਆ ਜਾਵੇਗਾ।

• ਗ੍ਰੈਂਡ ਫਿਨਾਲੇ: ਫਾਇਨਲਿਸਟ ਵੇਵਸ 2025 ਵਿੱਚ ਲਾਇਵ ਪ੍ਰਦਰਸ਼ਨ ਕਰਨਗੇ, ਇੱਕ ਪ੍ਰਤਿਸ਼ਠਿਤ ਜੂਰੀ ਅਤੇ ਆਲਮੀ ਦਰਸ਼ਕਾਂ ਦੇ ਸਾਹਮਣੇ ਟੌਪ ਸਨਮਾਨ ਦੇ ਲਈ ਮੁਕਾਬਲਾ ਕਰਨਗੇ।

ਜੇਤੂਆਂ ਨੂੰ ਉਚਿਤ ਨਕਦ ਪੁਰਸਕਾਰ (ਮੁੱਖ ਪੁਰਸਕਾਰ ਜੇਤੂ ਦੇ ਲਈ 2,0,000 ਰੁਪਏ ਅਤੇ ਉਪ ਜੇਤੂ ਦੇ ਲਈ 50,000 ਰੁਪਏ) ਮਿਲੇਗਾਇਸ ਦੇ ਨਾਲ ਹੀ ਪ੍ਰਚਾਰ ਸਮੱਗਰੀ ਵਿੱਚ ਸ਼ਾਮਲ ਹੋਣ, ਅੰਤਰਰਾਸ਼ਟਰੀ ਪਹਿਚਾਣ ਹਾਸਲ ਕਰਨ ਅਤੇ ਆਲਮੀ ਮੰਚ ਉੱਤੇ ਪ੍ਰਦਰਸ਼ਨ ਕਰਨ ਦਾ ਮੌਕਾ ਵੀ ਮਿਲੇਗਾ।

ਦੁਨੀਆ ਨੂੰ ਖਾਦੀ ਪਹਿਨਾਓ: ਭਾਰਤ ਦੇ ਇਸ ਵਿਸ਼ਿਸ਼ਟ ਕੱਪੜੇ ਨੂੰ ਹੁਲਾਰਾ ਦੇਣ ਦੇ ਲਈ ਇੱਕ ਆਲਮੀ ਸੱਦਾ

ਭਾਰਤ ਦਾ ਸਦੀਵੀ ਕਪੜਾ, ਖਾਦੀ, ਵੇਵਸ  2025 ਵਿੱਚ ਕ੍ਰਿਏਟ ਇਨ ਇੰਡੀਆ ਪਹਿਲ ਦੇ ਤਹਿਤ "ਮੇਕ ਦ ਵਰਲਡ ਵੀਅਰ ਖਾਦੀ" ਚੁਣੌਤੀ ਦੀ ਸ਼ੁਰੂਆਤ ਨਾਲ ਆਲਮੀ ਪੱਧਰ ‘ਤੇ ਆਪਣੀ ਛਾਪ ਛੱਡਣ ਲਈ ਤਿਆਰ ਹੈ। ਇਹ ਅਨੂਠੀ ਪ੍ਰਤੀਯੋਗਿਤਾ ਦੁਨੀਆ ਭਰ ਦੇ ਵਿਗਿਆਪਨ ਪੇਸ਼ੇਵਰਾਂ, ਰਚਨਾਤਮਕ ਫ੍ਰੀਲਾਂਸਰਾਂ ਅਤੇ ਡਿਜ਼ਾਈਨਰਾਂ ਨੂੰ ਸੱਦਾ ਦਿੰਦੀ ਹੈ ਤਾਕਿ ਉਹ ਇਨੋਵੇਟਿਵ ਮੁਹਿੰਮਾਂ ਨਾਲ ਖਾਦੀ ਨੂੰ ਇੱਕ ਗਲੋਬਲ ਬ੍ਰਾਂਡ ਦੇ ਰੂਪ ਵਿੱਚ ਸਥਾਪਿਤ ਕਰਨ।

ਅੰਤਰਰਾਸ਼ਟਰੀ ਭਾਗੀਦਾਰੀ ਦੇ ਲਈ ਇਹ ਪ੍ਰਤੀਯੋਗੀ ਚੁਣੌਤੀ ਪ੍ਰਤੀਭਾਗੀਆਂ ਨੂੰ ਡਿਜੀਟਲ, ਪ੍ਰਿੰਟ, ਵੀਡੀਓ ਅਤੇ ਪ੍ਰਯੋਗਾਤਮਕ ਫਾਰਮੈਟਾਂ ਵਿੱਚ ਸਾਹਸਿਕ ਅਤੇ ਕਲਪਨਾਸ਼ੀਲ ਡਿਜ਼ਾਈਨ ਪ੍ਰਯੋਗਾਂ ਦੇ ਲਈ ਪ੍ਰੋਤਸਾਹਿਤ ਕਰਦੀ ਹੈ। ਇਸ ਦਾ ਲਕਸ਼ ਖਾਦੀ ਦੇ ਬ੍ਰਾਂਡ ਅਕਸ ਨੂੰ ਉੱਚਤਮ ਪੱਧਰ 'ਤੇ ਲਿਆਉਣਾ, ਉਪਭੋਗਤਾ ਜੁੜਾਅ ਨੂੰ ਪ੍ਰੇਰਿਤ ਕਰਨਾ ਅਤੇ ਦੁਨੀਆ ਭਰ ਵਿੱਚ ਟਿਕਾਊ ਫੈਸ਼ਨ ਅਤੇ ਸੱਭਿਆਚਾਰਕ ਵਿਰਾਸਤ ਦੇ ਪ੍ਰਤੀਕ ਦੇ ਰੂਪ ਵਿੱਚ ਸਥਾਪਿਤ ਕਰਨਾ ਹੈ। ਪ੍ਰਤੀਭਾਗੀ ਜੇਤੂਆਂ ਨੂੰ ਇਸ ਨਾਲ ਪਹਿਚਾਣ ਮਿਲੇਗੀ ਅਤੇ ਆਪਣੀ ਪੇਸ਼ੇਵਰ ਯਾਤਰਾ ਨੂੰ ਅੱਗੇ ਵਧਾਉਣ ਦੇ ਅਵਸਰ ਵਧਣਗੇਇਸ ਦੇ ਨਾਲ ਹੀ ਉਹ ਖਾਦੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਤਿਸ਼ਠਿਤ ਬ੍ਰਾਂਡ ਵਿੱਚ ਬਦਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।

ਵੇਵਸ (WAVES) ਪੁਰਸਕਾਰ 

ਵੇਵਸ (WAVES) ਪੁਰਸਕਾਰ ਆਲਮੀ ਰਚਨਾਤਮਕ ਉਦਯੋਗ ਵਿੱਚ ਸ਼ਾਨਦਾਰ ਯੋਗਦਾਨ ਦੇ ਲਈ ਦਿੱਤਾ ਜਾਵੇਗਾ। ਇਸ ਦੇ ਲਈ ਨਾਮਜ਼ਦਗੀਆਂ 15 ਫਰਵਰੀ, 2025 ਤੋਂ ਸ਼ੁਰੂ ਹੋਣਗੀਆਂ। ਵਿਭਿੰਨ ਖੇਤਰਾਂ ਵਿੱਚ ਉਤਕ੍ਰਿਸ਼ਟਤਾ ਦੇ ਲਈ ਪੁਰਸਕਾਰਾਂ ਵਿੱਚ ਦੋ ਪ੍ਰਮੁੱਖ ਸ਼੍ਰੇਣੀਆਂ ਹਨ, ਜਿਨ੍ਹਾਂ ਵਿੱਚ ‘ ਬੈਸਟ ਆਵ੍ ਦ ਈਅਰ ‘ ਗਲੋਬਲ ਅਵਾਰਡ ਅਤੇ ਵਿਸ਼ੇਸ਼ ਚੋਣ ਅਵਾਰਡ ਸ਼ਾਮਲ ਹਨ।

‘ਬੈਸਟ ਆਵ੍ ਦ ਈਅਰ’ ਗਲੋਬਲ ਅਵਾਰਡਸ, ਗੇਮਿੰਗ, ਫਿਲਮ, ਐਨੀਮੇਸ਼ਨ, ਵੈੱਬ ਸੀਰੀਜ਼, ਵਿਗਿਆਪਨ, ਸਟਾਰਟਅਪਸ ਅਤੇ ਡਿਜੀਟਲ ਇਨਫਲੂਐਂਸਰ ਦੇ ਲਈ ਦਿੱਤੇ ਜਾਣਗੇ। ਪ੍ਰਮੁੱਖ ਸ਼੍ਰੇਣੀਆਂ ਵਿੱਚ ਗੇਮ ਆਵ੍ ਦ ਈਅਰ, ਫਿਲਮ ਆਵ੍ ਦ ਈਅਰ, ਇਨਫਲੂਐਂਸਰ ਆਵ੍ ਦ ਈਅਰ, ਪੌਡਕਾਸਟਰ ਆਵ੍ ਦ ਈਅਰ  ਅਤੇ ਸੌਂਗ ਆਵ੍ ਦ ਈਅਰ ਆਦਿ ਸ਼ਾਮਲ ਹਨ।

ਸਪੈਸ਼ਲ ਸਿਲੈਕਸ਼ਨ ਅਵਾਰਡ ਵਿੱਚ ਉਨ੍ਹਾਂ ਵਿਅਕਤੀਆਂ ਅਤੇ ਪਹਿਲਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ ਨੇ ਆਪਣੀ ਸਿਰਜਣਾਤਮਕਤਾ ਰਾਹੀਂ ਮਹੱਤਵਪੂਰਨ ਪ੍ਰਭਾਵ ਪਾਇਆ ਹੈ। ਇਨ੍ਹਾਂ ਵਿੱਚ ਪ੍ਰਤਿਸ਼ਠਿਤ ਗ੍ਰੇਟੈਸਟ ਆਵ੍ ਆਲ ਟਾਇਮ ਲਾਇਫਟਾਇਮ ਅਚੀਵਮੈਂਟ ਅਵਾਰਡ, ਬਿਜ਼ਨਸਪਰਸਨ ਆਵ੍ ਦ ਈਅਰ, ਸੋਸ਼ਲ ਇੰਪੈਕਟ ਅਵਾਰਡ ਅਤੇ ਟੈੱਕ ਆਇਕਨ ਅਵਾਰਡ ਸ਼ਾਮਲ ਹਨ। ਸਟੋਰੀਜ਼ ਆਵ੍ ਚੇਂਜ ਸ਼੍ਰੇਣੀ ਵਿੱਚ ਬ੍ਰੌਡਕਾਸਟ, ਪ੍ਰਿੰਟ ਅਤੇ ਡਿਜੀਟਲ ਮੀਡੀਆ ਵਿੱਚ ਪਰਿਵਰਤਨਕਾਰੀ ਯੋਗਦਾਨਾਂ ਦੇ ਲਈ ਪੁਰਸਕ੍ਰਿਤ ਕੀਤਾ ਜਾਵੇਗਾ।

 

*****

 

ਧਰਮੇਂਦਰ ਤਿਵਾਰੀ/ਕਸ਼ਿਤਿਜ ਸਿੰਘਾ


(Release ID: 2097623) Visitor Counter : 7