ਸੱਭਿਆਚਾਰ ਮੰਤਰਾਲਾ
azadi ka amrit mahotsav

10 ਕਰੋੜ ਤੀਰਥ ਯਾਤਰੀ ਅਤੇ ਇੱਕ ਪਵਿੱਤਰ ਉਦੇਸ਼


ਮਹਾਕੁੰਭ ​​ਸਮਾਗਮ ਦਾ ਅਨੁਭਵ

Posted On: 23 JAN 2025 9:19PM by PIB Chandigarh

­­ਜਾਣ ਪਹਿਚਾਣ

ਮਹਾਕੁੰਭ ​​ਉਤਸਵ ਭਾਰਤ ਦੀ ਮਹਿਮਾ ਅਤੇ ਅਧਿਆਤਮਿਕ ਜੀਵੰਤਤਾ ਦਾ ਪ੍ਰਮਾਣ ਹੈ। ਇਸ ਸਾਲ ਮਹਾਕੁੰਭ ​​ਉਤਸਵ ਨੇ 23 ਜਨਵਰੀ 2025 ਤੱਕ ਸਫਲਤਾਪੂਰਵਕ 10 ਕਰੋੜ ਤੋਂ ਵੱਧ ਭਗਤਾਂ ਅਤੇ ਸ਼ਰਧਾਲੂਆਂ ਨੂੰ ਪ੍ਰਯਾਗਰਾਜ ਵਿੱਚ ਆਕਰਸ਼ਿਤ ਕੀਤਾ ਹੈ। ਮਕਰ ਸੰਕ੍ਰਾਂਤੀ (14 ਜਨਵਰੀ 2025) ਦੇ ਤਿਉਹਾਰ 'ਤੇ ਇੱਕ ਦਿਨ ਵਿੱਚ 3.5 ਕਰੋੜ ਸ਼ਰਧਾਲੂਆਂ ਨੇ ਪਵਿੱਤਰ ਤ੍ਰਿਵੇਣੀ ਸੰਗਮ ਵਿੱਚ ਡੁਬਕੀ ਲਗਾਈ। ਇਸ ਵਾਰ ਮਹਾਕੁੰਭ ​​ਸਮਾਗਮ 2025 ਵਿੱਚ ਕੁੱਲ 45 ਕਰੋੜ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ।

 

16 ਜਨਵਰੀ, 2025 ਨੂੰ, 10 ਦੇਸ਼ਾਂ ਦੇ 21 ਮੈਂਬਰੀ ਵਫ਼ਦ ਨੇ ਵੀ ਸੰਗਮ ਵਿੱਚ ਪਵਿੱਤਰ ਡੁਬਕੀ ਲਗਾਈ। ਫਿਜੀ, ਫਿਨਲੈਂਡ, ਗੁਆਨਾ, ਮਲੇਸ਼ੀਆ, ਮਾਰੀਸ਼ਸ, ਸਿੰਗਾਪੁਰ, ਦੱਖਣੀ ਅਫਰੀਕਾ, ਸ੍ਰੀਲੰਕਾ, ਤ੍ਰਿਨਿਦਾਦ ਅਤੇ ਟੋਬੈਗੋ ਅਤੇ ਸੰਯੁਕਤ ਅਰਬ ਅਮੀਰਾਤ ਦੀ ਪ੍ਰਤੀਨਿਧਤਾ ਕਰਨ ਵਾਲੇ ਵਫਦਾਂ ਨੇ ਮਹਾਕੁੰਭ ​​ਦੀ ਵਿਰਾਸਤ ਅਤੇ ਅਧਿਆਤਮਿਕ ਮਹੱਤਤਾ ਦਾ ਅਨੁਭਵ ਕੀਤਾ। ਅਰੈਲ ਸਥਿਤ ਟੈਂਟ ਸਿਟੀ ਵਿੱਚ ਵਫ਼ਦ ਦੇ ਠਹਿਰਣ ਦੀ ਵਿਵਸਥਾ ਕੀਤੀ ਗਈ ਸੀ।

https://static.pib.gov.in/WriteReadData/userfiles/image/image002XHYY.jpg

 

ਤੀਰਥ ਯਾਤਰੀਆਂ ਦੀ ਇੰਨੀ ਵੱਡੀ ਭੀੜ ਦਾ ਸਵਾਗਤ ਅਤੇ ਪ੍ਰਬੰਧਨ ਦੇ ਲਈ ਰਾਜ ਸਰਕਾਰ ਵੱਲੋਂ ਸਖ਼ਤ ਵਿਵਸਥਾ ਕੀਤੀ ਗਈ ਹੈ। ਅਤਿ-ਆਧੁਨਿਕ ਟੈਕਨੋਲੋਜੀ, ਬੁਨਿਆਦੀ ਢਾਂਚੇ ਵਿੱਚ ਵਾਧਾ ਅਤੇ ਟਿਕਾਊ ਯੋਜਨਾ ਨਾਲ ਜੁੜੀ ਬੇਮਿਸਾਲ ਤਿਆਰੀ ਦੇ ਨਾਲ, ਮਹਾਕੁੰਭ ​​ਦਾ ਇਹ ਸੰਸਕਰਣ ਪ੍ਰੋਗਰਾਮ ਪ੍ਰਬੰਧਨ ਅਤੇ ਆਲਮੀ ਸੱਭਿਆਚਾਰਕ ਅਦਾਨ-ਪ੍ਰਦਾਨ ਵਿੱਚ ਇੱਕ ਮਿਆਰ ਸਥਾਪਿਤ ਕਰਦਾ ਹੈ। ਪਵਿੱਤਰ ਸ਼ਾਹੀ ਇਸ਼ਨਾਨ ਤੋਂ ਲੈ ਕੇ ਜੀਵੰਤ ਅਖਾੜਾ ਦੇ ਜਲੂਸਾਂ ਤੱਕ, ਡਿਜੀਟਲ ਇਨੋਵੇਸ਼ਨਾਂ ਤੋਂ ਲੈ ਕੇ ਵੱਡੇ ਪੈਮਾਨੇ 'ਤੇ ਸਥਿਰਤਾ ਪਹਿਲ ਤੱਕ, ਮਹਾਕੁੰਭ ​​2025 ਅਤੀਤ ਅਤੇ ਭਵਿੱਖ ਦੇ ਤਾਲਮੇਲਪੂਰਨ ਮਿਸ਼ਰਣ ਦੀ ਪ੍ਰਤੀਨਿਧਤਾ ਕਰਦਾ ਹੈ।

 https://static.pib.gov.in/WriteReadData/userfiles/image/image003UPMN.jpg

 

ਮਹਾਕੁੰਭ ਦੇ ਮੁੱਖ ਆਕਰਸ਼ਣ

ਪ੍ਰਯਾਗਰਾਜ ਵਿੱਚ ਮਹਾਕੁੰਭ ​​ਮੇਲਾ 2025 ਆਸਥਾ, ਸੱਭਿਆਚਾਰ ਅਤੇ ਇਨੋਵਸ਼ਨ ਦੀ ਇੱਕ ਜੀਵੰਤ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦਾ ਹੈ। 'ਤੇਜਸ ਪੰਡਾਲ' ਆਕਰਸ਼ਣ ਕੇਂਦਰ ਬਿੰਦੂ ਹੈ, ਜੋ ਐੱਚਏਐੱਲ ਤੇਜਸ ਫਾਈਟਰ ਜੈੱਟ ਦੀ ਤਰਜ਼ ‘ਤੇ ਬਣਾਈ ਗਈ ਸ਼ਾਨਦਾਰ 85 ਫੁੱਟ ਉੱਚੀ ਸੰਰਚਨਾ ਹੈ। ਜੋ  ਕੁੰਭ ਮੇਲਾ ਅਖਾੜਿਆਂ ਦੇ ਰਾਹੀਂ ਭਾਰਤ ਦੀ ਸਮ੍ਰਿੱਧ ਵਿਰਾਸਤ ਨੂੰ ਵੀ ਸਨਮਾਨ ਦਿੰਦਾ ਹੈ। ਜਿਨ੍ਹਾਂ ਨੂੰ ਅਧਿਆਤਮਿਕ ਅਤੇ ਸਾਮਰਿਕ ਪਰੰਪਰਾਵਾਂ ਦੋਵਾਂ ਦੇ ਰਖਵਾਲੇ ਮੰਨਿਆ ਜਾਂਦਾ ਹੈ। ਇਹ ਆਯੋਜਨ ਕਾਰੀਗਰਾਂ ਨੂੰ  'ਇੱਕ ਜ਼ਿਲ੍ਹਾ, ਇੱਕ ਉਤਪਾਦ' ਪ੍ਰਦਰਸ਼ਨੀ ਰਾਹੀਂ ਆਪਣੀ ਪ੍ਰਤਿਭਾ ਦਿਖਾਉਣ ਦੇ ਲਈ ਇੱਕ ਮੰਚ ਪ੍ਰਦਾਨ ਕਰ ਰਿਹਾ ਹੈ, ਜਦਕਿ ਕਲਾਗ੍ਰਾਮ ਭਾਰਤੀ ਸ਼ਿਲਪਕਾਰੀ, ਵਿਅੰਜਨਾਂ ਅਤੇ ਸੱਭਿਆਚਾਰ ਦਾ ਇੱਕ ਜੀਵਤ ਮਿਊਜ਼ੀਅਮ ਪੇਸ਼ ਕਰ ਰਿਹਾ ਹੈ।

 

ਮੰਤਰਮੁਗਧ ਕਰ ਦੇਣ ਵਾਲਾ ਡ੍ਰੋਨ ਸ਼ੋਅ ਮਿਥਿਹਾਸਕ 'ਪ੍ਰਯਾਗ ਮਹਾਤਮਯਮ' ਅਤੇ 'ਸਮੁੰਦਰ ਮੰਥਨ' ਨੂੰ ਦਰਸਾ ਕੇ ਦਰਸ਼ਕਾਂ ਦਾ ਮਨ ਮੋਹ ਰਿਹਾ ਹੈ। ਇਸ ਤੋਂ ਇਲਾਵਾ, 24 ਫਰਵਰੀ, 2025 ਤੱਕ ਭਗਤਾਂ ਦੇ ਲਈ ਅਧਿਆਤਮਿਕ ਤੌਰ 'ਤੇ ਸਮ੍ਰਿੱਧ ਵਾਤਾਵਰਣ ਬਣਾਉਣ ਲਈ ਇੱਕ ਸੱਭਿਆਚਾਰਕ ਪ੍ਰੋਗਰਾਮ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸ਼ੰਕਰ ਮਹਾਦੇਵਨ, ਮੋਹਿਤ ਚੌਹਾਨ, ਕੈਲਾਸ਼ ਖੇਰ ਜਿਹੇ ਪ੍ਰਸਿੱਧ ਕਲਾਕਾਰ ਸ਼ਾਮਲ ਹਨ।

ਪ੍ਰਮੁੱਖ ਮਿਤੀਆਂ ਅਤੇ ਉਨ੍ਹਾਂ ਦਾ ਮਹੱਤਵ

 

ਮਹਾਕੁੰਭ ​​ਦਾ ਹਿਰਦੈ ਇਸ ਦੇ ਪਵਿੱਤਰ ਇਸ਼ਨਾਨ ਰਸਮਾਂ (ਸ਼ਾਹੀ ਇਸ਼ਨਾਨ) ਵਿੱਚ ਹੈ। ਮਹਾਕੁੰਭ ​​2025 ਵਿੱਚ ਆਉਣ ਵਾਲੇ ਸ਼ਾਹੀ ਇਸ਼ਨਾਨ ਹਨ:

ਮਿਤੀ

ਇਸ਼ਨਾਨ ਦਾ ਅਵਸਰ

ਮਹੱਤਤਾ

ਜਨਵਰੀ 29, 2025

ਮੌਨੀ ਅਮਾਵਸਯਾ

 (ਦੂਸਰਾ ਸ਼ਾਹੀ ਸਨਾਨ

ਮੌਨੀ ਅਮਾਵਸਯਾ ਇੱਕ ਬਹੁਤ ਹੀ ਮਹੱਤਵਪੂਰਨ ਦਿਨ ਹੈ, ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਪਵਿੱਤਰ ਨਦੀ ਵਿੱਚ ਇਸ਼ਨਾਨ ਕਰਨ ਦੇ ਪਵਿੱਤਰ ਕਾਰਜ ਦੇ ਲਈ ਸਵਰਗੀ ਸਥਿਤੀ ਸਭ ਤੋਂ ਅਨੁਕੂਲ ਹੁੰਦੀ ਹੈ। ਇਹ ਇੱਕ ਗਹਿਰੀ ਘਟਨਾ ਦੀ ਯਾਦ ਦਿਲਾਉਂਦਾ ਹੈ ਜਦੋਂ ਰਿਸ਼ਭ ਦੇਵ, ਜੋ ਪਹਿਲੇ ਰਿਸ਼ੀਆਂ ਵਿੱਚੋਂ ਇੱਕ ਦੇ ਰੂਪ ਵਿੱਚ ਪੂਜਨੀਕ ਸਨ, ਨੇ ਆਪਣੇ ਲੰਬੇ ਮੌਣ ਵਰਤ ਨੂੰ ਤੋੜਿਆ ਅਤੇ ਸੰਗਮ ਦੇ ਸ਼ੁੱਧ ਜਲ ਵਿੱਚ ਖੁਦ ਨੂੰ ਵਿਸਰਜਿਤ ਕਰ ਦਿੱਤਾ। ਨਤੀਜੇ ਵਜੋਂ, ਮੌਨੀ ਅਮਾਵਸਯਾ ਕੁੰਭ ਮੇਲੇ ਵਿੱਚ ਤੀਰਥ ਯਾਤਰੀਆਂ ਦੀ ਸਭ ਤੋਂ ਵੱਡੀ ਭੀੜ ਨੂੰ ਆਕਰਸ਼ਿਤ ਕਰਦੀ ਹੈ, ਜਿਸ ਨਾਲ ਇਹ ਅਧਿਆਤਮਿਕ ਭਗਤੀ ਅਤੇ ਸ਼ੁੱਧੀ ਦਾ ਇੱਕ ਮਹੱਤਵਪੂਰਨ ਦਿਨ ਬਣ ਜਾਂਦਾ ਹੈ।

ਫਰਵਰੀ 3, 2025

ਬਸੰਤ ਪੰਚਮੀ

(ਤੀਸਰਾ ਸ਼ਾਹੀ ਸਨਾਨ)

ਬਸੰਤ ਪੰਚਮੀ ਰੁੱਤਾਂ ਦੇ  ਪਰਿਵਰਤਨ ਦਾ ਪ੍ਰਤੀਕ ਹੈ ਅਤੇ ਹਿੰਦੂ ਮਿਥਿਹਾਸ ਕਥਾਵਾਂ ਵਿੱਚ ਗਿਆਨ ਦੀ ਦੇਵੀ ਸਰਸਵਤੀ ਦੇ ਆਗਮਨ ਦਾ ਉਤਸਵ  ਮਨਾਉਂਦੀ ਹੈ।

ਫਰਵਰੀ 12, 2025

ਮਾਘੀ ਪੂਰਣਿਮਾ

ਮਾਘੀ ਪੂਰਣਿਮਾ ਗੁਰੂ ਬ੍ਰਹਿਸਪਤੀ ਦੀ ਪੂਜਾ ਅਤੇ ਇਸ ਮਾਨਵਤਾ ਨਾਲ ਸਬੰਧ ਲਈ ਪ੍ਰਸਿੱਧ ਹੈ ਕਿ ਹਿੰਦੂ ਦੇਵਤੇ ਗੰਧਰਵ ਸਵਰਗ ਤੋਂ ਪਵਿੱਤਰ ਸੰਗਮ ‘ਤੇ ਆਉਂਦੇ ਹਨ।

ਫਰਵਰੀ 26, 2025

ਮਹਾਸ਼ਿਵਤਰੀ

ਮਹਾਸ਼ਿਵਰਾਤਰੀ ਦਾ ਗਹਿਰਾ ਪ੍ਰਤੀਕ ਹੈ ਕਿਉਂਕਿ ਇਹ ਕਲਪਵਾਸੀਆਂ ਦੇ ਅੰਤਿਮ ਪਵਿੱਤਰ ਇਸ਼ਨਾਨ ਦਾ ਪ੍ਰਤੀਕ ਹੈ, ਅਤੇ ਅੰਦਰੂਨੀ ਰੂਪ ਨਾਲ ਭਗਵਾਨ ਸ਼ੰਕਰ ਨਾਲ ਜੁੜਿਆ ਹੋਇਆ ਹੈ।

 

ਮਹਾਕੁੰਭ ​​2025 ਦੇ ਲਈ ਬੁਨਿਆਦੀ ਢਾਂਚਾ ਅਤੇ ਵਿਵਸਥਾਵਾਂ

ਸਰਕਾਰੀ ਏਜੰਸੀਆਂ ਨੇ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰਨ ਲਈ ਸਹਿਯੋਗ ਕੀਤਾ ਹੈ, ਜਿਸ ਵਿੱਚ ਸ਼ਾਮਲ ਹਨ:

  • · ਸੁਰੱਖਿਆ ਅਤੇ ਭੀੜ ਪ੍ਰਬੰਧਨ: ਵਧੀ ਹੋਈ ਨਿਗਰਾਨੀ, ਡਰੋਨ ਨਿਗਰਾਨੀ ਅਤੇ ਇੱਕ ਚੰਗੀ ਤਰ੍ਹਾਂ ਨਾਲ ਤਾਲਮੇਲ ਵਾਲਾ ਕਾਨੂੰਨ ਪਵਰਤਨ ਦੀ ਉਪਸਥਿਤੀ ਦੇ ਨਾਲ ਸੁਰੱਖਿਆ ਉਪਾਅ ਵਧਾ ਦਿੱਤੇ ਗਏ ਹਨ। ਇੱਥੇ 50,000 ਤੋਂ ਵੱਧ ਪੁਲਿਸ ਕਰਮੀ (ਅਰਧ ਸੈਨਿਕ ਬਲਾਂ ਸਮੇਤ), 14,000 ਹੋਮ ਗਾਰਡ ਅਤੇ 2,750 ਏਆਈ-ਅਧਾਰਿਤ ਸੀਸੀਟੀਵੀ ਕੈਮਰੇ ਤੈਨਾਤ ਕੀਤੇ ਗਏ ਹਨ। ਸੁਰੱਖਿਆ ਅਤੇ ਆਪਦਾ ਤੱਤਪਰਤਾ ਵਧਾਉਣ ਦੇ ਲਈ ਇੱਕ ਅਤਿ-ਆਧੁਨਿਕ ਉਪਕਰਨ ਵੀ ਤੈਨਾਤ ਕੀਤਾ ਗਿਆ ਹੈ।
  • ਜਨਤਕ ਬੁਨਿਆਦੀ ਢਾਂਚਾ: ਮੁੱਖ ਪ੍ਰੋਜੈਕਟਾਂ ਵਿੱਚ 14 ਨਵੇਂ ਫਲਾਈਓਵਰ, 9 ਸਥਾਈ ਘਾਟ, 7 ਨਵੇਂ ਬੱਸ ਸਟੈਂਡ ਅਤੇ 12 ਕਿਲੋਮੀਟਰ ਅਸਥਾਈ ਘਾਟ ਸ਼ਾਮਲ ਹਨ। 200 ਤੋਂ ਵੱਧ ਸੜਕਾਂ ਦਾ ਨਵ ਨਿਰਮਾਣ ਜਾਂ ਅੱਪਗ੍ਰੇਡੇਸ਼ਨ ਕੀਤਾ ਗਿਆ ਹੈ।
  • ਨੈਵੀਗੇਸ਼ਨ: ਸੈਲਾਨੀਆਂ ਦਾ ਮਾਰਗਦਰਸ਼ਨ ਕਰਨ ਲਈ ਲਗਭਗ 800 ਬਹੁ-ਭਾਸ਼ਾਈ ਸਾਈਨੇਜ਼ ਲਗਾਏ ਗਏ ਹਨ। ਇੱਕ ਸਮਰਪਿਤ ਐਪ ਭੀੜ-ਘਣਤਾ, ਐਮਰਜੈਂਸੀ ਅਲਰਟ, ਦਿਸ਼ਾ-ਨਿਰਦੇਸ਼ ਅਤੇ ਰਿਹਾਇਸ਼ ਦੇ ਵੇਰਵਿਆਂ 'ਤੇ ਅਸਲ-ਸਮੇਂ ਦੇ ਅੱਪਡੇਟਸ ਪ੍ਰਦਾਨ ਕਰਦਾ ਹੈ।
  • ਹੈਲਥ ਅਤੇ ਸੈਨੀਟੇਸ਼ਨ: ਸਿਹਤ ਸੇਵਾਵਾਂ ਵਿੱਚ 6,000 ਬੈੱਡਾਂ ਵਾਲੇ, 43 ਹਸਪਤਾਲ ਹਨ। ਇਸ ਤੋਂ ਇਲਾਵਾ ਆਯੋਜਨ ਦੇ ਦੌਰਾਨ ਸਫ਼ਾਈ ਬਣਾਈ ਰੱਖਣ ਲਈ 10,200 ਸਫਾਈ ਕਰਮਚਾਰੀ ਅਤੇ 1,800 ਗੰਗਾ ਸੇਵਕ ਤੈਨਾਤ ਕੀਤੇ ਗਏ ਹਨ।
  • ਆਵਾਸ: ਮਹਾਕੁੰਭ ​​ਨਗਰ ਨੂੰ ਸੁਪਰ ਡੀਲਕਸ ਰਿਹਾਇਸ਼ ਸਮੇਤ ਹਜ਼ਾਰਾਂ ਤੰਬੂ ਅਤੇ ਆਸਰਾ-ਘਰਾਂ ਦੇ ਨਾਲ ਇੱਕ ਅਸਥਾਈ ਸ਼ਹਿਰ ਵਿੱਚ ਬਦਲ ਦਿੱਤਾ ਗਿਆ ਹੈ
  • ਆਕਾਸ਼ਵਾਣੀ ਦੀ ਕੁੰਭਵਾਣੀ: ਭਗਤਾਂ ਅਤੇ ਤੀਰਥ ਯਾਤਰੀਆਂ ਨੂੰ ਸੂਚਨਾ ਦੇਣ ਦੀ ਮਹੱਤਵਪੂਰਨ ਪਹਿਲ ਦੇ ਤਹਿਤ ਆਕਾਸ਼ਵਾਣੀ ਦੇ ਕੁੰਭਵਾਣੀ ਨਿਊਜ਼ ਬੁਲੇਟਿਨ ਨੂੰ ਹੁਣ ਮਹਾਕੁੰਭ ਨਗਰ ਵਿੱਚ ਜਨਤਕ ਸੰਬੋਧਨ ਪ੍ਰਣਾਲੀ ਰਾਹੀਂ ਸਿੱਧਾ ਪ੍ਰਸਾਰਿਤ ਕੀਤਾ ਜਾ ਰਿਹਾ ਹੈ।
  • ਨਵੀਆਂ ਇਲੈਕਟ੍ਰਿਕ ਬੱਸਾਂ: ਸਮਾਗਮ ਤੋਂ ਪਹਿਲਾਂ 10-15 ਇਲੈਕਟ੍ਰਿਕ ਬੱਸਾਂ ਤੈਨਾਤ ਕੀਤੀਆਂ ਗਈਆਂ; ਮੌਨੀ ਅਮਾਵਸਯਾ (29 ਜਨਵਰੀ, 2025) ਤੋਂ ਪਹਿਲਾਂ 30 ਹੋਰ ਬੱਸਾਂ ਆਉਣਗੀਆਂ। ਹਰੇਕ ਬੱਸ 12 ਮੀਟਰ ਲੰਬੀ ਹੈ ਅਤੇ ਇੱਕ ਵਾਰ ਚਾਰਜ ਕਰਨ 'ਤੇ 200 ਕਿਲੋਮੀਟਰ ਤੋਂ ਵੱਧ ਚੱਲ ਸਕਦੀ ਹੈ।
  • ਡਬਲ-ਡੈਕਰ ਬੱਸਾਂ: ਦੂਜੇ ਪੜਾਅ ਵਿੱਚ ਕੁੱਲ 120 ਇਲੈਕਟ੍ਰਿਕ ਬੱਸਾਂ ਦੇ ਆਉਣ ਦੀ ਉਮੀਦ ਹੈ, ਜਿਸ ਵਿੱਚ 20 ਡਬਲ-ਡੈਕਰ ਬੱਸਾਂ ਅਤੇ 100 ਬੱਸਾਂ 9-ਮੀਟਰ ਅਤੇ 12-ਮੀਟਰ ਲੰਬਾਈ ਦੀਆਂ ਸ਼ਾਮਲ ਹਨ।
  • ਵਿਸਤ੍ਰਿਤ ਰੇਲ ਸੇਵਾਵਾਂ: ਮਹਾਕੁੰਭ ​​ਮੇਲੇ ਦੇ ਦੇਖਦੇ ਹੋਏ ਰੇਲਵੇ ਨੇ ਹੁਣ 15 ਦਿਨ ਪਹਿਲਾਂ ਰੇਲਵੇ ਟਿਕਟਾਂ ਬੁੱਕ ਕਰਨ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ। ਭਾਰਤੀ ਰੇਲਵੇ ਨੇ ਆਵਾਜਾਈ ਦੀ ਜਾਣਕਾਰੀ ਲਈ ਇੱਕ ਟੋਲ-ਫ੍ਰੀ ਹੈਲਪਲਾਈਨ, ਸਮਰਪਿਤ ਵੈੱਬਸਾਈਟ ਅਤੇ ਮਹਾਕੁੰਭ ਮੇਲਾ ਐਪ ਲਾਂਚ ਕੀਤੀ ਹੈ।

ਮਹਾਕੁੰਭ ​​2025 ਵਿੱਚ ਭੋਜਨ ਦੀ ਉਪਲਬਧਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ

ਮਹਾਕੁੰਭ ਮੇਲੇ ਵਿੱਚ ਹਰ ਰੋਜ਼ ਲਗਭਗ 20,000 ਲੋਕ ਮੁਫ਼ਤ ਭੋਜਨ ਦਾ ਆਨੰਦ ਲੈ ਰਹੇ ਹਨ। ਉੱਤਰ ਪ੍ਰਦੇਸ਼ ਸਰਕਾਰ ਨੇ ਮਹਾਕੁੰਭ ​​ਵਿੱਚ ਸ਼ਰਧਾਲੂਆਂ ਦੀ ਸਹੂਲਤ ਲਈ 25 ਹਜ਼ਾਰ ਨਵੇਂ ਰਾਸ਼ਨ ਕਾਰਡ ਬਣਾਏ ਹਨ। ਇਸ ਵਾਰ ਮਹਾਕੁੰਭ ​​ਵਿੱਚ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। 35 ਹਜ਼ਾਰ ਤੋਂ ਵੱਧ ਗੈਸ ਸਿਲੰਡਰ ਰਿਫਿਲ ਕਰਵਾਏ ਗਏ ਹਨ ਅਤੇ 3500 ਨਵੇਂ ਕਨੈਕਸ਼ਨ ਵੀ ਜਾਰੀ ਕੀਤੇ ਗਏ ਹਨ। ਮੇਲੇ ਵਿੱਚ ਹਰ ਰੋਜ਼ 5000 ਗੈਸ ਸਿਲੰਡਰ ਰਿਫਿਲਿੰਗ ਦਾ ਕੰਮ ਕੀਤਾ ਜਾ ਰਿਹਾ ਹੈ। ਮਹਾਕੁੰਭ ​​ਦੇ ਆਯੋਜਨ ਵਿੱਚ ਮੁੱਖ ਤੌਰ 'ਤੇ ਅਖਾੜਿਆਂ ਅਤੇ ਕਲਪਵਾਸੀਆਂ ਲਈ ਭੋਜਨ ਸਮੱਗਰੀ ਉਪਲਬਧ ਕਰਵਾਈ ਜਾ ਰਹੀ ਹੈ।

ਉੱਤਰ ਪ੍ਰਦੇਸ਼ ਸਰਕਾਰ ਨੇ ਪੰਜ ਜ਼ੋਨ ਅਤੇ 25 ਸੈਕਟਰਾਂ ਵਿੱਚ ਸਖ਼ਤ ਭੋਜਨ ਸੁਰੱਖਿਆ ਉਪਾਅ ਵੀ ਲਾਗੂ ਕੀਤੇ ਹਨ। ਫੂਡ ਸੈਫਟੀ ਅਧਿਕਾਰੀ ਹੋਟਲਾਂ, ਢਾਬਿਆਂ ਅਤੇ ਸਟਾਲਾਂ 'ਤੇ ਸਫਾਈ ਦੀ ਨਿਗਰਾਨੀ ਕਰਦੇ ਹਨ, ਜਦੋਂ ਕਿ ਮੋਬਾਈਲ "ਫੂਡ ਸੈਫਟੀ ਔਨ ਵ੍ਹੀਲਜ਼" ਪ੍ਰਯੋਗਸ਼ਾਲਾਵਾਂ ਮਿਲਾਵਟ ਨੂੰ ਰੋਕਣ ਲਈ ਮੌਕੇ 'ਤੇ ਜਾਂਚ ਕਰਦੀਆਂ ਹਨ। 10 ਮੋਬਾਈਲ ਫੂਡ ਲੈਬੌਰਟਰੀਆਂ ਇਹ ਯਕੀਨੀ ਬਣਾ ਰਹੀਆਂ ਹਨ ਕਿ ਵੰਡਿਆ ਅਤੇ ਵੇਚਿਆ ਜਾਣ ਵਾਲਾ ਹਰ ਭੋਜਨ ਉਪਭੋਗ ਕਰਨ ਦੇ ਲਈ ਸੁਰੱਖਿਅਤ ਅਤੇ ਸਵੱਛ ਹੋਵੇ।

https://static.pib.gov.in/WriteReadData/userfiles/image/image004K5IV.jpg

 

ਨਤੀਜਾ

ਮਹਾਕੁੰਭ ​​2025 ਨੇ ਭਾਗੀਦਾਰੀ, ਬੁਨਿਆਦੀ ਢਾਂਚੇ ਅਤੇ ਆਲਮੀ ਪ੍ਰਾਹੁਣਚਾਰੀ ਵਿੱਚ ਨਵੇਂ ਰਿਕਾਰਡ ਸਥਾਪਿਤ ਕੀਤੇ ਹਨ। 10 ਕਰੋੜ ਦਰਸ਼ਕਾਂ ਦੇ ਨਾਲ ਇਸ ਸਮਾਗਮ ਨੇ ਨਾ ਸਿਰਫ਼ ਆਪਣੀ ਧਾਰਮਿਕ ਮਹੱਤਤਾ ਦੀ ਪੁਸ਼ਟੀ ਕੀਤੀ ਹੈ, ਸਗੋਂ ਭਾਰਤ ਦੀ ਬੇਮਿਸਾਲ ਯੋਜਨਾਬੰਦੀ ਅਤੇ ਲਾਗੂਕਰਨ ਦੇ ਨਾਲ ਇੱਕ ਮੈਗਾ-ਈਵੈਂਟ ਦੀ ਮੇਜ਼ਬਾਨੀ ਕਰਨ ਦੀ ਭਾਰਤ ਦੀ ਸਮਰੱਥਾ ਦਾ ਪ੍ਰਦਰਸ਼ਨ ਵੀ ਕੀਤਾ ਹੈ। ਜਿਵੇਂ –ਜਿਵੇਂ ਪਵਿੱਤਰ ਜਲ ਲੱਖਾਂ ਲੋਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ, ਮਹਾਕੁੰਭ ​​ਆਸਥਾ, ਏਕਤਾ ਅਤੇ ਸੱਭਿਆਚਾਰਕ ਸੁੰਦਰਤਾ ਦਾ ਇੱਕ ਪ੍ਰਕਾਸ਼ ਥੰਮ੍ਹ ਬਣਿਆ ਰਹਿੰਦਾ ਹੈ।

ਮਹਾਕੁੰਭ ​​2025 ਬਾਰੇ ਵਧੇਰੇ ਜਾਣਕਾਰੀ ਲਈ ਕਿਰਪਾ ਦੇਖੋ:

https://pib.gov.in/EventDetail.aspx?ID=1197&reg=3&lang=1

ਸੰਦਰਭ

ਸੂਚਨਾ ਅਤੇ ਲੋਕ ਸੰਪਰਕ ਵਿਭਾਗ (DPIR), ਉੱਤਰ ਪ੍ਰਦੇਸ਼ ਸਰਕਾਰ

https://mahakumbhmediaregistration.in/

https://www.instagram.com/p/DEWqEeAooMM/?igsh=MXkwc2NvcG13ZmhpZA

https://indianculture.gov.in/intangible-cultural-heritage/social-practices-rituals-and-festive-events/kumbh-mela-0

https://pib.gov.in/PressReleasePage.aspx?PRID=2094051

https://pib.gov.in/PressReleasePage.aspx?PRID=2094267

https://pib.gov.in/PressReleaseIframePage.aspx?PRID=2088675

https://x.com/MahaKumbh_2025

https://www.instagram.com/mib_india/p/DFFHJ6eJNXv/?img_index=1

https://x.com/MahaKumbh_2025/status/1882236306392060159/photo/1

https://www.instagram.com/p/DFIQm64yOrD/?igsh=anR5ZHJhdDRuOTB0

Click here to see in PDF:

ਪੀਡੀਐੱਫ ਵਿੱਚ ਦੇਖਣ ਦੇ ਲਈ ਇੱਥੇ ਕਲਿਕ ਕਰੋ:

**********

ਸੰਤੋਸ਼ ਕੁਮਾਰ/ ਸਰਲਾ ਮੀਨਾ/ ਰਿਸ਼ੀਤਾ ਅਗਰਵਾਲ
 


(Release ID: 2096569) Visitor Counter : 14