ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
azadi ka amrit mahotsav

ਐੱਮਐੱਨਆਰਈ ਨੇ 2025 ਦੀ ਗਣਤੰਤਰ ਦਿਵਸ ਪਰੇਡ ਦੇਖਣ ਲਈ 800 ਵਿਸ਼ੇਸ਼ ਮਹਿਮਾਨਾਂ ਨੂੰ ਸੱਦਾ ਦਿੱਤਾ ਵਿਸ਼ੇਸ਼ ਮਹਿਮਾਨ ਕੇਂਦਰੀ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨਾਲ ਮੁਲਾਕਾਤ ਕਰਨਗੇ

Posted On: 23 JAN 2025 12:00PM by PIB Chandigarh

ਕੇਂਦਰੀ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ (MNRE) 26 ਜਨਵਰੀ ਨੂੰ ਨਵੀਂ ਦਿੱਲੀ ਵਿੱਚ ਗਣਤੰਤਰ ਦਿਵਸ ਪਰੇਡ ਦੇਖਣ ਦੇ ਲਈ ਦੇਸ਼ ਭਰ ਤੋਂ 800 ਵਿਸ਼ੇਸ਼ ਮਹਿਮਾਨਾਂ ਦੀ ਮੇਜ਼ਬਾਨੀ ਕਰੇਗਾ। ਇਹ ਪਹਿਲ ਐੱਮਐੱਨਆਰਈ ਦੀਆਂ ਮੁੱਖ ਨਵਿਆਉਣਯੋਗ ਊਰਜਾ ਯੋਜਨਾਵਾਂ ਨਾਲ ਜੁੜੇ ਵਿਅਕਤੀਆਂ ਅਤੇ ਸਮੂਹਾਂ ਦੀਆਂ ਪ੍ਰਾਪਤੀਆਂ ਅਤੇ ਭਾਰਤ ਦੇ ਟਿਕਾਊ ਊਰਜਾ ਪਰਿਵਰਤਨ ਵਿੱਚ ਉਨ੍ਹਾਂ ਦੇ ਯੋਗਦਾਨ ਦਾ ਜਸ਼ਨ ਮਨਾਉਂਦੀ ਹੈ। 

ਪੀਐੱਮ ਸੂਰਯ ਘਰ ਯੋਜਨਾ ਦੇ ਲਾਭਾਰਥੀ, ਨਵਿਆਉਣਯੋਗ ਊਰਜਾ ਵਰਕਰਸ ਅਤੇ ਪੀਐੱਮ ਕੁਸੁਮ ਯੋਜਨਾ ਦੇ ਪ੍ਰਤੀਭਾਗੀ ਇਨ੍ਹਾਂ ਸੱਦੇ ਗਏ ਮਹਿਮਾਨਾਂ ਵਿੱਚ ਸ਼ਾਮਲ ਹਨ। ਉਨ੍ਹਾਂ ਦੀ ਮੌਜੂਦਗੀ ਨਾਗਰਿਕਾਂ ਨੂੰ ਮਜ਼ਬੂਤ ਬਣਾਉਣ ਅਤੇ ਦੇਸ਼ ਭਰ ਵਿੱਚ ਸਵੱਛ ਊਰਜਾ ਨਾਲ ਜੁੜੇ ਸਮਾਧਾਨਾਂ ਨੂੰ ਉਤਸ਼ਾਹਿਤ ਕਰਨ ਲਈ ਮੰਤਰਾਲੇ ਦੇ ਮੌਜੂਦਾ ਪ੍ਰਯਾਸਾਂ ਨੂੰ ਉਜਾਗਰ ਕਰਦੀ ਹੈ। 

ਮੁੱਖ ਮਹਿਮਾਨ ਆਪਣੇ ਦੌਰੇ ਦੇ ਸਮੇਂ ਕੇਂਦਰੀ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਅਤੇ ਸਕੱਤਰ ਸੁਸ਼੍ਰੀ ਨਿਧੀ ਖਰੇ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਮਿਲਣਗੇ। ਮੰਤਰਾਲੇ ਨੇ ਪ੍ਰਧਾਨ ਮੰਤਰੀ ਸੰਗ੍ਰਹਾਲਯ ਅਤੇ ਰਾਸ਼ਟਰੀ ਯੁੱਧ ਸਮਾਰਕ ਦੇ ਦੌਰੇ ਦੀ ਵੀ ਵਿਵਸਥਾ ਕੀਤੀ ਹੈ। 

ਹਰੇਕ ਮਹਿਮਾਨ ਐੱਮਐੱਨਆਰਈ ਦੀ ਨਵਿਆਉਣਯੋਗ ਊਰਜਾ ਪਹਿਲਕਦਮੀਆਂ ਰਾਹੀਂ ਸੰਚਾਲਿਤ ਸਸ਼ਕਤੀਕਰਣ ਅਤੇ ਟਿਕਾਊ ਵਿਕਾਸ ਦੀ ਗਾਥਾ ਪੇਸ਼ ਕਰਦਾ ਹੈ। ਮੰਤਰਾਲੇ ਨੇ ਮੌਜੂਦ ਲੋਕਾਂ ਲਈ ਇੱਕ ਯਾਦਗਾਰ ਅਤੇ ਆਰਾਮਦਾਈ ਅਨੁਭਵ ਸੁਨਿਸ਼ਚਿਤ ਕਰਨ ਲਈ ਆਵਾਸ ਅਤੇ ਲੌਜਿਸਟਿਕਲ ਸਪੋਰਟ ਦੀ ਵਿਵਸਥਾ ਕੀਤੀ ਹੈ। 

ਇਨ੍ਹਾਂ ਵਿਅਕਤੀਆਂ ਨੂੰ ਗਣਤੰਤਰ ਦਿਵਸ ਪਰੇਡ ਦੇਖਣ ਲਈ ਸੱਦਾ ਦੇ ਕੇ, ਐੱਮਐੱਨਆਰਈ ਉਨ੍ਹਾਂ ਨਾਗਰਿਕਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ, ਜੋ ਗ੍ਰੀਨ ਅਤੇ ਸਸਟੇਨੇਬਲ ਫਿਊਚਰ ਵੱਲ ਭਾਰਤ ਦੀ ਯਾਤਰਾ ਦਾ ਅਣਿੱਖੜਵਾਂ ਹਿੱਸਾ ਹਨ। 

*****

ਨਵੀਨ ਸ੍ਰੀਜੀਤ


(Release ID: 2096102) Visitor Counter : 36