ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਭਾਰਤ: ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਵਿਸ਼ਵ ਬੈਂਕ ਨੇ ਭਾਰਤ ਲਈ 6.7% ਦੇ ਵਾਧੇ ਦੇ ਅਨੁਮਾਨ ਲਗਾਇਆ ਹੈ, ਜੋ ਗਲਬੋਲ ਵਾਧਾ ਦਰ 2.7% ਤੋਂ ਵੱਧ ਹੈ

Posted On: 18 JAN 2025 4:11PM by PIB Chandigarh

ਜਾਣ-ਪਹਿਚਾਣ

ਭਾਰਤ ਅਗਲੇ ਦੋ ਵਿੱਤੀ ਵਰ੍ਹਿਆਂ ਤੱਕ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਵੱਡੀ ਅਰਥਵਿਵਸਥਾ ਬਣਿਆ ਰਹੇਗਾ ਅਤੇ ਇਸ ਦੇ ਨਾਲ ਹੀ ਉਹ ਗਲੋਬਲ ਆਰਥਿਕ ਲੈਂਡਸਕੇਪ ‘ਤੇ ਹਾਵੀ ਹੋਣ ਲਈ ਤਿਆਰ ਹੈ। ਵਿਸ਼ਵ ਬੈਂਕ ਦੀ ਗਲੋਬਲ ਆਰਥਿਕ ਸੰਭਾਵਨਾ (ਜੀਈਪੀ) ਰਿਪੋਰਟ ਦੇ ਜਨਵਰੀ 2025 ਸੰਸਕਰਣ ਵਿੱਚ ਅਨੁਮਾਨ ਲਗਾਇਆ ਗਿਆ ਹੈ ਕਿ ਭਾਰਤ ਦੀ ਅਰਥਵਿਵਸਥਾ ਵਿੱਤ ਵਰ੍ਹੇ 26 ਅਤੇ ਵਿੱਤ ਵਰ੍ਹੇ 27 ਦੋਨਾਂ ਵਿੱਚ 6.7%  ਦੀ ਸਥਿਰ ਦਰ ਨਾਲ ਵਧੇਗੀ, ਜੋ ਗਲੋਬਲ ਅਤੇ ਖੇਤਰੀ ਸਾਥੀਆਂ (ਹਮਰੁਤਬਾ) ਤੋਂ ਬਹੁਤ ਅੱਗੇ ਹੈ। ਅਜਿਹੇ ਸਮੇਂ ਵਿੱਚ ਜਦੋਂ ਗਲੋਬਲ ਵਿਕਾਸ 2025-26 ਵਿੱਚ 2.7 ਪ੍ਰਤੀਸ਼ਤ ‘ਤੇ ਰਹਿਣ ਦੀ ਉਮੀਦ ਹੈ, ਇਹ ਜ਼ਿਕਰਯੋਗ ਪ੍ਰਦਰਸ਼ਨ ਭਾਰਤ ਦੀ ਲਚਕੀਲੇਪਣ ਅਤੇ ਵਿਸ਼ਵ ਦੀ ਆਰਥਿਕ ਪ੍ਰਗਤੀ ਵਿੱਚ ਇਸ ਦੇ ਵਧਦੇ ਮਹਤਵ ਨੂੰ ਰੇਖਾਂਕਿਤ ਕਰਦਾ ਹੈ।

ਜੀਈਪੀ ਰਿਪੋਰਟ ਇਸ ਅਸਾਧਾਰਣ ਗਤੀ ਦਾ ਕ੍ਰੈਡਿਟ ਇੱਕ ਸੰਪਨ ਸੇਵਾ ਖੇਤਰ ਅਤੇ ਇੱਕ ਪੁਨਰ-ਸੁਰਜੀਤੀ ਮੈਨੂਫੈਕਚਰਿੰਗ ਅਧਾਰ ਨੂੰ ਦਿੰਦੀ ਹੈ, ਜੋ ਬਦਲਾਅਕਾਰੀ ਸਰਕਾਰੀ ਪਹਿਲਕਦਮੀਆਂ ਦੁਆਰਾ ਸੰਚਾਲਿਤ ਹੈ। ਇਨਫ੍ਰਾਸਟ੍ਕਚਰ ਦੇ ਆਧੁਨਿਕੀਕਰਣ ਤੋਂ ਲੈ ਕੇ ਟੈਕਸਾਂ ਨੂੰ ਸਰਲ ਬਣਾਉਣ ਤੱਕ, ਇਹ ਉਪਾਅ ਘਰੇਲੂ ਵਿਕਾਸ ਨੂੰ ਹੁਲਾਰਾ ਦੇ ਰਹੇ ਹਨ ਅਤੇ ਭਾਰਤ ਨੂੰ ਗਲੋਬਲ ਆਰਥਿਕ ਸਥਿਰਤਾ ਦੇ ਨੀਂਹ ਪੱਥਰ ਦੇ ਰੂਪ ਵਿੱਚ ਸਥਾਪਿਤ ਕਰ ਰਹੇ ਹਨ। ਨਜ਼ਦੀਕੀ ਪ੍ਰਤੀਯੋਗੀ, ਚੀਨ ਦੀ ਆਰਥਿਕ ਵਾਧਾ ਦਰ ਅਗਲੇ ਵਰ੍ਹੇ 4 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਹੈ, ਭਾਰਤ ਦੀ ਵਧਦੀ ਪ੍ਰਗਤੀ ਕੇਵਲ ਇੱਕ ਅੰਕੜਾ ਨਹੀਂ ਹੈ। ਇਹ ਅਭਿਲਾਸ਼ੀ, ਇਨੋਵੇਸ਼ਨ ਅਤੇ ਬੇਜੋੜ ਸਮਰੱਥਾ ਦੀ ਇੱਕ ਸ਼ਕਤੀਸ਼ਾਲੀ ਕਹਾਣੀ ਹੈ।

 

ਵਿਸ਼ਵ ਬੈਂਕ ਦੀ ਰਿਪੋਰਟ ਦੇ ਪੂਰਕ ਦੇ ਰੂਪ ਵਿੱਚ, ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ) ਦੇ ਵਿਸ਼ਵ ਆਰਥਿਕ ਲੈਂਡਸਕੇਪ (ਡਬਲਿਊਈਓ) ਦੇ ਨਵੀਨਤਮ ਅਪਡੇਟ ਨਾਲ ਵੀ ਭਾਰਤ ਦੀ ਮਜ਼ਬੂਤ ਆਰਥਿਕ ਪ੍ਰਗਤੀ ਨੂੰ ਬਲ ਮਿਲਦਾ ਹੈ। ਆਈਐੱਮਐੱਫ ਨੇ ਅਨੁਮਾਨ ਲਗਾਇਆ ਹੈ ਕਿ ਭਾਰਤ ਦੀ ਵਾਧਾ ਦਰ 2025 ਅਤੇ 2026 ਦੋਵਾਂ ਲਈ 6.5% ‘ਤੇ ਮਜ਼ਬੂਤ ਰਹੇਗੀ, ਜੋ ਅਕਤੂਬਰ ਦੇ ਪਹਿਲਾਂ ਦੇ ਅਨੁਮਾਨਾਂ ਦੇ ਅਨੁਰੂਪ ਹਨ।  ਇਹ ਨਿਰੰਤਰ ਵਾਧਾ ਲੈਂਡਸਕੇਪ ਭਾਰਤ ਦੇ ਸਥਿਰ ਆਰਥਿਕ ਇਨਫ੍ਰਾਸਟ੍ਰਕਚਰ ਅਤੇ ਗਲੋਬਲ ਅਨਿਸ਼ਚਿਤਤਾਵਾਂ ਦੇ ਬਾਵਜੂਦ ਗਤੀ ਬਣਾਏ ਰੱਖਣ ਦੀ ਇਸ ਦੀ ਸਮਰੱਥਾ ਨੂੰ  ਦਰਸਾਉਂਦਾ ਹੈ। ਵਿਸ਼ਵ ਬੈਂਕ ਅਤੇ ਆਈਐੱਮਐੱਫ ਦੋਵਾਂ ਦੁਆਰਾ ਅਨੁਮਾਨਿਤ ਭਾਰਤ ਦੇ ਆਰਥਿਕ ਪ੍ਰਦਰਸ਼ਨ ਦੀ ਨਿਰੰਤਰ ਮਜ਼ਬੂਤੀ ਦੇਸ਼ ਦੇ ਲਚਕੀਲੇਪਣ ਨੂੰ ਰੇਖਾਂਕਿਤ ਕਰਦੀ ਹੈ ਅਤੇ ਇਸ ਦੇ ਆਰਥਿਕ ਇਨਫ੍ਰਾਸਟ੍ਰਕਚਰ ਦੀ ਨਿਰੰਤਰ ਮਜ਼ਬੂਤੀ ਦਰਸਾਉਂਦੀ ਹੈ ਅਤੇ, ਜਿਸ ਨਾਲ ਭਾਰਤ ਗਲੋਬਲ ਆਰਥਿਕ ਲੈਂਡਸਕੇਪ ਵਿੱਚ ਇੱਕ ਅਹਿਮ ਤਾਕਤ ਬਣ ਜਾਂਦਾ ਹੈ।

ਵਿਸ਼ਵ ਬੈਂਕ ਦੀ ਜੀਈਪੀ ਰਿਪੋਰਟ ਦਾ ਅਵਲੋਕਨ

ਗਲੋਬਲ ਆਰਥਿਕ ਸੰਭਾਵਨਾਵਾਂ (ਜੀਈਪੀ) ਰਿਪੋਰਟ ਵਿਸ਼ਵ ਬੈਂਕ ਸਮੂਹ ਦਾ ਇੱਕ ਪ੍ਰਮੁੱਖ ਪ੍ਰਕਾਸ਼ਨ ਹੈ ਜੋ ਗਲੋਬਲ ਅਰਥਵਿਵਸਥਾ ਵਿੱਚ ਰੁਝਾਨਾਂ ਅਤੇ ਅਨੁਮਾਨਾਂ ਦੀ ਜਾਂਚ ਕਰਦਾ ਹੈ। ਇਹ ਉਭਰਦੇ ਬਜ਼ਾਰਾਂ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ‘ਤੇ ਵਿਸ਼ੇਸ਼ ਜ਼ੋਰ ਦਿੰਦਾ ਹੈ, ਉਨ੍ਹਾਂ ਦੇ ਵਿਕਾਸ ਪਥ ਅਤੇ ਚੁਣੌਤੀਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। ਜਨਵਰੀ ਅਤੇ ਜੂਨ ਵਿੱਚ ਸਾਲ ਵਿੱਚ ਦੋ ਵਾਰ ਪ੍ਰਕਾਸ਼ਿਤ ਹੋਣ ਵਾਲੀ ਇਹ ਰਿਪੋਰਟ ਨੀਤੀ ਨਿਰਮਾਤਾਵਾਂ, ਅਰਥਸ਼ਾਸਤਰੀਆਂ ਅਤੇ ਖੋਜ ਕਰਤਾਵਾਂ ਲਈ ਇੱਕ ਮਹੱਤਵਪੂਰਨ ਸੰਸਾਧਨ ਵਜੋਂ ਕੰਮ ਕਰਦੀ ਹੈ। ਜਨਵਰੀ ਸੰਸਕਰਣ ਵਿੱਚ ਮਹੱਤਵਪੂਰਨ ਨੀਤੀਗਤ ਮੁੱਦਿਆਂ ਦਾ ਵਿਸਤ੍ਰਿਤ ਵਿਸ਼ਲੇਸ਼ਣ ਕੀਤਾ ਗਿਆ ਹੈ, ਜਦਕਿ ਜੂਨ ਸੰਸਕਰਣ ਵਿੱਚ ਛੋਟੇ, ਕੇਂਦ੍ਰਿਤ ਵਿਸ਼ਲੇਸ਼ਣਾਤਮਕ ਅੰਸ਼ ਦਿੱਤੇ ਗਏ ਹਨ।

ਨਵੀਨਤਮ ਜੀਈਪੀ ਰਿਪੋਰਟ 21ਵੀਂ ਸਦੀ ਦੀ ਸ਼ੁਰੂਆਤ ਦੇ ਬਾਅਦ ਤੋਂ ਵਿਕਾਸਸ਼ੀਲ ਅਰਥਵਿਵਸਥਾਵਾਂ ਦੇ ਪ੍ਰਦਰਸ਼ਨ ਦੀ ਪਹਿਲੀ ਵਿਆਪਕ ਸਮੀਖਿਆ ਪੇਸ਼ ਕਰਕੇ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਈ ਹੈ। 2025 ਵਿੱਚ ਇਸ ਦੀ ਪਹਿਲੀ ਤਿਮਾਹੀ ਦੇ ਅੰਤ ਵਿੱਚ ਸੰਕੇਤ ਮਿਲੇ ਸਨ, ਰਿਪੋਰਟ 2000 ਦੇ ਬਾਅਦ ਤੋਂ ਇਨ੍ਹਾਂ ਅਰਥਵਿਵਸਥਾਵਾਂ ਦੁਆਰਾ ਕੀਤੀ ਗਈ ਪ੍ਰਗਤੀ ਦਾ ਮੁਲਾਂਕਣ ਕਰਦੀ ਹੈ ਅਤੇ ਅਗਲੇ 25 ਵਰ੍ਹਿਆਂ ਵਿੱਚ ਉਨ੍ਹਾਂ ਦੀਆਂ ਭਵਿੱਖ ਦੀਆਂ ਸੰਭਾਵਨਾਵਾਂ ਦਾ ਮੁਲਾਂਕਣ ਕਰਦੀ ਹੈ।

ਇਸ ਸੰਸਕਰਣ ਵਿੱਚ ਦੋ ਵਿਸ਼ਲੇਸ਼ਣਾਤਮਕ ਅਧਿਐਨ ਹਨ। ਇੱਕ ਵਿੱਚ ਮੱਧ ਆਮਦਨ ਵਾਲੀਆਂ ਉਭਰਦੀਆਂ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ਦੇ ਸਾਹਮਣੇ ਆਉਣ ਵਾਲੇ ਅਵਸਰਾਂ ਅਤੇ ਚੁਣੌਤੀਆਂ ਦੀ ਜਾਂਚ ਕੀਤੀ ਗਈ ਹੈ, ਜਦਕਿ ਦੂਸਰੇ ਵਿੱਚ ਦੁਨੀਆ ਦੇ ਸਭ ਤੋਂ ਗ਼ਰੀਬ ਦੇਸ਼ਾਂ ਦੀ ਪ੍ਰਗਤੀ ਅਤੇ ਰੁਕਾਵਟਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।

 

ਜਨਵਰੀ 2025 ਦੀ ਰਿਪੋਰਟ ਵਿੱਚ ਮੁੱਖ ਨਤੀਜੇ

 

  • ਅਨੁਮਾਨ ਹੈ ਕਿ ਵਿੱਤ ਵਰ੍ਹੇ 2026 ਅਤੇ ਵਿੱਤ ਵਰ੍ਹੇ 2027 ਵਿੱਚ ਭਾਰਤ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਵੱਡੀ ਅਰਥਵਿਵਸਥਾ ਬਣਿਆ ਰਹੇਗਾ,ਜੋ ਗਲਬੋਲ ਆਰਥਿਕ ਲੈਂਡਸਕੇਪ ਵਿੱਚ ਇਸ ਦੀ ਪ੍ਰਭੂਸੱਤਾ ਦੀ ਪੁਸ਼ਟੀ ਕਰੇਗਾ।

 

  • ਵਿੱਤ ਵਰ੍ਹੇ 2026 ਅਤੇ 2027 ਦੌਰਾਨ ਭਾਰਤ ਦੀ ਅਰਥਵਿਵਸਥਾ ਦੇ ਸਲਾਨਾ 6.7 ਪ੍ਰਤੀਸ਼ਤ ਦੀ ਸਥਿਰ ਦਰ ਨਾਲ ਵਧਣ ਦੀ ਉਮੀਦ ਹੈ।

 

 

  • ਭਾਰਤ ਦੇ ਸੇਵਾ ਖੇਤਰ ਵਿੱਚ ਵਾਧਾ ਮਜ਼ਬੂਤ ਬਣੇ ਰਹਿਣ ਦੀ ਉਮੀਦ ਹੈ, ਜਦਕਿ ਮੈਨੂਫੈਕਚਰਿੰਗ ਗਤੀਵਿਧੀਆਂ ਮਜ਼ਬੂਤ ਹੋਣਗੀਆਂ, ਜਿਸ ਨੂੰ ਲੌਜਿਸਟਿਕਸ ਇਨਫ੍ਰਾਸਟ੍ਰਕਚਰ ਵਿੱਚ ਸੁਧਾਰ ਅਤੇ ਟੈਕਸ ਪ੍ਰਣਾਲੀਆਂ ਨੂੰ ਸੁਚਾਰੂ ਬਣਾਉਣ ਦੇ ਸਰਕਾਰੀ ਪ੍ਰਯਾਸਾਂ ਨਾਲ ਸਹਿਯੋਗ ਮਿਲੇਗਾ।

  • ਭਾਰਤ ਵਿੱਚ ਨਿਜੀ ਉਪਭੋਗ ਵਿੱਚ ਤੇਜ਼ੀ ਆਉਣ ਦੀ ਸੰਭਾਵਨਾ ਹੈ, ਜਿਸ ਦਾ ਕਾਰਨ ਮਜ਼ਬੂਤ ਲੇਬਰ ਮਾਰਕਿਟ, ਕ੍ਰੈਡਿਟ ਤੱਕ ਵਧਦੀ ਪਹੁੰਚ ਅਤੇ ਘੱਟ ਮੁਦਰਾਸਫੀਤੀ ਹੈ।

  • ਭਾਰਤ ਦਾ ਨਿਵੇਸ਼ ਵਾਧਾ ਸਥਿਰ ਰਹਿਣ ਦੀ ਉਮੀਦ ਹੈ, ਜਿਸ ਨੂੰ ਵਧਦੇ ਨਿਜੀ ਨਿਵੇਸ਼, ਬਿਹਤਰ ਕਾਰਪੋਰੇਟ ਬੈਲੈਂਸ ਸ਼ੀਟ ਅਤੇ ਅਨੁਕੂਲ ਵਿਤ ਪੋਸ਼ਣ ਸਥਿਤੀਆਂ ਦੁਆਰਾ ਸਮਰਥਨ ਮਿਲੇਗਾ।

  • ਗਲੋਬਲ ਆਰਥਿਕ ਵਾਧਾ ਦਰ 2025-26 ਵਿੱਚ 2.7 ਪ੍ਰਤੀਸ਼ਤ ‘ਤੇ ਸਥਿਰ ਰਹਿਣ ਦਾ ਅਨੁਮਾਨ ਹੈ, ਜੋ ਭਾਰਤ ਦੇ ਬਿਹਤਰ ਪ੍ਰਦਰਸ਼ਨ ਨੂੰ ਦਰਸਾਉਂਦਾ ਹੈ।

  • ਵਰ੍ਹੇ 2000 ਦੇ ਬਾਅਦ ਤੋਂ ਉਭਰਦੇ ਬਜ਼ਾਰ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ (ਈਐੱਮਡੀਈ) ਵਿੱਚ ਮਹੱਤਵਪੂਰਨ ਪਰਿਵਰਤਨ ਆਇਆ ਹੈ, ਜੋ ਹੁਣ ਗਲੋਬਲ ਜੀਡੀਪੀ ਵਿੱਚ ਲਗਭਗ 45 ਪ੍ਰਤੀਸ਼ਤ ਦਾ ਯੋਗਦਾਨ ਦੇ ਰਿਹਾ ਹੈ, ਜਦਕਿ ਸਦੀ ਦੇ ਸ਼ੁਰੂਆਤ ਵਿੱਚ ਇਹ 25 ਪ੍ਰਤੀਸ਼ਤ ਸੀ।

  • ਭਾਰਤ, ਚੀਨ ਅਤੇ ਬ੍ਰਾਜ਼ੀਲ, ਤਿੰਨ ਸਭ ਤੋਂ ਵੱਡੇ ਈਐੱਮਡੀਈ, ਨੇ ਸਦੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸਲਾਨਾ ਗਲੋਬਲ ਵਿਕਾਸ ਵਿੱਚ ਸਮੂਹਿਕ ਤੌਰ ‘ਤੇ ਲਗਭਗ 60 ਪ੍ਰਤੀਸ਼ਤ ਦਾ ਯੋਗਦਾਨ ਦਿੱਤਾ ਹੈ।

 

ਵਿਕਾਸ ਨੂੰ ਗਤੀ ਦੇਣ ਵਾਲੀ ਸਰਕਾਰੀ ਯੋਜਨਾਵਾਂ ਅਤੇ ਪਹਿਕਦਮੀਆਂ

ਭਾਰਤ ਸਰਕਾਰ ਨੇ ਦੇਸ਼ ਨੂੰ ਟਿਕਾਊ ਆਰਥਿਕ ਵਿਕਾਸ ਅਤੇ ਗਲੋਬਲ ਲੀਡਰਸ਼ਿਪ ਵੱਲ ਵਧਣ ਦੇ ਉਦੇਸ਼ ਨਾਲ ਕਈ ਦੂਰਦਰਸ਼ੀ ਯੋਜਨਾਵਾਂ ਅਤੇ ਪਹਿਲਕਦਮੀਆਂ ਲਾਗੂ ਕੀਤੀਆਂ ਹਨ। ਪੀਐੱਮ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦੇ ਤਹਿਤ ਇਨਫ੍ਰਾਸਟ੍ਰਕਚਰ ਦੇ ਵਿਕਾਸ ਤੋਂ ਲੈ ਕੇ ਸਟਾਰਟਅੱਪ ਇੰਡੀਆ ਅਤੇ ਉਤਪਾਦਨ ਨਾਲ ਜੁੜੀਆਂ ਪ੍ਰੋਤਸਾਹਨ ਯੋਜਨਾਵਾਂ ਜਿਹੀਆਂ ਪਹਿਲਕਦਮੀਆਂ ਰਾਹੀਂ ਇਨੋਵੇਸ਼ਨ ਨੂੰ ਹੁਲਾਰਾ ਦੇਣ ਤੱਕ, ਇਹ ਸੁਧਾਰ ਮੈਨੂਫੈਕਚਰਿੰਗ,ਡਿਜੀਟਲ ਅਰਥਵਿਵਸਥਾ ਅਤੇ ਵਿੱਤੀ ਸਮਾਵੇਸ਼ਨ ਜਿਹੇ ਖੇਤਰਾਂ ਵਿੱਚ ਬਦਲਾਅ ਲਿਆ ਰਹੇ ਹਨ।  ਸਮੂਹਿਕ ਤੌਰ ‘ਤੇ ਉਹ ਇੱਕ ਲਚਕੀਲੇ, ਆਤਮਨਿਰਭਰ ਅਤੇ ਵਿਸ਼ਵਵਿਆਪੀ ਤੌਰ ‘ਤੇ ਪ੍ਰਤੀਯੋਗੀ ਅਰਥਵਿਵਸਥਾ ਦੇ ਨਿਰਮਾਣ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨ।

ਸਿੱਟਾ

ਭਾਰਤ ਦੀ ਜ਼ਿਕਰਯੋਗ ਆਰਥਿਕ ਪ੍ਰਗਤੀ ਸਮਾਵੇਸ਼ੀ ਵਾਧੇ ਅਤੇ ਇਨੋਵੇਸ਼ਨ ਸੰਚਾਲਿਤ ਵਿਕਾਸ ਦੇ ਆਪਣੇ ਦ੍ਰਿਸ਼ਟੀਕੋਣ ਦਾ ਪ੍ਰਮਾਣ ਹੈ। ਦੂਰਦਰਸ਼ੀ ਨੀਤੀਆਂ ਨੂੰ ਲਾਗੂ ਕਰਕੇ, ਇੱਕ ਮਜ਼ਬੂਤ ਇਨਫ੍ਰਾਸਟ੍ਰਕਚਰ ਨੂੰ ਹੁਲਾਰਾ ਦੇ ਕੇ ਅਤੇ ਡਿਜੀਟਲ ਬਦਲਾਅ ਨੂੰ ਅਪਣਾ ਕੇ, ਰਾਸ਼ਟਰ ਆਪਣੀ ਗਲੋਬਲ ਸਥਿਤੀ ਨੂੰ ਫਿਰ ਤੋਂ ਪਰਿਭਾਸ਼ਿਤ ਕਰ ਰਿਹਾ ਹੈ। ਅਗਲੇ ਦੋ ਵਿੱਤੀ ਵਰ੍ਹਿਆਂ ਵਿੱਚ 6.7% ਦੇ ਸਥਿਰ ਵਾਧੇ ਦੇ ਨਾਲ, ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਵੱਡੀ ਅਰਥਵਿਵਸਥਾ ਦੇ ਰੂਪ ਵਿੱਚ, ਭਾਰਤ ਗਲੋਬਲ ਹਮਰੁਤਬਾਵਾਂ ਤੋਂ ਅੱਗੇ ਨਿਕਲ ਰਿਹਾ ਹੈ ਅਤੇ ਆਰਥਿਕ ਲਚਕੀਲੇਪਣ ਅਤੇ ਪ੍ਰਗਤੀ ਵਿੱਚ ਇੱਕ ਲੀਡਰ ਦੇ ਰੂਪ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਰਿਹਾ ਹੈ। ਬਜ਼ਾਰ ਨੂੰ ਏਕੀਕ੍ਰਿਤ ਕਰਨ ਵਾਲੇ ਵਸਤੂਆਂ ਅਤੇ ਸੇਵਾਵਾਂ ਟੈਕਸ ਤੋਂ ਲੈ ਕੇ ਸਟਾਰਟਅੱਪ ਇੰਡੀਆ ਅਤੇ ਉੱਦਮਤਾ ਅਤੇ ਮੈਨੂਫੈਕਚਰਿੰਗ ਨੂੰ ਹੁਲਾਰਾ ਦੇਣ ਵਾਲੀ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ ਜਿਹੀਆਂ ਪਹਿਲਕਦਮੀਆਂ ਤੱਕ, ਰਾਸ਼ਟਰ ਇੱਕ ਗਤੀਸ਼ੀਲ ਅਤੇ ਮਜ਼ਬੂਤ ਅਰਥਵਿਵਸਥਾ ਦਾ ਨਿਰਮਾਣ ਕਰ ਰਿਹਾ ਹੈ।
ਇਸ ਗਤੀ ਦੇ ਨਾਲ, ਭਾਰਤ ਗਲੋਬਲ ਅਰਥਵਿਵਸਥਾ ਦੇ ਭਵਿੱਖ ਨੂੰ ਆਕਾਰ ਦੇਣ ਲਈ ਤਿਆਰ ਹੈ, ਜੋ ਬੇਮਿਸਾਲ ਪ੍ਰਗਤੀ ਪ੍ਰਾਪਤ ਕਰਨ ਵਿੱਚ ਅਭਿਲਾਸ਼ੀ, ਲਚਕੀਲੇਪਣ ਅਤੇ ਰਣਨੀਤਕ ਸ਼ਾਸਨ ਦੀ ਸ਼ਕਤੀ ਦੀ ਉਦਾਹਰਣ ਹੈ।

 

 ਸੰਦਰਭ:

  ਪੀਡੀਐੱਫ ਦੇਖਣ ਲਈ ਇੱਥੇ ਕਲਿੱਕ ਕਰੋ-  

 

*****

ਸੰਤੋਸ਼ ਕੁਮਾਰ/ਗੌਰੀ ਐੱਸ/ਸੌਰਭ ਕਾਲੀਆ


(Release ID: 2094412) Visitor Counter : 13