ਸੱਭਿਆਚਾਰ ਮੰਤਰਾਲਾ
ਪ੍ਰਯਾਗਰਾਜ ਵਿੱਚ ਗ੍ਰੀਨ ਮਹਾਕੁੰਭ ਵਿੱਚ 1,000 ਤੋਂ ਵੱਧ ਵਾਤਾਵਰਣ ਚੈਂਪੀਅਨ ਇੱਕਠੇ ਆਉਣਗੇ, ਵਾਤਾਵਰਣ ਦੀ ਸੰਭਾਲ 'ਤੇ ਜ਼ੋਰ
ਪ੍ਰਯਾਗਰਾਜ ਵਿੱਚ ਗ੍ਰੀਨ ਮਹਾਕੁੰਭ ਵਿੱਚ 1,000 ਤੋਂ ਵੱਧ ਵਾਤਾਵਰਣ ਚੈਂਪੀਅਨ ਇੱਕਠੇ ਆਉਣਗੇ, ਵਾਤਾਵਰਣ ਦੀ ਸੰਭਾਲ 'ਤੇ ਜ਼ੋਰ
प्रविष्टि तिथि:
07 JAN 2025 5:28PM by PIB Chandigarh
ਪ੍ਰਯਾਗਰਾਜ ਵਿੱਚ ਹੋਣ ਵਾਲਾ ਮਹਾਕੁੰਭ ਸੱਭਿਆਚਾਰ ਅਤੇ ਅਧਿਆਤਮਿਕਤਾ ਦੇ ਨਾਲ-ਨਾਲ ਵਾਤਾਵਰਣ ਸੁਰੱਖਿਆ ਦੀ ਇੱਕ ਸ਼ਕਤੀਸ਼ਾਲੀ ਕਹਾਣੀ ਬੁਣ ਰਿਹਾ ਹੈ। 31 ਜਨਵਰੀ ਨੂੰ, ਸ਼ਹਿਰ ਗ੍ਰੀਨ ਮਹਾਕੁੰਭ ਦੀ ਮੇਜ਼ਬਾਨੀ ਕਰੇਗਾ, ਜਿਸ ਵਿੱਚ ਦੇਸ਼ ਭਰ ਦੇ 1,000 ਤੋਂ ਵੱਧ ਵਾਤਾਵਰਣ ਅਤੇ ਜਲ ਸੰਭਾਲ ਕਰਮਚਾਰੀ ਇਕੱਠੇ ਹੋਣਗੇ। ਇਹ ਵਿਲੱਖਣ ਸਮਾਗਮ ਗਿਆਨ ਮਹਾਕੁੰਭ - 2081 ਦੀ ਲੜੀ ਦਾ ਹਿੱਸਾ ਹੈ, ਜਿਸ ਦਾ ਆਯੋਜਨ ਸਿਕਸ਼ਾ ਸੰਸਕ੍ਰਿਤੀ ਉਥਾਨ ਨਯਾਸ ਦੁਆਰਾ ਕੀਤਾ ਗਿਆ ਹੈ, ਜਿਸ ਦੇ ਮੁੱਖ ਸਰਪ੍ਰਸਤ ਵਜੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਸੇਵਾ ਕਰ ਰਹੇ ਹਨ।
'ਗ੍ਰੀਨ ਮਹਾਕੁੰਭ' ਦੇ ਹਿੱਸੇ ਵਜੋਂ ਇੱਕ ਰਾਸ਼ਟਰੀ-ਪੱਧਰੀ ਵਿਚਾਰ-ਵਟਾਂਦਰਾ ਜੋਂ ਕੁਦਰਤ, ਵਾਤਾਵਰਣ, ਪਾਣੀ ਤੇ ਸਫ਼ਾਈ ਨਾਲ ਸਬੰਧਿਤ ਮੁੱਦਿਆਂ ਉੱਤੇ ਧਿਆਨ ਕੇਂਦ੍ਰਿਤ ਕਰੇਗਾ। ਮਾਹਿਰ ਕੁਦਰਤ ਦੇ ਪੰਜ ਤੱਤਾਂ ਦਾ ਸੰਤੁਲਨ ਬਣਾਏ ਰੱਖਣ ਅਤੇ ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਨਾਲ ਨਿਪਟਣ ਬਾਰੇ ਆਪਣੀ ਸੂਝ ਅਤੇ ਅਨੁਭਵ ਸਾਂਝੇ ਕਰਨਗੇ। ਇਸ ਤੋਂ ਇਲਾਵਾ, ਵਿਚਾਰ-ਵਟਾਂਦਰੇ ਵਿੱਚ ਮਹਾਕੁੰਭ ਸੈਲਾਨੀਆਂ ਦਰਮਿਆਨ ਵਾਤਾਵਰਣ ਦੀ ਸੁਰੱਖਿਆ ਅਤੇ ਸਵੱਛਤਾ ਬਾਰੇ ਜਾਗਰੂਕਤਾ ਵਧਾਉਣ ਦੇ ਨਾਲ-ਨਾਲ ਇਨ੍ਹਾਂ ਯਤਨਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੀਆਂ ਜਾ ਰਹੀਆਂ ਮੁਹਿੰਮਾਂ ‘ਤੇ ਵੀ ਚਰਚਾ ਕੀਤੀ ਜਾਵੇਗੀ।
ਸਵੱਛ ਮਹਾਕੁੰਭ ਦੇ ਵਿਜ਼ਨ ਨੂੰ ਅੱਗੇ ਵਧਾਉਂਦਿਆਂ ਸਰਕਾਰੀ ਏਜੰਸੀਆਂ, ਜਨਪ੍ਰਤੀਨਿਧੀ ਅਤੇ ਸਥਾਨਕ ਨਾਗਰਿਕ ਮਿਲ ਕੇ ਇਸ ਇਤਿਹਾਸਿਕ ਸਮਾਰੋਹ ਦੀ ਸਫਲਤਾ ਨੂੰ ਸੁਨਿਸ਼ਚਿਤ ਕਰਨ ਲਈ ਕੰਮ ਕਰ ਰਹੇ ਹਨ। ਇਸ ਪਹਿਲ ਦੇ ਹਿੱਸੇ ਵਜੋਂ ਸਵੱਛਤਾ ਨੂੰ ਹੁਲਾਰਾ ਦੇਣ ਅਤੇ ਜਨਤਾ ਵਿੱਚ ਜਾਗਰੂਕਤਾ ਵਧਾਉਣ ਲਈ ਸਵੱਛਤਾ ਰਥ ਯਾਤਰਾ ਅੱਜ ਪ੍ਰਯਾਗਰਾਜ ਵਿੱਚ ਸ਼ੁਰੂ ਕੀਤੀ ਗਈ। ਜਿਸ ਵਿੱਚ ਮਹੱਤਵਪੂਰਨ ਭਾਈਚਾਰਕ ਸ਼ਮੂਲੀਅਤ ਦੇਖੀ ਗਈ।
ਸਵੱਛਤਾ ਰਥ ਯਾਤਰਾ ਦੀ ਸ਼ੁਰੂਆਤ ਇਸ ਲਈ ਕੀਤੀ ਗਈ ਸੀ ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕੇ ਕਿ ਪ੍ਰਯਾਗਰਾਜ ਮਹਾਕੁੰਭ ਵਿੱਚ ਆਉਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਲਈ ਸਵੱਛਤਾ ਦੀ ਭਾਵਨਾ ਬਣੀ ਰਹੇ। ਮਹਾਕੁੰਭ ਨਗਰ ਮਾਰਗ ਦੇ ਸ਼ਹਿਰ ਵਿੱਚੋਂ ਗੁਜ਼ਰਨ ਨਾਲ, ਇਸ ਪਹਿਲਕਦਮੀ ਦਾ ਉਦੇਸ਼ ਇਸ ਸ਼ਾਨਦਾਰ ਸਮਾਗਮ ਦੌਰਾਨ ਆਉਣ ਵਾਲੇ ਲੱਖਾਂ ਸੈਲਾਨੀਆਂ ਲਈ ਇੱਕ ਸਵੱਛ ਵਾਤਾਵਰਣ ਬਣਾਏ ਰੱਖਣਾ ਹੈ।

ਪ੍ਰਯਾਗਰਾਜ ਦੇ ਮੇਅਰ ਸ਼੍ਰੀ ਉਮੇਸ਼ ਚੰਦਰ ਗਣੇਸ਼ ਕੇਸਰਵਾਨੀ ਨੇ ਇਸ ਪ੍ਰੋਗਰਾਮ ਨੂੰ ‘ਜਨ ਜਾਗਰਣ ਯਾਤਰਾ’ ਦੱਸਿਆ ਜਿਸ ਦਾ ਉਦੇਸ਼ ਪ੍ਰਯਾਗਰਾਜ ਨੂੰ ਸਵੱਛ, ਤੰਦਰੁਸਤ ਅਤੇ ਅਨੁਸ਼ਾਸਿਤ ਬਣਾਉਣਾ ਹੈ। ਨਾਗਰਿਕਾਂ ਨੂੰ ਕੂੜਾ ਨਾ ਸੁੱਟਣ, ਡਸਟਬਿਨ ਦੀ ਵਰਤੋਂ ਕਰਨ ਅਤੇ ਸਿੰਗਲ-ਪਲਾਸਟਿਕ ਦੀ ਵਰਤੋਂ ਤੋਂ ਬਚਣ ਦੀ ਅਪੀਲ ਕੀਤੀ ਗਈ। ਇਸ ਸਮਾਗਮ ਨੂੰ ਸਥਾਨਕ ਆਬਾਦੀ ਤੋਂ ਉਤਸ਼ਾਹਜਨਕ ਸਮਰਥਨ ਮਿਲਿਆ, ਜਿਸ ਵਿੱਚ ਬਹੁਤ ਸਾਰੇ ਲੋਕਾਂ ਨੇ ਸਰਗਰਮੀ ਨਾਲ ਹਿੱਸਾ ਲਿਆ।

ਰਥ ਦੇ ਨਾਲ-ਨਾਲ ਵੱਖ-ਵੱਖ ਰੰਗਾਂ ਦੇ ਕੂੜੇਦਾਨ ਲੈ ਕੇ ਜਾਣ ਵਾਲੇ ਸਟ੍ਰੀਟ ਨਾਟਕ ਕਲਾਕਾਰਾਂ ਨੇ ਗਿੱਲੇ ਅਤੇ ਸੁੱਕੇ ਕੂੜੇ ਲਈ ਵੱਖ-ਵੱਖ ਕੂੜੇਦਾਨਾਂ ਦੀ ਵਰਤੋਂ ਕਰਕੇ ਕੂੜੇ ਨੂੰ ਸਹੀ ਢੰਗ ਨਾਲ ਵੱਖ ਕਰਨ ਬਾਰੇ ਜਾਗਰੂਕਤਾ ਫੈਲਾਈ। ਸੰਦੇਸ਼ ਨੂੰ ਹੋਰ ਅੱਗੇ ਵਧਾਉਂਦੇ ਹੋਏ, ਯਾਤਰਾ ਦੇ ਦੌਰਾਨ ਇੱਕ ਸਵੱਛਤਾ-ਥੀਮ ਵਾਲੇ ਸੰਗੀਤ ਬੈਂਡ ਨੇ ਪ੍ਰਦਰਸ਼ਨ ਕੀਤਾ, ਜਿਸ ਨੇ ਮਹਾਕੁੰਭ ਦੌਰਾਨ ਇੱਕ ਸਵੱਛ ਪ੍ਰਯਾਗਰਾਜ ਬਣਾਏ ਰੱਖਣ ਦੇ ਸੱਦੇ ਨੂੰ ਹੋਰ ਮਜਬੂਤ ਕੀਤਾ। ਵੱਡੀ ਗਿਣਤੀ ਵਿੱਚ ਸਫਾਈ ਮਿੱਤਰਾਂ (ਸਫਾਈ ਕਰਮਚਾਰੀਆਂ) ਅਤੇ ਨਗਰ ਨਿਗਮ ਦੇ ਸਟਾਫ਼ ਨੇ ਵੀ ਸਰਗਰਮੀ ਨਾਲ ਹਿੱਸਾ ਲਿਆ, ਸ਼ਹਿਰ ਨੂੰ ਸਾਫ਼ ਰੱਖਣ ਵਿੱਚ ਉਨ੍ਹਾਂ ਦੀ ਭੂਮਿਕਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
*****
ਐੱਸਕੇ/ਵੀਐੱਮ
(रिलीज़ आईडी: 2094208)
आगंतुक पटल : 55
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Bengali-TR
,
Gujarati
,
Tamil
,
Telugu
,
Kannada
,
Malayalam