ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਕੇਬਲ ਟੈਲੀਵਿਜ਼ਨ ਨੈੱਟਵਰਕ ਨਿਯਮ, 1994 ਵਿੱਚ ਪ੍ਰਮੁੱਖ ਸੰਸ਼ੋਧਨ


ਕਾਰੋਬਾਰ ਵਿੱਚ ਅਸਾਨੀ: ਸੰਸ਼ੋਧਿਤ ਨਿਯਮਾਂ ਦੇ ਤਹਿਤ, ਬ੍ਰੌਡਕਾਸਟਿੰਗ ਸਰਵਿਸਿਸ ਪੋਰਟਲ 'ਤੇ ਸਥਾਨਕ ਕੇਬਲ ਓਪਰੇਟਰਾਂ ਦੀ ਰਜਿਸਟ੍ਰੇਸ਼ਨ ਪੂਰੀ ਤਰ੍ਹਾਂ ਔਨਲਾਈਨ

ਐੱਮਆਈਬੀ ਐੱਲਸੀਓ ਲਈ ਰਜਿਸਟ੍ਰੇਸ਼ਨ ਅਥਾਰਿਟੀ ਹੋਵੇਗੀ, ਪੂਰੇ ਭਾਰਤ ਵਿੱਚ ਐੱਲਸੀਓ ਰਜਿਸਟ੍ਰੇਸ਼ਨ ਦੀ ਵੈਧਤਾ ਮਿਆਦ ਵਧਾ ਕੇ 5 ਵਰ੍ਹੇ ਹੋਈ

Posted On: 17 JAN 2025 4:21PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਅੱਜ ਸਥਾਨਕ ਕੇਬਲ ਓਪਰੇਟਰ (ਐੱਲਸੀਓ) ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਕੇਬਲ ਟੈਲੀਵਿਜ਼ਨ ਨੈੱਟਵਰਕ ਨਿਯਮ, 1994 (ਨਿਯਮ) ਵਿੱਚ ਸੰਸ਼ੋਧਨ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਅੱਜ ਤੋਂ, ਪ੍ਰਭਾਵੀ, ਐੱਲਸੀਓ ਰਜਿਸਟ੍ਰੇਸ਼ਨ ਪੂਰੀ ਤਰ੍ਹਾਂ ਔਨਲਾਈਨ ਹੋਣਗੇ ਅਤੇ ਮੰਤਰਾਲਾ ਹੀ ਉਨ੍ਹਾਂ ਦੀ ਰਜਿਸਟ੍ਰੇਸ਼ਨ ਅਥਾਰਿਟੀ ਹੋਵੇਗਾ।

 

ਬਿਨੈਕਾਰ ਦੇ ਆਧਾਰ, ਪੈਨ, ਸੀਆਈਐੱਨ, ਡੀਆਈਐੱਨ ਆਦਿ ਵੇਰਵਿਆਂ ਦੀ ਸਫਲਤਾਪੂਰਵਕ ਤਸਦੀਕ ਤੋਂ ਬਾਅਦ, ਐੱਲਸੀਓ ਰਜਿਸਟ੍ਰੇਸ਼ਨ ਸਰਟੀਫਿਕੇਟ ਰੀਅਲ ਟਾਈਮ ਵਿੱਚ ਜਾਰੀ ਕੀਤੇ ਜਾਣਗੇ। ਇਸ ਤੋਂ ਇਲਾਵਾ, ਐੱਲਸੀਓ ਰਜਿਸਟ੍ਰੇਸ਼ਨ ਲਈ ਰਜਿਸਟ੍ਰੇਸ਼ਨ ਜਾਂ ਨਵੀਨੀਕਰਣ ਤੋਂ ਮਨਾ ਕਰਨ ਦੇ ਮਾਮਲੇ ਵਿੱਚ ਅਪੀਲ ਦਾ ਵੀ ਪ੍ਰਾਵਧਾਨ ਵੀ ਜੋੜਿਆ ਗਿਆ ਹੈ।

ਇਸ ਤੋਂ ਪਹਿਲਾਂ, ਐੱਲਸੀਓ ਰਜਿਸਟ੍ਰੇਸ਼ਨ ਪ੍ਰਕਿਰਿਆ, ਐੱਲਸੀਓ ਦਫ਼ਤਰ ਖੇਤਰ ਦੇ ਸਥਾਨਕ ਹੈੱਡ ਪੋਸਟ ਆਫਿਸ ਵਿੱਚ ਔਫਲਾਈਨ ਮੋਡ ਵਿੱਚ ਕੀਤੀ ਜਾਂਦੀ ਸੀ ਅਤੇ ਹੈੱਡ ਪੋਸਟਮਾਸਟਰ ਉਨ੍ਹਾਂ ਦੇ ਰਜਿਸਟ੍ਰੇਸ਼ਨ ਅਥਾਰਿਟੀ ਹੁੰਦੇ ਸਨ। ਮੈਨੂਅਲ ਰਜਿਸਟ੍ਰੇਸ਼ਨ ਪ੍ਰਕਿਰਿਆ ਮੁਸ਼ਕਲ ਸੀ ਅਤੇ ਇਸ ਵਿੱਚ ਬਹੁਤ ਸਮਾਂ ਲਗਦਾ ਸੀ ਅਤੇ ਨਾਲ ਹੀ, ਰਜਿਸਟ੍ਰੇਸ਼ਨ ਪ੍ਰਾਪਤ ਕਰਨ ‘ਤੇ ਸੰਚਾਲਨ ਦਾ ਖੇਤਰ ਵਿਸ਼ੇਸ਼ ਖੇਤਰਾਂ ਤੱਕ ਹੀ ਸੀਮਿਤ ਸੀ।

ਐੱਲਸੀਓ ਰਜਿਸਟ੍ਰੇਸ਼ਨ ਦੇ ਸਬੰਧ ਵਿੱਚ ਸੰਸ਼ੋਧਿਤ ਨਿਯਮਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:-

  1. ਐੱਲਸੀਓ ਨੂੰ ਐੱਮਆਈਬੀ ਦੇ ਪ੍ਰਸਾਰਣ ਸੇਵਾ ਪੋਰਟਲ (www.new.broadcastseva.gov.in) ‘ਤੇ ਨਵੀਂ ਰਜਿਸਟ੍ਰੇਸ਼ਨ ਜਾਂ ਰਜਿਸਟ੍ਰੇਸ਼ਨ ਦੇ ਨਵੀਨੀਕਰਣ ਲਈ ਔਨਲਾਈਨ ਅਰਜ਼ੀ ਦੇਣੀ ਪਵੇਗੀ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਔਨਲਾਈਨ ਜਾਰੀ ਕੀਤਾ ਜਾਵੇਗਾ।

  2. ਐੱਲਸੀਓ ਰਜਿਸਟ੍ਰੇਸ਼ਨ ਪੰਜ ਵਰ੍ਹਿਆਂ ਦੀ ਮਿਆਦ ਲਈ ਪ੍ਰਦਾਨ ਜਾਂ ਨਵੀਕ੍ਰਿਤ ਕੀਤਾ ਜਾਵੇਗਾ।

  3. ਰਜਿਸਟ੍ਰੇਸ਼ਨ ਜਾਂ ਨਵੀਨੀਕਰਣ ਲਈ ਪ੍ਰੋਸੈੱਸਿੰਗ ਫੀਸ ਸਿਰਫ਼ ਪੰਜ ਹਜ਼ਾਰ ਰੁਪਏ ਹੈ।

 

  1. ਐੱਲਸੀਓ ਰਜਿਸਟ੍ਰੇਸ਼ਨ ਪੂਰੇ ਭਾਰਤ ਵਿੱਚ ਸੰਚਾਲਨ ਲਈ ਵੈਧ ਹੋਵੇਗੀ।

  2. ਰਜਿਸਟ੍ਰੇਸ਼ਨ ਦੇ ਨਵੀਨੀਕਰਣ ਲਈ ਐਪਲੀਕੇਸ਼ਨ ਰਜਿਸਟ੍ਰੇਸ਼ਨ ਦੀ ਸਮਾਪਤੀ ਤੋਂ ਘੱਟੋ-ਘੱਟ 90 ਦਿਨ ਪਹਿਲਾਂ ਕੀਤੀ ਜਾਣੀ ਚਾਹੀਦੀ ਹੈ।

  3. ਐੱਲਸੀਓ, ਰਜਿਸਟਰਿੰਗ ਅਥਾਰਿਟੀ ਅਰਥਾਤ ਨਾਮਜ਼ਦ ਸੈਕਸ਼ਨ ਅਫਸਰ ਦੁਆਰਾ ਰਜਿਸਟ੍ਰੇਸ਼ਨ ਜਾਂ ਰਜਿਸਟ੍ਰੇਸ਼ਨ ਦੇ ਨਵੀਨੀਕਰਣ ਤੋਂ ਮਨਾ ਕੀਤੇ ਜਾਣ  ਦੇ ਫੈਸਲੇ ਵਿਰੁੱਧ ਅਪੀਲੀ ਅਥਾਰਿਟੀ ਅਰਥਾਤ ਅੰਡਰ ਸੈਕਟਰੀ (ਡੀਏਐੱਸ) ਦੇ ਸਾਹਮਣੇ 30 ਦਿਨਾਂ ਦੇ ਅੰਦਰ ਅਪੀਲ ਕਰ ਸਕਦੇ ਹਨ।

ਮੌਜੂਦਾ ਐੱਲਸੀਓ ਰਜਿਸਟ੍ਰੇਸ਼ਨ, ਰਜਿਸਟ੍ਰੇਸ਼ਨ ਸਰਟੀਫਿਕੇਟ ਵਿੱਚ ਜ਼ਿਕਰ ਕੀਤੀ ਗਈ ਮਿਆਦ ਲਈ ਵੈਧ ਰਹੇਗੀ। ਅਜਿਹੇ ਮਾਮਲੇ ਵਿੱਚ ਜਿੱਥੇ ਐੱਲਸੀਓ ਦੀ ਮੌਜੂਦਾ ਰਜਿਸਟ੍ਰੇਸ਼ਨ 90 ਦਿਨਾਂ ਤੋਂ ਘੱਟ ਸਮੇਂ ਲਈ ਵੈਧ ਹੈ, ਨਵੀਨੀਕਰਣ ਲਈ ਅਰਜ਼ੀ, ਜੇਕਰ ਕੋਈ ਹੋਵੇ, ਤਾਂ ਪੋਰਟਲ 'ਤੇ ਤੁਰੰਤ ਦਿੱਤੀ ਜਾਵੇਗੀ।

ਰਜਿਸਟ੍ਰੇਸ਼ਨ ਪ੍ਰਦਾਨ ਕਰਨ/ਨਵੀਨੀਕਰਣ ਲਈ ਪੋਸਟ ਆਫਿਸ ਵਿੱਚ ਦਿੱਤੀਆਂ ਗਈਆਂ ਅਰਜ਼ੀਆਂ, ਜੋ ਅੱਜ ਦੀ ਮਿਤੀ ਤੱਕ ਪੈਂਡਿੰਗ ਹਨ, ਉਨ੍ਹਾਂ ਨੂੰ ਵਾਪਸ ਲੈਣਾ ਹੋਵੇਗਾ ਅਤੇ ਪੋਰਟਲ ‘ਤੇ ਅਰਜ਼ੀਆਂ ਦੇਣੀਆਂ ਪੈਣਗੀਆਂ।

ਜੇਕਰ ਕਿਸੇ ਸਹਾਇਤਾ ਦੀ ਜ਼ਰੂਰਤ ਹੋਵੇ ਤਾਂ ਪੋਰਟਲ 'ਤੇ ਉਪਲਬਧ ਹੈਲਪਲਾਈਨ ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ lco.das[at]gov[dot]in 

 'ਤੇ ਈਮੇਲ ਭੇਜਿਆ ਜਾ ਸਕਦਾ ਹੈ। ਰਜਿਸਟ੍ਰੇਸ਼ਨ/ਨਵੀਨੀਕਰਣ ਸਰਟੀਫਿਕੇਟ ਬਿਨੈਕਾਰਾਂ ਦੇ ਵੇਰਵਿਆਂ ਦੀ ਔਨਲਾਈਨ ਸਫਲ ਤਸਦੀਕ ਤੋਂ ਬਾਅਦ ਰੀਅਲ ਟਾਈਮ ਦੇ ਅਧਾਰ 'ਤੇ ਤਿਆਰ ਕੀਤਾ ਜਾਵੇਗਾ ਜੋ ਰਜਿਸਟ੍ਰੇਸ਼ਨ ਅਤੇ ਨਵੀਨੀਕਰਣ ਪ੍ਰਕਿਰਿਆ ਸਰਕਾਰ ਦੀ ਕਾਰੋਬਾਰ ਨੂੰ  ਅਸਾਨ ਬਣਾਉਣ ਦੀ ਪ੍ਰਤੀਬੱਧਤਾ ਦੇ ਅਨੁਸਾਰ ਹੈ।

*****

ਧਰਮੇਂਦਰ ਤਿਵਾਰੀ/ਸ਼ਿਤਿਜ ਸਿੰਘਾ


(Release ID: 2093963) Visitor Counter : 5