ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਵਿਕਸਿਤ ਭਾਰਤ ਯੰਗ ਲੀਡਰਸ ਡਾਇਲੌਗ ਨੌਜਵਾਨਾਂ ਦੀ ਸ਼ਕਤੀ, ਉਨ੍ਹਾਂ ਦੇ ਸੁਪਨਿਆਂ, ਕੌਸ਼ਲ ਅਤੇ ਆਕਾਂਖਿਆਵਾਂ ਦਾ ਉਤਸਵ ਹੈ: ਪ੍ਰਧਾਨ ਮੰਤਰੀ

Posted On: 10 JAN 2025 7:24PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਵਿਕਸਿਤ ਭਾਰਤ ਯੰਗ ਲੀਡਰਸ ਡਾਇਲੌਗ ਪ੍ਰੋਗਰਾਮ ਸਾਡੇ ਨੌਜਵਾਨਾਂ ਦੀ ਸ਼ਕਤੀ , ਉਨ੍ਹਾਂ ਦੇ ਸੁਪਨਿਆਂ, ਕੌਸ਼ਲ ਅਤੇ ਆਕਾਂਖਿਆਵਾਂ ਦਾ ਉਤਸਵ ਮਨਾਉਂਦਾ ਹੈ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਉਹ 12 ਜਨਵਰੀ 2025 ਨੂੰ ਨੌਜਵਾਨਾਂ ਦੇ ਨਾਲ ਗੱਲਬਾਤ ਕਰਨ ਲਈ ਉਤਸੁਕ ਹਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਕਸਿਤ ਭਾਰਤ ਯੰਗ ਲੀਡਰਸ ਡਾਇਲੌਗ ਦੇ ਸਬੰਧ ਵਿੱਚ ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਯਾ ਦੀ ਇੱਕ ਪੋਸਟ ‘ਤੇ ਪ੍ਰਤੀਕ੍ਰਿਆ ਦਿੰਦੇ ਹੋਏ ਲਿਖਿਆ:

 “ਵਿਕਸਿਤ ਭਾਰਤ ਯੰਗ ਲੀਡਰਸ ਡਾਇਲੌਗ ਸਾਡੀ ਯੁਵਾ ਸ਼ਕਤੀ, ਉਨ੍ਹਾਂ ਦੇ ਸੁਪਨਿਆਂ, ਕੌਸ਼ਲ ਅਤੇ ਆਕਾਂਖਿਆਵਾਂ ਦਾ ਉਤਸਵ ਮਨਾਉਂਦਾ ਹੈ। ਮੈਂ 12 ਤਾਰੀਖ ਨੂੰ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਉਤਸੁਕ ਹਾਂ!"

 “ਸਾਡੇ ਜ਼ਿਆਦਾ ਤੋਂ ਜ਼ਿਆਦਾ ਯੁਵਾ ਸਾਥੀ ਰਾਸ਼ਟਰ ਦੇ ਨਵਨਿਰਮਾਣ ਦੀ ਅਗਵਾਈ ਕਰਨ, ਇਸ ਦੇ ਲਈ ਅਸੀਂ ਪ੍ਰਤੀਬੱਧ ਹਾਂ।'Viksit Bharat Young Leaders Dialogue' ਇਸ ਨਾਲ ਜੁੜੀ ਇੱਕ ਅਹਿਮ ਪਹਿਲ ਹੈ, ਜਿਸ ਨੂੰ ਲੈ ਕੇ ਨੌਜਵਾਨਾਂ ਦਾ ਉਤਸ਼ਾਹ ਦੇਖਦੇ ਹੀ ਬਣ ਰਿਹਾ ਹੈ। ਮੈਂ ਵੀ ਤੁਹਾਡੇ ਸੰਵਾਦ ਨੂੰ ਲੈ ਕੇ ਬਹੁਤ ਉਤਸੁਕ ਹਾਂ!”

  

************

ਐੱਮਜੇਪੀਐੱਸ/ਐੱਸਟੀ


(Release ID: 2092071) Visitor Counter : 15