ਸੱਭਿਆਚਾਰ ਮੰਤਰਾਲਾ
azadi ka amrit mahotsav

ਮਹਾ ਕੁੰਭ 2025: ਸਨਾਤਨ ਧਰਮ ਦੇ ਸਾਰ ਦੀ ਯਾਤਰਾ


ਆਸਥਾ ਅਤੇ ਵਿਰਾਸਤ ਦੀ ਦਿਵਯ ਯਾਤਰਾ

Posted On: 02 JAN 2025 12:35PM by PIB Chandigarh

 “ਮਹਾ ਕੁੰਭ ਦੀ ਦਿਵਯ ਛਤਰਛਾਇਆ ਵਿੱਚ ਇਕੱਠੇ ਹੋਏ ਸਾਰਿਆਂ ਦੀ ਆਸਥਾ ਅਤੇ ਭਗਤੀ ਦਾ ਅੰਮ੍ਰਿਤ ਸਾਡੀਆਂ ਆਤਮਾਵਾਂ ਨੂੰ ਪਵਿੱਤਰ ਕਰੇ।”

ਮਹਾ ਕੁੰਭ ਨਗਰ ਵਿੱਚ ਕੇਂਦਰੀ ਹਸਪਤਾਲ ਅਧਿਆਤਮਿਕ ਉਤਸ਼ਾਹ ਦੇ ਵਿੱਚ, ਆਸ਼ਾ ਅਤੇ ਜੀਵਨ ਸ਼ਕਤੀ ਦੇ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਕਰਦਾ ਹੈ। ਮਹਾ ਕੁੰਭ ਉਤਸਵ ਦੀ ਸ਼ੁਰੂਆਤ  ਤੋਂ ਤੁਰੰਤ ਪਹਿਲਾਂ ‘ਗੰਗਾ’ ਨਾਮ ਦੀ ਇੱਕ ਬੱਚੀ ਦਾ ਜਨਮ ਪਵਿੱਤਰਤਾ ਅਤੇ ਪਵਿੱਤਰ ਨਦੀਆਂ ਦੇ ਸਾਰ ਦਾ ਪ੍ਰਤੀਕ ਹੈ। ਇੱਕ ਹੋਰ ਨਵਜਾਤ ਸ਼ਿਸ਼ੁ, ‘ਕੁੰਭ’ ਨਾਮ ਦੇ ਇੱਕ ਬੱਚੇ ਦੇ ਜਨਮ ਦੇ ਨਾਲ, ਇਹ ਜਨਮ ਜੀਵਨ ਦੇ ਚਕ੍ਰ ਅਤੇ ਮਹਾ ਕੁੰਭ ਦੇ ਉਤਸਵ ਦੇ ਅਸ਼ੀਰਵਾਦ ਨੂੰ ਸਮਾਹਿਤ ਕੀਤੇ ਹੋਏ ਹੈ। ਮਹਾ ਕੁੰਭ ਦੀ ਅਧਿਕਾਰਿਕ ਸ਼ੁਰੂਆਤ ਤੋਂ ਪਹਿਲਾਂ ਸ਼ੁਰੂ ਹੋਇਆ ਇਹ ਹਸਪਤਾਲ ਉੱਤਰ ਪ੍ਰਦੇਸ਼ ਸਰਕਾਰ ਦੀਆਂ ਕੁਸ਼ਲ ਤਿਆਰੀਆਂ ਦਾ ਇੱਕ ਪ੍ਰਮਾਣ ਹੈ। ਅਤਿਆਧੁਨਿਕ ਸੁਵਿਧਾਵਾਂ ਨਾਲ ਲੈਸ ਇਹ ਹਸਪਤਾਲ ਸੁਨਿਸ਼ਚਿਤ ਕਰਦਾ ਹੈ ਕਿ ਮਹਾ ਕੁੰਭ ਦੀ ਪਵਿੱਤਰਤਾ ਮਨੁੱਖੀ ਕਲਿਆਣ ਦੇ ਪ੍ਰਤੀ ਪ੍ਰਤੀਬੱਧਤਾ ਅਤੇ ਪਰੰਪਰਾ ਨੂੰ ਪ੍ਰਗਤੀ ਦੇ ਨਾਲ ਜੋੜ ਕੇ ਪ੍ਰਦਰਸ਼ਿਤ ਹੋਵੇ। 

https://static.pib.gov.in/WriteReadData/userfiles/image/image003KFUW.jpg

https://static.pib.gov.in/WriteReadData/userfiles/image/image0040CQ4.png

ਸਨਾਤਨ ਧਰਮ ਦੇ ਸਿਖਰ ਦੇ ਰੂਪ ਵਿੱਚ ਪ੍ਰਤਿਸ਼ਠਿਤ ਮਹਾ ਕੁੰਭ, 2025 ਵਿੱਚ ਪ੍ਰਯਾਗਰਾਜ ਵਿੱਚ ਆਪਣੀ ਭਵਯਤਾ ਨੂੰ ਪ੍ਰਦਰਸ਼ਿਤ ਕਰੇਗਾ। “ਤੀਰਥਰਾਜ” ਜਾਂ ਤੀਰਥਰਾਜ ਦੇ ਰੂਪ ਵਿੱਚ ਜਾਣਿਆ ਜਾਣ ਵਾਲਾ ਪ੍ਰਯਾਗਰਾਜ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਪੌਰਾਣਿਕ ਕਥਾਵਾਂ, ਅਧਿਆਤਮਿਕਤਾ ਅਤੇ ਇਤਿਹਾਸ ਦਾ ਸੰਗਮ ਹੁੰਦਾ ਹੈ, ਜੋ ਇਸ ਨੂੰ ਸਨਾਤਨ ਸੰਸਕ੍ਰਿਤੀ ਦਾ ਸਦੀਵੀ ਰੂਪ ਬਣਾਉਂਦਾ ਹੈ। ਇਹ ਪਵਿੱਤਰ ਭੂਮੀ, ਜਿੱਥੇ ਗੰਗਾ, ਯਮੁਨਾ ਅਤੇ ਰਹਿਸਯਮਯੀ ਸਰਸਵਤੀ ਨਦੀਆਂ ਮਿਲਦੀਆਂ ਹਨ, ਦਿਵਯ ਅਸ਼ੀਰਵਾਦ ਅਤੇ ਮੁਕਤੀ ਦੀ ਭਾਲ ਕਰਨ ਵਾਲੇ ਲੱਖਾਂ ਲੋਕਾਂ ਦੇ ਲਈ ਅਧਿਆਤਮਿਕ ਆਕਰਸ਼ਣ ਦੇ ਰੂਪ ਵਿੱਚ ਕਾਰਜ ਕਰਦਾ ਹੈ। ਭਗਤੀ, ਧਿਆਨ ਅਤੇ ਅਧਿਆਤਮਿਕਤਾ ਦੀ ‘ਤ੍ਰਿਵੇਣੀ’ ਦੇ ਰੂਪ ਵਿੱਚ ਮਹਾ ਕੁੰਭ ਇੱਕ ਦਿਵਯ ਯਾਤਰਾ ਵਿੱਚ ਬਦਲ ਜਾਂਦਾ ਹੈ।

https://static.pib.gov.in/WriteReadData/userfiles/image/image005VVTN.jpg

ਪ੍ਰਯਾਗਰਾਜ ਦੇ ਅਧਿਆਤਮਿਕ ਰਤਨਾਂ ਵਿੱਚੋਂ ਇੱਕ ਹੈ, ਲੋਕਨਾਥ ਇਲਾਕੇ ਵਿੱਚ ਸਥਿਤ ਪ੍ਰਤਿਸ਼ਠਿਤ ਬਾਬਾ ਲੋਕਨਾਥ ਮਹਾਦੇਵ ਮੰਦਿਰ। ਕਾਸ਼ੀ ਦੇ ਬਾਬਾ ਵਿਸ਼ਵਨਾਥ ਦੇ ਪ੍ਰਤੀਰੂਪ ਮੰਨੇ ਜਾਣ ਵਾਲੇ ਬਾਬਾ ਲੋਕਨਾਥ ਮੰਦਿਰ ਵਿੱਚ ਸ਼ਾਸ਼ਵਤ ਭਗਤੀ ਦੀ ਗੂੰਜ ਸੁਣਾਈ ਦਿੰਦੀ ਹੈ। ਇਸ ਸਵੈ-ਪ੍ਰਗਟ ਸ਼ਿਵ ਲਿੰਗ ਦਾ ਜ਼ਿਕਰ ਸਕੰਦ ਪੁਰਾਣ ਅਤੇ ਮਹਾਭਾਰਤ ਵਿੱਚ ਮਿਲਦਾ ਹੈ, ਜੋ ਇਸ ਦੀਆਂ ਪ੍ਰਾਚੀਨ ਜੜਾਂ ਨੂੰ ਰੇਖਾਂਕਿਤ ਕਰਦਾ ਹੈ। ਤੀਰਥਯਾਤਰੀਆਂ ਦਾ ਮੰਨਣਾ ਹੈ ਕਿ ਬਾਬਾ ਲੋਕਨਾਥ ਦਾ ਅਸ਼ੀਰਵਾਦ ਲੈਣ ਨਾਲ ਸੰਸਾਰਿਕ ਸੰਘਰਸ਼ ਘੱਟ ਹੋ ਸਕਦੇ ਹਨ ਅਤੇ ਭਵਯ ਮਹਾਕੁੰਭ ਦੌਰਾਨ ਹਜ਼ਾਰਾਂ ਲੋਕ ਇਸ ਪਵਿੱਤਰ ਸਥਲ ‘ਤੇ ਦਿਵਯ ਅਨੁਭਵ ਕਰਨ ਦੇ ਲਈ ਇਕੱਠੇ ਹੁੰਦੇ ਹਨ। ਮਦਨ ਮੋਹਨ ਮਾਲਵੀਯ ਜਿਹੀਆਂ ਸ਼ਖਸੀਅਤਾਂ ਦੇ ਨਾਲ ਜੁੜਨ ਨਾਲ ਮੰਦਿਰ ਦੀ ਸੱਭਿਆਚਾਰਕ ਵਿਰਾਸਤ ਅਤੇ ਸਮ੍ਰਿੱਧ ਹੋਈ ਹੈ। ਸ਼ਿਵਰਾਤਰੀ ‘ਤੇ ਇਸ ਦਾ ਪ੍ਰਤਿਸ਼ਠਿਤ ਸ਼ਿਵ ਬਾਰਾਤ ਜੁਲੂਸ ਅਤੇ ਜੀਵੰਤ ਹੋਲੀ ਸਮਾਰੋਹ ਪ੍ਰਯਾਗਰਾਜ ਦੇ ਅਧਿਆਤਮਿਕ ਉਤਸ਼ਾਹ ਦੀ ਜੀਵੰਤ ਤਸਵੀਰ ਵਿੱਚ ਚਾਰ ਚੰਦ ਲਗਾ ਦਿੰਦੇ ਹਨ।

https://static.pib.gov.in/WriteReadData/userfiles/image/image006526D.jpg

ਮਹਾ ਕੁੰਭ ਦੇ ਅਧਿਆਤਮਿਕ ਸ਼ਹਿਰ ਦਾ ਅਖਾੜਾ ਖੇਤਰ ਭਗਤੀ ਨਾਲ ਲੈਸ ਹੈ, ਕਿਉਂਕਿ ਨਾਗਾ ਸੰਨਿਆਸੀ ਅਤੇ ਸੰਤ ਅਨੁਸ਼ਠਾਨ ਕਰਨ, ਧਿਆਨ ਕਰਨ ਅਤੇ ਗਿਆਨ ਸਾਂਝਾ ਕਰਨ ਦੇ ਲਈ ਇਕੱਠੇ ਹੁੰਦੇ ਹਨ। ਉਨ੍ਹਾਂ ਵਿੱਚੋਂ, ਮਹੰਤ ਸ਼੍ਰਵਣ ਗਿਰੀ ਅਤੇ ਮਹੰਤ ਤਾਰਾ ਗਿਰੀ ਦੀਆਂ ਕਹਾਣੀਆਂ ਇੱਕ ਅਨੋਖੇ ਆਕਰਸ਼ਣ ਦੇ ਨਾਲ ਗੂੰਜਦੀਆਂ ਹਨ। ਆਪਣੇ ਪਾਲਤੂ ਜਾਨਵਰਾਂ – ਕ੍ਰਮਵਾਰ: ਲਾਲੀ ਅਤੇ ਸੋਮਾ – ਦੇ ਪ੍ਰਤੀ ਉਨ੍ਹਾਂ ਦਾ ਗਹਿਰਾ ਪ੍ਰੇਮ ਸਨਾਤਨ ਧਰਮ ਦੇ ਦਯਾਲੂ ਸਾਰ ਨੂੰ ਉਜਾਗਰ ਕਰਦਾ ਹੈ, ਜਿੱਥੇ ਹਰ ਜੀਵੰਤ ਪ੍ਰਾਣੀ ਨੂੰ ਦਿਵਯ ਮੰਨਿਆ ਜਾਂਦਾ ਹੈ। ਸੰਸਾਰਿਕ ਬੰਧਨਾਂ ਨੂੰ ਤਿਆਗਣ ਵਾਲੇ ਇਹ ਸੰਤ ਆਪਣੇ ਪਾਲਤੂ ਜਾਨਵਰਾਂ ਦੇ ਨਾਲ ਪਰਿਵਾਰਕ ਬੰਧਨ ਪਾਉਂਦੇ ਹਨ, ਜੋ ਅਹਿੰਸਾ ਅਤੇ ਬਿਨਾ ਸ਼ਰਤ ਪਿਆਰ ਦੇ ਸਿਧਾਂਤ ਨੂੰ ਸਵੀਕਾਰਦੇ ਹਨ। ਇਸ ਤਰ੍ਹਾਂ ਦੀਆਂ ਕਹਾਣੀਆਂ ਤਪੱਸਵੀਆਂ ਦੇ ਕਠੋਰ ਜੀਵਨ ਨੂੰ ਮਨੁੱਖੀ ਬਣਾਉਂਦੀਆਂ ਹਨ ਅਤੇ ਮਹਾ ਕੁੰਭ ਦੀ ਸਮਾਵੇਸ਼ਿਤਾ ਦੀ ਭਾਵਨਾ ਨੂੰ ਰੇਖਾਂਕਿਤ ਕਰਦੀਆਂ ਹਨ ਅਤੇ ਅਧਿਆਤਮਿਕਤਾ ਅਤੇ ਹੋਂਦ ਦੇ ਸਰਲ ਆਨੰਦ ਦਰਮਿਆਨ ਸਮਾਨਤਾਵਾਂ ਦਰਸਾਉਂਦੀਆਂ ਹਨ।

 

https://static.pib.gov.in/WriteReadData/userfiles/image/image0079W9J.jpg

ਸ਼ਾਂਤ ਝੂੰਸੀ ਖੇਤਰ ਵਿੱਚ ਸਥਿਤ ਮਹਰਿਸ਼ੀ ਦੁਰਵਾਸਾ ਆਸ਼ਰਮ ਪ੍ਰਯਾਗਰਾਜ ਦੇ ਅਧਿਆਤਮਿਕ ਆਕਰਸ਼ਣ ਵਿੱਚ ਇੱਕ ਹੋਰ ਕੜੀ ਜੋੜਦਾ ਹੈ। ਪੌਰਾਣਿਕ ਰਿਸ਼ੀ ਮਹਾਰਿਸ਼ੀ ਦੁਰਵਾਸਾ ਨਾਲ ਜੁੜਿਆ ਇਹ ਪ੍ਰਾਚੀਨ ਸਥਲ ਬ੍ਰਹਿਮ ਤਪੱਸਿਆ ਅਤੇ ਮੁਕਤੀ ਦੀਆਂ ਕਹਾਣੀਆਂ ਰੱਖਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਮਹਾਰਿਸ਼ੀ ਦੁਰਵਾਸਾ ਦੇ ਗਹਿਨ ਧਿਆਨ ਨੇ ਭਗਵਾਨ ਸ਼ਿਵ ਨੂੰ ਪ੍ਰਸੰਨ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਭਗਵਾਨ ਵਿਸ਼ਣੁ ਦੇ ਸੁਦਰਸ਼ਨ ਚਕ੍ਰ ਦੇ ਕ੍ਰੋਧ ਤੋਂ ਸੁਰੱਖਿਆ ਪ੍ਰਦਾਨ ਕੀਤੀ। ਰਿਸ਼ੀ ਦੁਆਰਾ ਸਥਾਪਿਤ ਸ਼ਿਵਲਿੰਗ ‘ਅਭੈਦਾਨ’ (ਡਰ ਤੋਂ ਮੁਕਤੀ) ਦੀ ਭਾਲ ਕਰਨ ਵਾਲੇ ਭਗਤਾਂ ਦੇ ਲਈ ਆਸ਼ਾ ਦੀ ਕਿਰਨ ਬਣਿਆ ਹੋਇਆ ਹੈ। ਮਹਾ ਕੁੰਭ ਦੀ ਤਿਆਰੀ ਵਿੱਚ, ਆਸ਼ਰਮ ਵਿੱਚ ਮਹੱਤਵਪੂਰਨ ਬਹਾਲੀ ਹੋਈ ਹੈ, ਇਸ ਦੇ ਲਾਲ ਬਲੁਆ ਪੱਥਰ ਦੇ ਦਵਾਰ ਅਤੇ ਵਧੀਆਂ ਹੋਈਆਂ ਸੁਵਿਧਾਵਾਂ ਤੀਰਥ ਯਾਤਰੀਆਂ ਨੂੰ ਇਸ ਦੀ ਪਵਿੱਤਰਤਾ ਵਿੱਚ ਸ਼ਾਮਲ ਹੋਣ ਦੇ ਲਈ ਸੱਦਾ ਦਿੰਦੀਆਂ ਹਨ। ਇਹ ਪ੍ਰਯਾਗਰਾਜ ਨੂੰ ਪਰਿਭਾਸ਼ਿਤ ਕਰਨ ਵਾਲੀਆਂ ਪੌਰਾਣਿਕ ਕਥਾਵਾਂ ਅਤੇ ਅਧਿਆਤਮਿਕਤਾ ਦਰਮਿਆਨ ਸ਼ਾਸ਼ਵਤ ਬੰਧਨ ਦੀ ਯਾਦ ਦਿਵਾਉਂਦਾ ਹੈ।

https://static.pib.gov.in/WriteReadData/userfiles/image/image0080I7D.png

ਕੁੰਭ ਨੂੰ ਚਾਰ ਆਯਾਮੀ ਉਤਸਵ ਦੇ ਰੂਪ ਵਿੱਚ ਵਰਣਨ ਕੀਤਾ ਗਿਆ ਹੈ – ਇੱਕ ਅਧਿਆਤਮਿਕ ਯਾਤਰਾ, ਇੱਕ ਤਾਰਕਿਕ ਚਮਤਕਾਰ, ਇੱਕ ਆਰਥਿਕ ਘਟਨਾ ਅਤੇ ਆਲਮੀ ਏਕਤਾ ਦਾ ਪ੍ਰਮਾਣ। ਕਲਪਵਾਸ ਦੀ ਅਵਧਾਰਣਾ, ਜਿੱਥੇ ਵਿਅਕਤੀ ਜੀਵਨ ਦੇ ਸ਼ਾਸ਼ਵਤ ਸੱਚ ਨੂੰ ਅਪਣਾਉਣ ਦੇ ਲਈ ਅਸਥਾਈ ਡਿਜੀਟਲ ਦੁਨੀਆ ਤੋਂ ਅਲੱਗ ਹੋ ਜਾਂਦੇ ਹਨ, ਮਹਾ ਕੁੰਭ ਦੀ ਪਰਿਵਰਤਨਕਾਰੀ ਸ਼ਕਤੀ ਦਾ ਪ੍ਰਤੀਕ ਹੈ। ਮਹਾ ਕੁੰਭ ਕੇਵਲ ਇੱਕ ਆਯੋਜਨ ਨਹੀਂ ਹੈ, ਇਹ ਜੀਵਨ ਜਿਉਣ ਦਾ ਇੱਕ ਤਰੀਕਾ ਹੈ, ਇੱਕ ਅਜਿਹਾ ਤਿਉਹਾਰ ਜੋ ਬ੍ਰਹਮ ਸੰਵਿਧਾਨ ਦੁਆਰਾ ਸੰਚਾਲਿਤ ਹੁੰਦਾ ਹੈ। ਇਸ ਦੀ ਆਤਮਾ ਸੰਤਾਂ ਅਤੇ ਰਿਸ਼ੀਆਂ ਦੇ ਸਤਸੰਗ ਵਿੱਚ ਵਸਦੀ ਹੈ, ਜਿੱਥੇ ਧਰਮ ਵਣਜ ਦੇ ਨਾਲ ਜੁੜਦਾ ਹੈ, ਸਨਾਤਨ ਵੈਦਿਕ ਹਿੰਦੂ ਧਰਮ ਦੇ ਕਦਰਾਂ-ਕੀਮਤਾਂ ਨੂੰ ਕਾਇਮ ਰੱਖਦਾ ਹੈ।

 

ਵਰ੍ਹੇ 2025 ਵਿੱਚ ਸੰਗਮ ਦੀ ਪਵਿੱਤਰ ਰੇਤ ‘ਤੇ ਲੱਖਾਂ ਸ਼ਰਧਾਲੂਆਂ ਦੀ ਉਡੀਕ ਹੈ, ਮਹਾ ਕੁੰਭ ਇੱਕ ਅਜਿਹਾ ਅਧਿਆਤਮਿਕ ਮਹਾਪਰਵ ਹੋਣ ਦਾ ਵਾਅਦਾ ਕਰਦਾ ਹੈ, ਜੋ ਇਸ ਤੋਂ ਪਹਿਲਾਂ ਕਦੇ ਨਹੀਂ ਹੋਇਆ। ਇਹ ਆਪਣੀਆਂ ਜੜ੍ਹਾਂ ਨਾਲ ਫਿਰ ਤੋਂ ਜੁੜਨ, ਸਨਾਤਨ ਧਰਮ ਦੇ ਸ਼ਾਸ਼ਵਤ ਗਿਆਨ ਦਾ ਅਨੁਭਵ ਕਰਨ ਅਤੇ ਸੰਸਾਰਿਕਤਾ ਤੋਂ ਪਰੇ ਉਤਸਵ ਵਿੱਚ ਹਿੱਸਾ ਲੈਣ ਦਾ ਸੱਦਾ ਹੈ। ਬਾਬਾ ਲੋਕਨਾਥ ਦੇ ਦਿਵਯ ਅਸ਼ੀਰਵਾਦ ਤੋਂ ਲੈ ਕੇ ਮਹਾਰਿਸ਼ੀ ਦੁਰਵਾਸਾ ਦੀ ਪੌਰਾਣਿਕ ਵਿਰਾਸਤ ਤੱਕ, ਤਪੱਸਵੀਆਂ ਦੇ ਮਨੁੱਖੀ ਬੰਧਨਾਂ ਤੋਂ ਲੈ ਕੇ ਜੀਵਨ ਦੇ ਚਮਤਕਾਰਾਂ ਤੱਕ, ਮਹਾਕੁੰਭ ਆਸਥਾ, ਭਗਤੀ ਅਤੇ ਉਤਕ੍ਰਿਸ਼ਟਤਾ ਦਾ ਇੱਕ ਤਾਨਾ-ਬਾਨਾ ਹੈ।

 

ਸੰਦਰਭ

https://kumbh.gov.in/

ਸੂਚਨਾ ਅਤੇ ਜਨਸੰਪਰਕ ਵਿਭਾਗ (ਡੀਪੀਆਈਆਰ), ਉੱਤਰ ਪ੍ਰਦੇਸ਼ ਸਰਕਾਰ

 ਪੀਡੀਐੱਫ ਫਾਈਲ ਦੇਖਣ ਦੇ ਲਈ ਇੱਥੇ ਕਲਿੱਕ ਕਰੋ 

*****

ਸੰਤੋਸ਼ ਕੁਮਾਰ/ਸਰਲਾ ਮੀਨਾ/ਰਿਸ਼ਿਤਾ ਅਗ੍ਰਵਾਲ


(Release ID: 2091201) Visitor Counter : 38