ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਸੀਬੀਆਈ ਦੁਆਰਾ ਵਿਕਸਿਤ BHARATPOL ਪੋਰਟਲ ਨੂੰ ਲਾਂਚ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਅੱਜ ‘BHARATPOL’ ਦੀ ਸ਼ੁਰੂਆਤ ਦੇ ਨਾਲ, ਅੰਤਰਰਾਸ਼ਟਰੀ ਇਨਵੈਸਟੀਗੇਸ਼ਨ ਵਿੱਚ ਭਾਰਤ ਇੱਕ ਨਵੇਂ ਯੁਗ ਵਿੱਚ ਪ੍ਰਵੇਸ਼ ਕਰ ਰਿਹਾ ਹੈ

‘BHARATPOL’ ਅਤੇ ਤਿੰਨ ਨਵੇਂ ਅਪਰਾਧਿਕ ਕਾਨੂੰਨ, ਅਪਰਾਧ ਕਰਕੇ ਵਿਦੇਸ਼ ਭੱਜੇ ਭਗੌੜਿਆਂ ਨੂੰ ਫੜਣ ਦਾ ਮਜ਼ਬੂਤ ਜ਼ਰੀਆ ਬਣਨਗੇ

ਤਿੰਨ ਅਪਰਾਧਿਕ ਕਾਨੂੰਨਾਂ ਵਿੱਚ ਜੁੜੇ ‘Trial in Absentia’ ਰਾਹੀਂ ਅਪਰਾਧ ਕਰਕੇ ਵਿਦੇਸ਼ ਭੱਜੇ ਭਗੌੜਿਆਂ ਦੀ ਗੈਰ-ਹਾਜ਼ਰੀ ਵਿੱਚ ਕੇਸ ਚਲਾ ਕੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾ ਸਕੇਗੀ

'BHARATPOL' ਜਾਂਚ ਏਜੰਸੀਆਂ ਅਤੇ ਸਾਰੇ ਰਾਜਾਂ ਦੀ ਪੁਲਿਸ ਨੂੰ 195 ਦੇਸ਼ਾਂ ਦੇ ਇੰਟਰਪੋਲ ਨੈੱਟਵਰਕ ਨਾਲ ਜੋੜ ਕੇ ਅਪਰਾਧ ਨਿਯੰਤਰਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਏਗਾ

ਡ੍ਰਗਸ, ਹਥਿਆਰਾਂ ਅਤੇ ਮਨੁੱਖੀ ਤਸਕਰੀ ਜਾਂ ਸਰਹੱਦ ਪਾਰ ਤੋਂ ਹੋਣ ਵਾਲੇ ਹੋਰ ਅਪਰਾਧਾਂ ਵਿਰੁੱਧ 'BHARATPOL' ਦੇ ਨੈੱਟਵਰਕ ਰਾਹੀਂ 195 ਦੇਸ਼ਾਂ ਨਾਲ ਜਾਣਕਾਰੀ ਸਾਂਝੀ ਕਰਕੇ ਸਹਿਯੋਗ ਹਾਸਲ ਕੀਤਾ ਜਾਵੇਗਾ।

' BHARATPOL' 'ਤੇ INTERPOL ਦੇ 19 ਤਰ੍ਹਾਂ ਦੇ ਡਾਟਾ ਬੇਸ ਉਪਲਬਧ ਹੋਣਗੇ, ਜੋ ਅਪਰਾਧਾਂ ਦਾ ਵਿਸ਼ਲੇਸ਼ਣ ਕਰਨ, ਉਨ੍ਹਾਂ ਨੂੰ ਰੋਕਣ ਅਤੇ ਅਪਰਾਧੀਆਂ ਨੂੰ ਫੜਣ 'ਚ ਮਦਦਗਾਰ ਸਾਬਤ ਹੋਣਗੇ।

Posted On: 07 JAN 2025 3:42PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੁਆਰਾ ਵਿਕਸਿਤ BHARATPOL ਪੋਰਟਲ ਨੂੰ ਲਾਂਚ ਕੀਤਾ। ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਐਵਾਰਡ ਜੇਤੂ 35 ਸੀਬੀਆਈ ਅਧਿਕਾਰੀਆਂ ਨੂੰ ਪੁਲਿਸ ਮੈਡਲ ਵੀ ਪ੍ਰਦਾਨ ਕੀਤੇ, ਜਿਨ੍ਹਾਂ ਨੂੰ ਵਿਸ਼ੇਸ਼ ਸੇਵਾ ਲਈ ਰਾਸ਼ਟਰਪਤੀ ਪੁਲਿਸ ਮੈਡਲ ਅਤੇ ਜਾਂਚ ਵਿੱਚ ਉਤਕ੍ਰਿਸ਼ਟਤਾ ਲਈ ਕੇਂਦਰੀ ਗ੍ਰਹਿ ਮੰਤਰੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ‘ਤੇ ਕੇਂਦਰੀ ਗ੍ਰਹਿ ਸਕੱਤਰ, ਡਾਇਰੈਕਟਰ, ਸੀਬੀਆਈ ਅਤੇ ਸਕੱਤਰ, ਡੀਓਪੀਟੀ ਸਮੇਤ ਕਈ ਪਤਵੰਤੇ ਮੌਜੂਦ ਸਨ।

  0I9A0391.JPG

ਆਪਣੇ ਸੰਬੋਧਨ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ,ਜੀ ਦੀ ਅਗਵਾਈ ਵਿੱਚ ਅੱਜ BHARATPOL ਦੀ ਸ਼ੁਰੂਆਤ ਦੇ ਨਾਲ ਇਨਵੈਸਟੀਗੇਸ਼ਨ ਵਿੱਚ ਭਾਰਤ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ BHARATPOL ਦੇ ਜ਼ਰੀਏ ਭਾਰਤ ਦੀ ਹਰ ਏਜੰਸੀ ਅਤੇ ਪੁਲਿਸ ਫੋਰਸ ਬਹੁਤ ਸਰਲਤਾ ਨਾਲ INTERPOL ਨਾਲ ਕਨੈਕਟ ਕਰਕੇ ਜਾਂਚ ਨੂੰ ਗਤੀ ਦੇ ਸਕੇਗੀ।

0I9A0474.JPG

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਲ 2047 ਵਿੱਚ ਦੇਸ਼ ਆਜ਼ਾਦੀ ਦੀ ਸ਼ਤਾਬਦੀ ਮਨਾਏਗਾ ਅਤੇ ਇਸ ਕਾਲ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਅੰਮ੍ਰਿਤਕਾਲ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ 140 ਕਰੋੜ ਜਨਤਾ ਨੇ ਸਪਿਰਿਟ ਦੇ ਨਾਲ ਇਸ ਅੰਮ੍ਰਿਤਕਾਲ ਨੂੰ ਸਵੀਕਾਰ ਕਰਕੇ ਇੱਕ ਸਮੂਹਿਕ ਸੰਕਲਪ ਲਿਆ ਹੈ ਕਿ ਆਜ਼ਾਦੀ ਦੀ ਸ਼ਤਾਬਦੀ ਤੱਕ ਭਾਰਤ ਵਿਸ਼ਵ ਵਿੱਚ ਹਰ ਖੇਤਰ ਵਿੱਚ ਸਭ ਤੋਂ ਅੱਗੇ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਸੰਕਲਪ ਨੂੰ ਸਿੱਧ ਕਰਨ ਦੇ ਕਈ ਪੜਾਅ ਹਨ, ਜਿਨ੍ਹਾਂ ਵਿੱਚ 2027 ਤੱਕ ਭਾਰਤ ਨੂੰ ਵਿਸ਼ਵ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣਾ ਪਹਿਲਾ ਕਦਮ ਹੋਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ 2047 ਤੱਕ ਭਾਰਤ ਨੂੰ ਪੂਰਨ ਵਿਕਸਿਤ ਰਾਸ਼ਟਰ ਬਣਾਉਣ ਦਾ ਸੰਕਲਪ ਪੂਰਾ ਕਰਨ ਦਾ ਕਾਲਖੰਡ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅੰਮ੍ਰਿਤਕਾਲ ਭਾਰਤ ਦੇ ਲਈ ਇੱਕ ਸੁਨਹਿਰੀ ਅਵਸਰ ਹੈ।

0I9A0128.JPG

 ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਇੱਕ ਸਾਇੰਟਿਫਿਕ ਰੋਡਮੈਪ ਅਤੇ ਸਮਾਂਬੱਧ ਪ੍ਰੋਗਰਾਮ ਦੇ ਤਹਿਤ ਰੀਜ਼ਨਲ ਲੀਡਰ ਤੋਂ ਗਲੋਬਲ ਲੀਡਰ ਬਣਨ ਦੀ ਭਾਰਤ ਦੀ ਯਾਤਰਾ ਨੂੰ ਆਕਾਰ ਮਿਲਿਆ ਹੈ ਅਤੇ ਇਸ ਰਸਤੇ ‘ਤੇ ਅਸੀਂ ਅੱਗੇ ਵੀ ਵਧੇ ਹਾਂ। ਉਨ੍ਹਾਂ ਨੇ ਕਿਹਾ ਕਿ ਇਸ ਦਿਸ਼ਾ ਵਿੱਚ ਅੱਗੇ ਵਧਦੇ ਅਤੇ ਆਲਮੀ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਆਪਣੀਆਂ ਵਿਵਸਥਾਵਾਂ ਨੂੰ ਅੱਪਗ੍ਰੇਡ ਕਰਨਾ ਹੋਵੇਗਾ ਅਤੇ BHARATPOL ਇਸੇ ਦਿਸ਼ਾ ਵਿੱਚ ਇੱਕ ਕਦਮ ਹੈ। 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ BHARATPOL ਦੇ 5 ਪ੍ਰਮੁੱਖ ਮਾਡਿਊਲਸ– Connect, INTERPOL Notices, References, Broadcast ਅਤੇ Resources – ਦੇ ਜ਼ਰੀਏ ਸਾਡੀਆਂ ਸਾਰੀਆਂ ਕਾਨੂੰਨ ਲਾਗੂਕਰਨ ਵਾਲੀਆਂ ਏਜੰਸੀਆਂ ਨੂੰ ਸਹਾਇਤਾ ਦਾ ਇੱਕ ਤਕਨੀਕੀ ਮੰਚ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ Connect ਦੇ ਜ਼ਰੀਏ ਸਾਡੀਆਂ ਸਾਰੀਆਂ ਕਾਨੂੰਨ ਲਾਗੂਕਰਨ ਏਜੰਸੀਆਂ ਹੁਣ ਇੱਕ ਤਰ੍ਹਾਂ ਨਾਲ ਇੰਟਰਪੋਲ ਦੀਆਂ National Central Bureau (NCB-New Delhi) ਬਣ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਇੰਟਰਪੋਲ ਨੋਟਿਸ ਲਈ ਬੇਨਤੀਆਂ ਦਾ ਤੁਰੰਤ, ਸੁਰੱਖਿਅਤ ਅਤੇ ਸੰਰਚਿਤ ਪ੍ਰਸਾਰਣ ਵੀ ਇਸ ਨਾਲ ਸੁਨਿਸ਼ਚਿਤ ਹੋ ਜਾਵੇਗਾ, ਜਿਸ ਨਾਲ ਅਸੀਂ ਭਾਰਤ ਦੇ ਅਪਰਾਧੀਆਂ ਅਤੇ ਦੁਨੀਆ ਭਰ ਦੇ ਅਪਰਾਧੀਆਂ ਨੂੰ ਭਾਰਤ ਵਿੱਚ ਤੇਜ਼ ਗਤੀ ਨਾਲ ਲੋਕੇਟ ਕਰਨ ਦੀ ਇੱਕ ਵਿਗਿਆਨਿਕ ਵਿਵਸਥਾ ਖੜ੍ਹੀ ਕਰ ਸਕਾਂਗੇ। ਸ਼੍ਰੀ ਸ਼ਾਹ ਨੇ ਕਿਹਾ ਕਿ 195 ਦੇਸ਼ਾਂ ਦੇ INTERPOL References ਦੇ ਜ਼ਰੀਏ ਵਿਦੇਸ਼ਾਂ ਵਿੱਚ ਜਾਂਚ ਲਈ ਅੰਤਰਰਾਸ਼ਟਰੀ ਸਹਾਇਤਾ ਲੈਣਾ ਅਤੇ ਦੇਣਾ ਬਹੁਤ ਅਸਾਨ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ 195 ਦੇਸ਼ਾਂ ਤੋਂ ਸਹਾਇਤਾ ਦੇ ਲਈ ਬੇਨਤੀਆਂ, ਸਾਡੇ ਕੋਲ  Broadcast ਰਾਹੀਂ ਤੁਰੰਤ ਉਪਲਬਧ ਹੋਣਗੀਆਂ ਅਤੇ Resources ਰਾਹੀਂ ਅਸੀਂ ਦਸਤਾਵੇਜ਼ਾਂ ਅਤੇ ਸਮਰੱਥਾ ਨਿਰਮਾਣ ਨੂੰ ਪ੍ਰਾਪਤ ਕਰਨ ਅਤੇ ਭੇਜਣ ਦੀ ਵਿਵਸਥਾ ਖੜ੍ਹੀ ਕਰ ਸਕਾਂਗੇ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ BHARATPOL  ਪੋਰਟਲ ਨੂੰ ਬਹੁਤ ਵਿਸਤ੍ਰਿਤ ਐਕਸਰਸਾਈਜ਼ ਕਰਕੇ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ real-time interface  ਇਸ ਪੋਰਟਲ ਦੀ ਵਿਸ਼ੇਸ਼ਤਾ ਹੈ ਜੋ ਅਪਰਾਧ ਨਿਯੰਤਰਣ ਲਈ ਸਾਡੀਆਂ ਏਜੰਸੀਆਂ ਦਰਮਿਆਨ ਸਿੱਧਾ ਅਤੇ ਪ੍ਰਭਾਵੀ ਸੰਵਾਦ ਸੁਨਿਸ਼ਚਿਤ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਸ ਪੋਰਟਲ ਦੇ ਜ਼ਰੀਏ ਗਲੋਬਲ ਨੈੱਟਵਰਕ ਨਾਲ  real-time  ਡੇਟਾ ਸ਼ੇਅਰਿੰਗ ਅਤੇ ਰੈੱਡ ਕੌਰਨਰ ਨੋਟਿਸ ਅਤੇ ਹੋਰ ਨੋਟਿਸ ਨੂੰ ਜਾਰੀ ਕਰਨ ਲਈ ਦੂਸਰੇ ਦੇਸ਼ਾਂ ਦੇ ਅਤੇ ਸਾਡੀਆਂ ਬੇਨਤੀਆਂ ‘ਤੇ ਅਸੀਂ ਤੇਜ਼ੀ ਨਾਲ ਕੰਮ ਕਰ ਸਕਾਂਗੇ। ਸ਼੍ਰੀ ਸ਼ਾਹ ਨੇ ਕਿਹਾ ਕਿ ਕਈ ਵਰ੍ਹਿਆਂ ਤੱਕ ਭਾਰਤ ਵਿੱਚ ਅਪਰਾਧ ਕਰਕੇ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਭੱਜ ਜਾਣ ਵਾਲੇ ਅਪਰਾਧੀ ਸਾਡੇ ਕਾਨੂੰਨਾਂ ਦੀ ਪਕੜ ਤੋਂ ਬਾਹਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਆਧੁਨਿਕ ਵਿਵਸਥਾਵਾਂ ਦੀ ਵਰਤੋਂ ਕਰਕੇ ਕਾਨੂੰਨ ਦੀ ਪਹੁੰਚ ਤੋਂ ਬਾਹਰ ਰਹੇ ਅਪਰਾਧੀਆਂ ਨੂੰ ਸਾਡੇ ਕਾਨੂੰਨ ਦੀ ਪਕੜ ਵਿੱਚ ਲਿਆ ਜਾਵੇਗਾ।

0I9A0112.JPG

 ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਦੁਆਰਾ ਲਿਆਂਦੇ ਗਏ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਵਿੱਚ Trial In Absentia ਦਾ ਪ੍ਰਾਵਧਾਨ ਜੋੜਿਆ ਗਿਆ ਹੈ, ਜਿਸ ਦੇ ਤਹਿਤ ਇੱਕ ਨਿਆਇਕ ਪ੍ਰਕਿਰਿਆ ਸੁਨਿਸ਼ਚਿਤ ਕਰਕੇ ਕੋਰਟ ਦੇ ਹੁਕਮਾਂ ਦੇ ਨਾਲ ਭਗੌੜੇ ਅਪਰਾਧੀਆਂ ਦੀ ਗ਼ੈਰ ਹਾਜ਼ਰੀ ਵਿੱਚ ਉਨ੍ਹਾਂ ‘ਤੇ ਕੇਸ ਚਲਾਉਣਾ ਅਸਾਨ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਅਪਰਾਧੀਆਂ ਨੂੰ ਭਾਰਤੀ ਅਦਾਲਤਾਂ ਤੋਂ ਸਜ਼ਾ ਮਿਲਣ ਦੇ ਬਾਅਦ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਭਾਰਤ ਲਿਆਉਣਾ ਅਸਾਨ ਹੋ ਜਾਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਨਵੇਂ ਪ੍ਰਾਵਧਾਨ ਅਤੇ BHARATPOL ਦੇ ਜ਼ਰੀਏ ਸਾਡੀਆਂ ਕਾਨੂੰਨ ਲਾਗੂਕਰਨ ਵਾਲੀਆਂ ਏਜੰਸੀਆਂ ਦੇ ਲਈ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਲੁਕੇ ਹੋਏ ਅਪਰਾਧੀਆਂ ਨੂੰ ਭਾਰਤੀ ਨਿਆਂ ਪ੍ਰਣਾਲੀ ਦੇ ਤਹਿਤ ਸਜ਼ਾ ਦਿਲਾਉਣਾ ਅਸਾਨ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਉਦੇਸ਼ ਦੀ ਪ੍ਰਾਪਤੀ ਲਈ CBI ਨੂੰ BHARATPOL ਦੀ ਸ਼ੁਰੂਆਤ ਦੇ ਨਾਲ –ਨਾਲ ਇਸ ਦੀ ਟ੍ਰੇਨਿੰਗ ਨੂੰ ਹੇਠਾਂ ਤੱਕ ਪਹੁੰਚਾਉਣ ਦੀ ਵੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਇਸ ਨਾਲ ਸਾਡੀਆਂ ਵਿਵਸਥਾਵਾਂ ਲੌਜੀਕਲ ਐਂਡ ਤੱਕ ਪਹੁੰਚਣਗੀਆਂ ਅਤੇ ਪਾਰਦਰਸ਼ਿਤਾ, ਕੁਸ਼ਲਤਾ ਅਤੇ ਪ੍ਰਭਾਵਸ਼ੀਲਤਾ ਨੂੰ ਵਧਾਉਣ ਵਿੱਚ ਸਾਨੂੰ ਲਾਭ ਹੋਵੇਗਾ। 

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਡ੍ਰੱਗਸ ਸਮਗਲਿੰਗ, ਹਥਿਆਰਾਂ ਦੀ ਸਮਗਲਿੰਗ, ਮਨੁੱਖੀ ਤਸਕਰੀ, ਸਰਹੱਦ ਤੋਂ ਪਾਰ ਹੋਣ ਵਾਲੇ ਆਤੰਕਵਾਦ ਜਿਹੇ ਅਪਰਾਧਾਂ ਵਿੱਚ ਇਹ ਨਵੀਂ ਵਿਵਸਥਾ ਬਹੁਤ ਸਹਾਇਤਾ ਕਰੇਗੀ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਕਾਰ ਦੇ ਅਪਰਾਧਾਂ ਦੇ ਬਾਰੇ ਰਾਜਾਂ ਦੀ ਪੁਲਿਸ ਫੋਰਸ ਨੂੰ BHARATPOL ਦੇ ਨੈੱਟਵਰਕ ਜ਼ਰੀਏ 195 ਦੇਸ਼ਾਂ ਦੀ ਪੁਲਿਸ ਦੇ ਨਾਲ ਜਾਣਕਾਰੀ ਸਾਂਝਾ ਕਰਕੇ ਉਨ੍ਹਾਂ ਦਾ ਸਹਿਯੋਗ ਪ੍ਰਾਪਤ ਕਰਨ ਵਿੱਚ ਸਹਾਇਤਾ ਮਿਲੇਗੀ। ਸ਼੍ਰੀ ਸ਼ਾਹ ਨੇ ਕਿਹਾ ਕਿ ਇੰਟਰਪੋਲ ਦੇ ਸਾਰੇ notices ਬਾਰੇ ਸਾਡੀਆਂ ਕਾਨੂੰਨ ਲਾਗੂਕਰਨ ਏਜੰਸੀਆਂ ਦੀ ਜਾਗਰੂਕਤਾ ਵਧਾਉਣ ਅਤੇ ਇਸ ਪ੍ਰਣਾਲੀ ਨੂੰ ਸੰਸਥਾਗਤ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਭ ਤੋਂ ਵੱਡਾ ਫਾਇਦਾ ਅੰਤਰਰਾਸ਼ਟਰੀ ਡੇਟਾ ਦੇ ਉਪਯੋਗ ਦੇ ਸਬੰਧ ਵਿੱਚ ਹੋਵੇਗਾ, ਜਿਸ ਦੇ ਤਹਿਤ ਸਾਡੇ ਯੁਵਾ ਅਧਿਕਾਰੀਆ ਲਈ 19 ਤਰ੍ਹਾਂ ਦੇ ਇੰਟਰਪੋਲ ਦੇ ਡੇਟਾਬੇਸ ਸਾਡੇ ਕੋਲ ਐਨਾਲਿਸਿਸ, ਅਪਰਾਧ ਰੋਕਣ ਦੀ ਵਿਵਸਥਾ ਖੜ੍ਹੀ ਕਰਨ ਅਤੇ ਅਪਰਾਧੀਆਂ  ਨੂੰ ਫੜਨ ਲਈ ਵੀ ਉਪਲਬਧ ਹੋਣਗੇ। ਉਨ੍ਹਾਂ ਨੇ  ਕਿਹਾ ਕਿ ਇਸ ਦੇ ਜ਼ਰੀਏ ਸਾਈਬਰ ਅਪਰਾਧ ਦੀਆਂ ਨਵੀਆਂ ਚੁਣੌਤੀਆਂ ਨਾਲ ਵੀ ਅਸੀਂ ਬਿਹਤਰ ਢੰਗ ਅਤੇ ਤੇਜ਼ ਗਤੀ ਨਾਲ ਨਿਪਟ ਸਕਾਂਗੇ। ਉਨ੍ਹਾਂ ਨੇ ਕਿਹਾ ਕਿ ਇਹ ਪੂਰੀ ਵਿਵਸਥਾ ਯੁਗਾਂਤਕਾਰੀ ਅਤੇ ਸਾਡੀ ਪੜਤਾਲ ਨੂੰ ਨਵੇਂ ਆਯਾਮ ਦੇਣ ਵਿੱਚ ਸਫਲ ਹੋਵੇਗੀ।

0I9A0498.JPG

ਭਾਰਤ ਵਿੱਚ INTERPOL ਦੇ ਲਈ National Central Bureau (NCB-New Delhi) ਵਜੋਂ CBI, ਕਾਨੂੰਨ ਲਾਗੂਕਰਨ ਏਜੰਸੀਆਂ ਸਹਿਤ ਦੇਸ਼ ਭਰ ਦੀਆਂ ਵੱਖ-ਵੱਖ ਏਜੰਸੀਆਂ ਦੇ ਨਾਲ ਮਿਲ ਕੇ ਅਪਰਾਧਿਕ ਮਾਮਲਿਆਂ ਵਿੱਚ ਅੰਤਰਰਾਸ਼ਟਰੀ ਸਹਿਯੋਗ ਵਿੱਚ ਮਦਦ ਕਰਦਾ ਹੈ। ਕੇਂਦਰ, ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੱਧਰ ‘ਤੇ ਇਹ ਤਾਲਮੇਲ INTERPOL Liaison Officers (ILOs) ਦੇ ਜ਼ਰੀਏ ਕੀਤਾ ਜਾਂਦਾ ਹੈ, ਜੋ ਆਪਣੇ-ਆਪਣੇ ਸੰਗਠਨਾਂ ਵਿੱਚ ਸੁਪਰਿੰਟੈਂਡੈਂਟ ਆਫ ਪੁਲਿਸ, ਪੁਲਿਸ ਕਮਿਸ਼ਨਰਸ ਅਤੇ ਬ੍ਰਾਂਚਾਂ ਦੇ ਹੈੱਡਸ ਦੇ ਪੱਧਰ ‘ਤੇ Unit Officers (UOs) ਨਾਲ ਜੁੜੇ ਹੁੰਦੇ ਹਨ। ਵਰਤਮਾਨ ਵਿੱਚ, CBI, ILOs, ਅਤੇ UOs ਦਰਮਿਆਨ ਸੰਚਾਰ ਮੁੱਖ ਤੌਰ ‘ਤੇ ਪੱਤਰਾਂ, ਈਮੇਲ ਅਤੇ ਫੈਕਸ ‘ਤੇ ਨਿਰਭਰ ਹੈ।

*****

ਆਰਕੇ/ਵੀਵੀ/ਪੀਆਰ/ਪੀਐੱਸ


(Release ID: 2091190) Visitor Counter : 62