ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਸਕੱਤਰ ਨੇ ਦੇਸ਼ ਵਿੱਚ ਸਾਹ ਸਬੰਧੀ ਬਿਮਾਰੀਆਂ ਦੀ ਸਥਿਤੀ ਅਤੇ ਜਨਤਕ ਸਿਹਤ ਉਪਾਵਾਂ ਦੀ ਸਮੀਖਿਆ ਕੀਤੀ
ਦੇਸ਼ ਵਿੱਚ ਸਾਹ ਦੀਆਂ ਬਿਮਾਰੀਆਂ ਵਿੱਚ ਕੋਈ ਵਾਧਾ ਨਹੀਂ; ਅਜਿਹੇ ਮਾਮਲਿਆਂ ਦਾ ਪਤਾ ਲਗਾਉਣ ਲਈ ਸਖ਼ਤ ਨਿਗਰਾਨੀ ਦੇ ਪ੍ਰਬੰਧ ਕੀਤੇ ਗਏ ਹਨ
ਰਾਜਾਂ ਨੂੰ ਰੋਕਥਾਮ ਉਪਾਵਾਂ ਦੇ ਬਾਰੇ ਜਨਤਾ ਦਰਮਿਆਨ ਜਾਗਰੂਕਤਾ ਵਧਾਉਣ ਦੀ ਸਲਾਹ ਦਿੱਤੀ ਗਈ
ਰਾਜਾਂ ਨੂੰ ਆਈਐੱਲਆਈ/ਐੱਸਏਆਰਆਈ ਨਿਗਰਾਨੀ ਨੂੰ ਮਜ਼ਬੂਤ ਕਰਨ ਅਤੇ ਉਸ ਦੀ ਸਮੀਖਿਆ ਕਰਨ ਲਈ ਕਿਹਾ ਗਿਆ ਹੈ
Posted On:
07 JAN 2025 10:26AM by PIB Chandigarh
ਕੇਂਦਰੀ ਸਿਹਤ ਸਕੱਤਰ ਸ਼੍ਰੀਮਤੀ ਪੁਣਯ ਸਲੀਲਾ ਸ਼੍ਰੀਵਾਸਤਵ (Punya Salila Srivastava) ਨੇ ਕੱਲ੍ਹ ਵਰਚੁਅਲ ਮਾਧਿਅਮ ਰਾਹੀਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਦੇਸ਼ ਵਿੱਚ ਸਾਹ ਸਬੰਧੀ ਬਿਮਾਰੀਆਂ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ। ਚੀਨ ਵਿੱਚ ਹਿਊਮਨ ਮੈਟਾਨਿਊਮੋਵਾਇਰਸ (ਐੱਚਐੱਮਪੀਵੀ) ਦੇ ਮਾਮਲਿਆਂ ਵਿੱਚ ਵਾਧੇ ਦੀਆਂ ਮੀਡੀਆ ਰਿਪੋਰਟਾਂ ਤੋਂ ਬਾਅਦ ਦੇਸ਼ ਵਿੱਚ ਅਜਿਹੇ ਮਾਮਲਿਆਂ ਦੀ ਸਥਿਤੀ ਅਤੇ ਜਨਤਕ ਸਿਹਤ ਉਪਾਵਾਂ ਦੀ ਸਮੀਖਿਆ ਕਰਨ ਲਈ ਇਹ ਮੀਟਿੰਗ ਬੁਲਾਈ ਗਈ ਸੀ। ਮੀਟਿੰਗ ਵਿੱਚ ਡਾ. ਰਾਜੀਵ ਬਹਿਲ, ਸਕੱਤਰ (ਡੀਐੱਚਆਰ), ਡਾ. (ਪ੍ਰੋ) ਅਤੁਲ ਗੋਇਲ, ਡੀਜੀਐੱਚਐੱਸ, ਰਾਜਾਂ ਦੇ ਸਿਹਤ ਸਕੱਤਰ ਅਤੇ ਅਧਿਕਾਰੀ ਅਤੇ ਐੱਨਸੀਡੀਸੀ, ਆਈਡੀਐੱਸਪੀ, ਆਈਸੀਐੱਮਆਰ, ਐੱਨਆਈਵੀ ਅਤੇ ਆਈਡੀਐੱਸਪੀ ਦੀਆਂ ਰਾਜ ਨਿਗਰਾਨੀ ਯੂਨਿਟਾਂ ਦੇ ਮਾਹਿਰਾਂ ਨੇ ਹਿੱਸਾ ਲਿਆ
ਮੀਟਿੰਗ ਵਿੱਚ ਇਹ ਦੁਹਰਾਇਆ ਗਿਆ ਕਿ ਆਈਡੀਐੱਸਪੀ ਦੇ ਅੰਕੜਿਆਂ ਅਨੁਸਾਰ, ਦੇਸ਼ ਵਿੱਚ ਕਿਤੇ ਵੀ ਆਈਐੱਲਆਈ/ਐੱਸਏਆਰਆਈ ਮਾਮਲਿਆਂ ਵਿੱਚ ਕੋਈ ਅਸਧਾਰਨ ਵਾਧਾ ਨਹੀਂ ਦੇਖਿਆ ਗਿਆ ਹੈ। ਇਸ ਦੀ ਪੁਸ਼ਟੀ ਆਈਸੀਐੱਮਆਰ ਦੇ ਸੈਂਟੀਨੇਲ ਸਰਵੀਲਾਂਸ ਡੇਟਾ (sentinel surveillance data) ਦੁਆਰਾ ਵੀ ਇਸ ਦੀ ਪੁਸ਼ਟੀ ਹੁੰਦੀ ਹੈ।
ਕੇਂਦਰੀ ਸਿਹਤ ਸਕੱਤਰ ਨੇ ਜ਼ੋਰ ਦੇ ਕੇ ਕਿਹਾ ਕਿ 2001 ਵਿੱਚ ਗਲੋਬਲ ਪੱਧਰ ‘ਤੇ ਮੌਜੂਦ ਐੱਚਐੱਮਪੀਵੀ ਨੂੰ ਲੈਕੇ ਲੋਕਾਂ ਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਰਾਜਾਂ ਨੂੰ ਆਈਐੱਲਆਈ/ਐੱਸਏਆਰਆਈ ਨਿਗਰਾਨੀ ਨੂੰ ਮਜ਼ਬੂਤ ਕਰਨ ਅਤੇ ਸਮੀਖਿਆ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਦੁਹਰਾਇਆ ਕਿ ਆਮ ਤੌਰ ‘ਤੇ ਸਰਦੀਆਂ ਦੇ ਮਹੀਨਿਆਂ ਵਿੱਚ ਸਾਹ ਸਬੰਧੀ ਬਿਮਾਰੀਆਂ ਵਿੱਚ ਵਾਧਾ ਦੇਖਿਆ ਜਾਂਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੇਸ਼ ਸਾਹ ਸਬੰਧੀ ਬਿਮਾਰੀਆਂ ਦੇ ਮਾਮਲਿਆਂ ਵਿੱਚ ਕਿਸੇ ਵੀ ਸੰਭਾਵੀ ਵਾਧੇ ਲਈ ਪੂਰੀ ਤਰ੍ਹਾਂ ਤਿਆਰ ਹੈ।
ਹਿਊਮਨ ਮੈਟਾਨਿਊਮੋਵਾਇਰਸ (ਐੱਚਐੱਮਪੀਵੀ) ਕਈ ਸਾਹ ਸਬੰਧੀ ਵਾਇਰਸਾਂ ਵਿੱਚੋਂ ਇੱਕ ਹੈ ਜੋ ਖ਼ਾਸਕਰ ਸਰਦੀਆਂ ਵਿੱਚ ਅਤੇ ਬਸੰਤ ਦੇ ਸ਼ੁਰੂਆਤੀ ਮਹੀਨੀਆਂ ਦੌਰਾਨ ਸਾਰੇ ਉਮਰ ਦੇ ਲੋਕਾਂ ਵਿੱਚ ਸੰਕ੍ਰਮਣ ਦਾ ਕਾਰਨ ਬਣ ਸਕਦਾ ਹੈ। ਵਾਇਰਸ ਦਾ ਸੰਕ੍ਰਮਣ ਆਮ ਤੌਰ ‘ਤੇ ਹਲਕਾ ਹੁੰਦਾ ਹੈ ਅਤੇ ਜ਼ਿਆਦਾਤਕ ਮਾਮਲੇ ਆਪਣੇ ਆਪ ਠੀਕ ਹੋ ਜਾਂਦੇ ਹਨ। ਮੀਟਿੰਗ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਆਈਸੀਐੱਮਆਰ-ਵੀਆਰਡੀਐੱਲ ਪ੍ਰਯੋਗਸ਼ਾਲਾਵਾਂ ਵਿੱਚ ਲੋੜੀਂਦੀਆਂ ਡਾਇਗਨੌਸਟਿਕ ਸਹੂਲਤਾਂ ਉਪਲਬਧ ਹਨ।
ਰਾਜਾਂ ਨੂੰ ਵਾਇਰਸ ਦੇ ਸੰਕ੍ਰਮਣ ਦੀ ਰੋਕਥਾਮ ਦੇ ਸਬੰਧ ਵਿੱਚ ਲੋਕਾਂ ਵਿੱਚ ਆਈਈਸੀ ਅਤੇ ਜਾਗਰੂਕਤਾ ਵਧਾਉਣ ਦੀ ਸਲਾਹ ਦਿੱਤੀ ਗਈ। ਲੋਕਾਂ ਨੂੰ ਸਾਬਣ ਅਤੇ ਪਾਣੀ ਦੇ ਨਾਲ ਵਾਰ-ਵਾਰ ਹੱਥ ਧੋਣ, ਗੰਦੇ ਹੱਥਾਂ ਨਾਲ ਆਪਣੀਆਂ ਅੱਖਾਂ, ਨੱਕ ਜਾਂ ਮੂੰਹ ਨੂੰ ਛੂਹਣ ਤੋਂ ਪਰਹੇਜ਼ ਕਰਨਾ, ਬਿਮਾਰੀ ਦੇ ਲੱਛਣ ਵਾਲੇ ਲੋਕਾਂ ਦੇ ਨਾਲ ਨਜ਼ਦੀਕੀ ਸੰਪਰਕ ਤੋਂ ਪਰਹੇਜ਼ ਕਰਨਾ ਅਤੇ ਖੰਘ ਜਾਂ ਛਿੱਕ ਆਉਣ 'ਤੇ ਮੂੰਹ ਅਤੇ ਨੱਕ ਨੂੰ ਢੱਕਣ ਵਰਗੇ ਉਪਾਅ ਅਪਣਾਉਣ ਦੀ ਸਲਾਹ ਦਿੱਤੀ ਗਈ ਹੈ।
***
ਐੱਮਵੀ
HFW/HMPV- VC with states/7th January 2025/1
(Release ID: 2091064)
Visitor Counter : 27
Read this release in:
Odia
,
Urdu
,
Gujarati
,
English
,
Marathi
,
Hindi
,
Bengali-TR
,
Bengali
,
Tamil
,
Telugu
,
Kannada
,
Malayalam