ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਰਧਾਨ ਮੰਤਰੀ ਨੇ ਸਵਾਭੀਮਾਨ ਅਪਾਰਟਮੈਂਟ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ

Posted On: 03 JAN 2025 8:24PM by PIB Chandigarh

 

 ‘ਸਾਰਿਆਂ ਦੇ ਲਈ ਆਵਾਸ’ ਦੀ ਆਪਣੀ ਵਚਨਬੱਧਤਾ ਦੇ ਅਨੁਰੂਪ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਲਮ ਪੁਨਰਵਾਸ ਯੋਜਨਾ ਦੇ ਤਹਿਤ ਝੁੱਗੀ-ਝੋਪੜੀ (ਜੇਜੇ) ਕਲਸਟਰ ਦੇ ਨਿਵਾਸੀਆਂ ਦੇ ਲਈ ਦਿੱਲੀ ਦੇ ਅਸ਼ੋਕ ਵਿਹਾਰ ਸਥਿਤ ਸਵਾਭੀਮਾਨ ਅਪਾਰਟਮੈਂਟ ਵਿੱਚ ਨਵਨਿਰਮਿਤ ਫਲੈਟਾਂ ਦਾ ਅੱਜ ਦੌਰਾ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸਵਾਭੀਮਾਨ ਅਪਾਰਟਮੈਂਟ ਦੇ ਲਾਭਾਰਥੀਆਂ ਨਾਲ ਗੱਲਬਾਤ ਵੀ ਕੀਤੀ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਵਾਭੀਮਾਨ ਅਪਾਰਟਮੈਂਟ ਵਿੱਚ ਰਹਿਣ ਵਾਲੇ ਲਾਭਾਰਥੀਆਂ ਦੇ ਨਾਲ ਦਿਲ ਨੂੰ ਛੂਹ ਲੈਣ ਵਾਲੀ ਗੱਲਬਾਤ ਵਿੱਚ ਸਰਕਾਰ ਦੀ ਆਵਾਸ ਪਹਿਲ ਨਾਲ ਆਏ ਬਦਲਾਵ ‘ਤੇ ਆਪਣੀ ਖੁਸ਼ੀ ਜਾਹਿਰ ਕੀਤੀ। ਇਸ ਗੱਲਬਾਤ ਵਿੱਚ ਉਨ੍ਹਾਂ ਪਰਿਵਾਰਾਂ ਦੇ ਜੀਵਨ ਵਿੱਚ ਆਏ ਸਕਾਰਾਤਮਕ ਬਦਲਾਵ ਝਲਕੇ, ਜੋ ਪਹਿਲਾਂ ਝੁੱਗੀਆਂ ਵਿੱਚ ਰਹਿੰਦੇ ਸੀ ਅਤੇ ਹੁਣ ਉਨ੍ਹਾਂ ਦੇ ਕੋਲ ਪੱਕੇ ਘਰ ਹਨ।

 

ਗੱਲਬਾਤ ਦੌਰਾਨ, ਪ੍ਰਧਾਨ ਮੰਤਰੀ ਨੇ ਲਾਭਾਰਥੀਆਂ ਤੋਂ ਪੁੱਛਿਆ, “ਤਾਂ, ਕੀ ਤੁਹਾਨੂੰ ਘਰ ਮਿਲ ਗਿਆ ਹੈ?”, ਜਿਸ ‘ਤੇ ਇੱਕ ਲਾਭਾਰਥੀ ਨੇ ਜਵਾਬ ਦਿੱਤਾ, “ਹਾਂ, ਸਰ, ਸਾਨੂੰ ਮਿਲ ਗਿਆ ਹੈ। ਅਸੀਂ ਤੁਹਾਡੇ ਬਹੁਤ ਆਭਾਰੀ ਹਾਂ, ਤੁਸੀਂ ਸਾਨੂੰ ਝੋਪਰੀ ਤੋਂ ਮਹਿਲ ਵਿੱਚ ਪਹੁੰਚਾ ਦਿੱਤਾ ਹੈ।” ਪ੍ਰਧਾਨ ਮੰਤਰੀ ਨੇ ਨਿਮਰਤਾਪੂਰਵਕ ਕਿਹਾ, ਮੇਰੇ ਕੋਲ ਘਰ ਨਹੀਂ ਹੈ, ਲੇਕਿਨ ਆਪ ਸਭ ਨੂੰ ਇੱਕ ਘਰ ਮਿਲ ਗਿਆ ਹੈ।

ਗੱਲਬਾਤ ਦੌਰਾਨ ਇੱਕ ਲਾਭਾਰਥੀ ਨੇ ਆਭਾਰ ਵਿਅਕਤ ਕਰਦੇ ਹੋਏ ਕਿਹਾ, “ਹਾਂ, ਸਰ, ਤੁਹਾਡਾ ਝੰਡਾ ਹਮੇਸ਼ਾ ਬੁਲੰਦ ਰਹੇ ਅਤੇ ਤੁਸੀਂ ਜਿੱਤ ਦੇ ਰਹੋ।” ਇਸ ‘ਤੇ, ਪ੍ਰਧਾਨ ਮੰਤਰੀ ਨੇ ਲੋਕਾਂ ਦੀ ਜ਼ਿੰਮੇਦਾਰੀ ‘ਤੇ ਜ਼ੋਰ ਦਿੰਦੇ ਹੋਏ ਕਿਹਾ, “ਸਾਡਾ ਝੰਡਾ ਉੱਚਾ ਰਹਿਣਾ ਚਾਹੀਦਾ ਹੈ ਅਤੇ ਇਸ ਨੂੰ ਬਣਾਏ ਰੱਖਣਾ ਆਪ ਸਭ ‘ਤੇ ਨਿਰਭਰ ਹੈ।” ਇਸ ਲਾਭਾਰਥੀ ਨੇ ਕਠਿਨਾਈ ਭਰੇ ਜੀਵਨ ਤੋਂ ਆਪਣੇ ਘਰ ਵਿੱਚ ਆਉਣ ਦੀ ਖੁਸ਼ੀ ਸਾਂਝਾ ਕਰਦੇ ਹੋਏ ਕਿਹਾ, “ਇੰਨੇ ਸਾਲਾਂ ਤੋਂ ਅਸੀਂ ਭਗਵਾਨ ਰਾਮ ਦੀ ਉਡੀਕ ਕਰ ਰਹੇ ਸੀ। ਇਸੇ ਤਰ੍ਹਾਂ, ਅਸੀਂ ਤੁਹਾਡੀ ਵੀ ਉਡੀਕ ਕਰ ਰਹੇ ਸੀ ਅਤੇ ਤੁਹਾਡੇ ਯਤਨਾਂ ਨਾਲ ਅਸੀਂ ਝੁੱਗੀ-ਝੋਪੜੀਆਂ ਤੋਂ ਨਿਕਲ ਕੇ ਇਸ ਇਮਾਰਤ ਵਿੱਚ ਆ ਗਏ ਹਾਂ। ਇਸ ਤੋਂ ਜ਼ਿਆਦਾ ਖੁਸ਼ੀ ਹੋਰ ਕੀ ਹੋ ਸਕਦੀ ਹੈ? ਇਹ ਸਾਡਾ ਸੁਭਾਗ ਹੈ ਕਿ ਤੁਸੀਂ ਸਾਡੇ ਇੰਨੇ ਕਰੀਬ ਹੋ।”

 

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਏਕਤਾ ਅਤੇ ਪ੍ਰਗਤੀ ‘ਤੇ ਜ਼ੋਰ ਦਿੰਦੇ ਹੋਏ ਕਿਹਾ, “ਦੂਸਰਿਆਂ ਨੂੰ ਇਸ ਗੱਲ ਦੀ ਪ੍ਰੇਰਣਾ ਮਿਲਣੀ ਚਾਹੀਦੀ ਹੈ ਕਿ ਅਸੀਂ ਇਕੱਠੇ ਮਿਲ ਕੇ ਇਸ ਦੇਸ਼ ਵਿੱਚ ਬਹੁਤ ਕੁਝ ਹਾਸਲ ਕਰ ਸਕਦੇ ਹਾਂ।”

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਹ ਵੀ ਦੱਸਿਆ ਕਿ ਕਿਵੇਂ ਅਜਿਹੇ ਗਰੀਬ ਪਰਿਵਾਰਾਂ ਦੇ ਬੱਚੇ, ਸਧਾਰਣ ਪਿਛੋਕੜ ਤੋਂ ਸ਼ੁਰੂਆਤ ਕਰਨ ਦੇ ਬਾਅਦ ਵੀ ਵਿਭਿੰਨ ਖੇਤਰਾਂ ਖਾਸ ਤੌਰ ‘ਤੇ ਖੇਡਾਂ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕਰ ਰਹੇ ਹਨ ਅਤੇ ਦੇਸ਼ ਨੂੰ ਮਾਣ ਮਹਿਸੂਸ ਕਰਵਾ ਰਹੇ ਹਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਇੱਕ ਲਾਭਾਰਥੀ ਨੇ ਦੱਸਿਆ ਕਿ ਉਹ ਸੈਨਿਕ ਬਣਨਾ ਚਾਹੁੰਦਾ ਹੈ, ਜਿਸ ‘ਤੇ ਪ੍ਰਧਾਨ ਮੰਤਰੀ ਨੇ ਸਕਾਰਾਤਮਕ ਪ੍ਰਤੀਕਿਰਿਆ ਦਿੱਤੀ।

 

ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਨੇ ਲਾਭਾਰਥੀਆਂ ਨੂੰ ਉਨ੍ਹਾਂ ਦੇ ਨਵੇਂ ਘਰਾਂ ਵਿੱਚ ਉਨ੍ਹਾਂ ਦੀਆਂ ਅਕਾਂਖਿਆਵਾਂ (ਇੱਛਾਵਾਂ) ਬਾਰੇ ਪੁੱਛਿਆ। ਇੱਕ ਯੁਵਾ ਲੜਕੀ ਨੇ ਦੱਸਿਆ ਕਿ ਉਹ ਆਪਣੀ ਪੜ੍ਹਾਈ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਯੋਜਨਾ ਬਣਾ ਰਹੀ ਹੈ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਉਹ ਕੀ ਬਣਨਾ ਚਾਹੁੰਦੀ ਹੈ, ਤਾਂ ਉਸ ਨੇ ਆਤਮਵਿਸ਼ਵਾਸ ਨਾਲ ਜਵਾਬ ਦਿੱਤਾ ਕਿ ਉਹ ਇੱਕ ਅਧਿਆਪਕ ਬਣਨਾ ਚਾਹੁੰਦੀ ਹੈ।

ਇਸ ਗੱਲਬਾਤ ਵਿੱਚ ਝੁੱਗੀ-ਝੋਪੜੀਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ‘ਤੇ ਵੀ ਚਰਚਾ ਹੋਈ, ਜਿਸ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਪਰਿਵਾਰ ਮਜ਼ਦੂਰ ਜਾਂ ਔਟੋ-ਰਿਕਸ਼ਾ ਚਾਲਕ ਦੇ ਰੂਪ ਵਿੱਚ ਕੰਮ ਕਰਦੇ ਹਨ, ਉਨ੍ਹਾਂ ਦੇ ਕੋਲ ਹੁਣ ਆਪਣੇ ਲਈ ਬਿਹਤਰ ਭਵਿੱਖ ਬਣਾਉਣ ਦਾ ਅਵਸਰ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਪੁੱਛਿਆ ਕਿ ਉਹ ਆਪਣੇ ਨਵੇਂ ਘਰਾਂ ਵਿੱਚ ਆਉਣ ਵਾਲੇ ਤਿਉਹਾਰਾਂ ਨੂੰ ਕਿਵੇਂ ਮਨਾਉਣ ਦੀ ਯੋਜਨਾ ਬਣਾ ਰਹੇ ਹਨ। ਲਾਭਾਰਥੀਆਂ ਨੇ ਦੱਸਿਆ ਕਿ ਉਹ ਸਮੂਹਿਕ ਤੌਰ ‘ਤੇ ਮਨਾਉਣਗੇ, ਜਿਸ ਨਾਲ ਭਾਈਚਾਰੇ ਵਿੱਚ ਏਕਤਾ ਅਤੇ ਖੁਸ਼ੀ ਦੀ ਭਾਵਨਾ ਸੁਨਿਸ਼ਚਿਤ ਹੋਵੇਗੀ।

 

 ਗੱਲਬਾਤ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਲਾਭਾਰਥੀਆਂ ਅਤੇ ਰਾਸ਼ਟਰ ਨੂੰ ਆਸਵੰਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦੀ ਗਰੰਟੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਹੁਣ ਤੱਕ ਪੱਕੇ ਘਰ ਨਹੀਂ ਮਿਲੇ ਹਨ, ਉਨ੍ਹਾਂ ਨੂੰ ਵੀ ਇੱਕ ਘਰ ਜ਼ਰੂਰ ਮਿਲੇਗਾ ਅਤੇ ਸਰਕਾਰ ਇਹ ਸੁਨਿਸ਼ਚਿਤ ਕਰ ਰਹੀ ਹੈ ਕਿ ਇਸ ਦੇਸ਼ ਦੇ ਹਰ ਗਰੀਬ ਵਿਅਕਤੀ ਦੇ ਸਿਰ ‘ਤੇ ਇੱਕ ਪੱਕੀ ਛੱਤ ਹੋਵੇਗੀ।

************

ਐੱਮਜੇਪੀਐੱਸ/ਵੀਜੇ


(Release ID: 2090171) Visitor Counter : 20