ਟੈਕਸਟਾਈਲ ਮੰਤਰਾਲਾ
azadi ka amrit mahotsav

ਟੈਕਸਟਾਈਲ ਅਤੇ ਅਪੈਰਲ ਦੇ ਗਲੋਬਲ ਟ੍ਰੇਡ ਵਿੱਚ ਭਾਰਤ ਦੀ ਹਿੱਸੇਦਾਰੀ 3.9 ਪ੍ਰਤੀਸ਼ਤ


ਵਿੱਤ ਵਰ੍ਹੇ 2024-25 ਦੇ ਅਪ੍ਰੈਲ-ਅਕਤੂਬਰ ਦੀ ਮਿਆਦ ਦੌਰਾਨ ਕੁੱਲ 21,358 ਮਿਲੀਅਨ ਡਾਲਰ ਦੇ ਨਿਰਯਾਤ ਵਿੱਚੋਂ 8733 ਮਿਲੀਅਨ ਡਾਲਰ ਦੇ ਨਿਰਯਾਤ ਨਾਲ ਰੇਡੀਮੇਡ ਗਾਰਮੈਂਟਸ (ਆਰਐੱਮਜੀ) ਦਾs ਕੁੱਲ ਨਿਰਯਾਤ ਵਿੱਚ ਸਭ ਤੋਂ ਵੱਡਾ ਹਿੱਸਾ (41 ਪ੍ਰਤੀਸ਼ਤ), ਕੌਟਨ ਟੈਕਸਟਾਈਲ (33 ਪ੍ਰਤੀਸ਼ਤ, 7082 ਮਿਲੀਅਨ ਡਾਲਰ), ਮੈਨ-ਮੇਡ ਟੈਕਸਟਾਈਲ (15 ਪ੍ਰਤੀਸ਼ਤ, 3105 ਮਿਲੀਅਨ ਡਾਲਰ) ਦਾ ਸਥਾਨ ਹੈ

Posted On: 02 JAN 2025 12:16PM by PIB Chandigarh

ਵਿੱਤ ਵਰ੍ਹੇ 2022-23 ਵਿੱਚ 10,481 ਮਿਲੀਅਨ ਡਾਲਰ ਦੀ ਤੁਲਨਾ ਵਿੱਚ ਵਿੱਤ ਵਰ੍ਹੇ 2023-24 ਵਿੱਚ (8,946 ਮਿਲੀਅਨ ਡਾਲਰ) ਦੌਰਾਨ ਭਾਰਤ ਵਿੱਚ ਟੈਕਸਟਾਈਲ ਅਤੇ ਅਪੈਰਲ ਉਤਪਾਦਾਂ ਦਾ ਆਯਾਤ ਲਗਭਗ 15 ਪ੍ਰਤੀਸ਼ਤ ਘੱਟ ਹੋਇਆ ਹੈ

2023 ਵਿੱਚ ਭਾਰਤ ਦੁਨੀਆ ਵਿੱਚ ਟੈਕਸਟਾਈਲ ਅਤੇ ਅਪੈਰਲ ਦਾ ਛੇਵਾਂ ਸਭ ਤੋਂ ਵੱਡਾ ਨਿਰਯਾਤਕ ਰਿਹਾ ਹੈ। ਭਾਰਤ ਦੇ ਕੁੱਲ ਨਿਰਯਾਤ ਵਿੱਚ ਹੈਂਡੀਕ੍ਰਾਫਟਸ ਸਹਿਤ ਟੈਕਸਟਾਈਲ ਅਤੇ ਅਪੈਰਲ (ਟੀਐਂਡਏ) ਦੀ ਹਿੱਸੇਦਾਰੀ ਸਾਲ 2023-24 ਵਿੱਚ ਜ਼ਿਕਰਯੋਗ 8.21 ਪ੍ਰਤੀਸ਼ਤ ਹੈ। ਟੈਕਸਟਾਈਲ ਅਤੇ ਅਪੈਰਲ ਦੇ ਗਲੋਬਲ ਟ੍ਰੇਡ ਵਿੱਚ ਭਾਰਤ ਦੀ   ਹਿੱਸੇਦਾਰੀ 3.9 ਪ੍ਰਤੀਸ਼ਤ ਹੈ। ਭਾਰਤ ਦੇ ਲਈ ਪ੍ਰਮੁੱਖ ਟੈਕਸਟਾਈਲ ਅਤੇ ਅਪੈਰਲ ਐਕਸਪੋਰਟ ਡੈਸਟੀਨੇਸ਼ਨਸ ਸੰਯੁਕਤ ਰਾਜ ਅਮਰੀਕਾ ਅਤੇ ਯੂਰੋਪੀ ਸੰਘ ਹਨ ਅਤੇ ਕੁੱਲ ਟੈਕਸਟਾਈਲ ਅਤੇ ਅਪੈਰਲ ਐਕਸਪੋਰਟ ਵਿੱਚ ਇਨ੍ਹਾਂ ਦੀ ਹਿੱਸੇਦਾਰੀ ਲਗਭਗ 47 ਪ੍ਰਤੀਸ਼ਤ ਹੈ। ਭਾਰਤ ਇੱਕ ਪ੍ਰਮੁੱਖ ਟੈਕਸਟਾਈਲ ਅਤੇ ਅਪੈਰਲ ਐਕਸਪੋਰਟ ਦੇਸ਼ ਹੈ ਅਤੇ ਟ੍ਰੇਡ ਸਰਪਲੱਸ ਦਾ ਲਾਭ ਲੈਂਦਾ ਹੈ। ਆਯਾਤ ਦਾ ਇੱਕ ਵੱਡਾ ਹਿੱਸਾ ਮੁੜ ਨਿਰਯਾਤ ਅਤੇ ਕੱਚੇ ਮਾਲ ਦੀ ਉਦਯੋਗ ਜ਼ਰੂਰਤ ਦੀ ਪੂਰਤੀ ਲਈ ਹੁੰਦਾ ਹੈ। 

ਜ਼ਿਕਰਯੋਗ ਹੈ ਕਿ ਨਿਰਯਾਤ, ਮੰਗ ਅਤੇ ਸਪਲਾਈ ਦਾ ਇੱਕ ਕੰਮ ਹੈ ਅਤੇ ਆਲਮੀ ਮੰਗ, ਅੰਦਰੂਨੀ ਖਪਤ ਅਤੇ ਮੰਗ, ਆਰਡਰ, ਪ੍ਰਵਾਹ, ਲੌਜਿਸਟਿਕਸ ਆਦਿ ਜਿਹੇ ਕਾਰਕਾਂ ‘ਤੇ ਨਿਰਭਰ ਕਰਦਾ ਹੈ। ਨਿਰਯਾਤ ਕਈ ਭੂ-ਰਾਜਨੀਤਕ ਸਥਿਤੀਆਂ (ਜਿਵੇਂ ਲਾਲ ਸਾਗਰ ਸੰਕਟ, ਬੰਗਲਾਦੇਸ਼ ਸੰਕਟ ਆਦਿ) ਤੋਂ ਵੀ ਪ੍ਰਭਾਵਿਤ ਹੁੰਦਾ ਹੈ। ਵਿੱਤ ਵਰ੍ਹੇ 2024 ਵਿੱਚ ਮੁੱਖ ਤੌਰ ‘ਤੇ ਲਾਲ ਸਾਗਰ ਦੇ ਆਲੇ-ਦੁਆਲੇ ਭੂ-ਰਾਜਨੀਤਕ ਸੰਕਟਾਂ ਦੇ ਕਾਰਨ ਨਿਰਯਾਤ ਸ਼ੁਰੂ ਵਿੱਚ ਘੱਟ ਰਿਹਾ। ਇਸ ਕਾਰਨ, ਜਨਵਰੀ, ਫਰਵਰੀ ਅਤੇ ਮਾਰਚ 2024 ਦੌਰਾਨ ਨਿਰਯਾਤ ‘ਤੇ ਪ੍ਰਭਾਵ ਪਿਆ। 

 

ਹੈਂਡੀਕ੍ਰਾਫਟਸ ਸਮੇਤ ਟੈਕਸਟਾਈਲ ਅਤੇ ਅਪੈਰਲ ਦਾ ਨਿਰਯਾਤ (ਅਪ੍ਰੈਲ-ਅਕਤੂਬਰ)

ਵੈਲਿਊ ਮਿਲੀਅਨ ਅਮਰੀਕੀ ਡਾਲਰ ਵਿੱਚ 

 

ਮਾਲ 

ਅਕਤੂਬਰ-23

ਅਕਤੂਬਰ-24 

ਪ੍ਰਤੀਸ਼ਤ ਪਰਿਵਰਤਨ 

ਅਪ੍ਰੈਲ-ਅਕਤੂਬਰ 2023

ਅਪ੍ਰੈਲ-ਅਕਤੂਬਰ 2024

ਪਰਿਵਰਤਨ (ਪ੍ਰਤੀਸ਼ਤ ਵਿੱਚ)

ਰੇਡੀਮੇਡ ਗਾਰਮੈਂਟਸ

909

1227

35 ਪ੍ਰਤੀਸ਼ਤ

7,825

8,733

12 ਪ੍ਰਤੀਸ਼ਤ 

ਕੌਟਨ ਟੈਕਸਟਾਈਲ 

1005

1049

4 ਪ੍ਰਤੀਸ਼ਤ

7,014

7,082

1 ਪ੍ਰਤੀਸ਼ਤ 

ਮੈਨ-ਮੇਡ ਟੈਕਸਟਾਈਲਸ

414

474

14 ਪ੍ਰਤੀਸ਼ਤ

2,958

3,105

5 ਪ੍ਰਤੀਸ਼ਤ 

ਵੂਲ ਐਂਡ ਵੂਲਨ ਟੈਕਸਟਾਈਲ

16

14

-11 ਪ੍ਰਤੀਸ਼ਤ 

117

95

-19 ਪ੍ਰਤੀਸ਼ਤ 

ਸਿਲਕ ਪ੍ਰੋਡਕਟਸ 

13

14

5 ਪ੍ਰਤੀਸ਼ਤ 

70

98

40 ਪ੍ਰਤੀਸ਼ਤ 

ਹੈਂਡਲੂਮ ਪ੍ਰੋਡਕਟਸ 

12

13

4 ਪ੍ਰਤੀਸ਼ਤ 

89

84

-6 ਪ੍ਰਤੀਸ਼ਤ 

ਕਾਰਪੈੱਟ

126

147

17 ਪ੍ਰਤੀਸ਼ਤ 

795

893

12 ਪ੍ਰਤੀਸ਼ਤ 

ਜੂਟ ਪ੍ਰੋਡਕਟਸ  

25

36

44 ਪ੍ਰਤੀਸ਼ਤ 

218

220

1 ਪ੍ਰਤੀਸ਼ਤ 

ਕੁੱਲ ਟੈਕਸਟਾਈਲ ਅਤੇ ਅਪੈਰਲ 

2,520

2,974

18 ਪ੍ਰਤੀਸ਼ਤ 

19,087

20,309

6 ਪ੍ਰਤੀਸ਼ਤ 

ਹੈਂਡੀਕ੍ਰਾਫਟ

129

171

33 ਪ੍ਰਤੀਸ਼ਤ 

921

1,050

14 ਪ੍ਰਤੀਸ਼ਤ 

ਹੈਂਡੀਕ੍ਰਾਫਟ ਸਮੇਤ ਕੁੱਲ  ਟੈਕਸਟਾਈਲ ਅਤੇ ਅਪੈਰਲ 

2,649

3,144

19 ਪ੍ਰਤੀਸ਼ਤ 

20,007

21,358

7 ਪ੍ਰਤੀਸ਼ਤ 

 

ਸਰੋਤ: ਡੀਜੀਸੀਆਈਐੱਸ, ਪ੍ਰੋਵੀਜ਼ਨਲ ਡੇਟਾ

ਵਿੱਤ ਵਰ੍ਹੇ 2024-25 ਦੀ ਅਪ੍ਰੈਲ –ਅਕਤੂਬਰ ਮਿਆਦ (21,358 ਮਿਲੀਅਨ ਡਾਲਰ) ਦੌਰਾਨ ਟੈਕਸਟਾਈਲ ਅਤੇ ਅਪੈਰਲ (ਹੈਂਡੀਕ੍ਰਾਫਟਸ ਸਮੇਤ) ਦੇ ਸਮੁੱਚੇ ਨਿਰਯਾਤ ਵਿੱਚ ਵਿੱਤ ਵਰ੍ਹੇ 2023-24 ਦੀ ਇਸੇ ਮਿਆਦ (20,007 ਮਿਲੀਅਨ ਡਾਲਰ) ਦੀ ਤੁਲਨਾ ਵਿੱਚ 7 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ।

ਵਿੱਤ ਵਰ੍ਹੇ 2024-25 ਦੀ ਅਪ੍ਰੈਲ-ਅਕਤੂਬਰ ਮਿਆਦ ਦੌਰਾਨ ਕੁੱਲ ਨਿਰਯਾਤ (21,358 ਮਿਲੀਅਨ ਡਾਲਰ) ਵਿੱਚ 8733 ਮਿਲੀਅਨ ਡਾਲਰ ਦੇ ਨਿਰਯਾਤ ਦੇ ਨਾਲ ਰੇਡੀਮੇਡ ਗਾਰਮੈਂਟਸ (ਆਰਐੱਮਜੀ) ਸ਼੍ਰੇਣੀ ਦੀ ਸਭ ਤੋਂ ਵੱਡੀ ਹਿੱਸੇਦਾਰੀ (41 ਪ੍ਰਤੀਸ਼ਤ) ਹੈ, ਇਸ ਤੋਂ ਬਾਅਦ ਕੌਟਨ ਟੈਕਸਟਾਈਲ (33 ਪ੍ਰਤੀਸ਼ਤ, 7082 ਮਿਲੀਅਨ ਡਾਲਰ), ਮੈਨ-ਮੇਡ ਟੈਕਸਟਾਈਲ (15 ਪ੍ਰਤੀਸ਼ਤ, 3105 ਮਿਲੀਅਨ ਡਾਲਰ) ਹਨ। 

ਵਿੱਤ ਵਰ੍ਹੇ 2024-25 ਦੀ ਅਪ੍ਰੈਲ-ਅਕਤੂਬਰ ਮਿਆਦ ਦੌਰਾਨ ਸਾਰੀਆਂ ਪ੍ਰਮੁੱਖ ਵਸਤੂਆਂ ਦੇ ਨਿਰਯਾਤ ਵਿੱਚ ਵਿੱਤ ਵਰ੍ਹੇ 2023-24 ਦੀ ਇਸੇ ਮਿਆਦ ਦੀ ਤੁਲਨਾ ਵਿੱਚ ਵਾਧਾ ਦੇਖਿਆ ਗਿਆ ਹੈ, ਵੂਲ ਅਤੇ ਹੈਂਡਲੂਮ ਨੂੰ ਛੱਡ ਕੇ, ਜਿਨ੍ਹਾਂ ਵਿੱਚ ਲੜੀਵਾਰ 19 ਪ੍ਰਤੀਸ਼ਤ ਅਤੇ 6 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। 

ਹੈਂਡੀਕ੍ਰਾਫਟਸ ਸਮੇਤ ਟੈਕਸਟਾਈਲ ਅਤੇ ਅਪੈਰਲ ਦਾ ਆਯਾਤ (ਅਪ੍ਰੈਲ-ਅਕਤੂਬਰ)

ਵੈਲਿਊ ਮਿਲੀਅਨ ਅਮਰੀਕੀ ਡਾਲਰ ਵਿੱਚ 

 

ਮਾਲ 

ਅਕਤੂਬਰ-23

ਅਕਤੂਬਰ-24 

ਪ੍ਰਤੀਸ਼ਤ ਪਰਿਵਰਤਨ 

ਅਪ੍ਰੈਲ-ਅਕਤੂਬਰ 2023

ਅਪ੍ਰੈਲ-ਅਕਤੂਬਰ 2024

ਪਰਿਵਰਤਨ (ਪ੍ਰਤੀਸ਼ਤ ਵਿੱਚ)

ਰੇਡੀਮੇਡ ਗਾਰਮੈਂਟਸ

162

183

13 ਪ੍ਰਤੀਸ਼ਤ 

934

951

2 ਪ੍ਰਤੀਸ਼ਤ 

ਕੌਟਨ ਟੈਕਸਟਾਈਲ 

209

310

48 ਪ੍ਰਤੀਸ਼ਤ 

1,529

1,721

13 ਪ੍ਰਤੀਸ਼ਤ 

ਮੈਨ-ਮੇਡ ਟੈਕਸਟਾਈਲਸ

342

297

-13 ਪ੍ਰਤੀਸ਼ਤ 

2,127

1,859

-13 ਪ੍ਰਤੀਸ਼ਤ 

ਵੂਲ ਐਂਡ ਵੂਲਨ ਟੈਕਸਟਾਈਲ

30

28

-8 ਪ੍ਰਤੀਸ਼ਤ 

219

197

-10 ਪ੍ਰਤੀਸ਼ਤ 

ਸਿਲਕ ਪ੍ਰੋਡਕਟਸ 

15

16

5 ਪ੍ਰਤੀਸ਼ਤ 

130

102

-21 ਪ੍ਰਤੀਸ਼ਤ 

ਹੈਂਡਲੂਮ ਪ੍ਰੋਡਕਟਸ 

0

0

34 ਪ੍ਰਤੀਸ਼ਤ 

1

1

56 ਪ੍ਰਤੀਸ਼ਤ 

ਕਾਰਪੈੱਟ

4

4

0 ਪ੍ਰਤੀਸ਼ਤ 

19

21

12 ਪ੍ਰਤੀਸ਼ਤ 

ਜੂਟ ਪ੍ਰੋਡਕਟਸ  

20

24

20 ਪ੍ਰਤੀਸ਼ਤ 

179

151

-16 ਪ੍ਰਤੀਸ਼ਤ 

ਕੁੱਲ ਟੈਕਸਟਾਈਲ ਅਤੇ ਅਪੈਰਲ 

783

861

10 ਪ੍ਰਤੀਸ਼ਤ 

5,138

5,004

-3 ਪ੍ਰਤੀਸ਼ਤ 

ਹੈਂਡੀਕ੍ਰਾਫਟ

34

44

29 ਪ੍ਰਤੀਸ਼ਤ 

326

421

29 ਪ੍ਰਤੀਸ਼ਤ 

ਹੈਂਡੀਕ੍ਰਾਫਟ ਸਮੇਤ ਕੁੱਲ  ਟੈਕਸਟਾਈਲ ਅਤੇ ਅਪੈਰਲ 

817

905

11 ਪ੍ਰਤੀਸ਼ਤ 

5,464

5,425

-1 ਪ੍ਰਤੀਸ਼ਤ 

 

ਸਰੋਤ : ਡੀਜੀਸੀਆਈਐੱਸ, ਪ੍ਰੋਵੀਜ਼ਨਲ ਡੇਟਾ 

ਭਾਰਤ ਦੁਆਰਾ ਵਿੱਤ ਵਰ੍ਹੇ 2023-24 (8,946 ਮਿਲੀਅਨ ਡਾਲਰ) ਦੌਰਾਨ ਟੈਕਸਟਾਈਲ ਅਤੇ ਅਪੈਰਲ ਉਤਪਾਦਾਂ ਦਾ ਆਯਾਤ ਵਿੱਤ 2022-23 (10,481 ਮਿਲੀਅਨ ਡਾਲਰ) ਦੀ ਤੁਲਨਾ ਵਿੱਚ ਲਗਭਗ 15 ਪ੍ਰਤੀਸ਼ਤ ਘੱਟ ਹੋਇਆ ਹੈ। 

ਵਿੱਤ ਵਰ੍ਹੇ 2024-25 ਦੀ ਅਪ੍ਰੈਲ-ਅਕਤੂਬਰ ਮਿਆਦ (5,425 ਮਿਲੀਅਨ ਡਾਲਰ) ਦੌਰਾਨ ਟੈਕਸਟਾਈਲ ਅਤੇ ਅਪੈਰਲ (ਹੈਂਡੀਕ੍ਰਾਫਟਸ ਸਮੇਤ) ਦਾ ਕੁੱਲ ਆਯਾਤ ਵਿੱਤ ਵਰ੍ਹੇ 2023-24 ਦੀ ਇਸੇ ਅਵਧੀ (5,464 ਮਿਲੀਅਨ ਡਾਲਰ) ਦੀ ਤੁਲਨਾ ਵਿੱਚ 1 ਪ੍ਰਤੀਸ਼ਤ ਘਟਿਆ ਹੈ। 

ਵਿੱਤ ਵਰ੍ਹੇ 2024-25 ਦੀ ਅਪ੍ਰੈਲ-ਅਕਤੂਬਰ ਅਵਧੀ ਦੇ ਦੌਰਾਨ ਕੁੱਲ ਆਯਾਤ (5425 ਮਿਲੀਅਨ ਡਾਲਰ) ਵਿੱਚ 1859 ਮਿਲੀਅਨ ਡਾਲਰ ਦੇ ਆਯਾਤ ਦੇ ਨਾਲ ਮੈਨ-ਮੇਡ ਟੈਕਸਟਾਈਲਸ ਕੈਟਾਗਰੀ ਦੀ ਸਭ ਤੋਂ ਵੱਡੀ ਹਿੱਸੇਦਾਰੀ (34 ਪ੍ਰਤੀਸ਼ਤ) ਹੈ, ਇਸ ਖੇਤਰ ਵਿੱਚ ਮੰਗ ਸਪਲਾਈ ਵਿੱਚ ਅੰਤਰ ਦੇਖਿਆ ਗਿਆ ਹੈ। 

ਆਯਾਤ ਵਿੱਚ ਵਾਧਾ ਮੁੱਖ ਤੌਰ ‘ਤੇ ਕੌਟਨ ਟੈਕਸਟਾਈਲਸ ਵਿੱਚ ਦੇਖਿਆ ਗਿਆ ਹੈ, ਜਿਸ ਦਾ ਮੁੱਖ ਕਾਰਨ ਲੰਬੇ ਰੇਸ਼ੇ ਵਾਲੇ ਕੌਟਨ ਫਾਈਬਰ ਦਾ ਆਯਾਤ ਹੈ ਅਤੇ ਆਯਾਤ ਦੀ ਅਜਿਹੀ ਪ੍ਰਵਿਰਤੀ ਵਧਦੀ ਖਪਤ ਅਤੇ ਆਤਮਨਿਰਭਰਤਾ ਦੇ ਦਰਮਿਆਨ ਦੇਸ਼ ਵਿੱਚ ਉਤਪਾਦਨ ਸਮਰੱਥਾ ਵਿੱਚ ਵਾਧੇ ਵੱਲ ਸੰਕੇਤ ਕਰਦੀ ਹੈ। 

******

ਡੀਐੱਸਕੇ


(Release ID: 2089616) Visitor Counter : 13