ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦਾ ਗੁਆਨਾ ਸੰਸਦ ਨੂੰ ਸੰਬੋਧਨ
Posted On:
21 NOV 2024 11:35PM by PIB Chandigarh
Hon’ble Speaker, ਮੰਜ਼ੂਰ ਨਾਦਿਰ ਜੀ,
Hon’ble Prime Minister, ਮਾਰਕ ਐਂਥਨੀ ਫਿਲਿਪਸ ਜੀ,
Hon’ble, ਵਾਇਸ ਪ੍ਰੈਜ਼ੀਡੈਂਟ ਭਰਤ ਜਗਦੇਵ ਜੀ,
Hon’ble Leader of the Opposition,
Hon’ble Ministers,
Members of the Parliament,
Hon’ble The ਚਾਂਸਲਰ ਆਵ੍ ਦ ਜੁਡੀਸ਼ਰੀ,
ਹੋਰ ਮਹਾਨੁਭਾਵ,
ਦੇਵੀਓ ਅਤੇ ਸੱਜਣੋਂ,
ਗੁਆਨਾ ਦੀ ਇਸ ਇਤਿਹਾਸਿਕ ਪਾਰਲੀਮੈਂਟ ਵਿੱਚ, ਆਪ ਸਭ ਨੇ ਮੈਨੂੰ ਆਪਣੇ ਦਰਮਿਆਨ ਆਉਣ ਦੇ ਲਈ ਸੱਦਾ ਦਿੱਤਾ, ਮੈਂ ਆਪ ਦਾ ਬਹੁਤ-ਬਹੁਤ ਆਭਾਰੀ ਹਾਂ। ਕੱਲ੍ਹ ਹੀ ਗੁਆਨਾ ਨੇ ਮੈਨੂੰ ਆਪਣਾ ਸਰਬਉੱਚ ਸਨਮਾਨ ਦਿੱਤਾ ਹੈ। ਮੈਂ ਇਸ ਸਨਮਾਨ ਦੇ ਲਈ ਭੀ ਆਪ ਸਭ ਦਾ, ਗੁਆਨਾ ਦੇ ਹਰ ਨਾਗਰਿਕ ਦਾ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ! ਗੁਆਨਾ ਦਾ ਹਰ ਨਾਗਰਿਕ ਮੇਰੇ ਲਈ 'ਸਟਾਰ ਬੁਆਏ'('star boy') ਹੈ। ਇੱਥੋਂ ਦੇ ਸਾਰੇ ਨਾਗਰਿਕਾਂ ਦਾ ਧੰਨਵਾਦ! ਇਹ ਸਨਮਾਨ ਮੈਂ ਭਾਰਤ ਦੇ ਹਰੇਕ ਨਾਗਰਿਕ (every citizen of Bharat) ਨੂੰ ਸਮਰਪਿਤ ਕਰਦਾ ਹਾਂ।
ਸਾਥੀਓ,
ਭਾਰਤ ਅਤੇ ਗੁਆਨਾ ਦਾ ਨਾਤਾ ਬਹੁਤ ਗਹਿਰਾ ਹੈ। ਇਹ ਰਿਸ਼ਤਾ, ਮਿੱਟੀ ਦਾ ਹੈ, ਪਸੀਨੇ ਦਾ ਹੈ, ਪਰਿਸ਼੍ਰਮ ਦਾ ਹੈ। (It is a connection forged through shared soil, labour and perseverance.) ਕਰੀਬ 180 ਸਾਲ ਪਹਿਲੇ, ਕਿਸੇ ਭਾਰਤੀ ਦਾ ਪਹਿਲੀ ਵਾਰ ਗੁਆਨਾ ਦੀ ਧਰਤੀ ‘ਤੇ ਕਦਮ ਪਿਆ ਸੀ। ਉਸ ਦੇ ਬਾਅਦ ਦੁਖ ਵਿੱਚ, ਸੁਖ ਵਿੱਚ, ਕੋਈ ਵੀ ਪਰਿਸਥਿਤੀ ਹੋਵੇ, ਭਾਰਤ ਅਤੇ ਗੁਆਨਾ ਦਾ ਰਿਸ਼ਤਾ, ਆਤਮੀਅਤਾ (ਨੇੜਤਾ ਅਤੇ ਆਪਸੀ ਪਿਆਰ )ਨਾਲ ਭਰਿਆ ਰਿਹਾ ਹੈ। India Arrival Monument ਇਸੇ ਆਤਮੀ ਜੁੜਾਅ(ਸਾਂਝੀ ਨੇੜਤਾ-shared intimacy) ਦਾ ਪ੍ਰਤੀਕ ਹੈ। ਹੁਣ ਤੋਂ ਕੁਝ ਦੇਰ ਬਾਅਦ, ਮੈਂ ਉੱਥੇ ਜਾਣ ਵਾਲਾ ਹਾਂ,
ਸਾਥੀਓ,
ਅੱਜ, ਮੈਂ ਭਾਰਤ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਆਪ ਦੇ ਦਰਮਿਆਨ ਹਾਂ, ਲੇਕਿਨ 24 ਸਾਲ ਪਹਿਲੇ ਇੱਕ ਜਗਿਆਸੂ ਦੇ ਰੂਪ ਵਿੱਚ ਮੈਨੂੰ ਇਸ ਖੂਬਸੂਰਤ ਦੇਸ਼ ਵਿੱਚ ਆਉਣ ਦਾ ਅਵਸਰ ਮਿਲਿਆ ਸੀ। ਆਮ ਤੌਰ ‘ਤੇ ਲੋਕ ਅਜਿਹੇ ਦੇਸ਼ਾਂ ਵਿੱਚ ਜਾਣਾ ਪਸੰਦ ਕਰਦੇ ਹਨ, ਜਿੱਥੇ ਤਾਮ-ਝਾਮ ਹੋਵੇ, ਚਕਾਚੌਂਧ ਹੋਵੇ। ਲੇਕਿਨ ਮੈਨੂੰ ਗੁਆਨਾ ਦੀ ਵਿਰਾਸਤ ਨੂੰ, ਇੱਥੋਂ ਦੇ ਇਤਿਹਾਸ ਨੂੰ ਜਾਣਨਾ ਸੀ, ਸਮਝਣਾ ਸੀ, ਅੱਜ ਭੀ ਗੁਆਨਾ ਵਿੱਚ ਕਈ ਲੋਕ ਮਿਲ ਜਾਣਗੇ, ਜਿਨ੍ਹਾਂ ਨੂੰ ਮੇਰੇ ਨਾਲ ਹੋਈਆਂ ਮੁਲਾਕਾਤਾਂ ਯਾਦ ਹੋਣਗੀਆਂ, ਮੇਰੀ ਤਦ ਦੀ ਯਾਤਰਾ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ, ਇੱਥੇ ਕ੍ਰਿਕਟ ਦਾ ਪੈਸ਼ਨ, ਇੱਥੋਂ ਦਾ ਗੀਤ-ਸੰਗੀਤ, ਅਤੇ ਜੋ ਬਾਤ ਮੈਂ ਕਦੇ ਨਹੀਂ ਭੁੱਲ ਸਕਦਾ, ਉਹ ਹੈ ਚਟਣੀ(chutney), ਚਟਣੀ ਭਾਰਤੀ ਦੀ ਹੋਵੇ ਜਾਂ ਫਿਰ ਗੁਆਨਾ ਦੀ, ਵਾਕਈ ਕਮਾਲ ਦੀ ਹੁੰਦੀ ਹੈ!
ਸਾਥੀਓ,
ਬਹੁਤ ਘੱਟ ਐਸਾ ਹੁੰਦਾ ਹੈ, ਜਦੋਂ ਆਪ (ਤੁਸੀਂ) ਕਿਸੇ ਦੂਸਰੇ ਦੇਸ਼ ਵਿੱਚ ਜਾਓਂ, ਅਤੇ ਉੱਥੋਂ ਦਾ ਇਤਿਹਾਸ ਤੁਹਾਨੂੰ ਆਪਣੇ ਦੇਸ਼ ਦੇ ਇਤਿਹਾਸ ਜਿਹਾ ਲਗੇ, ਪਿਛਲੇ ਦੋ-ਢਾਈ ਸੌ ਸਾਲ ਵਿੱਚ ਭਾਰਤ ਅਤੇ ਗੁਆਨਾ ਨੇ ਇੱਕੋ ਜਿਹੀ ਗ਼ੁਲਾਮੀ ਦੇਖੀ, ਇੱਕੋ ਜਿਹਾ ਸੰਘਰਸ਼ ਦੇਖਿਆ, ਦੋਹਾਂ ਹੀ ਦੇਸ਼ਾਂ ਵਿੱਚ ਗ਼ੁਲਾਮੀ ਤੋਂ ਮੁਕਤੀ ਦੀ ਇੱਕੋ ਜਿਹੀ ਹੀ ਛਟਪਟਾਹਟ ਭੀ ਸੀ, ਆਜ਼ਾਦੀ ਦੀ ਲੜਾਈ ਵਿੱਚ ਇੱਥੇ ਭੀ, ਅਤੇ ਉੱਥੇ ਭੀ, ਕਿਤਨੇ ਹੀ ਲੋਕਾਂ ਨੇ ਆਪਣਾ ਜੀਵਨ ਸਮਰਪਿਤ ਕਰ ਦਿੱਤਾ, ਗਾਂਧੀ ਜੀ ਦੇ ਕਰੀਬੀ ਸੀ.ਐੱਫ. ਐਂਡਰਿਊਜ਼ ਹੋਣ, ਈਸਟ ਇੰਡੀਅਨ ਐਸੋਸੀਏਸ਼ਨ ਦੇ ਪ੍ਰਧਾਨ ਜੰਗ ਬਹਾਦਰ ਸਿੰਘ ਹੋਣ, ਸਾਰਿਆਂ ਨੇ ਗ਼ੁਲਾਮੀ ਤੋਂ ਮੁਕਤੀ ਦੀ ਇਹ ਲੜਾਈ ਮਿਲ ਕੇ ਲੜੀ, ਆਜ਼ਾਦੀ ਪ੍ਰਾਪਤ ਕੀਤੀ। ਅਤੇ ਅੱਜ ਅਸੀਂ ਦੋਨੋਂ ਹੀ ਦੇਸ਼, ਦੁਨੀਆ ਵਿੱਚ ਡੈਮੋਕ੍ਰੇਸੀ ਨੂੰ ਮਜ਼ਬੂਤ ਕਰ ਰਹੇ ਹਾਂ। ਇਸ ਲਈ ਅੱਜ ਗੁਆਨਾ ਦੀ ਸੰਸਦ ਵਿੱਚ, ਮੈਂ ਆਪ ਸਭ ਦਾ, 140 ਕਰੋੜ ਭਾਰਤਵਾਸੀਆਂ ਦੀ ਤਰਫ਼ੋਂ ਅਭਿਨੰਦਨ ਕਰਦਾ ਹਾਂ, ਮੈਂ ਗੁਆਨਾ ਸੰਸਦ ਦੇ ਹਰ ਪ੍ਰਤੀਨਿਧੀ ਨੂੰ ਵਧਾਈ ਦਿੰਦਾ ਹਾਂ। ਗੁਆਨਾ ਵਿੱਚ ਡੈਮੋਕ੍ਰੇਸੀ ਨੂੰ ਮਜ਼ਬੂਤ ਕਰਨ ਦੇ ਲਈ ਤੁਹਾਡਾ ਹਰ ਪ੍ਰਯਾਸ, ਦੁਨੀਆ ਦੇ ਵਿਕਾਸ ਨੂੰ ਮਜ਼ਬੂਤ ਕਰ ਰਿਹਾ ਹੈ।
ਸਾਥੀਓ,
ਡੈਮੋਕ੍ਰੇਸੀ ਨੂੰ ਮਜ਼ਬੂਤ ਬਣਾਉਣ ਦੇ ਪ੍ਰਯਾਸਾਂ ਦੇ ਦਰਮਿਆਨ, ਸਾਨੂੰ ਅੱਜ ਆਲਮੀ ਪਰਿਸਥਿਤੀਆਂ ‘ਤੇ ਭੀ ਲਗਾਤਾਰ ਨਜ਼ਰ ਰੱਖਣੀ ਹੈ। ਜਦੋਂ ਭਾਰਤ ਅਤੇ ਗੁਆਨਾ ਆਜ਼ਾਦ ਹੋਏ ਸਨ, ਤਾਂ ਦੁਨੀਆ ਦੇ ਸਾਹਮਣੇ ਅਲੱਗ ਤਰ੍ਹਾਂ ਦੀਆਂ ਚੁਣੌਤੀਆਂ ਸਨ। ਅੱਜ 21ਵੀਂ ਸਦੀ ਦੀ ਦੁਨੀਆ ਦੇ ਸਾਹਮਣੇ, ਅਲੱਗ ਤਰ੍ਹਾਂ ਦੀਆਂ ਚੁਣੌਤੀਆਂ ਹਨ।
ਦੂਸਰੇ ਵਿਸ਼ਵ ਯੁੱਧ ਦੇ ਬਾਅਦ ਬਣੀਆਂ ਵਿਵਸਥਾਵਾਂ ਅਤੇ ਸੰਸਥਾਵਾਂ, ਢਹਿ-ਢੇਰੀ ਹੋ ਰਹੀਆਂ ਹਨ, ਕੋਰੋਨਾ ਦੇ ਬਾਅਦ ਜਿੱਥੇ ਇੱਕ ਨਵੇਂ ਵਰਲਡ ਆਰਡਰ ਦੀ ਤਰਫ਼ ਵਧਣਾ ਸੀ, ਦੁਨੀਆ ਦੂਸਰੀਆਂ ਹੀ ਚੀਜ਼ਾਂ ਵਿੱਚ ਉਲਝ ਗਈ, ਇਨ੍ਹਾਂ ਪਰਿਸਥਿਤੀਆਂ ਵਿੱਚ, ਅੱਜ ਵਿਸ਼ਵ ਦੇ ਸਾਹਮਣੇ, ਅੱਗੇ ਵਧਣ ਦਾ ਸਭ ਤੋਂ ਮਜ਼ਬੂਤ ਮੰਤਰ ਹੈ -"Democracy First- Humanity First” "Democracy First ਦੀ ਭਾਵਨਾ ਸਾਨੂੰ ਸਿਖਾਉਂਦੀ ਹੈ ਕਿ ਸਭ ਨੂੰ ਨਾਲ ਲੈ ਕੇ ਚਲੋ, ਸਭ ਨੂੰ ਨਾਲ ਲੈ ਕੇ ਸਭ ਦੇ ਵਿਕਾਸ ਵਿੱਚ ਸਹਿਭਾਗੀ ਬਣੋ। "Humanity First” ਦੀ ਭਾਵਨਾ ਸਾਡੇ ਨਿਰਣਿਆਂ ਦੀ ਦਿਸ਼ਾ ਤੈਅ ਕਰਦੀ ਹੈ। ਜਦੋਂ ਅਸੀਂ Humanity First ਨੂੰ ਆਪਣੇ ਨਿਰਣਿਆਂ ਦਾ ਅਧਾਰ ਬਣਾਉਂਦੇ ਹਾਂ, ਤਾਂ ਨਤੀਜੇ ਭੀ ਮਾਨਵਤਾ ਦਾ ਹਿਤ ਕਰਨ ਵਾਲੇ ਹੁੰਦੇ ਹਨ।
ਸਾਥੀਓ,
ਸਾਡੀਆਂ ਡੈਮੋਕ੍ਰੇਟਿਕ ਵੈਲਿਊਜ਼ ਇਤਨੀਆਂ ਮਜ਼ਬੂਤ ਹਨ ਕਿ ਵਿਕਾਸ ਦੇ ਰਸਤੇ ‘ਤੇ ਚਲਦੇ ਹੋਏ ਹਰ ਉਤਾਰ-ਚੜ੍ਹਾਅ ਵਿੱਚ ਸਾਡਾ ਸੰਬਲ ਬਣਦੀਆਂ ਹਨ। ਇੱਕ ਇਨਕਲੂਸਿਵ ਸੋਸਾਇਟੀ ਦੇ ਨਿਰਮਾਣ ਵਿੱਚ ਡੈਮੋਕ੍ਰੇਸੀ ਤੋਂ ਬੜਾ ਕੋਈ ਮਾਧਿਅਮ ਨਹੀਂ। ਨਾਗਰਿਕਾਂ ਦਾ ਕੋਈ ਵੀ ਮਤ-ਪੰਥ ਹੋਵੇ, ਉਸ ਦਾ ਕੋਈ ਭੀ ਬੈਕਗ੍ਰਾਊਂਡ ਹੋਵੇ, ਡੈਮੋਕ੍ਰੇਸੀ ਹਰ ਨਾਗਰਿਕ ਨੂੰ ਉਸ ਦੇ ਅਧਿਕਾਰਾਂ ਦੀ ਰੱਖਿਆ ਕਰਦੀ, ਉਸ ਦੇ ਉੱਜਵਲ ਭਵਿੱਖ ਦੀ ਗਰੰਟੀ ਦਿੰਦੀ ਹੈ। ਅਤੇ ਅਸੀਂ ਦੋਹਾਂ ਦੇਸ਼ਾਂ ਨੇ ਮਿਲ ਕੇ ਦਿਖਾਇਆ ਹੈ ਕਿ ਡੈਮੋਕ੍ਰੇਸੀ ਸਿਰਫ਼ ਇੱਕ ਕਾਨੂੰਨ ਨਹੀਂ ਹੈ, ਸਿਰਫ਼ ਇੱਕ ਵਿਵਸਥਾ ਨਹੀਂ ਹੈ, ਅਸੀਂ ਦਿਖਾਇਆ ਹੈ ਕਿ ਡੈਮੋਕ੍ਰੇਸੀ ਸਾਡੇ DNA ਵਿੱਚ ਹੈ, ਸਾਡੇ ਵਿਜ਼ਨ ਵਿੱਚ ਹੈ, ਸਾਡੇ ਆਚਾਰ- ਵਿਵਹਾਰ (our DNA, vision, and conduct) ਵਿੱਚ ਹੈ।
ਸਾਥੀਓ,
ਸਾਡੀ ਹਿਊਮਨ ਸੈਂਟ੍ਰਿਕ ਅਪ੍ਰੋਚ, ਸਾਨੂੰ ਸਿਖਾਉਂਦੀ ਹੈ ਕਿ ਹਰ ਦੇਸ਼ ਹਰ ਦੇਸ਼ ਦੇ ਨਾਗਰਿਕ ਉਤਨੇ ਹੀ ਅਹਿਮ ਹਨ, ਇਸ ਲਈ, ਜਦੋਂ ਵਿਸ਼ਵ ਨੂੰ ਇਕਜੁੱਟ ਕਰਨ ਦੀ ਬਾਤ ਆਈ, ਤਦ ਭਾਰਤ ਨੇ ਆਪਣੀ G-20 ਪ੍ਰੈਜ਼ੀਡੈਂਸੀ (G-20 Presidency) ਦੇ ਦੌਰਾਨ One Earth, One Family, One Future ਦਾ ਮੰਤਰ ਦਿੱਤਾ। ਜਦੋਂ ਕੋਰੋਨਾ ਦਾ ਸੰਕਟ ਆਇਆ, ਪੂਰੀ ਮਾਨਵਤਾ ਦੇ ਸਾਹਮਣੇ ਚੁਣੌਤੀ ਆਈ, ਤਦ ਭਾਰਤ ਨੇ One Earth, One Health ਦਾ ਸੰਦੇਸ਼ ਦਿੱਤਾ। ਜਦੋਂ ਕਲਾਇਮੇਟ ਨਾਲ ਜੁੜੇ challenges ਵਿੱਚ ਹਰ ਦੇਸ਼ ਦੇ ਪ੍ਰਯਾਸਾਂ ਨੂੰ ਜੋੜਨਾ ਸੀ, ਤਦ ਭਾਰਤ ਨੇ ਵੰਨ ਵਰਲਡ, ਵੰਨ ਸਨ, ਵੰਨ ਗ੍ਰਿੱਡ (One World, One Sun, One Grid) ਦਾ ਵਿਜ਼ਨ ਰੱਖਿਆ, ਜਦੋਂ ਦੁਨੀਆ ਨੂੰ ਕੁਦਰਤੀ ਆਫ਼ਤਾਂ ਤੋਂ ਬਚਾਉਣ ਦੇ ਲਈ ਸਮੂਹਿਕ ਪ੍ਰਯਾਸ ਜ਼ਰੂਰੀ ਹੋਏ, ਤਦ ਭਾਰਤ ਨੇ Coalition for Disaster Resilient Infrastructure (CDRI) ਯਾਨੀ ਕੋਇਲਿਸ਼ਨ ਫੌਰ ਡਿਜ਼ਾਸਟਰ ਰੈਜ਼ਿਲਿਐਂਟ ਇਨਫ੍ਰਾਸਟ੍ਰਕਚਰ ਦਾ initiative ਲਿਆ। ਜਦੋਂ ਦੁਨੀਆ ਵਿੱਚ pro-planet people ਦਾ ਇੱਕ ਬੜਾ ਨੈੱਟਵਰਕ ਤਿਆਰ ਕਰਨਾ ਸੀ, ਤਦ ਭਾਰਤ ਨੇ ਮਿਸ਼ਨ LiFE ਜਿਹਾ ਇੱਕ global movement ਸ਼ੁਰੂ ਕੀਤਾ,
ਸਾਥੀਓ,
"Democracy First – Humanity First," ਦੀ ਇਸੇ ਭਾਵਨਾ ‘ਤੇ ਚਲਦੇ ਹੋਏ, ਅੱਜ ਭਾਰਤ ਵਿਸ਼ਵਬੰਧੂ (Vishwabandhu (a friend to the world) ਦੇ ਰੂਪ ਵਿੱਚ ਵਿਸ਼ਵ ਦੇ ਪ੍ਰਤੀ ਆਪਣਾ ਕਰਤੱਵ ਨਿਭਾ ਰਿਹਾ ਹੈ। ਦੁਨੀਆ ਦੇ ਕਿਸੇ ਭੀ ਦੇਸ਼ ਵਿੱਚ ਕੋਈ ਭੀ ਸੰਕਟ ਹੋਵੇ, ਸਾਡਾ ਇਮਾਨਦਾਰ ਪ੍ਰਯਾਸ ਹੁੰਦਾ ਹੈ ਕਿ ਅਸੀਂ ਫਸਟ ਰਿਸਪੌਂਡਰ ਬਣ ਕੇ ਉੱਥੇ ਪਹੁੰਚੀਏ। ਤੁਸੀਂ ਕੋਰੋਨਾ ਦਾ ਉਹ ਦੌਰ ਦੇਖਿਆ ਹੈ, ਜਦੋਂ ਹਰ ਦੇਸ਼ ਆਪਣੇ-ਆਪਣੇ ਬਚਾਅ ਵਿੱਚ ਹੀ ਜੁਟਿਆ ਸੀ। ਤਦ ਭਾਰਤ ਨੇ ਦੁਨੀਆ ਦੇ ਡੇਢ ਸੌ ਤੋਂ ਅਧਿਕ ਦੇਸ਼ਾਂ ਦੇ ਨਾਲ ਦਵਾਈਆਂ ਅਤੇ ਵੈਕਸੀਨਾਂ ਸ਼ੇਅਰ ਕੀਤੀਆਂ। ਮੈਨੂੰ ਸੰਤੋਸ਼ ਹੈ ਕਿ ਭਾਰਤ, ਉਸ ਮੁਸ਼ਕਿਲ ਦੌਰ ਵਿੱਚ ਗੁਆਨਾ ਦੀ ਜਨਤਾ ਨੂੰ ਭੀ ਮਦਦ ਪਹੁੰਚਾ ਸਕਿਆ। ਦੁਨੀਆ ਵਿੱਚ ਜਿੱਥੇ-ਜਿੱਥੇ ਯੁੱਧ ਦੀ ਸਥਿਤੀ ਆਈ, ਭਾਰਤ ਰਾਹਤ ਅਤੇ ਬਚਾਅ ਦੇ ਲਈ ਅੱਗੇ ਆਇਆ। ਸ੍ਰੀਲੰਕਾ ਹੋਵੇ, ਮਾਲਦੀਵ ਹੋਵੇ, ਜਿਨ੍ਹਾਂ ਭੀ ਦੇਸ਼ਾਂ ਵਿੱਚ ਸੰਕਟ ਆਇਆ, ਭਾਰਤ ਨੇ ਅੱਗੇ ਵਧ ਕੇ ਬਿਨਾ ਸੁਆਰਥ ਦੇ ਮਦਦ ਕੀਤੀ, ਨੇਪਾਲ ਤੋਂ ਲੈ ਕੇ ਤੁਰਕੀ ਅਤੇ ਸੀਰੀਆ ਤੱਕ, ਜਿੱਥੇ-ਜਿੱਥੇ ਭੁਚਾਲ ਆਏ, ਭਾਰਤ ਸਭ ਤੋਂ ਪਹਿਲੇ ਪਹੁੰਚਿਆ ਹੈ। ਇਹੀ ਤਾਂ ਸਾਡੇ ਸੰਸਕਾਰ ਹਨ, ਅਸੀਂ ਕਦੇ ਭੀ ਸੁਆਰਥ ਦੇ ਨਾਲ ਅੱਗੇ ਨਹੀਂ ਵਧੇ, ਅਸੀਂ ਕਦੇ ਭੀ ਸੁਆਰਥ ਜਾਂ ਵਿਸਤਾਰਵਾਦ ਦੀ ਭਾਵਨਾ ਨਾਲ ਅੱਗੇ ਨਹੀਂ ਵਧੇ। ਅਸੀਂ Resources ‘ਤੇ ਕਬਜ਼ੇ ਦੀ, Resources ਨੂੰ ਹੜੱਪਣ ਦੀ ਭਾਵਨਾ ਤੋਂ ਹਮੇਸ਼ਾ ਦੂਰ ਰਹੇ ਹਾਂ। ਮੈਂ ਮੰਨਦਾ ਹਾਂ, ਸਪੇਸ ਹੋਵੇ, Sea ਹੋਵੇ, ਇਹ ਯੂਨੀਵਰਸਲ ਕਨਫਲਿਕਟ ਦੇ ਨਹੀਂ ਬਲਕਿ ਯੂਨੀਵਰਸਲ ਕੋਆਪ੍ਰੇਸ਼ਨ (ਸਹਿਯੋਗ) ਦੇ ਵਿਸ਼ੇ ਹੋਣੇ ਚਾਹੀਦੇ ਹਨ। ਦੁਨੀਆ ਦੇ ਲਈ ਭੀ ਇਹ ਸਮਾਂ, Conflict ਦਾ ਨਹੀਂ ਹੈ, ਇਹ ਸਮਾਂ, Conflict ਪੈਦਾ ਕਰਨ ਵਾਲੀਆਂ Conditions ਨੂੰ ਪਹਿਚਾਣਨ ਅਤੇ ਉਨ੍ਹਾਂ ਨੂੰ ਦੂਰ ਕਰਨ ਦਾ ਹੈ। ਅੱਜ ਟੈਰੇਰਿਜ਼ਮ, ਡਰੱਗਸ, ਸਾਇਬਰ ਕ੍ਰਾਇਮ (terrorism, drug trafficking, and cybercrime), ਅਜਿਹੀਆਂ ਕਿਤਨੀਆਂ ਹੀ ਚੁਣੌਤੀਆਂ ਹਨ, ਜਿਨ੍ਹਾਂ ਨਾਲ ਮੁਕਾਬਲਾ ਕਰਕੇ ਹੀ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੰਵਾਰ ਸਕਾਂਗੇ। ਅਤੇ ਇਹ ਤਦੇ ਸੰਭਵ ਹੈ, ਜਦੋਂ ਅਸੀਂ "Democracy First – Humanity First" ਨੂੰ ਸੈਂਟਰ ਸਟੇਜ ਦਿਆਂਗੇ।
ਸਾਥੀਓ,
ਭਾਰਤ ਨੇ ਹਮੇਸ਼ਾ principles ਦੇ ਅਧਾਰ ‘ਤੇ, trust ਅਤੇ transparency ਦੇ ਅਧਾਰ ‘ਤੇ ਹੀ ਆਪਣੀ ਬਾਤ ਕੀਤੀ ਹੈ। ਇੱਕ ਭੀ ਦੇਸ਼, ਇੱਕ ਭੀ ਰੀਜਨ ਪਿੱਛੇ ਰਹਿ ਗਿਆ, ਤਾਂ ਸਾਡੇ global goals ਕਦੇ ਹਾਸਲ ਨਹੀਂ ਹੋ ਪਾਉਣਗੇ। ਤਦੇ ਭਾਰਤ ਕਹਿੰਦਾ ਹੈ –Every Nation Matters! ਇਸ ਲਈ ਭਾਰਤ, ਆਇਲੈਂਡ ਨੇਸ਼ਨਸ ਨੂੰ Small Island Nations ਨਹੀਂ ਬਲਕਿ Large ਓਸ਼ਿਨ ਕੰਟ੍ਰੀਜ਼ ਮੰਨਦਾ ਹੈ। ਇਸੇ ਭਾਵ ਦੇ ਤਹਿਤ ਅਸੀਂ ਇੰਡੀਅਨ ਓਸ਼ਨ ਨਾਲ ਜੁੜੇ ਆਇਲੈਂਡ ਦੇਸ਼ਾਂ ਦੇ ਲਈ ਸਾਗਰ (SAGAR) platform ਬਣਾਇਆ। ਅਸੀਂ ਪੈਸਿਫਿਕ ਓਸ਼ਨ ਦੇ ਦੇਸ਼ਾਂ ਨੂੰ ਜੋੜਨ ਦੇ ਲਈ ਭੀ ਵਿਸ਼ੇਸ਼ ਫੋਰਮ ਬਣਾਇਆ ਹੈ। ਇਸੇ ਨੇਕ ਨੀਅਤ ਨਾਲ, ਭਾਰਤ ਨੇ ਜੀ-20 ਦੀ ਪ੍ਰੈਜ਼ੀਡੈਂਸੀ ਦੌਰਾਨ ਅਫਰੀਕਨ ਯੂਨੀਅਨ ਨੂੰ ਜੀ-20(G-20) ਵਿੱਚ ਸ਼ਾਮਲ ਕਰਵਾ ਕੇ ਆਪਣਾ ਕਰਤੱਵ ਨਿਭਾਇਆ।
ਸਾਥੀਓ,
ਅੱਜ ਭਾਰਤ, ਹਰ ਤਰ੍ਹਾਂ ਨਾਲ ਆਲਮੀ ਵਿਕਾਸ ਦੇ ਪੱਖ ਵਿੱਚ ਖੜ੍ਹਾ ਹੈ, ਸ਼ਾਂਤੀ ਦੇ ਪੱਖ ਵਿੱਚ ਖੜ੍ਹਾ ਹੈ, ਇਸੇ ਭਾਵਨਾ ਦੇ ਨਾਲ ਅੱਜ ਭਾਰਤ, ਗਲੋਬਲ ਸਾਊਥ ਦੀ ਭੀ ਆਵਾਜ਼ ਬਣਿਆ ਹੈ। ਭਾਰਤ ਦਾ ਮਤ ਹੈ ਕਿ ਗਲੋਬਲ ਸਾਊਥ ਨੇ ਅਤੀਤ ਵਿੱਚ ਬਹੁਤ ਕੁਝ ਭੁਗਤਿਆ ਹੈ। ਅਸੀਂ ਅਤੀਤ ਵਿੱਚ ਆਪਣੇ ਸੁਭਾਅ ਅਤੇ ਸੰਸਕਾਰਾਂ ਦੇ ਮੁਤਾਬਕ ਪ੍ਰਕ੍ਰਿਤੀ ਨੂੰ ਸੁਰੱਖਿਅਤ ਰੱਖਦੇ ਹੋਏ ਪ੍ਰਗਤੀ ਕੀਤੀ। ਲੇਕਿਨ ਕਈ ਦੇਸ਼ਾਂ ਨੇ Environment ਨੂੰ ਨੁਕਸਾਨ ਪਹੁੰਚਾਉਂਦੇ ਹੋਏ ਆਪਣਾ ਵਿਕਾਸ ਕੀਤਾ। ਅੱਜ ਕਲਾਇਮੇਟ ਚੇਂਜ ਦੀ ਸਭ ਤੋਂ ਬੜੀ ਕੀਮਤ, ਗਲੋਬਲ ਸਾਊਥ ਦੇ ਦੇਸ਼ਾਂ ਨੂੰ ਚੁਕਾਉਣੀ ਪੈ ਰਹੀ ਹੈ। ਇਸ ਅਸੰਤੁਲਨ ਤੋਂ ਦੁਨੀਆ ਨੂੰ ਕੱਢਣਾ (ਨਿਕਾਲਣਾ) ਬਹੁਤ ਜ਼ਰੂਰੀ ਹੈ।
ਸਾਥੀਓ,
ਭਾਰਤ ਹੋਵੇ, ਗੁਆਨਾ ਹੋਵੇ, ਸਾਡੀਆਂ ਭੀ ਵਿਕਾਸ ਦੀਆਂ ਆਕਾਂਖਿਆਵਾਂ ਹਨ, ਸਾਡੇ ਸਾਹਮਣੇ ਆਪਣੇ ਲੋਕਾਂ ਦੇ ਲਈ ਬਿਹਤਰ ਜੀਵਨ ਦੇਣ ਦੇ ਸੁਪਨੇ ਹਨ। ਇਸ ਦੇ ਲਈ ਗਲੋਬਲ ਸਾਊਥ ਦੀ ਇਕਜੁੱਟ ਆਵਾਜ਼ ਬਹੁਤ ਜ਼ਰੂਰੀ ਹੈ। ਇਹ ਸਮਾਂ ਗਲੋਬਲ ਸਾਊਥ ਦੇ ਦੇਸ਼ਾਂ ਦੀ Awakening ਦਾ ਸਮਾਂ ਹੈ। ਇਹ ਸਮਾਂ ਸਾਨੂੰ ਇੱਕ Opportunity ਦੇ ਰਿਹਾ ਹੈ ਕਿ ਅਸੀਂ ਇਕੱਠੇ ਮਿਲ ਕੇ ਇੱਕ ਨਵਾਂ ਗਲੋਬਲ ਆਰਡਰ ਬਣਾਈਏ। ਅਤੇ ਮੈਂ ਇਸ ਵਿੱਚ ਗੁਆਨਾ ਦੀ, ਆਪ ਸਭ ਜਨਪ੍ਰਤੀਨਿਧੀਆਂ ਦੀ ਭੀ ਬੜੀ ਭੂਮਿਕਾ ਦੇਖ ਰਿਹਾ ਹਾਂ।
ਸਾਥੀਓ,
ਇੱਥੇ ਅਨੇਕ women members ਮੌਜੂਦ ਹਨ। ਦੁਨੀਆ ਦੇ ਫਿਊਚਰ ਨੂੰ, ਫਿਊਚਰ ਗ੍ਰੋਥ ਨੂੰ, ਪ੍ਰਭਾਵਿਤ ਕਰਨ ਵਾਲਾ ਇੱਕ ਬਹੁਤ ਬੜਾ ਫੈਕਟਰ ਦੁਨੀਆ ਦੀ ਅੱਧੀ ਆਬਾਦੀ ਹੈ- ਮਹਿਲਾਵਾਂ । ਬੀਤੀ ਸਦੀਆਂ ਵਿੱਚ ਮਹਿਲਾਵਾਂ ਨੂੰ Global growth ਵਿੱਚ ਕੰਟ੍ਰੀਬਿਊਟ ਕਰਨ ਦਾ ਪੂਰਾ ਮੌਕਾ ਨਹੀਂ ਮਿਲ ਪਾਇਆ। ਇਸ ਦੇ ਕਈ ਕਾਰਨ ਰਹੇ ਹਨ। ਇਹ ਕਿਸੇ ਇੱਕ ਦੇਸ਼ ਦੀ ਨਹੀਂ, ਸਿਰਫ਼ ਗਲੋਬਲ ਸਾਊਥ ਦੀ ਨਹੀਂ, ਬਲਕਿ ਇਹ ਪੂਰੀ ਦੁਨੀਆ ਦੀ ਕਹਾਣੀ ਹੈ। ਲੇਕਿਨ 21st ਸੈਂਚੁਰੀ ਵਿੱਚ, global prosperity ਸੁਨਿਸ਼ਚਿਤ ਕਰਨ ਵਿੱਚ ਮਹਿਲਾਵਾਂ ਦੀ ਬਹੁਤ ਬੜੀ ਭੂਮਿਕਾ (a pivotal role) ਹੋਣ ਵਾਲੀ ਹੈ। ਇਸ ਲਈ, ਆਪਣੀ G-20 ਪ੍ਰੈਜ਼ੀਡੈਂਸੀ (G-20 presidency) ਦੇ ਦੌਰਾਨ, ਭਾਰਤ ਨੇ Women-Led Development ਨੂੰ ਇੱਕ ਬੜਾ ਏਜੰਡਾ (a key agenda) ਬਣਾਇਆ ਸੀ।
ਸਾਥੀਓ,
ਭਾਰਤ ਵਿੱਚ ਅਸੀਂ ਹਰ ਸੈਕਟਰ ਵਿੱਚ, ਹਰ ਪੱਧਰ ‘ਤੇ, ਲੀਡਰਸ਼ਿਪ ਦੀ ਭੂਮਿਕਾ ਦੇਣ ਦਾ ਇੱਕ ਬੜਾ ਅਭਿਯਾਨ ਚਲਾਇਆ ਹੈ। ਭਾਰਤ ਵਿੱਚ ਹਰ ਸੈਕਟਰ ਵਿੱਚ ਅੱਜ ਮਹਿਲਾਵਾਂ ਅੱਗੇ ਆ ਰਹੀਆਂ ਹਨ। ਪੂਰੀ ਦੁਨੀਆ ਵਿੱਚ ਜਿਤਨੇ ਪਾਇਲਟਸ ਹਨ, ਉਨ੍ਹਾਂ ਵਿੱਚੋਂ ਸਿਰਫ਼ 5 ਪਰਸੈਂਟ ਮਹਿਲਾਵਾਂ ਹਨ। ਜਦਕਿ ਭਾਰਤ ਵਿੱਚ ਜਿਤਨੇ ਪਾਇਲਟਸ ਹਨ, ਉਨ੍ਹਾਂ ਵਿੱਚੋਂ 15 ਪਰਸੈਂਟ ਮਹਿਲਾਵਾਂ ਹਨ। ਭਾਰਤ ਵਿੱਚ ਬੜੀ ਸੰਖਿਆ ਵਿੱਚ ਫਾਇਟਰ ਪਾਇਲਟਸ ਮਹਿਲਾਵਾਂ ਹਨ। ਦੁਨੀਆ ਦੇ ਵਿਕਸਿਤ ਦੇਸ਼ਾਂ ਵਿੱਚ ਭੀ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਸ (science, technology, engineering, and mathematics) ਯਾਨੀ STEM graduates ਵਿੱਚ 30-35 ਪਰਸੈਂਟ ਹੀ women ਹਨ। ਭਾਰਤ ਵਿੱਚ ਇਹ ਸੰਖਿਆ ਫੋਰਟੀ ਪਰਸੈਂਟ ਤੋਂ ਭੀ ਉੱਪਰ ਪਹੁੰਚ ਚੁੱਕੀ ਹੈ। ਅੱਜ ਭਾਰਤ ਦੇ ਬੜੇ-ਬੜੇ ਸਪੇਸ ਮਿਸ਼ਨ ਦੀ ਕਮਾਨ ਮਹਿਲਾ ਵਿਗਿਆਨੀ ਸੰਭਾਲ਼ ਰਹੀਆਂ ਹਨ। ਤੁਹਾਨੂੰ ਇਹ ਜਾਣ ਕੇ ਭੀ ਖੁਸ਼ੀ ਹੋਵੇਗੀ ਕਿ ਭਾਰਤ ਨੇ ਆਪਣੀ ਪਾਰਲੀਮੈਂਟ ਵਿੱਚ ਮਹਿਲਾਵਾਂ ਨੂੰ ਰਿਜ਼ਰਵੇਸ਼ਨ ਦੇਣ ਦਾ ਭੀ ਕਾਨੂੰਨ ਪਾਸ ਕੀਤਾ ਹੈ। ਅੱਜ ਭਾਰਤ ਵਿੱਚ ਡੈਮੋਕ੍ਰੇਟਿਕ ਗਵਰਨੈਂਸ ਦੇ ਅਲੱਗ-ਅਲੱਗ ਲੈਵਲਸ ‘ਤੇ ਮਹਿਲਾਵਾਂ ਦੀ ਪ੍ਰਤੀਨਿਧਤਾ ਹੈ। ਸਾਡੇ ਇੱਥੇ ਲੋਕਲ ਲੈਵਲ ‘ਤੇ ਪੰਚਾਇਤੀ ਰਾਜ ਹੈ, ਲੋਕਲ ਬਾਡੀਜ਼(ਸਥਾਨਕ ਸੰਸਥਾਵਾਂ) ਹਨ। ਸਾਡੇ ਪੰਚਾਇਤੀ ਰਾਜ ਸਿਸਟਮ (Panchayati Raj system) ਵਿੱਚ 14 ਲੱਖ ਤੋਂ ਜ਼ਿਆਦਾ ਯਾਨੀ One point four five ਮਿਲੀਅਨ Elected Representatives, ਮਹਿਲਾਵਾਂ ਹਨ। ਆਪ (ਤੁਸੀਂ) ਕਲਪਨਾ ਕਰ ਸਕਦੇ ਹੋ, ਗੁਆਨਾ ਦੀ ਕੁੱਲ ਆਬਾਦੀ ਤੋਂ ਭੀ ਕਰੀਬ-ਕਰੀਬ ਦੁੱਗਣੀ ਆਬਾਦੀ ਵਿੱਚ ਸਾਡੇ ਇੱਥੇ ਮਹਿਲਾਵਾਂ ਲੋਕਲ ਗਵਰਨਮੈਂਟ ਨੂੰ ਰੀ-ਪ੍ਰਜ਼ੈਂਟ ਕਰ ਰਹੀਆਂ ਹਨ।
ਸਾਥੀਓ,
ਗੁਆਨਾ Latin America ਦੇ ਵਿਸ਼ਾਲ ਮਹਾਦ੍ਵੀਪ ਦਾ gateway ਹੈ। ਆਪ (ਤੁਸੀਂ) ਭਾਰਤ ਅਤੇ ਇਸ ਵਿਸ਼ਾਲ ਮਹਾਦ੍ਵੀਪ ਦੇ ਦਰਮਿਆਨ ਅਵਸਰਾਂ ਅਤੇ ਸੰਭਾਵਨਾਵਾਂ ਦਾ ਇੱਕ ਬ੍ਰਿਜ ਬਣ ਸਕਦੇ ਹੋ। ਅਸੀਂ ਇਕੱਠੇ ਮਿਲ ਕੇ, ਭਾਰਤ ਅਤੇ CARICOM ਦੀ Partnership ਨੂੰ ਹੋਰ ਬਿਹਤਰ ਬਣਾ ਸਕਦੇ ਹਾਂ। ਕੱਲ੍ਹ ਹੀ ਗੁਆਨਾ ਵਿੱਚ India-CARICOM Summit ਦਾ ਆਯੋਜਨ ਹੋਇਆ ਹੈ। ਅਸੀਂ ਆਪਣੀ ਸਾਂਝੇਦਾਰੀ ਦੇ ਹਰ ਪਹਿਲੂ ਨੂੰ ਹੋਰ ਮਜ਼ਬੂਤ ਕਰਨ ਦਾ ਫ਼ੈਸਲਾ ਲਿਆ ਹੈ।
ਸਾਥੀਓ,
ਗੁਆਨਾ ਦੇ ਵਿਕਾਸ ਦੇ ਲਈ ਭੀ ਭਾਰਤ ਹਰ ਸੰਭਵ ਸਹਿਯੋਗ ਦੇ ਰਿਹਾ ਹੈ। ਇੱਥੋਂ ਦੇ ਇਨਫ੍ਰਾਸਟ੍ਰਕਚਰ ਵਿੱਚ ਨਿਵੇਸ਼ ਹੋਵੇ, ਇੱਥੋਂ ਦੀ ਕਪੈਸਿਟੀ ਬਿਲਡਿੰਗ ਵਿੱਚ ਨਿਵੇਸ਼ ਹੋਵੇ ਭਾਰਤ ਅਤੇ ਗੁਆਨਾ ਮਿਲ ਕੇ ਕੰਮ ਕਰ ਰਹੇ ਹਨ। ਭਾਰਤ ਦੁਆਰਾ ਦਿੱਤੀ ਗਈ ferries ਹੋਣ, ਏਅਰਕ੍ਰਾਫਟ ਹੋਣ, ਇਹ ਅੱਜ ਗੁਆਨਾ ਦੇ ਬਹੁਤ ਕੰਮ ਆ ਰਹੇ ਹਨ। ਰੀਨਿਊਏਬਲ ਐਨਰਜੀ ਦੇ ਸੈਕਟਰ ਵਿੱਚ, ਸੋਲਰ ਪਾਵਰ ਦੇ ਖੇਤਰ ਵਿੱਚ ਭੀ ਭਾਰਤ ਬੜੀ ਮਦਦ ਕਰ ਰਿਹਾ ਹੈ। ਤੁਸੀਂ T -20 ਕ੍ਰਿਕਟ ਵਰਲਡ ਕੱਪ (T-20 Cricket World Cup) ਦਾ ਸ਼ਾਨਦਾਰ ਆਯੋਜਨ ਕੀਤਾ ਹੈ। ਭਾਰਤ ਨੂੰ ਖੁਸ਼ੀ ਹੈ ਕਿ ਸਟੇਡੀਅਮ ਦੇ ਨਿਰਮਾਣ ਵਿੱਚ ਅਸੀਂ ਭੀ ਸਹਿਯੋਗ ਦੇ ਪਾਏ।
ਸਾਥੀਓ,
ਡਿਵੈਲਪਮੈਂਟ ਨਾਲ ਜੁੜੀ ਸਾਡੀ ਇਹ ਪਾਰਟਨਰਸ਼ਿਪ ਹੁਣ ਨਵੇਂ ਦੌਰ ਵਿੱਚ ਪ੍ਰਵੇਸ਼ ਕਰ ਰਹੀ ਹੈ। ਭਾਰਤ ਦੀਆਂ Energy ਡਿਮਾਂਡਸ ਤੇਜ਼ੀ ਨਾਲ ਵਧ ਰਹੀਆਂ ਹਨ, ਅਤੇ ਭਾਰਤ ਆਪਣੇ Sources ਨੂੰ Diversify ਭੀ ਕਰ ਰਿਹਾ ਹੈ। ਇਸ ਵਿੱਚ ਗੁਆਨਾ ਨੂੰ ਅਸੀਂ ਇੱਕ ਮਹੱਤਵਪੂਰਨ Energy Source ਦੇ ਰੂਪ ਵਿੱਚ ਦੇਖ ਰਹੇ ਹਾਂ। ਸਾਡੇ Businesses, ਗੁਆਨਾ ਵਿੱਚ ਹੋਰ ਅਧਿਕ Invest ਕਰਨ, ਇਸ ਦੇ ਲਈ ਭੀ ਅਸੀਂ ਨਿਰੰਤਰ ਪ੍ਰਯਾਸ ਕਰ ਰਹੇ ਹਾਂ।
ਸਾਥੀਓ,
ਆਪ ਸਭ ਇਹ ਭੀ ਜਾਣਦੇ ਹੋ, ਭਾਰਤ ਦੇ ਪਾਸ ਇੱਕ ਬਹੁਤ ਬੜੀ Youth Capital ਹੈ। ਭਾਰਤ ਵਿੱਚ Quality Education ਅਤੇ Skill Development Ecosystem ਹੈ। ਭਾਰਤ ਨੂੰ, ਗੁਆਨਾ ਦੇ ਜ਼ਿਆਦਾ ਤੋਂ ਜ਼ਿਆਦਾ Students ਨੂੰ Host ਕਰਨ ਵਿੱਚ ਖੁਸ਼ੀ ਹੋਵੇਗੀ। ਮੈਂ ਅੱਜ ਗੁਆਨਾ ਦੀ ਸੰਸਦ ਦੇ ਜ਼ਰੀਏ, ਗੁਆਨਾ ਦੇ ਨੌਜਵਾਨਾਂ ਨੂੰ, ਭਾਰਤੀ ਇਨੋਵੇਟਰਸ ਅਤੇ ਵਿਗਿਆਨੀਆਂ ਦੇ ਨਾਲ ਮਿਲ ਕੇ ਕੰਮ ਕਰਨ ਦੇ ਲਈ ਭੀ ਸੱਦਾ ਦਿੰਦਾ ਹਾਂ। Collaborate Globally And Act Locally, ਅਸੀਂ ਆਪਣੇ ਨੌਜਵਾਨਾਂ ਨੂੰ ਇਸ ਦੇ ਲਈ Inspire ਕਰ ਸਕਦੇ ਹਾਂ। ਅਸੀਂ Creative Collaboration ਦੇ ਜ਼ਰੀਏ Global Challenges ਦੇ innovative solutions ਢੂੰਡ ਸਕਦੇ ਹਾਂ।
ਸਾਥੀਓ,
ਗੁਆਨਾ ਦੇ ਮਹਾਨ ਸਪੂਤ, ਸ਼੍ਰੀ ਛੇਦੀ ਜਗਨ ਨੇ ਕਿਹਾ ਸੀ, ਸਾਨੂੰ ਅਤੀਤ ਤੋਂ ਸਬਕ ਲੈਂਦੇ ਹੋਏ ਆਪਣਾ ਵਰਤਮਾਨ ਸੁਧਾਰਨਾ ਹੋਵੇਗਾ ਅਤੇ ਭਵਿੱਖ ਦੀ ਮਜ਼ਬੂਤ ਨੀਂਹ ਤਿਆਰ ਕਰਨੀ ਹੋਵੇਗੀ। ਸਾਡੇ ਦੋਹਾਂ ਦੇਸ਼ਾਂ ਦਾ ਸਾਂਝਾ ਅਤੀਤ, ਸਾਡੇ ਸਬਕ, ਸਾਡਾ ਵਰਤਮਾਨ, ਸਾਨੂੰ ਜ਼ਰੂਰ ਉੱਜਵਲ ਭਵਿੱਖ ਦੀ ਤਰਫ਼ ਲੈ ਜਾਣਗੇ। ਇਨ੍ਹਾਂ ਹੀ ਸ਼ਬਦਾਂ ਦੇ ਨਾਲ ਮੈਂ ਆਪਣੀ ਬਾਤ ਸਮਾਪਤ ਕਰਦਾ ਹਾਂ, ਮੈਂ ਆਪ ਸਭ ਨੂੰ ਭਾਰਤ (Bharat) ਆਉਣ ਦੇ ਲਈ ਭੀ ਸੱਦਾ ਦੇਵਾਂਗਾ, ਮੈਨੂੰ ਗੁਆਨਾ ਦੇ ਜ਼ਿਆਦਾ ਤੋਂ ਜ਼ਿਆਦਾ ਜਨਪ੍ਰਤੀਨਿਧੀਆਂ ਦਾ ਭਾਰਤ ਵਿੱਚ ਸੁਆਗਤ ਕਰਦੇ ਹੋਏ ਖੁਸ਼ੀ ਹੋਵੇਗੀ। ਮੈਂ ਇੱਕ ਵਾਰ ਫਿਰ ਗੁਆਨਾ ਦੀ ਸੰਸਦ ਦਾ, ਆਪ ਸਭ ਜਨਪ੍ਰਤੀਨਿਧੀਆਂ ਦਾ, ਬਹੁਤ-ਬਹੁਤ ਆਭਾਰ, ਬਹੁਤ-ਬਹੁਤ ਧੰਨਵਾਦ।
************
ਐੱਮਜੇਪੀਐੱਸ/ਐੱਸਆਰ/ਆਈਜੀ
(Release ID: 2088972)
Visitor Counter : 10