ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਜੀ ਦੀ ਜਨਮ ਸ਼ਤਾਬਦੀ ‘ਤੇ ਨਵੀਂ ਦਿੱਲੀ ਸਥਿਤ ‘ਸਦੈਵ ਅਟਲ’ ਸਮ੍ਰਿਤੀ ਸਥਲ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ
ਸੁਸ਼ਾਸਨ ਅਤੇ ਲੋਕ ਭਲਾਈ ਦੇ ਪ੍ਰਤੀ ਅਟਲ ਜੀ ਦਾ ਸਮਰਪਣ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਸ਼ਾ ਦਿਖਾਉਂਦਾ ਰਹੇਗਾ
ਅਟਲ ਜੀ ਨੇ ਵਿਚਾਰਧਾਰਾ ਦੇ ਪ੍ਰਤੀ ਸਮਰਪਣ ਅਤੇ ਮੁੱਲ-ਅਧਾਰਿਤ ਰਾਜਨੀਤੀ ਨਾਲ ਦੇਸ਼ ਵਿੱਚ ਵਿਕਾਸ ਅਤੇ ਸੁਸ਼ਾਸਨ ਦੇ ਨਵੇਂ ਯੁਗ ਦੀ ਸ਼ੁਰੂਆਤ ਕੀਤੀ
ਸੱਭਿਆਚਾਰਕ ਰਾਸ਼ਟਰਵਾਦ ਨੂੰ ਕਾਰਜ ਸੱਭਿਆਚਾਰ ਬਣਾਉਣ ਵਾਲੇ ਵਾਜਪੇਈ ਜੀ ਨੇ ਦੇਸ਼ ਦੀ ਸੁਰੱਖਿਆ ਅਤੇ ਲੋਕ ਭਲਾਈ ਨੂੰ ਹਮੇਸ਼ਾ ਸਰਬਉੱਚ ਰੱਖਿਆ
ਅਟਲ ਜੀ ਧਰੁਵ ਤਾਰੇ ਦੇ ਸਮਾਨ ਅਨੰਤ ਕਾਲ ਤੱਕ ਦੇਸ਼ਵਾਸੀਆਂ ਨੂੰ ਰਾਸ਼ਟਰ ਸੇਵਾ ਦੀ ਰਾਹ ‘ਤੇ ਦਿਸ਼ਾ ਦਿਖਾਉਂਦੇ ਰਹਿਣਗੇ
Posted On:
25 DEC 2024 12:55PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਜੀ ਦੀ ਜਨਮ ਸ਼ਤਾਬਦੀ ‘ਤੇ ਨਵੀਂ ਦਿੱਲੀ ਸਥਿਤ ‘ਸਦੈਵ ਅਟਲ’ ਸਮ੍ਰਿਤੀ ਸਥਲ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।
ਐਕਸ (X ) ਪਲੈਟਫਾਰਮ ‘ਤੇ ਆਪਣੀ ਪੋਸਟ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸੁਸ਼ਾਸਨ ਅਤੇ ਲੋਕ ਭਲਾਈ ਦੇ ਪ੍ਰਤੀ ਅਟਲ ਜੀ ਦਾ ਸਮਰਪਣ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਸ਼ਾ ਦਿਖਾਉਂਦਾ ਰਹੇਗਾ। ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਜੀ ਦੀ ਜਯੰਤੀ ‘ਤੇ ਉਨ੍ਹਾਂ ਨੂੰ ਸਾਦਰ ਨਮਨ ਕਰਦੇ ਹੋਏ ਕਿਹਾ ਕਿ ਅਟਲ ਜੀ ਨੇ ਵਿਚਾਰਧਾਰਾ ਦੇ ਪ੍ਰਤੀ ਸਮਰਪਣ ਅਤੇ ਮੁੱਲ-ਅਧਾਰਿਤ ਰਾਜਨੀਤੀ ਨਾਲ ਦੇਸ਼ ਵਿੱਚ ਵਿਕਾਸ ਅਤੇ ਸੁਸ਼ਾਸਨ ਦੇ ਨਵੇਂ ਯੁਗ ਦੀ ਸ਼ੁਰੂਆਤ ਕੀਤੀ।
ਸ਼੍ਰੀ ਸ਼ਾਹ ਨੇ ਕਿਹਾ ਕਿ ਸੱਭਿਆਚਾਰਕ ਰਾਸ਼ਟਰਵਾਦ ਨੂੰ ਕਾਰਜ ਸੱਭਿਆਚਾਰ ਬਣਾਉਣ ਵਾਲੇ ਵਾਜਪੇਈ ਜੀ ਨੇ ਦੇਸ਼ ਦੀ ਸੁਰੱਖਿਆ ਅਤੇ ਲੋਕ ਭਲਾਈ ਨੂੰ ਹਮੇਸ਼ਾ ਸਰਬਉੱਚ ਰੱਖਿਆ। ਉਨ੍ਹਾਂ ਨੇ ਕਿਹਾ ਕਿ ਅਟਲ ਜੀ ਧਰੁਵ ਤਾਰੇ ਦੇ ਸਮਾਨ ਅਨੰਤ ਕਾਲ ਤੱਕ ਦੇਸ਼ਵਾਸੀਆਂ ਨੂੰ ਰਾਸ਼ਟਰ ਸੇਵਾ ਦੀ ਰਾਹ ‘ਤੇ ਦਿਸ਼ਾ ਦਿਖਾਉਂਦੇ ਰਹਿਣਗੇ।
****
ਆਰਕੇ/ਵੀਵੀ/ਆਰਆਰ/ਪੀਐੱਸ
(Release ID: 2088161)
Visitor Counter : 5