ਸਹਿਕਾਰਤਾ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ 10,000 ਨਵੀਆਂ ਬਣੀਆਂ ਮਲਟੀਪਰਪਜ਼ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀਆਂ (ਐੱਮ-ਪੀਏਸੀਐੱਸ), ਡੇਅਰੀ ਅਤੇ ਮੱਛੀ ਪਾਲਣ ਸਹਿਕਾਰੀ ਸਭਾਵਾਂ ਦੀ ਸ਼ੁਰੂਆਤ ਕੀਤੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਸਹਿਕਾਰ ਸੇ ਸਮ੍ਰਿਧੀ’ ਦੇ ਮੰਤਰ ਦੇ ਅਮਲ ਲਈ, ਹਰ ਪਿੰਡ ਤੱਕ ਪੀਏਸੀਐੱਸ ਦੀ ਪਹੁੰਚ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ
ਮੋਦੀ ਸਰਕਾਰ Feasibility, Relevance, Viability ਅਤੇ Vibrancy ਦੇ ਨਾਲ ਪੀਏਸੀਐੱਸ ਦਾ ਵਿਸਤਾਰ ਕਰ ਰਹੀ ਹੈ
5 ਸਾਲਾਂ ਵਿੱਚ 2 ਲੱਖ ਨਵੇਂ ਪੀਏਸੀਐੱਸ ਬਣਾਉਣ ਦਾ ਟੀਚਾ ਸਮੇਂ ਤੋਂ ਪਹਿਲਾਂ ਹੀ ਪੂਰਾ ਹੋਵੇਗਾ
ਕੰਪਿਊਟਰੀਕਰਨ ਨਾਲ ਪੀਏਸੀਐੱਸ ਦੀ ਪਾਰਦਰਸ਼ਤਾ ਵਧੀ, ਜਿਸ ਨਾਲ ਸਹਿਕਾਰਤਾ ਦਾ ਵਿਸਥਾਰ ਹੋ ਰਿਹਾ ਹੈ ਅਤੇ ਮਹਿਲਾਵਾਂ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਮੌਕੇ ਮਿਲ ਰਹੇ ਹਨ
2 ਲੱਖ ਪੀਏਸੀਐੱਸ ਬਣਨ ਤੋਂ ਬਾਅਦ, ਫਾਰਵਰਡ-ਬੈਕਵਰਡ ਲਿੰਕੇਜ ਰਾਹੀਂ ਕਿਸਾਨਾਂ ਦੀ ਉਪਜ ਨੂੰ ਆਲਮੀ ਮੰਡੀਆਂ ਤੱਕ ਪਹੁੰਚਾਉਣਾ ਸੁਖਾਲ਼ਾ ਹੋ ਜਾਵੇਗਾ
ਮੋਦੀ ਸਰਕਾਰ ਹਰ ਪ੍ਰਾਇਮਰੀ ਡੇਅਰੀ ਅਤੇ ਕਿਸਾਨਾਂ ਨੂੰ ਮਾਈਕ੍ਰੋ ਏਟੀਐੱਮ ਅਤੇ ਰੁਪੇ ਕੇਸੀਸੀ ਕਾਰਡ ਦੇ ਕੇ ਬਹੁਤ ਘੱਟ ਕੀਮਤ 'ਤੇ ਬ੍ਰਿਜ ਫਾਇਨਾਂਸ ਦੇਣ ਦਾ ਕੰਮ ਕਰੇਗੀ
ਤਿੰਨ ਨਵੀਆਂ ਰਾਸ਼ਟਰੀ ਸਹਿਕਾਰੀ ਸੰਸਥਾਵਾਂ ਨਾਲ ਜੁੜੇ ਪੀਏਸੀਐੱਸ ਹੁਣ ਜੈਵਿਕ ਉਪਜ, ਬੀਜ ਉਤਪਾਦਨ ਅਤੇ ਨਿਰਯਾਤ ਵਿੱਚ ਸਰਗਰਮ ਹੋਣਗੇ, ਜੋ ਕਿਸਾਨਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣਗੇ ਅਤੇ ਸਮਾਜਿਕ-ਆਰਥਿਕ ਸਮਾਨਤਾ ਲਈ ਰਾਹ ਪੱਧਰਾ ਹੋਵੇਗਾ
Posted On:
25 DEC 2024 6:25PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ 10,000 ਨਵੀਆਂ ਬਣੀਆਂ ਮਲਟੀਪਰਪਜ਼ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀਆਂ (ਪੀਏਸੀਐੱਸ), ਡੇਅਰੀ ਅਤੇ ਮੱਛੀ ਪਾਲਣ ਸਹਿਕਾਰੀ ਸਭਾਵਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ 'ਤੇ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ, ਕੇਂਦਰੀ ਸਹਿਕਾਰਤਾ ਰਾਜ ਮੰਤਰੀ ਸ਼੍ਰੀ ਕ੍ਰਿਸ਼ਨਪਾਲ ਅਤੇ ਸ਼੍ਰੀ ਮੁਰਲੀਧਰ ਮੋਹੋਲ ਅਤੇ ਸਹਿਕਾਰਤਾ ਮੰਤਰਾਲੇ ਦੇ ਸਕੱਤਰਾਂ ਸਮੇਤ ਕਈ ਪਤਵੰਤੇ ਮੌਜੂਦ ਸਨ।
ਸ਼੍ਰੀ ਅਮਿਤ ਸ਼ਾਹ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਦੋ ਮਹਾਪੁਰਖਾਂ - ਪੰਡਿਤ ਮਦਨ ਮੋਹਨ ਮਾਲਵੀਯ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਜੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ਮੌਕੇ 'ਤੇ ਸ਼ਰਧਾਂਜਲੀ ਦੇ ਕੇ ਕੀਤੀ। ਉਨ੍ਹਾਂ ਕਿਹਾ ਕਿ ਪੰਡਿਤ ਮਦਨ ਮੋਹਨ ਮਾਲਵੀਯ ਜੀ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਸਾਰੇ ਨਾਇਕਾਂ ਵਿੱਚ ਸਭ ਤੋਂ ਅੱਗੇ ਹਨ ਅਤੇ ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ, ਭਾਰਤੀਅਤਾ, ਸੱਭਿਆਚਾਰ ਅਤੇ ਹਿੰਦੂ ਧਰਮ ਪ੍ਰਤੀ ਚੇਤਨਾ ਦੇਣ ਲਈ ਸਾਰੀ ਉਮਰ ਕੰਮ ਕੀਤਾ। ਸ਼੍ਰੀ ਸ਼ਾਹ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਜੀ ਨੇ ਦੇਸ਼ ਦੀ ਸੰਸਦ ਵਿੱਚ 5 ਦਹਾਕਿਆਂ ਤੱਕ ਭਾਰਤ ਅਤੇ ਸੰਸਕ੍ਰਿਤੀ ਦੀ ਆਵਾਜ਼ ਬਣ ਕੇ ਸੰਸਦ ਦਾ ਮਾਰਗਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਤੌਰ 'ਤੇ ਅਟਲ ਜੀ ਨੇ ਕਈ ਨਵੀਆਂ ਸ਼ੁਰੂਆਤਾਂ ਕੀਤੀਆਂ, ਜਿਨ੍ਹਾਂ ਦੀ ਬਦੌਲਤ ਅੱਜ ਭਾਰਤ ਬੁਲੰਦੀਆਂ ਨੂੰ ਹਾਸਲ ਕਰ ਸਕਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਅਟਲ ਜੀ ਨੇ ਕਾਰਗਿਲ ਯੁੱਧ ਦੌਰਾਨ ਭਾਰਤ ਨੂੰ ਪ੍ਰਮਾਣੂ ਸ਼ਕਤੀ ਦੇਣ ਅਤੇ ਦੇਸ਼ ਦੀ ਭੂਮੀ ਲਈ ਲੜਨ ਦਾ ਸਿਧਾਂਤ ਸਥਾਪਿਤ ਕੀਤਾ। ਉਨ੍ਹਾਂ ਕਿਹਾ ਕਿ ਅਟਲ ਜੀ ਨੇ ਦੇਸ਼ ਦੇ ਸਾਡੇ ਆਦਿਵਾਸੀ ਭਰਾਵਾਂ ਅਤੇ ਭੈਣਾਂ ਲਈ ਇੱਕ ਵੱਖਰਾ ਮੰਤਰਾਲਾ ਬਣਾਇਆ ਹੈ। ਇਹ ਅਟਲ ਜੀ ਹੀ ਸਨ, ਜਿਨ੍ਹਾਂ ਨੇ ਸੁਨਹਿਰੀ ਚਤੁਰਭੁਜ ਮਾਰਗ ਦੀ ਸ਼ੁਰੂਆਤ ਕੀਤੀ ਅਤੇ ਦੇਸ਼ ਦੇ ਸਾਰੇ ਪਿੰਡਾਂ ਨੂੰ ਰਾਜ ਮਾਰਗਾਂ ਨਾਲ ਜੋੜਨ ਲਈ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਸ਼ੁਰੂ ਕੀਤੀ। ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਮਹਾਨ ਸੁਤੰਤਰਤਾ ਸੈਨਾਨੀ ਸ਼੍ਰੀ ਸੀ ਰਾਜਗੋਪਾਲਾਚਾਰੀ ਦੀ ਵੀ ਬਰਸੀ ਹੈ, ਜੋ ਸਾਡੇ ਵੇਦਾਂ, ਉਪਨਿਸ਼ਦਾਂ ਅਤੇ ਪ੍ਰਾਚੀਨ ਸਾਹਿਤ ਦੇ ਗਿਆਨੀ ਸਨ ਅਤੇ ਸੰਵਿਧਾਨ ਦੇ ਖਰੜੇ ਵਿੱਚ ਵੀ ਉਨ੍ਹਾਂ ਵੱਡਾ ਯੋਗਦਾਨ ਪਾਇਆ ਸੀ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਅੱਜ ਅਟਲ ਜੀ ਦੀ ਜਨਮ ਸ਼ਤਾਬਦੀ ਮੌਕੇ 10 ਹਜ਼ਾਰ ਨਵੀਆਂ ਮਲਟੀਪਰਪਜ਼ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀਆਂ (ਐੱਮਪੀਏਸੀਐੱਸ), ਡੇਅਰੀ ਅਤੇ ਮੱਛੀ ਪਾਲਣ ਸਹਿਕਾਰੀ ਸਭਾਵਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮਹਿਜ਼ ਇਤਫ਼ਾਕ ਨਹੀਂ ਹੈ ਕਿਉਂਕਿ ਸੰਵਿਧਾਨ ਵਿੱਚ 97ਵੀਂ ਸੋਧ ਅਟਲ ਜੀ ਦੇ ਸਮੇਂ ਵਿੱਚ ਹੋਈ ਸੀ ਅਤੇ ਲੰਬੇ ਸਮੇਂ ਤੋਂ ਹਾਸ਼ੀਏ 'ਤੇ ਪਈ ਸਹਿਕਾਰਤਾ ਨੂੰ ਅਟਲ ਜੀ ਨੇ ਇੱਕ ਵਾਰ ਫਿਰ ਮਹੱਤਵ ਦਿੱਤਾ ਸੀ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 19 ਸਤੰਬਰ, 2024 ਨੂੰ ਅਸੀਂ ਇਸ ਜਗ੍ਹਾ 'ਤੇ ਇੱਕ ਐੱਸਓਪੀ ਬਣਾਈ ਸੀ ਅਤੇ 86 ਦਿਨਾਂ ਦੇ ਅੰਦਰ ਅਸੀਂ 10 ਹਜ਼ਾਰ ਪੀਏਸੀਐੱਸ ਰਜਿਸਟਰ ਕਰਨ ਦਾ ਕੰਮ ਪੂਰਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਦੋਂ ਸਹਿਕਾਰਤਾ ਮੰਤਰਾਲੇ ਦੀ ਸਥਾਪਨਾ ਕੀਤੀ ਸੀ ਤਾਂ ਉਨ੍ਹਾਂ ਨੇ ‘ਸਹਿਕਾਰ ਸੇ ਸਮ੍ਰਿਧੀ’ ਦਾ ਨਾਅਰਾ ਦਿੱਤਾ ਸੀ। ਸ਼੍ਰੀ ਸ਼ਾਹ ਨੇ ਕਿਹਾ ਕਿ 'ਸਹਿਯੋਗ ਸੇ ਸਮ੍ਰਿਧੀ' ਤਾਂ ਹੀ ਸੰਭਵ ਹੈ, ਜੇ ਹਰ ਪੰਚਾਇਤ ਵਿੱਚ ਸਹਿਕਾਰਤਾ ਮੌਜੂਦ ਹੋਵੇ ਅਤੇ ਉੱਥੇ ਕਿਸੇ ਨਾ ਕਿਸੇ ਰੂਪ ਵਿੱਚ ਕੰਮ ਕਰੇ। ਉਨ੍ਹਾਂ ਕਿਹਾ ਕਿ ਸਿਰਫ਼ ਪ੍ਰਾਇਮਰੀ ਸਹਿਕਾਰੀ ਸਭਾ ਹੀ ਸਾਡੇ ਦੇਸ਼ ਦੇ ਤਿੰਨ-ਪੱਧਰੀ ਸਹਿਕਾਰੀ ਢਾਂਚੇ ਨੂੰ ਸਭ ਤੋਂ ਵੱਧ ਮਜ਼ਬੂਤੀ ਪ੍ਰਦਾਨ ਕਰ ਸਕਦੀ ਹੈ, ਇਸੇ ਲਈ ਮੋਦੀ ਸਰਕਾਰ ਨੇ 2 ਲੱਖ ਨਵੇਂ ਪੀਏਸੀਐੱਸ ਬਣਾਉਣ ਦਾ ਫ਼ੈਸਲਾ ਕੀਤਾ ਸੀ।
ਕੇਂਦਰੀ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਨਾਬਾਰਡ, ਐੱਨਡੀਡੀਬੀ ਅਤੇ ਐੱਨਐੱਫਡੀਬੀ ਨੇ 10 ਹਜ਼ਾਰ ਪ੍ਰਾਇਮਰੀ ਸਹਿਕਾਰੀ ਸਭਾਵਾਂ ਦੀ ਰਜਿਸਟ੍ਰੇਸ਼ਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਸਹਿਕਾਰਤਾ ਮੰਤਰਾਲੇ ਦੀ ਸਥਾਪਨਾ ਤੋਂ ਬਾਅਦ ਸਭ ਤੋਂ ਵੱਡਾ ਕੰਮ ਸਾਰੇ ਪੀਏਸੀਐੱਸ ਦਾ ਕੰਪਿਊਟਰੀਕਰਨ ਕਰਨਾ ਸੀ। ਉਨ੍ਹਾਂ ਕਿਹਾ ਕਿ ਕੰਪਿਊਟਰੀਕਰਨ ਦੇ ਆਧਾਰ 'ਤੇ ਪੀਏਸੀਐੱਸ ਨੂੰ 32 ਤਰ੍ਹਾਂ ਦੀਆਂ ਨਵੀਆਂ ਗਤੀਵਿਧੀਆਂ ਨਾਲ ਜੋੜਨ ਦਾ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪੀਏਸੀਐੱਸ ਨੂੰ ਬਹੁ-ਆਯਾਮੀ ਬਣਾ ਕੇ ਅਤੇ ਉਨ੍ਹਾਂ ਨੂੰ ਭੰਡਾਰਣ, ਖਾਦ, ਗੈਸ, ਖਾਦ ਅਤੇ ਪਾਣੀ ਦੀ ਵੰਡ ਨਾਲ ਜੋੜਿਆ। ਸ਼੍ਰੀ ਸ਼ਾਹ ਨੇ ਕਿਹਾ ਕਿ ਅਸੀਂ ਸਿਖਲਾਈ ਹਾਸਲ ਮਨੁੱਖੀ ਸ਼ਕਤੀ ਦੀ ਘਾਟ ਕਾਰਨ ਇਹ ਸਭ ਨਹੀਂ ਕਰ ਸਕਦੇ। ਉਨ੍ਹਾਂ ਦੱਸਿਆ ਕਿ ਇਸ ਦੇ ਲਈ ਅੱਜ ਇੱਥੇ ਇੱਕ ਸਿਖਲਾਈ ਮਾਡਿਊਲ ਵੀ ਲਾਂਚ ਕੀਤਾ ਗਿਆ ਹੈ ਜੋ ਕਿ ਪੀਏਸੀਐੱਸ ਦੇ ਮੈਂਬਰਾਂ ਅਤੇ ਕਰਮਚਾਰੀਆਂ ਨੂੰ ਪੂਰੀ ਸਿਖਲਾਈ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਇਹ ਸਿਖਲਾਈ ਮਾਡਿਊਲ ਹਰ ਜ਼ਿਲ੍ਹਾ ਸਹਿਕਾਰੀ ਰਜਿਸਟਰਾਰ ਦੀ ਜ਼ਿੰਮੇਵਾਰੀ ਬਣੇ ਅਤੇ ਪੀਏਸੀਐੱਸ ਦੇ ਸਕੱਤਰ ਅਤੇ ਕਾਰਜਕਾਰੀ ਮੈਂਬਰਾਂ ਦੀ ਚੰਗੀ ਸਿਖਲਾਈ ਨੂੰ ਯਕੀਨੀ ਬਣਾਇਆ ਜਾਵੇ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਅੱਜ ਇੱਥੇ 10 ਸਹਿਕਾਰੀ ਸਭਾਵਾਂ ਨੂੰ ਰੁਪੇ ਕਿਸਾਨ ਕ੍ਰੈਡਿਟ ਕਾਰਡ, ਮਾਈਕਰੋ ਏਟੀਐੱਮ ਵੰਡੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਆਉਣ ਵਾਲੇ ਦਿਨਾਂ ਵਿੱਚ ਹਰੇਕ ਪ੍ਰਾਇਮਰੀ ਡੇਅਰੀ ਨੂੰ ਇੱਕ ਮਾਈਕਰੋ ਏਟੀਐੱਮ ਦਿੱਤਾ ਜਾਵੇਗਾ।ਮਾਈਕਰੋ ਏਟੀਐੱਮ ਅਤੇ ਰੁਪੇ ਕਿਸਾਨ ਕ੍ਰੈਡਿਟ ਕਾਰਡ ਹਰ ਕਿਸਾਨ ਨੂੰ ਘੱਟ ਕੀਮਤ 'ਤੇ ਕਰਜ਼ਾ ਪ੍ਰਦਾਨ ਕਰੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਪੀਏਸੀਐੱਸ ਦੇ ਵਿਸਤਾਰ ਲਈ ਸੰਭਾਵਨਾ, ਵਿਹਾਰਕਤਾ, ਸਾਰਥਕਤਾ ਅਤੇ ਜੀਵੰਤਤਾ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੀਏਸੀਐੱਸ ਵਿੱਚ 32 ਕੰਮਾਂ ਨੂੰ ਜੋੜ ਕੇ ਇਸ ਨੂੰ ਪ੍ਰਤੱਖ ਅਤੇ ਵਿਹਾਰਕ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਕਾਮਨ ਸਰਵਿਸ ਸੈਂਟਰ (ਸੀਐੱਸਸੀ) ਜਦੋਂ ਪੀਏਸੀਐੱਸ ਬਣ ਜਾਂਦਾ ਹੈ, ਤਾਂ ਪਿੰਡ ਦੇ ਹਰੇਕ ਨਾਗਰਿਕ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਪੀਏਸੀਐੱਸ ਦੇ ਦਾਇਰੇ ਵਿੱਚ ਆਉਣਾ ਪੈਂਦਾ ਹੈ, ਇਸ ਤਰ੍ਹਾਂ ਅਸੀਂ ਇਸ ਦੀ ਪ੍ਰਸੰਗਿਕਤਾ ਨੂੰ ਵੀ ਵਧਾਇਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਜਦੋਂ ਪੀਏਸੀਐੱਸ ਗੈਸ ਵੰਡ, ਸਟੋਰੇਜ, ਪੈਟਰੋਲ ਦੀ ਵੰਡ ਆਦਿ ਦਾ ਕੰਮ ਕਰਦੇ ਹਨ, ਤਾਂ ਉਨ੍ਹਾਂ ਦੀ ਜੀਵੰਤਤਾ ਆਪਣੇ ਆਪ ਹੀ ਵਧ ਜਾਂਦੀ ਹੈ ਅਤੇ ਪੀਏਸੀਐੱਸ ਦੇ ਬਹੁ-ਮੰਤਵੀ ਹੋਣ ਕਾਰਨ ਪੀਏਸੀਐੱਸ ਦਾ ਜੀਵਨ ਲੰਬਾ ਹੋਣ ਦੀ ਸੰਭਾਵਨਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਬਹੁ-ਮੰਤਵੀ ਪ੍ਰੋਗਰਾਮ ਹੈ, ਜੋ ਕਿਸਾਨਾਂ ਅਤੇ ਪੇਂਡੂ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਮਜ਼ਬੂਤ ਯਤਨ ਕਰੇਗਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕੰਪਿਊਟਰੀਕਰਨ ਅਤੇ ਟੈਕਨੋਲੋਜੀ ਪੀਏਸੀਐੱਸ ਵਿੱਚ ਪਾਰਦਰਸ਼ਤਾ ਆਵੇਗੀ, ਸਹਿਕਾਰਤਾ ਦਾ ਜ਼ਮੀਨੀ ਪੱਧਰ 'ਤੇ ਵਿਸਥਾਰ ਹੋਵੇਗਾ ਅਤੇ ਇਹ ਮਹਿਲਾਵਾਂ ਅਤੇ ਨੌਜਵਾਨਾਂ ਲਈ ਰੋਜ਼ਗਾਰ ਦਾ ਮਾਧਿਅਮ ਵੀ ਬਣੇਗਾ। ਉਨ੍ਹਾਂ ਕਿਹਾ ਕਿ ਪੀਏਸੀਐੱਸ, ਖੇਤੀ ਸਰੋਤਾਂ ਦੀ ਸੁਖਾਲ਼ੀ ਉਪਲਬਧਤਾ ਨੂੰ ਵੀ ਯਕੀਨੀ ਬਣਾਏਗੀ। ਸ਼੍ਰੀ ਸ਼ਾਹ ਨੇ ਕਿਹਾ ਕਿ ਸਾਡੀਆਂ ਤਿੰਨ ਨਵੀਆਂ ਰਾਸ਼ਟਰੀ ਪੱਧਰ ਦੀਆਂ ਸਹਿਕਾਰੀ ਸਭਾਵਾਂ ਰਾਹੀਂ ਪੀਏਸੀਐੱਸ, ਜੈਵਿਕ ਉਤਪਾਦਾਂ, ਬੀਜਾਂ ਅਤੇ ਨਿਰਯਾਤ ਦੇ ਨਾਲ-ਨਾਲ ਕਿਸਾਨਾਂ ਦੀ ਖੁਸ਼ਹਾਲੀ ਲਈ ਵੀ ਰਾਹ ਖੋਲ੍ਹੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਸਮਾਜਿਕ ਅਤੇ ਆਰਥਿਕ ਬਰਾਬਰੀ ਵੀ ਆਵੇਗੀ ਕਿਉਂਕਿ ਨਵੇਂ ਮਾਡਲ ਉਪ-ਨਿਯਮਾਂ ਵਿੱਚ ਮਹਿਲਾਵਾਂ, ਦਲਿਤਾਂ, ਪੱਛੜੀਆਂ ਸ਼੍ਰੇਣੀਆਂ ਅਤੇ ਆਦਿਵਾਸੀਆਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਇਆ ਗਿਆ ਹੈ, ਜਿਸ ਨਾਲ ਸਮਾਜਿਕ ਸਦਭਾਵਨਾ ਵੀ ਵਧੇਗੀ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਅਗਲੇ ਪੰਜ ਸਾਲਾਂ ਵਿੱਚ 2 ਲੱਖ ਨਵੇਂ ਪੀਏਸੀਐੱਸ ਬਣਾਉਣ ਦਾ ਟੀਚਾ ਰੱਖਿਆ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ 5 ਸਾਲਾਂ ਦੇ ਅੰਦਰ ਅਸੀਂ ਦੋ ਲੱਖ ਪੀਏਸੀਐੱਸ ਦਾ ਗਠਨ ਕਰ ਲਵਾਂਗੇ। ਉਨ੍ਹਾਂ ਦੱਸਿਆ ਕਿ ਨਾਬਾਰਡ ਪਹਿਲੇ ਪੜਾਅ ਵਿੱਚ 22,750 ਪੀਏਸੀਐੱਸ ਅਤੇ ਦੂਜੇ ਪੜਾਅ ਵਿੱਚ 47,250 ਪੀਏਸੀਐੱਸ ਬਣਾਏਗਾ, ਇਸੇ ਤਰ੍ਹਾਂ ਐੱਨਡੀਡੀਬੀ 56,500 ਨਵੀਆਂ ਸਭਾਵਾਂ ਬਣਾਏਗਾ ਅਤੇ 46,500 ਮੌਜੂਦਾ ਸਭਾਵਾਂ ਨੂੰ ਮਜ਼ਬੂਤ ਕਰੇਗਾ। ਐੱਨਐੱਫਡੀਬੀ 6,000 ਨਵੀਆਂ ਮੱਛੀ ਪਾਲਣ ਸਹਿਕਾਰੀ ਸਭਾਵਾਂ ਬਣਾਏਗਾ ਅਤੇ 5,500 ਮੌਜੂਦਾ ਮੱਛੀ ਪਾਲਣ ਸਹਿਕਾਰੀ ਸਭਾਵਾਂ ਦਾ ਸ਼ਕਤੀਕਰਨ ਕਰੇਗਾ। ਇਨ੍ਹਾਂ ਤੋਂ ਇਲਾਵਾ ਰਾਜਾਂ ਦੇ ਸਹਿਕਾਰੀ ਵਿਭਾਗ 25000 ਪੀਏਸੀਐੱਸ ਬਣਾਉਣਗੇ। ਸ਼੍ਰੀ ਸ਼ਾਹ ਨੇ ਕਿਹਾ ਕਿ ਹੁਣ ਤੱਕ 11,695 ਨਵੀਆਂ ਪ੍ਰਾਇਮਰੀ ਸਹਿਕਾਰੀ ਸਭਾਵਾਂ ਨੂੰ ਨਵੇਂ ਮਾਡਲ ਉਪ-ਨਿਯਮਾਂ ਨਾਲ ਰਜਿਸਟਰ ਕੀਤਾ ਗਿਆ ਹੈ, ਜੋ ਕਿ ਸਾਡੇ ਲਈ ਇੱਕ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ 2 ਲੱਖ ਨਵੇਂ ਪੀਏਸੀਐੱਸ ਬਣਨ ਤੋਂ ਬਾਅਦ ਫਾਰਵਰਡ ਅਤੇ ਬੈਕਵਰਡ ਲਿੰਕੇਜ ਰਾਹੀਂ ਕਿਸਾਨਾਂ ਦੀ ਉਪਜ ਨੂੰ ਆਲਮੀ ਮੰਡੀ ਤੱਕ ਪਹੁੰਚਾਉਣਾ ਬਹੁਤ ਸੁਖਾਲ਼ਾ ਹੋ ਜਾਵੇਗਾ।
************
ਆਰਕੇ/ਵੀਵੀ/ਪੀਆਰ/ਪੀਐੱਸ
(Release ID: 2087947)
Visitor Counter : 15
Read this release in:
English
,
Urdu
,
Marathi
,
Nepali
,
Hindi
,
Bengali
,
Bengali-TR
,
Assamese
,
Gujarati
,
Odia
,
Tamil
,
Kannada
,
Malayalam