ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੂੰ ਕੁਵੈਤ ਦਾ ਸਰਬਉੱਚ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤਾ ਗਿਆ

Posted On: 22 DEC 2024 4:48PM by PIB Chandigarh

ਕੁਵੈਤ ਦੇ ਅਮੀਰ, ਮਹਾਮਹਿਮ ਸ਼ੇਖ ਮੇਸ਼ਲ ਅਲ-ਅਹਿਮਦ ਅਲ-ਜਬਰ ਅਲ-ਸਬਾਹ (His Highness Sheikh Meshal Al-Ahmad Al-Jaber Al-Sabah) ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਕੁਵੈਤ ਦੇ ਸਰਬਉੱਚ ਰਾਸ਼ਟਰੀ ਪੁਰਸਕਾਰ, ‘‘ਦ ਆਰਡਰ ਆਵ੍ ਮੁਬਾਰਕ ਅਲ-ਕਬੀਰ’’(The Order of Mubarak Al- Kabeer) ਨਾਲ ਸਨਮਾਨਿਤ ਕੀਤਾ ਹੈ। ਇਸ ਮੌਕੇ ‘ਤੇ ਕੁਵੈਤ  ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼ੇਖ ਅਹਿਮਦ  ਅਲ- ਅਬਦੁੱਲ੍ਹਾ ਅਲ-ਅਹਿਮਦ ਅਲ-ਸਬਾਹ (His Highness Sheikh Ahmed Al-Abdullah Al-Ahmad Al-Sabah) ਭੀ ਮੌਜੂਦ ਸਨ।

ਪ੍ਰਧਾਨ ਮੰਤਰੀ ਨੇ ਇਸ ਪੁਰਸਕਾਰ ਨੂੰ ਭਾਰਤ ਅਤੇ ਕੁਵੈਤ ਦੇ ਦਰਮਿਆਨ ਲੰਬੇ ਸਮੇਂ ਤੋਂ ਚਲੀ ਆ ਰਹੀ ਦੋਸ‍ਤੀ ਨੂੰਕੁਵੈਤ ਵਿੱਚ ਭਾਰਤੀ ਸਮੁਦਾਇ ਨੂੰ ਅਤੇ ਭਾਰਤ  ਦੇ 1.4 ਅਰਬ ਲੋਕਾਂ ਨੂੰ ਸਮਰਪਿਤ ਕੀਤਾ ਹੈ।

ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਦੀ 43 ਵਰ੍ਹਿਆਂ ਦੇ ਬਾਅਦ ਕੁਵੈਤ ਦੀ ਇਸ ਇਤਿਹਾਸਿਕ ਯਾਤਰਾ ‘ਤੇ ਇਹ ਪੁਰਸਕਾਰ ਪ੍ਰਦਾਨ ਕੀਤਾ ਜਾਣਾ ਇਸ ਅਵਸਰ ਨੂੰ ਹੋਰ ਭੀ ਵਿਸ਼ੇਸ਼ ਬਣਾ ਦਿੰਦਾ ਹੈ।

ਇਸ ਪੁਰਸਕਾਰ ਦੀ ਸ਼ੁਰੂਆਤ 1974 ਵਿੱਚ ਕੀਤੀ ਗਈ ਸੀ ਅਤੇ ਤਦ ਤੋਂ ਚੋਣਵੇਂ ਆਲਮੀ ਨੇਤਾਵਾਂ ਨੂੰ ਇਹ ਪੁਰਸ‍ਕਾਰ ਦਿੱਤਾ ਗਿਆ ਹੈ।

******

ਐੱਮਜੇਪੀਐੱਸ/ਵੀਜੇ/ਐੱਸਕੇਐੱਸ


(Release ID: 2087238) Visitor Counter : 42