ਰੇਲ ਮੰਤਰਾਲਾ
azadi ka amrit mahotsav

ਮਹਾਕੁੰਭ ਮੇਲੇ ਦੌਰਾਨ ਮੁਫ਼ਤ ਯਾਤਰਾ ਦੇ ਬਾਰੇ ਵਿੱਚ ਗੁੰਮਰਾਹਕੁੰਨ ਰਿਪੋਰਟਾਂ ਦੇ ਸਬੰਧ ਵਿੱਚ ਸਪਸ਼ਟੀਕਰਣ

Posted On: 18 DEC 2024 1:14PM by PIB Chandigarh

ਭਾਰਤੀ ਰੇਲਵੇ ਨੇ ਦੇਖਿਆ ਹੈ ਕਿ ਕੁਝ ਮੀਡੀਆ ਆਊਟਲੇਟ ਅਜਿਹੀਆਂ ਖਬਰਾਂ ਪ੍ਰਸਾਰਿਤ ਕਰ ਰਹੇ ਹਨ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਯਾਤਰੀਆਂ ਨੂੰ ਮਹਾਕੁੰਭ ਮੇਲੇ ਦੌਰਾਨ ਮੁਫ਼ਤ ਯਾਤਰਾ ਦੀ ਮਨਜ਼ੂਰੀ ਦਿੱਤੀ ਜਾਵੇਗੀ। ਭਾਰਤੀ ਰੇਲਵੇ ਇਨ੍ਹਾਂ ਖ਼ਬਰਾਂ ਦਾ ਸਪਸ਼ਟ ਤੌਰ ‘ਤੇ ਖੰਡਨ ਕਰਦਾ ਹੈ, ਕਿਉਂਕਿ ਇਹ ਪੂਰੀ ਤਰ੍ਹਾਂ ਨਾਲ ਬੇਬੁਨਿਆਦ ਅਤੇ ਗੁੰਮਰਾਹਕੁੰਨ ਹਨ।

 

ਵੈਲਿਡ ਟਿਕਟ ਦੇ ਬਿਨਾ ਯਾਤਰਾ ਕਰਨਾ ਸਖਤੀ ਨਾਲ ਮਨਾਹੀ ਹੈ ਅਤੇ ਭਾਰਤੀ ਰੇਲਵੇ ਦੇ ਰੂਲਜ਼ ਅਤੇ ਰੈਗੂਲੇਸ਼ਨਜ਼ ਦੇ ਤਹਿਤ ਸਜ਼ਾਯੋਗ ਅਪਰਾਧ ਹੈ। ਮਹਾਕੁੰਭ ਮੇਲੇ ਜਾਂ ਕਿਸੇ ਹੋਰ ਆਯੋਜਨ ਦੌਰਾਨ ਮੁਫ਼ਤ ਯਾਤਰਾ ਦਾ ਕੋਈ ਪ੍ਰਾਵਧਾਨ ਨਹੀਂ  ਹੈ।

ਭਾਰਤੀ ਰੇਲਵੇ ਮਹਾਕੁੰਭ ਮੇਲੇ ਦੌਰਾਨ ਯਾਤਰੀਆਂ ਲਈ ਨਿਰਵਿਘਨ ਯਾਤਰਾ ਸੁਨਿਸ਼ਚਿਤ ਕਰਨ ਲਈ ਪ੍ਰਤੀਬੱਧ ਹੈ। ਯਾਤਰੀਆਂ ਦੇ ਸੰਭਾਵਿਤ ਪ੍ਰਵਾਹ ਨੂੰ ਸੰਭਾਲਣ ਦੇ ਲਈ ਵਿਸ਼ੇਸ਼ ਹੋਲਡਿੰਗ ਖੇਤਰ, ਵਾਧੂ ਟਿਕਟ ਕਾਉਂਟਰ ਅਤੇ ਹੋਰ ਜ਼ਰੂਰੀ ਸੁਵਿਧਾਵਾਂ ਸਮੇਤ ਉਚਿਤ ਵਿਵਸਥਾ ਕੀਤੀ ਜਾ ਰਹੀ ਹੈ।

******

ਡੀਟੀ/ਐੱਸਕੇ


(Release ID: 2085641) Visitor Counter : 10