ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਓਡੀਸ਼ਾ ਦੇ ਭੁਵਨੇਸ਼ਵਰ ਵਿੱਚ 59ਵੇਂ ਡੀਜੀਪੀ/ਆਈਜੀਪੀ (DGsP/IGsP) ਕਾਨਫਰੰਸ ਦਾ ਉਦਘਾਟਨ ਕੀਤਾ


ਗ੍ਰਹਿ ਮੰਤਰੀ ਨੇ ਕਿਹਾ, ਦੇਸ਼ ਦੀਆਂ ਪੂਰਬੀ ਸਰਹੱਦਾਂ ਉੱਪਰ ਉੱਭਰਦੀਆਂ ਰੱਖਿਆ ਚੁਣੌਤੀਆਂ, ਇਮੀਗ੍ਰੇਸ਼ਨ ਅਤੇ ਸ਼ਹਿਰੀ ਪੁਲਿਸਿੰਗ ਦੇ ਟ੍ਰੈਂਡਸ ਵਰਗੇ ਵਿਸ਼ਿਆਂ ਉੱਪਰ ਫੋਕਸ ਹੋਣਾ ਚਾਹੀਦਾ ਹੈ

ਸ਼੍ਰੀ ਅਮਿਤ ਸ਼ਾਹ ਨੇ ਜ਼ੀਰੋ ਟੌਲਰੈਂਸ ਪਾਲਿਸੀ ਦੇ ਲਾਗੂਕਰਨ ਲਈ ਜ਼ੀਰੋ ਟੌਲਰੈਂਸ ਸਟ੍ਰੈਟੇਜੀ ਅਤੇ ਜ਼ੀਰੋ ਟੌਲਰੈਂਸ ਐਕਸ਼ਨ ਦੀ ਦਿਸ਼ਾ ਵਿੱਚ ਪਹਿਲ ਕਰਨ ਦਾ ਸੱਦਾ ਦਿੱਤਾ

Posted On: 29 NOV 2024 9:18PM by PIB Chandigarh

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਭੁਵਨੇਸ਼ਵਰ, ਓਡੀਸ਼ਾ ਵਿੱਚ 59ਵੀਂ ਡੀਜੀਐਸਪੀ/ਆਈਜੀਪੀ ਕਾਨਫਰੰਸ 2024 ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕਾਨਫਰੰਸ ਦੇ ਦੂਜੇ ਅਤੇ ਤੀਜੇ ਦਿਨ ਕਾਰਵਾਈ ਦੀ ਪ੍ਰਧਾਨਗੀ ਕਰਨਗੇ। ਇੱਕ ਹਾਈਬ੍ਰਿਡ ਫਾਰਮੈੱਟ ਵਿੱਚ ਆਯੋਜਿਤ ਕੀਤੀ ਜਾ ਰਹੀ ਕਾਨਫਰੰਸ ਵਿੱਚ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਡੀਜੀਜ਼ਪੀ/ਆਈਜੀਜ਼ਪੀ ਅਤੇ ਸੀਏਪੀਐੱਫਜ਼/ਸੀਪੀਓਜ਼ ਦੇ ਮੁਖੀ ਵਰਚੁਅਲੀ ਅਤੇ ਸਾਰੇ ਰਾਜਾਂ ਤੋਂ ਵੱਖ-ਵੱਖ ਰੈਂਕਾਂ ਦੇ ਅਧਿਕਾਰੀ ਹਿੱਸਾ ਲੈ ਰਹੇ ਹਨ। ਅੱਜ ਹੋਏ ਵਿਚਾਰ-ਵਟਾਂਦਰੇ ਵਿੱਚ ਰਾਸ਼ਟਰੀ ਸੁਰੱਖਿਆ ਸਲਾਹਕਾਰ, ਗ੍ਰਹਿ ਰਾਜ ਮੰਤਰੀ, ਕੇਂਦਰੀ ਗ੍ਰਹਿ ਸਕੱਤਰ ਨੇ ਵੀ  ਹਿੱਸਾ ਲਿਆ।

 

ਇਸ ਮੌਕੇ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਇੰਟੈਲੀਜੈਂਸ ਬਿਊਰੋ ਦੇ ਅਧਿਕਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਲਈ ਪੁਲਿਸ ਮੈਡਲ ਪ੍ਰਦਾਨ ਕੀਤੇ ਅਤੇ ‘Ranking of Police Stations 2024’  'ਤੇ ਗ੍ਰਹਿ ਮੰਤਰਾਲੇ ਦੀ ਬੁੱਕ ਵੀ ਜਾਰੀ ਕੀਤੀ। ਸ਼੍ਰੀ ਸ਼ਾਹ ਨੇ ਤਿੰਨ ਸਰਵੋਤਮ ਪੁਲਿਸ ਥਾਣਿਆਂ ਨੂੰ ਟਰਾਫੀਆਂ ਨਾਲ ਸਨਮਾਨਿਤ ਵੀ ਕੀਤਾ।

 

ਆਪਣੇ ਉਦਘਾਟਨੀ ਭਾਸ਼ਣ ਵਿੱਚ, ਸ਼੍ਰੀ ਅਮਿਤ ਸ਼ਾਹ ਨੇ ਆਮ ਚੋਣਾਂ-2024 ਦੇ ਸੁਚਾਰੂ ਸੰਚਾਲਨ ਅਤੇ 3 ਨਵੇਂ ਆਪਰਾਧਿਕ ਕਾਨੂੰਨਾਂ ਦੇ ਨਿਰਵਿਘਨ ਰੋਲ ਆਊਟ ਲਈ ਪੁਲਿਸ ਲੀਡਰਸ਼ਿਪ ਨੂੰ ਵਧਾਈ ਦਿੱਤੀ।

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਨੇ ਜੰਮੂ-ਕਸ਼ਮੀਰ, ਉੱਤਰ-ਪੂਰਬੀ ਅਤੇ ਖੱਬੇ-ਪੱਖੀ ਕੱਟੜਵਾਦ ਪ੍ਰਭਾਵਿਤ ਰਾਜਾਂ ਵਿੱਚ ਸੁਰੱਖਿਆ ਸਥਿਤੀ ਵਿੱਚ ਸੁਧਾਰ ਲਈ ਮਹੱਤਵਪੂਰਨ ਉਪਲਬਧੀਆਂ 'ਤੇ ਤਸੱਲੀ ਵਿਅਕਤ ਕੀਤੀ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 3 ਨਵੇਂ ਆਪਰਾਧਿਕ ਕਾਨੂੰਨਾਂ ਨੇ ਦੇਸ਼ ਦੀ ਆਪਰਾਧਿਕ ਨਿਆਂ ਪ੍ਰਣਾਲੀ ਦੇ ਲੋਕਾਚਾਰ ਨੂੰ ਸਜ਼ਾ-ਮੁਖੀ ਤੋਂ ਨਿਆਂ-ਅਧਾਰਿਤ ਕਰ ਦਿੱਤਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਨਵੇਂ ਕਾਨੂੰਨਾਂ ਦੀ ਮੂਲ ਭਾਵਨਾ ਭਾਰਤੀ ਪਰੰਪਰਾ ਤੋਂ ਪ੍ਰੇਰਿਤ ਹੈ।

 

ਕੇਂਦਰੀ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਾਲ 2047 ਤੱਕ ‘ਵਿਕਸ਼ਿਤ ਭਾਰਤ’ ਦੇ ਸੰਕਲਪ ਨੂੰ ਪ੍ਰਾਪਤ ਕਰਨ ਅਤੇ ਸਾਲ 2027 ਤੱਕ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵਿੱਚ ਸੁਰੱਖਿਆ ਅਦਾਰੇ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ। ਗ੍ਰਹਿ ਮੰਤਰੀ ਨੇ ਕਿਹਾ ਕਿ ਦੇਸ਼ ਦੀਆਂ ਪੂਰਬੀ ਸਰਹੱਦਾਂ ’ਤੇ ਉੱਭਰ ਰਹੀਆਂ ਚੁਣੌਤੀਆਂ, ਇਮੀਗ੍ਰੇਸ਼ਨ ਅਤੇ ਸ਼ਹਿਰੀ ਪੁਲਿਸਿੰਗ ਵਿੱਚ ਰੁਝਾਨ ਵਰਗੇ ਵਿਸ਼ਿਆਂ ’ਤੇ ਫੋਕਸ ਹੋਣਾ ਚਾਹੀਦਾ ਹੈ। ਸ਼੍ਰੀ ਅਮਿਤ ਸ਼ਾਹ ਨੇ ਜ਼ੀਰੋ ਟੌਲਰੈਂਸ ਪਾਲਿਸੀ ਨੂੰ ਲਾਗੂ ਕਰਨ ਲਈ ਜ਼ੀਰੋ-ਟੌਲਰੈਂਸ ਸਟ੍ਰੈਟੇਜੀ ਅਤੇ ਜ਼ੀਰੋ ਟੌਲਰੈਂਸ ਐਕਸ਼ਨ ਦੀ ਦਿਸ਼ਾ ਵਿੱਚ ਪਹਿਲਕਦਮੀ ਕਰਨ ਦਾ ਸੱਦਾ ਦਿੱਤਾ।

 

 

ਕਾਨਫਰੰਸ ਦੇ ਅਗਲੇ ਦੋ ਦਿਨਾਂ ਦੌਰਾਨ, ਦੇਸ਼ ਦੀ ਪੁਲਿਸ ਲੀਡਰਸ਼ਿਪ ਦੇ ਉੱਚ ਅਧਿਕਾਰੀ LWE, ਤਟਵਰਤੀ ਸੁਰੱਖਿਆ, ਨਾਰਕੋਟਿਕਸ, ਸਾਈਬਰ ਅਪਰਾਧ ਅਤੇ ਆਰਥਿਕ ਸੁਰੱਖਿਆ ਸਮੇਤ ਮੌਜੂਦਾ ਅਤੇ ਉੱਭਰ ਰਹੀਆਂ ਰਾਸ਼ਟਰੀ ਸੁਰੱਖਿਆ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਇੱਕ ਰੋਡਮੈਪ ਤਿਆਰ ਕਰਨਗੇ। ਇਸ  ਦੇ ਨਾਲ ਹੀ, ਅਗਲੇ ਦੋ ਦਿਨਾਂ ਦੌਰਾਨ ਨਵੇਂ ਆਪਰਾਧਿਕ ਕਾਨੂੰਨਾਂ ਅਤੇ ਪਹਿਲਕਦਮੀਆਂ ਅਤੇ ਪੁਲਿਸਿੰਗ ਵਿੱਚ ਵਧੀਆ ਅਭਿਆਸਾਂ ਨੂੰ ਲਾਗੂ ਕਰਨ ਵਿੱਚ ਹੋਈ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਜਾਵੇਗੀ। 

***

ਆਰਕੇ/ਵੀਵੀ/ਆਰਆਰ/ਪੀਐੱਸ


(Release ID: 2079450) Visitor Counter : 21