ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
azadi ka amrit mahotsav

ਕੇਂਦਰੀ ਕੈਬਨਿਟ ਨੇ 1939 ਕਰੋੜ ਰੁਪਏ ਦੇ ਖਰਚ ਦੇ ਨਾਲ ਅਰੁਣਾਚਲ ਪ੍ਰਦੇਸ਼ ਦੇ ਸ਼ਿ ਯੋਮੀ ਜ਼ਿਲ੍ਹੇ (Shi Yomi District) ਵਿੱਚ 240 ਮੈਗਾਵਾਟ ਦੇ ਹੀਓ ਪਣ ਬਿਜਲੀ ਪ੍ਰੋਜੈਕਟ (Heo Hydro Electric Project) ਦੇ ਨਿਰਮਾਣ ਹਿਤ ਨਿਵੇਸ਼ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਅਤੇ ਪ੍ਰੋਜੈਕਟ 50 ਮਹੀਨੇ ਦੀ ਅਵਧੀ ਵਿੱਚ ਪੂਰਾ ਹੋਵੇਗਾ

Posted On: 25 NOV 2024 8:49PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਅਰੁਣਾਚਲ ਪ੍ਰਦੇਸ਼ ਦੇ ਸ਼ਿ ਯੋਮੀ ਜ਼ਿਲ੍ਹੇ (Shi Yomi District) ਵਿੱਚ ਹੀਓ ਪਣ ਬਿਜਲੀ ਪ੍ਰੋਜੈਕਟ (Heo Hydro Electric Project(ਐੱਚਈਪੀ-HEP) ਦੇ ਨਿਰਮਾਣ ਦੇ ਲਈ 1939 ਕਰੋੜ ਰੁਪਏ ਦੇ ਨਿਵੇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰੋਜੈਕਟ ਦੇ ਪੂਰਾ ਹੋਣ ਦਾ ਅਨੁਮਾਨਿਤ ਸਮਾਂ 50 ਮਹੀਨੇ ਹੈ।

 

240 ਮੈਗਾਵਾਟ (3x80 ਮੈਗਾਵਾਟ-3 x 80 MW) ਦੀ ਸਥਾਪਿਤ ਸਮਰੱਥਾ ਵਾਲਾ ਇਹ ਪ੍ਰੋਜੈਕਟ 1000 ਮਿਲੀਅਨ ਯੂਨਿਟਸ (ਐੱਮਯੂ-MU) ਊਰਜਾ ਦਾ ਉਤਪਾਦਨ ਕਰੇਗਾ। ਪ੍ਰੋਜੈਕਟ ਤੋਂ ਉਤਪਾਦਿਤ ਬਿਜਲੀ ਅਰੁਣਾਚਲ ਪ੍ਰਦੇਸ਼ ਰਾਜ ਵਿੱਚ ਬਿਜਲੀ ਸਪਲਾਈ ਦੀ ਸਥਿਤੀ ਨੂੰ ਬਿਹਤਰ ਬਣਾਉਣ ਅਤੇ ਰਾਸ਼ਟਰੀ ਗ੍ਰਿੱਡ ਨੂੰ ਸੰਤੁਲਿਤ ਕਰਨ ਵਿੱਚ ਭੀ ਸਹਾਇਤਾ ਪ੍ਰਦਾਨ ਕਰੇਗੀ।

 

ਇਹ ਪ੍ਰੋਜੈਕਟ ਨੌਰਥ ਈਸਟਰਨ ਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਲਿਮਿਟਿਡ (ਨੀਪਕੋ-NEEPCO) ਅਤੇ ਅਰੁਣਾਚਲ ਪ੍ਰਦੇਸ਼ ਸਰਕਾਰ ਦੇ ਦਰਮਿਆਨ ਇੱਕ ਸੰਯੁਕਤ ਉੱਦਮ ਕੰਪਨੀ (Joint Venture Company) ਦੇ ਜ਼ਰੀਏ ਲਾਗੂ ਕੀਤਾ ਜਾਵੇਗਾ। ਭਾਰਤ ਸਰਕਾਰ ਰਾਜ ਦੇ ਇਕੁਇਟੀ ਹਿੱਸੇਦਾਰੀ ਦੇ ਲਈ 130.43 ਕਰੋੜ ਰੁਪਏ ਦੀ ਕੇਂਦਰੀ ਵਿੱਤੀ ਸਹਾਇਤਾ (Central Financial Assistance) ਦੇ ਇਲਾਵਾ ਸਮਰੱਥ ਬੁਨਿਆਦੀ ਢਾਂਚੇ ਦੇ ਤਹਿਤ ਸੜਕਾਂਪੁਲ਼ਾਂ ਅਤੇ ਸਬੰਧਿਤ ਟਰਾਂਸਮਿਸ਼ਨ ਲਾਇਨ ਦੇ ਨਿਰਮਾਣ ਦੇ ਲਈ ਬਜਟੀ ਸਹਾਇਤਾ (budgetary support) ਦੇ ਰੂਪ ਵਿੱਚ 127.28 ਕਰੋੜ ਰੁਪਏ ਪ੍ਰਦਾਨ ਕੀਤੇ ਜਾਣਗੇ।

 

ਰਾਜ ਨੂੰ 12 ਪ੍ਰਤੀਸ਼ਤ ਮੁਫ਼ਤ ਬਿਜਲੀ ਅਤੇ ਲੋਕਲ ਏਰੀਆ ਡਿਵੈਲਪਮੈਂਟ ਫੰਡ  (ਐੱਲਏਡੀਐੱਫ- LADF) ਨਾਲ 1 ਪ੍ਰਤੀਸ਼ਤ ਦਾ ਲਾਭ ਮਿਲੇਗਾ, ਇਸ ਦੇ ਨਾਲ ਹੀ ਇਸ ਪ੍ਰੋਜੈਕਟ ਨਾਲ ਖੇਤਰ ਵਿੱਚ ਮਹੱਤਵਪੂਰਨ ਬੁਨਿਆਦੀ ਢਾਂਚੇ ਵਿੱਚ ਸੁਧਾਰ ਅਤੇ ਸਮਾਜਿਕ-ਆਰਥਿਕ ਵਿਕਾਸ ਭੀ ਹੋਵੇਗਾ।

 

ਆਤਮਨਿਰਭਰ ਭਾਰਤ ਅਭਿਯਾਨ (Aatmanirbhar Bharat Abhiyan) ਦੇ ਲਕਸ਼ਾਂ ਅਤੇ ਉਦੇਸ਼ਾਂ ਦੇ ਅਨੁਰੂਪ ਇਹ ਪ੍ਰੋਜੈਕਟ ਸਥਾਨਕ ਸਪਲਾਇਰਾਂ/ਉੱਦਮੀਆਂ/ਐੱਮਐੱਸਐੱਮਈਜ਼ (local suppliers/ enterprises/ MSMEs) ਨੂੰ ਵਿਭਿੰਨ ਲਾਭ ਪ੍ਰਦਾਨ ਕਰੇਗਾ। ਨਿਰਮਾਣ ਪੜਾਅ ਦੇ ਦੌਰਾਨਪ੍ਰੋਜੈਕਟ ਲਈ ਨੀਪਕੋ (NEEPCO) ਤੋਂ ਲਗਭਗ 200 ਕਰਮੀਆਂ (personnel) ਅਤੇ ਠੇਕੇਦਾਰ (contractor) ਤੋਂ ਲਗਭਗ 400 ਵਰਕਰਾਂ (workers) ਦੀ ਜ਼ਰੂਰਤ ਹੋਵੇਗੀ। ਇਸ ਦੇ ਇਲਾਵਾਇਹ ਪ੍ਰੋਜੈਕਟ ਆਪਣੇ ਨਿਸ਼ਪਾਦਨ (ਐਗਜ਼ੀਕਿਊਸ਼ਨ) ਦੇ ਦੌਰਾਨ ਵਿਭਿੰਨ ਛੋਟੇ ਇਕਰਾਰਨਾਮਿਆਂ ਅਤੇ ਸੇਵਾਵਾਂ ਦੇ ਜ਼ਰੀਏ ਸਥਾਨਕ ਸਮੁਦਾਇ ਦੇ  ਲਈ ਮਹੱਤਵਪੂਰਨ ਅਪ੍ਰਤੱਖ ਰੋਜ਼ਗਾਰ ਦੇ ਅਵਸਰਾਂ ਦੀ  ਭੀ ਸਿਰਜਣਾ ਕਰੇਗਾ। ਇਸ ਨਾਲ ਪ੍ਰੋਜੈਕਟ ਦੇ ਸੰਚਾਲਨ ਅਤੇ ਰੱਖ-ਰਖਾਅ (Operation & Maintenance) ਦੇ ਦੌਰਾਨ ਭੀ ਰੋਜ਼ਗਾਰ ਦੀ ਸਿਰਜਣਾ ਹੋਵੇਗੀ। ਇਸ ਦੇ ਇਲਾਵਾਇਸ ਦੇ ਵਿਕਾਸ ਨਾਲ ਟ੍ਰਾਂਸਪੋਰਟੇਸ਼ਨਟੂਰਿਜ਼ਮਛੋਟੇ-ਪੈਮਾਨੇ ਦੇ ਕਾਰੋਬਾਰਾਂ ਜਿਹੇ ਖੇਤਰਾਂ ਵਿੱਚ ਰੋਜ਼ਗਾਰ ਵਧਣਗੇ।

*****

 

ਐੱਮਜੇਪੀਐੱਸ/ਬੀਐੱਮ


(Release ID: 2077220) Visitor Counter : 5