ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav
iffi banner

ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ-2024 ਦਾ ਉਦੇਸ਼ ਭਾਰਤੀ ਸਿਨੇਮਾ ਦੇ ਭਵਿੱਖ ਨੂੰ ਸੰਵਾਰਨਾ ਹੈ

ਜੀ ਹਾਂ #ਭਵਿੱਖ ਹੁਣ ਹੈ। 55ਵਾਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਆਈਐੱਫਐੱਫਆਈ) ਦੇਸ਼ ਭਰ ਦੇ ਨੌਜਵਾਨ ਫਿਲਮ ਨਿਰਮਾਤਾਵਾਂ ਦੀ ਪ੍ਰਤਿਭਾ, ਰਚਨਾਤਮਕਤਾ ਅਤੇ ਉਨ੍ਹਾਂ ਦੇ ਫਿਲਮ ਨਿਰਮਾਣ ਦਾ ਜਨੂੰਨ ਸਾਹਮਣੇ ਲਿਆ ਕੇ ਭਾਰਤੀ ਸਿਨੇਮਾ ਦੇ ਉੱਜਵਲ ਭਵਿੱਖ ਨੂੰ ਦਰਸਾਉਂਦਾ ਹੈ। ਸਿਨੇਮਾ ਦੇ ਵਿਦਿਆਰਥੀਆਂ ਨੂੰ ਸਿਨੇਮਾਈ ਸ਼ਿਲਪ ਅਤੇ ਕਹਾਣੀ ਕਹਿਣ ਵਿੱਚ ਵਿੱਚ ਉੱਦਮਤਾ ਦੇ ਮਹੱਤਵ ਨੂੰ ਪਛਾਣਦੇ ਹੋਏ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਐਨਐਫਡੀਸੀ) ਦੁਆਰਾ ਇਸ ਵੱਕਾਰੀ ਫਿਲਮ ਫੈਸਟੀਵਲ ਵਿੱਚ ਲਗਭਗ 350 ਫਿਲਮਾਂ ਦੀ ਪ੍ਰਦਰਸ਼ਿਤ ਕੀਤੀਆਂ ਅਤੇ ਸੰਚਾਰ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਨੂੰ ਦੇਖਣ ਦਾ ਅਵਸਰ ਦਿੱਤਾ । 

ਇਸ ਸਾਲ ਦੇ ਯੰਗ ਫਿਲਮ ਮੇਕਰਜ਼ ਪ੍ਰੋਗਰਾਮ ਵਿੱਚ 13 ਮਸ਼ਹੂਰ ਫਿਲਮ ਸੰਸਥਾਵਾਂ ਦੇ 279 ਉਭਰਦੇ ਫਿਲਮ ਨਿਰਮਾਤਾ ਸ਼ਾਮਲ ਸਨ, ਜਿਨ੍ਹਾਂ ਵਿੱਚ ਉੱਤਰ ਪੂਰਬ ਦੇ 67 ਪ੍ਰਤਿਭਾਸ਼ਾਲੀ ਫਿਲਮ ਨਿਰਮਾਤਾ ਸ਼ਾਮਲ ਸਨ।

ਇਹਨਾਂ ਭਾਗੀਦਾਰਾਂ ਨੂੰ ਸਿਨੇਮਾ ਦੇ ਜੀਵੰਤ ਸੰਸਾਰ ਵਿੱਚ ਆਪਣੇ ਆਪ ਨੂੰ ਲੀਨ ਕਰਨ ਦਾ ਇੱਕ ਵਿਲੱਖਣ ਮੌਕਾ ਮਿਲਿਆ :

ਅੰਤਰਰਾਸ਼ਟਰੀ ਅਤੇ ਭਾਰਤੀ ਫਿਲਮਾਂ ਦਾ ਪ੍ਰਦਰਸ਼ਨ: ਵਿਸ਼ਵ ਸਿਨੇਮਾ ਦੀਆਂ ਨਵੀਨਤਮ ਫਿਲਮਾਂ ਅਤੇ ਮਸ਼ਹੂਰ ਭਾਰਤੀ ਫਿਲਮਾਂ ਨੇ ਕਹਾਣੀਆਂ ਕਹਿਣ ਦੀਆਂ ਵੱਖ-ਵੱਖ ਸ਼ੈਲੀਆਂ ਦੀ ਡੂੰਘੀ ਸਮਝ ਮਿਲੀ।

ਮਾਸਟਰ ਕਲਾਸਾਂ ਅਤੇ ਵਿਚਾਰ-ਵਟਾਂਦਰੇ: ਗਲੋਬਲ ਅਤੇ ਭਾਰਤੀ ਫਿਲਮ ਪੇਸ਼ੇਵਰਾਂ ਨਾਲ ਮਿਲਣ ਦਾ ਮੌਕਾ ਮਿਲਿਆ, ਫਿਲਮ ਨਿਰਮਾਣ ਦੀ ਕਲਾ ਅਤੇ ਸ਼ਿਲਪਕਾਰੀ ਬਾਰੇ ਉਨ੍ਹਾਂ ਦੀ ਅੰਤਰਦ੍ਰਿਸ਼ਟੀ ਨੂੰ ਸਮਝਣ ਦਾ ਅਵਸਰ ਮਿਲਿਆ।

ਈਫਿਏਸਟਾ ਸੱਭਿਆਚਾਰਕ ਪ੍ਰੋਗਰਾਮ: ਫਿਲਮ ਫੈਸਟੀਵਲ ਦੀ ਸੱਭਿਆਚਾਰਕ ਵਿਪੁਲਤਾ ਅਤੇ ਕਲਾਤਮਕ ਤਾਲਮੇਲ ਦਾ ਅਨੁਭਵ ਕੀਤਾ।

ਫਿਲਮ ਬਾਜ਼ਾਰ: ਉਭਰਦੇ ਫਿਲਮ ਨਿਰਮਾਤਾ ਅਤੇ ਫਿਲਮ ਨਿਰਮਾਣ ਨਾਲ ਜੁੜੇ ਵਿਦਿਆਰਥੀਆਂ ਨੇ ਫਿਲਮ ਬਾਜ਼ਾਰ ਦਾ ਦੌਰਾ ਕੀਤਾ ਅਤੇ ਇਸ ਦੇ ਹਰ ਪਹਿਲੂ ਤੋਂ ਜਾਣੂ ਕਰਵਾਇਆ।

 

ਇਹ ਪ੍ਰੋਗਰਾਮ ਫਿਲਮ ਨਿਰਮਾਤਾਵਾਂ ਦੀ ਅਗਲੀ ਪੀੜ੍ਹੀ ਨੂੰ ਉਭਾਰਨ ਅਤੇ ਉਨ੍ਹਾਂ ਨੂੰ ਭਾਰਤੀ ਸਿਨੇਮਾ ਦੇ ਭਵਿੱਖ ਨੂੰ ਆਕਾਰ ਦੇਣ ਲਈ ਉਪਕਰਣ ਅਤੇ ਪ੍ਰੇਰਨਾ ਨਾਲ ਲੈਸ ਕਰਨ ਲਈ ਆਈਐੱਫਐੱਫਆਈ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਹ ਪਹਿਲ ਨਾ ਸਿਰਫ ਨੌਜਵਾਨ ਫਿਲਮ ਨਿਰਮਾਤਾਵਾਂ ਨੂੰ ਗਲੋਬਲ ਸਿਨੇਮੈਟਿਕ ਉੱਦਮਤਾ ਲਈ ਉਜਾਗਰ ਕਰਦੀ ਹੈ, ਬਲਕਿ ਉਨ੍ਹਾਂ ਨੂੰ ਆਪਣੇ ਵਿਲੱਖਣ ਪ੍ਰਗਟਾਵੇ ਅਤੇ ਦ੍ਰਿਸ਼ਟੀਕੋਣਾਂ ਨੂੰ ਸਾਹਮਣੇ ਲਿਆਉਣ ਲਈ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ।

ਇਨ੍ਹਾਂ ਮਾਧਿਅਮਾਂ ਰਾਹੀਂ, ਉੱਭਰ ਰਹੇ ਫਿਲਮ ਨਿਰਮਾਤਾਵਾਂ ਨੂੰ ਭਾਰਤੀ ਸਿਨੇਮਾ ਦੀਆਂ ਅਸੀਮ ਸੀਮਾਵਾਂ ਨੂੰ ਮੁੜ ਪਰਿਭਾਸ਼ਿਤ ਕਰਨ ਦੀ ਉਨ੍ਹਾਂ ਦੀ ਸਮਰੱਥਾ ਤੋਂ ਜਾਣੂ ਕਰਵਾਇਆ ਜਾਂਦਾ ਹੈ। ਉਨ੍ਹਾਂ ਦੀ ਨਵੀਨਤਾ ਅਤੇ ਜਨੂੰਨ ਨਿਰਸੰਦੇਹ ਫਿਲਮ ਉਦਯੋਗ 'ਤੇ ਸਥਾਈ ਪ੍ਰਭਾਵ ਪਾਏਗਾ।

55ਵਾਂ ਭਾਰਤੀਯ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਸਿਨੇਮੈਟਿਕ ਉਤਕ੍ਰਿਸ਼ਟਤਾ, ਸੱਭਿਆਚਾਰਾਂ ਨੂੰ ਜੋੜਨ ਅਤੇ ਪ੍ਰੇਰਨਾਦਾਇਕ ਕਹਾਣੀਆਂ ਲਈ ਇੱਕ ਪ੍ਰਕਾਸ਼ ਸਤੰਭ ਬਣਿਆ ਹੈ। ਆਪਣੀ ਰਚਨਾਤਮਕ ਯਾਤਰਾ ‘ਤੇ ਅੱਗੇ ਵੱਧ ਰਹੇ ਨੌਜਵਾਨ ਫਿਲਮਕਾਰਾਂ ਨੂੰ, ਇੱਫੀ 2024 ਦਾ ਅਨੁਭਵ ਇੱਕ ਉੱਜਵਲ ਸਿਨੇਮੈਟਿਕ ਭਵਿੱਖ ਵੱਲ ਵਧਣ ਲਈ ਇੱਕ ਪ੍ਰੇਰਕ ਦਾ ਕੰਮ ਕਰੇਗਾ।

 

* * *

ਪੀਆਈਬੀ/ਇੱਫੀ/ ਕਾਸਡ ਐਂਡ ਕਰੂ | ਰੰਜੀਥ/ਨਿਕਿਤਾ/ਦਰਸ਼ਨਾ । ਇੱਫੀ 55 – 72

iffi reel

(Release ID: 2076877)