ਸੂਚਨਾ ਤੇ ਪ੍ਰਸਾਰਣ ਮੰਤਰਾਲਾ
‘ਸਨੋ ਫਲਾਵਰ’ ਦੋ ਦੇਸ਼ਾਂ ਦੇ ਸੱਭਿਆਚਾਰ, ਪਰਿਵਾਰ ਅਤੇ ਪਹਿਚਾਣ ਦੀ ਕਹਾਣੀ
ਟੈਂਪਰੇਟ ਅਤੇ ਟ੍ਰੋਪੀਕਲ ਖੇਤਰ ਵਿੱਚ ਫਲਦੀ-ਫੁਲਦੀ ਇੱਕ ਕਹਾਣੀ, ‘ਸਨੋ ਫਲਾਵਰ’ ਪਰਿਵਾਰ, ਪ੍ਰੇਮ ਅਤੇ ਆਪਣੇਪਣ ਦੇ ਵਿਸ਼ਿਆਂ ਦਾ ਪਤਾ ਲਗਾਉਂਦੀ ਹੈ
55ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ ਵਿੱਚ, ਸਨੋ ਫਲਾਵਰ ਨੇ ਸ਼ਾਨਦਾਰ ਪ੍ਰੀਮੀਅਰ ਦੌਰਾਨ ਆਪਣੀ ਛਾਪ ਛੱਡੀ ਅਤੇ ਫਿਲਮ ਦੇ ਕਲਾਕਾਰ ਅਤੇ ਤਕਨੀਕੀ ਅਤੇ ਵਿਵਹਾਰਿਕ ਪਹਿਲੂਆਂ ‘ਤੇ ਕੰਮ ਕਰਨ ਵਾਲੇ ਮੈਂਬਰ ਜਿਨ੍ਹਾਂ ਵਿੱਚ ਮੰਨੇ-ਪ੍ਰਮੰਨੇ ਡਾਇਰੈਕਟਰ ਗਜੇਂਦਰ ਵਿੱਠਲ ਅਹੀਰੇ, ਛਾਇਆ ਕਦਮ, ਵੈਭਵ ਮੰਗਲੇ ਅਤੇ ਸਰਫਰਾਜ ਆਲਮ ਸਫੂ ਸ਼ਾਮਲ ਸਨ, ਇਨ੍ਹਾਂ ਲੋਕਾਂ ਨੇ ਕੱਲ੍ਹ ਗੋਆ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਨ ਕੀਤਾ।

ਮਰਾਠੀ ਭਾਸ਼ਾ ਦੀ ਇਹ ਫਿਲਮ ਦੋ ਦੇਸ਼ਾਂ ਦਰਮਿਆਨ ਇੱਕ ਦਿਲ ਛੂਹਣ ਵਾਲੀ ਕਹਾਣੀ ਹੈ ਜੋ ਦੋ ਵੱਖ-ਵੱਖ ਸੱਭਿਆਚਾਰਾਂ-ਰੂਸ ਅਤੇ ਕੋਂਕਣ ਨੂੰ ਜੋੜਦੀ ਹੈ। ਬਰਫੀਲੇ ਸਾਇਬੇਰੀਆ ਅਤੇ ਹਰੇ-ਭਰੇ ਕੋਂਕਣ ਦੇ ਵਿਪਰਿਤ ਪਿਛੋਕੜ ‘ਤੇ ਅਧਾਰਿਤ ਇਹ ਫਿਲਮ ਭਾਰਤ ਵਿੱਚ ਰਹਿਣ ਵਾਲੀ ਦਾਦੀ ਅਤੇ ਰੂਸ ਵਿੱਚ ਰਹਿਣ ਵਾਲੀ ਪੋਤੀ ਦਰਮਿਆਨ ਦੀ ‘ਦੂਰੀ’ ਨੂੰ ਦਰਸਾਉਂਦੀ ਹੈ।

ਡਾਇਰੈਕਟਰ ਗਜੇਂਦਰ ਵਿੱਠਲ ਅਹੀਰੇ ਨੇ ਸਨੋ ਫਲਾਵਰ ਦੇ ਪਿੱਛੇ ਦੀ ਰਚਨਾਤਮਕ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਅਹੀਰੇ ਨੇ ਇਨ੍ਹਾਂ ਖਰਾਬ ਸਥਿਤੀਆਂ ਵਿੱਚ ਫਿਲਮਾਂਕਣ ਦੀਆਂ ਚੁਣੌਤੀਆਂ ‘ਤੇ ਵੀ ਚਾਣਨਾ ਪਾਇਆ। ਸਾਇਬੇਰੀਆ ਦੇ ਖਾਂਟੀ-ਮਾਨਸਿਸਕ ਵਿਖੇ ਤਾਪਮਾਨ-14 ਡਿਗਰੀ ਸੈਲਸੀਅਸ ਤੱਕ ਗਿਰ ਜਾਣ ਦੇ ਕਾਰਨ, ਛੋਟੇ ਦਲ ਨੂੰ ਮੁਸ਼ਕਲ ਸਥਿਤੀਆਂ ਵਿੱਚ ਕੰਮ ਕਰਨਾ ਪਿਆ। ਇਨ੍ਹਾਂ ਚੁਣੌਤੀਆਂ ਦੇ ਬਾਵਜੂਦ, ਦਲ ਦੇ ਸਮਰਪਣ ਅਤੇ ਮਜ਼ਬੂਤ ਟੀਮਵਰਕ ਨੇ ਉਨ੍ਹਾਂ ਨੂੰ ਇੱਕ ਅਜਿਹੀ ਫਿਲਮ ਬਣਾਉਣ ਦੀ ਇਜਾਜ਼ਤ ਦਿੱਤੀ ਜੋ ਕਹਾਣੀ ਦੀ ਭਾਵਨਾਤਮਕ ਗਹਿਰਾਈ ਨੂੰ ਹਾਸਲ ਕਰਦੀ ਹੈ।
ਅਹੀਰੇ ਨੇ ਕਿਹਾ, “ਜਦੋਂ ਅਸੀਂ ਰੂਸ ਪਹੁੰਚੇ, ਤਾਂ ਤਾਪਮਾਨ ਮਾਈਨਸ 14 ਡਿਗਰੀ ਸੀ।” “ਉਨ੍ਹਾਂ ਨੇ ਸਾਡਾ ਧਿਆਨ ਰੱਖਿਆ- ਸਾਨੂੰ ਜੁੱਤੇ, ਕੱਪੜੇ, ਜੈਕਟਾਂ, ਇੱਥੋਂ ਤੱਕ ਕਿ ਸਾਬਣ ਅਤੇ ਸ਼ੈਂਪੂ ਵੀ ਮੁਹੱਈਆ ਕਰਵਾਇਆ। ਉਨ੍ਹਾਂ ਦੇ ਸਹਿਯੋਗ ਨਾਲ, ਅਸੀਂ ਚੰਗੀ ਤਰ੍ਹਾਂ ਨਾਲ ਕੰਮ ਕਰਨ ਅਤੇ ਕਹਾਣੀ ਦੇ ਨਾਲ ਨਿਆਂ ਕਰਨ ਵਿੱਚ ਸਮਰੱਥ ਹੋਏ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਸ਼ਾ ਦੀ ਰੁਕਾਵਟ ਦੇ ਬਾਵਜੂਦ-ਕਰੂ ਵਿੱਚੋਂ ਕੋਈ ਵੀ ਅੰਗ੍ਰੇਜ਼ੀ ਨਹੀਂ ਬੋਲਦਾ ਸੀ, ਅਤੇ ਰੂਸੀ ਕਰੂ ਨੂੰ ਹਿੰਦੀ ਨਹੀਂ ਆਉਂਦੀ ਸੀ-ਟੀਮ ਫਿਲਮ ਨਿਰਮਾਣ ਦੀ ਸਰਵ ਵਿਆਪਕ ਭਾਸ਼ਾ ਅਤੇ ਆਪਸੀ ਸਨਮਾਨ ‘ਤੇ ਭਰੋਸਾ ਕਰਦੇ ਹੋਏ ਪ੍ਰਭਾਵੀ ਢੰਗ ਨਾਲ ਗੱਲਬਾਤ ਕਰਨ ਵਿੱਚ ਕਾਮਯਾਬ ਰਹੀ। “ਆਪਣੀ ਸੰਸਕ੍ਰਿਤੀ ਦਾ ਪਾਲਣ ਕਰਦੇ ਹੋਏ ਅਸੀਂ ਪਹਿਲੇ ਸ਼ਾਟ ਤੋਂ ਪਹਿਲਾਂ ਹਰ ਸਵੇਰੇ ਗਣਪਤੀ ਆਰਤੀ ਕਰਦੇ ਸੀ। ਰੂਸ ਤੋਂ ਆਏ ਕਰੂ ਨੇ ਪਹਿਲੇ ਦੋ ਦਿਨਾਂ ਤੱਕ ਇਸ ਦਾ ਪਾਲਣ ਕੀਤਾ ਅਤੇ ਤੁਹਾਨੂੰ ਯਕੀਨ ਨਹੀਂ ਹੋਵੇਗਾ ਕਿ ਉਨ੍ਹਾਂ ਨੇ ਤੀਸਰੇ ਦਿਨ ਤੋਂ ਹੀ ਆਰਤੀ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਮਝ ਵਿੱਚ ਨਹੀਂ ਆਉਂਦਾ ਲੇਕਿਨ ਅਜਿਹਾ ਕਰਨਾ ਚੰਗਾ ਲਗਦਾ ਹੈ, ” ਉਨ੍ਹਾਂ ਨੇ ਮੁਸਕਰਾਉਂਦੇ ਹੋਏ ਕਿਹਾ।
ਵੈਭਵ ਮੰਗਲੇ ਨੇ ਦੱਸਿਆ ਕਿ ਰੂਸ ਨੂੰ ਸਥਾਨ ਦੇ ਰੂਪ ਵਿੱਚ ਜਾਣਬੁੱਝ ਕੇ ਚੁਣਿਆ ਗਿਆ ਸੀ, ਨਾ ਕੇਵਲ ਇਸ ਦੀ ਆਕਰਸ਼ਕ ਭੂਗੋਲਿਕ ਸਥਿਤੀ ਬਲਕਿ ਕੋਂਕਣ ਦੇ ਨਾਲ ਇਸ ਦੇ ਸੱਭਿਆਚਾਰਕ ਵਿਰੋਧਾਬਾਸ ਦੇ ਕਾਰਨ। ਸਾਇਬੇਰੀਆ ਦੇ ਬਰਫ਼ ਨਾਲ ਢਕੇ ਲੈਂਡਸਕੇਪ ਦੀ ਕਹਾਣੀ ਵਿੱਚ ਭਾਵਨਾਤਮਕ ਅਤੇ ਭੂਗੋਲਿਕ ਬਟਵਾਰੇ ਲਈ ਇੱਕ ਆਦਰਸ਼ ਪਿਛੋਕੜ ਪ੍ਰਦਾਨ ਕਰਦੇ ਹਨ, ਜੋ ਹਰੇ-ਭਰੇ, ਗਰਮ ਖੰਡੀ ਕੋਂਕਣ ਖੇਤਰ ਦੇ ਵਿਪਰਿਤ ਵਿਸ਼ੇ ਵਸਤੂ ਨੂੰ ਦਰਸਾਉਂਦਾ ਹੈ।
ਫਿਲਮ ਦੀ ਇੱਕ ਪ੍ਰਮੁੱਖ ਅਭਿਨੇਤਰੀ ਛਾਇਆ ਕਦਮ ਨੇ ਦੋਹਾਂ ਦੇਸ਼ਾਂ ਦਰਮਿਆਨ ਅੰਤਰ ਨੂੰ ਦਰਸਾਉਣ ਦੇ ਆਪਣੇ ਅਨੁਭਵ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਦੱਸਿਆ ਕਿ “ਮੈਂ ਗਜੇਂਦਰ ਦੀ ਬਹੁਤ ਵੱਡੀ ਪ੍ਰਸ਼ੰਸਕ ਹਾਂ ਅਤੇ ਉਨ੍ਹਾਂ ਦੇ ਨਾਲ ਕੰਮ ਕਰਕੇ ਮੈਨੂੰ ਰੂਸ ਅਤੇ ਭਾਰਤ ਦਰਮਿਆਨ ਸੱਭਿਆਚਾਰਕ ਅੰਤਰ ਨੂੰ ਦਰਸਾਉਂਣ ਦਾ ਅਵਸਰ ਮਿਲਿਆ।”

ਫਿਲਮ ਦੇ ਮੁੱਖ ਅਭਿਨੇਤਾ ਸਰਫਰਾਜ ਆਲਮ ਸਫੂ ਨੇ ਸੈਟ ‘ਤੇ ਅਨੁਭਵ ਕੀਤੀ ਗਈ ਸਹਿਯੋਗੀ ਭਾਵਨਾ ‘ਤੇ ਹੋਰ ਜ਼ੋਰ ਦਿੱਤਾ। ਮਾਸਕੋ ਵਿੱਚ ਰਹਿਣ ਵਾਲੇ ਸਫੂ ਨੇ ਘੱਟ ਤੋਂ ਘੱਟ ਉਪਕਰਣਾਂ ਅਤੇ ਬੁਨਿਆਦੀ ਢਾਂਚੇ ਦੇ ਨਾਲ ਕੰਮ ਕਰਨ ਦੀ ਛੋਟੀ ਜਿਹੀ ਟੀਮ ਦੀ ਸਮਰੱਥਾ ਦੀ ਪ੍ਰਸ਼ੰਸਾ ਕੀਤੀ। “ਸੀਮਤ ਸੰਸਾਧਨਾਂ ਦੇ ਨਾਲ ਵੀ, ਅਸੀਂ ਸ਼ੂਟਿੰਗ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਵਿੱਚ ਸਫ਼ਲ ਰਹੇ। ਡਾਇਰੈਕਟਰ ਗਜੇਂਦਰ ਨੇ ਮੈਨੂੰ ਖੁਦ ਨੂੰ ਅਭਿਵਿਅਕਤ ਕਰਨ ਦਾ ਮੌਕਾ ਦਿੱਤਾ ਅਤੇ ਮੈਂ ਕਲਾਕਾਰਾਂ ਅਤੇ ਕਰੂ ਤੋਂ ਬਹੁਤ ਕੁਝ ਸਿੱਖਿਆ,” ਸਫੂ ਨੇ ਕਿਹਾ। ਉਨ੍ਹਾਂ ਨੇ ਦਰਸ਼ਕਾਂ ‘ਤੇ ਫਿਲਮ ਦੇ ਭਾਵਨਾਤਮਕ ਪ੍ਰਭਾਵ ਨੂੰ ਵੀ ਉਜਾਗਰ ਕੀਤਾ, ਕਈ ਰੂਸੀ ਦਰਸ਼ਕ, ਜੋ ਇੱਫੀ ਪ੍ਰਤੀਨਿਧੀਆਂ ਦੇ ਰੂਪ ਵਿੱਚ ਇੱਥੇ ਆਏ ਸਨ, ਸਕ੍ਰੀਨਿੰਗ ਦੌਰਾਨ ਭਾਵੂਕ ਹੋ ਗਏ। ਉਨ੍ਹਾਂ ਨੇ ਕਿਹਾ, “ਦੋਵਾਂ ਦੇਸ਼ਾਂ ਦਰਮਿਆਨ ਸਬੰਧ ਵਧ ਰਹੇ ਹਨ।” ਸਫੂ ਨੇ ਕਿਹਾ, “ਮੈਨੂੰ ਉਮੀਦ ਹੈ ਕਿ ਇਹ ਫਿਲਮ ਰੂਸੀ ਅਤੇ ਭਾਰਤੀ ਫਿਲਮ ਨਿਰਮਤਾਵਾਂ ਦਰਮਿਆਨ ਹੋਰ ਅਧਿਕ ਸਹਿਯੋਗ ਨੂੰ ਪ੍ਰੇਰਿਤ ਕਰੇਗੀ।”
ਕੋਂਕਣ ਦੇ ਸ਼ਾਨਦਾਰ ਸਮੁੰਦਰ ਤੱਟ ਤੋਂ ਲੈ ਕੇ ਸਾਇਬੇਰੀਆ ਦੇ ਬਰਫ਼ ਨਾਲ ਢਕੇ ਠੰਡੇ ਲੈਂਡਸਕੇਪਸ ਤੱਕ, ਫਿਲਮ ਵਿੱਚ ਇੱਕ ਅਜਿਹਾ ਵਿਰੋਧੀ ਦ੍ਰਿਸ਼ ਪੇਸ਼ ਕੀਤਾ ਗਿਆ ਹੈ ਜੋ ਪਾਤਰਾਂ ਦੀ ਭਾਵਨਾਤਮਕ ਉਥਲ-ਪੁਥਲ ਨੂੰ ਦਰਸਾਉਂਦਾ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਫਿਲਮ ਨਿਰਮਾਤਾਵਾਂ ਨੇ ਮੀਡੀਆ ਅਤੇ ਦਰਸ਼ਕਾਂ ਤੋਂ ਖੇਤਰੀ ਸਿਨੇਮਾ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਅਹੀਰੇ ਨੇ ਕਿਹਾ, “ਇਹ ਇੱਕ ਖੇਤਰੀ ਫਿਲਮ ਹੈ ਜਿਸ ਨੂੰ ਹਰ ਭਾਰਤੀ ਨੂੰ ਦੇਖਣਾ ਚਾਹੀਦਾ ਹੈ।” “ ਇਹ ਸਿਰਫ਼ ਦੋ ਸੱਭਿਆਚਾਰਾਂ ਦਰਮਿਆਨ ਫਸੀ ਇੱਕ ਲੜਕੀ ਦੀ ਕਹਾਣੀ ਨਹੀਂ ਹੈ, ਇਹ ਪਰਿਵਾਰ, ਪਿਆਰ ਅਤੇ ਆਪਣੇਪਣ ਦੇ ਸਰਵ ਵਿਆਪਕ ਵਿਸ਼ਿਆਂ ਬਾਰੇ ਹੈ।”
ਸੁਸ਼੍ਰੀ ਨਿਕਿਤਾ ਜੋਸ਼ੀ ਨੇ ਪ੍ਰੈੱਸ ਕਾਨਫਰੰਸ ਦਾ ਸੰਚਾਲਨ ਕੀਤਾ।
ਤੁਸੀਂ ਪ੍ਰੈੱਸ ਕਾਨਫਰੰਸ ਇੱਥੇ ਦੇਖ ਸਕਦੇ ਹੋ:
ਫਿਲਮ ਬਾਰੇ
‘ਸਨੋ ਫਲਾਵਰ’ ਪੂਰੇ ਭਾਰਤ ਦੇ ਸਿਨੇਮਾਘਰਾਂ ਵਿੱਚ ਨਵੰਬਰ 2024 ਵਿੱਚ ਰਿਲੀਜ਼ ਹੋਵੇਗੀ।
ਸਨੋ ਫਲਾਵਰ ਦੀ ਕਹਾਣੀ ਇੱਕ ਯੁਵਾ ਲੜਕੀ ਪਰੀ ਦੀ ਭਾਵਨਾਤਮਕ ਯਾਤਰਾ ‘ਤੇ ਅਧਾਰਿਤ ਹੈ, ਜੋ ਖੁਦ ਨੂੰ ਦੋ ਵੱਖ-ਵੱਖ ਸੰਸਾਰਾਂ ਦਰਮਿਆਨ ਫਸੀ ਹੋਈ ਹੈ। ਕਹਾਣੀ ਦੋ ਦੇਸ਼ਾਂ ਵਿੱਚ ਸਾਹਮਣੇ ਆਉਂਦੀ ਹੈ: ਭਾਰਤ ਦੇ ਕੋਂਕਣ ਵਿੱਚ, ਸੁਪਨੇ ਦੇਖਣ ਵਾਲੇ ਇੱਕ ਯੁਵਾ ਬਬਲਿਆ, ਦੀ ਰੂਸ ਜਾ ਕੇ ਦਸ਼ਵਤਾਰ ਥੀਏਟਰ ਸਮੂਹ ਵਿੱਚ ਸ਼ਾਮਲ ਹੋਣ ਦੀ ਪ੍ਰਬਲ ਇੱਛਾ ਹੁੰਦੀ ਹੈ, ਜਿਸ ਦੇ ਕਾਰਨ ਉਸ ਦੇ ਆਪਣੇ ਮਾਤਾ-ਪਿਤਾ, ਦਿਗਯਾ ਅਤੇ ਨੰਦਾ ਦੇ ਨਾਲ ਰਿਸ਼ਤੇ ਖਰਾਬ ਹੋ ਜਾਂਦੇ ਹਨ। ਰੂਸ ਵਿੱਚ, ਬਬਲਿਆ ਜੀਵਨ ਬਣਾਉਂਦਾ ਹੈ, ਵਿਆਹ ਕਰਦਾ ਹੈ, ਅਤੇ ਉਸ ਦੀ ਇੱਕ ਬੇਟੀ, ਪਰੀ ਹੁੰਦੀ ਹੈ। ਹਾਲਾਂਕਿ, ਉਸ ਵਕਤ ਤ੍ਰਾਸਦੀ ਹੋ ਜਾਂਦੀ ਹੈ ਜਦੋਂ ਪਬ ਵਿੱਚ ਲੜਾਈ ਦੌਰਾਨ ਬਬਲਿਆ ਦੀ ਮੌਤ ਹੋ ਜਾਂਦੀ ਹੈ, ਅਤੇ ਉਸ ਦੇ ਮਾਤਾ-ਪਿਤਾ ਅਨਾਥ ਪਰੀ ਨੂੰ ਵਾਪਸ ਕੋਂਕਣ ਲਿਆਉਣ ਲਈ ਰੂਸ ਜਾਂਦੇ ਹਨ। ਉਨ੍ਹਾਂ ਦੇ ਪਿਆਰ ਅਤੇ ਉਸ ਨੂੰ ਪਾਲਣ ਦੇ ਪ੍ਰਯਾਸਾਂ ਦੇ ਬਾਵਜੂਦ, ਉਨ੍ਹਾਂ ਨੂੰ ਜਲਦੀ ਹੀ ਅਹਿਸਾਸ ਹੁੰਦਾ ਹੈ ਕਿ ਲੜਕੀ ਦੀ ਅਸਲੀ ਜਗ੍ਹਾ ਰੂਸ ਵਿੱਚ ਹੈ, ਜਿੱਥੇ ਉਸ ਨੂੰ ਪੂਰਨਤਾ ਅਤੇ ਖੁਸ਼ੀ ਮਿਲ ਸਕਦੀ ਹੈ। ਇੱਕ ਪੀੜ੍ਹਾਦਾਇਕ ਫ਼ੈਸਲਾ ਲੈ ਕੇ ਲੜਕੀ ਅਤੇ ਉਸ ਦੀ ਮਾਤ੍ਰ ਭੂਮੀ ਦਰਮਿਆਨ ਗਹਿਹੇ ਸਬੰਧ ਨੂੰ ਸਵੀਕਾਰ ਕਰਦੇ ਹੋਏ ਨੰਦਾ ਪਰੀ ਨੂੰ ਰੂਪ ਵਾਪਸ ਭੇਜ ਦਿੰਦੀ ਹੈ।
* * *
ਰਜਿਥ/ਨਿਕਿਤਾ/ਧਨਲਕਸ਼ਮੀ/ਦਰਸ਼ਨਾ| IFFI 55 – 61
(Release ID: 2076683)