ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਇੱਫੀ, ਗੋਆ ਵਿਖੇ ਕ੍ਰਿਏਟਿਵ ਮਾਈਂਡਜ਼ ਆਫ਼ ਟੂਮੋਰੋ ਦੇ ਚੌਥੇ ਐਡੀਸ਼ਨ ਦਾ ਉਦਘਾਟਨ ਨੌਜਵਾਨ ਆਵਾਜ਼ਾਂ ਨੂੰ ਇੱਕ ਪਲੈਟਫਾਰਮ ਪ੍ਰਦਾਨ ਕਰਨ ਲਈ ਰਚਨਾਤਮਕ ਪ੍ਰਕਿਰਿਆ ਨੂੰ ਖ਼ਤਮ ਕਰਨਾ ਮਹੱਤਵਪੂਰਨ ਹੈ: ਪ੍ਰਸੂਨ ਜੋਸ਼ੀ
ਸੀਐੱਮਓਟੀ ਯੰਗ ਕ੍ਰਿਏਟਰਸ ਨੂੰ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਅਤੇ ਵਿਭਿੰਨ ਖੇਤਰਾਂ ਵਿੱਚ ਸਹਿਯੋਗ ਕਰਨ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰਦਾ ਹੈ: ਸੰਜੈ ਜਾਜੂ
55ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਇੱਫੀ) ਵਿੱਚ ਅੱਜ ਕ੍ਰਿਏਟਿਵ ਮਾਈਂਡਜ਼ ਆਫ ਟੂਮੋਰੋ (ਸੀਐੱਮਓਟੀ) ਦੇ ਚੌਥੇ ਐਡੀਸ਼ਨ ਦਾ ਉਦਘਾਟਨ ਕੀਤਾ ਗਿਆ, ਜੋ ਫਿਲਮ ਨਿਰਮਾਤਾਵਾਂ ਦੀ ਅਗਲੀ ਪੀੜ੍ਹੀ ਦੇ ਪਾਲਣ ਪੋਸ਼ਣ ਅਤੇ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਨੂੰ ਦਰਸਾਉਂਦਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਸਰਪ੍ਰਸਤੀ ਹੇਠ ਸ਼ੁਰੂ ਕੀਤੀ ਗਈ ਸੀਐੱਮਓਟੀ ਪਹਿਲਕਦਮੀ, ਮੀਡੀਆ ਅਤੇ ਮਨੋਰੰਜਨ ਉਦਯੋਗ ਵਿੱਚ ਉੱਭਰਦੀਆਂ ਪ੍ਰਤਿਭਾਵਾਂ ਲਈ ਦੇਸ਼ ਦੇ ਪ੍ਰਮੁੱਖ ਪਲੈਟਫਾਰਮਾਂ ਵਿੱਚੋਂ ਇੱਕ ਵਜੋਂ ਤੇਜ਼ੀ ਨਾਲ ਮਾਨਤਾ ਪ੍ਰਾਪਤ ਕਰ ਰਹੀ ਹੈ।
ਆਪਣੇ ਉਦਘਾਟਨੀ ਭਾਸ਼ਣ ਵਿੱਚ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸੰਜੈ ਜਾਜੂ ਨੇ ਇਸ ਸਾਲ ਸੀਐੱਮਓਟੀ ਦੇ ਵਿਸਤ੍ਰਿਤ ਦਾਇਰੇ ਦੀ ਜਾਣਕਾਰੀ ਦਿੱਤੀ, ਜਿਸ ਵਿੱਚ 13 ਫਿਲਮ ਨਿਰਮਾਣ ਕਲਾਵਾਂ ਵਿੱਚੋਂ 100 ਹੋਣਹਾਰ ਨੌਜਵਾਨ ਪ੍ਰਤਿਭਾਵਾਂ ਦੀ ਚੋਣ ਕੀਤੀ ਗਈ ਹੈ। ਇਹ ਪਿਛਲੇ ਸਾਲ 10 ਵਿਸ਼ਿਆਂ ਵਿੱਚ 75 ਭਾਗੀਦਾਰਾਂ ਤੋਂ ਵੱਧ ਸੀ। ਉਨ੍ਹਾਂ ਕਿਹਾ, "ਇਸ ਸਾਲ ਦਾ ਸੀਐੱਮਓਟੀ ਯੰਗ ਕ੍ਰਿਏਟਰਸ ਨੂੰ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਅਤੇ ਵਿਭਿੰਨ ਖੇਤਰਾਂ ਵਿੱਚ ਸਹਿਯੋਗ ਕਰਨ ਦਾ ਇੱਕ ਵਿਲੱਖਣ ਮੌਕਾ ਪੇਸ਼ ਕਰਦਾ ਹੈ। ਉਨ੍ਹਾਂ ਟਿੱਪਣੀ ਕੀਤੀ ਕਿ ਇਹ ਫਿਲਮ ਬਜ਼ਾਰ ਵੱਲ ਇੱਕ ਕਦਮ ਹੈ, ਜੋ ਗਲੋਬਲ ਸਹਿਯੋਗ ਅਤੇ ਵਿਕਾਸ ਲਈ ਨਵੇਂ ਦਰਵਾਜ਼ੇ ਖੋਲ੍ਹੇਗਾ।”
ਉਨ੍ਹਾਂ ਨੇ ਫਰਵਰੀ 2025 ਵਿੱਚ ਹੋਣ ਵਾਲੇ ਆਗਾਮੀ ਵਿਸ਼ਵ ਆਡੀਓ ਵਿਜ਼ੂਅਲ ਅਤੇ ਐਂਟਰਟੇਨਮੈਂਟ ਸਮਿਟ (WAVES) ਬਾਰੇ ਵੀ ਗੱਲ ਕੀਤੀ, ਜਿਸ ਦਾ ਉਦੇਸ਼ ਵਿਸ਼ਵ ਮੀਡੀਆ ਲੈਂਡਸਕੇਪ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨਾ ਹੈ।" ਸ਼੍ਰੀ ਜਾਜੂ ਨੇ ਕਿਹਾ, “ਮੈਂ ਤੁਹਾਨੂੰ ਕ੍ਰਿਏਟ ਇਨ ਇੰਡੀਆ ਚੈਲੇਂਜ - ਸੀਜ਼ਨ 1 (ਸੀਆਈਸੀ) ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਦਾ ਹਾਂ, ਜੋ ਹੋਰ ਅੰਤਰਰਾਸ਼ਟਰੀ ਐਕਸਪੋਜ਼ਰ ਲਈ ਇੱਕ ਲਾਂਚਪੈਡ ਵਜੋਂ ਕੰਮ ਕਰੇਗਾ।"
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਵਿਸ਼ੇਸ਼ ਸਕੱਤਰ ਨੀਰਜਾ ਸੇਖਰ ਨੇ ਸੀਐੱਮਓਟੀ ਦੇ ਸਥਿਰ ਵਿਕਾਸ 'ਤੇ ਆਪਣਾ ਮਾਣ ਪ੍ਰਗਟ ਕੀਤਾ। ਉਨ੍ਹਾਂ ਕਿਹਾ, "ਪਿਛਲੇ ਚਾਰ ਸਾਲਾਂ ਵਿੱਚ, ਸੀਐੱਮਓਟੀ ਨੌਜਵਾਨ ਫਿਲਮ ਨਿਰਮਾਤਾਵਾਂ ਲਈ ਇੱਕ ਅਭਿਲਾਸ਼ੀ ਪਲੈਟਫਾਰਮ ਵਿੱਚ ਬਦਲ ਗਿਆ ਹੈ। ਉਨ੍ਹਾਂ ਨੇ ਕਿਹਾ, ‘ਇਸ ਸਾਲ, ਸਾਨੂੰ 13 ਵੱਖ-ਵੱਖ ਸ਼ਿਲਪਾਂ ਨੂੰ ਉਤਸ਼ਾਹਿਤ ਕਰਨ 'ਤੇ ਮਾਣ ਹੈ, ਜੋ ਪ੍ਰੋਗਰਾਮ ਦੇ ਵਿਸਤਾਰ ਅਤੇ ਭਾਰਤ ਦੇ ਨੌਜਵਾਨਾਂ ਵਿੱਚ ਰਚਨਾਤਮਕ ਕਰੀਅਰ ਲਈ ਵਧ ਰਹੇ ਉਤਸ਼ਾਹ ਦਾ ਪ੍ਰਤੀਬਿੰਬ ਹੈ," ਉਨ੍ਹਾਂ ਨੇ ਦੇਸ਼ ਵਿੱਚ ਆਰਥਿਕ ਵਿਕਾਸ ਅਤੇ ਰਚਨਾਤਮਕ ਨਵੀਨਤਾ ਨੂੰ ਚਲਾਉਣ ਵਿੱਚ ਪਹਿਲਕਦਮੀ ਦੀ ਅਹਿਮ ਭੂਮਿਕਾ 'ਤੇ ਜ਼ੋਰ ਦਿੱਤਾ।
ਅਪੂਰਵਾ ਚੰਦ੍ਰਾ, ਸਾਬਕਾ ਸਕੱਤਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਨੇ 48 ਘੰਟੇ ਦੀ ਫਿਲਮ ਨਿਰਮਾਣ ਚੁਣੌਤੀ ਦੀ ਮਹੱਤਤਾ ਬਾਰੇ ਗੱਲ ਕੀਤੀ, ਜੋ ਕਿ ਸੀਐੱਮਓਟੀ ਦੀ ਮੁੱਖ ਵਿਸ਼ੇਸ਼ਤਾ ਹੈ। ਉਨ੍ਹਾਂ ਕਿਹਾ "ਇਹ ਚੁਣੌਤੀ ਨਾ ਸਿਰਫ਼ ਤੁਹਾਡੀ ਸਿਰਜਣਾਤਮਕਤਾ ਨੂੰ ਪਰਖਦੀ ਹੈ, ਸਗੋਂ ਇੱਕ ਟੀਮ ਦੇ ਤੌਰ 'ਤੇ ਇਕਜੁੱਟ ਹੋ ਕੇ ਕੰਮ ਕਰਨ ਦੀ ਤੁਹਾਡੀ ਯੋਗਤਾ ਨੂੰ ਵੀ ਪਰਖਦੀ ਹੈ। ਇਸ ਉਦਯੋਗ ਵਿੱਚ ਸਫਲਤਾ ਦੀ ਕੁੰਜੀ ਸਿਰਫ਼ ਪ੍ਰਤਿਭਾ ਨਹੀਂ ਹੈ, ਸਗੋਂ ਤੁਹਾਡੇ ਵਿਚਾਰਾਂ ਦੀ ਮਾਰਕੀਟ ਯੋਗਤਾ ਵੀ ਹੈ।" ਉਨ੍ਹਾਂ ਨੇ ਅੱਗੇ ਐੱਸਆਰਐੱਫਟੀਆਈ ਅਤੇ ਐੱਫਟੀਆਈਆਈ ਵਰਗੀਆਂ ਸੰਸਥਾਵਾਂ ਦੀ ਵਧਦੀ ਮਾਨਤਾ ਨੂੰ ਨੋਟ ਕੀਤਾ, ਜੋ ਭਾਰਤ ਦੇ ਰਚਨਾਤਮਕ ਪ੍ਰਤਿਭਾ ਪੂਲ ਨੂੰ ਆਕਾਰ ਦੇਣ ਲਈ ਮਹੱਤਵਪੂਰਨ ਹਨ।
ਮਹਿਮਾ ਕੌਲ, ਨੈੱਟਫਲਿਕਸ ਵਿਖੇ ਪਬਲਿਕ ਪਾਲਿਸੀ ਦੀ ਡਾਇਰੈਕਟਰ, ਨੇ ਉੱਭਰ ਰਹੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਪਹਿਲਕਦਮੀ ਅਤੇ ਸਟ੍ਰੀਮਿੰਗ ਦਿੱਗਜ਼ ਦੀ ਆਪਣੀ ਵਚਨਬੱਧਤਾ ਦਰਮਿਆਨ ਤਾਲਮੇਲ ਨੂੰ ਨੋਟ ਕਰਦੇ ਹੋਏ, ਸੀਐੱਮਓਟੀ ਲਈ ਨੈੱਟਫਲਿਕਸ ਦੇ ਸਮਰਥਨ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ, "ਸਾਨੂੰ ਵੌਇਸਬੌਕਸ ਪਹਿਲਕਦਮੀ ਦੇ ਤਹਿਤ ਭਾਰਤ ਭਰ ਵਿੱਚ ਵੌਇਸ-ਓਵਰ ਕਲਾਕਾਰਾਂ ਨੂੰ ਸਿਖਲਾਈ ਦੇਣ ਵਿੱਚ ਸੀਐੱਮਓਟੀ ਨਾਲ ਸਹਿਯੋਗ ਕਰਨ 'ਤੇ ਮਾਣ ਹੈ। ਸਾਡੇ 50% ਤੋਂ ਵੱਧ ਭਾਗੀਦਾਰ ਮਹਿਲਾਵਾਂ ਹਨ, ਜੋ ਕਿ ਵਿਭਿੰਨ ਆਵਾਜ਼ਾਂ ਨੂੰ ਸ਼ਸਕਤ ਬਣਾਉਣ ਦੇ ਸਾਡੇ ਟੀਚੇ ਨੂੰ ਦਰਸਾਉਂਦੀਆਂ ਹਨ। ਇਸ ਤੋਂ ਇਲਾਵਾ, ਮਹਿਮਾ ਨੇ ਦਾਅਵਾ ਕੀਤਾ ਕਿ ‘ਸੀਐੱਮਓਟੀ ਦੇ ਟੌਪ ਪ੍ਰਫੋਰਮਰਜ਼ ਨੈੱਟਫਲਿਕਸ ਦੇ ਵਿਸ਼ੇਸ਼ ਪ੍ਰੋਜੈਕਟ ਆਜ਼ਾਦੀ ਕੀ ਅੰਮ੍ਰਿਤ ਕਹਾਣੀਆਂ ਵਿੱਚ ਯੋਗਦਾਨ ਦੇਣਗੇ, ਜਿੱਥੇ ਉਹ ਭਾਰਤ ਦੇ ਆਜ਼ਾਦੀ ਅੰਦੋਲਨ ਨਾਲ ਸਬੰਧਿਤ ਕਹਾਣੀਆਂ ਸੁਣਾਉਣਗੇ।’
ਇੱਕ ਡੂੰਘੇ ਸਮਝਦਾਰ ਸੰਬੋਧਨ ਵਿੱਚ, ਪ੍ਰਸੂਨ ਜੋਸ਼ੀ, ਪ੍ਰਸਿੱਧ ਗੀਤਕਾਰ ਅਤੇ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ (ਸੀਬੀਐੱਫਸੀ) ਦੇ ਚੇਅਰਮੈਨ, ਨੇ ਪੂਰੇ ਭਾਰਤ ਵਿੱਚ ਕ੍ਰਿਏਟਿਵ ਟੈਲੈਂਟ ਨੂੰ ਪਾਲਣ ਦੀ ਮਹੱਤਤਾ ਬਾਰੇ ਗੱਲ ਕੀਤੀ। ਜੋਸ਼ੀ ਨੇ ਕਿਹਾ "ਸਾਡੇ ਦੇਸ਼ ਵਿੱਚ ਕਹਾਣੀਆਂ ਅਤੇ ਪ੍ਰਤਿਭਾਵਾਂ ਦੀ ਕੋਈ ਕਮੀ ਨਹੀਂ ਹੈ, ਪਰ ਸਾਨੂੰ ਰਚਨਾਤਮਕ ਪ੍ਰਕਿਰਿਆ ਨੂੰ ਉਜਾਗਰ ਕਰਨ ਅਤੇ ਇਹਨਾਂ ਆਵਾਜ਼ਾਂ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਨ ਦੀ ਜ਼ਰੂਰਤ ਹੈ। ਜੇਕਰ ਅਸੀਂ ਕਹਾਣੀ ਸੁਣਾਉਣ ਨੂੰ ਸਿਰਫ਼ ਵੱਡੇ ਸ਼ਹਿਰਾਂ ਤੱਕ ਸੀਮਿਤ ਕਰਦੇ ਹਾਂ, ਤਾਂ ਅਸੀਂ ਸਾਡੇ ਦੇਸ਼ ਵਿੱਚ ਅਵਿਸ਼ਵਾਸ਼ਯੋਗ ਵਿਭਿੰਨਤਾ ਤੋਂ ਚੂਕ ਜਾਂਦੇ ਹਾਂ। ਜੋਸ਼ੀ ਨੇ ਟਿੱਪਣੀ ਕੀਤੀ, “ਸੀਐੱਮਓਟੀ, ਭਾਰਤ ਦੇ ਹਰ ਕੋਨੇ ਤੋਂ ਕ੍ਰਿਏਟਰਸ ਨੂੰ ਇੱਕ ਪਲੈਟਫਾਰਮ ਦੇ ਕੇ ਇਸ ਪਾੜੇ ਨੂੰ ਪੂਰਾ ਕਰਨ ਵਿੱਚ ਮਦਦ ਕਰਦਾ ਹੈ। ”
ਕਾਰਟਰ ਪਿਲਚਰ, ਸ਼ੌਰਟਸ ਇੰਟਰਨੈਸ਼ਨਲ ਦੇ ਫਾਊਂਡਰ ਅਤੇ ਸੀਈਓ ਨੇ ਭਾਰਤੀ ਸਿਨੇਮਾ ਦੇ ਸ਼ਾਨਦਾਰ ਭਵਿੱਖ 'ਤੇ ਜ਼ੋਰ ਦਿੱਤਾ।" ਸੀਐੱਮਓਟੀ ਭਾਗੀਦਾਰਾਂ ਨੂੰ ਹਜ਼ਾਰਾਂ ਬਿਨੈਕਾਰਾਂ ਵਿੱਚੋਂ ਚੁਣਿਆ ਗਿਆ ਹੈ, ਅਤੇ ਅਗਲੇ 48 ਘੰਟੇ ਉਹਨਾਂ ਨੂੰ ਸਹਿਯੋਗ ਕਰਨ, ਨਵੀਨਤਾ ਲਿਆਉਣ ਅਤੇ ਸ਼ਾਨਦਾਰ ਫਿਲਮਾਂ ਬਣਾਉਣ ਲਈ ਪ੍ਰੇਰਿਤ ਕਰਨਗੇ। ਇਹ ਭਾਰਤ ਦੇ ਨੌਜਵਾਨਾਂ ਦੀ ਕ੍ਰਿਏਟੀਵਿਟੀ ਸਮਰੱਥਾ ਦਾ ਪ੍ਰਮਾਣ ਹੈ," ਪਿਲਚਰ ਨੇ ਐਲਾਨ ਕੀਤਾ ਕਿ ਪੰਜ ਟੀਮਾਂ ਦਿਲਚਸਪ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਨ।
ਪਿਛਲੇ ਐਡੀਸ਼ਨਾਂ ਦੀ ਸਫਲਤਾ ਦੀ ਯਾਦ ਵਿੱਚ, ਪਿਛਲੇ ਸਾਲਾਂ ਦੇ ਪੰਜ ਸੀਐੱਮਓਟੀ ਚੈਂਪੀਅਨਾਂ ਨੂੰ ਉਦਯੋਗ ਵਿੱਚ ਉਹਨਾਂ ਦੇ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ਸੀ। ਇਹ ਸਾਬਕਾ ਵਿਦਿਆਰਥੀ 48-ਘੰਟੇ ਦੀ ਫਿਲਮ ਨਿਰਮਾਣ ਚੁਣੌਤੀ ਦੇ ਦੌਰਾਨ ਭਾਗੀਦਾਰਾਂ ਦੇ ਮੌਜੂਦਾ ਬੈਚ ਦਾ ਮਾਰਗਦਰਸ਼ਨ ਕਰਨਗੇ, ਕ੍ਰਿਏਟਰਸ ਦੀ ਨਵੀਂ ਪੀੜ੍ਹੀ ਨੂੰ ਮਾਰਗਦਰਸ਼ਨ ਕਰਨ ਲਈ ਆਪਣੀ ਕੀਮਤੀ ਸੂਝ ਅਤੇ ਅਨੁਭਵ ਸਾਂਝਾ ਕਰਨਗੇ।
ਕ੍ਰਿਏਟਿਵ ਮਾਈਂਡਸ ਆਫ ਟੂਮੋਰੋ (ਸੀਐੱਮਓਟੀ) ਬਾਰੇ:
ਦਿ ਕ੍ਰਿਏਟਿਵ ਮਾਈਂਡਜ਼ ਆਫ਼ ਟੂਮੋਰੋ (ਸੀਐੱਮਓਟੀ) ਪਹਿਲਕਦਮੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਇੱਕ ਪ੍ਰਮੁੱਖ ਪ੍ਰੋਗਰਾਮ ਹੈ, ਜੋ ਭਾਰਤ ਵਿੱਚ ਸਭ ਤੋਂ ਪ੍ਰਤਿਭਾਸ਼ਾਲੀ ਨੌਜਵਾਨ ਫਿਲਮ ਨਿਰਮਾਤਾਵਾਂ ਦੀ ਪਹਿਚਾਣ, ਪ੍ਰਚਾਰ ਅਤੇ ਉਤਸ਼ਾਹਿਤ ਕਰਨ ਲਈ ਤਿਆਰ ਕੀਤਾ ਗਿਆ ਹੈ। ਆਪਣੀ ਸ਼ੁਰੂਆਤ ਤੋਂ ਲੈ ਕੇ, ਸੀਐੱਮਓਟੀ ਭਾਰਤੀ ਫਿਲਮ ਅਤੇ ਮੀਡੀਆ ਉਦਯੋਗ ਵਿੱਚ, ਸਹਿਯੋਗ, ਕੌਸ਼ਲ -ਨਿਰਮਾਣ, ਅਤੇ ਮਾਰਗਦਰਸ਼ਨ ਨੂੰ ਉਤਸ਼ਾਹਤ ਕਰਨ ਵਾਲੇ ਉਤਸੁਕ ਕ੍ਰਿਏਟਰਸ ਲਈ ਸਭ ਤੋਂ ਵੱਡੇ ਪੂਰੀ ਤਰ੍ਹਾਂ ਸਮਰਥਿਤ ਪਲੈਟਫਾਰਮ ਵਜੋਂ ਉਭਰਿਆ ਹੈ। ਸੀਐੱਮਓਟੀ ਦਾ 2024 ਐਡੀਸ਼ਨ 20 ਤੋਂ 28 ਨਵੰਬਰ ਤੱਕ ਗੋਆ ਵਿੱਚ 55ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਇੱਫੀ) ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।
ਨੈੱਟਫਲਿਕਸ ਅਤੇ ਪਰਲ ਅਕੈਡਮੀ ਵਰਗੇ ਉਦਯੋਗ ਜਗਤ ਦੀਆਂ ਪ੍ਰਸਿੱਧ ਕੰਪਨੀਆਂ ਦੇ ਸਮਰਥਨ ਨਾਲ, ਸੀਐੱਮਓਟੀ ਦਾ ਟੀਚਾ ਅਜਿਹਾ ਭਵਿੱਖ ਬਣਾਉਣਾ ਹੈ ਜਿੱਥੇ ਭਾਰਤੀ ਸਿਨੇਮਾ ਗਲੋਬਲ ਪਲੈਟਫਾਰਮ ’ਤੇ ਪ੍ਰਫੁੱਲਤ ਹੋ ਸਕੇ।
ਵਧੇਰੇ ਜਾਣਕਾਰੀ ਦੇ ਲਈ ਕਿਰਪਾ ਕਰਕੇ ਵਿਜ਼ਿਟ ਕਰੋ:
https://pib.gov.in/PressReleaseIframePage.aspx?PRID=2073892
* * *
ਪਾਈਬੀ ਇੱਫੀ ਕਾਸਟ ਐਂਡ ਕਰਿਊ।ਰਜਿਤ/ਨਿਕਿਤਾ/ਸਵਾਧੀਨ/ਦਰਸ਼ਨਾ/ਇੱਫੀ 55-33
(Release ID: 2076203)
Visitor Counter : 4
Read this release in:
English
,
Khasi
,
Urdu
,
Hindi
,
Konkani
,
Marathi
,
Assamese
,
Odia
,
Tamil
,
Kannada
,
Malayalam