ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਦੂਸਰੇ ਭਾਰਤ-ਕੈਰੀਕੌਮ ਸਮਿਟ ਸਮੇਂ ਪ੍ਰਧਾਨ ਮੰਤਰੀ ਦਾ ਸਮਾਪਨ ਭਾਸ਼ਣ (ਦੀਆਂ ਸਮਾਪਨ ਟਿੱਪਣੀਆਂ)

Posted On: 21 NOV 2024 2:21AM by PIB Chandigarh

ਉਪਸਥਿਤ ਸਾਰੇ ਮਹਾਨੁਭਾਵ,

ਮੈਂ ਆਪ ਸਭ ਦੇ ਬਹੁਮੁੱਲੇ ਸੁਝਾਵਾਂ ਅਤੇ ਵਿਅਕਤ ਕੀਤੇ ਗਏ ਸਕਾਰਾਤਮਕ ਵਿਚਾਰਾਂ ਦਾ ਸੁਆਗਤ ਕਰਦਾ ਹਾਂ। ਭਾਰਤ ਦੇ ਪ੍ਰਸਤਾਵਾਂ ਦੇ ਸਬੰਧ ਵਿੱਚ ਮੇਰੀ ਟੀਮ ਤੁਹਾਡੇ ਨਾਲ ਸਾਰੇ ਵੇਰਵੇ ਸਾਂਝੇ ਕਰੇਗੀ ਅਤੇ ਅਸੀਂ ਸਾਰੇ ਵਿਸ਼ਿਆਂ ‘ਤੇ ਸਮਾਂਬੱਧ ਤਰੀਕੇ ਨਾਲ ਅੱਗੇ ਵਧਾਂਗੇ।
 

ਉਪਸਥਿਤ ਮਹਾਨੁਭਾਵ,

ਭਾਰਤ ਅਤੇ ਕੈਰੀਕੌਮ ਦੇਸ਼ਾਂ (India and CARICOM countries) ਦੇ ਦਰਮਿਆਨ ਸਬੰਧ ਸਾਡੇ ਅਤੀਤ ਦੇ ਸਾਂਝੇ ਅਨੁਭਵਾਂ, ਵਰਤਮਾਨ ਜ਼ਰੂਰਤਾਂ ਅਤੇ ਭਵਿੱਖ ਦੇ ਲਈ ਸਾਡੀਆਂ ਸਾਂਝੀਆਂ ਆਕਾਂਖਿਆਵਾਂ ‘ਤੇ ਅਧਾਰਿਤ ਹਨ।

ਭਾਰਤ ਇਨ੍ਹਾਂ ਸਬੰਧਾਂ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣ ਦੇ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ। ਅਸੀਂ ਆਪਣੇ ਸਾਰੇ ਪ੍ਰਯਾਸਾਂ ਵਿੱਚ ਗਲੋਬਲ ਸਾਊਥ ਦੀਆਂ ਚਿੰਤਾਵਾਂ ਅਤੇ ਉਸ ਦੀਆਂ ਪ੍ਰਾਥਮਿਕਤਾਵਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ।

 

ਪਿਛਲੇ ਵਰ੍ਹੇ ਭਾਰਤ ਦੀ ਪ੍ਰਧਾਨਗੀ ਵਿੱਚ, ਆਯੋਜਿਤ ਜੀ20 (G20) ਸਮਿਟ ਗਲੋਬਲ ਸਾਊਥ ਦੀ ਆਵਾਜ਼ ਦੇ ਰੂਪ ਵਿੱਚ ਉੱਭਰਿਆ। ਕੱਲ੍ਹ ਬ੍ਰਾਜ਼ੀਲ ਵਿੱਚ ਭੀ ਮੈਂ ਗਲੋਬਲ ਕਮਿਊਨਿਟੀ ਨੂੰ ਗਲੋਬਲ ਸਾਊਥ ਦੇ ਦੇਸ਼ਾਂ ਨੂੰ ਪ੍ਰਾਥਮਿਕਤਾ ਦੇਣ ਦਾ ਸੱਦਾ ਦਿੱਤਾ।
 

ਮੈਨੂੰ ਖੁਸੀ ਹੈ ਕਿ ਭਾਰਤ ਅਤੇ ਸਾਡੇ ਸਾਰੇ ਕੈਰੀਕੌਮ  ਮਿੱਤਰ (CARICOM friends) ਇਸ ਬਾਤ ‘ਤੇ ਸਹਿਮਤ ਹਨ ਕਿ ਆਲਮੀ ਸੰਸਥਾਵਾਂ (global institutions) ਵਿੱਚ ਸੁਧਾਰ ਜ਼ਰੂਰੀ ਹਨ।

ਉਨ੍ਹਾਂ ਨੂੰ ਅੱਜ ਦੀ ਦੁਨੀਆ ਅਤੇ ਅੱਜ ਦੇ ਸਮਾਜ ਦੇ ਹਿਸਾਬ ਨਾਲ ਖ਼ੁਦ ਨੂੰ ਢਾਲਣ ਦੀ ਜ਼ਰੂਰਤ ਹੈ। ਇਹ ਸਮੇਂ ਦੀ ਮੰਗ ਹੈ। ਇਸ ਨੂੰ ਸਾਕਾਰ ਕਰਨ ਦੇ ਲਈ ਕੈਰੀਕੌਮ (CARICOM)  ਦੇ ਨਾਲ ਨਿਕਟ ਸਹਿਯੋਗ (close cooperation) ਅਤੇ ਕੈਰੀਕੌਮ  ਦਾ ਸਮਰਥਨ (CARICOM's support) ਬਹੁਤ ਮਹੱਤਵਪੂਰਨ ਹੈ।
 

ਉਪਸਥਿਤ ਮਹਾਨੁਭਾਵ,

ਅੱਜ ਸਾਡੀ ਬੈਠਕ ਵਿੱਚ ਲਏ ਗਏ ਨਿਰਣੇ, ਹਰ ਖੇਤਰ ਵਿੱਚ ਸਾਡੇ ਸਹਿਯੋਗ ਨੂੰ ਨਵੇਂ ਆਯਾਮ ਦੇਣਗੇ। ਇਨ੍ਹਾਂ ਦੇ ਲਾਗੂਕਰਨ ਵਿੱਚ ਭਾਰਤ-ਕੈਰੀਕੌਮ  ਸੰਯੁਕਤ ਕਮਿਸ਼ਨ ਅਤੇ ਸੰਯੁਕਤ ਕਾਰਜ ਸਮੂਹਾਂ (India-CARICOM Joint Commission and Joint Working Groups) ਦੀ ਮਹੱਤਵਪੂਰਨ ਭੂਮਿਕਾ ਹੋਵੇਗੀ।


ਸਾਡੇ ਸਕਾਰਾਤਮਕ ਸਹਿਯੋਗ ਨੂੰ ਅੱਗੇ ਵਧਾਉਣ ਦੇ ਲਈ, ਮੈਂ ਪ੍ਰਸਤਾਵ ਕਰਦਾ ਹਾਂ ਕਿ ਤੀਸਰਾ ਕੈਰੀਕੌਮ ਸਮਿਟ (3rd CARICOM Summit) ਭਾਰਤ ਵਿੱਚ ਆਯੋਜਿਤ ਕੀਤਾ ਜਾਵੇ।

 

ਮੈਂ ਇੱਕ ਵਾਰ ਫਿਰ, ਰਾਸ਼ਟਰਪਤੀ ਇਫਰਾਨ ਅਲੀ, ਪ੍ਰਧਾਨ ਮੰਤਰੀ ਡਿਕੌਨ ਮਿਸ਼ੇਲ, ਕੈਰੀਕੌਮ  ਸਕੱਤਰੇਤ (President Irfan Ali, to Prime Minister Dickon Mitchell, to the CARICOM secretariat) ਅਤੇ ਆਪ ਸਭ ਦੇ ਪ੍ਰਤੀ ਹਾਰਦਿਕ ਆਭਾਰ ਵਿਅਕਤ ਕਰਦਾ ਹਾਂ।

***

ਐੱਮਜੇਪੀਐੱਸ/ਐੱਸਆਰ


(Release ID: 2075557) Visitor Counter : 8