ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਗੋਆ ਕੱਲ੍ਹ 55ਵੇਂ ਇਫੀ ਦੇ ਸ਼ਾਨਦਾਰ ਅਤੇ ਸਿਤਾਰਿਆਂ ਨਾਲ ਸਜੇ ਉਦਘਾਟਨੀ ਸਮਾਰੋਹ ਲਈ ਪੂਰੀ ਤਰ੍ਹਾਂ ਤਿਆਰ ਹੈ
ਇਫੀ 2024 ਦੀ ਸ਼ੁਰੂਆਤ ਆਸਟ੍ਰੇਲੀਆਈ ਫਿਲਮਕਾਰ ਮਾਈਕਲ ਗ੍ਰੇਸੀ ਦੀ ਫਿਲਮ ‘ਬੈਟਰ ਮੈਨ” ਨਾਲ ਹੋਵੇਗੀ
55ਵਾਂ ਇਫੀ: ਉਦਘਾਟਨੀ ਸਮਾਰੋਹ ਭਾਰਤ ਦੀ ਸੱਭਿਆਚਾਰਕ ਅਤੇ ਸਿਨੇਮੈਟਿਕ ਵਿਰਾਸਤ ਦਾ ਉਤਸਵ ਮਨਾਏਗਾ
ਸੁਗਮਯ ਇਫੀ ਦੇ ਸੁਗਮਯ ਉਦਘਾਟਨੀ ਸਮਾਰੋਹ ਵਿੱਚ ਭਾਰਤੀ ਸੰਕੇਤਕ ਭਾਸ਼ਾ ਵਿੱਚ ਵਿਆਖਿਆ ਦੀ ਲਾਈਵ ਸੁਵਿਧਾ ਉਪਲਬਧ ਹੋਵੇਗੀ
ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (ਇਫੀ) ਦਾ 55ਵਾਂ ਐਡੀਸ਼ਨ 20 ਨਵੰਬਰ, 2024 ਨੂੰ ਸ਼ਾਮ 5:00 ਵਜੇ ਗੋਆ ਦੇ ਡਾ. ਸ਼ਯਾਮਾ ਪ੍ਰਸਾਦ ਮੁਖਰਜੀ ਸਟੇਡੀਅਮ ਵਿੱਚ ਇੱਕ ਸ਼ਾਨਦਾਰ ਉਦਘਾਟਨੀ ਸਮਾਰੋਹ ਦੇ ਨਾਲ ਸ਼ੁਰੂ ਹੋਵੇਗਾ। ਉਤਸਵ ਦੀ ਸ਼ੁਰੂਆਤ ਦੁਪਹਿਰ 2:00 ਵਜੇ ਪਣਜੀ ਸਥਿਤ ਆਈਨੋਕਸ ਵਿੱਚ ਆਸਟ੍ਰੇਲੀਅਨ ਫਿਲਮ ਨਿਰਮਾਤਾ ਮਾਈਕਲ ਗ੍ਰੇਸੀ ਦੁਆਰਾ ਨਿਰਦੇਸ਼ਿਤ ਓਪਨਿੰਗ ਫਿਲਮ –‘ਬੈਟਰ ਮੈਨ’ ਦੇ ਰੈੱਡ-ਕਾਰਪੇਟ ਪ੍ਰੀਮੀਅਰ ਦੇ ਨਾਲ ਹੋਵੇਗੀ।
ਓਪਨਿੰਗ ਫਿਲਮ ਦਾ ਪ੍ਰੀਮੀਅਰ
ਓਪਨਿੰਗ ਫਿਲਮ ਦੇ ਪ੍ਰੀਮੀਅਰ ਵਿੱਚ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਦੇ ਨਾਲ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ. ਮੁਰੂਗਨ ਹਿੱਸਾ ਲੈਣਗੇ। ਇਸ ਅਵਸਰ ‘ਤੇ, ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਖੂਬਸੂਰਤ ਤੱਟਵਰਤੀ ਰਾਜ ਗੋਆ ਵਿੱਚ ਮਹਿਮਾਨਾਂ ਦਾ ਸੁਆਗਤ ਕਰਨਗੇ, ਜਿੱਥੇ 2024 ਤੋਂ ਇਫੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ‘ਬੈਟਰ ਮੈਨ’ ਦੀ ਪ੍ਰੋਡਕਸ਼ਨ ਟੀਮ ਦੇ ਨਾਲ ਇਨ੍ਹਾਂ ਨੇਤਾਵਾਂ ਦੀ ਮੌਜੂਦਗੀ ਗਲੋਬਲ ਮਹੱਤਵ ਦੇ ਸੱਭਿਆਚਾਰਕ ਅਤੇ ਸਿਨੇਮੈਟਿਕ ਉਤਸਵ ਵਜੋਂ ਇਸ ਫੈਸਟੀਵਲ ਦੀ ਪ੍ਰਾਸਂਗਿਕਤਾ ਨੂੰ ਰੇਖਾਂਕਿਤ ਕਰਦੀ ਹੈ।
ਸਿਤਾਰਿਆਂ ਨਾਲ ਸਜਿਆ ਉਦਘਾਟਨੀ ਸਮਾਰੋਹ
ਸਿਨੇਮਾ ਜਗਤ ਦੇ ਦਿੱਗਜਾਂ ਦੀ ਮੌਜੂਦਗੀ ਦਰਮਿਆਨ ਸ਼ਾਨਦਾਰ ਉਦਘਾਟਨੀ ਸਮਾਰੋਹ, ਵਿਭਿੰਨ ਸੱਭਿਆਚਰਕ ਪ੍ਰੋਗਰਾਮਾਂ ਦੀ ਇੱਕ ਅਜਿਹੀ ਅਭੁੱਲ ਸ਼ਾਮ ਹੋਵੇਗੀ ਜੋ ਲੰਬੇ ਸਮੇਂ ਤੱਕ ਸਿਨੇਮਾ ਪ੍ਰੇਮੀਆਂ ਦੇ ਦਿਲਾਂ ਵਿੱਚ ਅੰਕਿਤ ਰਹੇਗੀ।
ਉਦਘਾਟਨੀ ਸਮਾਰੋਹ ਦਾ ਸੰਚਾਲਨ ਲੋਕਪ੍ਰਿਯ ਫਿਲਮ ਕਲਾਕਾਰ ਅਭਿਸ਼ੇਕ ਬੈਨਰਜੀ ਅਤੇ ਭੂਮੀ ਪੇਡਨੇਕਰ ਕਰਨਗੇ। ਇਹ ਸ਼ਾਨਦਾਰ ਸ਼ਾਮ ਭਾਰਤੀ ਸਿਨੇਮਾ ਦੇ ਸਰਬਸ਼੍ਰੇਸ਼ਠ ਪਹਿਲੂਆਂ ਨੂੰ ਇਕੱਠੇ ਲਿਆਵੇਗੀ, ਕਿਉਂਕਿ 55ਵਾਂ ਇਫੀ 20 ਤੋਂ 28 ਨਵੰਬਰ, 2024 ਦੌਰਾਨ ਸਿਨੇਮੈਟਿਕ ਉੱਦਮਤਾ ਦੀ ਆਪਣੀ ਸਪਤਾਹ ਭਰ ਦੀ ਯਾਤਰਾ ਸ਼ੁਰੂ ਕਰੇਗਾ। ਇਸ ਸਮਾਰੋਹ ਵਿੱਚ ਕਈ ਫਿਲਮੀ ਹਸਤੀਆਂ ਹਿੱਸਾ ਲੈਣਗੀਆਂ, ਜਿਨ੍ਹਾਂ ਦੀ ਮੌਜੂਦਗੀ ਫਿਲਮ ਫੈਸਟੀਵਲ ਲਈ ਮਾਹੌਲ ਤਿਆਰ ਕਰੇਗੀ।
ਉਦਘਾਟਨੀ ਸਮਾਰੋਹ ਵਿੱਚ ਸੁਭਾਸ਼ ਘਈ, ਦਿਨੇਸ਼ ਵਿਜਾਨ, ਅਮਰ ਕੌਸ਼ਿਕ, ਐੱਨਐੱਮ ਸੁਰੇਸ਼, ਆਰਕੇ ਸੇਲਵਾਮਣੀ, ਇਸ਼ਾਰੀ ਗਣੇਸ਼ਨ, ਰਵੀ ਕੋਟਰਾਕਾਰਾ ਅਤੇ ਗੀਤਕਾਰ ਪ੍ਰਸੂਨ ਜੋਸ਼ੀ ਜਿਹੇ ਪ੍ਰਤਿਸ਼ਠਿਤ ਫਿਲਮ ਨਿਰਮਾਤਾ ਅਤੇ ਰਚਨਾਕਾਰ ਸ਼ਾਮਲ ਹੋਣਗੇ। ਪ੍ਰਸਿੱਧ ਅਭਿਨੇਤਾ ਨਾਗਾਰਜੁਨ, ਨਿਤਯਾ ਮੇਨਨ, ਆਮਲਾ, ਵਿਕਰਾਂਤ ਮੈਸੀ, ਰਕੁਲ ਪ੍ਰੀਤ, ਮਾਨੁਸ਼ੀ ਛਿੱਲਰ, ਬੋਮਨ ਇਰਾਨੀ, ਰਾਜਕੁਮਾਰ ਰਾਓ, ਅਭਿਸ਼ੇਕ ਬੈਨਰਜੀ, ਜੈਦੀਪ ਅਹਲਾਵਤ, ਰਣਦੀਪ ਹੁੱਡਾ,ਸਾਨਯਾ ਮਲਹੋਤਰਾ, ਜਯਮ ਰਵੀ, ਜੈਕੀ ਭਗਨਾਨੀ, ਆਰ. ਸਰਥ ਕੁਮਾਰ, ਮੁਕਤਾ ਬਵਰੇ, ਸੋਨਾਲੀ ਕੁਲਕਰਨੀ ਅਤੇ ਰਾਧਾਕ੍ਰਿਸ਼ਣਨ ਪਾਰਥੀਬਨ ਵੀ ਇਸ ਸਮਾਰੋਹ ਵਿੱਚ ਮੌਜੂਦ ਰਹਿਣਗੇ। ਸਿਨੇਮਾ ਜਗਤ ਦੇ ਦਿੱਗਜਾਂ ਦਾ ਇਹ ਚਮਕਦਾਰ ਇਕੱਠ ਸ਼ਾਨਦਾਰ ਤਰੀਕੇ ਨਾਲ ਸਰਬਸ਼੍ਰੇਸ਼ਠ ਭਾਰਤੀ ਅਤੇ ਅੰਤਰਰਾਸ਼ਟਰੀ ਫਿਲਮ ਪ੍ਰਤਿਭਾਵਾਂ ਨੂੰ ਇਕੱਠੇ ਲਿਆਉਣ ਦੀ ਇਸ ਫੈਸਟੀਵਲ ਦੀ ਸਮਰੱਥਾ ਦੀ ਪੁਸ਼ਟੀ ਕਰੇਗਾ।
ਇਸ ਸਮਾਰੋਹ ਵਿੱਚ ਹਿੱਸਾ ਲੈਣ ਵਾਲੀਆਂ ਸ਼ਖਸੀਅਤਾਂ ਦੀ ਸ਼ਾਨਦਾਰ ਸੂਚੀ ਵਿੱਚ ਸ਼੍ਰੀ ਰਵੀ ਸ਼ੰਕਰ ਵੀ ਸ਼ਾਮਲ ਹਨ, ਜੋ ਇੱਕ ਵਿਸ਼ੇਸ਼ ਸੰਬੋਧਨ ਰਾਹੀਂ ਮੌਜੂਦ ਲੋਕਾਂ ਨੂੰ ਪ੍ਰੇਰਿਤ ਕਰਨਗੇ।
ਵਿਸ਼ੇਸ਼ ਫੋਕਸ: ਆਸਟ੍ਰੇਲੀਆ
ਇਸ ਸਾਲ ਇਫੀ ਵਿੱਚ ਆਸਟ੍ਰੇਲੀਆ ਨੂੰ ਆਕਰਸ਼ਣ ਦਾ ਮੁੱਖ ਕੇਂਦਰ ਵਾਲੇ ਦੇਸ਼ (ਕੰਟਰੀ ਆਫ਼ ਫੋਕਸ) ਦੇ ਰੂਪ ਵਿੱਚ ਦਰਸਾਇਆ ਜਾਵੇਗਾ। ਆਸਟ੍ਰੇਲੀਅਨ ਫਸਟ ਨੇਸ਼ਨਜ਼ ਡਾਂਸ ਗਰੁੱਪ, ਜਾਨਵੀ ਡਾਂਸ ਕਲੈਨ, ਅੰਤਰਰਾਸ਼ਟਰੀ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਦੇ ਹੋਏ ਇੱਕ ਆਕਰਸ਼ਕ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰੇਗਾ।
ਸੱਭਿਆਚਾਰਕ ਪ੍ਰਦਰਸ਼ਨ ਅਤੇ ਪੇਸ਼ਕਾਰੀਆਂ
ਉਦਘਾਟਨੀ ਸਮਾਰੋਹ ਭਾਰਤ ਦੀ ਵਿਭਿੰਨ ਸੱਭਿਆਚਾਰਕ ਅਤੇ ਧਾਰਮਿਕ ਪਰੰਪਰਾਵਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਲੁਭਾਵਨੇ ਪ੍ਰੋਗਰਾਮਾਂ ਦੇ ਨਾਲ ਸ਼ੁਰੂ ਹੋਵੇਗਾ। ਦਰਸ਼ਕਾਂ ਨੂੰ ਭਾਰਤੀ ਸੱਭਿਆਚਾਰ ਦੇ ਅਧਿਆਤਮਕ ਸਾਰ ਦਾ ਅਨੁਭਵ ਹੋਵੇਗਾ।
ਇੱਕ ਵਿਸ਼ੇਸ਼ ਪ੍ਰੋਗਰਾਮ, ‘ਨਾਈਨਟੀਜ਼ ਰਿਵਾਈਂਡ: ਡਾਂਸ ਐਕਸਪਲੋਜਨ’, ਜਿੱਥੇ ਪ੍ਰਤਿਸ਼ਠਿਤ ਬਾਲੀਵੁੱਡ ਹਿਟਸ ‘ਤੇ ਅਧਾਰਿਤ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਪੁਰਾਣੀਆਂ ਯਾਦਾਂ ਨੂੰ ਜੀਵੰਤ ਕਰੇਗਾ, ਉੱਥੇ ਇੱਕ ਕਾਵਿਕ ਸ਼ਰਧਾਂਜਲੀ, “ਟਾਈਮਲੇਸ ਸੋਲਸ”, ਵਿਜ਼ੂਅਲ, ਸੰਗੀਤ ਅਤੇ ਕਵਿਤਾ ਰਾਹੀਂ ਰਾਜ ਕਪੂਰ, ਏਐੱਨਆਰ ਅਤੇ ਮੁਹੰਮਦ ਰਫੀ ਜਿਹੇ ਸਿਨੇਮੈਟਿਕ ਦਿੱਗਜਾਂ ਨੂੰ ਨਮਨ ਕਰੇਗੀ।
ਇਹ ਸਮਾਰੋਹ ਭਾਰਤੀ ਸਿਨੇਮਾ ਦੇ ਵਿਕਾਸ ਨੂੰ ਉਜਾਗਰ ਕਰੇਗਾ, ਜੋ ਦਰਸ਼ਕਾਂ ਨੂੰ ਮੂਕ ਯੁਗ ਤੋਂ ਲੈ ਕੇ ਆਧੁਨਿਕ ਸਿਨੇਮੈਟਿਕ ਮਾਸਟਰਪੀਸ ਤੱਕ ਦੀ ਯਾਤਰਾ ‘ਤੇ ਲੈ ਜਾਵੇਗਾ, ਜਿਸ ਦਾ ਸਮਾਪਨ ਗ੍ਰੈਂਡ ਫਿਨਾਲੇ: ਦ ਸਿਨੇਮੈਟਿਕ ਸਿੰਫਨੀ ਦੇ ਨਾਲ ਹੋਵੇਗਾ, ਜਿਸ ਵਿੱਚ ਸਨੀ ਕੌਸ਼ਲ਼ ਅਤੇ ਸਾਨਯਾ ਮਲਹੋਤਰਾ ਦੀ ਐਨਰਜੀ ਨਾਲ ਭਰਪੂਰ ਮੇਡਲੀ ਸ਼ਾਮਲ ਹੋਵੇਗੀ।
ਸੁਗਮਯ ਉਦਘਾਟਨੀ ਸਮਾਰੋਹ
ਇਫੀ ਦੇ ਇਤਿਹਾਸ ਵਿੱਚ ਪਹਿਲੀ ਵਾਰ, ਉਦਘਾਟਨੀ ਸਮਾਰੋਹ ਵਿੱਚ ਭਾਰਤੀ ਸੰਕੇਤਿਕ ਭਾਸ਼ਾ ਵਿੱਚ ਵਿਆਖਿਆ ਦੀ ਲਾਈਵ ਸੁਵਿਧਾ ਉਪਲਬਧ ਹੋਵੇਗੀ, ਜਿਸ ਨਾਲ ਇਹ ਸੁਨਿਸ਼ਚਿਤ ਹੋਵੇਗਾ ਕਿ ਸੁਣਨ ਵਿੱਚ ਮੁਸ਼ਕਲ ਮਹਿਸੂਸ ਕਰਨ ਵਾਲੇ ਲੋਕਾਂ ਸਮੇਤ ਸਾਰੇ ਮੌਜੂਦ ਲੋਕ ਪੂਰੀ ਤਰ੍ਹਾਂ ਨਾਲ ਸ਼ਾਮਲ ਹੋ ਸਕਣ ਅਤੇ ਇਸ ਫੈਸਟੀਵਲ ਦਾ ਆਨੰਦ ਉਠਾ ਸਕਣ।
55ਵਾਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ ਸਿਨੇਮੈਟਿਕ ਕਲਾ ਅਤੇ ਰਚਨਾਤਮਕਤਾ ਦਾ ਇੱਕ ਸ਼ਾਨਦਾਰ ਉਤਸਵ ਹੋਵੇਗਾ। ਹੁਣ ਜਦਕਿ 55ਵੇਂ ਇਫੀ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ, ਭਾਰਤ ਅਤੇ ਦੁਨੀਆ ਭਰ ਦੇ ਫਿਲਮ ਪ੍ਰੇਮੀ ਗੋਆ ਵਿੱਚ ਇਫੀ 2024 ਵਿੱਚ ਬੇਮਿਸਾਲ ਸਿਨੇਮੈਟਿਕ ਪ੍ਰਤਿਭਾ ਦੇ ਇੱਕ ਸਪਤਾਹ ਤੱਕ ਚਲਣ ਵਾਲੇ ਉਤਸਵ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
* * *
ਪੀਆਈਬੀ ਇਫੀ ਕਾਸਟ ਐਡ ਕਰੂ. ਰਜਿਤ/ਅਥਿਰਾ/ਸ਼੍ਰੀਅੰਕਾ/ਦਰਸ਼ਨਾ। IFFI 55 – 24
(Release ID: 2075104)
Visitor Counter : 5