ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਫਰਾਂਸ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
Posted On:
19 NOV 2024 6:02AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ (Rio de Janeiro) ਵਿੱਚ ਜੀ20 ਸਮਿਟ (G20 Summit) ਦੇ ਮੌਕੇ ‘ਤੇ ਫਰਾਂਸੀਸੀ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਇਮੈਨੁਅਲ ਮੈਕ੍ਰੋਂ ਨਾਲ ਮੁਲਾਕਾਤ ਕੀਤੀ। ਜਨਵਰੀ ਵਿੱਚ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਦੇ ਰੂਪ ਵਿੱਚ ਰਾਸ਼ਟਰਪਤੀ ਮੈਕ੍ਰੋਂ ਦੀ ਭਾਰਤ ਯਾਤਰਾ ਅਤੇ ਜੂਨ ਵਿੱਚ ਇਟਲੀ ਵਿੱਚ ਜੀ7 ਸਮਿਟ (G7 Summit) ਦੇ ਮੌਕੇ ‘ਤੇ ਮੁਲਾਕਾਤ ਦੇ ਬਾਅਦ, ਇਸ ਵਰ੍ਹੇ ਦੋਹਾਂ ਲੀਡਰਾਂ ਦੇ ਦਰਮਿਆਨ ਇਹ ਤੀਸਰੀ ਬੈਠਕ ਸੀ।
ਬੈਠਕ ਦੇ ਦੌਰਾਨ, ਦੋਹਾਂ ਲੀਡਰਾਂ ਨੇ ਭਾਰਤ-ਫਰਾਂਸ ਰਣਨੀਤਕ ਸਾਂਝੇਦਾਰੀ (India-France Strategic Partnership) ਦੇ ਨਾਲ-ਨਾਲ ਹੋਰਾਇਜ਼ਨ 2047 ਰੋਡਮੈਪ ਅਤੇ ਹੋਰ ਦੁਵੱਲੇ ਐਲਾਨਾਂ ਵਿੱਚ ਵਰਣਨ ਕੀਤੇ ਦੁਵੱਲੇ ਸਹਿਯੋਗ ਅਤੇ ਅੰਤਰਰਾਸ਼ਟਰੀ ਸਾਂਝੇਦਾਰੀ ਨਾਲ ਸਬੰਧਿਤ ਆਪਣੇ ਸਾਂਝੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਹਾਈ। ਦੋਹਾਂ ਲੀਡਰਾਂ ਨੇ ਰੱਖਿਆ, ਪੁਲਾੜ ਅਤੇ ਸਿਵਲ ਪਰਮਾਣੂ ਊਰਜਾ ਜਿਹੇ ਰਣਨੀਤਕ ਖੇਤਰਾਂ ਸਹਿਤ ਦੁਵੱਲੇ ਸਹਿਯੋਗ ਦੇ ਮਾਮਲੇ ਵਿੱਚ ਹਾਸਲ ਕੀਤੀ ਗਈ ਪ੍ਰਗਤੀ ਦੀ ਸ਼ਲਾਘਾ ਕੀਤੀ ਅਤੇ ਰਣਨੀਤਕ ਖ਼ੁਦਮੁਖਤਿਆਰੀ ਦੇ ਪ੍ਰਤੀ ਆਪਣੀ ਸਾਂਝੀ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇਸ ਨੂੰ ਹੋਰ ਤੇਜ਼ ਕਰਨ ਦੀ ਪ੍ਰਤੀਬੱਧਤਾ ਜਤਾਈ। ਦੋਹਾਂ ਲੀਡਰਾਂ ਨੇ ਭਾਰਤ ਦੇ ਨੈਸ਼ਨਲ ਮਿਊਜ਼ਮ ਪ੍ਰੋਜੈਕਟ ਨਾਲ ਸਬੰਧਿਤ ਸਹਿਯੋਗ ਦੀ ਪ੍ਰਗਤੀ ਦੀ ਭੀ ਸਮੀਖਿਆ ਕੀਤੀ।
ਦੋਹਾਂ ਲੀਡਰਾਂ ਨੇ ਵਪਾਰ, ਨਿਵੇਸ਼ ਅਤੇ ਟੈਕਨੋਲੋਜੀ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਸ਼ਲਾਘਾ ਕੀਤੀ, ਜਿਸ ਵਿੱਚ ਡਿਜੀਟਲ ਟੈਕਨੋਲੋਜੀ ਅਤੇ ਆਰਟੀਫਿਸ਼ਲ ਇੰਟੈਲੀਜੈਂਸ (Artificial Intelligence) ਦੇ ਖੇਤਰਾਂ ਦੇ ਨਾਲ-ਨਾਲ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਨਾਲ ਸਬੰਧਿਤ ਭਾਰਤ-ਫਰਾਂਸ ਸਾਂਝੇਦਾਰੀ (India France partnership on Digital Public Infrastructure) ਭੀ ਸ਼ਾਮਲ ਹੈ। ਇਸ ਸੰਦਰਭ ਵਿੱਚ, ਪ੍ਰਧਾਨ ਮੰਤਰੀ ਨੇ ਫਰਾਂਸ ਵਿੱਚ ਆਗਾਮੀ ਏਆਈ ਐਕਸ਼ਨ ਸਮਿਟ (AI Action Summit) ਆਯੋਜਿਤ ਕਰਨ ਦੀ ਰਾਸ਼ਟਰਪਤੀ ਮੈਕ੍ਰੋਂ ਦੀ ਪਹਿਲ ਦਾ ਸੁਆਗਤ ਕੀਤਾ।
ਦੋਹਾਂ ਲੀਡਰਾਂ ਨੇ ਇੰਡੋ-ਪੈਸਿਫਿਕ ਸਹਿਤ ਵਿਭਿੰਨ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਭੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਉਨ੍ਹਾਂ ਨੇ ਬਹੁਪੱਖਵਾਦ ਨੂੰ ਪੁਨਰਜੀਵਿਤ ਅਤੇ ਉਸ ਵਿੱਚ ਸੁਧਾਰ ਕਰਨ ਅਤੇ ਇੱਕ ਸਥਿਰ ਅੰਤਰਰਾਸ਼ਟਰੀ ਵਿਵਸਥਾ ਬਣਾਉਣ ਵਿੱਚ ਮਦਦ ਕਰਨ ਹਿਤ ਮਿਲ ਕੇ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ।
*********
ਐੱਮਜੇਪੀਐੱਸ/ਐੱਸਆਰ
(Release ID: 2074671)
Visitor Counter : 11
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam