ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਆਮ ਚੋਣਾਂ ਵਿੱਚ ਡਾ. ਨਵੀਨਚੰਦ੍ਰ ਰਾਮਗੁਲਾਮ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਇਤਿਹਾਸਿਕ ਜਿੱਤ ਲਈ ਵਧਾਈ ਦਿੱਤੀ
ਪ੍ਰਧਾਨ ਮੰਤਰੀ ਨੇ ਡਾ. ਰਾਮਗੁਲਾਮ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ
ਭਾਰਤ ਅਤੇ ਮਾਰੀਸ਼ਸ ਦਰਮਿਆਨ ਵਿਸ਼ੇਸ਼ ਸਾਂਝੇਦਾਰੀ ਨੂੰ ਹੋਰ ਅੱਗੇ ਵਧਾਉਣ ਲਈ ਦੋਵਾਂ ਨੇਤਾਵਾਂ ਨੇ ਪ੍ਰਤੀਬੱਧਤਾ ਦੁਹਰਾਈ
Posted On:
11 NOV 2024 9:00PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਮ ਚੋਣਾਂ ਵਿੱਚ ਇਤਿਹਾਸਿਕ ਜਿੱਤ ਦੇ ਲਈ ਡਾ. ਨਵੀਨਚੰਦ੍ਰ ਰਾਮਗੁਲਾਮ ਨਾਲ ਗੱਲ ਕੀਤੀ ਉਨ੍ਹਾਂ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਨਵੇਂ ਕਾਰਜਕਾਲ ਵਿੱਚ ਸਫ਼ਲਤਾ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੇ ਮਾਰੀਸ਼ਸ ਦੇ ਮੈਤ੍ਰੀਪੂਰਨ ਲੋਕਾਂ ਦੀ ਸਮ੍ਰਿੱਧੀ ਅਤੇ ਉਨ੍ਹਾਂ ਦੇ ਕਲਿਆਣਕਾਰੀ ਸਹਿਯੋਗ ਲਈ ਭਾਰਤ ਦੀ ਪ੍ਰਤੀਬੱਧਤਾ ਦੁਹਰਾਈ।
ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਅਤੇ ਮਾਰੀਸ਼ਸ ਦਰਮਿਆਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਡਾ. ਰਾਮਗੁਲਾਮ ਅਤੇ ਨਾਲ ਹੀ ਰਾਸ਼ਟਰਪਿਤਾ ਸਰ ਸ਼ਿਵਸਾਗਰ ਰਾਮਗੁਲਾਮ ਦੁਆਰਾ ਵਰ੍ਹਿਆਂ ਤੋਂ ਦਿੱਤੇ ਗਏ ਅਸੀਮਿਤ ਯੋਗਦਾਨ ਨੂੰ ਯਾਦ ਕੀਤਾ।
ਪ੍ਰਧਾਨ ਮੰਤਰੀ-ਨਵੇਂ ਚੁਣੇ ਰਾਮਗੁਲਾਮ ਨੇ ਭਾਰਤ ਦੇ ਜਲਦੀ ਦੌਰੇ ਲਈ ਪ੍ਰਧਾਨ ਮੰਤਰੀ ਮੋਦੀ ਦੇ ਸੱਦੇ ਨੂੰ ਸਵੀਕਾਰ ਕੀਤਾ।
ਦੋਵਾਂ ਨੇਤਾਵਾਂ ਨੇ ਵਿਸ਼ੇਸ਼ ਅਤੇ ਵਿਲੱਖਣ ਸਾਂਝੇਦਾਰੀ ਨੂੰ ਹੋਰ ਗਹਿਰਾ ਕਰਨ ਅਤੇ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।
ਦੋਵਾਂ ਨੇਤਾਵਾਂ ਨੇ ਸੰਪਰਕ ਵਿੱਚ ਬਣੇ ਰਹਿਣ ’ਤੇ ਸਹਿਮਤੀ ਜਤਾਈ।
*********
ਐੱਮਜੇਪੀਐੱਸ/ਐੱਸਆਰ
(Release ID: 2072953)
Read this release in:
Telugu
,
English
,
Urdu
,
Hindi
,
Bengali
,
Manipuri
,
Gujarati
,
Odia
,
Tamil
,
Kannada
,
Malayalam