ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਵਭੂਮੀ ਉੱਤਰਾਖੰਡ ਦੇ ਸਿਲਵਰ ਜੁਬਲੀ ਵਰ੍ਹੇ ’ਤੇ ਰਾਜ ਦੇ ਲੋਕਾਂ ਨੂੰ ਵਧਾਈ ਦਿੱਤੀ
ਇਹ ਦਹਾਕਾ ਉੱਤਰਾਖੰਡ ਦਾ ਦਹਾਕਾ ਹੋਵੇਗਾ: ਪੀਐੱਮ
ਰਾਜ ਨੇ ਟਿਕਾਊ ਵਿਕਾਸ ਲਕਸ਼ ਇੰਡੈਕਸ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ : ਪੀਐੱਮ
ਉੱਤਰਾਖੰਡ ਨੂੰ ‘ਈਜ਼ ਆਫ ਡੂਇੰਗ ਬਿਜ਼ਨਿਸ’ ਸ਼੍ਰੇਣੀ ਵਿੱਚ ‘ਉਪਲਬਧੀ ਹਾਸਲ ਕਰਨ ਵਾਲਾ’ ਅਤੇ ਸਟਾਰਟਅੱਪ ਸ਼੍ਰੇਣੀ ਵਿੱਚ ‘ਲੀਡਰ’ ਮੰਨਿਆ ਗਿਆ ਹੈ: ਪੀਐੱਮ
ਸਰਵਪੱਖੀ ਵਿਕਾਸ ਲਈ ਰਾਜ ਦੀ ਕੇਂਦਰੀ ਸਹਾਇਤਾ ਹੁਣ ਦੁੱਗਣੀ ਕਰ ਦਿੱਤੀ ਗਈ ਹੈ: ਪੀਐੱਮ
ਰਾਜ ਵਿੱਚ ਕੇਂਦਰ ਸਰਕਾਰ ਦੇ 2 ਲੱਖ ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਪਹਿਲਾਂ ਤੋਂ ਹੀ ਜਾਰੀ ਹਨ ਅਤੇ ਸੰਪਰਕ ਸਬੰਧੀ ਪ੍ਰੋਜੈਕਟਸ ਤੇਜ਼ੀ ਨਾਲ ਪੂਰੇ ਕੀਤੇ ਜਾ ਰਹੇ ਹਨ: ਪੀਐੱਮ
‘ਵਾਈਬ੍ਰੈਂਟ ਵਿਲੇਜ਼’ ਯੋਜਨਾ ਦੇ ਤਹਿਤ ਸਰਕਾਰ ਸਰਹੱਦੀ ਪਿੰਡਾਂ ਨੂੰ ਹੁਣ ਦੇਸ਼ ਦਾ ’ਪਹਿਲਾ ਪਿੰਡ’ ਮੰਨਦੀ ਹੈ, ਜਿਨ੍ਹਾਂ ਨੂੰ ਪਹਿਲਾਂ ਅੰਤਿਮ ਕਿਹਾ ਜਾਂਦਾ ਸੀ: ਪੀਐੱਮ
ਉੱਤਰਾਖੰਡ ਵਿੱਚ ਲਾਗੂ ਸਮਾਨ ਨਾਗਰਿਕ ਸੰਹਿਤਾ ਦੀ ਚਰਚਾ ਪੂਰੇ ਦੇਸ਼ ਵਿੱਚ ਹੋ ਰਹੀ ਹੈ: ਪੀਐੱਮ
Posted On:
09 NOV 2024 12:11PM by PIB Chandigarh
ਮੈਂ ਉੱਤਰਾਖੰਡ ਦੇ ਵਿਕਾਸ ਅਤੇ ਪਹਿਚਾਣ ਨੂੰ ਮਜ਼ਬੂਤ ਕਰਨ ਲਈ ਰਾਜ ਦੇ ਲੋਕਾਂ ਨੂੰ ਪੰਜ ਅਤੇ ਇੱਥੇ ਆਉਣ ਵਾਲੇ ਤੀਰਥਯਾਤਰੀਆਂ ਅਤੇ ਸੈਲਾਨੀਆਂ ਨੂੰ ਚਾਰ ਤਾਕੀਦਾਂ ਕਰ ਰਿਹਾ ਹਾਂ: ਪੀਐੱਮ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰਾਖੰਡ ਦੇ ਸਾਰੇ ਲੋਕਾਂ ਨੂੰ ਇਸ ਦੇ ਸਥਾਪਨਾ ਦਿਵਸ ‘ਤੇ ਵਧਾਈ ਦਿੱਤੀ ਅਤੇ ਅੱਜ ਤੋਂ ਉੱਤਰਾਖੰਡ ਰਾਜ ਦੇ ਗਠਨ ਦਾ ਸਿਲਵਰ ਜੁਬਲੀ ਵਰ੍ਹਾ ਸ਼ੁਰੂ ਹੋਣ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਉੱਤਰਾਖੰਡ ਦੇ ਗਠਨ ਦੇ 25ਵੇਂ ਵਰ੍ਹੇ ਵਿੱਚ ਪ੍ਰਵੇਸ਼ ਦਾ ਜ਼ਿਕਰ ਕਰਦੇ ਹੋਏ ਲੋਕਾਂ ਨੂੰ ਰਾਜ ਦੇ ਆਉਣ ਵਾਲੇ 25 ਵਰ੍ਹਿਆਂ ਦੇ ਉੱਜਵਲ ਭਵਿੱਖ ਲਈ ਕੰਮ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਉੱਤਰਾਖੰਡ ਦੇ ਆਗਾਮੀ 25 ਵਰ੍ਹਿਆਂ ਦੀ ਇਹ ਯਾਤਰਾ ਇੱਕ ਮਹਾਨ ਸੰਜੋਗ ਹੈ ਕਿਉਂਕਿ ਭਾਰਤ ਵੀ ਆਪਣੇ 25 ਵਰ੍ਹਿਆਂ ਦੇ ਅੰਮ੍ਰਿਤ ਕਾਲ ਵਿੱਚ ਹੈ, ਜਿਸ ਦਾ ਅਰਥ ਹੈ ਵਿਕਸਿਤ ਭਾਰਤ ਲਈ ਵਿਕਸਿਤ ਉੱਤਰਾਖੰਡ। ਸ਼੍ਰੀ ਮੋਦੀ ਨੇ ਕਿਹਾ ਕਿ ਦੇਸ਼ ਇਸ ਅਵਦੀ ਵਿੱਚ ਕਈ ਸੰਕਲਪਾਂ ਨੂੰ ਪੂਰਾ ਹੁੰਦੇ ਹੋਏ ਦੇਖੇਗਾ।
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਵੀ ਪ੍ਰਸੰਨਤਾ ਵਿਅਕਤ ਕੀਤੀ ਕਿ ਲੋਕਾਂ ਨੇ ਆਉਣ ਵਾਲੇ 25 ਵਰ੍ਹਿਆਂ ਦੇ ਸੰਕਲਪਾਂ ਦੇ ਨਾਲ-ਨਾਲ ਕਈ ਪ੍ਰੋਗਰਾਮ ਵੀ ਚਲਾਏ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਦੇ ਜ਼ਰੀਏ ਉੱਤਰਾਖੰਡ ਦੇ ਗੌਰਵ ਵਿੱਚ ਵਾਧਾ ਹੋਵੇਗਾ ਅਤੇ ਵਿਕਸਿਤ ਉੱਤਰਾਖੰਡ ਦਾ ਲਕਸ਼ ਰਾਜ ਦੇ ਹਰੇਕ ਨਿਵਾਸੀ ਤੱਕ ਪਹੁੰਚੇਗਾ। ਸ਼੍ਰੀ ਮੋਦੀ ਨੇ ਇਸ ਮਹੱਤਵਪੂਰਨ ਅਵਸਰ ‘ਤੇ ਇਸ ਮਹੱਤਵਪੂਰਨ ਸੰਕਲਪ ਨੂੰ ਅਪਣਾਉਣ ਲਈ ਰਾਜ ਦੇ ਸਾਰੇ ਨਿਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਹਾਲ ਹੀ ਵਿੱਚ ਆਯੋਜਿਤ ‘ਪ੍ਰਵਾਸੀ ਉੱਤਰਾਖੰਡ ਸੰਮੇਲਨ’ ਦੇ ਸਫ਼ਲ ਆਯੋਜਨ ਦਾ ਵੀ ਜ਼ਿਕਰ ਕੀਤਾ ਅਤੇ ਉਮੀਦ ਜਤਾਈ ਕਿ ਪ੍ਰਵਾਸੀ ਉੱਤਰਾਖੰਡੀ ਰਾਜ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਟਲ ਜੀ ਦੀ ਅਗਵਾਈ ਵਿੱਚ ਉੱਤਰਾਖੰਡ ਦੇ ਲੋਕਾਂ ਦੁਆਰਾ ਰਾਜ ਦੇ ਗਠਨ ਲਈ ਕੀਤੇ ਗਏ ਪ੍ਰਯਾਸ ਸਫ਼ਲ ਰਹੇ ਸਨ ਅਤੇ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਉਨ੍ਹਾਂ ਦੇ ਸੁਪਨੇ ਅਤੇ ਅਕਾਂਖਿਆਵਾਂ ਸਾਕਾਰ ਹੋ ਰਹੇ ਹਨ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮੌਜੂਦਾ ਸਰਕਾਰ ਉੱਤਰਾਖੰਡ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡ ਰਹੀ ਹੈ।
ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਮੌਜੂਦਾ ਦਹਾਕਾ ਉੱਤਰਾਖੰਡ ਦਾ ਹੈ ਅਤੇ ਪਿਛਲੇ ਵਰ੍ਹਿਆਂ ਵਿੱਚ ਉਨ੍ਹਾਂ ਦਾ ਇਹ ਵਿਸ਼ਵਾਸ ਸਹੀ ਸਾਬਿਤ ਹੋਇਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਉੱਤਰਾਖੰਡ ਵਿਕਾਸ ਦੇ ਨਵੇਂ ਰਿਕਾਰਡ ਸਥਾਪਿਤ ਕਰਕੇ ਨਵੀਆਂ ਉਪਲਬਧੀਆਂ ਹਾਸਲ ਕਰ ਰਿਹਾ ਹੈ ਅਤੇ ਇਹ ਖੁਸ਼ੀ ਦੀ ਗੱਲ ਹੈ ਕਿ ਟਿਕਾਊ ਵਿਕਾਸ ਟੀਚਿਆਂ ਦੇ ਸੂਚਕ ਅੰਕ ਦੇ ਮਾਮਲੇ ਵਿੱਚ ਰਾਜ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰਾਖੰਡ ਨੂੰ ‘ਈਜ਼ ਆਫ ਡੂਇੰਗ ਬਿਜ਼ਨਿਸ’ ਸ਼੍ਰੇਣੀ ਵਿੱਚ ‘ਅਚੀਵਰਜ਼’ ਅਤੇ ਸਟਾਰਟਅੱਪ ਸ਼੍ਰੇਣੀ ਵਿੱਚ ‘ਲੀਡਰ’ ਵਜੋਂ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਦੀ ਵਿਕਾਸ ਦਰ ਵਿੱਚ 1.25 ਗੁਣਾ ਵਾਧਾ ਹੋਇਆ ਹੈ ਅਤੇ ਜੀਐਸਟੀ ਕਲੈਕਸ਼ਨ ਵਿੱਚ 14 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਪ੍ਰਤੀ ਵਿਅਕਤੀ ਆਮਦਨ 2014 ਵਿੱਚ 1.25 ਲੱਖ ਰੁਪਏ ਸੀ ਜੋ ਹੁਣ ਵਧ ਕੇ 2.60 ਲੱਖ ਰੁਪਏ ਸਲਾਨਾ ਹੋ ਗਈ ਹੈ।
ਸਕਲ ਘਰੇਲੂ ਉਤਪਾਦ 2014 ਵਿੱਚ 1 ਲੱਖ 50 ਹਜ਼ਾਰ ਕਰੋੜ ਰੁਪਏ ਸੀ, ਜੋ ਅੱਜ ਵਧ ਕੇ ਲਗਭਗ 3 ਲੱਖ 50 ਹਜ਼ਾਰ ਕਰੋੜ ਰੁਪਏ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅੰਕੜੇ ਨੌਜਵਾਨਾਂ ਅਤੇ ਉਦਯੋਗਿਕ ਵਿਕਾਸ ਲਈ ਨਵੇਂ ਅਵਸਰਾਂ ਅਤੇ ਮਹਿਲਾਵਾਂ ਅਤੇ ਬੱਚਿਆਂ ਦੀ ਜੀਵਨ ਨੂੰ ਆਸਾਨ ਬਣਾਉਣ ਦਾ ਸਪਸ਼ਟ ਸੰਕੇਤ ਹਨ। ਉਨ੍ਹਾਂ ਨੇ ਕਿਹਾ ਕਿ 2014 ਵਿੱਚ ਨਲ ਸੇ ਜਲ ਦੀ ਸਪਲਾਈ ਸਿਰਫ਼ 5 ਫੀਸਦੀ ਘਰਾਂ ਤੱਕ ਹੀ ਸੀ, ਜੋ ਹੁਣ ਵਧ ਕੇ 96 ਪ੍ਰਤੀਸ਼ਤ ਤੋਂ ਵਧ ਹੋ ਗਈ ਹੈ ਅਤੇ ਗ੍ਰਾਮੀਣ ਸੜਕਾਂ ਦਾ ਨਿਰਮਾਣ 6,000 ਕਿਲੋਮੀਟਰ ਤੋਂ ਵਧ ਕੇ 20,000 ਕਿਲੋਮੀਟਰ ਹੋ ਗਿਆ ਹੈ। ਉਨ੍ਹਾਂ ਨੇ ਲੱਖਾਂ ਸ਼ੌਚਾਲਿਆਂ ਦੇ ਨਿਰਮਾਣ, ਬਿਜਲੀ ਸਪਲਾਈ, ਗੈਸ ਕਨੈਕਸ਼ਨ, ਆਯੁਸ਼ਮਾਨ ਯੋਜਨਾ ਦੇ ਤਹਿਤ ਮੁਫ਼ਤ ਇਲਾਜ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਰਕਾਰ ਸਮਾਜ ਦੇ ਸਾਰੇ ਵਰਗਾਂ ਨਾਲ ਖੜ੍ਹੀ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਉੱਤਰਾਖੰਡ ਨੂੰ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਗ੍ਰਾਂਟ ਦੀ ਰਾਸ਼ੀ ਲਗਭਗ ਦੁੱਗਣੀ ਹੋ ਗਈ ਹੈ। ਉਨ੍ਹਾਂ ਨੇ ਏਮਸ ਲਈ ਸੈਟੇਲਾਈਟ ਸੈਂਟਰ, ਡਰੋਨ ਐਪਲੀਕੇਸ਼ਨ ਰਿਸਰਚ ਸੈਂਟਰ ਅਤੇ ਊਧਮ ਸਿੰਘ ਨਗਰ ਵਿੱਚ ਲਘੂ ਉਦਯੋਗਿਕ ਟਾਊਨਸ਼ਿਪ ਸਥਾਪਿਤ ਕਰਨ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਰਾਜ ਵਿੱਚ ਕੇਂਦਰ ਵੱਲੋਂ 2 ਲੱਖ ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਸ ਪਹਿਲਾਂ ਹੀ ਚੱਲ ਰਹੇ ਹਨ ਅਤੇ ਸੰਪਰਕ ਸਬੰਧੀ ਪ੍ਰੋਜੈਕਟਸ ਤੇਜੀ ਨਾਲ ਪੂਰੇ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ 2026 ਤੱਕ ਰਿਸ਼ੀਕੇਸ਼-ਕਰਣਪ੍ਰਯਾਗ ਰੇਲ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਸ੍ਰੀ ਮੋਦੀ ਨੇ ਕਿਹਾ ਕਿ ਉੱਤਰਾਖੰਡ ਵਿੱਚ 11 ਰੇਲਵੇ ਸਟੇਸ਼ਨਾਂ ਨੂੰ ਅਮਰੂਤ ਸਟੇਸ਼ਨਾਂ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਐਕਸਪ੍ਰੈਸਵੇਅ ਦੇ ਪੂਰਾ ਹੋਣ ਤੋਂ ਬਾਅਦ, ਦਿੱਲੀ ਅਤੇ ਦੇਹਰਾਦੂਨ ਦਰਮਿਆਨ ਯਾਤਰਾ ਦਾ ਸਮਾਂ ਘਟ ਕੇ 2.5 ਘੰਟੇ ਰਹਿ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਰਾਜਾਂ ਵਿੱਚ ਹੋਏ ਵਿਕਾਸ ਕਾਰਨ ਇੱਥੋਂ ਦੇ ਲੋਕਾਂ ਨੂੰ ਰੋਜ਼ਗਾਰ ਦੇ ਅਵਸਰ ਮਿਲੇ ਹਨ, ਜਿਸ ਕਾਰਨ ਉਨ੍ਹਾਂ ਦਾ ਪਲਾਇਨ ਰੁਕ ਗਿਆ ਹੈ।
ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਸਰਕਾਰ ਵਿਕਾਸ ਦੇ ਨਾਲ-ਨਾਲ ਵਿਰਾਸਤ ਨੂੰ ਸੰਭਾਲਣ ਵਿੱਚ ਲਗੀ ਹੋਈ ਹੈ ਅਤੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼੍ਰੀ ਕੇਦਾਰਨਾਥ ਮੰਦਿਰ ਦਾ ਇੱਕ ਸ਼ਾਨਦਾਰ ਅਤੇ ਦਿੱਬਯ ਤਰੀਕੇ ਨਾਲ ਪੁਨਰ ਨਿਰਮਾਣ ਕੀਤਾ ਜਾ ਰਿਹਾ ਹੈ। ਬਦ੍ਰੀਨਾਥ ਧਾਮ ਵਿੱਚ ਵਿਕਾਸ ਕਾਰਜਾਂ ਦੀ ਤੇਜ਼ ਗਤੀ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮਾਨਸਖੰਡ ਮੰਦਿਰ ਮਿਸ਼ਨ ਮਾਲਾ ਯੋਜਨਾ ਦੇ ਪਹਿਲੇ ਪੜਾਅ ਵਿੱਚ 16 ਪ੍ਰਾਚੀਨ ਮੰਦਿਰਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ, “ਬਿਹਤਰ ਗੁਣਵੱਤਾ ਵਾਲੀਆਂ ਸੜਕਾਂ ਦੇ ਨਿਰਮਾਣ ਨਾਲ ਚਾਰ ਧਾਮ ਯਾਤਰਾ ਸਾਰਿਆਂ ਲਈ ਅਸਾਨ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪਰਵਤ ਮਾਲਾ ਸਕੀਮ ਦੇ ਤਹਿਤ ਧਾਰਮਿਕ ਅਤੇ ਟੂਰਿਸਟ ਸਥਲਾਂ ਨੂੰ ਰੋਪਵੇਅ ਨਾਲ ਜੋੜਿਆ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ 'ਵਾਈਬ੍ਰੈਂਟ ਵਿਲੇਜ਼' ਸਕੀਮ ਦੀ ਸ਼ੁਰੂਆਤ ਮਾਣਾ ਪਿੰਡ ਤੋਂ ਹੋਈ ਸੀ ਅਤੇ ਸਰਕਾਰ ਸਰਹੱਦੀ ਪਿੰਡਾਂ ਨੂੰ ਦੇਸ਼ ਦਾ 'ਪਹਿਲਾ ਪਿੰਡ' ਮੰਨਦੀ ਹੈ, ਜਦਕਿ ਪਹਿਲਾਂ ਇਨ੍ਹਾਂ ਨੂੰ ਆਖਰੀ ਪਿੰਡ ਕਿਹਾ ਜਾਂਦਾ ਸੀ। ਉਨ੍ਹਾਂ ਨੇ ਕਿਹਾ ਕਿ ਵਾਈਬ੍ਰੈਂਟ ਵਿਲੇਜ਼ ਸਕੀਮ ਦੇ ਤਹਿਤ 25 ਪਿੰਡਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਪ੍ਰਯਾਸਾਂ ਨਾਲ ਉੱਤਰਾਖੰਡ ਵਿੱਚ ਟੂਰਿਜ਼ਮ ਨਾਲ ਸਬੰਧਿਤ ਅਵਸਰਾਂ ਵਿੱਚ ਵਾਧਾ ਹੋਇਆ ਹੈ, ਜਿਸ ਨਾਲ ਰਾਜ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਅਵਸਰ ਵਧੇ ਹਨ। ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਮੋਦੀ ਨੇ ਕਿਹਾ ਕਿ ਇਸ ਸਾਲ 6 ਕਰੋੜ ਟੂਰਿਸਟ ਅਤੇ ਸ਼ਰਧਾਲੂ ਉਤਰਾਖੰਡ ਆਏ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ 54 ਲੱਖ ਤੀਰਥਯਾਤਰੀ ਚਾਰਧਾਮ ਯਾਤਰਾ 'ਤੇ ਆਏ ਸਨ, ਜਦਕਿ 2014 ਤੋਂ ਪਹਿਲਾਂ ਇਹ ਸੰਖਿਆ 24 ਲੱਖ ਸੀ। ਟੂਰਿਸਟਾਂ ਦੀ ਸੰਖਿਆ ਵਿੱਚ ਹੋ ਰਹੇ ਵਾਧੇ ਨਾਲ ਹੋਟਲ, ਹੋਮਸਟੇਅ, ਟਰਾਂਸਪੋਰਟ ਏਜੰਟ, ਕੈਬ ਡਰਾਈਵਰ ਅਤੇ ਹੋਰ ਲੋਕਾਂ ਨੂੰ ਲਾਭ ਹੋਇਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਰਾਜ ਵਿੱਚ 5000 ਤੋਂ ਵੱਧ ਹੋਮਸਟੇਜ਼ ਰਜਿਸਟਰਡ ਕੀਤੇ ਗਏ ਹਨ।
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉੱਤਰਾਖੰਡ ਦੇ ਫੈਸਲੇ ਅਤੇ ਨੀਤੀਆਂ ਦੇਸ਼ ਲਈ ਮਿਸਾਲ ਕਾਇਮ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਰਾਜ ਵਿੱਚ ਲਾਗੂ ਸਮਾਨ ਨਾਗਰਿਕ ਸੰਹਿਤਾ ਦੀ ਚਰਚਾ ਪੂਰਾ ਦੇਸ਼ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਰਾਜ ਦੇ ਨੌਜਵਾਨਾਂ ਦੇ ਹਿਤਾਂ ਦੀ ਰੱਖਿਆ ਲਈ ਬਣਾਏ ਗਏ ਨਕਲ ਵਿਰੋਧੀ ਕਾਨੂੰਨ ਦਾ ਵੀ ਜ਼ਿਕਰ ਕੀਤਾ।
ਸ਼੍ਰੀ ਮੋਦੀ ਨੇ ਕਿਹਾ ਕਿ ਰਾਜ ਵਿੱਚ ਭਰਤੀਆਂ ਪੂਰੀ ਪਾਰਦਰਸਿਤਾ ਨਾਲ ਹੋ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਨੌਂ ਤਾਕੀਦਾਂ ਨੂੰ ਸੂਚੀਬੱਧ ਕੀਤਾ, ਜਿਨ੍ਹਾਂ ਵਿੱਚੋਂ ਪੰਜ ਉੱਤਰਾਖੰਡ ਦੇ ਲੋਕਾਂ ਲਈ ਅਤੇ ਚਾਰ ਤਾਕੀਦਾਂ ਰਾਜ ਵਿੱਚ ਆਉਣ ਵਾਲੇ ਤੀਰਥਯਾਤਰੀਆਂ ਅਤੇ ਟੂਰਿਸਟਾਂ ਲਈ ਹਨ। ਇਹ ਬੇਨਤੀਆਂ ਇਸ ਪ੍ਰਕਾਰ ਹਨ। (1) ਗੜ੍ਹਵਾਲੀ, ਕੁਮਾਉਂਣੀ ਅਤੇ ਜੌਨਸਾਰੀ ਜਿਹੀਆਂ ਭਾਸ਼ਾਵਾਂ ਦੀ ਸਾਂਭ-ਸੰਭਾਲ 'ਤੇ ਜ਼ੋਰ ਦੇਣਾ ਅਤੇ ਰਾਜ ਦੇ ਲੋਕਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਭਾਸ਼ਾਵਾਂ ਸਿਖਾਉਣ ਦੀ ਅਪੀਲ। (2) ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਨਾਲ ਲੜਨ ਲਈ ‘ਏਕ ਪੇੜ ਮਾਂ ਕੇ ਨਾਮ’ ਅਭਿਯਾਨ ਨੂੰ ਅੱਗੇ ਵਧਾਉਣਾ। (3) ਜਲ ਸਰੋਤਾਂ ਦੀ ਸੰਭਾਲ਼ ਅਤੇ ਜਲ ਸਵੱਛਤਾ ਨਾਲ ਸਬੰਧਿਤ ਅਭਿਯਾਨਾਂ ਨੂੰ ਅੱਗੇ ਵਧਾਉਣਾ। (4) ਨਾਗਰਿਕਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਅਤੇ ਆਪਣੇ ਪਿੰਡਾਂ ਵਿੱਚ ਜਾਂਦੇ ਰਹਿਣ ਦੀ ਅਪੀਲ। (5) ਰਾਜ ਵਿੱਚ ਪਰੰਪਰਾਗਤ ਘਰਾਂ ਦੀ ਸੰਭਾਲ਼ 'ਤੇ ਜ਼ੋਰ ਦਿੰਦੇ ਹੋਏ ਇਨ੍ਹਾਂ ਨੂੰ ਹੋਮਸਟੇਅ ਵਿੱਚ ਬਦਲਣ ਦਾ ਸੁਝਾਅ।
ਪ੍ਰਧਾਨ ਮੰਤਰੀ ਨੇ ਰਾਜ ਵਿੱਚ ਆਉਣ ਵਾਲੇ ਟੂਰਿਸਟਾਂ ਅਤੇ ਤੀਰਥਯਾਤਰੀਆਂ ਦੀ ਵਧਦੀ ਸੰਖਿਆ ਨੂੰ ਦੇਖਦੇ ਹੋਏ ਚਾਰ ਬੇਨਤੀਆਂ ਕੀਤੀਆਂ ਹਨ। ਉਨ੍ਹਾਂ ਨੇ ਸਵੱਛਤਾ ਬਣਾਏ ਰੱਖਣ ਅਤੇ ਸਿੰਗਲ ਯੂਜ਼ ਪਲਾਸਟਿਕ ਦਾ ਇਸਤੇਮਾਲ ਨਾ ਕਰਨ, 'ਵੋਕਲ ਫੋਰ ਲੋਕਲ' ਦੇ ਮੰਤਰ ਨੂੰ ਯਾਦ ਰੱਖਣ ਅਤੇ ਕੁੱਲ ਖਰਚ ਦਾ ਘੱਟ ਤੋਂ ਘੱਟ 5 ਪ੍ਰਤੀਸ਼ਤ ਸਥਾਨਕ ਪੱਧਰ 'ਤੇ ਤਿਆਰ ਹੋਣ ਵਾਲੀਆਂ ਵਸਤੂਆਂ ‘ਤੇ ਖਰਚ ਕਰਨ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਅੰਤ ਵਿਚ ਤੀਰਥਸਥਲਾਂ ਅਤੇ ਧਾਰਮਿਕ ਸਥਲਾਂ ਦੀ ਮਰਿਆਦਾ ਨੂੰ ਬਣਾਏ ਰੱਖਣ ਦੀ ਬੇਨਤੀ ਕੀਤੀ। ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ 9 ਤਾਕੀਦਾਂ ਦੇਵਭੂਮੀ ਉੱਤਰਾਖੰਡ ਦੀ ਪਹਿਚਾਣ ਅਤੇ ਉਸ ਦੇ ਗੌਰਵ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ। ਸ਼੍ਰੀ ਮੋਦੀ ਨੇ ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ ਵਿਸ਼ਵਾਸ ਪ੍ਰਗਟਾਇਆ ਕਿ ਉੱਤਰਾਖੰਡ ਰਾਸ਼ਟਰ ਦੇ ਸੰਕਲਪਾਂ ਨੂੰ ਪੂਰਾ ਕਰਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਏਗਾ।
***************
ਐੱਮਜੇਪੀਐੱਸ/ਐੱਸਆਰ/ਟੀਐੱਸ
(Release ID: 2072225)
Visitor Counter : 7
Read this release in:
Odia
,
English
,
Urdu
,
Marathi
,
Hindi
,
Manipuri
,
Bengali
,
Gujarati
,
Tamil
,
Telugu
,
Kannada
,
Malayalam