ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਸਰਕਾਰ ‘ਕ੍ਰਿਏਟ ਇਨ ਇੰਡੀਆ ਚੈਲੇਂਜ- ਸੀਜ਼ਨ 1’ ਦੇ ਵੇਵਸ ਫਾਇਨਲਿਸਟ ਦੇ ਲਈ ਆਲਮੀ ਮੰਚਾਂ ‘ਤੇ ਪ੍ਰਤਿਭਾਵਾਂ ਨੂੰ ਪ੍ਰਦਰਸ਼ਿਤ ਕਰਕੇ ਉਨ੍ਹਾਂ ਦਾ ਸਮਰਥਨ ਕਰੇਗੀ
ਐਨੀਮੇਸ਼ਨ, ਫਿਲਮ ਨਿਰਮਾਣ, ਗੇਮਿੰਗ, ਸੰਗੀਤ ਅਤੇ ਦ੍ਰਿਸ਼ ਕਲਾ ਜਿਹੇ ਵਿਸ਼ਿਆਂ ਵਿੱਚ ਅਗ੍ਰਮੀ ਉਦਯੋਗ ਸੰਘਾਂ ਅਤੇ ਸੰਗਠਨਾਂ ਦੁਆਰਾ ਚੈਲੇਂਜ ਦਾ ਆਯੋਜਨ ਕੀਤਾ ਜਾਵੇਗਾ
ਐਨੀਮੇ ਚੈਲੇਂਜ, ਭਾਰਤ ਦੇ ਮੰਗਾ ਅਤੇ ਐਨੀਮੇ ਦ੍ਰਿਸ਼ ਨੂੰ ਰਾਸ਼ਟਰੀ ਪੱਧਰ ਦੀ ਪ੍ਰਤੀਯੋਗਿਤਾ ਅਤੇ ਮਾਨਤਾ ਦੇ ਨਾਲ ਅੱਗੇ ਵਧਾਵੇਗਾ; ਉਦਯੋਗ ਵਿੱਚ ਵਾਧਾ ਹੋਵੇਗਾ ਅਤੇ ਪ੍ਰਸ਼ੰਸਕਾਂ ਦਾ ਇੱਕ ਜੀਵੰਤ ਅਧਾਰ ਬਣੇਗਾ
ਭਾਰਤੀ ਕਲਾਕਾਰਾਂ ਦੇ ਲਈ ਅਭਿਨਵ ਨਵੇਂ ਪਲੈਟਫਾਰਮ ਪ੍ਰਦਰਸ਼ਿਤ ਕਰਨ ਦੇ ਲਈ ਏਆਈ ਆਰਟ ਇੰਸਟਾਲੇਂਸਨ ਚੈਲੇਂਜ ਅਤੇ ਕਮਿਊਨਿਟੀ ਰੇਡੀਓ ਪ੍ਰਤੀਯੋਗਿਤਾ
Posted On:
23 AUG 2024 5:31PM by PIB Chandigarh
ਨਵੀਆਂ ਪ੍ਰਤਿਭਾਵਾਂ ਅਤੇ ਰਚਨਾਤਮਕਤਾ ਉਤਕ੍ਰਿਸ਼ਟਤਾ ਦੇ ਨਾਲ ਭਾਰਤ ਦੇ ਕੌਮਿਕ ਉਦਯੋਗ ਨੂੰ ਹੁਲਾਰਾ ਦੇਣ ਲਈ ਕੌਮਿਕਸ ਕ੍ਰਿਏਟਰ ਚੈਂਪੀਅਨਸ਼ਿਪ
ਵਰਲਡ ਔਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਦੇ ਲਈ ‘ਕ੍ਰਿਏਟ ਇਨ ਇੰਡੀਆ ਚੈਲੇਂਜ- ਸੀਜ਼ਨ 1’ ਦੇ ਹਿੱਸੇ ਦੇ ਰੂਪ ਵਿੱਚ 25 ਚੈਲੇਂਜ ਦਾ ਆਯੋਜਨ ਅਗ੍ਰਣੀ ਉਦਯੋਗ ਸੰਘਾਂ ਅਤੇ ਸੰਗਠਨਾਂ ਦੁਆਰਾ ਕੀਤਾ ਜਾਵੇਗਾ, ਜਿਸ ਵਿੱਚ ਐਨੀਮੇਸਨ, ਫਿਲਮ ਨਿਰਮਾਣ, ਗੇਮਿੰਗ, ਸੰਗੀਤ ਅਤੇ ਦ੍ਰਿਸ਼ ਕਲਾ ਸਹਿਤ ਕਈ ਵਿਸ਼ਿਆਂ ਨੂੰ ਸ਼ਾਮਲ ਕੀਤਾ ਜਾਵੇਗਾ।
ਵੇਵਸ ਦੇ ਫਾਈਨਲ ਪ੍ਰਤੀਯੋਗੀਆਂ ਦੇ ਲਈ ਆਲਮੀ ਅਵਸਰ
ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਇਨ੍ਹਾਂ ਸਾਰੇ 25 ਆਯੋਜਨਾਂ ਵਿੱਚ ਸਾਰੇ ਫਾਈਨਲ ਪ੍ਰਤੀਯੋਗੀਆਂ ਨੂੰ ਮੁੱਖ ਵੇਵਸ ਪਲੈਟਫਾਰਮ ‘ਤੇ ਇਕੱਠੇ ਆਉਣ ਅਤੇ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨ ਦਾ ਅਵਸਰ ਪ੍ਰਦਾਨ ਕਰੇਗਾ। ਵਿਭਿੰਨ ਚੈਲੇਂਜ ਵਿੱਚੋਂ ਆਖਰੀ ਤੌਰ ‘ਤੇ ਚੁਣੇ ਗਏ ਲੋਕਾਂ ਨੂੰ ਦੁਨੀਆ ਭਰ ਦੇ ਕੁੱਝ ਸਭ ਤੋਂ ਵੱਡੇ ਪ੍ਰਾਸੰਗਿਕ ਪਲੈਟਫਾਰਮਾਂ ਵਿੱਚ ਹਿੱਸਾ ਲੈਣ ਦਾ ਅਵਸਰ ਪ੍ਰਦਾਨ ਕੀਤਾ ਜਾਵੇਗਾ। ਉਦਾਹਰਣ ਦੇ ਲਈ, ਐਨੀਮੇਸ਼ਨ ਫਿਲਮ ਗੇਮਿੰਗ ਵਿੱਚ ਜੇਤੂ ਨੂੰ ਕੁਝ ਵੱਡੇ ਪ੍ਰੋਡਕਸ਼ਨ ਹਾਉਸ ਦੇ ਨਾਲ ਗਠਜੋੜ ਕਰਕੇ ਆਪਣੇ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਲਈ ਮਦਦ ਕੀਤੀ ਜਾਵੇਗੀ। ਫਿਰ ਉਨ੍ਹਾਂ ਦੇ ਅੰਤਿਮ ਪ੍ਰੋਜੈਕਟ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਸਮਰਥਨ ਦਿੱਤਾ ਜਾਵੇਗਾ ਅਤੇ ਐਨੇਸੀ ਐਨੀਮੇਸ਼ਨ ਫਿਲਮ ਫੈਸਟੀਵਲ ਆਦਿ ਜਿਹੇ ਪ੍ਰਸਿੱਧ ਸਮਾਰੋਹਾਂ ਵਿੱਚੋਂ ਲੈ ਜਾਇਆ ਜਾਵੇਗਾ। ਐਨੀਮੇ ਪ੍ਰਤੀਯੋਗਿਤਾ ਦੇ ਜੇਤੂਆਂ ਨੂੰ ਜਪਾਨ ਵਿੱਚ ਸਭ ਤੋਂ ਵੱਡੇ ਐਨੀਮੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੇ ਲਈ ਸਹਾਇਤਾ ਦਿੱਤੀ ਜਾਵੇਗੀ।
ਇਹ ਚੈਲੇਂਜ ਮੁੱਖ ਪ੍ਰੋਗਰਾਮ ਤੋਂ ਪਹਿਲਾਂ ਆਯੋਜਿਤ ਕੀਤੇ ਜਾ ਰਹੇਹਨ ਅਤੇ ਇਨ੍ਹਾਂ ਦਾ ਉਦੇਸ਼ ਅਗਲੇ ਕੁੱਝ ਮਹੀਨਿਆਂ ਵਿੱਚ ਦੇਸ਼ ਵਿੱਚ ਪੂਰੇ ਕ੍ਰਿਏਟਰ ਭਾਈਚਾਰੇ ਨੂੰ ਸ਼ਾਮਲ ਕਰਨਾ ਹੈ।
-
ਭਾਰਤ ਜਾ ਜਨਤਕ ਪ੍ਰਸਾਰਕ, ਪ੍ਰਸਾਰ ਭਾਰਤੀ ਬੈਂਡ ਬੈਟਲ ਆਫ ਦ ਬੈਂਡਸ ਅਤੇ ਸਿੰਫਨੀ ਆਫ ਇੰਡੀਆ ਚੇਲੈਂਜ ਦੀ ਮੇਜ਼ਬਾਨੀ ਕਰ ਰਿਹਾ ਹੈ
ਬੈਟਲ ਆਫ ਦ ਬੈਂਡਸ, ਖਾਸ ਤੌਰ ‘ਤੇ ਬੈਂਡ ਨੂੰ ਆਧੁਨਿਕ ਸੰਗੀਤ ਅਤੇ ਪਰੰਪਰਾਗਤ ਲੋਕ ਗੀਤਾਂ ਦੇ ਸੰਯੋਜਨ ਦੇ ਨਾਲ ਪ੍ਰਯੋਗ ਕਰਨ ਦੇ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ। ਇਸ ਅਭਿਨਵ ਦ੍ਰਿਸ਼ਟੀ ਵਿੱਚ ਵਿਆਪਕ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਅਤੇ ਨਵੀਆਂ ਪੀੜ੍ਹੀਆਂ ਨੂੰ ਭਾਰਤ ਦੀ ਸੰਗੀਤ ਪਰੰਪਰਾਵਾਂ ਦੀ ਸੁੰਦਰਤਾ ਅਤੇ ਵਿਵਿਧਤਾ ਨਾਲ ਜਾਣੂ ਕਰਵਾਉਣ ਦੀ ਸਮਰੱਥਾ ਹੈ। ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਕੇ ਅਤੇ ਉਦਯੋਗ ਜਗਤ ਦੇ ਪੇਸ਼ੇਵਰਾਂ ਨਾਲ ਜੁੜ ਕੇ, ਹਿੱਸਾ ਲੈਣ ਵਾਲੇ ਬੈਂਡ ਆਪਣੀ ਉਪਸਥਿਤੀ ਦਾ ਵਿਸਤਾਰ ਕਰ ਸਕਦੇ ਹਨ, ਆਪਣੇ ਪ੍ਰਸ਼ੰਸਕ ਅਧਾਰ ਦਾ ਨਿਰਮਾਣ ਕਰ ਸਕਦੇ ਹਨ ਅਤੇ ਸਹਿਯੋਗ ਅਤੇ ਵੰਡ ਦੇ ਅਵਸਰਾਂ ਨੂੰ ਸੁਨਿਸ਼ਚਿਤ ਕਰ ਸਕਦੇ ਹਨ।
ਦੂਸਰੀ ਤਰਫ, ਸਿੰਫਨੀ ਆਫ ਇੰਡੀਆ ਪ੍ਰਤੀਯੋਗਿਤਾ ਪਰੰਪਰਾਗਤ ਭਾਰਤੀ ਸ਼ਾਸਤਰੀ ਸੰਗੀਤ ਵਿੱਚ ਮਾਹਿਰਤਾ ਰੱਖਣ ਵਾਲੇ ਕਲਾਕਾਰਾਂ ਅਤੇ ਸਮੂਹਾਂ ਦੀ ਕਲਾ ਪ੍ਰਵੀਣਤਾ ਦਾ ਉਤਸਵ ਮਨਾਉਣ ਦੇ ਲਈ ਸਮਰਪਿਤ ਹੈ। ਇਨ੍ਹਾਂ ਪ੍ਰਤਿਭਾਸ਼ਾਲੀ ਕਲਾਕਾਰਾਂ ਨੂੰ ਆਪਣੇ ਕੌਸ਼ਲ ਦਾ ਪ੍ਰਦਰਸ਼ਨ ਕਰਨ ਦੇ ਲਈ ਇੱਕ ਮੰਚ ਪ੍ਰਦਾਨ ਕਰਕੇ, ਪ੍ਰਸਾਰ ਭਾਰਤੀ ਦਾ ਉਦੇਸ਼ ਭਾਰਤ ਦੀ ਸ਼ਾਸਤਰੀ ਸੰਗੀਤ ਪਰੰਪਰਾਵਾਂ ਦੀ ਸਰਾਹਨਾ ਕਰਨਾ ਅਤੇ ਸੰਭਾਲ ਨੂੰ ਹੁਲਾਰਾ ਦੇਣਾ ਹੈ। ਇਹ ਅੱਜ ਦੀ ਤੇਜ਼ੀ ਸੀ ਭੱਜਦੀ ਦੁਨੀਆ ਵਿੱਚ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਨ ਹੈ, ਜਿੱਥੇ ਪਰੰਪਰਾਗਤ ਕਲਾਵਾਂ ਨੂੰ ਅਕਸਰ ਲੋਕ ਪ੍ਰਿਯ ਸੱਭਿਆਚਾਰ ਦੀ ਤੁਲਨਾ ਵਿੱਚ ਅਣਦੇਖਿਆ ਕਰ ਦਿੱਤਾ ਜਾਂਦਾ ਹੈ।
-
ਐਨੀਮੇਸ਼ਨ ਫਿਲਮ ਨਿਰਮਾਤਾ ਪ੍ਰਤੀਯੋਗਿਤਾ ਦਾ ਉਦੇਸ਼ ਮਹੱਤਵਆਕਾਂਖੀ ਫਿਲਮ ਨਿਰਮਾਤਾਵਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ, ਉਦਯੋਗ ਜਗਤ ਦੇ ਅਗ੍ਰਣੀ ਵਿਅਕਤੀਆਂ ਨਾਲ ਜੁੜਨ ਅਤੇ ਆਪਣੇ ਕੌਸ਼ਲ ਵਿਕਸਿਤ ਕਰਨ ਦੇ ਲਈ ਇੱਕ ਬਹੁਤ ਜ਼ਰੂਰੀ ਮੰਚ ਪ੍ਰਦਾਨ ਕਰਕੇ ਭਾਰਤ ਦੇ ਐਨੀਮੇਸ਼ਨ ਉਦਯੋਗ ਖੇਤਰ ਵਿੱਚ ਕ੍ਰਾਂਤੀ ਲਿਆਉਣਾ ਹੈ। ਅਜਿਹੇ ਦੇਸ਼ ਵਿੱਚ, ਜਿੱਥੇ ਐਨੀਮੇਸ਼ਨ ਉਦਯੋਗ ਤੇਜ਼ੀ ਨਾਲ ਵਧ ਰਿਹਾ ਹੈ, ਲੇਕਿਨ ਪ੍ਰਤਿਭਾ ਵਿਕਾਸ ਅਤੇ ਮਾਨਤਾ ਦੇ ਮਾਮਲੇ ਵਿੱਚ ਹਾਲੇ ਵੀ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਇਹ ਪ੍ਰਤੀਯੋਗਿਤਾ ਫਿਲਮ ਨਿਰਮਾਤਾਵਾਂ ਨੂੰ ਅੱਗੇ ਵਧਣ ਅਤੇ ਮਹੱਤਵਪੂਰਨ ਪ੍ਰਭਾਵ ਪਾਉਣ ਦਾ ਇੱਕ ਅਨੂਠਾ ਅਵਸਰ ਪ੍ਰਦਾਨ ਕਰਦੀ ਹੈ। ਡਾਂਸਿੰਗ ਏਟਮਸ ਐੱਲਏ-ਸਥਿਤ ਇੱਕ ਐਨੀਮੇਸਨ ਸਟੂਡੀਓ ਹੈ, ਜੋ ਪ੍ਰਭਾਵਸ਼ਾਲੀ ਕਹਾਣੀ ਕਹਿਣ ਦੇ ਲਈ ਪ੍ਰਸਿੱਧ ਹੈ। ਡਾਂਸਿੰਗ ਏਟਮਸ ਦੁਆਰਾ ਆਯੋਜਿਤ ਪ੍ਰਤੀਯੋਗਿਤਾ, ਪ੍ਰਤੀਭਾਗੀਆਂ ਨੂੰ ਉਦਯੋਗ ਜਗਤ ਦੇ ਮਾਹਿਰਾਂ ਨਾਲ ਜੁੜਨ, ਮਾਰਗਦਰਸ਼ਨ (ਮੈਂਟਰਸ਼ਿਪ) ਅਤੇ ਨੈੱਟਵਰਕਿੰਗ ਦੇ ਅਵਸਰਾਂ ਤੱਕ ਪਹੁੰਚ ਪ੍ਰਦਾਨ ਕਰਦੀ ਹੈ, ਜੋ ਉਨ੍ਹਾਂ ਦੇ ਕਰੀਅਰ ਨੂੰ ਅੱਗੇ ਵਧਾ ਸਕਦੇ ਹਨ। ਉੱਭਰਦੀਆਂ ਪ੍ਰਤਿਭਾਵਾਂ ਨੂੰ ਪੋਸ਼ਿਤ ਕਰਕੇ ਅਤੇ ਸਮਰਥਨ ਦੇ ਕੇ, ਇਹ ਪ੍ਰਤੀਯੋਗਿਤਾ ਭਾਰਤੀ ਐਨੀਮੇਸਨ ਦੀ ਗੁਣਵੱਤਾ ਅਤੇ ਵਿਵਿਧਤਾ ਨੂੰ ਵਧਾਉਣ ਅਤੇ ਦੇਸ਼ ਨੂੰ ਇਸ ਖੇਤਰ ਵਿੱਚ ਆਲਮੀ ਅਗ੍ਰਣੀ ਦੇਸ਼ ਦੇ ਰੂਪ ਵਿੱਚ ਸਥਾਪਿਤ ਕਰਨ ਦੀ ਸਮਰੱਥਾ ਰੱਖਦੀ ਹੈ।
ਇਸ ਪ੍ਰਕਿਰਿਆ ਵਿੱਚ ਔਨਲਾਈਨ ਸਿਲੈਕਸ਼ਨ ਅਤੇ ਮਾਸਟਰਕਲਾਸ ਸ਼ਾਮਲ ਹੈ, ਇਸ ਦੇ ਬਾਅਦ ਪਿਚ ਡੈੱਕ ਸਬਮਿਸ਼ਨਸ ਅਤੇ ਉਤਕ੍ਰਿਸ਼ਟ ਬਣਾਉਣ ਦਾ ਕਾਰਜ (ਰਿਫਾਇਨਮੈਂਟ) ਹੁੰਦਾ ਹੈ। ਵਿਅਕਤੀਗਤ ਮਾਰਗਦਰਸ਼ਨ ਅਤੇ ਵੀਡੀਓ ਪਿਚ ਪ੍ਰਸਤੁਤੀ ਦੇ ਜ਼ਰੀਏ ਇਹ ਖੇਤਰ 15 ਫਾਈਨਲ ਪ੍ਰਤੀਯੋਗਿਤਾਵਾਂ ਤੱਕ ਸੀਮਿਤ ਹੋ ਜਾਂਦਾ ਹੈ। ਇਸ ਪ੍ਰਤੀਯੋਗਿਤਾ ਦੇ ਮਾਧਿਅਮ ਨਾਲ, ਪ੍ਰਤੀਭਾਗੀਆਂ ਨੂੰ ਆਲਮੀ ਦਰਸ਼ਕਾਂ ਦੇ ਸਾਹਮਣੇ ਆਪਣਾ ਕੰਮ ਦਿਖਾਉਣ, ਪ੍ਰਮੁੱਖ ਹਿਤਧਾਰਕਾਂ ਦੇ ਨਾਲ ਜੁੜਨ, ਆਪਣੀ ਪ੍ਰਤਿਸ਼ਠਾ ਸਥਾਪਿਤ ਕਰਨ, ਸਹਿਯੋਗ ਅਤੇ ਵੰਡ ਦੇ ਅਵਸਰਾਂ ਨੂੰ ਆਕਰਸ਼ਿਤ ਕਰਨ ਅਤੇ ਆਪਣੇ ਵਿਚਾਰਾਂ ਨੂੰ ਸਾਕਾਰ ਕਰਨ ਦੇ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨ ਦਾ ਅਵਸਰ ਮਿਲੇਗਾ। ਇਸ ਦੇ ਇਲਾਵਾ, ਜੇਤੂਆਂ ਨੂੰ ਪ੍ਰਸਿੱਧ ਸਟੂਡੀਓ, ਨਿਰਮਾਤਾ, ਡਿਸਟ੍ਰੀਬਿਊਟਰਸ ਅਤੇ ਡੀਡੀ ਜਿਹੇ ਪ੍ਰਸਾਰਕਾਂ ਦੇ ਨਾਲ ਸਹਿਯੋਗ ਕਰਨ ਦਾ ਮੌਕਾ ਮਿਲੇਗਾ।
-
ਐਨੀਮੇ ਚੈਲੇਂਜ ਦਾ ਉਦੇਸ਼ ਭਾਰਤੀ ਐਨੀਮੇ ਅਤੇ ਮੰਗਾ ਉਦਯੋਗ ਵਿੱਚ ਕਾਂਤੀ ਲਿਆਉਣਾ ਹੈ। ਰਚਨਾਕਾਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ, ਪਹਿਚਾਣ ਹਾਸਲ ਕਰਨ ਅਤੇ ਉਦਯੋਗ ਜਗਤ ਦੇ ਪੇਸ਼ੇਵਰਾਂ ਨਾਲ ਜੁੜਨ ਦੇ ਲਈ ਇੱਕ ਬਹੁਤ ਜ਼ਰੂਰੀ ਮੰਚ ਪ੍ਰਦਾਨ ਕੀਤਾ ਗਿਆ ਹੈ। ਅਜਿਹੇ ਦੇਸ਼, ਜਿੱਥੇ ਇਹ ਕਲਾ ਰੂਪ ਤੇਜ਼ੀ ਨਾਲ ਲੋਕ ਪ੍ਰਿਯ ਹੋ ਰਹੇ ਹਨ, ਲੇਕਿਨ ਦ੍ਰਿਸ਼ਤਾ ਅਤੇ ਸਮਰਥਨ ਦੇ ਮਾਮਲੇ ਵਿੱਚ ਹਾਲੇ ਵੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ, ਇਹ ਪ੍ਰਤੀਯੋਗਿਤਾ ਰਚਨਾਕਾਰਾਂ ਨੂੰ ਅੱਗ ਵਧਣ ਅਤੇ ਮਹੱਤਵਪੂਰਨ ਪ੍ਰਭਾਵ ਪਾਉਣ ਦਾ ਇੱਕ ਅਨੂਠਾ ਅਵਸਰ ਪ੍ਰਦਾਨ ਕਰਦੀ ਹੈ।
ਮੀਡੀਆ ਐਂਡ ਐਂਟਰਟੇਨਮੈਂਟ ਐਸੋਸੀਏਸਨ ਆਫ ਇੰਡੀਆ ਦੁਆਰਾ ਆਯੋਜਿਤ ਇਸ ਪ੍ਰਤੀਯੋਗਿਤਾ ਵਿੱਚ ਰਾਜ ਅਤੇ ਰਾਸ਼ਟਰੀ ਪੱਧਰ ਸਹਿਤ ਕਈ ਪੜਾਅ ਸ਼ਾਮਲ ਹਨ, ਜੋ 11 ਸ਼ਹਿਰਾਂ ਵਿੱਚ ਆਯੋਜਿਤ ਕੀਤੇ ਜਾਣਗੇ। ਮੰਗਾ, ਵੇਬਟੂਨ ਅਤੇ ਐਨੀਮੇ ਸਹਿਤ ਭਾਗੀਦਾਰੀ ਦੇ ਲੀ ਵਿਭਿੰਨ ਸ਼੍ਰੇਣੀਆਂ ਦੀ ਪੇਸ਼ਕਸ਼ ਕਰਕੇ, ਇਹ ਚੁਣੌਤੀ ਸੁਨਿਸ਼ਚਿਤ ਕਰਦੀ ਹੈ ਕਿ ਸਾਰੇ ਪਿਛੋਕੜ ਅਤੇ ਸ਼ੈਲੀਆਂ ਦੇ ਰਚਨਾਕਾਰਾਂ ਨੂੰ ਆਪਣਾ ਰਚਨਾ ਦਿਖਾਉਣ ਦਾ ਮੌਕਾ ਮਿਲੇ।
ਮਾਰਗਦਰਸ਼ਨ, ਦ੍ਰਿਸ਼ਤਾ ਅਤੇ ਨੈੱਟਵਰਕਿੰਗ ਅਵਸਰਾਂ ਦੇ ਮਾਧਿਅਮ ਨਾਲ, ‘ਐਨਿਮੇ ਚੈਲੇਂਜ’ ਦਾ ਉਦੇਸ਼ ਐਨੀਮੇ ਉਦਯੋਗ ਵਿੱਚ ਵਿਕਾਸ ਨੂੰ ਹੁਲਾਰਾ ਦੇਣਾ ਅਤੇ ਇੱਕ ਜੀਵੰਤ ਪ੍ਰਸ਼ੰਸਕ ਅਧਾਰ ਬਣਾਉਣਾ ਹੈ। ਉੱਭਰਦੀਆਂ ਪ੍ਰਤਿਭਾਵਾਂ ਨੂੰ ਪੋਸ਼ਿਤ ਕਰਕੇ ਅਤੇ ਸਮਰਥਨ ਦੇ ਕੇ, ਇਸ ਪ੍ਰਤੀਯੋਗਿਤਾ ਵਿੱਚ ਭਾਰਤੀ ਐਨਿਮੇ ਅਤੇ ਮੰਗਾ ਦੀ ਗੁਣਵੱਤਾ ਅਤੇ ਵਿਵਿਧਤਾ ਨੂੰ ਵਧਾਉਣ ਦੀ ਸਮਰੱਥਾ ਹੈ, ਜਿਸ ਨਾਲ ਦੇਸ਼ ਇਨ੍ਹਾਂ ਰਚਨਾਤਮਕ ਖੇਤਰਾਂ ਵਿੱਚ ਇੱਕ ਆਲਮੀ ਅਗ੍ਰਣੀ ਦੇਸ਼ ਦੇ ਰੂਪ ਵਿੱਚ ਸਥਾਪਿਤ ਹੋ ਸਕੇਗਾ।
-
ਇੰਡੀਆ ਗੇਮ ਡਿਵੈਲਪਰ ਕਾਫਰੰਸ (ਆਈਜੀਡੀਸੀ) ਦੁਆਰਾ ਆਯੋਜਿਤ ਗੇਮ ਜੈਮ ਰਾਸ਼ਟਰੀ ਪੱਧਰੀ ਦੀ ਪ੍ਰਤੀਯੋਗਿਤਾ ਹੈ ਜਿਸ ਦਾ ਉਦੇਸ਼ ਭਾਰਤ ਵਿੱਚ ਬਹੁਤ ਤੇਜ਼ੀ ਨਾਲ ਵਧਦੇ ਗੇਮ ਵਿਕਾਸ ਉਦਯੋਗ ਵਿੱਚ ਰਚਨਾਤਮਕਤਾ ਅਤੇ ਇਨੋਵੇਸ਼ਨ ਨੂੰ ਬਹੁਤ ਹੁਲਾਰਾ ਦੇਣਾ ਹੈ।
ਇਹ ਪ੍ਰਤੀਯੋਗਿਤਾ ਦੋ ਰਾਉਂਡ ਵਿੱਚ ਆਯੋਜਿਤ ਕੀਤੀ ਜਾਂਦੀ ਹੈ: ਸ਼ੁਰੂਆਤ ਵਿੱਚ ਵਰਚੁਅਲ ਜੈਮ ਦਾ ਆਯੋਜਨ ਭਾਰਤ ਦੇ ਛੇ ਜ਼ੋਨ ਵਿੱਚ ਕੀਤਾ ਜਾਂਦਾ ਹੈ ਜਿੱਥੇ ਪ੍ਰਤੀਭਾਗੀ 48 ਘੰਟੇ ਤੋਂ ਵੀ ਅਧਿਕ ਸਮੇਂ ਤੱਕ ਮੁਕਾਬਲਾ ਕਰਦੇ ਹਨ, ਇਸ ਦੇ ਬਾਅਦ ਹਰੇਕ ਜ਼ੋਨ ਦੇ ਟੌਪ 10 ਫਾਈਨਲਿਸਟਾਂ ਦੇ ਲਈ ਫਿਜ਼ੀਕਲ ਗੇਮ ਜੈਮ ਦਾ ਆਯੋਜਨ ਹੁੰਦਾ ਹੈ। ਟੌਪ ਜੇਤੂਆਂ ਨੂੰ ਐੱਸਟੀਪੀਆਈ ਦੇ ‘ਇਮੇਜ ਸੀਓਈ ਸਮੂਹ’ ਵਿੱਚ ਸਥਾਨ ਮਿਲੇਗਾ ਜਿਸ ਨਾਲ ਉਨ੍ਹਾਂ ਨੂੰ ਵਿਕਾਸ ਅਤੇ ਤਰੱਕੀ ਦੇ ਲਈ ਹੋਰ ਜ਼ਿਆਦਾ ਅਵਸਰ ਮਿਲਣਗੇ। ਇਹ ਪ੍ਰਤੀਯੋਗਿਤਾ ਗੇਮ ਡਿਵੈਲਪਰਸ ਨੂੰ ਬਹੁਮੁੱਲ ਅਨੁਭਵ, ਮਾਰਗਦਰਸਨ ਦੇ ਅਵਸਰ, ਅਤੇ ਉੱਚ ਪੱਧਰੀ ਪਲੈਟਫਾਰਮਾਂ ਅਤੇ ਉਦਯੋਗ ਸੰਪਰਕਾਂ ਦੇ ਮਾਧਿਅਮ ਨਾਲ ਆਪਣੇ ਕਰੀਅਰ ਨੂੰ ਹੋਰ ਅੱਗੇ ਵਧਾਉਣ ਦਾ ਅਵਸਰ ਪ੍ਰਦਾਨ ਕਰਦੀ ਹੈ।
-
ਇੰਟਰਨੈੱਟ ਐਂਡ ਮੋਬਾਈਲ ਐਸੋਸੀਏਸਨ ਆਫ ਇੰਡੀਆ ਦੁਆਰਾ ਆਯੋਜਿਤ ਏਆਈ ਆਰਟ ਇੰਸਟਾਲੇਸ਼ਨ ਚੈਲੇਂਜ ਇੱਕ ਅਭੂਤਪੂਰਵ ਪ੍ਰਤੀਯੋਗਿਤਾ ਹੈ ਜੋ ਕਲਾ ਅਤੇ ਟੈਕਨੋਲੋਜੀ ਦੇ ਆਪਸੀ ਜੁੜਾਅ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਦੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਕਲਾਕਾਰਾਂ, ਡਿਜ਼ਾਇਨਰਾਂ, ਅਤੇ ਏਆਈ ਸ਼ੌਕੀਨ ਲੋਕਾਂ ਨੂੰ ਏਆਈ ਦਾ ਉਪਯੋਗ ਕਰਦੇ ਹੋਏ ਇਮਰਸਿਵ ਅਤੇ ਆਪਸੀ ਸੰਵਾਦਾਤਮਕ ਇੰਸਟਾਲੇਸ਼ਨ ਬਣਾਉਣ ਦੇ ਲਈ ਸ਼ਾਮਲ ਕਰਕੇ ਇਹ ਚੈਲੇਂਜ ਪ੍ਰਯੋਗ ਕਰਨ, ਇਨੋਵੇਸ਼ਨ, ਅਤੇ ਨਵੀਂ ਕਲਾਤਮਕ ਸੀਮਾਵਾਂ ਦੀ ਖੋਜ ਕਰਨ ਦੇ ਲਈ ਪ੍ਰੋਤਸਾਹਿਤ ਕਰਦਾ ਹੈ।
ਆਪਣੇ ਕਲਾਤਮਕ ਮਹੱਤਵ ਤੋਂ ਪਰੇ ਜਾ ਕੇ ਇਹ ਪ੍ਰਤੀਯੋਗਿਤਾ ਉਦਯੋਗ ਦੇ ਲਈ ਬਹੁਤ ਅਧਿਕ ਮਹੱਤਵ ਰੱਖਦੀ ਹੈ। ਇਹ ਕਲਾ ਵਿੱਚ ਏਆਈ ਦੇ ਅਭਿਨਵ ਅਨੁਪ੍ਰਯੋਗਾਂ ਨੂੰ ਦਰਸਾਉਣ ਵਾਲੇ ਇੱਕ ਪਲੈਟਫਾਰਮ ਦੇ ਰੂਪ ਵਿੱਚ ਕਾਰਜ ਕਰਦਾ ਹੈ ਜਿਸ ਨਾਲ ਸੰਭਾਵਿਤ ਨਿਵੇਸ਼ਕਾਂ, ਸਹਿਯੋਗੀਆਂ ਅਤੇ ਉਪਭੋਗਤਾਵਾਂ ਦਰਮਿਆਨ ਜਾਗਰੂਕਤਾ ਅਤੇ ਰੂਚੀ ਵਧਦੀ ਹੈ। ਇਹ ਏਆਈ ਆਰਟ ਇੰਸਟਾਲੇਸ਼ਨ ਚੈਲੇਂਜ ਸਹੀ ਮਾਇਨਿਆਂ ਵਿੱਚ ਕਲਾਤਮਕ ਇਨੋਵੇਸ਼ਨ ਅਤੇ ਏਆਈ-ਅਧਾਰਿਤ ਰਚਨਾਤਮਕ ਖੇਤਰ ਦੇ ਵਿਕਾਸ ਦੇ ਲਈ ਉਤਪ੍ਰੇਰਕ ਹੈ, ਜੋ ਭਾਰਤ ਨੂੰ ਇਸ ਅਤਿਅੰਤ ਰੋਮਾਂਚਕ ਅਤੇ ਬਹੁਤ ਤੇਜ਼ੀ ਨਾਲ ਵਿਕਸਿਤ ਹੋ ਰਹੇ ਖੇਤਰ ਵਿੱਚ ਅਗ੍ਰਣੀ ਸਥਾਨ ‘ਤੇ ਪਹੁੰਚਾ ਦੇਵੇਗਾ।
6. ਵੇਵਸ ਹੌਕਾਥੌਨ: ਐਡਵਰਟਾਇਜ਼ਿੰਗ ਏਜੰਸੀਜ਼ ਐਸੋਸੀਏਸ਼ਨ ਆਫ ਇੰਡੀਆ ਦੁਆਰਾ ਆਯੋਜਿਤ ਐਡਸਪੇਂਡ ਔਪਟੀਮਾਇਜ਼ਰ ਪ੍ਰਤੀਯੋਗਿਤਾ ਦਾ ਲਕਸ਼ ਆਰਓਆਈ ਨੂੰ ਵਧਾਉਣਾ, ਕੁਸ਼ਲਤਾ ਵਧਾਉਣਾ, ਡੇਟਾ-ਅਧਾਰਿਤ ਫੈਸਲੇ ਲੈਣ ਨੂੰ ਹੁਲਾਰਾ ਦੇਣਾ, ਇਨੋਵੇਸ਼ਨ ਨੂੰ ਹੁਲਾਰਾ ਦੇਣਾ, ਅਤੇ ਉਪਭੋਗਤਾਵਾਂ ਨੂੰ ਬਿਹਤਰੀਨ ਅਨੁਭਵ ਕਰਵਾਉਣਾ ਹੈ। ਅੱਜ ਦੇ ਪ੍ਰਤੀਸਪਰਧੀ ਡਿਜੀਟਲ ਲੈਂਡਸਕੇਪ ਵਿੱਚ ਐਡਵਰਟਾਈਜ਼ਰਸ ਨੂੰ ਆਰਓਆਈ ਨੂੰ ਅਧਿਕਤਮ ਕਰਨ ਦੇ ਲਈ ਆਪਣੇ ਵਿਗਿਆਪਨ ਖਰਚ ਨੂੰ ਪ੍ਰਭਾਵਕਾਰੀ ਢੰਗ ਨਾਲ ਐਲੋਕੇਟ ਕਰਨ ਦੀ ਅਹਿਮ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਡੇਟਾ ਦਾ ਓਵਰਲੋਡ, ਚੈਨਲ ਦੀ ਜਟਿਲਤਾ, ਬਜ਼ਾਰ ਦੀ ਗਤੀਸ਼ੀਲ ਸਥਿਤੀ, ਅਤੇ ਕ੍ਰੈਡਿਟ ਲੈਣ ਦੀਆਂ ਚੁਣੌਤੀਆਂ ਫੈਸਲੇ ਲੈਣ ਵਿੱਚ ਰੁਕਾਵਟ ਪਾਉਂਦੀਆਂ ਹਨ। ਐਡਰਟਾਈਜ਼ਰਸ ਅਤੇ ਉਦਯੋਗ ਜਗਤ ਦੇ ਲਈ ਇਨ੍ਹਾਂ ਚੁਣੌਤੀਆਂ ਦਾ ਸਮਾਧਾਨ ਕਰਨਾ ਅਤਿਅੰਤ ਜ਼ਰੂਰੀ ਹੈ। ਵਿਗਿਆਪਨ ਖਰਚ ਦਾ ਸਟੀਕ ਐਲੋਕੇਸ਼ਨ ਨਾ ਹੋਣ ਨਾਲ ਸੰਸਾਧਨਾਂ ਦੀ ਬਰਬਾਦੀ ਹੋ ਸਕਦੀ ਹੈ, ਬ੍ਰਾਂਡ ਦੀ ਪ੍ਰਤਿਸ਼ਠਾ ਘੱਟ ਹੋ ਸਕਦੀ ਹੈ, ਅਤੇ ਮਹੱਤਵਪੂਰਨ ਅਵਸਰ ਗਵਾ ਸਕਦੇ ਹਨ। ਇਸ ਵਿੱਚ ਹਿੱਸਾ ਲੈ ਕੇ ਸਬੰਧਿਤ ਟੀਮਾਂ ਅਧਿਕ ਨਿਪੁਣ, ਪ੍ਰਭਾਵਕਾਰੀ, ਅਤੇ ਉਪਭੋਗਤਾ-ਕੇਂਦ੍ਰਿਤ ਡਿਜੀਟਲ ਵਿਗਿਆਪਨ ਪਰਿਵੇਸ਼ ਵਿਕਸਿਤ ਕਰਨ ਵਿੱਚ ਵਿਆਪਕ ਯੋਗਦਾਨ ਕਰ ਸਕਦੀਆਂ ਹਨ।
7. ਕਮਿਊਨਿਟੀ ਰੇਡੀਓ ਐਸੋਸੀਏਸ਼ਨ ਦੁਆਰਾ ਆਯੋਜਿਤ ਕਮਿਊਨਿਟੀ ਰੇਡੀਓ ਕੰਟੈਂਟ ਚੈਲੇਂਜ ਭਾਰਤ ਦੇ ਕਮਿਊਨਿਟੀ ਰੇਡੀਓ ਲੈਂਡਸਕੇਪ ਵਿੱਚ ਰਚਨਾਤਮਕਤਾ ਅਤੇ ਉਤਕ੍ਰਿਸ਼ਟਤਾ ਨੂੰ ਹੁਲਾਰਾ ਦੇਣ ਦੇ ਲਈ ਤਿਆਰ ਕੀਤਾ ਗਿਆ ਇੱਕ ਮਹੱਤਵਪੂਰਨ ਚੈਲੇਂਜ ਹੈ। ਪੂਰੇ ਭਾਰਤ ਵਿੱਚ ਸੀਆਰਐੱਸ ਕਿਸੇ ਵੀ ਪ੍ਰਾਰੂਪ ਜਾਂ ਸ਼ੈਲੀ ਵਿੱਚ ਆਪਣਾ ਸਰਵਸ਼੍ਰੇਸ਼ਠ ਪ੍ਰੋਗਰਾਮ ਪੇਸ਼ ਕਰਨਗੇ। ਹਰੇਕ ਪ੍ਰਸਤੁਤੀ ਅੱਧੇ ਘੱਟੇ ਦਾ ਪ੍ਰੋਗਰਾਮ ਜਾਂ ਸਬੰਧਿਤ ਸੀਰੀਜ਼ ਦਾ ਇੱਕ ਐਪੀਸੋਡ ਹੋਣਾ ਚਾਹੀਦਾ ਹੈ, ਅਤੇ ਇਸ ਦੇ ਨਾਲ ਹੀ ਸਹਾਇਕ ਵਿਸ਼ਾ-ਵਸਤੂ ਵੀ ਹੋਣੀ ਚਾਹੀਦੀ ਹੈ। ਮਾਹਿਰਾਂ ਦੀ ਇੱਕ ਜਿਊਰੀ ਇਨ੍ਹਾਂ ਪ੍ਰਸਤੁਤੀਆਂ ਦਾ ਆਕਲਨ ਕਰੇਗੀ ਅਤੇ ਅੰਤਿਮ ਰਾਉਂਡ ਦੇ ਲਈ ਟੋਪ 5 ਐਂਟਰੀਆਂ ਨੂੰ ਸ਼ੌਰਟਲਿਸਟ ਕਰੇਗੀ।
ਕਮਿਊਨਿਟੀ ਰੇਡੀਓ ਸਟੇਸ਼ਨਾਂ (ਸੀਆਰਐੱਸ) ਨੂੰ ਉਨ੍ਹਾਂ ਦੇ ਸਭ ਤੋਂ ਅਭਿਨਵ ਅਤੇ ਪ੍ਰਭਾਵਸਾਲੀ ਪ੍ਰੋਗਰਾਮ ਪ੍ਰਸਤੁਤ ਕਰਨ ਦੇ ਲਈ ਪ੍ਰੋਤਸਾਹਿਤ ਕਰਕੇ ਇਹ ਚੈਲੇਂਜ ਉਨ੍ਹਾਂ ਦੇ ਸਥਾਨਕ ਭਾਈਚਾਰਿਆਂ ਦੇ ਲਈ ਸਮੁਦਾਇਕ ਰੇਡੀਓ ਸਟੇਸ਼ਨਾਂ ਦੇ ਬੇਮਿਸਾਲ ਯੋਗਦਾਨ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਇੱਕ ਪ੍ਰਭਾਵਸ਼ਾਲੀ ਪਲੈਟਫਾਰਮ ਦੇ ਰੂਪ ਵਿੱਚ ਕਾਰਜ ਕਰਦਾ ਹੈ। ਇਹ ਪਹਿਲ ਇਨੋਵੇਸ਼ਨ ਨੂੰ ਹੁਲਾਰਾ ਦੇਵੇਗੀ, ਵਿਵਿਧ ਆਵਾਜ਼ਾਂ ਨੂੰ ਸਾਹਮਣੇ ਲਿਆਵੇਗੀ, ਉਤਕ੍ਰਿਸ਼ਟਤਾ ਦੀ ਪਹਿਚਾਣ ਕਰੇਗੀ ਅਤੇ ਭਾਈਚਾਰੇ ਤਿਆਰ ਕਰੇਗੀ, ਜਿਸ ਨਾਲ ਆਖਰ ਵਿੱਚ ਕਮਿਊਨਿਟੀ ਰੇਡੀਓ ਦੇ ਭਵਿੱਖ ਨੂੰ ਸਟੀਕ ਸਰੂਪ ਮਿਲੇਗਾ।
-
ਨੈਸ਼ਨਲ ਫਿਲਮ ਆਰਕਾਈਵ ਆਫ ਇੰਡੀਆ-ਐੱਨਐੱਫਡੀਸੀ ਦੁਆਰਾ ਆਯੋਜਿਤ ਫਿਲਮ ਪੋਸਟਰ ਨਿਰਮਾਣ ਪ੍ਰਤੀਯੋਗਿਤਾ ਇੱਕ ਅਜਿਹੀ ਅਨੂਠੀ ਪਹਿਲ ਹੈ, ਜੋ ਕਲਾ ਅਤੇ ਸਿਨੇਮਾ ਦੇ ਜੁੜਾਅ ਦਾ ਉਤਸਵ ਮਨਾਉਂਦੀ ਹੈ। ਪ੍ਰਤੀਭਾਗੀਆਂ ਨੂੰ ਜ਼ਿਕਰਯੋਗ ਫਿਲਮਾਂ ਦੇ ਆਕਰਸ਼ਕ ਅਤੇ ਹੈਂਡਮੇਡ ਪੋਸਟਰ ਡਿਜ਼ਾਈਨ ਕਰਨ ਦੀ ਚੁਣੌਤੀ ਦੇ ਕੇ, ਇਹ ਪ੍ਰਤੀਯੋਗਿਤਾ ਰਚਨਾਤਮਕਤਾ, ਇਨੋਵੇਸ਼ਨ ਅਤੇ ਫਿਲਮ ਪੋਸਟਰ ਡਿਜ਼ਾਈਨ ਦੇ ਸ਼ਿਲਪ ਦੇ ਪ੍ਰਤੀ ਜ਼ਬਰਦਸਤ ਸਰਾਹਨਾ ਨੂੰ ਪ੍ਰੋਤਸਾਹਿਤ ਕਰਦੀ ਹੈ।
ਇਹ ਪ੍ਰਤੀਯੋਗਿਤਾ ਕਈ ਕਾਰਨਾਂ ਤੋਂ ਫਿਲਮ ਉਦਯੋਗਾਂ ਦੇ ਲਈ ਜ਼ਿਕਰਯੋਗ ਮਹੱਤਵ ਰੱਖਦੀ ਹੈ। ਪਹਿਲਾਂ, ਇਹ ਉੱਭਰਦੇ ਕਲਾਕਾਰਾਂ ਦੇ ਲਈ ਆਪਣੀ ਪ੍ਰਤਿਭਾ ਦਿਖਾਉਣ ਅਤੇ ਫਿਲਮ ਉਦਯੋਗ ਵਿੱਚ ਪਹਿਚਾਣ ਹਾਸਲ ਕਰਨ ਦੇ ਇੱਕ ਮੰਚ ਦੇ ਰੂਪ ਵਿੱਚ ਕਾਰਜ ਕਰਦੀ ਹੈ। ਦੂਸਰਾ, ਇਹ ਪ੍ਰਤੀਯੋਗਿਤਾ ਮਾਰਕੀਟਿੰਗ ਦੇ ਅਜਿਹੇ ਸ਼ਕਤੀਸ਼ਾਲੀ ਉਪਕਰਣ ਦੇ ਰੂਪ ਵਿੱਚ ਫਿਲਮ ਪੋਸਟਰਾਂ ਦੇ ਮਹੱਤਵ ‘ਤੇ ਪ੍ਰਕਾਸ਼ ਪਾਉਂਦੀ ਹੈ, ਜੋ ਫਿਲਮ ਦੇ ਸਾਰ ਨੂੰ ਪ੍ਰਤੀਬਿੰਬਿਤ ਕਰ ਸਕਦੇ ਹਨ ਅਤੇ ਦਰਸ਼ਕਾਂ ਨੂੰ ਆਕਰਸ਼ਿਤ ਕਰ ਸਕਦੇ ਹਨ। ਤੀਸਰਾ, ਰਾਸ਼ਟਰੀ ਫਿਲਮ ਪੁਰਸਕਾਰ ਜੇਤੂ ਫਿਲਮਾਂ ‘ਤੇ ਧਿਆਨ ਕੇਂਦ੍ਰਿਤ ਕਰਕੇ, ਇਹ ਪ੍ਰਤੀਯੋਗਿਤਾ ਭਾਰਤ ਦੀ ਸਮ੍ਰਿੱਧ ਸਿਨੇਮਾਈ ਵਿਰਾਸਤ ਦੇ ਪ੍ਰਤੀ ਸ਼ਰਧਾਂਜਲੀ ਅਰਪਿਤ ਕਰਦੀ ਹੈ ਅਤੇ ਕਲਾਕਾਰਾਂ ਦੀ ਨਵੀਂ ਪੀੜ੍ਹੀ ਨੂੰ ਕਲਾਸਿਕ ਫਿਲਮਾਂ ਨਾਲ ਜੁੜਨ ਦੇਲਈ ਪ੍ਰੋਤਸਾਹਿਤ ਕਰਦੀ ਹੈ।
9.ਇੰਡੀਅਨ ਡਿਜੀਟਲ ਗੇਮਿੰਗ ਸੋਸਾਇਟੀ (ਆਈਡੀਜੀਐੱਸ) ਦੁਆਰਾ ਆਯੋਜਿਤ ਹੱਥ ਵਿੱਚ ਰੱਖੇ ਜਾਣ ਯੋਗ ਸਿੱਖਿਆ ਵੀਡੀਓ ਗੇਮ ਦੇ ਵਿਕਾਸ ਨਾਲ ਸਬੰਧਿਤ ਪ੍ਰਤੀਯੋਗਿਤਾ ਰਚਨਾਤਮਕ ਅਤੇ ਹੱਥ ਵਿੱਚ ਰੱਖੇ ਜਾਣ ਯੋਗ ਸਿੱਖਿਆ ਵੀਡੀਓ ਗੇਮ ਦੇ ਵਿਕਾਸ ਨੂੰ ਪ੍ਰੋਤਸਾਹਿਤ ਕਰਦੀ ਹੈ। ਇਸ ਦਾ ਉਦੇਸ਼ ਅਜਿਹੇ ਆਕਰਸ਼ਕ ਉਪਕਰਣ ਬਣਾਉਣਾ ਹੈ ਜੋ ਉਪਯੋਗਕਰਤਾਵਾਂ, ਖਾਸ ਤੌਰ ‘ਤੇ ਬੱਚਿਆਂ ਨੂੰ ਗਣਿਤ ਸਿੱਖਣ, ਪਹੇਲੀਆਂ ਸੁਲਝਾਉਣ ਅਤੇ ਉਨ੍ਹਾਂ ਦੇ ਸੰਗਿਆਨਾਤਮਕ ਕੌਸ਼ਲ ਨੂੰ ਵਧਾਉਣ ਵਿੱਚ ਮਦਦ ਕਰਨ। ਇਹ ਪ੍ਰਤੀਯੋਗਿਤਾ ਹਾਰਡਵੇਅਰ ਦੀ ਸਿਲੈਕਸ਼ਨ ਵਿੱਚ ਕਿਫਾਇਤ ਅਤੇ ਰਚਨਾਤਮਕਤਾ ‘ਤੇ ਜ਼ੋਰ ਦਿੰਦੀ ਹੈ। ਪ੍ਰਤੀਭਾਗੀ ਅਵਧਾਰਣਾ ਦੇ ਪ੍ਰਮਾਣ ਪੇਸ਼ ਕਰਨ ਦੇ ਬਾਅਦ ਪ੍ਰੋਟੋਟਾਈਪ ਡੇਮੋ ਦੇਣਗੇ। ਇਹ ਪ੍ਰਤੀਯੋਗਿਤਾ ਗੇਮਿੰਗ ਉਦਯੋਗ ਦੇ ਲਈ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਹ ਐਜੁਕੇਸ਼ਨਲ ਟੈਕਨੋਲੋਜੀ ਦੇ ਵਿਕਾਸ ਅਤੇ ਇਨੋਵੇਸ਼ਨ ਨੂੰ ਹੁਲਾਰਾ ਦਿੰਦੀ ਹੈ ਅਤੇ ਸਿੱਖਣ ਦੇ ਉਦੇਸ਼ ਦੇ ਲਈ ਗੇਮਿੰਗ ਦੀ ਸਮਰੱਥਾ ‘ਤੇ ਪ੍ਰਕਾਸ਼ ਪਾਉਂਦੀ ਹੈ।
10.ਇੰਡੀਅਨ ਕੌਮਿਕਸ ਐਸੋਸੀਏਸਨ ਦੁਆਰਾ ਆਯੋਜਿਤ ਕੌਮਿਕਸ ਕ੍ਰਿਏਟਰ ਚੈਂਪੀਅਨਸ਼ਿਪ ਇੱਕ ਅਜਿਹੀ ਪ੍ਰਤੀਯੋਗਿਤਾ ਹੈ ਜਿਸ ਦਾ ਉਦੇਸ਼ ਭਾਰਤ ਵਿੱਚ ਕੌਮਿਕ ਬੁਕ ਦੇ ਸਿਰਜਣ ਅਤੇ ਸੱਭਿਆਚਾਰ ਨੂੰ ਹੁਲਾਰਾ ਦੇਣਾ ਹੈ। ਸ਼ੌਂਕੀਆ ਅਤੇ ਪੇਸ਼ੇਵਰ, ਦੋਨੋਂ ਤਰ੍ਹਾਂ ਦੇ ਕਲਾਕਾਰ ਆਪਣੀ ਪਸੰਦੀਦਾ ਕਲਾ ਸ਼ੈਲੀਆਂ ਦਾ ਉਪਯੋਗ ਕਰਕੇ ਦਿੱਤੇ ਗਏ ਵਿਸ਼ਿਆਂ ‘ਤੇ ਕੌਮਿਕਸ ਬਣਾ ਕੇ ਮੁਕਾਬਲਾ ਕਰਦੇ ਹਨ। ਇਸ ਪ੍ਰਤੀਯੋਗਿਤਾ ਵਿੱਚ ਤਿੰਨ ਪੜਾਅ ਹੁੰਦੇ ਹਨ, ਜਿਸ ਦਾ ਸਮਾਪਨ ਇੱਕ ਸ਼ਾਨਦਾਰ ਸਮਾਪਨ ਸਮਾਰੋਹ ਵਿੱਚ ਹੁੰਦਾ ਹੈ ਜਿੱਥੇ ਜੇਤੂ ਐਂਟਰੀਆਂ ਨੂੰ ਪ੍ਰਕਾਸ਼ਿਤ ਅਤੇ ਪੁਰਸਕ੍ਰਿਤ ਕੀਤਾ ਜਾਂਦਾ ਹੈ। ਇਹ ਪ੍ਰੋਗਰਾਮ ਕੌਮਿਕਸ ਉਦਯੋਗ ਦੇ ਲਈ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਹ ਰਚਨਾਕਾਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ, ਪ੍ਰਕਾਸ਼ਕਾਂ ਦੇ ਨਾਲ ਨੈੱਟਵਰਕ ਬਣਾਉਣ ਅਤੇ ਭਾਰਤ ਵਿੱਚ ਕੌਮਿਕਸ ਈਕੋਸਿਸਟਮ ਦੇ ਵਿਕਾਸ ਵਿੱਚ ਯੋਗਾਦਨ ਕਰਨ ਦਾ ਇੱਕ ਮੰਚ ਪ੍ਰਦਾਨ ਕਰਦਾ ਹੈ।
ਇਹ ਪ੍ਰਤੀਯੋਗਿਤਾਵਾਂ ਨਾ ਕੇਵਲ ਰਚਨਾਕਾਰਾਂ ਨੂੰ ਪਹਿਚਾਣ ਹਾਸਲ ਕਰਨ ਦਾ ਮੌਕਾ ਦਿੰਦੀਆਂ ਹਨ, ਬਲਕਿ ਜੀਵੰਤ ਅਤੇ ਵਧਦੀਆਂ ਰਚਨਾਕਾਰਾਂ ਦੀ ਅਰਥਵਿਵਸਥਾ ਵਿੱਚ ਯੋਗਦਾਨ ਕਰਨ ਦਾ ਇੱਕ ਕੀਮਤੀ ਮੌਕਾ ਵੀ ਪ੍ਰਦਾਨ ਕਰਦੀਆਂ ਹਨ। ਭਾਰਤੀ ਕਲਾਕਾਰਾਂ ਨੂੰ ਆਪਣੇ ਅਨੂਠੇ ਦ੍ਰਿਸ਼ਟੀਕੋਣ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਮੰਚ ਪ੍ਰਦਾਨ ਕਰਕੇ, ਇਹ ਪ੍ਰਤੀਯੋਗਿਤਾਵਾਂ ਆਲਮੀ ਐਨੀਮੇਸ਼ਨ ਉਦਯੋਗ ਵਿੱਚ ਇੱਕ ਅਗ੍ਰਣੀ ਦੇਸ਼ ਦੇ ਰੂਪ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਨਗੀਆਂ। ਕੁੱਲ ਮਿਲਾ ਕੇ ਵਿਭਿੰਨ ਸ਼੍ਰੇਣੀਆਂ ਦੇ ਪ੍ਰਤੀਯੋਗੀ ਐਨੀਮੇਸ਼ਨ, ਵਿਜ਼ੁਅਲ ਇਫੈਕਟਸ ਅਤੇ ਗੇਮਿੰਗ, ਕੌਮਿਕਸ- ਅਤੇ ਐਕਸਟੈਂਡੇਡ ਰਿਅਲਿਟੀ ਦੇ ਲਈ ਪ੍ਰਸਤਾਵਿਤ ਰਾਸ਼ਟਰੀ ਉਤਕ੍ਰਿਸ਼ਟਤਾ ਕੇਂਦਰ ਦੇ ਲਈ ਇੱਕ ਡੇਟਾਬੇਸ ਬਣ ਜਾਣਗੇ।
ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਏਵੀਜੀਸੀ-ਐਕਸਆਰ ਦੇ ਵਿਭਿੰਨ ਪ੍ਰਾਸੰਗਿਕ ਕਾਰਜ ਖੇਤਰਾਂ ਵਿੱਚ ਇਨਕਿਊਬੇਸ਼ਨ ਸੁਵਿਧਾਵਾਂ ਅਤੇ ਵਿਭਿੰਨ ਐਕਸੇਲੇਟਰ ਪ੍ਰੋਗਰਾਮ ਪ੍ਰਦਾਨ ਕਰਨ ਦੇ ਲਈ ਤਤਪਰ ਹੈ।
*****
ਪੀਪੀਜੀ/ਕੇਐੱਸ
(Release ID: 2072104)
Visitor Counter : 14