ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

KMS 2024-25 ਵਿੱਚ ਝੋਨੇ ਦੀ ਖਰੀਦ ਨਾਲ ਹੁਣ ਤੱਕ ਪੰਜਾਬ ਵਿੱਚ 27995 ਕਰੋੜ ਰੁਪਏ ਦੇ ਘੱਟੋ-ਘੱਟ ਸਮਰਥਨ ਮੁੱਲ (MSP value) ਨਾਲ 6.58 ਲੱਖ ਕਿਸਾਨਾਂ ਨੂੰ ਲਾਭ ਹੋਇਆ ਹੈ


ਸਥਾਨਕ ਪ੍ਰਤਿਭਾ ਨੂੰ ਹੁਲਾਰਾ ਦੇਣ ਅਤੇ ‘ਕ੍ਰਿਏਟ ਇਨ ਇੰਡੀਆ’ ਪਹਿਲ ਦਾ ਸਮਰਥਨ ਕਰਨ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਏਬੀਏਆਈ ਦੁਆਰਾ ਡਬਲਿਊਏਐੱਫਐਕਸ ਵੇਵਜ (WAVES) ਵੀਐੱਫਐਕਸ (WAFX WAVES VFX) ਚੈਲੇਂਜ ਦੀ ਸ਼ੁਰੂਆਤ ਕੀਤੀ

ਭਾਰਤ ਦੇ ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ ਅਤੇ ਕੌਮਿਕਸ ਦੇ ਖੇਤਰ ਵਿੱਚ ਅਵਸਰ ਦੀ ਭਾਲ ਕਰਨ ਨੂੰ ਤਿਆਰ ਯੁਵਾ ਕਲਾਕਾਰਾਂ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਿਆ ਹੈ

ਫਾਈਨਲ ਵਿੱਚ ਪਹੁੰਚਣ ਵਾਲੇ ਟੌਪ ਫਾਈਨਲਿਸਟ 5-9 ਫਰਵਰੀ 2025 ਨੂੰ ਦਿੱਲੀ ਵਿੱਚ ਆਯੋਜਿਤ ਹੋਣ ਵਾਲੇ ਵੇਵਜ ਸਮਿਟ ਦੇ ਗ੍ਰੈਂਡ ਫਿਨਾਲੇ ਵਿੱਚ ਮੁਕਾਬਲਾ ਕਰਨਗੇ

Posted On: 29 OCT 2024 8:35PM by PIB Chandigarh

ਜੇਕਰ ਤੁਸੀਂ ਰਚਨਾਤਮਕ ਹੋ, ਕਹਾਣੀ ਕਹਿਣ ਦੀ ਕਲਾ ਜਾਣਦੇ ਹੋ, ਅਤੇ 30 ਸੈਕਿੰਡ ਦੇ ਵਿਜ਼ੁਅਲ ਇਫੈਕਟਸ (ਵੀਐੱਫਐਕਸ) ਕਲਿਪ ਦੇ ਜ਼ਰੀਏ ‘ਡੇਲੀ ਲਾਈਫ ਸੁਪਰਹੀਰੋ’ ਦੀ ਥੀਮ ਨੂੰ ਜੀਵੰਤ ਕਰਨ ਦੀ ਸਮਰੱਥਾ ਰੱਖਦੇ ਹੋ, ਤਾਂ ਤੁਹਾਡੇ ਕੋਲ 5 ਲੱਖ ਰੁਪਏ ਤੱਕ ਦੇ ਪੁਰਸਕਾਰ ਅਤੇ ਉਪਹਾਰ ਜਿੱਤਣ ਦੇ ਨਾਲ-ਨਾਲ ਵਿਸ਼ੇਸ਼ ਸਟੂਡੀਓ ਇੰਟਰਨਸ਼ਿਪ ਕਰਨ ਦਾ ਇੱਕ ਸ਼ਾਨਦਾਰ ਅਵਸਰ ਹੈ। ਨਾ ਕੇਵਲ ਪੁਰਸਕਾਰ ਜਿੱਤਣ ਦਾ ਬਲਕਿ ਕਰੀਅਰ ਬਣਾਉਣ ਦਾ ਵੀ ਮੌਕਾ ਮਿਲੇਗਾ ਕਿਉਂਕਿ ਤੁਹਾਡੇ ਕੰਮ ਨੂੰ ਟ੍ਰੇਂਡ ਕੀਤਾ ਜਾਵੇਗਾ ਅਤੇ ਫਰਵਰੀ ਵਿੱਚ ਆਲਮੀ ਪੱਧਰ ਦੇ ਵਰਲਡ ਆਡੀਓ ਵਿਜ਼ੁਅਲ ਮਨੋਰਜੰਨ ਸਮਿਟ ਵਿੱਚ ਪੇਸ਼ੇਵਰਾਂ ਦੇ ਸਾਹਮਣੇ ਤੁਹਾਡੇ ਕੰਮ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।

ਭਾਰਤ ਵਿੱਚ ਵੀਐੱਫਐਕਸ ਈਕੋਸਿਸਟਮ ਨੂੰ ਹੁਲਾਰਾ ਦੇਣ ਲਈ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਏਬੀਏਆਈ-ਭਾਰਤ ਦੇ ਮੋਹਰੀ ਏਵੀਜੀਸੀ (ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ ਅਤੇ ਕੌਮਿਕਸ) ਦੇ ਸਹਿਯੋਗ ਨਾਲ ਵਰਲਡ ਆਡੀਓ ਵਿਜ਼ੁਅਲ ਅਤੇ ਮਨੋਰੰਜਨ ਸਮਿਟ 2025 (ਵੇਵਜ-WAVES) ਦੇ ਹਿੱਸੇ ਵਜੋਂ ਡਬਲਿਊਏਐੱਫਐਕਸ ਵੇਵਜ  ਵੀਐੱਫਐਕਸ ਚੈਲੇਂਜ ਦੀ ਸ਼ੁਰੂਆਤ ਕੀਤੀ ਹੈ। ਇਹ ਪਹਿਲ ‘ਕ੍ਰਿਏਟ ਇਨ ਇੰਡੀਆ’ ਚੈਲੇਂਜ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਸਥਾਨਕ ਪ੍ਰਤਿਭਾ ਨੂੰ ਨਿਖਾਰਨਾ ਅਤੇ ਰਚਨਾਤਕਮ ਵਿਕਾਸ ਨਾਲ ਸਬੰਧਿਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਦੇ ਅਨੁਸਾਰ, ਭਾਰਤ ਨੂੰ ਕੰਟੈਂਟ ਨਿਰਮਾਣ ਦੇ ਇੱਕ ਵੰਨ ਸਟੌਪ ਡੈਸਟੀਨੇਸ਼ਨ ਦੇ ਰੂਪ ਵਿੱਚ ਹੁਲਾਰਾ ਦੇਣਾ ਹੈ।

ਅੰਦੋਲਨ ਵਿੱਚ ਸਾਮਲ ਹੋਣ: ਅੱਜ ਹੀ ਰਜਿਸਟ੍ਰੇਸ਼ਨ ਕਰਵਾਓ

ਦੇਸ਼ ਭਰ ਦੇ ਉਭਰਦੇ ਵਿਜ਼ੁਅਲ ਇਫੈਕਟਸ (ਵੀਐੱਫਐਕਸ) ਕਲਾਕਾਰ ਡਬਲਿਊਏਐੱਫਐਕਸ ਵੇਵਜ  ਵੀਐੱਫਐਕਸ ਚੈਲੇਂਜ ਵਿੱਚ ਸ਼ਾਮਲ ਹੋ ਸਕਦੇ ਹਨ ਅਤੇ ਤੇਜ਼ੀ ਨਾਲ ਵਧਦੇ ਵੀਐੱਫਐਕਸ ਉਦਯੋਗ ਵਿੱਚ ਪਹਿਚਾਣ ਹਾਸਲ ਕਰ ਸਕਦੇ ਹਨ। ਰਜਿਸਟ੍ਰੇਸ਼ਨ ਹਾਲੇ ਖੁੱਲ੍ਹਾ ਹੈ, ਵਧੇਰੇ ਜਾਣਕਾਰੀ www.wafx.abai.avgc.in ‘ਤੇ ਉਪਲਬਧ ਹੈ। ਇਹ ਪ੍ਰਤੀਯੋਗਿਤਾ ਨਾ ਕੇਵਲ ਕੌਸ਼ਲ ਪ੍ਰਦਰਸ਼ਿਤ ਕਰਨ ਦਾ ਅਵਸਰ ਹੈ, ਬਲਕਿ ਪੇਸ਼ੇਵਰ ਵਿਕਾਸ ਦੀ ਦਿਸ਼ਾ ਵਿੱਚ ਇੱਕ ਕਦਮ ਵੀ ਹੈ, ਜੋ ਭਾਰਤ ਦੇ ਟੌਪ ਵੀਐੱਫਐਕਸ ਸਟੂਡੀਓ ਅਤੇ ਸਲਾਹਕਾਰਾਂ ਨੂੰ ਇੱਕ ਮਜ਼ਬੂਤ ਨੈੱਟਵਰਕ ਵਿੱਚ ਸ਼ਾਮਲ ਹੋਣ ਦਾ ਮੌਕਾ ਪ੍ਰਦਾਨ ਕਰਦੀ ਹੈ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ wafx@abai.avgc.in,  generalsecretary@abai.avgc.in,  www.wafx.abai.avgc.in  ’ਤੇ ਸੰਪਰਕ ਕਰੋ।

ਪ੍ਰਤੀਯੋਗਿਤਾ ਦੀ ਸੰਰਚਨਾ ਅਤੇ ਪੁਰਸਕਾਰ: ਡਬਲਿਊਏਐੱਫਐਕਸ ਵਿੱਚ 3 ਫੇਜ ਸ਼ਾਮਲ ਹੋਣਗੇ

ਪਹਿਲੇ ਫੇਜ ਵਿੱਚ ਇੱਕ ਔਨਲਾਈਨ ਕਵਾਲੀਫਾਇਰ ਰਾਊਂਡ ਹੋਵੇਗਾ ਜਿੱਥੇ ਸਾਨੂੰ 2000 ਤੋਂ ਵਧ ਐਂਟਰੀਆਂ ਦੀ ਉਮੀਦ ਹੈ, ਜਿਸ ਵਿੱਚੋਂ ‘ਪ੍ਰੀ ਸਲੈਕਸ਼ਨ’ ਜਿਊਰੀ 10 ਵਿਦਿਆਰਥੀਆਂ ਅਤੇ 10 ਪੇਸ਼ੇਵਰ ਪ੍ਰਤੀਯੋਗੀਆਂ ਨੂੰ ਦੂਸਰੇ ਫੇਜ ਵਿੱਚ ਜਾਣ ਅਤੇ ਜ਼ੋਨਲ ਪੱਧਰ ਨਿਜੀ ਪ੍ਰਤੀਯੋਗਿਤਾਵਾਂ ਵਿੱਚ ਮੁਕਾਬਲਾ ਕਰਨ ਲਈ ਚੁਣੇਗੀ। ਇਸ ਤੋਂ ਬਾਅਦ, ਜ਼ੋਨਲ ਜੇਤੂ ਅੱਗੇ ਵਧ ਕੇ ਗ੍ਰੈਂਡ ਫਿਨਾਲੇ ਵਿੱਚ ਜਾਣਗੇ, ਜੋ ਕਿ 24 ਘੰਟਿਆਂ ਦੇ ਬੀਐੱਫਐਕਸ ਮੈਰਾਥਨ ਫਾਰਮੈੱਟ ਵਿੱਚ ਇੱਕ ਗ੍ਰੈਂਡ ਜਿਊਰੀ ਦੇ ਸਾਹਮਣੇ ਆਯੋਜਿਤ ਕੀਤਾ ਜਾਵੇਗਾ। ਇਸ ਗ੍ਰੈਂਡ ਜਿਊਰੀ ਵਿੱਚ ਰਾਸ਼ਟਰੀ ਪੁਰਸਕਾਰ ਜੇਤੂ ਪ੍ਰਸਿੱਧ ਵੀਐੱਫਐਕਸ ਸੁਪਰਵਾਈਜ਼ਰ ਸ਼ਾਮਲ ਹੋਣਗੇ।

ਡਬਲਿਊਏਐੱਫਐਕਸ ਦੇ ਪ੍ਰਤੀਭਾਗੀ 30 ਸੈਕਿੰਡ ਦੇ ਵੀਐੱਫਐਕਸ ਕਲਿੱਪ ਦੇ ਜ਼ਰੀਏ ‘ਡੇਲੀ ਲਾਈਫ ਸੁਪਰਹੀਰੋ’ ਦੀ ਥੀਮ ਨੂੰ ਜੀਵੰਤ ਕਰਨਗੇ ਅਤੇ ਕਵਾਲੀਫਾਇੰਗ ਰਾਊਂਡ ਵਿੱਚ ਆਪਣਾ ਕੰਮ ਔਨਲਾਈਨ ਜਮ੍ਹਾਂ ਕਰਨਗੇ, ਜਿਸ ਵਿੱਚ 5 ਲੱਖ ਰੁਪਏ ਤੱਕ ਦੇ ਪੁਰਸਕਾਰ ਅਤੇ ਉਪਹਾਰਾਂ ਦੇ ਨਾਲ-ਨਾਲ ਵਿਸ਼ੇਸ਼ ਸਟੂਡੀਓ ਇੰਟਰਨਸ਼ਿਪ ਲਈ ਮੁਕਾਬਲਾ ਹੋਵੇਗਾ। ਔਨਲਾਈਨ ਕਵਾਲੀਫਾਇਰ ਜੇਤੂ ਚੰਡੀਗੜ੍ਹ, ਮੁੰਬਈ, ਬੰਗਲੁਰੂ ਅਤੇ ਕੋਲਕਾਤਾ ਵਿੱਚ ਹੋਣ ਵਾਲੇ ਜ਼ੋਨਲ ਫਾਈਨਲ ਵਿੱਚ ਅੱਗੇ ਵਧਣਗੇ, ਜਿੱਥੇ ਉਹ ਸਨਮਾਨਿਤ ਉਦਯੋਗ ਮਾਹਿਰਾਂ ਦੇ ਪੈਨਲ ਦੇ ਸਾਹਮਣੇ ਆਪਣੇ ਕੰਮ ਦਾ ਪ੍ਰਦਰਸ਼ਨ ਕਰਨਗੇ। ਫਾਈਨਲ ਵਿੱਚ ਪਹੁੰਚਣ ਵਾਲੇ ਟੌਪ ਫਾਈਨਲਿਸਟ 5 ਤੋਂ 9 ਫਰਵਰੀ 2025 ਨੂੰ ਦਿੱਲੀ ਵਿੱਚ ਆਯੋਜਿਤ ਹੋਣ ਵਾਲੇ ਵੇਵਜ  ਸਮਿਟ ਦੇ ਗ੍ਰੈਂਡ ਫਿਨਾਲੇ ਵਿੱਚ ਮੁਕਾਬਲਾ ਕਰਨਗੇ।

 ਡਬਲਿਊਏਐੱਫਐਕਸ ਚੈਲੇਂਜ ਉਭਰਦੇ ਵੀਐੱਫਐਕਸ ਕਲਾਕਾਰਾਂ ਨੂੰ ਸਸ਼ਕਤ ਬਣਾਉਂਦਾ ਹੈ ਅਤੇ ਆਲਮੀ ਪੱਧਰ ‘ਤੇ ਭਾਰਤ ਦੀ ਪ੍ਰਤਿਸ਼ਠਾ ਨੂੰ ਵਧਾਉਂਦਾ ਹੈ

ਹੁਣ ਜਦਕਿ ਭਾਰਤ ਦੇ ਫਿਲਮ ਅਤੇ ਮੀਡੀਆ ਇੰਡਸਟਰੀ ਵਿੱਚ ਵਿਜ਼ੁਅਲ ਇਫੈਕਟਸ ਨਾਲ ਸਬੰਧਿਤ ਬੇਮਿਸਾਲ ਵਾਧਾ ਦੇਖਿਆ ਜਾ ਰਿਹਾ ਹੈ , ਇਸ ਰਾਸ਼ਟਰੀ ਪ੍ਰਤੀਯੋਗਿਤਾ ਦਾ ਉਦੇਸ਼ ਇੰਡਸਟਰੀ ਦੀਆਂ ਮੰਗਾਂ ਨੂੰ ਪੂਰਾ ਕਰਨ ਅਤੇ ਆਲਮੀ ਮੰਚ ‘ਤੇ ਭਾਰਤ ਦੀ ਮੁਕਾਬਲੇਬਾਜ਼ੀ ਅਤੇ ਕੌਸ਼ਲ ਨੂੰ ਅੱਗੇ ਵਧਾਉਣ ਲਈ ਵੀਐੱਫਐਕਸ ਪੇਸ਼ੇਵਰਾਂ ਦੀ ਇੱਕ ਪੀੜ੍ਹੀ ਤਿਆਰ ਕਰਨਾ ਹੈ। ਏਬੀਏਆਈ-ਏਵੀਜੀਸੀ-ਐਕਸਆਰ ਇੰਡਸਟਰੀ ਨਾਲ ਸਬੰਧਿਤ ਕਰਨਾਟਕ ਸਥਿਤ ਟ੍ਰੇਡ ਐਸੋਸੀਏਸ਼ਨ ਨੇ ‘ਡਬਲਿਊਏਐੱਫਐਕਸ ਚੈਲੇਂਜ’ ਦੀ ਰਾਸ਼ਟਰੀ ਪਹਿਲ ਸ਼ੁਰੂ ਕੀਤੀ ਹੈ, ਜਿਸ ਵਿੱਚ ਸਾਰੇ ਉਭਰਦੇ ਹੋਏ ਵਿਜ਼ੁਅਲ ਇਫੈਕਟਸ ਕਲਾਕਾਰਾਂ ਨੂੰ ਅਨੋਖੇ ਵੀਐੱਫਐਕਸ ਮਾਸਟਰਪੀਸ ਬਣਾਉਣ ਲਈ ਕੰਮ ਕਰਨ ਦਾ ਸੱਦਾ ਦਿੱਤਾ ਗਿਆ ਹੈ। 

ਡਬਲਿਊਏਐੱਫਐਕਸ ਵੇਵਜ  ਵੀਐੱੜਐਕਸ ਚੈਲੇਂਜ : ਇੱਕ ਸਮ੍ਰਿੱਧ ਭਵਿੱਖ ਲਈ ਯੁਵਾ ਪ੍ਰਤਿਭਾ ਨੂੰ ਸਾਹਮਣੇ ਲਿਆਉਣਾ

ਭਾਰਤੀ ਸਿਨੇਮਾ, ਜੋ ਆਪਣੀ ਰਚਨਾਤਮਕਤਾ ਅਤੇ ਕਹਾਣੀ ਕਹਿਣ ਦੀ ਕਲਾ ਲਈ ਵਿਸ਼ਵ ਪੱਧਰ ‘ਤੇ ਪਹਿਚਾਣਿਆ ਜਾਂਦਾ ਹੈ, ਹੁਣ ਆਲਮੀ ਮਾਪਦੰਡਾਂ ‘ਤੇ ਅੰਤਰਰਾਸ਼ਟਰੀ ਹਮਰੁਤਬਿਆਂ ਨਾਲ ਮੁਕਾਬਲਾ ਕਰਦਾ ਹੈ, ਜਿਸ ਦਾ ਮੁੱਖ ਆਕਰਸ਼ਣ ਸਾਡੀਆਂ ਵੀਐੱਫਐਕਸ ਸਮਰੱਥਾਵਾਂ ਦਾ ਵਿਕਾਸ ਹੈ। ਇਸ ਵਿਕਾਸ ਦੇ ਬਾਵਜੂਦ, ਇਸ ਖੇਤਰ ਨੂੰ ਵਧਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਕੁਸ਼ਲ ਪੇਸ਼ੇਵਰਾਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਇਸ ਉਦਯੋਗ ਦੇ ਨਿਰੰਤਰ ਵਿਕਾਸ ਲਈ ਵੀਐੱਫਐਕਸ ਦੇ ਖੇਤਰ ਵਿੱਚ ਕੌਸ਼ਲ ਵਿਕਾਸ ਅਤੇ ਰੋਜ਼ਗਾਰ ਮਹੱਤਵਪੂਰਨ ਹੋ ਗਿਆ ਹੈ। ਡਬਲਿਊਏਐੱਫਐਕਸ ਵੇਵਜ  ਵੀਐੱਫਐਕਸ ਚੈਲੇਂਜ- ਏਬੀਏਆਈ ਦੀ ਪ੍ਰਮੁੱਖ ਪ੍ਰਤੀਯੋਗਿਤਾ, ਏਵੀਜੀਸੀ ਦੇ ਖੇਤਰ ਵਿੱਚ ਰੋਮਾਂਚਕ ਅਵਸਰਾਂ ਲਈ ਤਿਆਰ ਕਰਨ ਲਈ ਯੁਵਾ ਪ੍ਰਤਿਭਾਵਾਂ ਨੂੰ ਤਲਾਸ਼ਣ ਅਤੇ ਉਨ੍ਹਾਂ ਨੂੰ ਨਿਖਾਰਨ ਲਈ ਆਯੋਜਿਤ ਕੀਤੀ ਗਈ ਹੈ। 

ਡਬਲਿਊਏਐੱਫਐਕਸ ਚੈਲੇਂਜ ਅਤੇ ਵੇਵਜ  ਸਮਿਟ ਭਾਰਤ ਦੇ ਰਚਨਾਤਮਕ ਉਦਯੋਗ ਨੂੰ ਨਵੇਂ ਕੌਸ਼ਲ ਨਾਲ ਅੱਗੇ ਵਧਾਉਣਗੇ

ਸ਼੍ਰੀ ਬੀਰੇਨ ਘੋਸ਼, ਪ੍ਰਧਾਨ –ਏਬੀਏਆਈ ਅਤੇ ਮੈਨੇਜਿੰਗ ਡਾਇਰੈਕਟਰ- ਏਸ਼ੀਆ ਪ੍ਰਸ਼ਾਂਤ, ਟੈੱਕਨੀਕਲਰ ਗਰੁੱਪ ਨੇ ਇਸ ਕਾਰੋਬਾਰ ਲਈ ਗੇਮ-ਚੇਂਜਰ ਦੇ ਰੂਪ ਵਿੱਚ ਡਬਲਿਊਏਐੱਫਐਕਸ ਅਤੇ ਵੇਵਜ (WAVES )ਦੇ ਮਹੱਤਵ‘ਤੇ ਗੱਲ ਕੀਤੀ। ਉਨ੍ਹਾਂ ਨੇ ਕਿਹਾ, “ਇਹ ਰਚਨਾਤਮਕ ਖੇਤਰ ਇੱਕ ਜ਼ਿਕਰਯੋਗ ਪਰਿਵਰਤਨ ਦੇ ਦੌਰ ਤੋਂ ਗੁਜ਼ਰ ਰਿਹਾ ਹੈ, ਜਿਸ ਵਿੱਚ ਤਕਨੀਕੀ ਪ੍ਰਗਤੀ ਅਤੇ ਤੇਜ਼ੀ ਨਾਲ ਵਧਦੀ ਅਤਿਆਧੁਨਿਕ ਕੰਟੈਂਟ  ਉਪਭੋਗਤਾਵਾਂ ਦੇ ਅਨੁਭਵਾਂ ਨੂੰ ਵਧਾ ਰਹੀ ਹੈ।” ‘ਜਿਵੇਂ ਹੀ ਅਸੀਂ ਇਸ ਨਵੀਂ ਅਰਥਵਿਵਸਥਾ ਵਿੱਚ ਪ੍ਰਵੇਸ਼ ਕਰਦੇ ਹਾਂ, ਕਲਪਨਾ ਅਤੇ ਕਹਾਣੀ ਕਹਿਣ ਦਾ ਤਰੀਕਾ ਟੀਵੀ ਅਤੇ ਫਿਲਮ ਤੋਂ ਅੱਗੇ ਵਧ ਕੇ ਮਿਊਜ਼ੀਅਮਾਂ, ਏਅਰ ਪੋਰਟਸ ਅਤੇ ਜਨਤਕ ਸਥਾਨਾਂ ‘ਤੇ ਪਹੁੰਚ ਰਿਹਾ ਹੈ। ਇਸ ਨਾਲ ਰਚਨਾਤਮਕਤਾ ਨੂੰ ਹੁਲਾਰਾ ਮਿਲੇਗਾ ਅਤੇ ਭਾਰਤ ਵਿੱਚ ਅਤੇ ਬਾਹਰ ਨਵੇਂ ਕੌਸ਼ਲ ਨਾਲ ਲੈਸ ਪ੍ਰਤਿਭਾ ਅਤੇ ਵਿਭਿੰਨ ਰੋਜ਼ਗਾਰ ਦੇ ਅਵਸਰਾਂ ਨੂੰ ਪ੍ਰੋਤਸਾਹਿਤ ਕੀਤਾ ਜਾ ਸਕੇਗਾ। ਡਬਲਿਊਏਐੱਫਐਕਸ ਚੈਲੇਂਜ ਵਿਸ਼ੇਸ਼ ਤੌਰ ‘ਤੇ ਦੇਸ਼ ਦੇ ਹਰ ਕੋਨੇ ਵਿੱਚ ਹਜ਼ਾਰਾਂ ਭਾਰਤੀਆਂ ਨੂੰ ਏਵੀਜੀਸੀ –ਐਕਸਆਰ ਦੇ ਹਰ ਪਹਿਲੂ ਨੂੰ ਰੇਖਾਂਕਿਤ ਕਰਨ ਅਤੇ ਫਾਈਨਲ ਲਈ ਆਲਮੀ ਮੰਚ ‘ਤੇ ਵੇਵਜ (WAVES )ਦੀ ਉਤਕ੍ਰਿਸ਼ਟਤਾ ਨੂੰ ਹਵਾਲਾ ਦੇਣ ਵਿੱਚ ਮਦਦ ਕਰਨ ਦੇ ਉਦੇਸ਼ ਨਾਲ ਤਿਆਰ ਕੀਤੀ ਗਈ ਹੈ। 

*****

 

ਧਰਮੇਂਦਰ ਤਿਵਾਰੀ/ਸ਼ਿਤਿਜ਼ ਸਿੰਘਾ


(Release ID: 2072095) Visitor Counter : 15