ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਐੱਫਟੀਆਈਆਈ ਦੀ ਸਟੂਡੈਂਟ ਫਿਲਮ ‘ਸਨਫਲਾਵਰਜ਼ ਵਰ ਦ ਫਸਟ ਵਨਜ਼ ਟੂ ਨੋ’ ਨੇ ਲਾਈਵ ਐਕਸ਼ਨ ਸ਼ੌਰਟ ਫਿਲਮ ਸ਼੍ਰੇਣੀ ਵਿੱਚ ਔਸਕਰ ਦੇ ਲਈ ਕੁਆਲੀਫਾਈ ਕੀਤਾ
ਐੱਫਟੀਆਈਆਈ ਦੁਆਰਾ ਨਿਰਮਿਤ ਅਤੇ ਲਾ ਸਿਨੇਫ-ਕਾਨਸ ਜੇਤੂ ਫਿਲਮ 97ਵੇਂ ਅਕੈਡਮੀ ਐਵਾਰਡਸ ਵਿੱਚ ਮੁਕਾਬਲੇਬਾਜੀ ਕਰੇਗੀ
Posted On:
04 NOV 2024 5:55PM by PIB Chandigarh
ਫਿਲਮ ਅਤੇ ਟੈਲੀਵਿਜ਼ਨ ਇੰਸਟੀਟਿਊਟ ਆਫ਼ ਇੰਡੀਆ (ਐੱਫਟੀਆਈਆਈ) ਦੀ ਸਟੂਡੈਂਟ ਫਿਲਮ “ਸਨਫਲਾਵਰਜ਼ ਵਰ ਫਸਟ ਵਨਜ਼ ਟੂ ਨੋ” ਨੇ ਲਾਈਵ ਐਕਸ਼ਨ ਸ਼ੌਰਟ ਫਿਲਮ ਸ਼੍ਰੇਣੀ ਵਿੱਚ 2025 ਦੇ ਔਸਕਰ ਲਈ ਕੁਆਲੀਫਾਈ ਕਰ ਲਿਆ ਹੈ।
ਇਸ ਸ਼ੌਰਟ ਫਿਲਮ ਦਾ ਨਿਰਦੇਸ਼ਨ ਐੱਫਟੀਆਈਆਈ ਦੇ ਵਿਦਿਆਰਥੀ ਚਿਦਾਨੰਦ ਐੱਸ ਨਾਇਕ ਨੇ ਕੀਤਾ ਹੈ ਅਤੇ ਇਸ ਸਾਲ ਦੀ ਸ਼ੁਰੂਆਤ ਵਿੱਚ ਇਸ ਨੇ ਕਾਨਸ ਫਿਲਮ ਮਹੋਤਸਵ (Cannes Film Festival’s ) ਦੇ ਲਾ ਸਿਨੇਫ ਸਿਲੈਕਸ਼ਨ ਵਿੱਚ ਪਹਿਲਾ ਐਵਾਰਡ ਜਿੱਤਿਆ ਸੀ। ਇਸ ਦੇ ਚਲਦੇ ਹੀ ਭਾਰਤੀ ਲੋਕ ਕਹਾਣੀਆਂ ਅਤੇ ਪਰੰਪਰਾਵਾਂ ਤੋਂ ਪ੍ਰੇਰਿਤ ਇਸ ਕਨੱਡ ਭਾਸ਼ਾ ਦੇ ਪ੍ਰੋਜੈਕਟ ਨੂੰ ਗਲੋਬਲ ਪੱਧਰ ‘ਤੇ ਮਾਨਤਾ ਮਿਲੀ ਹੈ।
ਇਹ ਫਿਲਮ ਉਸ ਸਮੇਂ ਬਣਾਈ ਗਈ ਸੀ ਜਦੋਂ ਚਿਦਾਨੰਦ ਐੱਸ.ਨਾਇਕ ਐੱਫਟੀਆਈਆਈ ਦੇ ਵਿਦਿਆਰਥੀ ਸਨ। ਇਸ ਵਿੱਚ ਸੂਰਜ ਠਾਕੁਰ (ਸਿਨੇਮੈਟੋਗ੍ਰਾਫੀ), ਮਨੋਜ ਵੀ (ਸੰਪਾਦਨ) ਅਤੇ ਅਭਿਸ਼ੇਕ ਕਦਮ (ਸਾਊਂਡ ਡਿਜ਼ਾਈਨ) ਸਮੇਤ ਇੱਕ ਪ੍ਰਤਿਭਾਸ਼ਾਲੀ ਟੀਮ ਦੀ ਮੁਹਾਰਤ ਨੂੰ ਦਰਸਾਇਆ ਗਿਆ ਹੈ। ਇੱਕ ਬਜ਼ੁਰਗ ਮਹਿਲਾ ‘ਤੇ ਕੇਂਦ੍ਰਿਤ ਇਸ ਫਿਲਮ ਦੀ ਕਹਾਣੀ ਦਰਦਨਾਕ ਅਤੇ ਗੰਭੀਰ ਦੋਨੋਂ ਹਨ। ਇਹ ਮਹਿਲਾ ਪਿੰਡ ਦੇ ਕੁੱਕੜਾਂ ਨੂੰ ਚੁਰਾ ਲੈਂਦੀ ਹੈ, ਜਿਸ ਨਾਲ ਸੂਰਜ ਦੀ ਰੌਸ਼ਨੀ ਬੰਦ ਹੋ ਜਾਂਦੀ ਹੈ ਅਤੇ ਇਸ ਦੇ ਨਤੀਜੇ ਵਜੋਂ ਭਾਈਚਾਰੇ ਵਿੱਚ ਉਥਲ-ਪੁਥਲ ਮਚ ਜਾਂਦੀ ਹੈ। ਵਿਵਸਥਾ ਨੂੰ ਬਹਾਲ ਕਰਨ ਦੇ ਪ੍ਰਯਾਸ ਵਿੱਚ, ਇੱਕ ਭਵਿੱਖਬਾਣੀ ਕੀਤੀ ਜਾਂਦੀ ਹੈ, ਜਿਸ ਦੇ ਨਤੀਜੇ ਵਜੋ ਮਹਿਲਾ ਦੇ ਪਰਿਵਾਰ ਨੂੰ ਦੇਸ਼ ਨਿਕਾਲਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ, ਉਹ ਕੁਕੜਾਂ ਨੂੰ ਵਾਪਸ ਪਾਉਣ ਲਈ ਇੱਕ ਹਤਾਸ਼ ਭਰੇ ਮਿਸ਼ਨ ‘ਤੇ ਨਿਕਲ ਪੈਂਦੇ ਹਨ।
ਕਾਨਸ ਵਿੱਚ ਲਾ ਸਿਨੇਫ ਜਿਊਰੀ ਨੇ ਫਿਲਮ ਦੀ ਰੋਚਕ ਕਹਾਣੀ ਅਤੇ ਉਤਕ੍ਰਿਸ਼ਟ ਨਿਰਦੇਸ਼ਨ ਲਈ ਸ਼ਲਾਘਾ ਕੀਤੀ ਸੀ, ਜਿਸ ਵਿੱਚ ਕਿਹਾ ਗਿਆ ਸੀ, “ਉਨੇ ਇਲਯੁਮਿਨੇਸ਼ਨ ਕਵੀ, ਡੁ ਫਾਨ ਡੇਅ ਲਾ ਨਾਈਟ, ਬ੍ਰਿਲ ਪਾਰ ਸੋਨ ਹਿਊਮਰ ਐਟ ਲੇ ਸੈਂਸ ਡੇਅ ਲਾ ਮਿਸੇ ਐੱਨ ਸੀਨ, ਲੇ ਪ੍ਰੀਮੀਅਰ ਪ੍ਰਿਕਸ ਐਸਟ ਐਟਰੀਬਿਊਟ ਏ ਸਨਫਲਾਵਰਜ਼ ਵਰ ਦ ਫਸਟ ਵਨਜ਼ ਟੂ ਨੋ ਡੀ ਚਿਦਾਨੰਦ ਐੱਸ. ਨਾਇਕ।” (“ਇੱਕ ਰੌਸ਼ਨ ਜੋ ਰਾਤ ਦੀ ਗਹਿਰਾਈ ਨਾਲ, ਹਾਸੇ ਅਤੇ ਨਿਰਦੇਸ਼ਨ ਦੀ ਗਹਿਰੀ ਸਮਝ ਦੇ ਨਾਲ ਚਮਕਣ ਵਾਲੀ, ਚਿਦਾਨੰਦ ਐੱਸ ਨਾਇਕ ਦੁਆਰਾ ਬਣਾਈ ਗਈ ‘ਸਨਫਲਾਵਰਜ਼ ਵਰ ਦ ਫਸਟ ਵਨਜ਼ ਟੂ ਨੋ’ ਨੂੰ ਪਹਿਲਾ ਪੁਰਸਕਾਰ ਦਿੱਤਾ ਜਾਂਦਾ ਹੈ।”)
ਫਿਲਮ ਡਾਇਰੈਕਟਰ ਚਿਦਾਨੰਦ ਐੱਸ ਨਾਇਕ ਨੇ ਕਿਹਾ, “ਮੈਂ ਲੰਬੇ ਸਮੇਂ ਤੋਂ ਇਸ ਕਹਾਣੀ ਨੂੰ ਸਾਹਮਣੇ ਲਿਆਉਣਾ ਚਾਹੁੰਦਾ ਸੀ। ਸਾਡਾ ਲਕਸ਼ ਇਨ੍ਹਾਂ ਕਹਾਣੀਆਂ ਨੂੰ ਸਿਰਫ਼ ਸੁਣਨ ਲਈ ਨਹੀਂ, ਬਲਕਿ ਉਨ੍ਹਾਂ ਨੂੰ ਅਸਲ ਵਿੱਚ ਜੀਣ ਦਾ ਅਨੁਭਵ ਦੇਣ ਵਾਲਾ ਬਣਾਉਣਾ ਸੀ। ਮੈਨੂੰ ਉਮੀਦ ਹੈ ਕਿ ਇਹ ਅਨੁਭਵ ਦੁਨੀਆ ਭਰ ਦੇ ਦਰਸ਼ਕਾਂ ਨੂੰ ਪਸੰਦ ਆਵੇਗਾ।”
ਪੂਰੀ ਤਰ੍ਹਾਂ ਨਾਲ ਰਾਤ ਵਿੱਚ ਫਿਲਮਾਈ ਗਈ ਫਿਲਮ ‘ਸਨਫਲਾਵਰ ਵਰ ਦ ਫਸਟ ਵਨਜ਼ ਟੂ ਨੋ’ ਦਰਸ਼ਕਾਂ ਨੂੰ ਭਾਰਤੀ ਲੈਂਡਸਕੇਪ ਵਿੱਚ ਪੂਰੀ ਤਰ੍ਹਾਂ ਲੈ ਜਾਂਦੀ ਹੈ, ਉਨ੍ਹਾਂ ਨੂੰ ਇਸ ਦੇ ਵਿਲੱਖਣ ਸੱਭਿਆਚਾਰ ਅਤੇ ਵਾਤਾਵਰਣ ਨਾਲ ਜੁੜਨ ਲਈ ਸੱਦਾ ਦਿੰਦਾ ਹੈ। ਸ਼੍ਰੀ ਨਾਇਕ ਦਾ ਨਿਰਦੇਸ਼ਨ ਪਰੰਪਰਾਗਤ ਕਹਾਣੀ ਤੱਤਾਂ ਨੂੰ ਲੈਂਡਸਕੇਪਾਂ ਦੇ ਨਾਲ ਕਲਾਤਮਕ ਤੌਰ ‘ਤੇ ਜੋੜਦਾ ਹੈ ਜੋ ਖੇਤਰ ਦੀ ਸੁੰਦਰਤਾ ਦਾ ਜਸ਼ਨ ਮਨਾਉਂਦੇ ਹਨ, ਲੋਕਾਂ ਦਰਮਿਆਨ ਗਹਿਰੇ ਸਬੰਧਾਂ ਅਤੇ ਉਨ੍ਹਾਂ ਦੀਆਂ ਕਹਾਣੀਆਂ ਦੇ ਜਾਦੂ ‘ਤੇ ਜ਼ੋਰ ਦਿੰਦੇ ਹਨ।
ਬੰਗਲੁਰੂ ਇੰਟਰਨੈਸ਼ਨਲ ਸ਼ੌਰਟ ਫਿਲਮ ਫੈਸਟੀਵਲ ਵਿੱਚ ਸਰਬਸ਼੍ਰੇਸ਼ਠ ਭਾਰਤੀ ਪ੍ਰਤੀਯੋਗਿਤਾ ਪੁਰਸਕਾਰ ਸਮੇਤ ਫੈਸਟੀਵਲ ਸਰਕਿਟ ‘ਤੇ ਪ੍ਰਸ਼ੰਸਾ ਪ੍ਰਾਪਤ ਕਰਨ ਦੇ ਬਾਅਦ, ‘ਸਨਫਲਾਵਰ ਵਰ ਦ ਫਸਟ ਵਨਜ਼ ਟੂ ਨੋ’ ਹੁਣ ਦੁਨੀਆ ਦੀ ਸਰਬਸ਼੍ਰੇਸ਼ਠ ਸ਼ੌਰਟ ਫਿਲਮਾਂ ਦੇ ਨਾਲ ਮੁਕਾਬਲੇਬਾਜੀ ਕਰਨ ਲਈ ਤਿਆਰ ਹੈ। ਸਨਫਲਾਵਰ ਦੇ ਅਭਿਯਾਨ ਵਿੱਚ ਵਿਸ਼ੇਸ਼ ਸਕ੍ਰੀਨਿੰਗ, ਪ੍ਰੈੱਸ ਅਵਸਰ ਅਤੇ ਸਵਾਲ-ਜਵਾਬ ਪ੍ਰੋਗਰਾਮ ਸ਼ਾਮਲ ਹੋਣਗੇ,ਜੋ ਅਕੈਡਮੀ ਦੇ ਮੈਂਬਰਾਂ ਅਤੇ ਦੁਨੀਆ ਭਰ ਦੇ ਦਰਸ਼ਕਾਂ ਨੂੰ ਭਾਰਤ ਦੀ ਕਹਾਣੀ ਕਹਿਣ ਦੀਆਂ ਪਰੰਪਰਾਵਾਂ ਦੀਆਂ ਸਮੱਰਥਾਵਾਂ ਦੀ ਇੱਕ ਝਲਕ ਪ੍ਰਦਾਨ ਕਰਨਗੇ। ਆਪਣੀਆਂ ਪ੍ਰਸ਼ੰਸਾਵਾਂ ਤੋਂ ਪਰੇ, ‘ਸਨਫਲਾਵਰਜ਼ ਵਰ ਦ ਫਸਟ ਵਨਜ਼ ਟੂ ਨੋ’ ਦਰਸ਼ਕਾਂ ਨੂੰ ਭਾਰਤੀ ਸੱਭਿਆਚਾਰ ਅਤੇ ਕਹਾਣੀ ਕਹਿਣ ਦੇ ਨਾਲ ਜੁੜਨ ਲਈ ਇੱਕ ਸੱਦੇ ਦੇ ਰੂਪ ਵਿੱਚ ਕੰਮ ਕਰਦੀ ਹੈ, ਜੋ ਗਲੋਬਲ ਪੱਧਰ ‘ਤੇ ਦਰਸ਼ਕਾਂ ਦੇ ਨਾਲ ਗਹਿਰਾਈ ਨਾਲ ਜੁੜੀ ਨਜ਼ਰ ਆਉਂਦੀ ਹੈ।
************
ਸਰੋਤ: ਐੱਫਟੀਆਈਆਈ
ਐੱਨਜੇ/ਐੱਸਸੀ/ਪੀਐੱਮ
(Release ID: 2071056)
Visitor Counter : 15