ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਰਾਸ਼ਟਰਪਤੀ ਭਵਨ ਵਿਖੇ ਕੋਨਾਰਕ ਪਹੀਆਂ ਦੀਆਂ ਪ੍ਰਤੀਕ੍ਰਿਤੀਆਂ

Posted On: 29 OCT 2024 7:45PM by PIB Chandigarh

ਰਾਸ਼ਟਰਪਤੀ ਭਵਨ ਸੱਭਿਆਚਾਰਕ ਕੇਂਦਰ ਅਤੇ ਅੰਮ੍ਰਿਤ ਉਦਯਾਨ (Amrit Udyan) ਵਿੱਚ ਰੇਤਲੇ ਪੱਥਰ (sandstone) ਨਾਲ ਬਣੇ ਕੋਨਾਰਕ ਪਹੀਆਂ ਦੀਆਂ ਪ੍ਰਤੀਕ੍ਰਿਤੀਆਂ ਸਥਾਪਿਤ ਕੀਤੀਆਂ ਗਈਆਂ ਹਨ। ਕੋਨਾਰਕ  ਪਹੀਆਂ ਦੀ ਸਥਾਪਨਾ ਦਾ ਉਦੇਸ਼ ਸੈਲਾਨੀਆਂ ਦੇ ਦਰਮਿਆਨ ਦੇਸ਼ ਦੀ ਸਮ੍ਰਿੱਧ ਵਿਰਾਸਤ ਨੂੰ ਪ੍ਰਦਰਸ਼ਿਤ ਕਰਨਾ ਅਤੇ ਉਸ ਦਾ ਪ੍ਰਚਾਰ-ਪ੍ਰਸਾਰ ਕਰਨਾ ਹੈ। ਇਹ ਪਹਿਲ ਰਾਸ਼ਟਰਪਤੀ ਭਵਨ ਵਿੱਚ ਪਰੰਪਰਾਗਤ ਸੱਭਿਆਚਾਰਕ ਅਤੇ ਇਤਿਹਾਸਿਕ ਤੱਤਾਂ ਨੂੰ ਸ਼ਾਮਲ ਕਰਨ ਦੇ  ਲਈ ਉਠਾਏ ਜਾ ਰਹੇ ਕਈ ਕਦਮਾਂ ਦਾ ਹਿੱਸਾ ਹੈ।

 

 

 

ਯੂਨੈਸਕੋ ਵਿਸ਼ਵ ਧਰੋਹਰ ਸਥਲ (UNESCO World Heritage Site) ਕੋਨਾਰਕ ਸੂਰਜ ਮੰਦਿਰ (Konark Sun Temple) ਓਡੀਸ਼ਾ ਦੀ ਮੰਦਿਰ ਵਾਸਤੂਕਲਾ ਦਾ ਇੱਕ ਉਤਕ੍ਰਿਸ਼ਟ ਨਮੂਨਾ ਹੈ। ਇਸ ਨੂੰ ਸੂਰਜ ਦੇਵਤਾ ਨੂੰ ਲੈ ਜਾਣ ਵਾਲੇ ਇੱਕ ਵਿਸ਼ਾਲ ਰਥ ਦੇ ਆਕਾਰ ਵਿੱਚ ਬਣਾਇਆ ਗਿਆ ਸੀ। ਕੋਨਾਰਕ ਪਹੀਏ ਭਾਰਤ ਦੀ ਸੱਭਿਆਚਾਰਕ ਵਿਰਾਸਤ ਦੇ ਪ੍ਰਤੀਕ ਹਨ।

***

 

ਐੱਮਜੇਪੀਐੱਸ




(Release ID: 2069657) Visitor Counter : 5