ਪ੍ਰਧਾਨ ਮੰਤਰੀ ਦਫਤਰ
azadi ka amrit mahotsav

16ਵੇਂ ਬ੍ਰਿਕਸ ਸਮਿਟ ਦੇ ਦੌਰਾਨ ਪ੍ਰਧਾਨ ਮੰਤਰੀ ਦੀ ਚੀਨ ਦੇ ਰਾਸ਼ਟਰਪਤੀ, ਸ਼੍ਰੀ ਸ਼ੀ ਜਿਨਪਿੰਗ ਨਾਲ ਬੈਠਕ

Posted On: 23 OCT 2024 7:14PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 23 ਅਕਤੂਬਰ 2024 ਨੂੰ ਕਜ਼ਾਨ ਵਿੱਚ ਆਯੋਜਿਤ 16ਵੇਂ ਬ੍ਰਿਕਸ ਸਮਿਟ ਦੇ ਦੌਰਾਨ ਚੀਨ ਦੇ ਰਾਸ਼ਟਰਪਤੀ, ਸ਼੍ਰੀ ਸ਼ੀ ਜਿਨਪਿੰਗ ਦੇ ਨਾਲ ਮੁਲਾਕਾਤ ਕੀਤੀ।

ਭਾਰਤ-ਚੀਨ ਸੀਮਾ ਖੇਤਰਾਂ ‘ਤੇ ਦੋਹਾਂ ਦੇਸ਼ਾਂ ਦੀਆਂ ਸੈਨਾਵਾਂ ਦੇ ਪੂਰਨ ਤੌਰ ‘ਤੇ ਪਿੱਛੇ ਹਟਣ ਅਤੇ 2020 ਵਿੱਚ ਉੱਭਰੀਆਂ ਸਮੱਸਿਆਵਾਂ ਦੇ ਸਮਾਧਾਨ ਦੇ ਲਈ ਹਾਲ ਦੇ ਸਮਝੌਤੇ ਦਾ ਸੁਆਗਤ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਮਤਭੇਦਾਂ ਅਤੇ ਵਿਵਾਦਾਂ ਨੂੰ ਉਚਿਤ ਢੰਗ ਨਾਲ ਸੁਲਝਾਉਣ ਅਤੇ ਉਨ੍ਹਾਂ ਨੂੰ ਸ਼ਾਂਤੀ ਅਤੇ ਸਦਭਾਵ (peace and tranquility) ਨੂੰ ਪਰੇਸ਼ਾਨ ਨਾ ਕਰਨ ਦੇਣ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਦੋਨੋਂ ਨੇਤਾ ਇਸ ਬਾਤ ‘ਤੇ ਸਹਿਮਤ ਹੋਏ ਕਿ ਭਾਰਤ-ਚੀਨ ਸੀਮਾ ਦੇ ਪ੍ਰਸ਼ਨ ਨਾਲ ਸਬੰਧਿਤ ਵਿਸ਼ੇਸ਼ ਪ੍ਰਤੀਨਿਧੀ ਸੀਮਾਵਰਤੀ ਖੇਤਰਾਂ ਵਿੱਚ ਸ਼ਾਂਤੀ ਪ੍ਰਕਿਰਿਆ ਨੂੰ ਨਿਗਰਾਨੀ ਕਰਨ ਅਤੇ ਸੀਮਾ ਸਬੰਧੀ ਪ੍ਰਸ਼ਨ ਦਾ ਨਿਰਪੱਖ, ਉਚਿਤ ਅਤੇ ਪਰਸਪਰ ਤੌਰ ‘ਤੇ ਸਵੀਕਾਰਯੋਗ ਸਮਾਧਾਨ ਤਲਾਸ਼ਣ ਦੇ ਲਈ ਜਲਦੀ ਮਿਲਣਗੇ। ਦੁਵੱਲੇ ਸਬੰਧਾਂ ਨੂੰ ਸਥਿਰ ਅਤੇ ਫਿਰ ਤੋਂ ਮਜ਼ਬੂਤ ਕਰਨ ਹਿਤ ਵਿਦੇਸ਼ ਮੰਤਰੀਆਂ ਅਤੇ ਹੋਰ ਅਧਿਕਾਰੀਆਂ ਦੇ ਪੱਧਰ ‘ਤੇ ਪ੍ਰਾਸੰਗਿਕ ਸੰਵਾਦ ਤੰਤਰ (relevant dialogue mechanisms) ਦਾ ਭੀ ਸਦਉਪਯੋਗ ਕੀਤਾ ਜਾਵੇਗਾ।

 ਦੋਹਾਂ ਨੇਤਾਵਾਂ ਨੇ ਇਸ ਬਾਤ ਦੀ ਪੁਸ਼ਟੀ ਕੀਤੀ ਕਿ ਦੋ ਪੜੌਸੀ ਅਤੇ ਇਸ ਧਰਤੀ ਦੇ ਦੋ ਸਭ ਤੋਂ ਬੜੇ ਰਾਸ਼ਟਰਾਂ ਦੇ ਰੂਪ ਵਿੱਚ ਭਾਰਤ ਅਤੇ ਚੀਨ ਦੇ ਦਰਮਿਆਨ ਸਥਿਰ, ਅਨੁਕੂਲ ਅਤੇ ਦੋਸਤਾਨਾ ਦੁਵੱਲੇ ਸਬੰਧਾਂ ਦਾ ਖੇਤਰੀ ਅਤੇ ਆਲਮੀ ਸ਼ਾਂਤੀ ਅਤੇ ਸਮ੍ਰਿੱਧੀ ‘ਤੇ ਸਕਾਰਾਤਮਕ ਪ੍ਰਭਾਵ ਪਵੇਗਾ। ਇਹ ਬਹੁ-ਧਰੁਵੀ ਏਸ਼ੀਆ ਅਤੇ ਬਹੁ-ਧਰੁਵੀ ਵਿਸ਼ਵ  ਦੀ ਦਿਸ਼ਾ ਵਿੱਚ ਭੀ ਯੋਗਦਾਨ ਦੇਵੇਗਾ। ਦੋਹਾਂ ਨੇਤਾਵਾਂ ਨੇ ਰਣਨੀਤਕ ਅਤੇ ਦੀਰਘਕਾਲੀ ਪਰਿਪੇਖ ਵਿੱਚ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ, ਰਣਨੀਤਕ ਸੰਵਾਦ ਵਧਾਉਣ ਅਤੇ ਵਿਕਾਸ ਸਬੰਧੀ ਚੁਣੌਤੀਆਂ ਦਾ ਸਮਾਧਾਨ ਕਰਨ ਹਿਤ ਸਹਿਯੋਗ ਦੀਆਂ ਸੰਭਾਵਨਾਵਾਂ ਨੂੰ ਤਲਾਸ਼ਣ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ।

 

****


ਐੱਮਜੇਪੀਐੱਸ/ਐੱਸਆਰ


(Release ID: 2067941) Visitor Counter : 27