ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਕਰਮਚਾਰੀਆਂ ਦੀ ਔਨਲਾਈਨ ਲਰਨਿੰਗ ਦੀ ਸੁਵਿਧਾ ਲਈ ਆਈ-ਗੌਟ(iGOT) ਲੈਬ ਸਥਾਪਿਤ ਕਰੇਗਾ

Posted On: 15 OCT 2024 6:11PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ. ਐੱਲ.ਮੁਰੂਗਨ ਨੇ ਮੰਤਰਾਲੇ ਨੂੰ ਨਿਰਦੇਸ਼ ਦਿੱਤਾ ਹੈ ਕਿ ਮੰਤਰਾਲੇ ਦੇ ਸਾਰੇ ਕਰਮਚਾਰੀਆਂ ਦੀ ਔਨਲਾਈਨ ਲਰਨਿੰਗ ਦੀ ਸੁਵਿਧਾ ਲਈ ਆਈ-ਗੌਟ(iGOT) ਲੈਬ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ। ਮੰਤਰਾਲੇ ਦੇ ਸਲਾਨਾ ਸਮਰੱਥਾ ਨਿਰਮਾਣ ਕੈਲੰਡਰ ਅਤੇ ਆਈ ਗੌਟ (iGOT) ਪੋਰਟਲ ‘ਤੇ ਕਰਮਚਾਰੀਆਂ ਦੀ ਔਨ ਬੋਰਡਿੰਗ ਸਥਿਤੀ ਦੀ ਵਿਆਪਕ ਸਮੀਖਿਆ ਦੇ ਬਾਅਦ, ਇਹ ਪਹਿਲ ਕੀਤੀ ਗਈ ਹੈ।

ਸੂਚਨਾ ਅਤੇ ਪ੍ਰਸਾਰਣ ਸਕੱਤਰ ਸ਼੍ਰੀ ਸੰਜੈ ਜਾਜੂ ਅਤੇ ਹੋਰ ਸੀਨੀਅਰ ਅਧਿਕਾਰਿਆਂ ਦੇ ਨਾਲ ਸਮੀਖਿਆ ਮੀਟਿੰਗ ਦੌਰਾਨ, ਡਾ. ਮੁਰੂਗਨ ਨੇ ਨਿਰਦੇਸ਼ ਦਿੱਤਾ ਕਿ ਮੰਤਰਾਲੇ ਦੇ ਸਾਰੇ ਕਰਮਚਾਰੀਆਂ ਨੂੰ 19 ਅਕਤੂਬਰ ਤੱਕ ਆਈ-ਗੌਟ (iGOT) ਪੋਰਟਲ ‘ਤੇ ਸ਼ਾਮਲ ਕਰ ਲਿਆ ਜਾਣਾ ਚਾਹੀਦਾ ਹੈ। ਮੰਤਰਾਲੇ ਨੇ ਆਪਣੇ ਕਰਮਚਾਰੀਆਂ ਦੇ ਪੇਸ਼ੇਵਰ ਕੌਸ਼ਲ ਨੂੰ ਵਧਾਉਣ ਲਈ ਬਜਟ ਪ੍ਰਬੰਧਨ, ਲੈਂਗਿਕ ਸੰਵੇਦਨਸ਼ੀਲਤਾ,ਅਗਵਾਈ ਅਤੇ ਟੀਮ ਨਿਰਮਾਣ ਸਮੇਤ 16 ਕੋਰਸਾਂ ਦੀ ਚੋਣ ਦੀ ਸਿਫਾਰਿਸ਼ ਕੀਤੀ ਹੈ।

ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨ ਲਈ, ਮੰਤਰਾਲੇ ਨੇ ਹਰੇਕ ਤਿਮਾਹੀ ਵਿੱਚ ਸਭ ਤੋਂ ਅਧਿਕ ਕੋਰਸ ਪੂਰਾ ਕਰਨ ਵਾਲੇ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਦਾ ਵੀ ਫ਼ੈਸਲਾ ਲਿਆ ਹੈ। ਇਸ ਦੇ ਇਲਾਵਾ, ਮੰਤਰਾਲੇ ਦੀ ਟ੍ਰੇਨਿੰਗ ਸਕੀਮ ਅਤੇ ਵਿਭਾਗੀ ਰਣਨੀਤੀਆਂ ਨੂੰ ਸਾਰੀਆਂ ਮੀਡੀਆ ਯੂਨਿਟਾਂ ਵਿੱਚ ਪ੍ਰਭਾਵੀ ਢੰਗ ਨਾਲ ਸੰਚਾਰ ਕਰਨ ਲਈ ਇੱਕ ਵਰਕਸ਼ਾਪ ਆਯੋਜਿਤ ਕਰਨ ਦੀ ਵੀ ਯੋਜਨਾ ਤਿਆਰ ਕੀਤੀ ਗਈ ਹੈ।

ਮੰਤਰੀ ਨੇ ਮੰਤਰਾਲੇ  ਦੁਆਰਾ ਸ਼ਿਕਾਇਤਾਂ ਅਤੇ ਆਰਟੀਆਈ ਅਰਜ਼ੀਆਂ ਦੇ ਨਿਪਟਾਰੇ ਦੀ ਵੀ ਸਮੀਖਿਆ ਕੀਤੀ ਅਤੇ ਪਾਰਦਰਸ਼ਿਤਾ ਅਤੇ ਜਵਾਬਦੇਹੀ ਸੁਨਿਸ਼ਚਿਤ ਕਰਨ ਲਈ ਸਾਰੇ ਮਾਮਲਿਆਂ ਦੇ ਸਮੇਂ  ‘ਤੇ ਸਮਾਧਾਨ ਦੇ ਮਹੱਤਵ ‘ਤੇ ਜ਼ੋਰ ਦਿੱਤਾ।

2.jpg

****

ਧਰਮੇਂਦਰ ਤਿਵਾਰੀ/ਸ਼ਿਤਿਜ ਸਿੰਘਾ



(Release ID: 2065381) Visitor Counter : 5