ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 17 ਅਕਤੂਬਰ ਨੂੰ ਇੰਟਰਨੈਸ਼ਨਲ ਅਭਿਧੰਮਾ ਦਿਵਸ (International Abhidhamma Divas) ਅਤੇ ਪਾਲੀ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਪ੍ਰਦਾਨ ਕਰਨ ਦੇ ਸਮਾਰੋਹ ਵਿੱਚ ਹਿੱਸਾ ਲੈਣਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 17 ਅਕਤੂਬਰ ਨੂੰ ਸਵੇਰੇ ਕਰੀਬ 10 ਵਜੇ ਨਵੀਂ ਦਿੱਲੀ ਸਥਿਤ ਵਿਗਿਆਨ ਭਵਨ ਵਿਖੇ ਆਯੋਜਿਤ ਇੰਟਰਨੈਸ਼ਨਲ ਅਭਿਧੰਮਾ ਦਿਵਸ ਅਤੇ ਪਾਲੀ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਪ੍ਰਦਾਨ ਕਰਨ ਦੇ ਸਮਾਰੋਹ ਵਿੱਚ ਹਿੱਸਾ ਲੈਣਗੇ। ਇਸ ਅਵਸਰ ‘ਤੇ ਉਹ ਇਕੱਠ ਨੂੰ ਸੰਬੋਧਨ ਭੀ ਕਰਨਗੇ।

Posted On: 15 OCT 2024 9:13PM by PIB Chandigarh

ਅਭਿਧੰਮਾ ਦਿਵਸ, ਅਭਿਧੰਮਾ ਦੀ ਸਿੱਖਿਆ ਦੇਣ ਦੇ ਬਾਅਦ ਭਗਵਾਨ ਬੁੱਧ ਦੇ ਦਿਵਯ ਲੋਕ ਤੋਂ ਅਵਤਰਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਹਾਲ ਹੀ ਵਿਚ ਚਾਰ ਹੋਰ ਭਾਸ਼ਾਵਾਂ ਦੇ ਨਾਲ ਪਾਲੀ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਮਿਲਣ ਨਾਲ ਇਸ ਵਰ੍ਹੇ ਦੇ ਅਭਿਧੰਮਾ ਦਿਵਸ ਸਮਾਰੋਹ ਦਾ ਮਹੱਤਵ ਵਧ ਗਿਆ ਹੈ ਕਿਉਂਕਿ ਅਭਿਧੰਮਾ ਨਾਲ ਸਬੰਧਿਤ ਭਗਵਾਨ ਬੁੱਧ ਦੇ ਉਪਦੇਸ਼ ਮੂਲ ਰੂਪ ਨਾਲ ਪਾਲੀ ਭਾਸ਼ਾ ਵਿੱਚ ਉਪਲਬਧ ਹਨ।

 ਭਾਰਤ ਸਰਕਾਰ ਅਤੇ ਇੰਟਰਨੈਸ਼ਨਲ ਬੌਧਿਸਟ ਕਨਫੈਡਰੇਸ਼ਨ ਦੁਆਰਾ ਆਯੋਜਿਤ ਇੰਟਰਨੈਸ਼ਨਲ ਅਭਿਧੰਮਾ ਦਿਵਸ ਸਮਾਰੋਹ ਵਿੱਚ 14 ਦੇਸ਼ਾਂ ਦੇ  ਅਕਾਦਮਿਕ ਅਤੇ ਭਿਕਸ਼ੂਆਂ ਅਤੇ ਦੇਸ਼ ਭਰ ਦੀਆਂ ਵਿਭਿੰਨ ਯੂਨੀਵਰਸਿਟੀਆਂ ਤੋਂ ਬੜੀ ਸੰਖਿਆ ਵਿੱਚ ਬੁੱਧ ਧੰਮਾ ਦੇ ਯੁਵਾ ਮਾਹਿਰ ਹਿੱਸਾ ਲੈਣਗੇ।

*********

 

ਐੱਮਜੇਪੀਐੱਸ



(Release ID: 2065374) Visitor Counter : 4