ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਡਿਜੀਟਲ ਪਰਿਵਰਤਨ ਨੂੰ ਅੱਗੇ ਵਧਾਉਣ ‘ਤੇ ਆਸੀਆਨ-ਭਾਰਤ ਸੰਯੁਕਤ ਬਿਆਨ

Posted On: 10 OCT 2024 5:42PM by PIB Chandigarh

 

ਦੱਖਣ ਪੂਰਬ ਏਸ਼ਿਆਈ ਰਾਸ਼ਟਰਾਂ ਦੇ ਸੰਗਠਨ (ਆਸੀਆਨ) ਦੇ ਮੈਂਬਰ ਦੇਸ਼ ਅਤੇ ਭਾਰਤ 10 ਅਕਤੂਬਰ, 2024 ਨੂੰ ਵਿਯਨਤਿਯਾਨੇ, ਲਾਓ ਪੀਡੀਆਰ ਵਿੱਚ 21ਵੇਂ ਆਸੀਆਨ-ਭਾਰਤ ਸਮਿਟ ਦੇ ਅਵਸਰ ‘ਤੇ-

ਅਸੀਂ ਆਸੀਆਨ-ਭਾਰਤ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਹੁਲਾਰਾ ਦੇਣ ਦੇ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਾਂ। ਜੋ ਮੌਲਿਕ ਸਿਧਾਂਤਾਂ, ਸਾਂਝਾ ਕਦਰਾਂ-ਕੀਮਤਾ ਅਤੇ ਮਿਆਰਾਂ ਦੁਆਰਾ ਨਿਰਦੇਸ਼ਿਤ ਹੈ। ਇਨ੍ਹਾਂ ਨੂੰ 1992 ਵਿੱਚ ਆਪਣੀ ਸਥਾਪਨਾ ਦੇ ਬਾਅਦ ਤੋਂ ਆਸੀਆਨ-ਭਾਰਤ ਵਾਰਤਾ ਸਬੰਧਾਂ ਨੂੰ ਅੱਗੇ ਵਧਾਇਆ ਹੈ। ਇਨ੍ਹਾਂ ਵਿੱਚ ਆਸੀਆਨ-ਭਾਰਤ ਸਮਾਰਕ ਸਮਿਟ (2012) ਦੇ ਵਿਜ਼ਨ ਸਟੇਟਮੈਂਟ, ਆਸੀਆਨ-ਭਾਰਤ ਵਾਰਤਾ ਸਬੰਧਾਂ ਦੀ 25ਵੀਂ ਵਰ੍ਹੇਗੰਢ ਦੇ ਅਵਸਰ ‘ਤੇ ਆਸੀਆਨ-ਭਾਰਤ ਸਮਾਰਕ ਸਮਿਟ ਦਾ ਦਿੱਲੀ ਐਲਾਨ (2018), ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਸਮ੍ਰਿੱਧੀ ਦੇ ਲਈ ਇੰਡੋ-ਪੈਸੀਫਿਕ ‘ਤੇ ਆਸੀਆਨ ਦ੍ਰਿਸ਼ਟੀਕੋਣ ‘ਤੇ ਸਹਿਯੋਗ ‘ਤੇ ਆਸੀਆਨ-ਭਾਰਤ ਸੰਯੁਕਤ ਬਿਆਨ (2021), ਆਸੀਆਨ-ਭਾਰਤ ਵਿਆਪਕ ਰਣਨੀਤਕ ਸਾਂਝੇਦਾਰੀ ‘ਤੇ ਸੰਯੁਕਤ ਬਿਆਨ (2022), ਸਮੁੰਦਰੀ ਸਹਿਯੋਗ ‘ਤੇ ਆਸੀਆਨ-ਭਾਰਤ ਸੰਯੁਕਤ ਬਿਆਨ (2023) ਅਤੇ ਸੰਕਟਾਂ ਦੇ ਜਵਾਬ ਵਿੱਚ ਖੁਰਾਕ ਸੁਰੱਖਿਆ ਅਤੇ ਪੋਸ਼ਣ ਨੂੰ ਮਜ਼ਬੂਤ ਕਰਨ ‘ਤੇ ਆਸੀਆਨ-ਭਾਰਤ ਸੰਯੁਕਤ ਨੇਤਾਵਾਂ ਦਾ ਬਿਆਨ (2023) ਸ਼ਾਮਲ ਹਨ।

ਡਿਜੀਟਲ ਪਰਿਵਰਤਨ ਨੂੰ ਵਧਾਉਣ ਅਤੇ ਜਨਤਕ ਸੇਵਾ ਵੰਡ ਵਿੱਚ ਸਮਾਵੇਸ਼ਿਤਾ, ਕੁਸ਼ਲਤਾ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣ ਵਿੱਚ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਡੀਪੀਆਈ ਦੀ ਮਹੱਤਵਪੂਰਨ ਭੂਮਿਕਾ ਨੂੰ ਮਾਣਤਾ ਦੇਣਾ; ਵਿਭਿੰਨ ਘਰੇਲੂ ਅਤੇ ਅੰਤਰਰਾਸ਼ਟਰੀ ਸੰਦਰਭਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਭੁਗੋਲਿਕ ਖੇਤਰਾਂ ਵਿੱਚ ਵਿਅਕਤੀਆਂ, ਭਾਈਚਾਰਿਆਂ, ਉਦਯੋਗਾਂ, ਸੰਗਠਨਾਂ ਅਤੇ ਦੇਸ਼ਾਂ ਨੂੰ ਜੋੜਣਾ;

ਇਹ ਮਾਣਤਾ ਦੇਣਾ ਕਿ ਟੈਕਨੋਲੋਜੀ ਖੇਤਰ ਵਿੱਚ ਵਰਤਮਾਨ ਡਿਜੀਟਲ ਵਿਭਾਜਨ ਨੂੰ ਪੱਟਣ ਦੇ ਲਈ ਤੇਜ਼ੀ ਨਾਲ ਪਰਿਵਰਤਨ ਨੂੰ ਸਮਰੱਥ ਕਰ ਸਕਦੀ ਹੈ ਅਤੇ ਖੇਤਰ ਦੇ ਆਰਥਿਕ ਏਕੀਕਰਣ ਨੂੰ ਹੁਲਾਰਾ ਦਿੰਦੇ ਹੋਏ ਸਮਾਵੇਸ਼ੀ ਅਤੇ ਟਿਕਾਊ ਵਿਕਾਸ ਦੇ ਲਈ ਪ੍ਰਗਤੀ ਨੂੰ ਗਤੀ ਦੇ ਸਕਦੀ ਹੈ;

ਆਸੀਆਨ ਡਿਜੀਟਲ ਮਾਸਟਰਪਲਾਨ 2025 ਦੇ ਲਾਗੂਕਰਨ ਵਿੱਚ ਭਾਰਤ ਦੁਆਰਾ ਕੀਤੇ ਗਏ ਯੋਗਦਾਨ ਦੀ ਸਰਾਹਨਾ ਕਰਨਾ ਅਤੇ ਗਿਆਨ ਸਾਂਝੇਦਾਰੀ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਅਤੇ ਕੰਬੋਡੀਆ, ਲਾਓਸ, ਮਿਆਂਮਾਰ ਅਤੇ ਵਿਅਤਨਾਮ ਦੇਸ਼ਾਂ ਵਿੱਚ ਸੌਫਟਵੇਅਰ ਵਿਕਾਸ ਅਤੇ ਟ੍ਰੇਨਿੰਗ ਵਿੱਚ ਉਤਕ੍ਰਿਸ਼ਟਤਾ ਕੇਂਦਰਾਂ ਦੀ ਸਥਾਪਨਾ ਸਹਿਤ ਆਸੀਆਨ-ਭਾਰਤ ਡਿਜੀਟਲ ਕਾਰਜ ਯੋਜਨਾਵਾਂ ਵਿੱਚ ਸਹਿਯੋਗ ਗਤੀਵਿਧੀਆਂ ਦੀਆਂ ਜ਼ਿਕਰਯੋਗ ਉਪਲਬਧੀਆਂ ਦੀ ਸਰਾਹਨਾ ਕਰਨਾ;

ਸਫਲ ਡੀਪੀਆਈ ਪਹਿਲਾਂ ਨੂੰ ਵਿਕਸਿਤ ਕਰਨ ਅਤੇ ਲਾਗੂ ਕਰਨ ਵਿੱਚ ਭਾਰਤ ਦੀ ਅਗਵਾਈ ਅਤੇ ਮਹੱਤਵਪੂਰਨ ਪ੍ਰਗਤੀ ਨੂੰ ਮਾਣਤਾ ਦੇਣਾ, ਜਿਸ ਦੇ ਨਤੀਜੇ ਸਦਕਾ ਲੋੜੀਂਦਾ ਸਮਾਜਿਕ ਅਤੇ ਆਰਥਿਕ ਲਾਭ ਹੋਏ ਹਨ;

ਆਸੀਆਨ ਡਿਜੀਟਲ ਮਾਸਟਰਪਲਾਨ 2026-2030 (ਏਡੀਐੱਮ 2030) ਦੇ ਵਿਕਾਸ ਨੂੰ ਸਵੀਕਾਰ ਕਰਦੇ ਹੋਏ, ਏਡੀਐੱਮ 2025 ਦੀਆਂ ਉਪਲਬਧੀਆਂ ਹਾਸਲ ਕਰਨਾ। ਇਸ ਦਾ ਉਦੇਸ਼ ਆਸੀਆਨ ਵਿੱਚ ਡਿਜੀਟਲ ਪਰਿਵਰਤਨ ਨੂੰ ਤੇਜ਼ ਕਰਨਾ, 2030 ਤੱਕ ਡਿਜੀਟਲ ਐਡਵਾਂਸਮੈਂਟ ਦੇ ਅਗਲੇ ਫੇਜ਼ ਵਿੱਚ ਨਿਰਵਿਘਨ ਪਰਿਵਰਤਨ ਨੂੰ ਸੁਗਮ ਬਣਾਉਣਾ ਹੈ। ਇਹ ਆਸੀਆਨ ਭਾਈਚਾਰਾ ਵਿਜ਼ਨ 2045 ਦੇ ਸਾਂਝਾ ਲਕਸ਼ਾਂ ਦੇ ਅਨੁਰੂਪ ਹੈ।

ਆਸੀਆਨ ਦੇਸ਼ਾਂ ਵਿੱਚ ਡਿਜੀਟਲ ਪਰਿਵਰਤਨ ਵਿੱਚ ਸਹਿਯੋਗ ਕਰਦੇ ਹੋਏ ਡਿਜੀਟਲ ਭਵਿੱਖ ਦੇ ਲਈ ਆਸੀਆਨ-ਭਾਰਤ ਫੰਡ ਦੀ ਸਥਾਪਨਾ ਦੇ ਲਈ ਭਾਰਤ ਦੀ ਸਰਾਹਨਾ ਕਰਦੇ ਹੋਏ;

ਇਨ੍ਹਾਂ ਦੇ ਨਿਮਨਲਿਖਿਤ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਐਲਾਨ ਕਰਦੇ ਹਾਂ:

1.    ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ

1.1         ਅਸੀਂ ਆਸੀਆਨ ਮੈਂਬਰ ਦੇਸ਼ਾਂ ਅਤੇ ਭਾਰਤ ਦੀ ਆਪਸੀ ਸਹਿਮਤੀ ਨਾਲ ਖੇਤਰ ਭਰ ਵਿੱਚ ਡੀਪੀਆਈ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਵਿਭਿੰਨ ਪ੍ਰਕਾਰ ਦੇ ਪਲੈਟਫਾਰਮਾਂ ਦਾ ਉਪਯੋਗ ਕਰਕੇ ਡੀਪੀਆਈ ਦੇ ਵਿਕਾਸ, ਲਾਗੂਕਰਨ ਅਤੇ ਸ਼ਾਸਨ ਵਿੱਚ ਗਿਆਨ, ਅਨੁਭਵ ਅਤੇ ਸਰਵੋਤਮ ਪ੍ਰਥਾਵਾਂ ਨੂੰ ਸਾਂਝਾ ਕਰਨ ਦੇ ਲਈ ਸਹਿਯੋਗ ਦੇ ਅਵਸਰਾਂ ਨੂੰ ਸਵੀਕਾਰ ਕਰਦੇ ਹਾਂ;

1.2        ਅਸੀਂ ਖੇਤਰੀ ਵਿਕਾਸ ਅਤੇ ਏਕੀਕਰਣ ਦੇ ਲਈ ਡੀਪੀਆਈ ਦਾ ਲਾਭ ਉਠਾਉਣ ਵਾਲੀਆਂ ਸੰਯੁਕਤ ਪਹਿਲਕਦਮੀਆਂ ਅਤੇ ਪ੍ਰੋਜੈਕਟਾਂ ਦੇ ਲਈ ਸੰਭਾਵਿਤ ਅਵਸਰਾਂ ਦੀ ਪਹਿਚਾਣ ਕਰਦੇ ਹਾਂ;

1.3        ਅਸੀਂ ਸਿੱਖਿਆ, ਸਿਹਤ ਸੇਵਾ, ਖੇਤੀਬਾੜੀ ਅਤੇ ਜਲਵਾਯੂ ਕਾਰਵਾਈ ਜਿਹੀਆਂ ਵਿਵਿਧ ਚੁਣੌਤੀਆਂ ਦਾ ਸਮਾਧਾਨ ਕਰਨ ਵਿੱਚ ਵਿਭਿੰਨ ਖੇਤਰਾਂ ਵਿੱਚ ਡੀਪੀਆਈ ਦਾ ਲਾਭ ਉਠਾਉਣ ਦੇ ਲਈ ਸਹਿਯੋਗ ਦੀ ਸੰਭਾਵਨਾ ਤਲਾਸ਼ਾਗੇ।

2.   ਵਿੱਤੀ ਟੈਕਨੋਲੋਜੀ

2.1        ਅਸੀਂ ਮੰਨਦੇ ਹਾਂ ਕਿ ਵਿੱਤੀ ਟੈਕਨੋਲੋਜੀ (ਫਿਨਟੈੱਕ) ਅਤੇ ਇਨੋਵੇਟਿਵ ਦੁਵੱਲੀ ਆਰਥਿਕ ਸਾਂਝੇਦਾਰੀ ਦੇ ਲਈ ਮਹੱਤਵਪੂਰਨ ਚਾਲਕ ਹਨ:

2.2       ਸਾਡਾ ਲਕਸ਼ ਹੈ:

ਓ. ਭਾਰਤ ਅਤੇ ਆਸੀਆਨ ਵਿੱਚ ਉਪਲਬਧ ਡਿਜੀਟਲ ਸੇਵਾ ਵੰਡ ਨੂੰ ਸਮਰੱਥ ਕਰਨ ਵਾਲੇ ਅਭਿਨਵ ਡਿਜੀਟਲ ਸਮਾਧਾਨਾਂ ਦੇ ਮਾਧਿਅਮ ਨਾਲ ਆਸੀਆਨ ਅਤੇ ਭਾਰਤ ਵਿੱਚ ਭੁਗਤਾਨ ਪ੍ਰਣਾਲੀਆਂ ਦਰਮਿਆਨ ਸੀਮਾ ਪਾਰ ਸਬੰਧਾਂ ਦੇ ਸੰਭਾਵਿਤ ਸਹਿਯੋਗ ਦੀ ਸੰਭਾਵਨਾ ਤਲਾਸ਼ਣਾ।

ਅ. ਫਿਨਟੈੱਕ ਇਨੋਵੇਸ਼ਨਸ ਦੇ ਲਈ ਰਾਸ਼ਟਰੀ ਏਜੰਸੀਆਂ ਦਰਮਿਆਨ ਸਾਂਝੇਦਾਰੀ ਦੀ ਸੰਭਾਵਨਾ ਤਲਾਸ਼ਣਾ ਅਤੇ ਡਿਜੀਟਲ ਵਿੱਤੀ ਸਮਾਧਾਨਾਂ ਸਹਿਤ ਡਿਜੀਟਲ ਸਮਾਧਾਨਾਂ ਦਾ ਸਮਰਥਨ ਕਰਨਾ।

3. ਸਾਇਬਰ ਸੁਰੱਖਿਆ

3.1 ਅਸੀਂ ਮੰਨਦੇ ਹਾਂ ਕਿ ਸਾਇਬਰ ਸੁਰੱਖਿਆ ਵਿੱਚ ਸਹਿਯੋਗ ਸਾਡੀ ਵਿਆਪਕ ਰਣਨੀਤਕ ਸਾਂਝੇਦਾਰੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ।

3.2 ਅਸੀਂ ਆਸੀਆਨ ਭਾਰਤ ਟ੍ਰੈਕ 1 ਸਾਇਬਰ ਨੀਤੀ ਵਾਰਤਾ ਦੀ ਸਥਾਪਨਾ ਦਾ ਸੁਆਗਤ ਕਰਦੇ ਹਾਂ ਅਤੇ ਇਸ ਵਰ੍ਹੇ ਅਕਤੂਬਰ ਵਿੱਚ ਇਸ ਦੀ ਪਹਿਲੀ ਮੀਟਿੰਗ ਦੀ ਉਡੀਕ ਕਰ ਰਹੇ ਹਾਂ;

3.3 ਅਸੀਂ ਡਿਜੀਟਲ ਅਰਥਵਿਵਸਥਾ ਦਾ ਸਮਰਥਨ ਕਰਨ ਦੇ ਲਈ ਆਪਣੇ ਸਾਇਬਰ ਸੁਰੱਖਿਆ ਸਹਿਯੋਗ ਦਾ ਵਿਸਤਾਰ ਕਰਨ ਦਾ ਇਰਾਦਾ ਰੱਖਦੇ ਹਾਂ। ਜਿਵੇਂ-ਜਿਵੇਂ ਅਸੀਂ ਹੌਲੀ-ਹੌਲੀ ਵਧਦੀ ਡਿਜੀਟਲ ਅਰਥਵਿਵਸਥਾਵਾਂ ਦੇ ਵੱਲ ਵਧ ਰਹੇ ਹਾਂ, ਅਸੀਂ ਡਿਜੀਟਲ ਬੁਨਿਆਡੀ ਢਾਂਚੇ ਅਤੇ ਸੇਵਾਵਾਂ ਦੀ ਸੁਰੱਖਿਆ ਅਤੇ ਲਚੀਲਾਪਨ ਸੁਨਿਸ਼ਚਿਤ ਕਰਨ ਦਾ ਯਤਨ ਕਰਨਗੇ;

4. ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ)

4.1 ਅਸੀਂ ਏਆਈ ਟੈਕਨੋਲੋਜੀਆਂ ਅਤੇ ਅਨੁਪ੍ਰਯੋਗਾਂ ਦਾ ਪ੍ਰਭਾਵੀ ਅਤੇ ਜ਼ਿੰਮੇਦਾਰੀ ਨਾਲ ਲਾਭ ਉਠਾਉਣ ਦੇ ਲਈ ਜ਼ਰੂਰੀ ਗਿਆਨ, ਕੌਸ਼ਲ, ਬੁਨਿਆਦੀ ਢਾਂਚੇ, ਜੋਖਿਮ ਪ੍ਰਬੰਧਨ ਢਾਂਚੇ ਅਤੇ ਨੀਤੀਆਂ ਦੇ ਵਿਕਾਸ ਵਿੱਚ ਸਹਿਯੋਗ ਦਾ ਸਮਰਥਨ ਕਰਦੇ ਹਾਂ ਤਾਕਿ ਏਆਈ ਐਡਵਾਂਸਮੈਂਟ ਦੀ ਸਮਰੱਥਾ ਦਾ ਦੋਹਨ ਕੀਤਾ ਜਾ ਸਕੇ।

4.2 ਅਸੀਂ ਮੰਨਦੇ ਹਾਂ ਕਿ ਕੰਪਿਊਟਿੰਗ, ਡੇਟਾ-ਸੈੱਟ ਅਤੇ ਅਧਾਰਬੂਤ ਮਾਡਲ ਸਹਿਤ ਏਆਈ ਟੈਕਨੋਲੋਜੀਆਂ ਤੱਕ ਪਹੁੰਚ ਏਆਈ ਦੇ ਮਾਧਿਅਮ ਨਾਲ ਟਿਕਾਊ ਵਿਕਾਸ ਪ੍ਰਾਪਤ ਕਰਨ ਦੀ ਕੁੰਜੀ ਹੈ। ਇਸ ਲਈ ਅਸੀਂ ਸਬੰਧਿਤ ਰਾਸ਼ਟਰੀ ਕਾਨੂੰਨਾਂ, ਨਿਯਮਾਂ ਅਤੇ ਵਿਨਿਯਮਾਂ ਦੇ ਅਨੁਸਾਰ ਸਮਾਜਿਕ ਭਲਾਈ ਦੇ ਲਈ ਏਆਈ ਸੰਸਾਧਨਾਂ ਦੇ ਲੋਕਤੰਤਰੀਕਰਣ ਦੇ ਲਈ ਸਹਿਯੋਗ ਕਰਨਗੇ।

4.3 ਅਸੀਂ ਮੰਨਦੇ ਹਾਂ ਕਿ ਏਆਈ ਨੌਕਰੀ ਦਾ ਲੈਂਡਸਕੇਪ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਕਾਰਜਬਲ ਨੂੰ ਅਪਸਕੀਲਿੰਗ ਅਤੇ ਰੀਸਕੀਲਿੰਗ ਦੀ ਜ਼ਰੂਰਤ ਹੈ। ਅਸੀਂ ਏਆਈ ਸਿੱਖਿਆ ਪਹਿਲਾਂ ‘ਤੇ ਸਮਰੱਥਾ ਨਿਰਮਾਣ ਵਿੱਚ ਸਹਿਯੋਗ ਦਾ ਸਮਰਥਨ ਕਰਦੇ ਹਾਂ, ਏਆਈ-ਕੇਂਦ੍ਰਿਤ ਵਪਾਰਕ ਟ੍ਰੇਨਿੰਗ ਪ੍ਰੋਗਰਾਮ ਵਿਕਸਿਤ ਕਰਦੇ ਹਾਂ, ਅਤੇ ਭਵਿੱਖ ਦੇ ਨੌਕਰੀ ਬਜ਼ਾਰ ਦੇ ਲਈ ਕਾਰਜਬਲ ਨੂੰ ਤਿਆਰ ਕਰਨ ਦੇ ਲਈ ਗਿਆਨ ਦੇ ਅਦਾਨ-ਪ੍ਰਦਾਨ ਦੇ ਲਈ ਮੰਚ ਬਣਾਉਂਦੇ ਹਾਂ।

4.4 ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਸਿਸਟਮ ਵਿੱਚ ਭਰੋਸੇਯੋਗਤਾ ਨੂੰ ਹੁਲਾਰਾ ਦੇਣ ਦੇ ਲਈ ਨਿਰਪੱਖਤਾ, ਮਜ਼ਬੂਤੀ, ਨਿਆਂਸੰਗਤ ਪਹੁੰਚ ਅਤੇ ਜ਼ਿੰਮੇਦਾਰ ਏਆਈ ਦੇ ਹੋਰ ਆਪਸੀ ਸਹਿਮਤ ਸਿਧਾਂਤਾਂ ਦੀ ਉਪਲਬਧੀ ਦਾ ਸਮਰਥਨ ਅਤੇ ਆਕਲਨ ਕਰਨ ਦੇ ਲਈ ਸ਼ਾਸਨ, ਮਿਆਰਾਂ ਅਤੇ ਉਪਕਰਣਾਂ ‘ਤੇ ਸਟਡੀ ਵਿਕਸਿਤ ਕਰਨ ਦੇ ਲਈ ਸਹਿਯੋਗ ਦਾ ਸੁਆਗਤ ਕਰਦੇ ਹਾਂ।

5. ਸਮਰੱਥਾ ਨਿਰਮਾਣ ਅਤੇ ਗਿਆਨ ਸਾਂਝਾ ਕਰਨਾ

5.1 ਅਸੀਂ ਡਿਜੀਟਲ ਪਰਿਵਰਤਨ ਨੂੰ ਸੁਵਿਧਾਜਨਕ ਬਣਾਉਣ ਦੇ ਉਦੇਸ਼ ਨਾਲ ਪ੍ਰਾਸੰਗਿਕ ਵਿਸ਼ਿਆਂ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਨਿਯਮਿਤ ਅਦਾਨ-ਪ੍ਰਦਾਨ, ਵਰਕਸ਼ਾਪਾਂ, ਸੈਮੀਨਾਰਾਂ, ਟ੍ਰੇਨਿੰਗ ਪ੍ਰੋਗਰਾਮਾਂ ਅਤੇ ਹੋਰ ਸਮਰੱਥਾ ਨਿਰਮਾਣ ਅਭਿਆਸਾਂ ਦੇ ਲਈ ਆਸੀਆਨ ਭਾਰਤ ਡਿਜੀਟਲ ਮੰਤਰੀਆਂ ਦੀ ਮੀਟਿੰਗ ਸਹਿਤ ਮੌਜੂਦਾ ਢਾਂਚੇ ਦਾ ਉਪਯੋਗ ਕਰਨਗੇ;

5.2 ਅਸੀਂ ਆਪਸੀ ਅਧਿਐਨ ਅਤੇ ਸਾਡੀਆਂ ਜ਼ਰੂਰਤਾਂ ਦੇ ਅਨੁਕੂਲਨ ਦੇ ਲਈ ਡੀਪੀਆਈ ਸਹਿਤ ਸਾਡੇ ਸਬੰਧਿਤ ਡਿਜੀਟਲ ਸੰਸਾਧਨਾਂ ਬਾਰੇ ਗਿਆਨ ਸਾਂਝਾ ਕਰਨ ਦਾ ਸਮਰਥਨ ਕਰਦੇ ਹਾਂ।

6. ਟਿਕਾਊ ਵਿੱਤਪੋਸ਼ਣ ਅਤੇ ਨਿਵੇਸ਼

6.1 ਜਦਕਿ ਸ਼ੁਰੂਆਤ ਵਿੱਚ ਗਤੀਵਿਧੀਆਂ ਨੂੰ ਇਸ ਵਰ੍ਹੇ ਸ਼ੁਰੂ ਕੀਤੇ ਜਾ ਰਹੇ ਡਿਜੀਟਲ ਭਵਿੱਖ ਦੇ ਲਈ ਆਸੀਆਨ ਭਾਰਤ ਫੰਡ ਦੇ ਤਹਿਤ ਵਿੱਤਪੋਸ਼ਿਤ ਕੀਤਾ ਜਾਵੇਗਾ, ਅਸੀਂ ਜਨਤਕ-ਨਿਜੀ ਭਾਗੀਦਾਰੀ, ਅੰਤਰਰਾਸ਼ਟਰੀ ਵਿੱਤਪੋਸ਼ਣ ਅਤੇ ਅਭਿਨਵ ਵਿੱਤਪੋਸ਼ਣ ਮਾਡਲ ਦੇ ਮਾਧਿਅਮ ਨਾਲ ਡਿਜੀਟਲ ਪਹਿਲਾਂ ਦੇ ਵਿੱਤਪੋਸ਼ਣ ਦੇ ਲਈ ਮਕੈਨਿਜ਼ਮ ਦਾ ਪਤਾ ਲਗਾਉਣਗੇ।

7. ਲਾਗੂਕਰਨ ਤੰਤਰ

7.1 ਡਿਜੀਟਲ ਪਰਿਵਰਤਨ ਨੂੰ ਵਧਾਉਣ ਦੇ ਲਈ ਆਸੀਆਨ ਅਤੇ ਭਾਰਤ ਦੇ ਦਰਮਿਆਨ ਸਹਿਯੋਗ ਸੁਨਿਸ਼ਚਿਤ ਕਰਨ ਦੇ ਲਈ, ਆਸੀਆਨ-ਭਾਰਤ ਦੇ ਸਬੰਧਿਤ ਬੌਡੀਜ਼ ਨੂੰ ਇਸ ਸੰਯੁਕਤ ਬਿਆਨ ਦਾ ਅਨੁਸਰਣ ਕਰਨ ਅਤੇ ਉਸ ਨੂੰ ਲਾਗੂ ਕਰਨ ਦਾ ਕਾਰਜ ਸੌਂਪੇ।

***


ਐੱਮਜੇਪੀਐੱਸ/ਐੱਸਆਰ/ਐੱਸਕੇਐੱਸ



(Release ID: 2064176) Visitor Counter : 9