ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇੰਡੀਅਨ ਇੰਸਟੀਟਿਊਟ ਆਫ ਸਕਿੱਲਸ (ਆਈਆਈਐੱਸ) ਮੁੰਬਈ ਦਾ ਉਦਘਾਟਨ ਕੀਤਾ:
ਉਦਯੋਗ 4.0 ਕੌਸ਼ਲ ਵਿੱਚ ਪ੍ਰਤੀ ਵਰ੍ਹੇ 5000 ਵਿਦਿਆਰਥੀਆਂ ਨੂੰ ਟ੍ਰੇਨਡ ਕਰੇਗਾ ਆਈਆਈਐੱਸ
Posted On:
09 OCT 2024 7:13PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਦੇ ਜ਼ਰੀਏ ਮਹਾਰਾਸ਼ਟਰ ਵਿੱਚ 7600 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਰਾਸ਼ਟਰੀ ਅਤੇ ਗਲਬੋਲ ਅਵਸਰਾਂ ਲਈ ਭਾਰਤੀ ਨੌਜਵਾਨਾਂ ਦੀ ਰੋਜ਼ਗਾਰ ਸਮਰੱਥਾ ਵਧਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਦੇ ਰੂਪ ਵਿੱਚ, ਪ੍ਰਧਾਨ ਮੰਤਰੀ ਨੇ ਅੱਜ ਮੁੰਬਈ ਵਿੱਚ ਇੰਡੀਅਨ ਇੰਸਟੀਟਿਊਟ ਆਫ ਸਕਿੱਲਸ (ਆਈਆਈਐੱਸ) ਦਾ ਵੀ ਉਦਘਾਟਨ ਕੀਤਾ।
ਇਸ ਦਾ ਉਦੇਸ਼ ਫੈਕਟਰੀ ਆਟੋਮੇਸ਼ਨ, ਡਿਜੀਟਲ ਮੈਨੂਫੈਕਚਰਿੰਗ, ਮੈਕਟ੍ਰੋਨੀਕਸ, ਆਰਟੀਫੀਸ਼ੀਅਲ ਇੰਟੈਲੀਜੈਂਸ, ਡੇਟਾ ਐਨਾਲਿਟਿਕਸ ਅਤੇ ਐਡੀਟਿਵ ਮੈਨੂਫੈਕਚਰਿੰਗ ਸਮੇਤ ਕਈ ਟ੍ਰੇਡਾਂ ਵਿੱਚ ਅਤਿਆਧੁਨਿਕ ਤਕਨੀਕ ਅਤੇ ਵਿਵਹਾਰਿਕ ਟ੍ਰੇਨਿੰਗ ਨਾਲ ਲੈਸ ਉਦਯੋਗ 4.0 ਲਈ ਇੱਕ ਇੰਡਸਟ੍ਰੀ-ਰੇਡੀ ਵਰਕਫੋਰਸ ਤਿਆਰ ਕਰਨਾ ਹੈ। ਇਹ ਸਰਵਿਸ ਅਤੇ ਮੈਨੂਫੈਕਚਰਿੰਗ ਦੋਨੋਂ ਸੈਕਟਰਸ ਦੇ ਨਾਲ-ਨਾਲ ਹੋਰ ਉੱਭਰਦੇ ਬਿਜਨਸ ਨੂੰ ਵੀ ਅੱਗੇ ਵਧਾਉਣਗੇ।
ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਮਾਡਲ ਦੇ ਰਾਹੀਂ ਸਥਾਪਿਤ ਇਹ ਸੰਸਥਾਨ ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਮੰਤਰਾਲੇ, ਭਾਰਤ ਸਰਕਾਰ ਅਤੇ ਟਾਟਾ ਆਈਆਈਐੱਸ (ਟਾਟਾ ਟ੍ਰਸਟ ਦੇ ਤਹਿਤ ਇੱਕ ਸੈਕਸ਼ਨ 8 ਕੰਪਨੀ) ਦੇ ਦਰਮਿਆਨ ਇੱਕ ਸਹਿਯੋਗ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਦੁਨੀਆ ਕਿਸੇ ਦੇਸ਼ ‘ਤੇ ਤਦ ਭਰੋਸਾ ਕਰਦੀ ਹੈ, ਜਦੋਂ ਉਸ ਦੇ ਯੁਵਾ ਆਤਮਵਿਸ਼ਵਾਸ ਨਾਲ ਭਰੇ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਭਾਰਤ ਦੇ ਨੌਜਵਾਨਾਂ ਦਾ ਆਤਮਵਿਸ਼ਵਾਸ ਦੇਸ਼ ਲਈ ਇੱਕ ਨਵੇਂ ਭਵਿੱਖ ਦੀ ਕਹਾਣੀ ਲਿਖ ਰਿਹਾ ਹੈ।
ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਗਲੋਬਲ ਕਮਿਊਨਿਟੀ ਭਾਰਤ ਨੂੰ ਦੁਨੀਆ ਭਰ ਵਿੱਚ ਸਿੱਖਿਆ, ਕੌਸ਼ਲ, ਹੈਲਥ ਕੇਅਰ ਅਤੇ ਸਾਫਟਵੇਅਰ ਵਿਕਾਸ ਵਿੱਚ ਵਿਆਪਕ ਅਵਸਰਾਂ ਦੇ ਨਾਲ ਮਨੁੱਖੀ ਸੰਸਾਧਨਾਂ ਲਈ ਇੱਕ ਮਹੱਤਵਪੂਰਨ ਕੇਂਦਰ ਦੇ ਰੂਪ ਵਿੱਚ ਦੇਖਦਾ ਹੈ। ਭਾਰਤ ਦੇ ਨੌਜਵਾਨਾਂ ਨੂੰ ਇਨ੍ਹਾਂ ਅਵਸਰਾਂ ਲਈ ਤਿਆਰ ਕਰਨ ਲਈ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਸਰਕਾਰ ਉਨ੍ਹਾਂ ਦੇ ਕੌਸ਼ਲ ਨੂੰ ਗਲੋਬਲ ਮਾਪਦੰਡਾਂ ਦੇ ਨਾਲ ਜੋੜ ਰਹੀ ਹੈ।
ਆਈਆਈਐੱਸ ਮੁੰਬਈ ਦੇ ਉਦਘਾਟਨ ਅਵਸਰ ‘ਤੇ ਆਪਣੀ ਖੁਸ਼ੀ ਵਿਅਕਤ ਕਰਦੇ ਹੋਏ, ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿੱਖਿਆ ਮੰਤਰਾਲੇ ਦੇ ਰਾਜ ਮੰਤਰੀ ਮਾਣਯੋਗ ਸ਼੍ਰੀ ਜਯੰਤ ਚੌਧਰੀ ਨੇ ਕਿਹਾ, “ਆਈਆਈਐੱਸ ਜਿਹੇ ਸੰਸਥਾਨ ਫਿਊਚਰ-ਰੇਡੀ ਵਰਕਫੋਰਸ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਭਾਰਤ ਨੂੰ ‘ਵਿਸ਼ਵ ਦੀ ਕੌਸ਼ਲ ਰਾਜਧਾਨੀ’ ਬਣਾਉਣ ਦੇ ਮਾਣਯੋਗ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਵਾਸਤਵਿਕਤਾ ਵਿੱਚ ਬਦਲਦੇ ਹਨ। ਸਾਡੇ ਨੌਜਵਾਨਾਂ ਨੂੰ ਅਤਿਆਧੁਨਿਕ ਮੁਹਾਰਤ ਨਾਲ ਲੈਸ ਕਰਕੇ, ਇਹ ਸੰਸਥਾਨ ਨਾ ਕੇਵਲ ਭਾਰਤ ਦੇ ਅੰਦਰ ਅਵਸਰਾਂ ਦੇ ਦੁਆਰ ਖੋਲ੍ਹ ਰਿਹਾ ਹੈ, ਬਲਕਿ ਉਨ੍ਹਾਂ ਨੂੰ ਗਲੋਬਲ ਮਾਰਕਿਟ ਵਿੱਚ ਮੁਕਾਬਲੇਬਾਜ਼ੀ ਕਰਨ ਅਤੇ ਉਤਕ੍ਰਿਸ਼ਟਤਾ ਪ੍ਰਾਪਤ ਕਰਨ ਲਈ ਵੀ ਤਿਆਰ ਕਰ ਰਿਹਾ ਹੈ।”
ਮੁੰਬਈ ਦੇ ਚੂਨਾਭੱਟੀ ਵਿੱਚ ਨੈਸ਼ਨਲ ਸਕਿੱਲ ਟਰੇਨਿੰਗ ਇੰਸਟੀਟਿਊਟ (ਐੱਨਐੱਸਟੀਆਈ) ਦੇ ਅੰਦਰ 4 ਏਕੜ ਦੇ ਵਿਸ਼ਾਲ ਕੰਪਲੈਕਸ ਵਿੱਚ ਨਿਰਮਿਤ, ਆਈਆਈਐੱਸ ਨੂੰ ਅਤਿਆਧੁਨਿਕ ਤਕਨੀਕ ਅਤੇ ਵਿਵਹਾਰਿਕ ਟ੍ਰੇਨਿੰਗ ਨਾਲ ਲੈਸ ਇੰਡਸਟ੍ਰੀ-ਰੇਡੀ ਵਰਕਫੋਰਸ ਤਿਆਰ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਆਈਆਈਐੱਸ ਮੁੰਬਈ ਫੈਕਟਰੀ ਆਟੋਮੇਸ਼ਨ, ਡਿਟੀਟਲ ਮੈਨੂਫੈਕਚਰਿੰਗ, ਮੈਕਟ੍ਰੋਨਿਕਸ, ਆਰਟੀਫੀਸ਼ੀਅਲ ਇੰਟੈਲੀਜੈਂਸ, ਡੇਟਾ ਐਨਾਲਿਟਿਕਸ ਅਤੇ ਐਡੀਟਿਵ ਮੈਨੂਫੈਕਚਰਿੰਗ ਜਿਹੇ ਪ੍ਰਮੁੱਖ ਖੇਤਰਾਂ ਵਿੱਚ ਵਿਸ਼ੇਸ਼ ਟ੍ਰੇਨਿੰਗ ਪ੍ਰਦਾਨ ਕਰੇਗਾ।
ਇਹ ਸੰਸਥਾਨ ਸ਼ੁਰੂਆਤ ਵਿੱਚ ਛੇ ਵਿਸ਼ੇਸ਼ ਕੋਰਸ ਜਿਵੇਂ ਐਡਵਾਂਸਡ ਇੰਡਸਟ੍ਰੀਅਲ ਆਟੋਮੇਸ਼ਨ ਐਂਡ ਰੋਬੋਟਿਕਸ, ਇੰਡਸਟ੍ਰੀਅਲ ਆਟੋਮੇਸ਼ਨ ਫੰਡਾਮੈਂਟਲਸ, ਐਡਵਾਂਸਡ ਏਆਈਸੀ ਵੈਲਡਿੰਗ ਤਕਨੀਕ, ਐਡੀਟਿਵ ਮੈਨੂਫੈਕਚਰਿੰਗ, ਇਲੈਕਟ੍ਰਿਕ ਵ੍ਹੀਕਲ ਬੈਟਰੀ ਸਪੈਸ਼ਲਿਸਟ ਅਤੇ 2 ਅਤੇ 3 ਵ੍ਹੀਲਰ ਈਵੀ ਟੈਕਨੀਸ਼ੀਅਨ ਲਾਂਚ ਕਰੇਗਾ। ਸੰਸਥਾਨ ਨਿਕਟ ਭਵਿੱਖ ਵਿੱਚ ਉਮੀਦਵਾਰਾਂ ਦੇ ਸਿੱਖਣ ਦੇ ਅਨੁਭਵ ਨੂੰ ਵਧਾਉਣ ਲਈ ਹੋਸਟਲ ਸੁਵਿਧਾਵਾਂ ਦਾ ਵੀ ਵਿਸਤਾਰ ਕਰੇਗਾ।
ਸ਼੍ਰੀ ਜਯੰਤ ਚੌਧਰੀ ਨੇ ਅੱਗੇ ਕਿਹਾ ਕਿ, “ਆਪਣੇ ਨੌਜਵਾਨਾਂ ਨੂੰ ਐਡਵਾਂਸ ਟੈਕਨੋਲੋਜੀ ਕੌਸ਼ਲ ਅਤੇ ਵਿਵਹਾਰਿਕ ਅਨੁਭਵ ਪ੍ਰਦਾਨ ਕਰਕੇ, ਅਸੀਂ ਭਾਰਤ ਨੂੰ ਗਲੋਬਲ ਕੌਸ਼ਲ ਵਿਕਾਸ ਵਿੱਚ ਸਭ ਤੋਂ ਅੱਗੇ ਲਿਆ ਰਹੇ ਹਾਂ। ਇਹ ਪਹਿਲ ਸਿਰਫ਼ ਟ੍ਰੇਨਿੰਗ ਦੇਣ ਤੋਂ ਕਿਤੇ ਅਧਿਕ ਹੈ। ਇਸ ਦਾ ਉਦੇਸ਼ ਦੇਸ਼ ਭਰ ਦੇ ਯੁਵਾ ਪ੍ਰਤਿਭਾਵਾਂ ਲਈ ਨਾ ਕੇਵਲ ਉਤਕ੍ਰਿਸ਼ਟਤਾ ਪ੍ਰਾਪਤ ਕਰਨ ਲਈ ਮਾਰਗ ਤਿਆਰ ਕਰਨਾ ਹੈ, ਬਲਕਿ ਭਾਰਤ ਦੀ ਆਰਥਿਕ ਅਤੇ ਤਕਨੀਕੀ ਪ੍ਰਗਤੀ ਵਿੱਚ ਮਹੱਤਵਪੂਰਨ ਯੋਗਦਾਨਕਰਤਾ ਬਣਨਾ ਵੀ ਹੈ।
ਅਸੀਂ ਅਤਿਆਧੁਨਿਕ ਉਦਯੋਗਾਂ ਦੇ ਨਾਲ ਇਸ ਤਰ੍ਹਾਂ ਦੀਆਂ ਰਣਨੀਤਕ ਸਾਂਝੇਦਾਰੀਆਂ ਕਰ ਰਹੇ ਹਾਂ, ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਸਾਡੀ ਸਕਿੱਲਿੰਗ ਫਰਮੇਵਰਕ ਨਾ ਕੇਵਲ ਪ੍ਰਾਸੰਗਿਕ ਹੋਵੇ, ਬਲਕਿ ਦੂਰਦਰਸ਼ੀ ਵੀ ਹੋਵੇ। ਇੱਕ ਗਤੀਸ਼ੀਲ, ਭਵਿੱਖ ਲਈ ਫਿਊਚਰ-ਰੇਡੀ ਵਰਕਫੋਰਸ ਤਿਆਰ ਕਰਨਾ ਜੋ ਗਲੋਬਲਾਈਜ਼ਡ ਅਰਥਵਿਵਸਥਾ ਦੀ ਤੇਜ਼ੀ ਨਾਲ ਵਿਕਸਿਤ ਹੋ ਰਹੀਆਂ ਮੰਗਾਂ ਨੂੰ ਪੂਰਾ ਕਰਨ ਵਿੱਚ ਸਮਰੱਥ ਹੋਵੇ।”
ਮਹਾਰਾਸ਼ਟਰ ਸਰਕਾਰ ਦੇ ਕੌਸ਼ਲ, ਰੋਜ਼ਗਾਰ, ਉੱਦਮਸ਼ੀਲਤਾ ਅਤੇ ਇਨੋਵੇਸ਼ਨ ਮੰਤਰੀ ਮੰਗਤ ਪ੍ਰਭਾਤ ਲੋਢਾ ਨੇ ਕਿਹਾ, “ਅੱਜ ਸ਼ੁਰੂ ਕੀਤਾ ਗਿਆ ਆਈਆਈਐੱਸ ਸੈਂਟਰ ਇੱਕ ਅਤਿਆਧੁਨਿਕ ਸੁਵਿਧਾ ਹੋਵੇਗੀ ਜੋ ਵਿਸ਼ਵ ਭਰ ਤੋਂ ਲੋਕਾਂ ਨੂੰ ਆਕਰਸ਼ਿਤ ਕਰੇਗਾ। ਟਾਟਾ ਸਮੂਹ ਵਿਸ਼ਵਾਸ ਅਤੇ ਵਿਕਾਸ ਦਾ ਸਮਾਨਾਰਥੀ ਹੈ। ਇਹ ਇਸ ਸੰਗਠਨ ਨਾਲ ਜੁੜੇ ਹਰ ਉਮੀਦਵਾਰ ਲਈ ਕੰਮ ਕਰਨ ਅਤੇ ਸਿੱਖਣ ਦਾ ਅਵਸਰ ਹੈ। ਪ੍ਰਧਾਨ ਮੰਤਰੀ ਨੇ ਕਈ ਅਵਸਰਾਂ ‘ਤੇ ਅਪਸਕਿਲਿੰਗ ਨੂੰ ਪ੍ਰਾਥਮਿਕਤਾ ਦੇਣ ‘ਤੇ ਜ਼ੋਰ ਦਿੱਤਾ ਹੈ ਅਤੇ ਚਲ ਰਹੀਆਂ ਅਤੇ ਆਗਾਮੀ ਕੌਸ਼ਲ ਪਹਿਲਾਂ ਦੇ ਲਈ ਜ਼ਰੂਰੀ ਬਜਟ ਪ੍ਰਦਾਨ ਕੀਤਾ ਹੈ।”
ਸੰਸਥਾਨ ਵਿੱਚ ਸ਼ੁਰੂ ਵਿੱਚ 15 ਤੋਂ ਅਧਿਕ ਗਲੋਬਲ ਅਤੇ ਇੰਡੀਅਨ ਓਰੀਜਨਲ ਇਕਿਊਪਮੈਂਟ ਮੈਨੂਫੈਕਚਰਰ (ਓਈਐੱਮ) ਦੇ ਨਾਲ ਸਾਂਝੇਦਾਰੀ ਵਿੱਚ ਵਿਕਸਿਤ ਐਡਵਾਂਸਡ ਲੈਬ ਹੋਵੇਗੀ, ਜਿਸ ਨਾਲ ਇਹ ਸੁਨਿਸ਼ਚਿਤ ਹੋਵੇਗਾ ਕਿ ਵਿਦਿਆਰਥੀਆਂ ਨੂੰ ਅਸਲ ਇੰਡਸਟ੍ਰੀ ਇਕਿਊਪਮੈਂਟ ਦਾ ਉਪਯੋਗ ਕਰਕੇ ਸਸਤੀ ਕੀਮਤ ‘ਤੇ ਵਿਵਹਾਰਿਕ ਅਨੁਭਵ ਪ੍ਰਾਪਤ ਹੋਵੇ। ਇੱਕ ਵਾਰ ਜਦੋਂ ਉਨ੍ਹਾ ਦੀ ਟ੍ਰੇਨਿੰਗ ਪੂਰੀ ਹੋ ਜਾਵੇਗੀ, ਤਾਂ ਉਹ ਈਵੀ ਮੈਨੂਫੈਕਚਰਰ, ਏਆਈ ਤੇ ਰੋਬੋਟਿਕਸ ਜਿਹੇ ਨਵੇਂ ਯੁਗ ਦੇ ਉਦਯੋਗਾਂ ਵਿੱਚ ਕੰਮ ਕਰਨ ਲਈ ਤਿਆਰ ਹੋ ਜਾਣਗੇ।
ਆਪਣੀਆਂ ਮੁੱਖ ਪੇਸ਼ਕਸ਼ਾਂ ਦੇ ਇਲਾਵਾ, ਆਈਆਈਐੱਸ ਉਦਯੋਗ ਭਾਗੀਦਾਰਾਂ ਦੇ ਨਾਲ ਮਿਲ ਕੇ ਸ਼ੌਰਟ-ਟਰਮ ਕੋਰਸ ਜਿਵੇਂ ਕਿ ਫੈਨੁਕ ਇੰਡੀਆ ਦੇ ਨਾਲ ਇੰਡਸਟ੍ਰੀਅਲ ਰੋਬੋਟਿਕਸ, ਐੱਸਐੱਮਸੀ ਇੰਡੀਆ ਦੇ ਨਾਲ ਇੰਡਸਟ੍ਰੀਅਲ ਆਟੋਮੇਸ਼ਨ ਅਤੇ ਤਾਜ਼ ਸਕਾਈਲਾਈਨ ਦੇ ਨਾਲ ਕੁਲਿਨਰੀ ਅਤੇ ਕੋਰ ਹਾਊਸਕੀਪਿੰਗ ਪ੍ਰਦਾਨ ਕਰੇਗਾ। ਵਪਾਰਕ ਟ੍ਰੇਨਿੰਗ ਅਤੇ ਮਜ਼ਬੂਤ ਉਦਯੋਗ ਸਬੰਧਾਂ ਲਈ ਆਪਣੇ ਇਨੋਵੇਟਿਵ ਅਪ੍ਰੋਚ ਦੇ ਨਾਲ, ਟਾਟਾ ਆਈਆਈਐੱਸ ਮੁੰਬਈ ਭਾਰਤ ਵਿੱਚ ਕੌਸ਼ਲ ਵਿਕਾਸ ਦੇ ਲਈ ਇੱਕ ਪ੍ਰਮੁੱਖ ਸੰਸਥਾਨ ਦੇ ਰੂਪ ਵਿੱਚ ਉੱਭਰਨ ਵੱਲ ਵਧ ਰਿਹਾ ਹੈ।
ਟਾਟਾ ਇੰਡੀਅਨ ਇੰਸਟੀਟਿਊਟ ਆਫ ਸਕਿੱਲਸ ਦੇ ਪ੍ਰਧਾਨ ਸ਼੍ਰੀ ਵੇਣੂ ਸ੍ਰੀਨਿਵਾਸਨ ਨੇ ਕਿਹਾ, “ਭਾਰਤ ਦੀ ਵਧਦੀ ਅਰਥਵਿਵਸਥਾ ਵਿੱਚ ਕੁਸ਼ਲ, ਰੈਜ਼ੀਲੈਂਸ ਵਰਕਫੋਰਸ ਦੀ ਮੰਗ ਲਗਾਤਾਰ ਵਧ ਰਹੀ ਹੈ- ਜੋ ਬਦਲੇ ਵਿੱਚ ਉਤਪਾਦਕਤਾ, ਆਰਥਿਕ ਵਿਕਾਸ, ਸਮ੍ਰਿੱਧੀ ਅਤੇ ਰਾਸ਼ਟਰੀ ਵਿਕਾਸ ਨੂੰ ਅੱਗੇ ਵਧਾ ਸਕਦਾ ਹੈ। ਆਪਣੇ ਨੌਜਵਾਨਾਂ ਨੂੰ ਉਪਯੋਗ ਕੌਸ਼ਲ ਨਾਲ ਲੈਸ ਕਰਕੇ, ਅਸੀਂ ਉਨ੍ਹਾਂ ਨੂੰ ਲੰਬੀ ਉਮਰ ਅਤੇ ਸਨਮਾਨ ਦਾ ਜੀਵਨ ਜੀਣ ਲਈ ਸਸ਼ਕਤ ਬਣਾ ਸਕਦੇ ਹਾਂ ਅਤੇ ਅੱਜ ਉਦਯੋਗ ਦੀ ਉੱਭਰਦੀਆਂ ਜ਼ਰੂਰਤਾਂ ਦੇ ਨਾਲ ਤਾਲਮੇਲ ਬਿਠਾਉਣ ਦੇ ਲਈ ਤਿਆਰ ਕਰ ਸਕਦੇ ਹਾਂ। ਇੰਡੀਅਨ ਇੰਸਟੀਟਿਊਟ ਆਫ ਸਕਿੱਲਸ, ਮੁੰਬਈ, ਆਪਣੀ ਵਿਸ਼ਵ ਪੱਧਰੀ ਸੁਵਿਧਾਵਾਂ ਦੇ ਨਾਲ, ਦੇਸ਼ ਦੀਆਂ ਚੁਣੌਤੀਆਂ ਨੂੰ ਹਲ ਕਰਨ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਉੱਦਮ ਵੱਲ ਲੈ ਜਾਣ ਵਿੱਚ ਮਦਦ ਕਰਨ ਲਈ ਸਾਹਸਿਕ ਅਤੇ ਤੁਰੰਤ ਕਦਮ ਚੁੱਕਣ ਦੇ ਟਾਟਾ ਸਮੂਹ ਦੇ ਵਿਜ਼ਨ ਦਾ ਪ੍ਰਤੀਕ ਹੈ।
ਇਸ ਪ੍ਰੋਗਰਾਮ ਵਿੱਚ ਕਈ ਪ੍ਰਤੀਸ਼ਠਿਤ ਪਤਵੰਤੇ ਮੌਜੂਦ ਸਨ, ਜਿਨ੍ਹਾਂ ਵਿੱਚ ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਮੰਤਰਾਲੇ (ਐੱਮਐੱਸਡੀਈ) ਦੇ ਸਕੱਤਰ ਸ਼੍ਰੀ ਅਤੁਲ ਕੁਮਾਰ ਤਿਵਾਰੀ ਅਤੇ ਐੱਮਐੱਸਡੀਈ ਦੇ ਸੀਨੀਅਰ ਆਰਥਿਕ ਸਲਾਹਕਾਰ ਸ਼੍ਰੀ ਨੀਲਾਮਬੁਜ ਸ਼ਰਣ ਸ਼ਾਮਲ ਸਨ। ਟਾਟਾ ਟ੍ਰਸਟ ਅਤੇ ਟਾਟਾ ਕੰਪਨੀਆਂ ਦੇ ਪ੍ਰਮੁੱਖ ਲੋਕ ਵੀ ਮੌਜੂਦ ਸਨ, ਜਿਨ੍ਹਾ ਵਿੱਚ ਟਾਟਾ ਆਈਆਈਐੱਸ ਦੇ ਪ੍ਰਧਾਨ ਸ਼੍ਰੀ ਵੇਣੂ ਸ੍ਰੀਨਿਵਾਸਨ,
ਟਾਟਾ ਟਰਸੱਟ ਦੇ ਸੀਈਓ ਸ਼੍ਰੀ ਸਿਧਾਰਥ ਸ਼ਰਮਾ, ਟਾਟਾ ਆਈਆਈਐੱਸ ਦੇ ਸੀਈਓ ਸ਼੍ਰੀ ਸਬਯਸਾਚੀ ਦਾਸ ਅਤੇ ਟਾਟਾ ਐੱਮਡੀ ਦੇ ਸੀਈਓ ਸ਼੍ਰੀ ਗਿਰੀਸ਼ ਕ੍ਰਿਸ਼ਨਮੂਰਤੀ ਸ਼ਾਮਲ ਸਨ। ਇਸ ਦੇ ਇਲਾਵਾ, ਟਾਟਾ ਆਈਆਈਐੱਸ ਦੇ ਸੀਨੀਅਰ ਸਲਾਹਕਾਰ ਸ਼੍ਰੀ ਐੱਚ ਐੱਨ ਸ੍ਰੀਨਿਵਾਸ, ਆਈਆਈਐੱਸ ਮੁੰਬਈ ਦੇ ਹੋਰ ਸੀਨੀਅਰ ਪਤਵੰਤੇ, ਫੈਕਲਟੀ ਮੈਂਬਰਸ ਅਤੇ ਟ੍ਰੇਨੀਜ਼ ਦੇ ਨਾਲ, ਭਾਰਤ ਵਿੱਚ ਕੌਸ਼ਲ ਵਿਕਾਸ ਦੇ ਇਸ ਮਹੱਤਵਪੂਰਨ ਪਲ ਦੇ ਗਵਾਹ ਬਣੇ।
****
ਪੀਐੱਸਐੱਫ
(Release ID: 2063801)
Visitor Counter : 30