ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਨੈਸ਼ਨਲ ਹਾਈਵੇਅਜ਼ ਦੇ ਕਿਨਾਰੇ ਸੜਕ ਦੇ ਕਿਨਾਰੇ ਸੁਵਿਧਾਵਾਂ ਲਈ ਔਨਬੋਡਿੰਗ ਸੇਵਾ ਪ੍ਰਦਤਾਵਾਂ ਲਈ ‘ਹਮਸਫ਼ਰ ਨੀਤੀ’ ਦਾ ਉਦਘਾਟਨ ਕੀਤਾ


ਹਮਸਫ਼ਰ ਨੀਤੀ ਦਾ ਉਦੇਸ਼ ਨੈਸ਼ਨਲ ਹਾਈਵੇਅ ਉਪਯੋਗਕਰਤਾਵਾਂ ਨੂੰ ਸੁਰੱਖਿਅਤ ਅਤੇ ਸੁਖਦ ਯਾਤਰਾ ਅਨੁਭਵ ਪ੍ਰਦਾਨ ਕਰਨਾ ਹੈ: ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ

ਕੇਂਦਰੀ ਮੰਤਰੀ ਨੇ ਕਿਹਾ ਕਿ ਹਮਸਫ਼ਰ ਨੀਤੀ ਸੀਮਾਂਤ ਵਰਗਾਂ ਨੂੰ ਲਾਭ ਪਹੁੰਚਾਵੇਗੀ ਅਤੇ ਵਾਤਾਵਰਣ ਅਨੁਕੂਲ ਹਾਈਵੇਅ ਸੁਵਿਧਾਵਾਂ ਨੂੰ ਉਤਸ਼ਾਹਿਤ ਕਰੇਗੀ

ਹਮਸਫ਼ਰ ਨੀਤੀ ਮਾਪਦੰਡ ਹਾਈਵੇਅ ਸੇਵਾਵਾਂ ਨੂੰ ਉਤਸ਼ਾਹਿਤ ਕਰੇਗੀ

‘ਰਾਜਮਾਰਗ ਯਾਤਰਾ’ ਐਪ ਰਾਹੀਂ ਸੇਵਾ ਪ੍ਰਦਾਤਾਵਾਂ ਨੂੰ ਔਨਲਾਈਨ ਵਿਜ਼ੀਬਿਲਟੀ ਵਿੱਚ ਵਾਧਾ ਮਿਲੇਗਾ

Posted On: 08 OCT 2024 4:08PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਸ਼੍ਰੀ ਅਜੈ ਟਮਟਾ, ਰਾਜ ਮੰਤਰੀ ਦੀ ਮੌਜੂਦਗੀ ਵਿੱਚ ਨੈਸ਼ਨਲ ਹਾਈਵੇਅਜ਼ ‘ਤੇ ਯਾਤਰਾ ਦੀ ਸੁਵਿਧਾ ਵਧਾਉਣ ਅਤੇ ਸੜਕ ਦੇ ਕਿਨਾਰੇ ਸੁਵਿਧਾਵਾਂ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਅੱਜ ਨਵੀਂ ਦਿੱਲੀ ਵਿਖੇ ‘ਹਮਸਫ਼ਰ ਨੀਤੀ’ ਦੀ ਸ਼ੁਰੂਆਤ ਕੀਤੀ।

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਉਦਾਘਟਨ ਦੇ ਅਵਸਰ ‘ਤੇ ਕਿਹਾ ਕਿ ਇਸ ਪਹਿਲ ਨਾਲ ਸਮਾਜ ਦੇ ਸਥਾਨਕ ਸੀਮਾਂਤ ਵਰਗ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਯੋਜਨਾ ਉਪਯੋਗਕਰਤਾਵਾਂ ਲਈ ਸੁਗਮ, ਸੁਰੱਖਿਅਤ ਅਤੇ ਸੁਖਦ ਯਾਤਰਾ ਦੀ ਸੁਵਿਧਾ ਪ੍ਰਦਾਨ ਕਰਨ ਵਿੱਚ ਮਦਦ ਕਰੇਗੀ। ਇਹ ਵਾਤਾਵਰਣ ਦੇ ਅਨੁਕੂਲ ਅਤੇ ਈਕੋਸਿਸਟਮ ਅਤੇ ਸਵੱਛਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੀਤੀ ਨੂੰ ਤਿਆਰ ਕਰਦੇ ਸਮੇਂ ਜਲ ਸੰਭਾਲ਼, ਮਿੱਟੀ ਦੀ ਸੰਭਾਲ਼, ਵੇਸਟ ਰੀਸਾਈਕਲਿੰਗ, ਸੋਲਰ ਐਨਰਜੀ ਆਦਿ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ।

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੰਤਰਾਲੇ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਨੀਤੀ ਰਾਹੀਂ ਯਾਤਰੀਆਂ ਨੂੰ ਗੁਣਵੱਤਾਪੂਰਨ ਸੇਵਾ ਸੁਨਿਸ਼ਚਿਤ ਕਰਨ। ਉਨ੍ਹਾਂ ਨੇ ਕਿਹਾ ਕਿ ਐੱਨਐੱਚਏਆਈ ਦੇ ਕਈ ਗ੍ਰੀਨ ਹਾਈਵੇਅਜ਼ ਸੁਵਿਧਾਵਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ।

ਉਨ੍ਹਾਂ ਨੇ ਨੈਸ਼ਨਲ ਹਾਈਵੇਅ ਦੇ ਕਿਨਾਰੇ ਸਥਾਪਿਤ ਪੈਟਰੋਲ ਪੰਪ ਮਾਲਿਕਾਂ ਨੂੰ ਕਿਹਾ ਕਿ ਉਹ ਮਾਪਦੰਡਾਂ ਦੇ ਅਨੁਸਾਰ ਪੈਟਰੋਲ ਪੰਪ ‘ਤੇ ਬੁਨਿਆਦੀ ਸੁਵਿਧਾਵਾਂ ਸੁਨਿਸ਼ਚਿਤ ਕਰਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਨੀਤੀ ਦੇ ਤਹਿਤ ਫੂਡ ਕੋਰਟ, ਕੈਫੇਟੇਰੀਆ, ਫਿਊਲ ਸਟੇਸ਼ਨ, ਇਲੈਕਟ੍ਰਿਕ ਵ੍ਹੀਕਲ ਚਾਰਚਿੰਗ ਸਟੇਸ਼ਨ, ਪਾਰਕਿੰਗ, ਸ਼ੌਚਾਲਯ ਸੁਵਿਧਾ, ਬੇਬੀ ਕੇਅਰ ਰੂਮ, ਏਟੀਐੱਮ, ਵਾਹਨ ਮੁਰੰਮਤ ਦੀ ਦੁਕਾਨ, ਫਾਰਮੈਸੀ ਸੇਵਾਵਾਂ ਹਾਈਵੇਅ ਉਪੋਯਗਕਰਤਾਵਾਂ ਲਈ ਬਿਹਤਰ ਅਨੁਭਵ ਸੁਨਿਸ਼ਚਿਤ ਕਰਨਗੀਆਂ।

ਇਸ ਅਵਸਰ ‘ਤੇ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਰਾਜ ਮੰਤਰੀ ਸ਼੍ਰੀ ਅਜੈ ਟਮਟਾ ਨੇ ਕਿਹਾ ਕਿ ਸ਼੍ਰੀ ਨਿਤਿਨ ਗਡਕਰੀ ਦੇ ਮਾਰਗਦਰਸ਼ਨ ਵਿੱਚ 1.5 ਲੱਖ ਕਿਲੋਮੀਟਰ ਨੈਸ਼ਨਲ ਹਾਈਵੇਅ ਬਣਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਵਿਜ਼ਨ ਅਤੇ ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰੀ ਦੇ ਮਾਰਗਦਰਸ਼ਨ ਨੇ ਕਈ ਰੁਕਾਵਟਾਂ ਦੇ ਬਾਵਜੂਦ ਦੇਸ਼ ਵਿੱਚ ਬੁਨਿਆਦੀ ਢਾਂਚੇ ਨੂੰ ਬਦਲ ਦਿੱਤਾ ਹੈ।

ਇਸ ਅਵਸਰ ‘ਤੇ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਅਤੇ ਰਾਜ ਮੰਤਰੀ ਸ਼੍ਰੀ ਅਜੈ ਟਮਟਾ ਨੇ ਪ੍ਰਦਰਸ਼ਿਤ ਪ੍ਰਦਰਸ਼ਨੀ ਨੂੰ ਵੀ ਦੇਖਿਆ।

ਇਸ ਨੀਤੀ ਦਾ ਉਦੇਸ਼ ਨੈਸ਼ਨਲ ਹਾਈਵੇਅਜ਼ ਅਤੇ ਐਕਸਪ੍ਰੈੱਸਵੇਅ ‘ਤੇ ਮੌਜੂਦਾ ਅਤੇ ਆਉਣ ਵਾਲੇ ਸੇਵਾ ਪ੍ਰਦਾਤਾਵਾਂ ਨੂੰ ਸ਼ਾਮਲ ਕਰਕੇ ਯਾਤਰੀਆਂ ਨੂੰ ਮਾਨਕੀਕ੍ਰਿਤ, ਸੁਵਿਵਸਥਿਤ ਅਤੇ ਸਵੱਛ ਸੁਵਿਧਾਵਾਂ ਤੱਕ ਪਹੁੰਚ ਸੁਨਿਸ਼ਚਿਤ ਕਰਨ ਲਈ ਇੱਕ ਵਿਆਪਕ ਢਾਂਚਾ ਪ੍ਰਦਾਨ ਕਰਨਾ ਹੈ। ਈਟਰੀਜ਼, ਫਿਊਲ ਸਟੇਸ਼ਨ ਅਤੇ ਟ੍ਰੌਮਾ ਸੈਂਟਰ ਦੀਆਂ ਸ਼੍ਰੇਣੀਆਂ ਦੇ ਤਹਿਤ ਮੌਜੂਦਾ ਅਤੇ ਆਉਣ ਵਾਲੇ ਸੇਵਾ ਪ੍ਰਦਾਤਾ ਹਮਸਫ਼ਰ ਨੀਤੀ ਦੇ ਤਹਿਤ ਰਜਿਸਟਰ ਲਈ ਯੋਗ ਹੋਣਗੇ।

ਨੀਤੀ ਦਾ ਉਦੇਸ਼ ਸਾਰੇ ਹਿਤਧਾਰਕਾਂ ਨੂੰ ਲਾਭ ਪਹੁੰਚਾਉਣਾ ਹੈ। ਰਜਿਸਟਰਡ ਸੇਵਾ ਪ੍ਰਦਾਤਾਵਾਂ ਨੂੰ ਮੌਜੂਦਾ ਪਹੁੰਚ ਅਨੁਮਤੀ ਦੇ ਨਵੀਨੀਕਰਣ ਲਈ ਫੀਸ ਵਿੱਚ  ਛੋਟ ਦਾ ਲਾਭ ਮਿਲੇਗਾ ਅਤੇ ਉਨ੍ਹਾਂ ਨੂੰ ਵਿਜ਼ੀਬਿਲਟੀ ਵਧਾਉਣ ਲਈ ਨੈਸ਼ਨਲ ਹਾਈਵੇਅਜ਼ ‘ਤੇ ਆਪਣੇ ਪ੍ਰਤਿਸ਼ਠਾਨ ਦੇ ਸਾਈਨੇਜ਼ ਲਗਾਉਣ ਲਈ ਸਥਾਨ ਪ੍ਰਦਾਨ ਕੀਤਾ ਜਾਵੇਗਾ। ਇਸ ਦੇ ਇਲਾਵਾ, ਸੇਵਾ ਪ੍ਰਦਾਤਾਵਾਂ ਨੂੰ ਉਨ੍ਹਾਂ ਦੀ ਔਨਲਾਈਨ ਦ੍ਰਿਸ਼ਟਤਾ ਵਧਾਉਣ ਲਈ ਐੱਨਐੱਚਏਆਈ ਦੇ ‘ਰਾਜਮਾਰਗ ਯਾਤਰਾ’ ਮੋਬਾਈਲ ਐਪ ‘ਤੇ ਦਿਖਾਇਆ ਜਾਵੇਗਾ।

‘ਹਮਸਫ਼ਰ ਨੀਤੀ’ ਨਾਲ ਯਾਤਰੀਆਂ ਨੂੰ ਮਾਨਕੀਕ੍ਰਿਤ, ਸੁਵਿਵਸਥਿਤ ਅਤੇ ਸਵੱਛ ਸੁਵਿਧਾਵਾਂ ਮਿਲਣ ਵਿੱਚ ਮਦਦ ਮਿਲੇਗਾ। ਯਾਤਰੀ ‘ਰਾਜਮਾਰਗ ਯਾਤਰਾ’ ਐਪ ‘ਤੇ ਤੁਰੰਤ ਆਪਣੇ ਸਥਾਨ ਦੇ ਕੋਲ ਸਬੰਧਿਤ ਸੇਵਾ ਪ੍ਰਦਾਤਾਵਾਂ ਦਾ ਵੇਰਵਾ ਪ੍ਰਾਪਤ ਕਰ ਸਕਣਗੇ। ਐਪ ਯਾਤਰੀਆਂ ਨੂੰ ਮੁੱਦਿਆਂ ਦੀ ਰਿਪੋਰਟ ਕਰਨ ਅਤੇ ਪ੍ਰਦਾਨ ਕੀਤੀ ਗਈ ਸੇਵਾ ਅਤੇ ਸੁਵਿਧਾਵਾਂ ਨੂੰ ਰੇਟਿੰਗ ਦੇਣ ਲਈ ਵੀ ਸਸ਼ਕਤ ਕਰੇਗਾ। ਰਜਿਸਟਰਡ ਸੇਵਾ ਪ੍ਰਦਾਤਾ ਐਕਸੈਸ ਅਨੁਮਤੀਆਂ ਲਈ ਨਵੀਨੀਕਰਣ ਫੀਸ ਦੀ ਛੋਟ ਦਾ ਲਾਭ ਉਠਾਉਣ ਵਿੱਚ ਸਮਰੱਥ ਹੋਣਗੇ, ਜੇਕਰ ਉਹ 3 ਜਾਂ ਉਸ ਤੋਂ ਅਧਿਕ ਦੀ ਔਸਤ ਰੇਟਿੰਗ ਬਣਾਏ ਰੱਖਦੇ ਹੋਣ।

ਨੀਤੀ ਸੁਵਿਧਾਵਾਂ ਦੇ ਮਾਪਦੰਡ ਨੂੰ ਬਣਾਏ ਰੱਖਣ ਅਤੇ ਯਾਤਰੀਆਂ ਨੂੰ ਗੁਣਵੱਤਾ ਸੇਵਾਵਾਂ ਸੁਨਿਸ਼ਚਿਤ ਕਰਨ ਲਈ ਰਜਿਸਟਰਡ ਸੇਵਾ ਪ੍ਰਦਾਤਾਵਾਂ ਦੀ ‘ਨਿਗਰਾਨੀ ਅਤੇ ਨਿਰੀਖਣ’ ਲਈ ਸਖ਼ਤ ਪ੍ਰਾਵਧਾਨਾਂ ਦਾ ਫਾਰਮੈਟ ਵੀ ਤਿਆਰ ਕਰਦੀ ਹੈ। ਅਥਾਰਿਟੀ ਦੁਆਰਾ ਨਿਯੁਕਤ ਤੀਸਰੀ ਪਾਰਟੀ ਏਜੰਸੀ ਦੁਆਰਾ ਨਿਯਮਿਤ ਨਿਰੀਖਣ ਕੀਤਾ ਜਾਵੇਗਾ। ਸੇਵਾ ਪ੍ਰਦਾਤਾਵਾਂ ਨੂੰ ਉਨ੍ਹਾਂ ਦੀ ਰੇਟਿੰਗ 3-ਸਟਾਰ ਦੇ ਔਸਤ ਤੋਂ ਘੱਟ ਹੋਣ ‘ਤੇ ਈਮੇਲ-ਐੱਸਐੱਮਐੱਸ ਅਲਰਟ ਭੇਜੇ ਜਾਣਗੇ ਅਤੇ ਘੱਟ ਸਕੋਰ ਵਾਲੀ ਅਜਿਹੀਆਂ ਸੁਵਿਧਾਵਾਂ ‘ਤੇ ਅਧਿਕ ਵਾਰ ਨਿਰੀਖਣ ਕੀਤਾ ਜਾਵੇਗਾ।

‘ਹਮਸਫ਼ਰ ਨੀਤੀ’ ਯਾਤਰੀਆਂ ਲਈ ਉੱਚ ਗੁਣਵੱਤਾ ਵਾਲੀਆਂ ਸੁਵਿਧਾਵਾਂ ਦਾ ਮਾਨਕੀਕਰਣ ਕਰਕੇ ਨੈਸ਼ਨਲ ਹਾਈਵੇਅ ਉਪਯੋਗਕਰਤਾਵਾਂ ਦੀ ਸਮੁੱਚੀ ਯਾਤਰਾ ਅਨੁਭਵ ਨੂੰ ਵਧਾ ਕੇ ਨੈਸ਼ਨਲ ਹਾਈਵੇਅਜ਼ ਦੇ ਨਾਲ ਵਿਸ਼ਵ ਪੱਧਰੀ ਸੇਵਾਵਾਂ ਸਥਾਪਿਤ ਕਰਨ ਵਿੱਚ ਇੱਕ ਲੰਬਾ ਰਸਤਾ ਤੈਅ ਕਰੇਗੀ।

ਇਸ ਪ੍ਰੋਗਰਾਮ ਵਿੱਚ ਮੰਤਰਾਲੇ ਵਿੱਚ ਡਾਇਰੈਕਟਰ ਜਨਰਲ ਅਤੇ ਵਿਸ਼ੇਸ਼ ਸਕੱਤਰ ਸ਼੍ਰੀ ਡੀ. ਸਾਰੰਗੀ, ਐੱਐੱਚਏਆਈ ਦੇ ਪ੍ਰਧਾਨ ਸ਼੍ਰੀ ਸੰਤੋਸ਼ ਕੁਮਾਰ ਯਾਦਵ ਅਤੇ ਮੰਤਰਾਲਾ ਅਤੇ ਐਨਐੱਚਏਆਈ, ਐੱਨਐੱਤਐੱਮਐੱਲ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਵੇਸਾਈਡ ਅਮੇਨਿਟੀਜ਼ ਡਿਵੈਲਪਰਸ, ਹਾਸਪਿਟੈਲਿਟੀ ਕੰਪਨੀਆਂ, ਆਇਲ ਮਾਰਕੀਟਿੰਗ ਕੰਪਨੀਆਂ, ਈਵੀ ਚਾਰਜਿੰਗ ਕੰਪਨੀਆਂ, ਸਲਾਹਕਾਰਾਂ ਅਤੇ  ਅਕਾਦਮਿਕ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ।

ਪੂਰੀ ਪਾਲਿਸੀ ਇੱਥੇ ਪੜ੍ਹੀ ਜਾ ਸਕਦੀ ਹੈ:-

https://static.pib.gov.in/WriteReadData/specificdocs/documents/2024/oct/doc2024108411501.pdf

*****

ਐੱਨਕੇਕੇ/ਜੀਐੱਸ



(Release ID: 2063396) Visitor Counter : 12