ਕਿਰਤ ਤੇ ਰੋਜ਼ਗਾਰ ਮੰਤਰਾਲਾ
ਕੇਂਦਰੀ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਸੁਸ਼੍ਰੀ ਸ਼ੋਭਾ ਕਰੰਦਲਾਜੇ 04.10.2024 ਨੂੰ ਉੱਤਰ ਪੂਰਬੀ ਰਾਜਾਂ ਨਾਲ ਗੁਹਾਟੀ ਵਿੱਚ 6ਵੀਂ ਖੇਤਰੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ
ਕਿਰਤ ਸੁਧਾਰ, ਰੁਜ਼ਗਾਰ ਸਿਰਜਣ ਅਤੇ ਸਾਰਿਆਂ ਲਈ ਸਮਾਜਿਕ ਸੁਰੱਖਿਆ ਬਾਰੇ ਚਰਚਾ ਕੀਤੀ ਜਾਵੇਗੀ
Posted On:
03 OCT 2024 1:29PM by PIB Chandigarh
ਉੱਤਰ-ਪੂਰਬੀ ਰਾਜਾਂ ਅਸਮ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਮੇਘਾਲਿਆ, ਤ੍ਰਿਪੁਰਾ ਅਤੇ ਸਿੱਕਮ ਦੀ ਇੱਕ ਖੇਤਰੀ ਮੀਟਿੰਗ ਦੀ ਬੈਠਕ 04.10.2024 (ਸ਼ੁੱਕਰਵਾਰ) ਨੂੰ ਗੁਹਾਟੀ ਵਿੱਚ ਹੋਵੇਗੀ। ਭਾਰਤ ਸਰਕਾਰ ਦਾ ਕਿਰਤ ਅਤੇ ਰੁਜ਼ਗਾਰ ਮੰਤਰਾਲਾ ਇਸ ਖੇਤਰੀ ਮੀਟਿੰਗ ਦਾ ਆਯੋਜਨ ਕਿਰਤ ਸੁਧਾਰਾਂ 'ਤੇ, ਈ ਸ਼੍ਰਮ-ਅਸੰਗਠਿਤ ਕਾਮਿਆਂ ਦਾ ਰਾਸ਼ਟਰੀ ਡੇਟਾਬੇਸ (ਐੱਨਡੀਯੂਡਬਲਿਊ), ਨਿਰਮਾਣ ਅਤੇ ਹੋਰ ਉਸਾਰੀ ਕਾਮਿਆਂ (ਬੀਓਸੀਡਬਲਿਊ), ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਅਤੇ ਰੁਜ਼ਗਾਰ ਪੈਦਾ ਕਰਨ ਦੀਆਂ ਪਹਿਲਕਦਮੀਆਂ 'ਤੇ ਸਹਿਮਤੀ ਦੁਆਲੇ ਕੇਂਦਰਿਤ ਚਰਚਾ ਕਰਨ ਲਈ ਕਰ ਰਿਹਾ ਹੈ।
ਇਸ ਮੀਟਿੰਗ ਦੀ ਪ੍ਰਧਾਨਗੀ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਸੁਸ਼੍ਰੀ ਸ਼ੋਭਾ ਕਰੰਦਲਾਜੇ ਕਰਨਗੇ ਅਤੇ ਇਸ ਵਿੱਚ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੀ ਸਕੱਤਰ ਸ੍ਰੀਮਤੀ ਸੁਮਿਤਾ ਡਾਵਰਾ ਅਤੇ ਭਾਰਤ ਸਰਕਾਰ ਤੇ ਰਾਜਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ।
ਗੁਹਾਟੀ ਵਿੱਚ ਇਹ ਮੀਟਿੰਗ ਭਾਰਤ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਵੱਲੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਆਯੋਜਿਤ ਛੇ ਖੇਤਰੀ ਸਲਾਹ-ਮਸ਼ਵਰੇ ਦੀ ਇੱਕ ਚੱਲ ਰਹੀ ਲੜੀ ਦੀ ਸਮਾਪਤੀ ਨੂੰ ਦਰਸਾਉਂਦੀ ਹੈ। ਇਸਦੀ ਸ਼ੁਰੂਆਤ 30.08.2024 ਨੂੰ ਕਰਨਾਟਕ ਦੇ ਬੈਂਗਲੁਰੂ, ਤਮਿਲਨਾਡੂ, ਤੇਲੰਗਾਨਾ, ਕੇਰਲ, ਪੁਡੂਚੇਰੀ, ਅਤੇ ਅੰਡਮਾਨ ਅਤੇ ਨਿਕੋਬਾਰ ਟਾਪੂਆਂ ਵਰਗੇ ਦੱਖਣੀ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਪਹਿਲੀ ਖੇਤਰੀ ਬੈਠਕ ਦੇ ਆਯੋਜਨ ਨਾਲ ਹੋਈ ਸੀ। ਇਸ ਤੋਂ ਬਾਅਦ 06.09.2024 ਨੂੰ ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਲੱਦਾਖ ਅਤੇ ਰਾਜਸਥਾਨ ਵਰਗੇ ਉੱਤਰੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਦੂਜੀ ਖੇਤਰੀ ਮੀਟਿੰਗ ਹੋਈ। 15.09.2024 ਨੂੰ ਗੁਜਰਾਤ ਦੇ ਰਾਜਕੋਟ, ਮਹਾਰਾਸ਼ਟਰ, ਗੋਆ, ਗੁਜਰਾਤ, ਦਮਨ ਅਤੇ ਦੀਵ, ਅਤੇ ਦਾਦਰਾ ਤੇ ਨਗਰ ਹਵੇਲੀ ਅਤੇ ਲਕਸ਼ਦੀਪ ਵਰਗੇ ਪੱਛਮੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਤੀਜੀ ਖੇਤਰੀ ਮੀਟਿੰਗ ਹੋਈ। ਪੂਰਬੀ ਰਾਜਾਂ ਓਡੀਸ਼ਾ, ਛੱਤੀਸਗੜ੍ਹ, ਝਾਰਖੰਡ, ਪੱਛਮੀ ਬੰਗਾਲ ਅਤੇ ਆਂਧਰ ਪ੍ਰਦੇਸ਼ ਨਾਲ ਚੌਥੀ ਖੇਤਰੀ ਮੀਟਿੰਗ 20.09.2024 ਨੂੰ ਭੁਵਨੇਸ਼ਵਰ ਵਿੱਚ ਹੋਈ। ਕੇਂਦਰੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਉੱਤਰਾਖੰਡ ਅਤੇ ਦਿੱਲੀ ਨਾਲ 5ਵੀਂ ਖੇਤਰੀ ਮੀਟਿੰਗ 30.09.2024 ਨੂੰ ਲਖਨਊ ਵਿੱਚ ਹੋਈ।
04.10.204 ਨੂੰ ਮੀਟਿੰਗ ਦੌਰਾਨ ਲੇਬਰ ਕੋਡ ਦੇ ਤਹਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਕੇਂਦਰ ਸਰਕਾਰ ਦੁਆਰਾ ਬਣਾਏ ਗਏ ਖਰੜਾ ਨਿਯਮਾਂ ਵਿੱਚ ਮੇਲ-ਮਿਲਾਪ ਸਣੇ ਮੁੱਖ ਕਿਰਤ ਅਤੇ ਰੁਜ਼ਗਾਰ ਮੁੱਦੇ, ਰੁਜ਼ਗਾਰ ਡੇਟਾ ਇਕੱਤਰ ਕਰਨ ਅਤੇ ਸਾਂਝਾ ਕਰਨ ਨਾਲ ਸਬੰਧਤ ਮੁੱਦੇ, ਕੇਂਦਰੀ ਬਜਟ 2024-25 ਵਿੱਚ ਐਲਾਨੀ ਗਈ ਰੁਜ਼ਗਾਰ ਲਿੰਕਡ ਇੰਸੈਂਟਿਵ (ਈਐੱਲਆਈ) ਯੋਜਨਾ 'ਤੇ ਇਨਪੁਟਸ, ਪ੍ਰਵਾਸੀ ਮਜ਼ਦੂਰਾਂ ਸਣੇ ਅਸੰਗਠਿਤ ਕਾਮਿਆਂ ਲਈ ਸਮਾਜਿਕ ਸੁਰੱਖਿਆ ਲਾਭਾਂ ਤੱਕ ਸੌਖੀ ਪਹੁੰਚ ਲਈ 'ਵਨ-ਸਟਾਪ ਸਲਿਊਸ਼ਨ' ਵਜੋਂ ਈ-ਸ਼੍ਰਮ ਪੋਰਟਲ ਦੀ ਸਥਾਪਨਾ, ਬੀਓਸੀ ਵਰਕਰਾਂ ਨੂੰ ਵੱਖ-ਵੱਖ ਕੇਂਦਰੀ ਭਲਾਈ ਸਕੀਮਾਂ ਦੇ ਘੇਰੇ ਦਾ ਵਿਸਥਾਰ ਕਰਨ, ਰੁਜ਼ਗਾਰ ਐਕਸਚੇਂਜਾਂ ਨੂੰ ਅਪਗ੍ਰੇਡ ਕਰਨ ਆਦਿ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
*****
ਹਿਮਾਂਸ਼ੂ ਪਾਠਕ
(Release ID: 2062798)
Visitor Counter : 26