ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਦਿੱਲੀ ਵਿੱਚ ਸਵੱਛਤਾ ਪ੍ਰੋਗਰਾਮ ਵਿੱਚ ਨੌਜਵਾਨਾਂ ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ ਪਾਠ

Posted On: 02 OCT 2024 9:22PM by PIB Chandigarh

ਪ੍ਰਧਾਨ ਮੰਤਰੀ: ਸਵੱਛਤਾ ਨਾਲ ਕੀ-ਕੀ ਫਾਇਦੇ ਹੁੰਦੇ ਹਨ?

ਵਿਦਿਆਰਥੀ: ਸਰ ਸਾਨੂੰ ਕੋਈ ਬਿਮਾਰੀ ਨਹੀਂ ਹੋ ਸਕਦੀ, ਉਸ ਨਾਲ ਹਮੇਸ਼ਾ ਅਸੀਂ ਸਾਫ ਰਹਾਂਗੇ ਸਰ, ਅਤੇ ਸਾਡਾ ਦੇਸ਼ ਅਗਰ ਸਾਫ ਰਹੇਗਾ ਤਾਂ ਹੋਰ ਸਾਰਿਆਂ ਨੂੰ ਗਿਆਨ ਮਿਲੇਗਾ ਕਿ ਇਹ ਜਗ੍ਹਾ ਸਾਫ ਰੱਖਣੀ ਹੈ।

ਪ੍ਰਧਾਨ ਮੰਤਰੀ: ਸ਼ੌਚਾਲਯ ਜੇਕਰ ਨਹੀਂ ਹੁੰਦਾ ਤਾਂ ਕੀ ਹੁੰਦਾ ਹੈ?

ਵਿਦਿਆਰਥੀ: ਸਰ ਬਿਮਾਰੀਆਂ ਫੈਲਦੀਆਂ ਹਨ।

ਪ੍ਰਧਾਨ ਮੰਤਰੀ: ਬਿਮਾਰੀਆਂ ਫੈਲਦੀਆਂ ਹਨ.... ਦੇਖੋ ਪਹਿਲਾਂ ਦਾ ਸਮਾਂ ਜਦੋਂ ਸ਼ੌਚਾਲਯ ਨਹੀਂ ਸਨ, 100 ਵਿੱਚੋਂ 60, ਜਿਨ੍ਹਾਂ ਦੇ ਘਰ ਵਿੱਚ ਸ਼ੌਚਾਲਯ ਨਹੀਂ ਸੀ, ਟਾਇਲਟਸ ਨਹੀਂ ਸੀ। ਤਾਂ ਖੁੱਲ੍ਹੇ ਵਿੱਚ ਜਾਂਦੇ ਸਨ ਅਤੇ ਸਾਰੀਆਂ ਬਿਮਾਰੀਆਂ ਦਾ ਕਾਰਨ ਉਹ ਬਣ ਜਾਂਦਾ ਸੀ। ਅਤੇ ਉਸ ਵਿੱਚ ਸਭ ਤੋਂ ਜ਼ਿਆਦਾ ਕਸ਼ਟ ਮਾਤਾਵਾਂ-ਭੈਣਾਂ ਨੂੰ ਹੁੰਦਾ ਸੀ, ਬੇਟੀਆਂ ਨੂੰ ਹੁੰਦਾ ਸੀ। ਜਦੋਂ ਤੋਂ ਅਸੀਂ ਇਹ ਸਵੱਛ ਭਾਰਤ ਅਭਿਯਾਨ ਚਲਾਇਆ ਤਾਂ ਸਕੂਲਾਂ ਵਿੱਚ ਟਾਇਲਟਸ ਬਣਾਏ, ਸਭ ਤੋਂ ਪਹਿਲਾਂ ਬੱਚੀਆਂ ਦੇ ਲਈ ਅਲੱਗ ਬਣਾਏ ਅਤੇ ਉਸ ਦਾ ਨਤੀਜਾ ਇਹ ਹੋਇਆ ਕਿ ਅੱਜ ਬੱਚੀਆਂ ਦਾ ਡ੍ਰੌਪ ਆਉਟ ਰੇਟ ਬਹੁਤ ਘੱਟ ਹੋਇਆ ਹੈ, ਬੱਚੀਆਂ ਸਕੂਲ ਵਿੱਚ ਪੜ੍ਹ ਰਹੀਆਂ ਹਨ ਤਾਂ ਸਵੱਛਤਾ ਦਾ ਫਾਇਦਾ ਹੋਇਆ ਕਿ ਨਹੀਂ ਹੋਇਆ ।

ਵਿਦਿਆਰਥੀ: Yes Sir.

ਪ੍ਰਧਾਨ ਮੰਤਰੀ: ਅੱਜ ਕਿਸ-ਕਿਸ ਦੀ ਜਨਮ ਜਯੰਤੀ ਹੈ?

ਵਿਦਿਆਰਥੀ: ਗਾਂਧੀ ਜੀ ਦੀ ਅਤੇ ਲਾਲ ਬਹਾਦੁਰ ਸ਼ਾਸਤਰੀ ਜੀ ਦੀ।

ਪ੍ਰਧਾਨ ਮੰਤਰੀ : ਅੱਛਾ ਤੁਹਾਡੇ ਵਿੱਚੋਂ ਕੋਈ ਯੋਗ ਕਰਦੇ ਹਨ... ਅਰੇ ਵਾਹ ਇੰਨੇ ਸਾਰੇ। ਆਸਨ ਨਾਲ ਕੀ ਫਾਇਦਾ ਹੁੰਦਾ ਹੈ?

ਵਿਦਿਆਰਥੀ: ਸਰ ਸਾਡੀ ਬਾਡੀ ਵਿੱਚ ਫਲੈਕਸੀਬਿਲਿਟੀ ਆ ਜਾਂਦੀ ਹੈ।

ਪ੍ਰਧਾਨ ਮੰਤਰੀ : ਫਲੈਕਸੀਬਿਲਿਟੀ ਹੋਰ?

ਵਿਦਿਆਰਥੀ: ਸਰ ਉਸ ਨਾਲ ਡਿਸੀਜ਼ ਵੀ ਘੱਟ ਹੁੰਦੀ ਹੈ ਸਰ, ਬਲੱਡ ਸਰਕੂਲੇਸ਼ਨ ਚੰਗਾ ਹੁੰਦਾ ਹੈ ਬਹੁਤ।

ਪ੍ਰਧਾਨ ਮੰਤਰੀ: ਚੰਗਾ ਤੁਸੀਂ ਲੋਕ ਕਦੇ ਘਰ ਵਿੱਚੋਂ ਇੱਕ ਕਿਹੜੀ ਚੀਜ਼ ਖਾਣਾ ਪਸੰਦ ਕਰੋਗੇ। ਮੰਮੀ ਬੋਲਦੀ ਹੋਵੇਗੀ ਕਿ ਸਬਜ਼ੀ ਖਾਓ, ਦੁੱਧ ਪੀਓ ਤਾਂ ਕੌਣ-ਕੌਣ ਲੋਕ ਹਨ ਝਗੜਾ ਕਰਦੇ ਹਨ।

ਵਿਦਿਆਰਥੀ: ਸਰ ਸਬਜ਼ੀ ਖਾਂਦੇ ਹਾਂ।

ਪ੍ਰਧਾਨ ਮੰਤਰੀ: ਸਾਰੇ ਸਾਰੀਆਂ ਸਬਜ਼ੀਆਂ ਖਾਂਦੇ ਹੋ, ਕਰੇਲਾ ਵੀ ਖਾਂਦੇ ਹੋ।

ਵਿਦਿਆਰਥੀ: ਕਰੇਲੇ ਨੂੰ ਛੱਡ ਕੇ।

ਪ੍ਰਧਾਨ ਮੰਤਰੀ: ਅੱਛਾ ਕਰੇਲੇ ਨੂੰ ਛੱਡ ਕੇ।

ਪ੍ਰਧਾਨ ਮੰਤਰੀ: ਤੁਹਾਨੂੰ ਪਤਾ ਹੈ ਸੁਕੰਨਿਆ ਸਮ੍ਰਿੱਧੀ ਯੋਜਨਾ ਕੀ ਹੈ?

ਵਿਦਿਆਰਥੀ: Yes Sir.

ਪ੍ਰਧਾਨ ਮੰਤਰੀ:  ਕੀ ਹੈ?

ਵਿਦਿਆਰਥੀ: ਸਰ ਤੁਹਾਡੇ ਦੁਆਰਾ ਇਹ ਖੋਲ੍ਹੀ ਗਈ ਇੱਕ ਸਕੀਮ ਹੈ ਜੋ ਬਹੁਤ ਸਾਰੀਆਂ ਫੀਮੇਲ ਬੱਚੀਆਂ ਨੂੰ ਵੀ ਫਾਇਦਾ ਦੇ ਰਹੀ ਹੈ। ਤਾਂ ਜਦੋਂ ਅਸੀਂ ਜਨਮ ਲੈਂਦੇ ਹਾ ਅਤੇ 10 ਸਾਲ ਤੱਕ ਅਸੀਂ ਇਸ ਨੂੰ ਖੋਲ੍ਹ ਸਕਦੇ ਹਾਂ, ਤਾਂ ਸਰ ਜਦੋਂ ਅਸੀਂ 18 ਪਲੱਸ ਦੇ ਹੋ ਜਾਂਦੇ ਹਾਂ ਤਾਂ ਸਾਡੀ ਪੜ੍ਹਾਈ ਵਿੱਚ ਇਹ ਬਹੁਤ ਜ਼ਿਆਦਾ ਹੈਲਪ ਕਰਦੀ ਹੈ। ਕੋਈ ਫਾਇਨੈਂਸ਼ੀਅਲ ਪ੍ਰੌਬਲਮ ਨਾ ਹੋਵੇ ਤਾਂ ਇਸ ਵਿੱਚੋਂ ਅਸੀਂ ਇਸ ਤੋਂ ਅਸੀਂ ਪੈਸਾ ਕੱਢ ਸਕਦੇ ਹਾਂ।

ਪ੍ਰਧਾਨ ਮੰਤਰੀ : ਦੇਖੋ ਬੇਟੀ ਦਾ ਜਨਮ ਹੁੰਦੇ ਹੀ ਸੁਕੰਨਿਆ ਸਮ੍ਰਿੱਧੀ ਦਾ ਅਕਾਉਂਟ ਖੋਲ੍ਹਿਆ ਜਾ ਸਕਦਾ ਹੈ। ਸਾਲ ਵਿੱਚ ਉਸ ਬੇਟੀ ਦੇ ਮਾਂ-ਬਾਪ ਇੱਕ ਹਜ਼ਾਰ ਰੁਪਏ ਬੈਂਕ ਵਿੱਚ ਪਾਉਂਦੇ ਰਹਿਣ, ਸਾਲ ਦਾ ਇੱਕ ਹਜ਼ਾਰ ਮਤਲਬ ਮਹੀਨੇ ਦੇ 80-90 ਰੁਪਏ। ਮੰਨ ਲਓ 18 ਸਾਲ ਦੇ ਬਾਅਦ ਉਸ ਨੂੰ ਕੋਈ ਚੰਗੀ ਪੜ੍ਹਾਈ ਦੇ ਲਈ ਪੈਸੇ ਚਾਹੀਦੇ ਹਨ ਤਾਂ ਉਸ ਵਿੱਚੋਂ ਅੱਧੇ ਪੈਸੇ ਲੈ ਸਕਦੇ ਹਨ। ਅਤੇ ਮੰਨ ਲਓ 21 ਸਾਲ ਵਿੱਚ ਵਿਆਹ ਹੋ ਰਿਹਾ ਹੈ ਉਸ ਲਈ ਪੈਸੇ ਕੱਢਣੇ ਹਨ, ਜੇਕਰ ਇੱਕ ਹਜ਼ਾਰ ਰੁਪਏ ਰੱਖੋ ਤਾਂ ਉਸ ਸਮੇਂ ਜਦੋਂ ਕੱਢੋਗੇ ਤਾਂ ਕਰੀਬ-ਕਰੀਬ 50 ਹਜ਼ਾਰ ਰੁਪਏ ਮਿਲਦੇ ਹਨ, ਕਰੀਬ-ਕਰੀਬ 30-35 ਹਜ਼ਾਰ ਰੁਪਏ ਵਿਆਜ ਦਾ ਮਿਲਦਾ ਹੈ। ਅਤੇ ਸਧਾਰਣ ਦਰ ‘ਤੇ ਜੋ ਵਿਆਜ ਹੁੰਦਾ ਹੈ ਨਾ, ਕਿ ਬੇਟੀਆਂ ਨੂੰ ਜ਼ਿਆਦਾ ਵਿਆਜ ਦਿੱਤਾ ਜਾਂਦਾ ਹੈ ਬੈਕ ਤੋਂ 8.2 ਪਰਸੈਂਟ।

ਵਿਦਿਆਰਥੀ : ਇਹ ਨਕਸ਼ਾ ਲਗਾ ਰੱਖਿਆ ਹੈ ਕਿ ਸਕੂਲ ਨੂੰ ਸਾਨੂੰ ਸਾਫ ਕਰਨਾ ਚਾਹੀਦਾ ਹੈ ਅਤੇ ਇਸ ਵਿੱਚ ਬੱਚਿਆਂ ਨੂੰ ਸਾਫ ਕਰਦੇ ਦਿਖਾਇਆ ਗਿਆ ਹੈ ਕਿ ਬੱਚੇ ਸਾਫ ਕਰ ਰਹੇ ਹਨ।

ਪ੍ਰਧਾਨ ਮੰਤਰੀ: ਇੱਕ ਦਿਨ ਮੈਂ ਗੁਜਰਾਤ ਵਿੱਚ ਸੀ। ਇੱਕ ਸਕੂਲ ਦੇ ਟੀਚਰ ਸਨ, ਉਨ੍ਹਾਂ ਨੇ ਬੜਾ ਅਦਭੁੱਤ ਕੰਮ ਕੀਤਾ। ਇੱਕ ਉਹ ਇਲਾਕਾ ਸੀ ਜਿੱਥੇ ਸਮੁੰਦਰ ਦਾ ਤਟ ਸੀ, ਪਾਣੀ ਖਾਰਾ ਸੀ, ਜ਼ਮੀਨ ਵੀ ਅਜਿਹੀ ਸੀ, ਕੋਈ ਪੇੜ-ਪੌਦੇ ਨਹੀਂ ਹੁੰਦੇ ਸਨ। ਹਰਿਆਲੀ ਦੀ ਬਿਲਕੁਲ ਤ੍ਰਪਿਤ ਨਹੀਂ ਸੀ। ਤਾਂ ਉਨ੍ਹਾਂ ਨੇ ਕੀ ਕੀਤਾ ਬੱਚਿਆਂ ਨੂੰ ਕਿਹਾ, ਸਭ ਨੂੰ ਉਨ੍ਹਾਂ ਨੇ ਬੋਤਲ ਦਿੱਤੀ ਬਿਜ਼ਲੇਰੀ ਦੀ ਖਾਲੀ ਬੋਤਲ, ਇਹ ਤਾਂ ਤੇਲ ਦੇ ਕੈਨ ਆਉਂਦੇ ਹਨ ਖਾਲੀ ਉਹ ਧੋ ਕੇ, ਸਾਫ ਕਰਕੇ ਸਾਰੇ ਬੱਚਿਆਂ ਨੂੰ ਦਿੱਤਾ ਅਤੇ ਕਿਹਾ ਕਿ ਘਰ ਵਿੱਚ ਮਾਂ ਜਦੋਂ ਖਾਣਾ ਖਾਣ ਦੇ ਬਾਅਦ ਬਰਤਨ ਸਾਫ ਕਰਨ, ਤਾਂ ਖਾਣੇ ਦੇ ਬਰਤਨ ਪਾਣੀ ਨਾਲ ਜਦੋਂ ਧੋਂਦੇ ਹਨ, ਉਹ ਪਾਣੀ ਇਕੱਠਾ ਕਰੋ, ਅਤੇ ਉਹ ਪਾਣੀ ਇਸ ਬੋਤਲ ਵਿੱਚ ਭਰਤ ਕੇ ਹਰ ਦਿਨ ਸਕੂਲ ਲੈ ਆਓ। ਅਤੇ ਹਰ ਇੱਕ ਨੂੰ ਕਹਿ ਦਿੱਤਾ ਕਿ ਇਹ ਪੇੜ ਤੁਹਾਡਾ। ਆਪਣੇ ਘਰ ਤੋਂ ਜੋ ਬੋਤਲ ਵਿੱਚ ਉਹ ਆਪਣੀ ਕਿਚਨ ਦਾ ਪਾਣੀ ਲਿਆਏਗਾ ਉਹ ਉਸ ਵਿੱਚ ਪਾ ਦੇਣਾ ਹੋਵੇਗਾ ਪੇੜ ਵਿੱਚ। ਹੁਣ ਮੈਂ ਜਦੋਂ 5-6 ਵਰ੍ਹੇ ਦੇ ਬਾਅਦ ਉਹ ਸਕੂਲ ਗਿਆ.... ਪੂਰਾ ਸਕੂਲ ਉਸ ਤੋਂ ਵੀ ਜ਼ਿਆਦਾ।

ਵਿਦਿਆਰਥੀ: ਇਹ ਡ੍ਰਾਈ ਵੇਸਟ ਹੈ। ਅਗਰ ਇਸ ਵਿੱਚ ਅਸੀਂ ਸੁੱਕਾ ਕੂੜਾ ਪਾਵਾਂਗੇ ਅਤੇ ਇਸ ਵਿੱਚ ਗਿੱਲਾ ਕੂੜਾ ਪਾਵਾਂਗੇ, ਤਾਂ ਅਜਿਹੀ ਜਗ੍ਹਾ ਕਰਾਂਗੇ ਤਾਂ ਖਾਦ ਬਣਦੀ ਹੈ।

ਪ੍ਰਧਾਨ ਮੰਤਰੀ: ਤਾਂ ਇਹ ਕਰਦੇ ਹੋ ਤੁਸੀਂ ਲੋਕ ਘਰ ਵਿੱਚ?

ਪ੍ਰਧਾਨ ਮੰਤਰੀ: ਮਾਂ ਤਾਂ ਸਬਜ਼ੀ ਲੈਣ ਜਾ ਰਹੀ ਹੈ ਅਤੇ ਖਾਲੀ ਹੱਥ ਜਾ ਰਹੀ ਹੈ, ਫਿਰ ਪਲਾਸਟਿਕ ਵਿੱਚ ਲੈ ਕੇ ਆਉਂਦੀ ਹੈ ਤਾਂ ਤੁਸੀਂ ਸਾਰੇ ਮਾਂ ਨਾਲ ਝਗੜਾ ਕਰਦੇ ਹੋ ਕਿ ਮੰਮਾ ਘਰ ਤੋਂ ਥੈਲਾ ਲੈ ਕੇ ਜਾਓ, ਇਹ ਪਲਾਸਟਿਕ ਕਿਉਂ ਲਿਆਉਂਦੇ ਹੋ, ਗੰਦਗੀ ਘਰ ਵਿੱਚ ਕਿਉਂ ਲਿਆਉਂਦੇ ਹੋ, ਅਜਿਹਾ ਦੱਸਦੇ ਹਨ... ਨਹੀਂ ਦੱਸਦੇ ਹਨ।

ਵਿਦਿਆਰਥੀ: ਸਰ ਕਪੜੇ ਦੇ ਥੈਲੇ।

ਪ੍ਰਧਾਨ ਮੰਤਰੀ: ਦੱਸਦੇ ਹੋ?

ਵਿਦਿਆਰਥੀ: Yes Sir.

ਪ੍ਰਧਾਨ ਮੰਤਰੀ: ਅੱਛਾ।

ਪ੍ਰਧਾਨ ਮੰਤਰੀ: ਇਹ ਕੀ ਹੈ ? ਗਾਂਧੀ ਜੀ ਦਾ ਚਸ਼ਮਾ ਅਤੇ ਗਾਂਧੀ ਜੀ ਦੇਖਦੇ ਹਨ ਕੀ ? ਕਿ ਸਵੱਛਤਾ ਕਰ ਰਹੇ ਹੋ ਕਿ ਨਹੀਂ ਕਰ ਰਹੇ ਹੋ। ਤੁਹਾਨੂੰ ਯਾਦ ਰਹੇਗਾ ਕਿਉਂਕਿ ਗਾਂਧੀ ਜੀ ਜੀਵਨ ਭਰ ਸਵੱਛਤਾ ਦੇ ਲਈ ਕੰਮ ਕਰਦੇ ਸਨ। ਗਾਂਧੀ ਜੀ ਹਰ ਵਾਰ ਦੇਖ ਰਹੇ ਹਨ ਕਿ ਸਵੱਛਤਾ ਕੌਣ ਕਰਦਾ, ਕੌਣ ਨਹੀਂ ਕਰਦਾ ਹੈ। ਕਿਉਂਕਿ ਗਾਂਧੀ ਜੀ ਜੀਵਨ ਭਰ ਸਵੱਛਤਾ ਦੇ ਲਈ ਕੰਮ ਕਰਦੇ ਸਨ.. ਪਤਾ ਹੈ ਨਾ, ਉਹ ਕਹਿੰਦੇ ਸਨ ਕਿ ਮੇਰੇ ਲਈ ਆਜ਼ਾਦੀ ਅਤੇ ਸਵੱਛਤਾ ਦੋਨਾਂ ਵਿੱਚੋਂ ਅਗਰ ਕੋਈ ਇੱਕ ਚੀਜ਼ ਪਸੰਦ ਕਰਨੀ ਹੈ ਤਾਂ ਮੈਂ ਸਵੱਛਤਾ ਪਸੰਦ ਕਰਾਂਗਾ। ਯਾਨੀ ਉਹ ਆਜ਼ਾਦੀ ਤੋਂ ਵੀ ਜ਼ਿਆਦਾ ਨੂੰ ਮਹੱਤਵ ਦਿੰਦੇ ਸਨ। ਹੁਣ ਦੱਸੋ ਸਾਡੇ ਸਵੱਛਤਾ ਦੇ ਅਭਿਯਾਨ ਨੂੰ ਅੱਗੇ ਵਧਣਾ ਚਾਹੀਦਾ ਹੈ ਕਿ ਨਹੀਂ ਵਧਣਾ ਚਾਹੀਦਾ?

ਵਿਦਿਆਰਥੀ: ਸਰ ਵਧਾਉਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ: ਅੱਛਾ ਤੁਹਾਨੂੰ ਲਗਦਾ ਹੈ ਕਿ ਸਵੱਛਤਾ ਇਹ ਪ੍ਰੋਗਰਾਮ ਹੋਣਾ ਚਾਹੀਦਾ ਹੈ ਕਿ ਸਵੱਛਤਾ ਇਹ ਆਦਤ ਹੋਣੀ ਚਾਹੀਦੀ ਹੈ।

ਵਿਦਿਆਰਥੀ: ਆਦਤ ਹੋਣੀ ਚਾਹੀਦੀ ਹੈ।

ਪ੍ਰਧਾਨ ਮੰਤਰੀ : ਸ਼ਾਬਾਸ਼। ਲੋਕਾਂ ਨੂੰ ਕੀ ਲਗਦਾ ਹੈ ਕਿ ਇਹ ਸਵੱਛਤਾ ਤਾਂ ਮੋਦੀ ਜੀ ਦਾ ਪ੍ਰੋਗਰਾਮ ਹੈ। ਲੇਕਿਨ ਹਕੀਕਤ ਇਹ ਹੈ ਕਿ ਸਵੱਛਤਾ ਇੱਕ ਦਿਨ ਦਾ ਕੰਮ ਨਹੀਂ ਹੈ, ਸਵੱਛਤਾ ਇੱਕ ਵਿਅਕਤੀ ਦਾ ਕੰਮ ਨਹੀਂ ਹੈ, ਸਵੱਛਤਾ ਇੱਕ ਪਰਿਵਾਰ ਦਾ ਕੰਮ ਨਹੀਂ ਹੈ। ਇਹ ਜੀਵਨ ਭਰ, 365 ਦਿਨ ਅਤੇ ਜਿੰਨੇ ਸਾਲ ਜਿੰਦਾ ਰਹੇ, ਹਰ ਦਿਨ ਕਰਨ ਦਾ ਕੰਮ ਹੈ। ਅਤੇ ਉਸ ਦੇ ਲਈ ਕੀ ਕਰਨਾ ਚਾਹੀਦਾ ਹੈ ? ਮਨ ਵਿੱਚ ਇੱਕ ਮੰਤਰ ਚਾਹੀਦਾ ਹੈ ਅਗਰ ਦੇਸ਼ ਦਾ ਹਰ ਨਾਗਰਿਕ ਤੈਅ ਕਰ ਲਵੇ ਕਿ ਮੈਂ ਗੰਦਗੀ ਨਹੀਂ ਕਰਾਂਗਾ, ਤਾਂ ਕੀ ਹੋਵੇਗਾ?

ਵਿਦਿਆਰਥੀ: ਤਾਂ ਸਵੱਛਤਾ ਦਾ ਸਥਾਪਨ ਹੋਵੇਗਾ।

ਪ੍ਰਧਾਨ ਮੰਤਰੀ: ਦੱਸੋ। ਤਾਂ ਹੁਣ ਆਦਤ ਕੀ ਪਾਉਣੀ ਹੈ। ਮੈਂ ਗੰਦਗੀ ਨਹੀਂ ਕਰਾਂਗਾ, ਪਹਿਲੀ ਆਦਤ ਇਹ ਹੈ। ਪੱਕਾ।

ਵਿਦਿਆਰਥੀ: Yes Sir.

 

*****

ਐੱਮਜੇਪੈੱਸ/ਵੀਜੇ/ਐੱਸਕੇਐੱਸ


(Release ID: 2061423) Visitor Counter : 31