ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav g20-india-2023

‘ਕ੍ਰਿਏਟ ਇਨ ਇੰਡੀਆ’ ਚੈਲੰਜ ਦੇ ਮਾਧਿਅਮ ਨਾਲ ਆਪਣੀ ਰਚਨਾਤਮਕਤਾ ਨੂੰ ਉਜਾਗਰ ਕਰੋ


ਭਾਰਤ ਦੇ ਪ੍ਰਧਾਨ ਮੰਤਰੀ ਪ੍ਰਤਿਭਾ ਅਤੇ ਰਚਨਾਤਮਕਤਾ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਵੇਵਸ ਦੇ ਲਈ 25 ‘ਕ੍ਰਿਏਟ ਇਨ ਇੰਡੀਆ’ ਚੈਲੰਜ ਵਿੱਚ ਭਾਗੀਦਾਰੀ ਨੂੰ ਪ੍ਰੋਤਸਾਹਿਤ ਕੀਤਾ: ਮਨ ਕੀ ਬਾਤ ਦਾ 114ਵਾਂ ਸੰਸਕਰਣ

ਸੰਗੀਤ, ਸਿੱਖਿਆ ਅਤੇ ਐਂਟੀ-ਪਾਇਰੇਸੀ ਜਿਹੇ ਖੇਤਰਾਂ ਨੂੰ ਕਵਰ ਕਰਨ ਚੈਲੰਜ ਦੇ ਮਾਧਿਅਮ ਨਾਲ ਗੇਮਿੰਗ, ਐਨੀਮੇਸ਼ਨ, ਰੀਲ ਅਤੇ ਫਿਲਮ ਨਿਰਮਾਣ ਵਿੱਚ ਰਚਨਾਕਾਰਾਂ ਦੇ ਲਈ ਅਪਾਰ ਸੰਭਾਵਨਾਵਾਂ: ਸ਼੍ਰੀ ਨਰੇਂਦਰ ਮੋਦੀ

ਭਾਰਤ ਦੇ ਮੀਡੀਆ ਅਤੇ ਮਨੋਰੰਜਨ ਉਦਯੋਗ ਨੂੰ ਹੁਲਾਰਾ ਦੇਣ ਤੇ ਕ੍ਰਿਏਟਰ ਇਕੋਨੌਮੀ ਨੂੰ ਹੁਲਾਰਾ ਦੇਣ ਦੇ ਲਈ 5-9 ਫਰਵਰੀ, 2025 ਤੱਕ ਵਰਲਡ ਔਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ ਦਾ ਆਯੋਜਨ

Posted On: 29 SEP 2024 2:41PM by PIB Chandigarh

ਭਾਰਤ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਪਣੇ 114ਵੇਂ ਮਨ ਕੀ ਬਾਤ ਦੇ ਸੰਬੋਧਨ ਦੇ ਦੌਰਾਨ, ਰੋਜ਼ਗਾਰ ਦੀ ਤੇਜ਼ੀ ਨਾਲ ਬਦਲਦੀ ਪ੍ਰਕ੍ਰਿਤੀ ਅਤੇ ਗੇਮਿੰਗ, ਫਿਲਮ ਨਿਰਮਾਣ ਆਦਿ ਜਿਹੇ ਰਚਨਾਤਮਕ ਖੇਤਰਾਂ ਵਿੱਚ ਵਧਦੇ ਅਵਸਰਾਂ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਭਾਰਤ ਦੀ ਰਚਨਾਤਮਕ ਪ੍ਰਤਿਭਾਵਾਂ ਦੀਆਂ ਅਪਾਰ ਸੰਭਾਵਨਾਵਾਂ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਆਯੋਜਿਤ ਕੀਤੀ ਜਾ ਰਹੀ ‘ਕ੍ਰਿਏਟ ਇਨ ਇੰਡੀਆ’ ਥੀਮ ਦੇ ਤਹਿਤ 25 ਚੈਲੰਜ ਵਿੱਚ ਹਿੱਸਾ ਲੈਣ ਦੇ ਲਈ ਰਚਨਾਕਾਰਾਂ ਨੂੰ ਤਾਕੀਦ ਕੀਤੀ।

 

ਉੱਭਰਦੇ ਰਚਨਾਤਮਕ ਖੇਤਰ ਰੋਜ਼ਗਾਰ ਦੇ ਬਜ਼ਾਰ ਨੂੰ ਨਵਾਂ ਆਕਾਰ ਦੇਣਗੇ

ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨੇ ਉੱਭਰਦੇ ਖੇਤਰਾਂ ‘ਤੇ ਚਾਨਣਾ ਪਾਇਆ, ਜੋ ਰੋਜ਼ਗਾਰ ਦੇ ਬਜ਼ਾਰ ਨੂੰ ਨਵਾਂ ਆਕਾਰ ਦੇ ਰਹੇ ਹਨ। ਉਨ੍ਹਾਂ ਨੇ ਕਿਹਾ, “ਇਸ ਬਦਲਦੇ ਸਮੇਂ ਵਿੱਚ, ਰੋਜ਼ਗਾਰ ਦੀ ਪ੍ਰਕ੍ਰਿਤੀ ਬਦਲ ਰਹੀ ਹੈ, ਅਤੇ ਗੇਮਿੰਗ, ਐਨੀਮੇਸਨ, ਰੀਲ ਮੇਕਿੰਗ, ਫਿਲਮ ਮੇਕਿੰਗ ਜਾਂ ਪੋਸਟਰ ਮੇਕਿੰਗ ਜਿਹੇ ਨਵੇਂ ਖੇਤਰ ਉੱਭਰ ਰਹੇ ਹਨ। ਜੇਕਰ ਤੁਸੀਂ ਇਨ੍ਹਾਂ ਵਿੱਚੋਂ ਕਿਸੇ ਵੀ ਕੌਸ਼ਲ ਵਿੱਚ ਚੰਗਾ ਪ੍ਰਦਰਸਨ ਕਰ ਸਕਦੇ ਹੋ...ਤਾਂ ਤੁਹਾਡੀ ਪ੍ਰਤਿਭਾ ਨੂੰ ਬਹੁਤ ਵੱਡਾ ਮੰਚ ਮਿਲ ਸਕਦਾ ਹੈ।” ਉਨ੍ਹਾਂ ਨੇ ਬੈਂਡ, ਕਮਿਊਨਿਟੀ ਰੇਡੀਓ ਦੇ ਪ੍ਰਤੀ ਉਤਸ਼ਾਹੀ ਅਤੇ ਰਚਨਾਤਮਕ ਪੇਸ਼ੇਵਰਾਂ ਦੇ ਲਈ ਵਧਦੇ ਦਾਇਰੇ ਬਾਰੇ ਵੀ ਚਰਚਾ ਕੀਤੀ।

 

ਇਸ ਸਮਰੱਥਾ ਦਾ ਲਾਭ ਉਠਾਉਣ ਅਤੇ ਉਨ੍ਹਾਂ ਦਾ ਪੋਸ਼ਣ ਕਰਨ ਦੇ ਲਈ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸੰਗੀਤ, ਸਿੱਖਿਆ ਅਤੇ ਐਂਟੀ-ਪਾਇਰੇਸੀ ਸਹਿਤ ਵਿਭਿੰਨ ਖੇਤਰਾਂ ਵਿੱਚ ਪ੍ਰਤਿਭਾ ਅਤੇ ਰਚਨਾਤਮਕਤਾ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ 25 ਚੈਲੰਜ ਦੀ ਸ਼ੁਰੂਆਤ ਕੀਤੀ ਹੈ। ਪ੍ਰਧਾਨ ਮੰਤਰੀ ਨੇ ਰਚਨਾਕਾਰਾਂ ਨੂੰ ਇਨ੍ਹਾਂ ਚੈਲੰਜ ਵਿੱਚ ਹਿੱਸਾ ਲੈਣ ਦੇ ਲਈ ਵੈੱਬਸਾਈਟ wavesindia.org ‘ਤੇ ਲੌਗ ਇਨ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਕਿਹਾ, “ਮੈਂ ਦੇਸ਼ ਦੇ ਰਚਨਾਕਾਰਾਂ ਨੂੰ ਵਿਸ਼ੇਸ਼ ਤੌਰ ‘ਤੇ ਭਾਗੀਦਾਰੀ ਸੁਨਿਸ਼ਚਿਤ ਕਰਨ ਅਤੇ ਆਪਣੀ ਰਚਨਾਤਮਕਤਾ ਨੂੰ ਸਾਹਮਣੇ ਲਿਆਉਣ ਦੀ ਤਾਕੀਦ ਕਰਦਾ ਹਾਂ।”

 

In the 114th episode of #MannKiBaat, PM @narendramodi highlights the #CreateInIndiaChallenge Season-1 under #WAVES2025, launched by the Ministry of Information and Broadcasting, which offers 25 challenges to promote creativity.

He urges creators from across the country to… pic.twitter.com/n0bteRefZ9

— Ministry of Information and Broadcasting (@MIB_India) September 29, 2024

 

ਕ੍ਰਿਏਟ ਇਨ ਇੰਡੀਆ ਚੈਲੰਜ- ਸੀਜ਼ਨ ਵਨ

22 ਅਗਸਤ, 2024 ਨੂੰ ਕੇਂਦਰੀ ਸੂਚਨਾ ਅਤੇ ਪ੍ਰਸਾਰਣ, ਰੇਲ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਨਵੀਂ ਦਿੱਲੀ ਵਿੱਚ ਕ੍ਰਿਏਟ ਇਨ ਇੰਡੀਆ ਚੈਲੰਜ- ਸੀਜ਼ਨ ਵਨ ਦੀ ਸ਼ੁਰੂਆਤ ਕੀਤੀ ਸੀ। ਇਹ ਚੈਲੰਜ ਆਗਾਮੀ ਵਰਲਡ ਔਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਦੇ ਲਈ ਇੱਕ ਅਗ੍ਰਦੂਤ ਦੇ ਰੂਪ ਵਿੱਚ ਕੰਮ ਕਰਨਗੇ, ਜੋ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 78ਵੇਂ ਸੁਤੰਤਰਤਾ ਦਿਵਸ ਸੰਬੋਧਨ ਦੇ ਦੌਰਾਨ ਵਿਅਕਤ ਕੀਤੇ ਗਏ “ਭਾਰਤ ਵਿੱਚ ਡਿਜ਼ਾਈਨ, ਦੁਨੀਆ ਦੇ ਲਈ ਡਿਜ਼ਾਈਨ” ਦੇ ਵਿਜ਼ਨ ਦੇ ਅਨੁਰੂਪ ਹੈ।

*****

ਧਰਮੇਂਦਰ ਤਿਵਾਰੀ/ਸ਼ਿਤਿਜ ਸਿੰਗ੍ਹਾ



(Release ID: 2060616) Visitor Counter : 8