ਪ੍ਰਧਾਨ ਮੰਤਰੀ ਦਫਤਰ
ਮਹਾਰਾਸ਼ਟਰ ਵਿੱਚ ਵਿਭਿੰਨ ਪ੍ਰੋਜੈਕਟਾਂ ਦੇ ਉਦਘਾਟਨ, ਸਮਰਪਣ ਅਤੇ ਨੀਂਹ ਪੱਥਰ ਰੱਖਣ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
Posted On:
29 SEP 2024 5:09PM by PIB Chandigarh
ਨਮਸਕਾਰ।
ਮਹਾਰਾਸ਼ਟਰ ਦੇ ਗਵਰਨਰ ਸੀ.ਪੀ. ਰਾਧਾਕ੍ਰਿਸ਼ਣਨ ਜੀ, ਮਹਾਰਾਸ਼ਟਰ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਏਕਨਾਥ ਸ਼ਿੰਦੇ ਜੀ, ਉਪ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਜੀ, ਅਜੀਤ ਪਵਾਰ ਜੀ, ਪੁਣੇ ਦੇ ਸਾਂਸਦ ਅਤੇ ਮੰਤਰੀ ਪਰਿਸ਼ਦ ਦੇ ਮੇਰੇ ਯੁਵਾ ਸਾਥੀ ਭਾਈ ਮੁਰਲੀਧਰ, ਕੇਂਦਰ ਦੇ ਹੋਰ ਮੰਤਰੀ ਜੋ ਵੀਡੀਓ ਕਾਨਫਰੰਸ ਨਾਲ ਜੁੜੇ ਹੋਏ ਹਨ, ਮਹਾਰਾਸ਼ਟਰ ਦੇ ਸਾਰੇ ਸੀਨੀਅਰ ਮੰਤਰੀਗਣ ਵੀ ਮੇਰੇ ਸਾਹਮਣੇ ਮੈਨੂੰ ਦਿਖਾਈ ਦੇ ਰਹੇ ਹਨ, ਸਾਂਸਦਗਣ, ਵਿਧਾਇਕਗਣ, ਅਤੇ ਇਸ ਪ੍ਰੋਗਰਾਮ ਨਾਲ ਜੁੜੇ ਸਾਰੇ ਭਾਈਓ ਅਤੇ ਭੈਣੋਂ!
ਪੁਣਯਾਤੀਲ ਮਾਝਯਾ ਸਰਵ ਲਾਡਕਯਾ ਬਹਿਣੀਂਨਾ
ਆਣਿ ਲਾਡਕਯਾ ਭਾਵਾਂਨਾ ਮਾਝਾ ਨਮਸਕਾਰ।
(पुण्यातील माझ्या सर्व लाडक्या बहिणींना
आणि लाडक्या भावांना माझा नमस्कार।)
ਦੋ ਦਿਨ ਪਹਿਲੇ ਮੈਨੂੰ ਕਈ ਵੱਡੇ ਪ੍ਰੋਜੈਕਟਾਂ ਦੇ ਲੋਕਅਰਪਣ ਕਰਨ ਅਤੇ ਨੀਂਹ ਪੱਥਰ ਰੱਖਣ ਦੇ ਲਈ ਪੁਣੇ ਆਉਣਾ ਸੀ। ਲੇਕਿਨ ਭਾਰੀ ਬਾਰਿਸ਼ ਦੇ ਚਲਦੇ ਉਹ ਪ੍ਰੋਗਰਾਮ ਰੱਦ ਕਰਨਾ ਪਿਆ। ਉਸ ਵਿੱਚ ਮੇਰਾ ਤਾਂ ਨੁਕਸਾਨ ਹੈ ਹੀ, ਕਿਉਂਕਿ ਪੁਣੇ ਦੇ ਕਣ-ਕਣ ਵਿੱਚ ਰਾਸ਼ਟਰਭਗਤੀ ਹੈ, ਪੁਣੇ ਦੇ ਕਣ-ਕਣ ਵਿੱਚ ਸਮਾਜਭਗਤੀ ਹੈ, ਅਜਿਹੇ ਪੁਣੇ ਵਿੱਚ ਆਉਣਾ ਉਹ ਆਪਣੇ ਆਪ ਵਿੱਚ ਊਰਜਾਵਾਨ ਬਣਾ ਦਿੰਦਾ ਹੈ। ਤਾਂ ਮੇਰਾ ਤਾਂ ਬਹੁਤ loss ਹੈ ਕਿ ਮੈਂ ਅੱਜ ਪੁਣੇ ਨਹੀਂ ਆ ਪਾ ਰਿਹਾ ਹਾਂ। ਲੇਕਿਨ ਹੁਣ ਟੈਕਨੋਲੋਜੀ ਦੇ ਮਾਧਿਅਮ ਨਾਲ ਅੱਜ ਪੁਣੇ ਦੀ ਧਰਤੀ ..... ਭਾਰਤ ਦੀ ਮਹਾਨ ਵਿਭੂਤੀਆਂ ਦੀ ਪ੍ਰੇਰਣਾ ਭੂਮੀ, ਮਹਾਰਾਸ਼ਟਰ ਦੇ ਵਿਕਾਸ ਦੇ ਨਵੇਂ ਅਧਿਆਏ ਦੀ ਗਵਾਹ ਬਣ ਰਹੀ ਹੈ। ਹਾਲੇ ਡਿਸਟ੍ਰਿਕਟ ਕੋਰਟ ਤੋਂ ਸਵਾਰਗੇਟ ਸੈਕਸ਼ਨ ਰੂਟ ਦਾ ਲੋਕਅਰਪਣ ਹੋਇਆ ਹੈ। ਇਸ ਰੂਟ ‘ਤੇ ਵੀ ਹੁਣ ਮੈਟਰੋ ਚਲਣਾ ਸ਼ੁਰੂ ਹੋ ਜਾਵੇਗੀ। ਸਵਾਰਗੇਟ-ਕਾਤ੍ਰਜ ਸੈਕਸ਼ਨ ਦਾ ਅੱਜ ਨੀਂਹ ਪੱਥਰ ਵੀ ਰੱਖਿਆ ਗਿਆ ਹੈ। ਅੱਜ ਹੀ ਸਾਡੇ ਸਭ ਦੇ ਆਦਰਯੋਗ ਕ੍ਰਾਂਤੀਜਯੋਤੀ ਸਾਵਿਤ੍ਰੀਬਾਈ ਫੁਲੇ ਮੈਮੋਰੀਅਲ ਦੀ ਨੀਂਹ ਵੀ ਰੱਖੀ ਗਈ ਹੈ। ਪੁਣੇ ਸ਼ਹਿਰ ਵਿੱਚ Ease of Living ਵਧਾਉਣ ਦਾ ਸਾਡਾ ਜੋ ਸੁਪਨਾ ਹੈ, ਮੈਨੂੰ ਖੁਸ਼ੀ ਹੈ ਕਿ ਅਸੀਂ ਉਸ ਦਿਸ਼ਾ ਵਿੱਚ ਤੇਜ਼ ਗਤੀ ਨਾਲ ਅੱਗੇ ਵਧ ਰਹੇ ਹਾਂ।
ਭਾਈਓ-ਭੈਣੋਂ,
ਅੱਜ ਭਗਵਾਨ ਵਿੱਠਲ ਦੇ ਅਸ਼ੀਰਵਾਦ ਨਾਲ ਉਨ੍ਹਾਂ ਦੇ ਭਗਤਾਂ ਨੂੰ ਵੀ ਸਨੇਹ ਉਪਹਾਰ ਮਿਲਿਆ ਹੈ। ਸੋਲਾਪੁਰ ਨੂੰ ਸਿੱਧੇ ਏਅਰ-ਕਨੈਕਟੀਵਿਟੀ ਨਾਲ ਜੋੜਨ ਦੇ ਲਈ ਏਅਰਪੋਰਟ ਨੂੰ ਅੱਪਗ੍ਰੇਡ ਕਰਨ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਇੱਥੇ ਦੇ ਟਰਮੀਨਲ ਬਿਲਡਿੰਗ ਦੀ ਸਮਰੱਥਾ ਵਧਾਈ ਗਈ ਹੈ। ਯਾਤਰੀਆਂ ਦੇ ਲਈ ਨਵੀਆਂ ਸੁਵਿਧਾਵਾਂ ਤਿਆਰ ਕੀਤੀਆਂ ਗਈਆਂ ਹਨ। ਇਸ ਨਾਲ ਦੇਸ਼ ਵਿਦੇਸ਼ ਹਰ ਪੱਧਰ ‘ਤੇ ਵਿਠੋਬਾ ਦੇ ਭਗਤਾਂ ਨੂੰ ਕਾਫੀ ਸੁਵਿਧਾ ਹੋਵੇਗੀ। ਭਗਵਾਨ ਵਿੱਠਲ ਦੇ ਦਰਸ਼ਨ ਕਰਨ ਦੇ ਲਈ ਲੋਕ ਹੁਣ ਸਿੱਧੇ ਸੋਲਾਪੁਰ ਪਹੁੰਚ ਸਕਣਗੇ। ਇੱਥੇ ਵਪਾਰ, ਕਾਰੋਬਾਰ, ਅਤੇ ਟੂਰਿਜ਼ਮ ਨੂੰ ਵੀ ਹੁਲਾਰਾ ਮਿਲੇਗਾ। ਮੈਂ ਮਹਾਰਾਸ਼ਟਰ ਦੇ ਲੋਕਾਂ ਨੂੰ, ਆਪ ਸਭ ਨੂੰ ਇਨ੍ਹਾਂ ਸਾਰਿਆਂ ਦੇ ਵਿਕਾਸ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਅੱਜ ਮਹਾਰਾਸ਼ਟਰ ਨੂੰ ਨਵੇਂ ਸੰਕਲਪਾਂ ਦੇ ਨਾਲ ਵੱਡੇ ਲਕਸ਼ਾਂ ਦੀ ਜ਼ਰੂਰਤ ਹੈ। ਇਸ ਦੇ ਲਈ ਸਾਨੂੰ ਪੁਣੇ ਜਿਹੇ ਸ਼ਹਿਰਾਂ ਨੂੰ ਪ੍ਰਗਤੀ ਦਾ, urban development ਦਾ ਸੈਂਟਰ ਬਣਾਉਣਾ ਜ਼ਰੂਰੀ ਹੈ। ਅੱਜ ਪੁਣੇ ਜਿਸ ਗਤੀ ਨਾਲ ਅੱਗੇ ਵਧ ਰਿਹਾ ਹੈ, ਇੱਥੇ ਜਨਸੰਖਿਆ ਦਾ ਦਬਾਅ ਵੀ ਉਨੀ ਹੀ ਤੇਜ਼ੀ ਨਾਲ ਵਧ ਰਿਹਾ ਹੈ। ਪੁਣੇ ਦੀ ਵਧਦੀ ਜਨਸੰਖਿਆ ਸ਼ਹਿਰ ਦੀ ਸਪੀਡ ਨੂੰ ਘੱਟ ਨਾ ਕਰੇ, ਬਲਕਿ ਇਸ ਦੀ ਸਮਰੱਥਾ ਵਧਾਏ, ਇਸ ਦੇ ਲਈ ਸਾਨੂੰ ਹੁਣੇ ਤੋਂ ਹੀ ਕਦਮ ਉਠਾਉਣ ਦੀ ਜ਼ਰੂਰਤ ਹੈ। ਇਹ ਤਦ ਹੋਵੇਗਾ, ਜਦੋਂ ਪੁਣੇ ਦਾ ਪਬਲਿਕ ਟ੍ਰਾਂਸਪੋਰਟ ਆਧੁਨਿਕ ਹੋਵੇਗਾ, ਇਹ ਤਦ ਹੋਵੇਗਾ, ਜਦੋਂ ਸ਼ਹਿਰ ਦਾ ਵਿਸਤਾਰ ਤਾਂ ਹੋਵੇ ਲੇਕਿਨ ਇੱਕ ਖੇਤਰ ਦੀ ਦੂਸਰੇ ਤੋਂ ਕਨੈਕਟੀਵਿਟੀ ਬਿਹਤਰੀਨ ਰਹੇ। ਅੱਜ ਮਹਾਯੁਤਿ ਦੀ ਸਰਕਾਰ, ਇਸੇ ਸੋਚ ਅਤੇ ਅਪ੍ਰੋਚ ਦੇ ਨਾਲ ਦਿਨ ਰਾਤ ਕੰਮ ਕਰ ਰਹੀ ਹੈ।
ਸਾਥੀਓ,
ਪੁਣੇ ਦੀਆਂ ਆਧੁਨਿਕ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਪਹਿਲਾਂ ਤੋਂ ਕੰਮ ਕੀਤੇ ਜਾਣ ਦੀ ਜ਼ਰੂਰਤ ਸੀ। ਪੁਣੇ ਵਿੱਚ ਮੈਟਰੋ ਜਿਹਾ advanced ਟ੍ਰਾਂਸਪੋਰਟ ਸਿਸਟਮ ਬਹੁਤ ਪਹਿਲਾਂ ਆ ਜਾਣਾ ਚਾਹੀਦਾ ਸੀ। ਲੇਕਿਨ ਮੰਦਭਾਗੀ ਨਾਲ, ਬੀਤੇ ਦਹਾਕਿਆਂ ਵਿੱਚ ਸਾਡੇ ਦੇਸ਼ ਦੇ ਸ਼ਹਿਰੀ ਵਿਕਾਸ ਵਿੱਚ ਪਲਾਨਿੰਗ ਅਤੇ ਵਿਜ਼ਨ ਦੋਵਾਂ ਦੀ ਕਮੀ ਰਹੀ। ਜੇਕਰ ਕੋਈ ਯੋਜਨਾ ਚਰਚਾ ਵਿੱਚ ਆਉਂਦੀ ਵੀ ਸੀ, ਤਾਂ ਉਸਦੀ ਫਾਈਲ ਹੀ ਕਈ-ਕਈ ਵਰ੍ਹਿਆਂ ਤੱਕ ਅਟਕੀ ਰਹਿੰਦੀ ਸੀ। ਜੇਕਰ ਕੋਈ ਯੋਜਨਾ ਬਣ ਵੀ ਗਈ, ਤਾਂ ਵੀ ਇੱਕ-ਇੱਕ ਪ੍ਰੋਜੈਕਟ ਕਈ-ਕਈ ਦਹਾਕਿਆਂ ਤੱਕ ਲਟਕਿਆ ਰਹਿੰਦਾ ਸੀ। ਉਸ ਪੁਰਾਣੇ ਵਰਕ ਕਲਚਰ ਦਾ ਬਹੁਤ ਵੱਡਾ ਨੁਕਸਾਨ ਸਾਡੇ ਦੇਸ਼ ਨੂੰ, ਮਹਾਰਾਸ਼ਟਰ ਨੂੰ ਅਤੇ ਪੁਣੇ ਨੂੰ ਵੀ ਹੋਇਆ। ਤੁਸੀਂ ਯਾਦ ਕਰੋ, ਪੁਣੇ ਵਿੱਚ ਮੈਟਰੋ ਬਣਾਉਣ ਦੀ ਗੱਲ ਸਭ ਤੋਂ ਪਹਿਲਾਂ 2008 ਵਿੱਚ ਸ਼ੁਰੂ ਹੋਈ ਸੀ। ਲੇਕਿਨ, 2016 ਵਿੱਚ ਇਸ ਦਾ ਨੀਂਹ ਪੱਥਰ ਤਦ ਰੱਖਿਆ ਗਿਆ ਜਦੋਂ ਸਾਡੀ ਸਰਕਾਰ ਨੇ ਰੁਕਾਵਟਾਂ ਨੂੰ ਹਟਾ ਕੇ ਤੇਜ਼ੀ ਨਾਲ ਫੈਸਲਾ ਲੈਣਾ ਸ਼ੁਰੂ ਕੀਤਾ। ਅਤੇ ਅੱਜ ਦੇਖੋ.... ਅੱਜ ਪੁਣੇ ਮੈਟਰੋ ਰਫ਼ਤਰ ਵੀ ਭਰ ਰਹੀ ਹੈ ਅਤੇ ਉਸ ਦਾ ਵਿਸਤਾਰ ਵੀ ਹੋ ਰਿਹਾ ਹੈ।
ਅੱਜ ਵੀ, ਇੱਕ ਪਾਸੇ ਅਸੀਂ ਪੁਰਾਣੇ ਕੰਮ ਦਾ ਲੋਕਅਰਪਣ ਕੀਤਾ ਹੈ, ਤਾਂ ਨਾਲ ਹੀ ਸਵਾਰਗੇਟ ਵਿੱਚ ਕਾਤ੍ਰਜ ਲਾਈ ਦਾ ਨੀਂਹ ਪੱਥਰ ਵੀ ਰੱਖਿਆ ਹੈ। ਇਸੇ ਵਰ੍ਹੇ ਮਾਰਚ ਵਿੱਚ ਮੈਂ ਰੂਬੀ ਹਾਲ ਕਲੀਨਿਕ ਤੋਂ ਰਾਮਵਾੜੀ ਤੱਕ ਮੈਟਰੋ ਸੇਵਾ ਦਾ ਲੋਕਅਰਪਣ ਵੀ ਕੀਤਾ ਸੀ। 2016 ਤੋਂ ਹੁਣ ਤੱਕ, ਇਨ੍ਹਾਂ 7-8 ਵਰ੍ਹਿਆਂ ਵਿੱਚ ਪੁਣੇ ਮੈਟਰੋ ਦਾ ਵਿਸਤਾਰ.... ਇੰਨੇ ਰੂਟਸ ‘ਤੇ ਕੰਮ ਦੀ ਇਹ ਪ੍ਰਗਤੀ ਅਤੇ ਨਵੇਂ ਨੀਂਹ ਪੱਥਰ....ਜੇਕਰ ਪੁਰਾਣੀ ਸੋਚ ਅਤੇ ਕਾਰਜਪ੍ਰਣਾਲੀ ਹੁੰਦੀ ਤਾਂ ਇਨ੍ਹਾਂ ਵਿੱਚੋਂ ਕੋਈ ਵੀ ਕੰਮ ਪੂਰਾ ਨਹੀਂ ਹੋ ਪਾਉਂਦਾ..... ਪਿਛਲੀ ਸਰਕਾਰ ਤਾਂ 8 ਵਰ੍ਹਿਆਂ ਵਿੱਚ ਮੈਟਰੋ ਦਾ ਇੱਕ ਪਿੱਲਰ ਵੀ ਖੜ੍ਹਾ ਨਹੀਂ ਕਰ ਪਾਈ ਸੀ। ਜਦਕਿ ਸਾਡੀ ਸਰਕਾਰ ਨੇ ਪੁਣੇ ਵਿੱਚ ਮੈਟਰੋ ਦਾ ਆਧੁਨਿਕ ਨੈੱਟਵਰਕ ਤਿਆਰ ਕਰ ਦਿੱਤਾ ਹੈ।
ਸਾਥੀਓ,
ਰਾਜ ਦੀ ਪ੍ਰਗਤੀ ਦੇ ਲਈ ਵਿਕਾਸ ਨੂੰ ਪ੍ਰਾਥਮਿਕਤਾ ਦੇਣ ਵਾਲੀ ਸਰਕਾਰ ਦੀ ਨਿਰੰਤਰਤਾ ਜ਼ਰੂਰੀ ਹੁੰਦੀ ਹੈ। ਜਦੋਂ-ਜਦੋਂ ਇਸ ਵਿੱਚ ਰੁਕਾਵਟ ਆਉਂਦੀ ਹੈ, ਤਾਂ ਮਹਾਰਾਸ਼ਟਰ ਨੂੰ ਬਹੁਤ ਨੁਕਸਾਨ ਉਠਾਉਣਾ ਪੈਂਦਾ ਹੈ। ਤੁਸੀਂ ਦੇਖੋ, ਮੈਟਰੋ ਨਾਲ ਜੁੜੇ ਪ੍ਰੋਜੈਕਟਸ ਹੋਣ, ਮੁੰਬਈ-ਅਹਿਮਦਾਬਾਦ ਬੁਲੇਟ ਟ੍ਰੇਨ ਹੋਵੇ, ਜਾਂ ਕਿਸਾਨਾਂ ਦੇ ਲਈ ਸਿੰਚਾਈ ਨਾਲ ਜੁੜੇ ਕਈ ਮਹੱਤਵਪੂਰਨ ਕੰਮ ਹੋਣ, ਡਬਲ ਇੰਜਣ ਸਰਕਾਰ ਤੋਂ ਪਹਿਲਾਂ ਮਹਾਰਾਸ਼ਟਰ ਦੇ ਵਿਕਾਸ ਲਈ ਜ਼ਰੂਰੀ ਕਿੰਨੇ ਹੀ ਪ੍ਰੋਜੈਕਟਸ ਡਿਲੇਅ ਹੋ ਗਏ ਸਨ। ਇਸੇ ਦੀ ਇੱਕ ਹੋਰ ਉਦਾਹਰਣ ਹੈ-ਬਿਡਕਿਨ ਇੰਡਸਟ੍ਰੀਅਲ ਏਰੀਆ! ਸਾਡੀ ਸਰਕਾਰ ਦੇ ਸਮੇਂ ਮੇਰੇ ਮਿੱਤਰ ਦੇਵੇਂਦਰ ਜੀ ਨੇ ਔਰਿਕ ਸਿਟੀ ਦੀ ਸੰਕਲਪਨਾ ਕੀਤੀ ਸੀ। ਉਨ੍ਹਾਂ ਨੇ ਦਿੱਲੀ-ਮੁੰਬਈ ਇੰਡਸਟ੍ਰੀਅਲ ਕੌਰੀਡੋਰ ‘ਤੇ ਸ਼ਿੰਦ੍ਰਾ-ਬਿਡਕਿਨ ਇੰਡਸਟ੍ਰੀਅਲ ਏਰੀਆ ਦੀ ਨੀਂਹ ਰੱਖੀ ਸੀ। National Industrial Corridor Development Programme ਦੇ ਤਹਿਤ ਇਸ ‘ਤੇ ਕੰਮ ਹੋਣਾ ਸੀ। ਲੇਕਿਨ, ਵਿਚਕਾਰ ਹੀ ਇਹ ਕੰਮ ਵੀ ਠੱਪ ਹੋ ਗਿਆ ਸੀ। ਹੁਣ ਸ਼ਿੰਦੇ ਜੀ ਦੀ ਅਗਵਾਈ ਵਿੱਚ ਡਬਲ ਇੰਜਣ ਸਰਕਾਰ ਨੇ ਉਨ੍ਹਾਂ ਰੁਕਾਵਟਾਂ ਨੂੰ ਦੂਰ ਕਰਨ ਦਾ ਕੰਮ ਕੀਤਾ ਹੈ। ਅੱਜ ਇੱਥੇ ਬਿਡਕਿਨ ਇੰਡਸਟ੍ਰੀਅਲ ਨੋਡ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਹੈ। ਛਤਰਪਤੀ ਸੰਭਾਜੀ ਨਗਰ ਵਿੱਚ ਲਗਭਗ 8 ਹਜ਼ਾਰ ਏਕੜ ਵਿੱਚ ਬਿਡਕਿਨ ਇੰਡਸਟ੍ਰੀਅਲ ਏਰੀਆ ਦਾ ਵਿਸਤਾਰ ਹੋਵੇਗਾ। ਕਈ ਵੱਡੇ-ਵੱਡੇ ਉਦਯੋਗਾਂ ਦੇ ਲਈ ਇੱਥੇ ਜ਼ਮੀਨ allot ਹੋ ਗਈ ਹੈ। ਇਸ ਨਾਲ ਇੱਥੇ ਹਜ਼ਾਰਾਂ ਕਰੋੜ ਦਾ ਨਿਵੇਸ਼ ਆਏਗਾ। ਇਸ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ। ਨਿਵੇਸ਼ ਨਾਲ ਨੌਕਰੀ ਪੈਦਾ ਕਰਨ ਦਾ ਇਹ ਮੰਤਰ, ਅੱਜ ਮਹਾਰਾਸ਼ਟਰ ਵਿੱਚ ਨੌਜਵਾਨਾਂ ਦੀ ਵੱਡੀ ਤਾਕਤ ਬਣ ਰਿਹਾ ਹੈ।
ਵਿਕਸਿਤ ਭਾਰਤ ਦੇ ਸ਼ਿਖਰ ‘ਤੇ ਪਹੁੰਚਣ ਦੇ ਲਈ ਅਸੀਂ ਕਈ ਪੜਾਅ ਪਾਰ ਕਰਨੇ ਹਨ। ਭਾਰਤ ਆਧੁਨਿਕ ਹੋਵੇ...ਭਾਰਤ ਦਾ modernization ਵੀ ਹੋਵੇ...ਲੇਕਿਨ ਸਾਡੀਆਂ ਬੁਨਿਆਦੀ ਕਦਰਾਂ ਕੀਮਤਾਂ ਦੇ ਅਧਾਰ ‘ਤੇ ਹੋਵੇ। ਭਾਰਤ ਵਿਕਸਿਤ ਵੀ ਹੋਵੇ...ਵਿਕਾਸ ਵੀ ਕਰੇ ਅਤੇ ਵਿਰਾਸਤ ਨੂੰ ਵੀ ਮਾਣ ਦੇ ਨਾਲ ਲੈ ਕੇ ਅੱਗੇ ਵਧੇ। ਭਾਰਤ ਦਾ ਇਨਫ੍ਰਾਸਟ੍ਰਕਚਰ ਆਧੁਨਿਕ ਹੋਵੇ.. ਅਤੇ ਇਹ ਭਾਰਤ ਦੀਆਂ ਜ਼ਰੂਰਤਾਂ ਅਤੇ ਭਾਰਤ ਦੀਆਂ ਪ੍ਰਾਥਮਿਕਤਾਵਾਂ ਦੇ ਅਧਾਰ ‘ਤੇ ਹੋਵੇ। ਭਾਰਤ ਦਾ ਸਮਾਜ ਇੱਕ ਮਨ, ਇੱਕ ਲਕਸ਼ ਦੇ ਨਾਲ ਤੇਜ਼ ਗਤੀ ਨਾਲ ਅੱਗੇ ਵਧੇ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਅੱਗੇ ਚਲਣਾ ਹੀ ਹੈ।
ਮਹਾਰਾਸ਼ਟਰ ਦੇ ਲਈ ਵੀ ਜਿੰਨਾ ਜ਼ਰੂਰੀ future ready ਇਨਫ੍ਰਾਸਟ੍ਰਕਚਰ ਹੈ, ਉਨਾ ਹੀ ਜ਼ਰੂਰੀ ਹੈ ਕਿ ਵਿਕਾਸ ਦਾ ਲਾਭ ਹਰ ਵਰਗ ਤੱਕ ਪਹੁੰਚੇ। ਇਹ ਤਦ ਹੋਵੇਗਾ, ਜਦ ਦੇਸ਼ ਦੇ ਵਿਕਾਸ ਵਿੱਚ ਹਰ ਵਰਗ, ਹਰ ਸਮਾਜ ਦੀ ਭਾਗੀਦਾਰੀ ਹੋਵੇਗੀ। ਇਹ ਤਦ ਹੋਵੇਗਾ, ਜਦ ਵਿਕਸਿਤ ਭਾਰਤ ਦੇ ਸੰਕਲਪ ਦੀ ਅਗਵਾਈ ਦੇਸ਼ ਦੀਆਂ ਮਹਿਲਾਵਾਂ ਕਰਨਗੀਆਂ। ਸਮਾਜ ਵਿੱਚ ਬਦਲਾਅ ਦੀ ਜ਼ਿੰਮੇਦਾਰੀ ਹੁਣ ਮਹਿਲਾਵਾਂ ਜਦ ਉਠਾਉਂਦੀਆਂ ਹਨ, ਤਾਂ ਕੀ ਕੁਝ ਹੋ ਸਕਦਾ ਹੈ, ਮਹਾਰਾਸ਼ਟਰ ਦੀ ਧਰਤੀ ਤਾਂ ਇਸ ਦੀ ਗਵਾਹ ਰਹੀ ਹੈ। ਇਸੇ ਧਰਤੀ ਨੇ ਅਤੇ ਇਸੇ ਧਰਤੀ ਤੋਂ ਸਾਵਿਤ੍ਰੀ ਬਾਈ ਫੁਲੇ ਨੇ ਮਹਿਲਾਵਾਂ ਦੀ ਸਿੱਖਿਆ ਦੇ ਲਈ ਇੰਨਾ ਵੱਡਾ ਅੰਦੋਲਨ ਸ਼ੁਰੂ ਕੀਤਾ ਸੀ। ਇੱਥੇ ਭੈਣਾਂ-ਬੇਟੀਆਂ ਦੇ ਲਈ ਪਹਿਲਾ ਸਕੂਲ ਖੋਲ੍ਹਿਆ ਗਿਆ ਸੀ। ਇਸ ਦੀ ਯਾਦ ਨੂੰ, ਇਸ ਵਿਰਾਸਤ ਨੂੰ ਸੰਜੋਅ ਕੇ ਰੱਖਣਾ ਜ਼ਰੂਰੀ ਹੈ। ਅੱਜ ਮੈਂ ਦੇਸ਼ ਦੇ ਉਸੇ ਪ੍ਰਥਮ ਗਰਲਜ਼ ਸਕੂਲ ਵਿੱਚ ਸਾਵਿਤ੍ਰੀ ਬਾਈ ਫੁਲੇ ਮੈਮੋਰੀਅਲ ਦਾ ਨੀਂਹ ਪੱਥਰ ਰੱਖਿਆ ਹੈ। ਮੈਨੂੰ ਖੁਸ਼ੀ ਹੈ ਕਿ ਇਸ ਮੈਮੋਰੀਅਲ ਵਿੱਚ ਇੱਕ ਸਕਿਲ ਡਿਵੈਲਪਮੈਂਟ ਸੈਂਟਰ, library ਅਤੇ ਦੂਸਰੀਆਂ ਜ਼ਰੂਰੀ ਸੁਵਿਧਾਵਾਂ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ। ਇਹ ਮੈਮੋਰੀਅਲ ਸਮਾਜਿਕ ਚੇਤਨਾ ਦੇ ਉਸ ਜਨ-ਅੰਦੋਲਨ ਦੀਆਂ ਯਾਦਾਂ ਨੂੰ ਜੀਵੰਤ ਕਰੇਗਾ। ਇਹ ਮੈਮੋਰੀਅਲ ਸਾਡੇ ਸਮਾਜ ਨੂੰ, ਸਾਡੀ ਨਵੀਂ ਪੀੜ੍ਹੀ ਨੂੰ ਪ੍ਰੇਰਣਾ ਦੇਵੇਗਾ।
ਭਾਈਓ ਅਤੇ ਭੈਣੋਂ,
ਆਜ਼ਾਦੀ ਦੇ ਪਹਿਲੇ ਦੇਸ਼ ਵਿੱਚ ਜੋ ਸਮਾਜਿਕ ਹਾਲਾਤ ਸਨ, ਜੋ ਗ਼ਰੀਬੀ ਅਤੇ ਭੇਦਭਾਵ ਸੀ, ਉਨ੍ਹਾਂ ਹਾਲਤਾਂ ਵਿੱਚ ਸਾਡੀਆਂ ਬੇਟੀਆਂ ਦੇ ਲਈ ਸਿੱਖਿਆ ਬਹੁਤ ਮੁਸ਼ਕਲ ਸੀ। ਸਾਵਿਤ੍ਰੀ ਬਾਈ ਫੁਲੇ ਜਿਹੀਆਂ ਵਿਭੂਤੀਆਂ ਨੇ ਬੇਟੀਆਂ ਦੇ ਲਈ ਬੰਦ ਸਿੱਖਿਆ ਦੇ ਦਰਵਾਜ਼ਿਆਂ ਨੂੰ ਖੋਲ੍ਹਿਆ। ਲੇਕਿਨ, ਆਜਾਦੀ ਦੇ ਬਾਅਦ ਵੀ ਦੇਸ਼ ਉਸ ਪੁਰਾਣੀ ਮਾਨਸਿਕਤਾ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੋਇਆ। ਕਿੰਨੇ ਹੀ ਖੇਤਰਾਂ ਵਿੱਚ ਪਿਛਲੀਆਂ ਸਰਕਾਰਾਂ ਨੇ ਮਹਿਲਾਵਾਂ ਦੀ ਐਂਟਰੀ ਬੰਦ ਕਰਕੇ ਰੱਖੀ ਸੀ। ਸਕੂਲਾਂ ਵਿੱਚ ਸ਼ੌਚਾਲਯ ਜਿਹੀਆਂ ਬੁਨਿਆਦੀ ਸੁਵਿਧਾਵਾਂ ਦੀ ਕਮੀ ਸੀ। ਇਸ ਦੇ ਕਾਰਨ, ਸਕੂਲ ਹੋਣ ਦੇ ਬਾਵਜੂਦ ਵੀ ਸਕੂਲਾਂ ਦੇ ਦਰਵਾਜੇ ਬੇਟੀਆਂ ਦੇ ਲਈ ਬੰਦ ਸੀ। ਜਿਵੇਂ ਹੀ ਬੱਚੀਆਂ ਥੋੜ੍ਹੀਆਂ ਵੱਡੀਆਂ ਹੁੰਦੀਆਂ ਸਨ, ਉਨ੍ਹਾਂ ਨੂੰ ਸਕੂਲ ਛੱਡਣਾ ਪੈਂਦਾ ਸੀ। ਸੈਨਿਕ ਸਕੂਲਾਂ ਵਿੱਚ ਤਾਂ ਬੇਟੀਆਂ ਦੇ ਐਡਮਿਸ਼ਨ ‘ਤੇ ਹੀ ਰੋਕ ਸੀ। ਸੈਨਾ ਵਿੱਚ ਜ਼ਿਆਦਾਤਰ ਕਾਰਜਖੇਤਰਾਂ ਵਿੱਚ ਮਹਿਲਾਵਾਂ ਦੀ ਨਿਯੁਕਤੀ ‘ਤੇ ਰੋਕ ਸੀ। ਇਸੇ ਤਰ੍ਹਾਂ, ਕਿੰਨੀਆਂ ਹੀ ਮਹਿਲਾਵਾਂ ਨੂੰ pregnancy ਦੇ ਦੌਰਾਨ ਨੌਕਰੀ ਛੱਡਣੀ ਪੈਂਦੀ ਸੀ। ਅਸੀਂ ਪੁਰਾਣੇ ਸੰਸਕਾਰਾਂ ਦੀਆਂ ਉਨ੍ਹਾਂ ਮਾਨਸਿਕਤਾਵਾਂ ਨੂੰ ਬਦਲਿਆ, ਪੁਰਾਣੀਆਂ ਵਿਵਸਥਾਵਾਂ ਨੂੰ ਬਦਲਿਆ। ਅਸੀਂ ਸਵੱਛ ਭਾਰਤ ਮਿਸ਼ਨ ਚਲਾਇਆ। ਉਸ ਦਾ ਸਭ ਤੋਂ ਵੱਡਾ ਫਾਇਦਾ ਦੇਸ਼ ਦੀਆਂ ਬੇਟੀਆਂ ਨੂੰ, ਸਾਡੀਆਂ ਮਾਤਾਵਾਂ-ਭੈਣਾਂ ਨੂੰ ਹੋਇਆ। ਉਨ੍ਹਾਂ ਨੂੰ ਖੁੱਲ੍ਹੇ ਵਿੱਚ ਸ਼ੌਚ ਤੋਂ ਛੁਟਕਾਰਾ ਮਿਲਿਆ। ਸਕੂਲਾਂ ਵਿੱਚ ਬਣਾਏ ਗਏ ਸ਼ੌਚਾਲਿਆਂ ਦੇ ਕਾਰਨ ਅਤੇ ਬੇਟੀਆਂ ਦੇ ਲਈ ਅਲੱਗ ਸ਼ੌਚਾਲਿਆਂ ਦੇ ਕਾਰਨ ਬੇਟੀਆਂ ਦਾ ਡਰੌਪ ਆਉਟ ਰੇਟ ਘੱਟ ਹੋਇਆ। ਅਸੀਂ ਆਰਮੀ ਸਕੂਲਾਂ ਦੇ ਨਾਲ-ਨਾਲ ਸੈਨਾ ਵਿੱਚ ਤਮਾਮ ਪਦਵੀਆਂ ਨੂੰ ਮਹਿਲਾਵਾਂ ਦੇ ਲਈ ਖੋਲ੍ਹ ਦਿੱਤਾ। ਅਸੀਂ ਮਹਿਲਾ ਸੁਰੱਖਿਆ ‘ਤੇ ਸਖ਼ਤ ਕਾਨੂੰਨ ਬਣਾਏ। ਅਤੇ ਇਸ ਸਭ ਦੇ ਨਾਲ, ਦੇਸ਼ ਨੇ ਨਾਰੀਸ਼ਕਤੀ ਵੰਦਨ ਅਧਿਨਿਯਮ ਦੇ ਜ਼ਰੀਏ ਲੋਕਤੰਤਰ ਵਿੱਚ ਮਹਿਲਾਵਾਂ ਦੀ ਅਗਵਾਈ ਦੀ ਗਰੰਟੀ ਵੀ ਦਿੱਤੀ ਹੈ।
ਸਾਥੀਓ,
“ਸਾਡੀਆਂ ਬੇਟੀਆਂ ਦੇ ਲਈ ਜਦੋਂ ਹਰ ਖੇਤਰ ਦੇ ਦਰਵਾਜ਼ੇ ਖੁੱਲ੍ਹੇ, ਤਦ ਹੀ ਸਾਡੇ ਦੇਸ਼ ਦੇ ਵਿਕਾਸ ਦੇ ਅਸਲੀ ਦਰਵਾਜੇ ਖੁੱਲ੍ਹ ਪਾਏ।” ਮੈਨੂੰ ਵਿਸ਼ਵਾਸ ਹੈ, ਸਾਵਿਤ੍ਰੀ ਬਾਈ ਫੁਲੇ ਮੈਮੋਰੀਅਲ ਸਾਡੇ ਇਨ੍ਹਾਂ ਸੰਕਲਪਾਂ ਨੂੰ, ਮਹਿਲਾ ਸਸ਼ਕਤੀਕਰਣ ਦੇ ਸਾਡੇ ਇਸ ਅਭਿਯਾਨ ਨੂੰ ਹੋਰ ਊਰਜਾ ਦੇਵੇਗਾ।
ਸਾਥੀਓ,
ਮੈਨੂੰ ਭਰੋਸਾ ਹੈ, ਮਹਾਰਾਸ਼ਟਰ ਦੀਆਂ ਪ੍ਰੇਰਨਾਣਾਵਾਂ, ਮਹਾਰਾਸ਼ਟਰ ਦੀ ਇਹ ਧਰਤੀ ਹਮੇਸ਼ਾ ਦੀ ਤਰ੍ਹਾਂ ਦੇਸ਼ ਦਾ ਮਾਰਗਦਰਸ਼ਨ ਕਰਦੀ ਰਹੇਗੀ। ਅਸੀਂ ਸਭ ਮਿਲ ਕੇ ‘ਵਿਕਸਿਤ ਮਹਾਰਾਸ਼ਟਰ, ਵਿਕਸਿਤ ਭਾਰਤ’ ਦਾ ਇਹ ਲਕਸ਼ ਪੂਰਾ ਕਰਾਂਗੇ। ਇਸੇ ਵਿਸ਼ਵਾਸ ਦੇ ਨਾਲ, ਆਪ ਸਾਰਿਆਂ ਨੂੰ ਇੱਕ ਵਾਰ ਫਿਰ ਇਨ੍ਹਾਂ ਮਹੱਤਵਪੂਰਨ ਪ੍ਰੋਜੈਕਟਾਂ ਦੇ ਲਈ ਹਾਰਦਿਕ ਵਧਾਈ ਦਿੰਦਾ ਹਾਂ। ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।
******
ਐੱਮਜੇਪੀਐੱਸ/ਵੀਜੇ/ਬੀਐੱਮ
(Release ID: 2060180)
Visitor Counter : 35
Read this release in:
English
,
Urdu
,
Hindi
,
Marathi
,
Manipuri
,
Assamese
,
Gujarati
,
Tamil
,
Telugu
,
Kannada
,
Malayalam